ਰੋਜਾਨਾਂ ਦਾ ਭਗਤੀ ਦਾ ਵੀਡੀਓ
ਬੇਦਾਰੀ ਅਤੇ ਜੇਤੂ ਪ੍ਰਾਥਨਾ:
੧੯੮੦ ਦੇ ਵਿਚਲੇ ਦਹਾਕੇ ਵਿਚ, ਬ੍ਰਿਟਿਸ਼ ਪਾਸਟਰ, ਚਾਰਲਸ ਹੇਡਨ ਸਪ੍ਰਜਨ ਨੇ ਲਿਖਿਆ, “ਪ੍ਰਭੁ ਦੀ ਹਜੂਰੀ ਦੇ ਵਿਚੋਂ ਤਾਜੇਪਨ ਦਾ ਸੂਰਜ ਸਾਡੀ ਜਮੀਨ ਤੇ ਚੜ ਗਿਆ ਹੈ। ਹਰ ਥਾਂ ਦੇ ਉਪਰ ਜਾਗ੍ਰਿਤੀ ਦੇ ਕੰਮ ਅਤੇ ਵਧੀ ਹੋਈ ਉਤੇਜਨਾ ਵੇਖੀ ਜਾ ਸਕਦੀ ਹੈ। ਪ੍ਰਾਥਨਾ ਦਾ ਆਤਮਾ ਸਾਡੀਆਂ ਕਲੀਸੀਆਵਾਂ ਵਿਚ ਆ ਰਿਹਾ ਹੈ। ਮਹਾਨ ਹਨ੍ਹੇਰੀ ਦੇ ਬੁੱਲੇ ਦੀ ਹਵਾ ਅਸੀਂ ਮਹਿਸੂਸ ਕਰ ਸਕਦੇ ਹਾਂ।ਅਤੇ ਖੁਸ਼ਖਬਰੀ ਦੇ ਪ੍ਰਚਾਰਕਾਂ ਦੇ ਖੜੇ ਹੋਣ ਦੀ ਵਜਾ ਨਾਲ ਅੱਗ ਦੀਆਂ ਜੀਭਾਂ ਉੱਤਰ ਆਈਆਂ ਹਨ ਅਤੇ ਇਹ ਵੇਖੀਆਂ ਜਾ ਸਕਦੀਆਂ ਹਨ”
“ਪ੍ਰਾਥਨਾ ਦਾ ਆਤਮਾ” ਜਿਸਦਾ ਵਰਨਨ ਸ਼੍ਰੀ ਮਾਨ ਸਪਰਜਨ ਨੇ ਦਿੱਤਾ, ਇਹੀ ਮਸੀਹੀ ਕਲੀਸੀਆਵਾਂ ਦੀ ਮਹਾਨ ਜਾਗ੍ਰਤੀ ਦੀ ਜੜ ਰਹੀ ਹੈ। ਇਸਦੀ ਪਰਵਾਹ ਨਹੀ ਕਿ ਤੁਸੀਂ ਨਵੇਂ ਨੇਮ ਨੂੰ ਖੋਜ ਕੇ ਵੇਖੋ, ਜਾਂ ਇਤਹਾਸ ਦੇ ਪੰਨਿਆਂ ਨੂੰ ਫਰੋਲ ਕੇ ਵੇਖੋ, ਬੇਦਾਰੀ ਹਮੇਸ਼ਾਂ ਪ੍ਰਾਥਨਾ ਤੋਂ ਆਯੀ ਹੈ। ਰਸੂਲਾਂ ਦੇ ਕਰਤਵ ੧ ਅਧਿਆਏ ਕਲੀਸਿਯਾ ਦਾ ਜਨਮ ਪ੍ਰਾਥਨਾ ਸਭਾ ਤੋਂ ਹੋਈ। ਅਗਲੇ ਅਧਿਆਏ ਵਿਚ ੩੦੦੦ ਲੋਕ ਬਦਲ ਗਏ। ਪੂਰੇ ਰਸੂਲਾਂ ਦੇ ਕਰਤਵ ਡੀ ਪੁਸਤਕ ਵਿਚ ਕਲੀਸਿਯਾ ਪ੍ਰਾਥਨਾ ਕਰਦੀ ਰਹੀ ਅਤੇ ਪ੍ਰ੍ਮੇਸ਼ੇਰ ਕੰਮ ਕਰਦਾ ਰਿਹਾ। ਪਹਿਲੀ ਮਿਸਨਰੀ ਯਾਤਰਾ ਡਾ ਜਨਮ ਵੀ ਪ੍ਰਾਥਨਾ ਦੇ ਦੁਆਰਾ ਹੋਇਆ। ਸਮੇਂ ਸਮੇਂ ਦੇ ਉਪਰ ਕਲੀਸਿਯਾ ਅੱਗੇ ਵਧਦੀ ਗਈ ਕਿਉਂਕਿ ਕਿਸੇ ਨੇ ਜਾਂ ਕੁਝ ਲੋਕਾਂ ਦੇ ਝੁੰਡ ਨੇ ਪ੍ਰਾਥਨਾ ਕੀਤੀ।
ਜੇਤੂ ਪ੍ਰਾਥਨਾ ਬੇਦਾਰੀ ਦੇ ਲਈ ਨੀਂਹ ਰਖਦੀ ਹੈ।ਪਿਛਲੇ ਕਈ ਸਾਲਾਂ ਤੋਂ ਮੈਂ ਖੁਸ਼ਖਬਰੀ ਦੀਆਂ ਮਹਾਨ ਬੇਦਾਰੀਆਂ ਦਾ ਵਿਦਆਰਥੀ ਰਿਹਾਂ ਹਾਂ ਅਤੇ ਮੈਂ ਵੇਖਿਆ ਹੈ ਕਿ ਪ੍ਰਾਥਨਾ ਸਭ ਬੇਦਾਰੀਆਂ ਦਾ ਕੇਂਦਰ ਰਹੀ ਹੈ। ਕਿਸੇ ਨੂੰ ਬੋਝ ਮਿਲਦਾ ਅਤੇ ਉਹ ਪ੍ਰਾਥਨਾ ਸ਼ੁਰੂ ਕਰਦੇ ਹਨ । ਉਹ ਪ੍ਰ੍ਮੇਸ਼ੇਰ ਦਾ ਇੰਤਜਾਰ ਕਰਦੇ ਹਨ ਤੇ ਆਪਣੇ ਈਸ਼ਵਰੀ ਸਮੇਂ ਵਿਚ ਪ੍ਰ੍ਮੇਸ਼ੇਰ ਉਨ੍ਹਾਂ ਦੀਆਂ ਪ੍ਰਾਥਨਾਵਾਂ ਦਾ ਉਤਰ ਦਿੰਦਾ ਹੈ। ਉਹ ਪ੍ਰ੍ਮੇਸ਼ੇਰ ਨਾਲ ਮਿਲਦੇ ਹਨ ਅਤੇ ਪ੍ਰ੍ਮੇਸ਼ੇਰ ਆਪਣੇ ਆਪ ਨੂੰ ਉਨ੍ਹਾਂ ਤੇ ਪਰਗਟ ਕਰਦਾ ਹੈ।
ਪਹਿਲੀ ਵਾਰ ਜਦ ਮੈਂ ਬੇਦਾਰੀ ਦਾ ਅਨੁਭਵ ਕੀਤਾ ਤਾਂ ਉਥੇ ਵੀ ਪ੍ਰਾਥਨਾ ਦਾ ਆਤਮਾ ਸੀ ਜਿਸਨੇ ਕਲੀਸਿਯਾ ਅਤੇ ਖੁਸ਼੍ਕ੍ਬਾਰੀ ਦੀਆਂ ਸਭਾਵਾਂ ਨੂੰ ਢਕਿਆ ਹੋਇਆ ਸੀ। ਇਹ ਇੱਕ ਪ੍ਰਾਥਨਾ ਕਰਨ ਵਾਲੇ ਪਾਸਟਰ ਨਾਲ ਸ਼ੁਰੂ ਹੋਇਆ।ਉਹ ਹਾਰਨ ਲਈ ਤਿਆਰ ਨਹੀ ਸੀ- ਉਹ ਛਡਣ ਲਈ ਤਿਆਰ ਨਹੀ ਸੀ। ਉਹ ਬੁਰੇ ਹਾਲਾਤਾਂ ਦੇ ਬਾਵਯੂਦ ਵੀ ਪ੍ਰਾਥਨਾ ਕਰਦਾ ਰਿਹਾ। ਫਿਰ ਇੱਕ ਦਿਨ ਪ੍ਰ੍ਮੇਸ਼ੇਰ ਆਇਆ ਅਤੇ ਉਹ ਲੋਕਾਂ ਨੂੰ ਮਿਲਿਆ। ਜਦ ਪ੍ਰ੍ਮੇਸ਼ੇਰ ਆਉਂਦਾ ਹੈ ਤਾਂ ਸਭ ਚੀਜਾਂ ਵਿਚ ਵਿਘਨ ਪਾਈ ਜਾਂਦਾ ਹੈ। ਜੋ ਖੁਸ਼ਖਬਰੀ ਦੀਆਂ ਸਭਾਵਾਂ ਐਤਵਾਰ ਨੂੰ ਖਤਮ ਹੋਣੀਆ ਸਨ ਉਹ ਇੱਕ ਹੋਰ ਹਫਤੇ ਤੱਕ ਚਲੀਆਂ। ਚਰਚ ਬਿਲਡਿੰਗ ਵਿਚ ਲੋਕਾਂ ਦੇ ਬੈਠਣ ਦੀ ਜਗ੍ਹਾ ਨਹੀ ਸੀ। ਖਬਰਾਂ ਦੇ ਵਿਚ ਵੀ ਆਇਆ “ਪ੍ਰ੍ਮੇਸ਼ੇਰ ਕਿਨ੍ਹੇਂ ਮਹਾਨ ਕੰਮ ਕਰ ਰਿਹਾ ਹੈ” ਬਹੁਤ ਹੀ ਪੱਕੇ ਨਸ਼ੇ ਕਰਨ ਵਾਲੇ ਬਚਾਏ ਗਏ ਅਤੇ ਉਨ੍ਹਾਂ ਨੇ ਆਪਣੀਆਂ ਆਦਤਾਂ ਤੋਂ ਛੁਟਕਾਰਾ ਪਾਇਆ । ਜਾਤ ਪਾਤ ਦਾ ਭੇਦਭਾਵ ਰਖਣ ਵਾਲੇ ਭਰਾ ਬਣ ਗਏ। ਪ੍ਰ੍ਮੇਸ਼ੇਰ ਆਇਆ ਜਦ ਉਸਦੇ ਲੋਕਾਂ ਨੇ ਪ੍ਰਾਥਨਾ ਕੀਤੀ।
ਮੈਂ ਤੁਹਾਨੂੰ ਇਹ ਯਕੀਨ ਕਰਾਉਣ ਦੀ ਕੋਸਿਸ ਨਹੀ ਕਰ ਰਿਹਾ ਕਿ ਮੇਰੇ ਕੋਲ ਸਾਰੇ ਕਾਰਨ ਹਨ ਇਹ ਕਿਵੇਂ ਇਸ ਤਰਾਂ ਹੈ। ਮੈਂ ਸਿਰਫ ਇਹ ਜਾਣਦਾ ਹਾਂ ਕਿ ਇਹ ਜੀਵਨ ਦਾ ਆਤਮਿਕ ਨਿਯਮ ਹੈ। ਇਹ ਸਚ ਹੈ। ਪ੍ਰਾਥਨਾ ਅਤੇ ਬੇਦਾਰੀ ਪ੍ਰ੍ਮੇਸ਼ੇਰ ਦੀ ਮਹਿਮਾ ਦੇ ਪ੍ਰ੍ਗਟੀਕਰਣ ਵਿਚ ਹਮੇਸ਼੍ਨਾ ਸਾਥੀ ਹਨ। ਉਸਦੀ ਮਹਿਮਾ ਆਉਂਦੀ ਹੈ ਜਦ ਉਹ ਆਉਂਦਾ ਹੈ। ਅਤੇ ਜਦ ਇਹ ਹੁੰਦਾ ਹੈ ਤਾਂ ਕਲੀਸਿਯਾ ਤੇਜੀ ਨਾਲ ਆਤਮਿਕ ਅਤੇ ਗਿਣਤੀ ਵਿਚ ਵਧਦੀ ਹੈ।ਬੇਦਾਰੀ ਨਾਲ ਆਤਮਾਵਾਂ ਦੀ ਬਹੁਤ ਵੱਡੀ ਫਸਲ ਆਉਂਦੀ ਹੈ। ਅਤੇ ਪ੍ਰਾਥਨਾ ਨਾਲ ਹਮੇਸ਼ਾਂ ਕ੍ਲਿਸਿਆਂ ਵਿਚ ਮਹਾਨ ਬੇਦਾਰੀ ਆਉਂਦੀ ਹੈ।
ਪ੍ਰਾਥਨਾ ਦਾ ਸਧਾਰਨ ਅਰਥ ਹੈ ਪ੍ਰ੍ਮੇਸ਼ੇਰ ਨਾਲ ਨਜਦੀਕੀ। ਜੱਦ ਅਸੀਂ ਉਸ ਦੇ ਨਾਲ ਇੱਕ ਹੋ ਜਾਂਦੇ ਹਾਂ, ਤਾਂ ਅਸੀਂ ਬੇਦਾਰੀ ਦੇ ਰਾਹ ਤੇ ਤੁਰ ਪੈਂਦੇ ਹਾਂ। ਕੋਈ ਧਾਰਮਿਕ ਮਖੋਟਾ ਪਹਿਨ ਕੇ ਪ੍ਰ੍ਮੇਸ਼ੇਰ ਦੇ ਨਾਲ ਇੱਕ ਨਹੀ ਹੋ ਸਕਦਾ ਹੈ।ਇਮਾਨਦਾਰੀ ਵਾਲੀ ਪ੍ਰਾਥਨਾ ਇਮਾਨਦਾਰੀ ਵਾਲੀ ਤੌਬਾ ਪੈਦਾ ਕਰਦੀ ਹੈ। ਗਹਿਰੀ ਤੌਬਾ ਪ੍ਰ੍ਮੇਸ਼ੇਰ ਦੇ ਆਤਮਾ ਨੂੰ ਸਾਡੇ ਜੀਵਨ ਵਿਚ ਲੈ ਕੇ ਆਉਂਦੀ ਹੈ। ਜਦ ਇਹ ਹੁੰਦਾ ਹੈ ਤਾਂ ਅਸੀਂ ਬੇਦਾਰੀ ਦੇ ਰਾਹ ਤੇ ਹੁੰਦੇ ਹਾਂ।
ਅਜਕਲ ਬੇਦਾਰੀ ਦੇ ਬਾਰੇ ਵਿਚ ਬਹੁਤ ਗਲਬਾਤ ਹੋ ਰਹੀ ਹੈ। ਮੈਂ ਬੇਦਾਰੀ ਬਾਰੇ ਇੱਕ ਬਹੁਤ ਹੀ ਸਧਾਰਨ ਗੱਲ ਜਾਣਦਾ ਹਾਂ। ਇਹ ਹਮੇਸ਼ਾਂ ਪ੍ਰਾਥਨਾ ਦੇ ਖੰਭਾਂ ਤੇ ਆਉਂਦੀ ਹੈ। ਪ੍ਰਾਥਨਾ ਕਰਣ ਵਾਲੇ ਲੋਕ ਬੇਦਾਰ ਲੋਕ ਬਣ ਜਾਂਦੇ ਹਨ। ਪ੍ਰਾਥਨਾ ਕਰੋ ਅਤੇ ਅਤੇ ਖੜੇ ਹੋ ਕੇ ਵੇਖੋ ਕਿ ਉਹ ਕੀ ਕਰਦਾ ਹੈ।
ਨਹਮਯਾਹ 1:1-11
ਇਹ ਸ਼ਬਦ ਹਕਲਯਾਹ ਦੇ ਪੁੱਤਰ ਨਹਮਯਾਹ ਦੇ ਹਨ। ਕਿਸਲੇਵ ਦੇ ਮਹੀਨੇ, ਮੈਂ (ਨਹਮਯਾਹ) ਸ਼ੂਸ਼ਨ ਦੇ ਕਿਲੇ ਵਿੱਚ ਸੀ। ਇਹ ਅਰਤਹਸ਼ਸ਼ਤਾ ਦੇ ਰਾਜ ਦੇ 20ਵੇਂ ਵਰ੍ਹੇ ’ਚ ਸੀ। 2 ਜਦੋਂ ਮੈਂ ਸ਼ੂਸ਼ਨ ਵਿੱਚ ਸੀ, ਮੇਰੇ ਭਰਾਵਾਂ ਵਿੱਚੋਂ ਹਨਾਨੀ ਅਤੇ ਯਹੂਦਾਹ ਤੋਂ ਕੁਝ ਆਦਮੀ ਮੇਰੇ ਕੋਲ ਆਏ। ਮੈਂ ਉਨ੍ਹਾਂ ਨੂੰ ਉੱਥੇ ਰਹਿੰਦੇ ਯਹੂਦੀਆਂ ਬਾਰੇ ਪੁੱਛਿਆ ਜੋ ਕਿ ਬਚ ਨਿਕਲੇ ਸਨ ਅਤੇ ਦੇਸ਼ ਨਿਕਾਲਾ ਝਲਿਆ ਸੀ। ਮੈਂ ਉਨ੍ਹਾਂ ਨੂੰ ਯਰੂਸ਼ਲਮ ਦੇ ਸ਼ਹਿਰ ਬਾਰੇ ਵੀ ਪੁੱਛਿਆ।
3 ਉਨ੍ਹਾਂ ਨੇ ਮੈਨੂੰ ਆਖਿਆ, “ਉਹ ਜਿਨ੍ਹਾਂ ਨੇ ਦੇਸ਼ ਨਿਕਾਲੇ ਨੂੰ ਝਲਿਆ ਅਤੇ ਉਹ ਜਿਹੜੇ ਯਹੂਦਾਹ ਦੀ ਧਰਤੀ ਤੇ ਰਹਿ ਰਹੇ ਹਨ ਬਹੁਤ ਵੱਡੀ ਮੁਸੀਬਤ ਵਿੱਚ ਹਨ ਅਤੇ ਸ਼ਰਮਿੰਦਗੀ ਨਾਲ ਭਰੇ ਹੋਏ ਹਨ ਕਿਉਂ ਕਿ ਯਰੂਸ਼ਲਮ ਦੀਆਂ ਕੰਧਾਂ ਢਹਿ ਚੁੱਕੀਆਂ ਹਨ ਤੇ ਇਸ ਦੇ ਫ਼ਾਟਕ ਅੱਗ ਨਾਲ ਸਾੜੇ ਗਏ ਹਨ।”
4 ਜਦੋਂ ਮੈਂ ਇੰਝ ਸੁਣਿਆ, ਮੈਂ ਹੇਠਾਂ ਬੈਠ ਗਿਆ ਅਤੇ ਕਈ ਦਿਨਾਂ ਤਾਈਂ ਸੋਗ ਮਨਾਇਆ। ਮੈਂ ਅਕਾਸ਼ ਦੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਅਤੇ ਵਰਤ ਰੱਖੇ। 5 ਫਿਰ ਮੈਂ ਇਹ ਪ੍ਰਾਰਥਨਾ ਕੀਤੀ:
“ਹੇ ਯਹੋਵਾਹ, ਅਕਾਸ਼ ਦੇ ਪਰਮੇਸ਼ੁਰ, ਮਹਾਨ ਅਤੇ ਭੈਦਾਇੱਕ ਪਰਮੇਸ਼ੁਰ, ਜੋ ਆਪਣਾ ਇਕਰਾਰਨਾਮਾ ਅਤੇ ਵਫ਼ਾਦਾਰੀ ਉਨ੍ਹਾਂ ਨਾਲ ਰੱਖਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਹੁਕਮਾਂ ਦਾ ਪਾਲਣ ਕਰਦੇ ਹਨ।
6 “ਹੇ ਪਰਮੇਸ਼ੁਰ, ਤੇਰੇ ਕੰਨ ਅਤੇ ਅੱਖਾਂ ਖੁੱਲੇ ਰਹਿਣ ਤਾਂ ਜੋ ਤੇਰੇ ਸੇਵਕ ਵੱਲ ਜੋ ਦਿਨ ਰਾਤ ਤੇਰੇ ਅੱਗੇ ਪ੍ਰਾਰਥਨਾ ਕਰ ਰਿਹਾ ਹੈ ਉਸ ਵੱਲ ਤੇਰਾ ਧਿਆਨ ਹੋਵੇ। ਮੈਂ ਤੇਰੇ ਸੇਵਕਾਂ ਭਾਵ ਇਸਰਾਏਲ ਦੇ ਲੋਕਾਂ ਲਈ ਪ੍ਰਾਰਬਨਾ ਕਰ ਰਿਹਾ ਹਾਂ ਅਤੇ ਮੈਂ ਕਬੂਲ ਕਰਦਾ ਹਾਂ ਕਿ ਅਸੀਂ ਇਸਰਾਏਲੀਆਂ ਨੇ ਤੇਰੇ ਵਿਰੁੱਧ ਪਾਪ ਵੀ ਕੀਤੇ ਹਨ। ਮੈਂ ਇਹ ਵੀ ਮੰਨਦਾ ਹਾਂ ਕਿ ਮੈਂ ਵੀ ਤੇਰੇ ਵਿਰੁੱਧ ਪਾਪ ਕੀਤਾ ਅਤੇ ਮੇਰੇ ਘਰਾਣੇ ਨੇ ਵੀ ਤੇਰੇ ਵਿਰੁੱਧ ਪਾਪ ਕੀਤੇ ਹਨ। 7 ਅਸਲ ’ਚ ਅਸੀਂ ਇਸਰਾਏਲੀਆਂ ਨੇ ਤੇਰੇ ਨਾਲ ਬਹੁਤ ਮੰਦਾ ਕੀਤਾ ਹੈ। ਅਸੀਂ ਤੇਰੇ ਹੁਕਮਾਂ, ਬਿਧੀਆਂ ਅਤੇ ਜਿਹੜੇ ਕੰਮ ਤੂੰ ਆਪਣੇ ਸੇਵਕ ਮੂਸਾ ਨੂੰ ਦਿੱਤੇ ਸਨ, ਉਨ੍ਹਾਂ ਨੂੰ ਨਹੀਂ ਮੰਨਿਆ।
8 “ਉਸ ਗੱਲ ਨੂੰ ਯਾਦ ਕਰ ਜਿਸਦਾ ਤੂੰ ਆਪਣੇ ਦਾਸ ਮੂਸਾ ਨੂੰ ਹੁਕਮ ਦਿੱਤਾ ਸੀ ਕਿ ‘ਜੇਕਰ ਤੁਸੀਂ ਬੇਇਮਾਨੀ ਕੋਰਗੇ ਤਾਂ ਮੈਂ ਤੁਹਾਨੂੰ ਦੂਜੇ ਰਾਜਾਂ ਵਿੱਚ ਖਿੰਡਾਰ ਦੇਵਾਂਗਾ। 9 ਤੇ ਜੇਕਰ ਤੁਸੀਂ ਇਸਰਾਏਲੀਆਂ ਨੇ ਮੇਰੇ ਆਦੇਸ਼ ਦੀ ਪਾਲਣਾ ਕੀਤੀ ਅਤੇ ਮੇਰੇ ਵੱਲ ਪਰਤ ਆਏ ਤਾਂ ਮੈਂ ਇਉਂ ਕਰਾਂਗਾ। ਭਾਵੇਂ ਤੁਸੀਂ ਅਕਾਸ਼ ਦੇ ਅੰਤ ਤੀਕ ਵੀ ਖਿੰਡੇ ਹੋਵੋਁ, ਮੈਂ ਤੁਹਾਨੂੰ ਇੱਕਤ੍ਰ ਕਰਕੇ ਇਸ ਬਾਵੇਂ ਲਿਆਵਾਂਗਾ, ਜਿਸ ਨੂੰ ਮੈਂ ਆਪਣਾ ਨਾਉਂ ਵਸਾਉਣ ਲਈ ਚੁਣਿਆ ਹੈ।’
10 “ਇਸਰਾਏਲੀ ਤੇਰੇ ਦਾਸ ਅਤੇ ਤੇਰੀ ਪਰਜਾ ਹਨ, ਜਿਨ੍ਹਾਂ ਨੂੰ ਤੂੰ ਆਪਣੇ ਵੱਡੇ ਜੋਰ ਅਤੇ ਬਲ ਤੇ ਤਕੜੇ ਹੱਬਾ ਨਾਲ ਛੁਟਕਾਰਾ ਦਿੱਤਾ। 11 ਇਸ ਲਈ ਹੇ ਪ੍ਰਭੂ, ਕਿਰਪਾ ਕਰਕੇ ਮੇਰੀ ਬਿਨਤੀ ਨੂੰ ਸੁਣ। ਮੈਂ ਤੇਰਾ ਦਾਸ ਹਾਂ, ਸੋ ਤੂੰ ਕਿਰਪਾ ਕਰਕੇ ਆਪਣੇ ਸੇਵਕ ਦੀਆਂ ਪ੍ਰਾਰਥਨਾਵਾਂ ਨੂੰ ਸੁਣ ਜੋ ਤੇਰੇ ਨਾਉਂ ਦੀ ਇੱਜਤ ਕਰਨ ਦੀ ਇੱਛਾ ਰੱਖਦਾ ਹੈ। ਇਸ ਆਦਮੀ ਅੱਗੇ ਮਿਹਰ ਕਰਕੇ ਆਪਣੇ ਸੇਵਕ ਦੀ ਸਹਾਇਤਾ ਕਰ।”
ਮੈਂ ਪਾਤਸ਼ਾਹ ਦਾ ਸਾਕੀ ਸੀ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
