ਰੋਜਾਨਾਂ ਦਾ ਭਗਤੀ ਦਾ ਵੀਡੀਓ
੪੩ ਪਰਥਾਨਾ ਦੇ ਜੀਵਨ ਦੇ ਵਿੱਚੋ ਦਲੇਰੀ ਵਹਿੰਦੀ ਹੈ
੧੮੦੦ ਈ: ਦੇ ਵਿੱਚ ਇੱਕ ਬ੍ਰਿਸ਼ਟ ਪਰਚਾਰਕ ਹਰੇਟੋ ਬੋਨਾਰ ਸੀ, ਜਿਸ ਨੇ ਆਪਣੀ ਸਦੀ ਤੋ ਪਹਿਲੇ ਦੇ ਪਰਚਾਰਕਾਂ ਦੇ ਬਾਰੇ ਬੋਲਿਆ। ਉਸ ਨੇ ਕਿਹਾ, “ਅਸੀ ਵਿਟਫਿਲਡ ਬਰੇਗ ਅਤੇ ਅੇਡਵਰਡ ਦੇ ਸੰਦੇਸ਼ਾਂ ਨੂੰ ਲੈ ਸਕਦੇ ਹਾਂ ਅਤੇ ਉਹਨਾਂ ਦਾ ਅਧਿਐਨ ਕਰ ਸਕਦੇ ਹਾਂ, ਪਰ ਇਹ ਖੁਦ ਵਿਅਕਤੀ ਹਨ ਜਿਹਨਾਂ ਨੂੰ ਸਨੂੰ ਸਾਡੇ ਸਹਾਮਣੇ ਰੱਖਣਾ ਚਾਹੀਦਾ ਹੈ। ਇਹਨਾਂ ਆਦਮੀਆ ਦਾ ਆਤਮਾ ਇਹਨਾਂ ਦੇ ਕੰਮ ਤੋ ਜਿਆਦਾ ਸੀ। ਅਸੀ ਇੱਕ ਰੀਤੀ ਰਿਵਾਜ ਵਾਸਤੇ ਜਾਂ ਅਧਿਐਨ ਵਾਸਤੇ ਵਿਟਫਿਲਡ ਬਰੇਗ ਜਾਂ ਅੇਡਵਰਡ ਦੇ ਸੰਦੇਸ਼ਾਂ ਨੂੰ ਲੈ ਸਕਦੇ ਹਾਂ। ਪਰ ਇਹ ਵਿਅਕਤੀ ਹਨ ਜਿਹਨਾਂ ਨੂੰ ਸਾਡੇ ਸਾਹਮਣੇ ਰੱਖਣਾ ਚਾਹੀਦਾ ਹੈ। ਇਹ ਉਹਨਾਂ ਆਦਮੀਆ ਦੀ ਆਤਮਾ ਸੀ, ਜਿਹਨਾਂ ਨੇ ਉਹਨਾਂ ਨੂੰ ਏਨੇ ਤਾਕਤਵਰ ਅਤੇ ਜੇਤੂ ਬਣਾਇਆ ਨਾ ਕਿ ਉਹਨਾਂ ਦੇ ਕੰਮ ਸਨ”।
ਮੈ ਮਿਸਟਰ ਬੈਨਾਰ ਦੇ ਨਾਲ ਸਹਿਮਤ ਹਾਂ ਕਿ ਪਿੱਛਲਿਆ ਸਾਲਾਂ ਦ ਆਦਮੀ ਅਤੇ ਔਰਤ ਜਿਹਨਾਂ ਨੂੰ ਪਰਮੇਸ਼ਵਰ ਨੇ ਬਹੁਤ ਵੱਡੇ ਪੱਧਰ ਤੇ ਇਸਤੇਮਾਲ ਕੀਤਾ ਉਹ ਇਸ ਕਰਕੇ ਸ਼ਕਤੀਸ਼ਾਲੀ ਸਨ, ਕਿਉਕਿ ਉਹ ਆਪਣੇ ਮੁਕਤੀਦਾਤਾ ਦੇ ਨਾਲ ਚਲਦੇ ਸਨ। ਮਸੀਹ ਦੇ ਵਿੱਚ ਦਲੇਰੀ ਦੀ ਸਭ ਤੋ ਵੱਡੀ ਕੁੰਜੀ ਇਹ ਹੈ ਕਿ ਸਾਡੀ ਉਸ ਦੇ ਨਾਲ ਵਿਅਕਤੀਗਤ ਨਜਦੀਕੀ ਯਾਤਰਾ ਅਤੇ ਪਰਾਥਨਾ ਮਸੀਹ ਦੇ ਨਾਲ ਉਸ ਨਜਦੀਕੀ ਦਾ ਭੇਤ ਹੈ।
ਪਰਾਥਨਾ ਦਿਲਾਂ ਦੀ ਗੱਲਬਾਤ ਹੈ, ਇਹ ਪਰਮੇਸ਼ਵਰ ਦਾ ਦਿਲ ਹੈ ਅਤੇ ਉਸ ਦੇ ਬੱਚੇ ਦਾ ਦਿਲ ਹੈ ਜਿਹੜੇ ਇੱਕ ਦੂਜੇ ਦੇ ਨਾਲ ਵੰਡਦੇ ਹਨ। ਉਹ ਇੱਕ ਦੂਜੇ ਨੂੰ ਆਪਣੇ ਗਹਿਰੇ ਵਿਚਾਰ ਅਤੇ ਚਾਹਤਾ ਤੋ ਜਾਣੂ ਕਰਵਾਉਦੇ ਹਨ। ਜਦ ਅਸੀ ਪਰਮੇਸ਼ਵਰ ਦੇ ਨੇੜੇ ਆਉਦੇ ਹਾਂ ਤਾਂ ਅਸੀ ਅਲੋਕਿਕ ਤੋਰ ਦੇ ਉੱਤੇ ਉਹ ਦਲੇਰੀ ਅਤੇ ਹੌਸਲਾਂ ਪਰਾਪਤ ਕਰਦੇ ਹਾਂ ਤਾਂ ਕਿ ਉਸ ਦੇ ਪ੍ਰੇਮ ਨੂੰ ਦੂਸਰਿਆ ਦੇ ਨਾਲ ਵੰਡ ਸਕੀਏ। ਇਹ ਉਸ ਦੇ ਨਾਲ ਇੱਕ ਬੱਚੇ ਦੀ ਤਰਾਂ ਸੰਗਤੀ ਹੈ ਜੋ ਕਿ ਸਭ ਤੋ ਵੱਡੇ ਡਰਾਕਲਾਂ ਨੂੰ ਉਸ ਦਾ ਪ੍ਰੇਮ ਵੰਡਣ ਦੇ ਵਿੱਚ ਸਭ ਤੋ ਜਿਆਦਾ ਤਾਕਤਵਰ ਬਣਾ ਦਿੰਦੀ ਹੈ। ਜਦੋ ਮੈ ਵਚਨ ਅਤੇ ਇਤਹਾਸ ਨੂੰ ਪੜਦਾ ਹਾਂ ਮੈ ਇਸ ਗੱਲ ਨੂੰ ਪਾਉਦਾਂ ਹਾਂ ਪਰਾਥਨਾ ਅਤੇ ਦਲੇਰੀ ਦੇ ਵਿੱਚ ਇੱਕ ਸਿੱਧਾ ਰਿਸ਼ਤਾ ਹੈ। ਜਦੋ ਮੈ ਜਰਮਨੀ ਦੇ ਵਿੱਚ ਇੱਕ ਪਾਸਟਰ ਦੇ ਤੋਰ ਤੇ ਸੇਵਾ ਕਰ ਰਿਹਾ ਸੀ ਤਾਂ ਮੈ ਇਸ ਗੱਲ ਦਾ ਫੈਸਲਾ ਕੀਤਾ ਕਿ ਸਾਡੀ ਕਲੀਸੀਆ ਦੇ ਲੋਕਾਂ ਦਾ ਮੁੱਖ ਨਿਸ਼ਾਨਾ ਇਹ ਹੋਵੇਗਾ ਕਿ ਅਸੀ ਇਹੋ ਜਿਹੇ ਆਦਮੀਆਂ ਅਤੇ ਔਰਤਾਂ ਨੂੰ ਤਿਆਰ ਕਰੀਏ ਜੋ ਕਿ ਪਰਮੇਸ਼ਵਰ ਦੇ ਨਾਲ ਇਕੱਲੇ ਸਮਾਂ ਬਿਤਾ ਸਕਣ। ਮੈ ਆਪਣੀ ਸੰਗਤ ਦੇ ਵਿੱਚ ਇਸ ਗੱਲ ਨੂੰ ਸਿਖਾਇਆ ਅਤੇ ਉਹਨਾਂ ਦੇ ਵਾਸਤੇ ਨਮੂਨਾਂ ਬਣਿਆ। ਲੋਕਾਂ ਨੇ ਇਸ ਦਰਸ਼ਣ ਨੂੰ ਫੜ ਲਿਆ। ਪਰਾਥਮਿਕਤਾਵਾਂ ਫਿਰ ਤੋ ਨਿਰਧਾਰਿਤ ਕੀਤੀਆ ਗਈਆ ਅਤੇ ਆਾਤਮਿਕ ਗੁਣ ਸਾਡੀ ਕਲੀਸੀਆ ਦੇ ਵਿੱਚ ਫਿਰ ਤੋ ਵਾਪਸ ਮੁੜ ਆਏ। ਕਲੀਸੀਆ ਨੇ ਇੱਕ ਵੱਡੇ ਪੱਧਰ ਦੇ ਉੱਤੇ ਵਾਧੇ ਨੂੰ ਵੇਖਣਾ ਸ਼ੁਰੂ ਕਰ ਦਿੱਤਾ। ਕਲੀਸੀਆਂ ਵਧੀ ਇਸ ਕਰਕੇ ਨਹੀ ਕਿ ਸਾਡੀ ਮਸ਼ੂਰੀ ਦੇ ਤਰੀਕਿਆ ਦੇ ਕਾਰਨ ਜਾਂ ਦੂਸਰੇ ਚਰਚਾਂ ਦੇ ਲੋਕ ਸਾਡੀ ਕਲੀਸੀਆਂ ਦੇ ਵਿੱਚ ਆਉਦੇ ਸੀ। ਕਲੀਸੀਆਂ ਇਸ ਕਰਕੇ ਵਧੀ ਕਿਉਕਿ ਮਸੀਹੀ ਲੋਕਾਂ ਨੇ ਪਮਸ਼ੇਵਰ ਨਾਲ ਬਿਤਾਏ ਆਪਣੇ ਸ਼ਾਤ ਸਮੇ ਦੇ ਹੜ ਦੇ ਵਿੱਚੌ ਬਹੁਤ ਸਾਰੇ ਲੋਕਾਂ ਨੂੰ ਗਵਾਹੀ ਦੇਣੀ ਸ਼ੁਰੂ ਕੀਤੀ। ਮੈ ਵਿਸ਼ਵਾਸ ਕਰਦਾ ਹਾਂ ਜੋ ਪਰਾਚੀਨ ਕਲੀਸੀਆਂ ਦੇ ਨਾਲ ਹੋਇਆ ਹੈ ਬਾਈਬਲ ਦੱਸਦੀ ਹੈ ਰਸੂਲਾਂ ਦੇ ਕਰਤੱਵ ੪:੩੧ ਦੇ ਵਿੱਚ, “ਜਦ ਉਹ ਪਰਾਥਨਾ ਕਰ ਰਹੇ ਸਨ ਤਾਂ ਜਿਹੜੀ ਜਗ੍ਹਾ ਜਿਸ ਤੇ ਉਹ ਮਿਲ ਰਹੇ ਸਨ ਉਹ ਹਿੱਲ ਗਈ ਅਤੇ ਉਹ ਸਭ ਪਵਿੱਤਰ ਆਤਮਾ ਦੇ ਭਰ ਗਏ ਅਤੇ ਪਰਮੇਸ਼ਵਰ ਦਾ ਵਚਨ ਦਲੇਰੀ ਨਾਲ ਸੁਨਾਉਣ ਲੱਗੇ”। ਪਰਮੇਸ਼ਵਰ ਬਦਲਿਆ ਨਹੀ ਹੈ ਅਤੇ ਜੇਕਰ ਤੁਸੀ ਉਸ ਦੇ ਨੇੜੇ ਆਉਦੇ ਹੋ ਤਾਂ ਉਹ ਤੁਹਾਡੇ ਨੇੜੇ ਆਵੇਗਾ ਅਤੇ ਜਦ ਉਹ ਤੁਹਡੇ ਨੇੜੇ ਹੈ ਤਾਂ ਤੁਸੀ ਵੀ ਮਸੀਹ ਲਈ ਦਲੇਰ ਹੋ ਜਾਓ। ਇਸ ਘੜੀ ਦੀ ਸਭ ਤੋ ਵੱਡੀ ਜਰੂਰਤ ਦਲੇਰ ਆਦਮੀ ਅਤੇ ਔਰਤਾਂ ਹਨ। ਜਿਸ ਦਾ ਅਰਥ ਇਹ ਹੈ ਕਿ ਇਸ ਘੜੀ ਦੀ ਦਭ ਤੋ ਵੱਡੀ ਲੋੜ ਇਹੋ ਜਿਹੇ ਆਦਮੀ ਅਤੇ ਔਰਤਾਂ ਹਨ ਜਿਹੜੇ ਪਰਮੇਸ਼ਵਰ ਦੀ ਨਜਦੀਕੀ ਦੇ ਵਿੱਚ ਹੋਣ।
ਬਿਵਸਥਾ ਸਾਰ 31:5-8
5 ਯਹੋਵਾਹ ਤੁਹਾਡੀ ਇਨ੍ਹਾਂ ਕੌਮਾ ਨੂੰ ਹਰਾਉਣ ਵਿੱਚ ਮਦਦ ਕਰੇਗਾ। ਪਰ ਤੁਹਾਨੂੰ ਉਨ੍ਹਾਂ ਨਾਲ ਹਰ ਉਹੀ ਗੱਲ ਕਰਨੀ ਚਾਹੀਦੀ ਹੈ ਜਿਹੜੀ ਮੈਂ ਤੁਹਾਨੂੰ ਕਰਨ ਲਈ ਆਖੀ ਸੀ। 6 ਮਜ਼ਬੂਤ ਅਤੇ ਬਹਾਦਰ ਬਣੋ। ਉਨ੍ਹਾਂ ਲੋਕਾਂ ਕੋਲੋਂ ਭੈਭੀਤ ਨਾ ਹੋਵੋ! ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਨਾਲ ਹੈ। ਉਹ ਤੁਹਾਨੂੰ ਛੱਡ ਕੇ ਨਹੀਂ ਜਾਵੇਗਾ।”7 ਫ਼ੇਰ ਮੂਸਾ ਨੇ ਯਹੋਸ਼ੁਆ ਨੂੰ ਸੱਦਿਆ। ਇਸਰਾਏਲ ਦੇ ਸਾਰੇ ਲੋਕ ਦੇਖ ਰਹੇ ਹਨ ਜਦੋਂ ਮੂਸਾ ਨੇ ਯਹੋਸ਼ੁਆ ਨੂੰ ਆਖਿਆ, “ਤਕੜਾ ਅਤੇ ਬਹਾਦਰ ਬਣੀ। ਤੂੰ ਇਨ੍ਹਾਂ ਲੋਕਾਂ ਦੀ ਉਸ ਧਰਤੀ ਵੱਲ ਅਗਵਾਈ ਕਰੇਂਗਾ ਜਿਸਦਾ ਯਹੋਵਾਹ ਨੇ ਇਨ੍ਹਾਂ ਦੇ ਪੁਰਖਿਆਂ ਨੂੰ ਦੇਣ ਦਾ ਇਕਰਾਰ ਕੀਤਾ ਸੀ। ਤੂੰ ਇਨ੍ਹਾਂ ਦੀ ਇਸ ਧਰਤੀ ਨੂੰ ਆਪਣਾ ਬਨਾਉਣ ਵਿੱਚ ਮਦਦ ਕਰੇਗਾ। 8 ਯਹੋਵਾਹ ਤੇਰੀ ਅਗਵਾਈ ਕਰੇਗਾ। ਉਹ ਖੁਦ ਤੇਰੇ ਨਾਲ ਹੈ। ਉਹ ਤੈਨੂੰ ਛੱਡ ਕੇ ਨਹੀਂ ਜਾਵੇਗਾ। ਕੋਈ ਫ਼ਿਕਰ ਨਾ ਕਰੀ। ਭੈਭੀਤ ਨਾ ਹੋਵੀ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
