ਰੋਜਾਨਾਂ ਦਾ ਭਗਤੀ ਦਾ ਵੀਡੀਓ
ਪ੍ਰਮੇਸ਼ਰ ਦਾ ਲੇਲਾ।
ਅਗਲੇ ਦਿਨ ਯੂਹੰਨਾ ਨੇ ਯਿਸ਼ੂ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਕਹਿਣ ਲੱਗਾ, “ਵੇਖੋ, ਪ੍ਰਮੇਸ਼ਰ ਦਾ ਲੇਲਾ, ਜੋ ਜਗਤ ਦੇ ਪਾਪਾਂ ਨੂੰ ਚੁੱਕ ਕੇ ਲੈ ਜਾਂਦਾ ਹੈ” (ਯੂਹੰਨਾ ੧:੨੯ ਨਵਾਂ ਸੰਸਕਰਣ)
ਮੈਂ ਉਸ ਰਾਤ ਨੂੰ ਕਦੇ ਨਹੀ ਭੁੱਲ ਸਕਦਾ ਜਿਸ ਦਿਨ ਮੈਂ ਯਿਸ਼ੂ ਤੇ ਆਪਣੇ ਮੁਕਤੀ ਦਾਤਾ ਅਤੇ ਪ੍ਰਭੂ ਦੇ ਤੌਰ ਤੇ ਵਿਸ਼ਵਾਸ ਕੀਤਾ। ਮੈਂ ਇੱਕ ਵਿਅਕਤੀ ਦੇ ਰੂਪ ਵਿਚ ਅੰਦਰ ਗਿਆ ਅਤੇ ਨਵਾਂ ਵਿਅਕਤੀ ਬਣ ਕੇ ਬਾਹਰ ਆਇਆ। ਜਦ ਮੈਂ ਗਿਰਜਾ ਦੇ ਅੰਦਰ ਗਿਆ ਇਹ ਇਵੇਂ ਸੀ ਜਿਵੇਂ ਮੈਂ ਆਪਣੇ ਮੋਢਿਆਂ ਦੇ ਉੱਪਰ ਬਹੁਤ ਵੱਡਾ ਬੋਝ ਲੈ ਕੇ ਗਿਆ ਸੀ। ਇਹ ਮੇਰੀ ਸ਼ਰਮ ਦਾ ਬੋਝ ਸੀ ਜਿਸਦੀਆਂ ਜੜਾਂ ਮੇਰੇ ਪਾਪਾਂ ਦੇ ਨਾਲ ਸਨ। ਜਦ ਮੈਂ ਮਸੀਹ ਨੂੰ ਆਪਣੇ ਜੀਵਨ ਵਿਚ ਲਿਆਂਦਾ ਤਾਂ ਮੇਰਾ ਬੋਝ ਹਟ ਗਿਆ। ਕਯੀ ਸਾਲ ਲੱਗੇ ਇਸ ਗੱਲ ਨੂੰ ਸਮਝਣ ਤੇ ਕਿ ਉਸ ਜੀਵਨ ਨੂੰ ਬਦਲ ਦੇਣ ਵਾਲੀ ਰਾਤ ਵਾਲੇ ਦਿਨ ਕੀ ਹੋਇਆ ਸੀ। ਪ੍ਰਮੇਸ਼ਰ ਦੇ ਲੇਲੇ ਨੇ ਮੇਰੇ ਪਾਪਾਂ ਨੂੰ ਦੁਰ ਕਰ ਦਿੱਤਾ,
ਜਦ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਿਸ਼ੂ ਨੂੰ ਵੇਖਿਆ, ਤਾਂ ਉਹ ਪੁਕਾਰ ਉਠਿਆ, “ ਵੇਖੋ ਪ੍ਰਮੇਸ਼ਰ ਦਾ ਲੇਲਾ ਜੋ ਸੰਸਾਰ ਦੇ ਪਾਪਾਂ ਨੂੰ ਚੁੱਕ ਕੇ ਲੈ ਜਾਂਦਾ ਹੈ।” (ਯੂਹੰਨਾ ੧:੨੯ ਨਵਾਂ ਸੰਸਕਰਣ) ਉਨ੍ਹਾਂ ਦਿਨਾਂ ਦੇ ਯਹੂਦੀ ਸੰਸਕ੍ਰਿਤੀ ਦੇ ਵਿਚ ਹਰ ਕੋਈ ਬਹੁਤ ਹੀਆਰਾਮ ਦੇ ਨਾਲ ਸਮਝਦਾ ਸੀ ਕਿ ਯੂਹੰਨਾ ਦੇ ਕਹਿਣ ਦਾ ਕੀ ਅਰਥ ਸੀ। ਉਥੇ ਵਿਆਖਿਆ ਦੀ ਕੋਈ ਲੋੜ ਨਹੀ ਸੀ। ਹਰ ਸਵੇਰ ਅਤੇ ਸ਼ਾਮ ਨੂੰ ਲੋਕਾਂ ਦੇ ਪਾਪਾਂ ਵਾਸਤੇ ਲੇਲੇ ਨੂੰ ਬਲਿਦਾਨ ਕੀਤਾ ਜਾਂਦਾ ਸੀ। ਜਦ ਯੂਹੰਨਾ ਨੇ ਯਿਸ਼ੂ ਨੂੰ ਪ੍ਰਮੇਸ਼ਰ ਦਾ ਲੇਲਾ ਕਿਹਾ, ਉਹ ਪ੍ਰਮੇਸ਼ਰ ਦੇ ਪਿਆਰ ਅਤੇ ਉਸਦੀ ਪਵਿਤਰਤਾ ਦੀ ਗੱਲ ਕਰ ਰਿਹਾ ਸੀ। ਇਹ ਦੋਵੇਂ ਯਿਸ਼ੂ ਦੇ ਮੁਖ ਗੁਣ ਸਨ।
ਯਿਸ਼ੂ ਪ੍ਰਮੇਸ਼ਰ ਦਾ ਬਲਿਦਾਨ ਸੀ। ਉਹ ਪ੍ਰਮੇਸ਼ਰ ਦੀ ਵੱਲੋਂ ਦਿੱਤਾ ਗਿਆ ਲੇਲਾ ਸੀ ਜੋ ਕਿ ਉਨ੍ਹਾਂ ਲੋਕਾਂ ਦੇ ਪਾਪਾਂ ਨੂੰ ਹਟਾਉਣ ਵਾਸਤੇ ਆਇਆ ਸੀ ਜੋ ਉਸ ਦੇ ਉੱਪਰ ਵਿਸ਼ਵਾਸ ਕਰਨਗੇ। ਇਹ ਇਸ ਨਾਮ ਵਿਚ ਹੈ ਜੋ ਕਿ ਯਿਸ਼ੂ ਮਸੀਹ ਨੂੰ ਦਿੱਤਾ ਗਿਆ ਜਿਸ ਦੇ ਦੁਆਰਾ ਅਸੀਂ ਮਸੀਹ ਦੇ ਸੁਭਾਅ ਦੇ ਰਹੱਸ ਨੂੰ ਸਮਝਦੇ ਹਾਂ। ਉਹ ਪੂਰੀ ਤਰਾਂ ਪ੍ਰਮੇਸ਼ਰ ਸੀ ਅਤੇ ਪੂਰੀ ਤਰਾਂ ਮਨੁਖ ਸੀ। ਉਹ ਪ੍ਰਮੇਸ਼ਰ ਮਨੁਖ ਸੀ। ਮਤੀ ਯਿਸ਼ੂ ਨੂੰ ਰਾਜੇ ਦੇ ਰੂਪ ਵਿਚ ਪ੍ਰਗਟ ਕਰਦਾ ਹੈ, ਮਰਕੁਸ ਉਸ ਨੂੰ ਦਾਸ ਦੇ ਰੂਪ ਵਿਚ ਪ੍ਰਗਟ ਕਰਦਾ ਹੈ। ਅਸਲ ਵਿਚ ਯਿਸ਼ੂ ਰਾਜਾ ਸੀ ਜੋ ਕਿ ਇੱਕ ਦਾਸ ਬਣ ਗਿਆ। ਯੂਹੰਨਾ ਦੀ ਇੰਜੀਲ ਯਿਸ਼ੂ ਨੂੰ ਪ੍ਰਮੇਸ਼ਰ ਦੇ ਪੁੱਤਰ ਦੇ ਰੂਪ ਵਿਚ ਪੇਸ਼ ਕਰਦਾ ਹੈ ਅਤੇ ਲੁਕਾ ਯਿਸ਼ੂ ਅਮ੍ਸਿਹ ਨੂੰ ਮਨੁਖ ਦੇ ਪੁੱਤਰ ਦੇ ਰੂਪ ਵਿਚ ਪ੍ਰਗਟ ਕਰਦਾ ਹੈ। ਉਹ ਪ੍ਰਮੇਸ਼ਰ ਸੀ ਜੋ ਕਿ ਮਨੁਖ ਬਣ ਗਿਆ।
ਪ੍ਰਮੇਸ਼ਰ ਪਵਿੱਤਰ ਹੈ, ਅਤੇ ਕੁਝ ਵੀ ਜਾ ਕੋਈ ਵੀ ਜੋ ਅਪਵਿੱਤਰ ਹੈ, ਉਹ ਉਸਦੀ ਹਜੂਰੀ ਵਿਚ ਨਹੀ ਆ ਸਕਦਾ। ਉਹ ਪੂਰੀ ਤਰਾਂ ਪਵਿੱਤਰ ਹੈ। ਪਾਪ ਸਾਨੂੰ ਪਵਿੱਤਰ ਪ੍ਰਮੇਸ਼ਰ ਤੋਂ ਸਾਨੂੰ ਅਲਗ ਕਰ ਦਿੰਦਾ ਹੈ। ਉਸਦੀ ਪਵਿਤਰਤਾ ਅਤੇ ਉਸਦਾ ਨਿਆਂ ਇਸ ਗੱਲ ਦੀ ਮੰਗ ਕਰਦਾ ਹੈ ਕਿ ਸਾਡੇ ਪਾਪਾਂ ਦੇ ਲਈ ਇੱਕ ਬਲਿਦਾਨ ਹੋਵੇ। ਇਸੇ ਲਈ ਯਹੂਦੀ ਲੋਕਾਂ ਨੂੰ ਹਰ ਰੋਜ ਆਪਣੇ ਪਾਪਾਂ ਦੇ ਲਈ ਪ੍ਰਮੇਸ਼ਰ ਦੇ ਅੱਗੇ ਬਲਿਦਾਨ ਚੜਾਉਣਾ ਪੈਦਾ ਸੀ। ਪਰ ਪ੍ਰਮੇਸ਼ਰ ਨੇ ਆਪਣੇ ਮਹਾਨ ਪਿਆਰ ਦੇ ਵਿਚ, ਆਪਣੇ ਆਪ ਨੂੰ ਸਾਡੇ ਪਾਪਾਂ ਲਈ ਦੇ ਦਿੱਤਾ। – ਇੱਕ ਵਾਰੀ ਸਭ ਦੇ ਲਈ—ਤਾਂ ਅਸੀਂ ਸਭ ਮਾਫ਼ ਹੋ ਸਕੀਏ ਅਤੇ ਪਾਪ ਸਾਡੇ ਦਿਲਾਂ ਅਤੇ ਜੀਵਨਾਂ ਵਿਚੋਂ ਨਿਕਲ ਜਾਣ।
ਯਿਸ਼ੂ ਦਾ ਜਨਮ ਪਵਿੱਤਰ ਆਤਮਾ ਦੇ ਦੁਆਰਾ ਇੱਕ ਕੁਵਾਰੀ ਔਰਤ ਦੇ ਦੁਆਰਾ ਹੋਇਆ। ਇਸੇ ਲਈ ਉਸਦਾ ਜੀਵਨ ਸਭ ਲੋਕਾਂ ਤੋਂ ਜੋ ਇਸ ਦੁਨੀਆਂ ਵਿਚ ਆਏ ਉਨ੍ਹਾਂ ਤੋਂ ਵਿਲਖਣ ਸੀ। ਉਹ ਪ੍ਰਮੇਸ਼ਰ ਦਾ ਪੁੱਤਰ ਸੀ ਅਤੇ ਮਨੁਖ ਦਾ ਪੁੱਤਰ ਸੀ। ਯਿਸ਼ੂ ਵਰਗਾ ਕਦੇ ਵੀ ਕੋਈ ਮਨੁਖ ਨਹੀ ਹੋਇਆ ਹੈ। ਪ੍ਰਮੇਸ਼ਰ ਮਨੁਖ। ਆਪਣੀ ਈਸ਼ਵਰਤਾਈ ਵਿਚ ਉਸਨੇ ਪ੍ਰਮੇਸ਼ਰ ਦੇ ਸੁਭਾਅ ਅਤੇ ਚਰਿਤਰ ਨੂੰ ਵਿਖਾਇਆ। ਆਪਣੇ ਮਨੁਖੀ ਜੀਵਨ ਦੇ ਦੁਆਰਾ ਉਸ ਨੇ ਸਾਨੂੰ ਸਿਖਿਆ ਕਿ ਅਸੀਂ ਕਿਵੇਂ ਜੀ ਸਕਦੇ ਹਾਂ। ਪਰ ਉਹ ਪ੍ਰਮੇਸ਼ਰ ਅਤੇ ਮਨੁਖਾਂ ਦੋਹਾਂ ਵਿਚ ਇੱਕ ਵਿਚੋਲਾ ਹੈ। ਇਹ ਸਿਰਫ ਯਿਸ਼ੂ ਸੀ ਜੋ ਕਿ ਆਪਣੀ ਮਨੁਖਤਾ ਦੇ ਵਿਚ ਇਸ ਯੋਗ ਸੀ ਕਿ ਉਹ ਸਾਡੇ ਪਾਪਾਂ ਦੇ ਲਈ ਜਾਨ ਦੇ ਸਕੇ।
ਯਿਸ਼ੂ ਸਾਡੇ ਪਾਪਾਂ ਲਈ ਬਲਿਦਾਨ ਸੀ। ਉਸ ਨੂੰ ਪ੍ਰਮੇਸ਼ਰ ਦਾ ਲੇਲਾ ਕਿਹਾ ਗਿਆ। ਇਹ ਨਾਮ ਯਿਸ਼ੂ ਨੂੰ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦੁਆਰਾ ਦਿੱਤਾ ਗਿਆ ਅਤੇ ਇਹ ਯਿਸ਼ੂ ਦੇ ਜੀਵਨ ਦੀ ਇੱਕ ਝਲਕ ਨੂੰ ਵਿਖਾਉਂਦਾ ਹੈ। ਯਿਸ਼ੂ ਇਸ ਦੁਨੀਆਂ ਵਿਚ ਇੱਕ ਕਾਰਣ ਦੀ ਵਜ੍ਹਾ ਨਾਲ ਆਏ ਅਤੇ ਉਹ ਸੀ ਸਾਡੇ ਪਾਪਾਂ ਵਾਸਤੇ ਬਲਿਦਾਨ ਦੇਣਾ। ਜਿਹੜੀ ਸਜਾ ਦੇ ਅਸੀਂ ਹੱਕਦਾਰ ਸੀ ਉਹ ਉਸਨੇ ਆਪਣੇ ਉੱਪਰ ਲੈ ਲਈ। ਉਹ ਪ੍ਰਮੇਸ਼ਰ ਦਾ ਸਾਡੇ ਲਈ ਇੰਤਜਾਮ ਹੈ। ਉਹ, ਉਹ ਲੇਲਾ ਹੈ ਜੋ ਸੰਸਾਰ ਦੇ ਪਾਪਾਂ ਨੂੰ ਚੁੱਕ ਕੇ ਲੈ ਜਾਂਦਾ ਹੈ। ਉਹ ਸਰਬਸ਼ਕਤੀਮਾਨ ਪ੍ਰਮੇਸ਼ਰ ਹੈ ਜੋ ਕਿ ਦੀਨਤਾ ਅਤੇ ਪਵਿਤਰਤਾ ਨੂੰ ਧਾਰਨ ਕਰ ਕੇ ਇਸ ਸੰਸਾਰ ਵਿਚ ਆਇਆ। ਉਹ ਇਸਰਾਇਲ ਦਾ ਪਵਿੱਤਰ ਪੁਰਖ ਹੈ। ਉਹ ਸਾਡੇ ਅਤੇ ਪ੍ਰਮੇਸ਼ਰ ਦੇ ਵਿਚ ਇੱਕ ਵਿਚੋਲਾ ਹੈ।
ਬਾਈਬਲ ਦਸਦੀ ਹੈ ਕਿ ਉਹ ਲੇਲਾ ਸਿਘਾਸਣ ਤੇ ਬਿਰਾਜਮਾਨ ਹੈ। ਇੱਕ ਮਹਾਨ ਦਿਨ ਹਰ ਕੌਮ ਅਤੇ ਹਰ ਜਾਤੀ ਅਤੇ ਕਬੀਲੇ ਦੇ ਲੋਕ ਉਸ ਦੇ ਸਿਘਾਸਣ ਦੇ ਸਾਹਮਣੇ ਖੜੇ ਹੋਣਗੇ। ਅਤੇ ਉਸਦੀ ਅਰਾਧਨਾ ਕਰਨਗੇ। ਯੂਹੰਨਾ ਨੇ ਇਸ ਮਹਾਨ ਦਿਨ ਦਾ ਜਿਕਰ ਪ੍ਰਕਾਸ ਦੀ ਪੋਥੀ ਵਿਚ ਕੀਤਾ ਜਦ ਉਸ ਨੇ ਲਿਖਿਆ, “ਇਸ ਤੋਂ ਬਾਅਦ ਮੈਂ ਵੇਖਿਆ ਅਤੇ ਮੇਰੇ ਸਾਹਮਣੇ ਇੱਕ ਇਹੋ ਜਿਹੀ ਭੀੜ ਸੀ, ਜਿਸ ਨੂੰ ਕੋਈ ਵੀ ਗਿਣ ਨਹੀ ਸੀ ਸਕਦਾ। ਉਹ ਹਰੇਕ ਜਾਤੀ ਦੇ ਸਨ, ਹਰੇਕ ਕਬੀਲੇ ਦੇ ਸਨ, ਹਰ ਇੱਕ ਲੋਕਾਂ ਦੇ ਵਿਚੋਂ ਸਨ, ਅਤੇ ਹਰ ਇੱਕ ਭਾਸ਼ਾ ਬੋਲਣ ਵਾਲੇ ਲੋਕ ਸਨ, ਇਹ ਸਭ ਮੇਮਨੇ ਦੇ ਸਿਘਾਸਣ ਦੇ ਅੱਗੇ ਖਲੋਤੇ ਸਨ। ਉਨ੍ਹਾਂ ਸਫੇਦ ਵਸਤਰ ਪਹਿਨੇ ਹੋਏ ਸਨ, ਅਤੇ ਆਪਣੇ ਹਥਾਂ ਵਿਚ ਉਨ੍ਹਾਂ ਨੇ ਖਜੂਰ ਦੀਆਂ ਟਾਹਣੀਆਂ ਫੜੀਆਂ ਹੋਈਆ ਸਨ। ਅਤੇ ਉਹ ਉਚੀ ਆਵਾਜ ਨਾਲ ਪੁਕਾਰ ਰਹੇ ਸਨ, “ਮੁਕਤੀ ਸਾਡੇ ਪ੍ਰਮੇਸ਼ਰ ਦੀ ਹੈ। ਜੋ ਸਿਘਾਸਣ ਤੇ ਬਿਰਾਜਮਾਨ ਹੈ ਅਤੇ ਲੇਲੇ ਦੀ ਹੈ” (ਪ੍ਰਕਾਸ ਦੀ ਪੋਥੀ ੭:੯-੧੦)
ਕਿੱਡਾ ਵਧੀਆ ਉਹ ਦਿਨ ਹੋਵੇਗਾ। ਜਦ ਤੁਸੀਂ ਸਮਝੋਗੇ ਕਿ ਯਿਸ਼ੂ ਕੌਣ ਹੈ? ਉਹ ਪ੍ਰਮੇਸ਼ਰ ਦਾ ਲੇਲਾ ਹੈ। ਅਤੇ ਤੁਹਾਡਾ ਦਿਲ ਖੁਸ਼ੀ ਨਾਲ ਝੁਮੇੰਗਾ। ਉਹ ਹੀਹੈ ਜੋ ਸਾਡੇ ਪਾਪਾਂ ਨੂੰ ਲੈ ਕੇ ਜਾਂਦਾ ਹੈ। ਉਹ ਹੀਹੈ ਜਿਸਨੇ ਆਪਣਾ ਜੀਵਨ ਸਾਡੇ ਲਈ ਦੇ ਦਿੱਤਾ। ਉਹ ਹੀਸਰਬ ਸ਼ਕਤੀਮਾਨ ਪ੍ਰਮੇਸ਼ਰ ਹੈ ਜੋ ਕਿ ਇਸ ਸੰਸਾਰ ਦੇ ਪਾਪਾਂ ਨੂੰ ਲੈ ਜਾਂਦਾ ਹੈ। ਹਲੇਲੁਯਾਹ! ਸਾਨੂੰ ਉਸ ਸਮੇਂ ਤੱਕ ਦੀ ਇੰਤਜਾਰ ਕਰਨ ਦੀ ਲੋੜ ਨਹੀ ਹੈ ਜਦ ਅਸੀਂ ਸਵਰਗ ਵਿਚ ਲੇਲੇ ਦੀ ਸਤੁਤੀ ਕਰਾਂਗੇ। ਅਸੀਂ ਅੱਜ ਹੀਉਸਦੀ ਸਤੁਤੀ ਕਰ ਸਕਦੇ ਹਾਂ। ਕਿਉਂ ਨਹੀ ਤੁਸੀਂ ਅੱਜ ਉਸ ਦੇ ਅੱਗੇ ਕੁਝ ਸਮਾਂ ਬਿਤਾਉਂਦੇ ਅਤੇ ਉਸ ਨੂੰ ਇਹ ਕਹਿੰਦੇ ਕਿ ਤੁਸੀਂ ਉਸ ਨੂੰ ਕਿਨ੍ਹਾਂ ਪਿਆਰ ਕਰਦੇ ਹੋ।
ਪਰਕਾਸ਼ ਦੀ ਪੋਥੀ 19:6-13
ਫ਼ਿਰ ਮੈਂ ਕੁਝ ਸੁਣਿਆ ਜਿਸਨੇ ਬਹੁਤ ਸਾਰੇ ਲੋਕਾਂ ਜਿੰਨਾ ਰੌਲਾ ਪਾਇਆ। ਇਹ ਹੜ੍ਹਾਂ ਦੇ ਪਾਣੀ ਵਰਗੀ ਅਤੇ ਸ਼ਕਤੀਸ਼ਾਲੀ ਗਰਜ ਵਰਗੀ ਸੀ। ਲੋਕ ਆਖ ਰਹੇ ਸਨ:“ਹਲਲੂਯਾਹ! ਸਾਡਾ ਪ੍ਰਭੂ ਪਰਮੇਸ਼ੁਰ ਸ਼ਾਸਨ ਕਰਦਾ ਹੈ।ਉਹ ਹੀ ਸਰਬ ਸ਼ਕਤੀਮਾਨ ਹੈ।7 ਆਓ, ਅਸੀਂ ਆਨੰਦ ਮਾਣੀਏ ਅਤੇ ਖੁਸ਼ ਹੋਈਏ ਅਤੇ ਪਰਮੇਸ਼ੁਰ ਨੂੰ ਮਹਿਮਾਦੇਈਏ ਅਸੀਂ ਇੰਝ ਉਸਦੀ ਉਸਤਤਿ ਕਰੀਏ ਜਿਵੇਂ ਲੇਲੇ ਦਾ ਵਿਆਹ ਆਇਆ ਹੈ।ਅਤੇ ਲੇਲੇ ਦੀ ਵਹੁਟੀ ਨੇ ਆਪਣੇ ਆਪ ਨੂੰ ਸ਼ਿੰਗਾਰਿਆ ਹੈ।8 ਲਾੜੀ ਨੂੰ ਪਾਉਣ ਲਈ ਵੱਧੀਆ ਲਿਨਨ ਦੇ ਕੱਪੜੇ ਦਿੱਤੇ ਗਏ ਸਨ। ਵੱਧੀਆ ਲਿਨਨ ਦੇ ਕੱਪੜਾ ਸਾਫ਼ ਅਤੇ ਚਮਕੀਲਾ ਸੀ।”(ਵੱਧੀਆ ਲਿਨਨ ਦੇ ਕੱਪੜੇ ਤੋਂ ਭਾਵ ਹੈ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦੀਆਂ ਚੰਗੀਆਂ ਕਰਨੀਆਂ।)9 ਫ਼ੇਰ ਦੂਤ ਨੇ ਮੈਨੂੰ ਆਖਿਆ, “ਇਹ ਲਿਖੋ; ਉਹ ਲੋਕ ਜਿਹੜੇ ਲੇਲੇ ਦੇ ਵਿਆਹ ਦੀ ਦਾਅਵਤ ਤੇ ਸੱਦੇ ਗਏ ਹਨ, ਉਹ ਸੁਭਾਗੇ ਹਨ।” ਫ਼ੇਰ ਦੂਤ ਨੇ ਆਖਿਆ, “ਇਹ ਪਰਮੇਸ਼ੁਰ ਦੇ ਸੱਚੇ ਸ਼ਬਦ ਹਨ।”10 ਫ਼ੇਰ ਮੈਂ ਉਪਾਸਨਾ ਕਰਨ ਲਈ ਦੂਤ ਦੇ ਚਰਨਾਂ ਤੇ ਨਿਉਂ ਗਿਆ। ਪਰ ਦੂਤ ਨੇ ਮੈਨੂੰ ਆਖਿਆ, “ਮੇਰੀ ਉਪਾਸਨਾ ਨਾ ਕਰ। ਮੈਂ ਤਾਂ ਤੁਹਾਡੇ ਅਤੇ ਤੁਹਾਡੇ ਭਰਾਵਾਂ ਵਾਂਗ ਹੀ ਇੱਕ ਸੇਵਕ ਹਾਂ ਜਿਨ੍ਹਾਂ ਪਾਸ ਯਿਸੂ ਦਾ ਸੱਚ ਹੈ। ਇਸ ਲਈ ਉਪਾਸਨਾ ਪਰਮੇਸ਼ੁਰ ਦੀ ਕਰੋ। ਕਿਉਂਕਿ ਯਿਸੂ ਦਾ ਸੱਚ ਅਗੰਮ ਵਾਕ ਦਾ ਆਤਮਾ ਹੈ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
