ਰੋਜਾਨਾਂ ਦਾ ਭਗਤੀ ਦਾ ਵੀਡੀਓ
ਜਦੋਂ ਮੈਂ ਖੁਸ਼ਖਬਰੀ ਦਾ ਪ੍ਰਚਾਰ ਕਰਨ ਦੇ ਲਈ ਪੂਰੇ ਸੰਸਾਰ ਵਿੱਚ ਯਾਤਰਾ ਕਰਦਾ ਹਾਂ, ਤਾਂ ਸਭ ਤੋਂ ਆਮ ਅਹਿਸਾਸ ਜਿਹਡ਼ਾ ਮੈਂਨੂੰ ਹੁੰਦਾ ਹੈ ਉਹ ਇਹ ਹੈ ਕਿ ਮੈਂ ਅਯੋਗ ਹਾਂ। ਮੈਂ ਅਕਸਰ ਇੰਝ ਮਹਿਸੂਸ ਕਰਦਾ ਹਾਂ ਕਿ ਮੈਂ ਜਿਹਡ਼ਾ ਕੰਮ ਦਿੱਤਾ ਗਿਆ ਹੈ ਉਹ ਹੈਰਾਨ ਕਰ ਦੇਣ ਵਾਲਾ ਹੈ। ਪ੍ਰੰਤੂ ਇਹੋ ਇਹ ਅਹਿਸਾਸ ਹੈ ਜਿਹਡ਼ਾ ਮੈਂਨੂੰ ਪਰਮੇਸ਼ੁਰ ਦੇ ਚਿਹਰੇ ਨੂੰ ਵੇਖਣ ਦੇ ਲਈ ਪ੍ਰੇਰਨਾ ਦਿੰਦਾ ਹੈ। ਉਸਦੀ ਸਾਮਰਥ ਹਮੇਸ਼ਾ ਕਮਜ਼ੋਰਿਆਂ ਦੇ ਵਿੱਚ ਪਰਗਟ ਹੁੰਦੀ ਹੈ (2 ਕੁਰਿੰਥੀਆ 12:9)। ਰੋਅ ਹਿੱਸਨ, ਇੱਕ ਮਹਾਨ ਮਿਸ਼ਨਰੀ ਹੋਇਆ ਹੈ ਜਿਸਨੂੰ ਪਰਮਮੇਸ਼ੁਰ ਨੇ ਬਹੁਤ ਜਿਆਦਾ ਸ਼ਕਤੀ ਦੇ ਨਾਲ ਇਸਤੇਮਾਲ ਕੀਤਾ, ਨੇ ਕਿਹਾ ਕਿ ਲੋਕਾਂ ਦੇ ਕੋਲ ਅਕਸਰ ਬੇਦਾਰੀ ਕੀ ਹੈ ਦੇ ਬਾਰੇ ਵਿੱਚ ਗਲਤ ਵਿਚਾਰ ਹਨ। “ਉਹ ਸੋਚਦੇ ਹਨ ਕਿ ਇਹ ਪਹਾਡ਼ੀ ਦੇ ਉੱਤੇ ਰਹਿਣ ਦਾ ਇੱਕ ਅਨੁਭਵ ਹੈ,” ਉਸਨੇ ਕਿਹਾ। “ਪ੍ਰੰਤੂ ਅਸਲਿਅਤ ਦੇ ਵਿੱਚ, ਇਹ ਥੱਲੇ ਡਿੱਗ ਜਾਣਾ ਹੈ। ਜਦੋਂ ਅਸੀ ਥੱਲੇ ਡਿੱਗ ਜਾਂਦੇ ਹਾਂ, ਤਾਂ ਸਾਡਾ ਕੋਲ ਵੇਖਣ ਦੇ ਲਈ ਇੱਕੋ ਇੱਕ ਥਾਂ ਹੁੰਦੀ ਹੈ – ਉੱਤੇ ਵੇਖਣਾ!”
ਮੇਰੇ ਕੋਲ ਖੁਸ਼ਖਬਰੀ ਦਾ ਪ੍ਰਚਾਰ ਕਰਨ ਦੇ ਲਈ ਸਭ ਤੋਂ ਵੱਡਾ ਮੌਕਾ 1990 ਦੇ ਵਿੱਚ ਮੇਰੀ ਸੇਵਕਾਈ ਦੇ ਵਿੱਚ ਆਇਆ, ਅਤੇ ਇਸਦੇ ਕਾਰਨ ਮੈਂਨੂੰ ਉੱਤੇ ਵੇਖਣਾ ਪਿਆ – ਪਰਮੇਸ਼ੁਰ ਦੇ ਚਿਹਰੇ ਨੂੰ ਲੱਭਣਾ ਪਿਆ। ਮੈਂ ਅਡੀਸ ਅਬਾਬਾ, ਇਥੋਪੀਆ ਦੀ ਰਾਜਧਾਨੀ ਦੇ ਵਿੱਚ ਖੁਸ਼ਖਬਰੀ ਦੀ ਸਭਾਵਾਂ ਵਿੱਚ ਪ੍ਰਚਾਰ ਕਰਨ ਦੇ ਲਈ ਗਿਆ। ਮੈਂ ਇਸ ਤਰ੍ਹਾਂ ਦੀ ਇੱਕ ਵੱਡੀ ਭੀਡ਼ ਦੇ ਵਿੱਚ ਪ੍ਰਚਾਰ ਕੀਤਾ ਜਿਸ ਵੀ ਮੈਂ ਕਦੀ ਨਹੀ ਕੀਤਾ ਸੀ। ਲਗਭਗ 300,000 ਲੋਕਾਂ ਨੇ ਚਾਰ ਦਿਨਾਂ ਤੀਕ ਮੈਂਨੂੰ ਬੋਲਦੇ ਹੋਇਆ ਸੁਣਿਆ।
ਮੈਂ ਖੁਸ਼ਖਬਰੀ ਦੀ ਸਭਾਵਾਂ ਦੇ ਤੀਜੇ ਦਿਨ ਤਡ਼ਕੇ ਉੱਠ ਗਿਆ ਤੇ ਮੈਂਨੂੰ ਪਤਾ ਚੱਲਿਆ ਕਿ ਮੇਰੀ ਅਵਾਜ ਪੂਰੀ ਤਰ੍ਹਾਂ ਬੰਦ ਹੋ ਗਈ ਸੀ। ਮੈਂ ਥੱਲੇ ਡਿੱਗ ਗਿਆ ਸਾਂ। ਮੈਂ ਖਿੰਡ ਗਿਆ ਸਾਂ। ਮੈਂਨੂੰ ਉਸ ਦੁਪਹਿਰ 75,000 ਲੋਕਾਂ ਦੇ ਵਿੱਚ ਪ੍ਰਚਾਰ ਕਰਨਾ ਸੀ। ਅਤੇ ਮੈਂ ਮੁਸ਼ਕਿਲ ਨਾਲ ਵੀ ਇੱਕ ਵੀ ਸ਼ਬਦ ਨਹੀ ਬੋਲ ਪਾ ਰਿਹਾ ਸਾਂ। ਮੈਂ ਪਰਮੇਸ਼ਰ ਦੇ ਅੱਗੇ ਪੁਕਾਰ ਉੱਠਿਆ, “ਤੂੰ ਮੇਰੇ ਨਾਲ ਇੰਝ ਕਿਉਂ ਹੋਣ ਦਿੱਤਾ? ਮੈਂ ਸੋਚਿਆ ਸੀ ਕਿ ਤੂੰ ਮੈਂਨੂੰ ਇਸ ਕੰਮ ਦੇ ਲਈ ਸੱਦਿਆ ਸੀ। ਤੂੰ ਮੈਂਨੂੰ ਦੌਡ਼੍ਹਨ ਦੇ ਲਈ ਇੱਕ ਦੌਡ਼੍ਹ ਦਿੱਤੀ, ਅਤੇ ਮੈਂ ਇਸਦੇ ਵਿੱਚ ਇੱਕ ਜੇਤੂ ਦੇ ਵਾਂਙੂ ਦੌਡ਼੍ਹਨਾ ਚਾਹੁੰਦਾ ਹਾਂ। ਪ੍ਰੰਤੂ ਹੁਣ ਮੈਂ ਤਾਂ ਦੌਡ਼੍ਹ ਵਿੱਚ ਦੌਡ਼੍ਹ ਹੀ ਨਹੀ ਸਕਦਾ ਹਾਂ।”
ਮੈਂ ਕਦੀ ਵੀ ਉਸ ਗੱਲ ਨੂੰ ਨਹੀ ਭੁੱਲ ਸਕਦਾ ਹਾਂ ਜਿਹਡ਼ੀ ਮੈਂ ਉਸ ਦਿਨ ਪਰਮੇਸ਼ੁਰ ਦੇ ਕੋਲੋ ਸੁਣੀ, ਇਊ ਜਾਪਦਾ ਸੀ ਜਿਵੇਂ ਪਰਮੇਸ਼ੁਰ ਦਾ ਆਤਮਾ ਇੰਝ ਕਹਿ ਰਿਹਾ ਸੀ। “ਮੇਰੇ ਰਾਜ ਦੇ, ਇਸੇ ਤਰ੍ਹਾਂ ਇੱਕ ਜੇਤੂ ਦੌਡ਼੍ਹਦਾ ਹੈ। ਇਹ ਤੇਰੀ ਯੋਗਤਾਵਾਂ ਨਹੀ ਹਨ। ਇਹ ਤੇਰੇ ਬੋਲਣ ਦਾ ਹੁੰਨਰ ਨਹੀ ਹੈ। ਇਹ ਤੇਰੀ ਸਾਮਰਥ ਨਹੀ ਹੈ। ਤੈਂਨੂੰ ਦੌਡ਼ ਦੇ ਵਿੱਚ ਮੇਰੀ ਤਾਕਤ ਦੇ ਨਾਲ ਦੌਡ਼ਨਾ ਹੈ।”
ਮੈਂ ਪਰਮੇਸ਼ੁਰ ਨੂੰ ਕਿਹਾ ਕਿ ਉਹ ਮੈਂਨੂੰ ਮੁਆਫ ਕਰ ਦੇਵੇ। “ਮੇਰੀ ਮਦਦ ਕਰ, ਹੇ ਪਰਮੇਸ਼ੁਰ,” ਮੈਂ ਕਿਹਾ, “ਤਾਂ ਜੋ ਮੈਂ ਹਮੇਸ਼ਾ ਤੇਰੀ ਸਾਮਰਥ ਦੇ ਵਿੱਚ ਦੌਡ਼੍ਹਾਂ ਅਤੇ ਆਪਣੀ ਵਿੱਚ ਨਹੀ।” ਮੈਂ ਮੈਦਾਨ ਦੇ ਵਿੱਚ ਉਸ ਦੁਪਹਿਰ ਨੂੰ ਪ੍ਰਚਾਰ ਕਰਨ ਦੇ ਲਈ ਗਿਆ ਅਤੇ ਬਡ਼ੀ ਮੁਸ਼ਕਿਲ ਦੇ ਨਾਲ ਪ੍ਰਚਾਰ ਕਰ ਪਾਇਆ। ਪਰ ਤਾਂ ਵੀ ਕਈ ਹਜਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਮਸੀਹ ਨੂੰ ਕਬੂਲ ਕੀਤਾ। ਇਹ ਤਾਂ ਬਡ਼ੇ ਹੀ ਸੋਹਣੇ ਪੱਲ ਹਨ ਜਿਸ ਵਿੱਚ ਪਰਮੇਸ਼ੁਰ ਨੇ ਮੈਂਨੂੰ ਅਮਲੋਕ ਸਬਕ ਨੂੰ ਸਿੱਖਾਇਆ ਸੀ। ਪਰਮੇਸ਼ੁਰ ਦੀ ਸਾਮਰਥ ਸਾਡੀ ਯੋਗਤਾਵਾਂ ਅਤੇ ਹੁੰਨਰਾਂ ਦੇ ਨਾਲ ਨਹੀ ਆਉਂਦੀ ਹੈ। ਇਹ ਸਾਡੇ ਦੁਆਰਾ ਕੀਤੀਆਂ ਗਈਆਂ ਵੱਡਿਆਂ ਕੋਸ਼ਿਸ਼ਾਂ ਅਤੇ ਕੰਮਾਂ ਤੋਂ ਨਹੀ ਆਉਂਦੀ ਹੈ। ਇਹ ਤਾਂ ਕੇਵਲ ਪ੍ਰਾਰਥਨਾ ਦੇ ਦੁਆਰਾ ਹੀ ਆਉਂਦੀ ਹੈ।
ਪ੍ਰਾਰਥਨਾ ਅਤੇ ਪਰਮੇਸ਼ੁਰ ਦੀ ਸਾਮਰਥ ਦੇ ਵਿੱਚ ਇੱਕ ਨਾ ਇਨਕਾਰ ਕੀਤੇ ਜਾਣ ਵਾਲਾ ਜੋਡ਼ ਹੈ। ਉਹ ਪੁਰਸ਼ ਅਤੇ ਇਸਤਰੀ ਜਿੰਨ੍ਹਾ ਨੂੰ ਪਰਮੇਸ਼ੁਰ ਨੇ ਕਈ ਸਾਲ ਇਸਤੇਮਾਲ ਕੀਤਾ ਉਹ ਅਜਿਹੇ ਲੋਕ ਹਨ ਜਿੰਨ੍ਹਾਂ ਨੇ ਆਪਣੇ ਜੀਵਨਾਂ ਅਤੇ ਸੇਵਕਾਈਆਂ ਨੂੰ ਪ੍ਰਾਰਥਨਾ ਦੀ ਸਾਮਰਥ ਦੇ ਉੱਤੇ ਉਸਾਰਨਾ ਸਿੱਖ ਲਿਆ ਸੀ। ਸਪਰਜਨ ਨੂੰ ਪਰਮੇਸ਼ੁਰ ਨੇ ਇਸਤੇਮਾਲ ਕੀਤਾ ਕਿਉਂਕਿ ਉਹ ਮੰਚ ਦੇ ਥੱਲੇ ਬੈਠ ਕੇ ਪ੍ਰਾਰਥਨਾ ਕਰਦਾ ਸੀ। ਮੂਡੀ ਦੀ ਸੇਵਕਾਈ ਵਾਈ ਐਮ ਸੀ ਏ ਵਿੱਚ ਹੋਈ ਇੱਕ ਪ੍ਰਾਰਥਨਾ ਸਭਾ ਦੇ ਵਿੱਚ ਪ੍ਰਭਾਵਿਤ ਹੋਈ ਸੀ। ਵਾਈਟਫਿਲਡ ਨੂੰ ਉਸ ਵੇਲੇ ਵੇਖਿਆ ਗਿਆ ਜਦੋਂ ਉਹ ਸਾਰੀ ਰਾਤ ਖੇਤਾਂ ਦੇ ਵਿੱਚ ਪ੍ਰਾਰਥਨਾ ਕਰਕੇ ਵਾਪਸ ਆ ਰਿਹਾ ਸੀ। ਪਰਮੇਸ਼ੁਰ ਦੇ ਔਜਾਰ ਹਮੇਸ਼ਾ ਅਜਿਹੇ ਲੋਕ ਹੋਏ ਹਨ ਜਿੰਨ੍ਹਾਂ ਨੇ ਪ੍ਰਾਰਥਨਾ ਦੇ ਵਿੱਚ ਨਹਾ ਲਿਆ ਸੀ ਇਸ ਤੋਂ ਪਹਿਲਾਂ ਕਿ ਸੁਆਮੀ ਉਨ੍ਹਾਂ ਨੂੰ ਇਸਤੇਮਾਲ ਕਰਦਾ। ਅੱਜ ਵੀ ਇਹ ਗੱਲ ਭਿੰਨ ਨਹੀ ਹੈ। ਜਕਰਯਾਹ, ਪਰਮੇਸ਼ੁਰ ਦਾ ਨਬੀ, ਪ੍ਰਭੁ ਨੂੰ ਇੰਝ ਕਹਿੰਦੇ ਹੋਇਆ ਸੁਣਦਾ ਹੈ ਅਤੇ ਲਿਖਦਾ ਹੈ, “ਨਾ ਤਾਂ ਬਲ ਤੋਂ ਨਾ ਹੀ ਸ਼ਕਤੀ ਤੋ, ਪ੍ਰੰਤੂ ਮੇਰੀ ਆਤਮਾ ਦੇ ਦੁਆਰਾ” (ਜਕਰਯਾਹ 4:6)। ਇਹ ਪਰਮੇਸ਼ੁਰ ਦਾ ਆਤਮਾ ਹੈ ਜਿਹਡ਼ਾ ਪਰਮੇਸ਼ੁਰ ਦੀ ਸਾਮਰਥ ਨੂੰ ਲਿਆਉਂਦਾ ਹੈ। ਅਤੇ ਪਰਮੇਸ਼ੁਰ ਦਾ ਆਤਮਾ ਉਸ ਵੇਲੇ ਆ ਉਤਰਦਾ ਹੈ ਜਦੋਂ ਪਰਮੇਸ਼ੁਰ ਦੇ ਲੋਕ ਪ੍ਰਾਰਥਨਾ ਕਰਦੇ ਹਨ।
ਅੱਜਕਲ ਪਰਮੇਸ਼ੁਰ ਦੀ ਸਾਮਰਥ ਦੇ ਬਾਰੇ ਵਿੱਚ ਕਾਫੀ ਗੱਲਾਂ ਹੋ ਰਹਿਆਂ ਹਨ। ਪ੍ਰੰਤੂ ਉਸਦੀ ਸਾਮਰਥ ਕੇਵਲ ਉਸੇ ਦਿਲ ਦੇ ਵਿੱਚ ਆਉਂਦੀ ਹੈ ਜਿਸਨੇ ਉਸਦੀ ਹਜੂਰੀ ਦੇ ਵਿੱਚ ਰੁਕਨਾ ਸਿੱਖ ਲਿਆ ਹੈ। ਜਿਵੇਂ ਪੁਰਾਣੇ ਜਮਾਨੇ ਦਾ ਇੱਕ ਅਖਾਣ ਹੈ, “ਜਿਆਦਾ ਪ੍ਰਾਰਥਨਾ – ਜਿਆਦਾ ਸਾਮਰਥ; ਥੋਡ਼ੀ ਪ੍ਰਾਰਥਨਾ – ਥੋਡ਼ੀ ਸਾਮਰਥ।” ਤੁਹਾਡੇ ਕੋਲ ਇੰਨ੍ਹਾਂ ਵਿੱਚੋ ਕਿਹਡ਼ੀ ਗੱਲ ਹੈ?
ਅਫ਼ਸੀਆਂ ਨੂੰ 3:14-21
ਮਸੀਹ ਦਾ ਪਿਆਰ
14 ਇਸ ਲਈ ਮੈਂ ਪ੍ਰਾਰਥਨਾ ਵਿੱਚ ਪਿਤਾ ਅੱਗੇ ਝੁਕਦਾ ਹਾਂ। 15 ਧਰਤੀ ਅਤੇ ਸਵਰਗ ਉੱਤੇ ਹਰ ਪਰਿਵਾਰ ਆਪਣਾ ਅਸਲੀ ਨਾਮ ਉਸਤੋਂ ਪ੍ਰਾਪਤ ਕਰਦਾ ਹੈ। 16 ਮੈਂ ਪਿਤਾ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਉਹ ਆਪਣੀ ਅਸੀਮ ਮਹਿਮਾ ਦੁਆਰਾ ਤੁਹਾਨੂੰ ਤੁਹਾਡੇ ਆਤਮਿਆਂ ਵਿੱਚ ਮਜਬੂਤ ਹੋਣ ਲਈ ਸ਼ਕਤੀ ਦੇਵੇ। ਉਹ ਤੁਹਾਨੂੰ ਇਹ ਤਾਕਤ ਆਪਣੇ ਆਤਮਾ ਰਾਹੀਂ ਦੇਵੇਗਾ। 17 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡੇ ਵਿਸ਼ਵਾਸ ਰਾਹੀਂ ਮਸੀਹ ਤੁਹਾਡੇ ਦਿਲਾਂ ਵਿੱਚ ਰਹੇਗਾ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡਾ ਜੀਵਨ ਜੋੜਿਆ ਜਾਵੇ ਅਤੇ ਪ੍ਰੇਮ ਉੱਪਰ ਉਸਾਰਿਆ ਜਾਵੇ।18 ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਅਤੇ ਪਰਮੇਸ਼ੁਰ ਦੇ ਪਵਿੱਤਰ ਲੋਕ ਮਸੀਹ ਦੇ ਪ੍ਰੇਮ ਦੀ ਮਹਾਨਤਾ ਨੂੰ ਸਮਝ ਸੱਕਣ ਦੀ ਸ਼ਕਤੀ ਰੱਖੋਗੇ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਇਹ ਸਮਝ ਸੱਕੋ ਕਿ ਇਹ ਪਿਆਰ ਕਿੰਨਾ ਲੰਮਾ, ਕਿੰਨਾ ਵਿਸ਼ਾਲ ਕਿੰਨਾ ਉੱਚਾ ਅਤੇ ਕਿੰਨਾ ਗਹਿਰਾ ਹੈ। 19 ਮਸੀਹ ਦਾ ਪਿਆਰ ਕਿਸੇ ਵੀ ਵਿਅਕਤੀ ਦੇ ਗਿਆਨ ਦੀ ਸੰਭਾਵਨਾ ਨਾਲੋਂ ਕਿਤੇ ਸਮਰਥ ਨਾਲੋਂ ਵਡੇਰਾ ਹੈ। ਪਰ ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਇਸ ਨੂੰ ਜਾਨਣ ਵਿੱਚ ਸਮਰਥ ਹੋਵੋਂ। ਤਾਂ ਤੁਸੀਂ ਪਰਮੇਸ਼ੁਰ ਦੀ ਭਰਪੂਰਤਾ ਨਾਲ ਭਰੇ ਜਾ ਸੱਕੋਂਗੇ। 20 ਪਰਮੇਸ਼ੁਰ ਆਪਣੀ ਸ਼ਕਤੀ ਨਾਲ, ਜੋ ਸਾਡੇ ਵਿੱਚ ਕੰਮ ਕਰਦੀ ਹੈ ਨਾਲੋਂ ਕਿਤੇ ਵੱਧੇਰੇ ਜ਼ਿਆਦਾ ਕਰ ਸੱਕਦਾ ਹੈ ਜੋ ਕਿ ਅਸੀਂ ਉਸ ਪਾਸੋਂ ਮੰਗ ਸੱਕਦੇ ਹਾਂ ਜਾਂ ਉਸ ਬਾਰੇ ਸੋਚ ਸੱਕਦੇ ਹਾਂ। 21 ਪਰਮੇਸ਼ੁਰ ਦੀ ਕਲੀਸਿਯਾ ਵਿੱਚ ਅਤੇ ਯਿਸੂ ਮਸੀਹ ਵਿੱਚ ਸਦਾ ਸਦਾ ਲਈ ਮਹਿਮਾ ਹੋਵੇ। ਆਮੀਨ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
