Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਹੰਕਾਰ : ਪਵਿੱਤਰਤਾਈ ਦੇ ਵਿੱਚ ਰੁਕਾਵਟ

ਹਰੇਕ ਵਿਸ਼ਵਾਸੀ ਦੇ ਜੀਵਨ ਦੀ ਟੀਚਾ ਪਵਿਤੱਰਤਾਈ ਹੋਣਾ ਚਾਹੀਦਾ ਹੈ। ਪਵਿੱਤਰਤਾਈ ਦਾ ਸਧਾਰਨ ਅਰਥ ਮਸੀਹ ਦੇ ਸਰੂਪ ਦੇ ਵਰਗਾ ਹੋਣਾ ਹੈ। ਇਹ ਇੱਕ ਜੇਤੂ ਵਿਸ਼ਵਾਸੀਆਂ ਦੇ ਲਈ ਸਦਿਆਂ ਤੋਂ ਇੱਕ ਮਹਾਨ ਗੁਣ ਰਿਹਾ ਹੈ। ਬਿਸ਼ਪ ਜੇ. ਸੀ. ਰਾਈਲੀ ਨੇ ਆਪਣੀ ਕਿਤਾਬ ਵਿੱਚ ਲਿਖਿਆ, 18 ਵੀਂ ਸਦੀ ਦੇ ਮਸੀਹੀ ਆਗੂ, ਬੀਤੇ ਸਮੇਂ ਦੀ ਮਹਾਨ ਬੇਦਾਰੀਆਂ ਦੇ ਇਹ ਅਗੂਵੇ ਸਦਾ ਪਵਿਤੱਰ ਪੁਰਸ਼ ਅਤੇ ਇਸਤਰੀ ਸਨ। ਉਨ੍ਹਾਂ ਦੀ ਆਪਣੀਆਂ ਕਮਜੋਰੀਆਂ ਸਨ ਅਤੇ ਹਰੇਕ ਦੀ ਤਰ੍ਹਾਂ ਉਨ੍ਹਾਂ ਦੇ ਜੀਵਨ ਵਿੱਚ ਵੀ ਨਾ ਦਿੱਖਣ ਵਾਲੇ ਦੋਸ਼ ਸਨ, ਪ੍ਰੰਤੂ ਉਨ੍ਹਾਂ ਦੇ ਦਿਲਾਂ ਦੇ ਵਿੱਚ ਮਸੀਹ ਦੇ ਵਾਂਙੂ ਹੋਣ ਦੀ ਇੱਛਿਆ ਸੀ। ਉਹ ਉਸਨੂੰ ਨੇਡ਼ਤਾ ਦੇ ਨਾਲ ਜਾਨਣਾ ਚਾਹੁੰਦੇ ਸਨ।  

ਹਰੇਕ ਜਿਹਡ਼ਾ ਮਸੀਹ ਦੇ ਵਾਂਙੂ ਹੋਣਾ ਚਾਹੁੰਦਾ ਹੈ ਦੇ ਕੋਲ ਦੀਨਤਾ ਦਾ ਦਿਲ ਹੋਣਾ ਚਾਹੀਦਾ ਹੈ। ਦੀਨਤਾ ਅਤੇ ਪਵਿੱਤਰਤਾਈ ਇੱਕੋ ਹੀ ਰਾਹ ਦੇ ਉੱਤੇ ਚਲਦੀ ਹੈ। ਪਰ ਤਾਂ ਵੀ, ਹੰਕਾਰ ਦੇ ਲਈ ਅਜਿਹੇ ਦਿਲ ਵਿੱਚ ਕੋਈ ਥਾਂ ਨਹੀ ਹੈ ਜਿਹਡ਼ਾ ਦਿਲ ਪਵਿੱਤਤਰਾਈ ਦੇ ਪਿੱਛੇ ਗਰਮਾਈ ਦੇ ਨਾਲ ਚਲ ਰਿਹਾ ਹੈ। ਪਵਿੱਤਰਤਾਈ ਪਰਮੇਸ਼ੁਰ ਦੇ ਵੱਲ ਵੇਖਦੀ ਹੈ ਜਦ ਕਿ ਹੰਕਾਰ ਸੁਆਰਥ ਦੇ ਵੱਲ ਵੇਖਦਾ ਹੈ। ਪਵਿੱਤਰਤਾਈ ਦੀ ਸਿੱਧ ਤਸਵੀਰ ਮਸੀਹ ਹੈ। ਹੰਕਾਰ ਦੀ ਸਭਨਾਂ ਦੇ ਸਹੀ ਤਸਵੀਰ ਲੂਸੀਫਰ ਹੈ। ਪਵਿੱਤਰਤਾਈ ਮਸੀਹ ਦੇ ਵਾਂਙੂ ਹੋਣ ਦੀ ਇੱਛਿਆ ਹੈ। ਹੰਕਾਰ ਹੋਰਨਾਂ ਤੋਂ ਚੰਗਾ ਵਿੱਖਣ ਦੀ ਅਭਿਲਾਸ਼ਾ ਹੈ। ਪਵਿੱਤਰਤਾਈ ਚਰਿੱਤਰ ਦੇ ਵਿੱਚ ਨਿਮਰਤਾ ਨੂੰ ਪ੍ਰਗਟ ਕਰਦੀ ਹੈ। ਹੰਕਾਰ ਸ਼ੇਖੀ ਵਿਖੇਰਦਾ ਹੈ ਅਤੇ ਇਸ ਵਿੱਚ ਚਰਿੱਤਰ ਨਹੀ ਹੈ।  

ਪਵਿੱਤਰਤਾਈ ਦੇ ਵਿੱਚ ਚਲਨਾ ਅਤੇ ਹੰਕਾਰ ਦੇ ਦਿਲ ਨੂੰ ਬਣਾਈ ਐਖਾ ਹੈ। ਘਮੰਡ ਅਤੇ ਹੰਕਾਰ ਸਧਾਰਨ ਰੂਪ ਵਿੱਚ ਪਵਿਤੱਰ ਦਿਲ ਲਈ ਰੁਕਾਵਟ ਹਨ। ਜਦੋਂ ਅਸੀ ਇਹ ਸਮਝ ਜਾਂਦੇ ਹਾਂ ਕਿ ਪਵਿੱਤਰ ਦਿਲ ਕੀ ਹੈ, ਤਾਂ ਇਹ ਵੇਖਣਾ ਸੌਖਾ ਹੈ ਕਿ ਕਿਵੇਂ ਕਿੰਨਾਂ ਅਸੰਭਵ ਹੈ ਕਿ ਹੰਕਾਰ ਅਤੇ ਪਵਿੱਤਰਤਾਈ ਇੱਕੋ ਹੀ ਦਿਲ ਵਿੱਚ ਇੱਕਠਿਆਂ ਵਾਸ ਕਰੇ। ਪਵਿੱਤਰਤਾਈ ਸਾਧਰਨ ਵਿੱਚ ਪਰਮੇਸ਼ੁਰ ਦਾ ਇੱਕ ਵਿਸ਼ਵਾਸੀ ਦੇ ਵਿੱਚ ਅੰਦਰੂਵੀ ਕੰਮ ਹੈ ਤਾਂ ਜੋ ਉਹ ਮਸੀਹ ਦੇ ਵਾਂਙੂ ਹੋ ਜਾਵੇ। ਉਹ ਪਰਮੇਸ਼ੁਰ ਦੇ ਵਾਂਙੂ ਸਦੀਪਕ ਕਾਲ ਤੋਂ ਹੋਂਦ ਦੇ ਵਿੱਚ ਹੈ। ਪਰ ਤਾਂ ਵੀ, ਯਿਸੂ ਦਾ ਕੂਦਰਤੀ ਸੂਭਾ ਦੀਨਤਾ ਵਾਲਾ ਸੀ। ਉਸਨੇ ਆਪਣੇ ਆਪ ਨੂੰ ਇੱਥੋ ਤੀਕ ਹਲੀਮ ਕਰ ਦਿੱਤਾ ਕਿ ਆਪਣੇ ਉੱਤੇ ਮਨੁੱਖਤਾ ਦਾ ਚੋਲਾ ਪਾ ਲਿਆ। ਯਿਸੂ, ਪਰਮੇਸ਼ੁਰ ਦਾ ਪੁੱਤਰ ਅਤੇ ਮਨੁੱਖ ਦਾ ਪੁੱਤਰ, ਦੀ ਵਿਆਖਿਆ ਬਿਲਕੁਲ ਹਲੀਮਤਾ ਦੇ ਸ਼ਬਦਾ ਦੇ ਉੱਤੇ ਹੀ ਕੇਵਲ ਹੋ ਸਕਦੀ ਹੈ। ਇਸ ਲਈ, ਇੱਕ ਪਾਸੇ ਹੰਕਾਰੀ ਹੋਣਾ ਅਤੇ ਦੂਜੇ ਪਾਸੇ ਉਸੇ ਸਮੇਂ ਮਸੀਹ ਦੇ ਵਾਂਙੂ ਬਨਣਾ ਅਸੰਭਵ ਜਿਹੀ ਗੱਲ ਹੈ।

ਬਾਈਬਲ ਇਹ ਕਹਿੰਦੀ ਹੈ ਕਿ, “ਪਰਮੇਸ਼ੁਰ ਹੰਕਾਰੀਆਂ ਦਾ ਸਾਮਹਣਾ ਕਰਦਾ ਪਰ ਹਲੀਮਾਂ ਉੱਤੇ ਕਿਰਪਾ ਕਰਦਾ ਹੈ।” ਜੇ ਪਰਮੇਸ਼ਰੁ ਹੰਕਾਰੀਆਂ ਦਾ ਸਾਹਮਣਾ ਕਰਦਾ ਹੈ, ਤਾਂ ਪਵਿੱਤਰ ਅਤੇ ਹੰਕਾਰੀ ਹੋਣਾ ਅਸੰਭਵ ਜਿਹੀ ਗੱਲ ਹੈ। ਕਈ ਵਾਰੀ ਅਸੀ ਆਪਣੇ ਹੰਕਾਰ ਨੂੰ ਵੱਖ-ਵੱਖ ਤਰੀਕੀਆਂ ਦੇ ਨਾਲ ਕਪਡ਼ੇ ਪਾਉਣ ਵਾਂਙੂ ਪਾਉਂਦੇ ਹਾਂ। ਅਸੀ ਗਲਤੀ ਦੇ ਨਾਲ ਇਹ ਵਿਸ਼ਵਾਸ ਕਰਦੇ ਹਾਂ ਕਿ ਕਿਸੇ ਵਿਸ਼ੇਸ਼ ਤਰੀਕੇ ਦਾ ਹੰਕਾਰ ਠੀਕ ਹੈ। ਪਰ ਤਾਂ ਵੀ, ਕਹਾਉਤਾਂ ਦੀ ਪੋਥੀ ਇਹ ਕਹਿੰਦੀ ਹੈ ਕਿ ਪਰਮੇਸ਼ੁਰ ਹੰਕਾਰ ਤੋਂ ਨਫਰਤ ਕਰਦਾ ਹੈ। ਇਹ ਕੋਈ ਮਾਇਨੇ ਨਹੀ ਰੱਖਦਾ ਕਿ ਇਹ ਭਾਵੇਂ ਧਾਰਮਿਕ ਹੰਕਾਰ, ਆਤਮਿਕ ਹੰਕਾਰ, ਜਾਤੀ ਵਿਸ਼ੇਸ ਕਰਕੇ ਹੰਕਾਰ, ਜਾਂ ਕਿਸੇਂ ਵਿਸ਼ੇਸ਼ ਪੀਡ਼ੀ ਤੋਂ ਸਬੰਧਿਤ ਹੋਣ ਦਾ ਹੰਕਾਰ ਕਿਉਂ ਨਾ ਹੋਵੇ। ਹੰਕਾਰ ਦੇ ਹਰੇਕ ਤਰੀਕੇ ਦੀ ਜਡ਼੍ਹ ਦੂਜੇ ਲੋਕਾਂ ਦੇ ਨਾਲ ਤੁਲਨਾ ਦੇ ਨਾਲ ਹੈ। ਪ੍ਰੰਤੂ ਪਵਿੱਤਰਤਾਈ ਕੇਵਲ ਯਿਸੂ ਨੂੰ ਵੇਖਦੀ ਹੈ। ਇਸ ਲਈ, ਅਸੀ ਹੰਕਾਰੀ ਨਹੀ ਹੋ ਸਕਦੇ ਅਤੇ ਉਸੇ ਵੇਲੇ ਪਵਿੱਤਰ ਵੀ। ਹੰਕਾਰ ਅਸਲ ਵਿੱਚ ਪਵਿੱਤਰਤਾਈ ਦੀ ਪ੍ਰਕ੍ਰਿਆ ਦੇ ਵਿੱਚ ਰੁਕਾਵਟ ਬਣ ਜਾਂਦਾ ਹੈ।    

ਹੰਕਾਰ ਅਕਸਰ ਦੂਜੇ ਪਾਪ ਦੀ ਜਡ਼੍ਹ ਹੁੰਦਾ ਹੈ। ਕਈ ਘਟਨਾਵਾਂ ਉੱਤੇ, ਜਦ ਮੈਂ ਆਪਣੇ ਆਪ ਨੂੰ ਆਪਣੇ ਪਾਪਾਂ ਦਾ ਇਕਰਾਰ ਕਰਦੇ ਹੋਇਆ ਵੇਖਿਆ ਹੈ ਅਤੇ ਇਹ ਕਹਿੰਦੇ ਹੋਇਆ ਕਿ ਪਰਮੇਸ਼ੁਰ ਮੇਰੇ ਦਿਲ ਦੀ ਖੋਜ ਕਰੇ, ਮੈਂ ਕੁਝ ਪਾਪਾਂ ਦੀ ਜਡ਼੍ਹਾਂ ਦੀ ਖੋਜ ਕੀਤੀ ਜਿਹਡ਼ੇ ਮੇਰੇ ਜੀਵਨ ਨੂੰ ਮਹਾਮਾਰੀ ਵਾਂਙੂ ਖਤਮ ਕਰ ਰਿਹਾ ਉਹ ਹੰਕਾਰ ਸੀ। ਪਰਮੇਸ਼ੁਰ ਨੇ ਮੈਂਨੂੰ ਗਿਰਨ ਦਿੱਤਾ ਤਾਂ ਜੋ ਉਹ ਮੈਂਨੂੰ ਇਹ ਵਿਖਾਲ ਸਕੇ ਕਿ ਮੇਰੇ ਦਿਲ ਦੇ ਵਿੱਚ ਕੀ ਸੀ। ਹੰਕਾਰ ਇਸ ਸੰਸਾਰ ਦੀ ਬੁਰਆਈ ਦੇ ਦਿਲ ਦੇ ਵਿੱਚ ਹੈ। ਲੂਸੀਫਰ ਸੂਰਗ ਦੇ ਵਿੱਚੋ ਕੱਢ ਦਿੱਤਾ ਗਿਆ ਕਿਉਂਕਿ ਉਸ ਵਿੱਚ ਹੰਕਾਰ ਆ ਗਿਆ। ਆਦਮ ਅਤੇ ਹੱਵਾਹ ਨੂੰ ਅਦਨ ਦੇ ਬਾਗ ਵਿੱਚੋ ਕੱਢ ਦਿੱਤਾ ਗਿਆ ਕਿਉਂਕਿ ਉਂਨ੍ਹਾਂ ਦੇ ਹੰਕਾਰ ਦੇ ਕਾਰਨ। ਤੁਸੀ ਅਤੇ ਮੈਂ ਪਵਿੱਤਰਤਾਈ ਦੇ ਰਾਜਮਾਰਗ ਤੋਂ ਹੱਟਾ ਦਿੱਤੇ ਜਾਂਦੇ ਹਾਂ ਜਦੋਂ ਅਸੀ ਆਪਣੇ ਆਪ ਨੂੰ ਹੰਕਾਰ ਵਿੱਚ ਆ ਜਾਣ ਲਈ ਦੇ ਦਿੰਦੇ ਹਾਂ।

ਮੈਂ ਤੁਹਾਨੂੰ ਉਤਸਾਹਿਤ ਕਰਨਾ ਚਾਹਾਂਗਾ ਕਿ ਕੁਝ ਮਿੰਨਟ ਲਵੋ ਅਤੇ ਪ੍ਰਾਰਥਨਾ ਕਰੋ ਜਿਵੇਂ ਜ਼ਬੂਰਕਾਰ ਨੇ ਪ੍ਰਾਰਥਨਾ ਕੀਤੀ -“ਮੇਰੇ ਦਿਲ ਦੀ ਖੋਜ ਕਰ, ਹੇ ਪਰਮੇਸ਼ੁਰ, ਅਤੇ ਵੇਖ ਜੇ ਮੇਰੇ ਵਿੱਚ ਕੋਈ ਬੁਰਆਈ ਹੈ।” ਪਰਮੇਸ਼ੁਰ ਨੂੰ ਕਹੋ ਕਿ ਉਹ ਵਿਖਾਲੇ ਦੇ ਹੰਕਾਰ ਦਾ ਕੋਈ ਬੀਜ ਉਨ੍ਹਾ ਦੇ ਵਿੱਚ ਹੈ ਜਿਹਡ਼ਾ ਬੇਅਸਰ ਹੋ ਕਿ ਪਿਆ ਹੋਵੇਗਾ। ਉਸਨੂੰ ਕਹੋ ਕਿ ਉਹ ਤੁਹਾਡੇ ਸੁਆਰਥ ਦੇ ਜੀਵਨ ਨੂੰ ਤੋਡ਼ ਦੇਵੇ। ਇੱਕ ਟੁੱਟ ਹੋਇਆ ਦਿਲ ਅਤੇ ਆਜ਼ਿਜ ਆਤਮਾ ਨੂੰ ਪਰਮੇਸ਼ੁਰ ਤੁੱਛ ਨਹੀ ਜਾਣੇਂਗਾ। ਉਹ ਇੱਕ ਦੀਨ ਦਿਲ ਨੂੰ ਵੇਖਣਾ ਨੂੰ ਤਡ਼ਫਦਾ ਹੈ। ਉਹ ਉਸ ਦਿਲ ਨੂੰ ਪਵਿੱਤਰਤਾਈ ਦੇ ਰਾਜਮਾਰਗ ਦੇ ਉੱਤੇ ਪਾ ਦਿੰਦਾ ਹੈ।    

ਯਾਕੂਬ 4: 1-8

ਤੁਹਾਡੇ ਆਪਣੇ ਵਿੱਚਕਾਰ, ਲੜਾਈਆਂ ਅਤੇ ਝਗੜ੍ਹੇ ਹਨ। ਕੀ ਤੁਸੀਂ ਜਾਣਦੇ ਹੋ ਕਿ ਇਹ ਗੱਲਾਂ ਕਿੱਥੋਂ ਆਉਂਦੀਆਂ ਹਨ? ਇਹ ਉਨ੍ਹਾਂ ਖੁਦਗਰਜ਼ ਇੱਛਾਵਾਂ ਤੋਂ ਆਉਂਦੀਆਂ ਹਨ ਜਿਹੜੀਆਂ ਤੁਹਾਡੇ ਅੰਦਰ ਲੜਦੀਆਂ ਹਨ। 2 ਤੁਸੀਂ ਵਸਤਾਂ ਦੀ ਕਾਮਨਾ ਕਰਦੇ ਹੋ, ਪਰ ਤੁਸੀਂ ਉਨ੍ਹਾਂ ਨੂੰ ਪ੍ਰਾਪਤ ਨਹੀਂ ਕਰਦੇ। ਇਸ ਲਈ ਤੁਸੀਂ ਕਤਲ ਕਰਦੇ ਹੋ ਅਤੇ ਦੂਸਰੇ ਲੋਕਾਂ ਨਾਲ ਈਰਖਾ ਕਰਦੇ ਹੋ। ਪਰ ਤੁਸੀਂ ਫ਼ੇਰ ਵੀ ਉਹ ਚੀਜ਼ਾਂ ਪ੍ਰਾਪਤ ਨਹੀਂ ਕਰਦੇ ਜਿਨ੍ਹਾਂ ਦੀ ਤੁਸੀਂ ਕਾਮਨਾ ਕਰਦੇ ਹੋ। ਇਸ ਕਰਕੇ ਤੁਸੀਂ ਲੜਦੇ ਅਤੇ ਝਗੜਦੇ ਹੋ। ਤੁਸੀਂ ਆਪਣੀਆਂ ਮਨ ਇਛਿੱਤ ਚੀਜ਼ਾਂ ਇਸ ਲਈ ਪ੍ਰਾਪਤ ਨਹੀਂ ਕਰਦੇ ਕਿਉਂ ਕਿ ਤੁਸੀਂ ਪਰਮੇਸ਼ੁਰ ਤੋਂ ਨਹੀਂ ਮੰਗਦੇ। 3 ਪਰ ਜਦੋਂ ਤੁਸੀਂ ਮੰਗਦੇ ਹੋ ਤਾਂ ਵੀ ਤੁਹਾਨੂੰ ਨਹੀਂ ਮਿਲਦੀਆਂ। ਕਿਉਂ ਕਿ ਜਿਸ ਲਈ ਤੁਸੀਂ ਮੰਗਦੇ ਹੋ ਉਹ ਗਲਤ ਹੈ। ਤੁਸੀਂ ਇਹ ਚੀਜ਼ਾਂ ਇਸ ਕਰਕੇ ਮੰਗਦੇ ਹੋ ਤਾਂ ਜੋ ਤੁਸੀਂ ਉਨ੍ਹਾਂ ਨੂੰ ਕੇਵਲ ਆਪਣੀ ਪ੍ਰਸੰਨਤਾ ਲਈ ਹੀ ਵਰਤ ਸੱਕੋਂ।
4 ਇਸ ਲਈ ਤੁਸੀਂ ਲੋਕ ਪਰਮੇਸ਼ੁਰ ਨਾਲ ਵਫ਼ਾਦਾਰ ਨਹੀਂ ਹੋ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਦੁਨੀਆਂ ਨੂੰ ਪਿਆਰ ਕਰਨ ਦਾ ਅਰਥ ਹੈ ਪਰਮੇਸ਼ੁਰ ਨੂੰ ਨਫ਼ਰਤ ਕਰਨਾ। ਇਸ ਲਈ ਜੋ ਵਿਅਕਤੀ ਇਸ ਦੁਨੀਆਂ ਦਾ ਦੋਸਤ ਬਣਨਾ ਚਾਹੁੰਦਾ ਹੈ ਉਹ ਆਪਣੇ ਆਪ ਨੂੰ ਪਰਮੇਸ਼ੁਰ ਦਾ ਦੁਸ਼ਮਣ ਬਣਾ ਲੈਂਦਾ ਹੈ। 5 ਕੀ ਤੁਹਾਡਾ ਖਿਆਲ ਹੈ ਕਿ ਪੋਥੀ ਅਰਥਹੀਣ ਹੈ? ਪੋਥੀ ਆਖਦੀ ਹੈ, “ਉਹ ਆਤਮਾ ਜਿਹੜਾ ਪਰਮੇਸ਼ੁਰ ਨੇ ਸਾਡੇ ਅੰਦਰ ਰਹਿਣ ਲਈ ਬਣਾਇਆ ਉਹ ਸਾਨੂੰ ਸਿਰਫ਼ ਆਪਣੇ ਲਈ ਹੀ ਚਾਹੁੰਦਾ ਹੈ।” [a] 6 ਪਰ ਜਿਹੜੀ ਕਿਰਪਾ ਪਰਮੇਸ਼ੁਰ ਪ੍ਰਦਾਨ ਕਰਦਾ ਹੈ ਇਸ ਤੋਂ ਵਡੇਰੀ ਹੈ। ਜਿਵੇਂ ਪੋਥੀ ਆਖਦੀ ਹੈ, “ਪਰਮੇਸ਼ੁਰ ਹੰਕਾਰੀ ਲੋਕਾਂ ਦੇ ਵਿਰੁੱਧ ਹੈ, ਪਰ ਉਹ ਆਪਣੀ ਕਿਰਪਾ ਨਿਮ੍ਰ ਲੋਕਾਂ ਉੱਤੇ ਕਰਦਾ ਹੈ।” [b]
7 ਇਸ ਲਈ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਅਰਪਨ ਕਰ ਦਿਓ। ਸ਼ੈਤਾਨ ਦਾ ਵਿਰੋਧ ਕਰੋ ਅਤੇ ਸ਼ੈਤਾਨ ਤੁਹਾਡੇ ਕੋਲੋਂ ਦੂਰ ਭੱਜ ਜਾਵੇਗਾ। 8 ਪਰਮੇਸ਼ੁਰ ਦੇ ਨੇੜੇ ਆਓ ਅਤੇ ਪਰਮੇਸ਼ੁਰ ਤੁਹਾਡੇ ਨੇੜੇ ਆ ਜਾਵੇਗਾ। ਤੁਸੀਂ ਦੋਸ਼ੀ ਹੋ। ਇਸ ਲਈ ਤੁਹਾਡੇ ਦਿਲਾਂ ਨੂੰ ਆਪਣੀਆਂ ਦੁਸ਼ਟ ਕਰਨੀਆਂ ਤੋਂ ਸਾਫ਼ ਬਣਾਓ ਤੁਸੀਂ ਇੱਕੋ ਵੇਲੇ ਦੁਨੀਆਂ ਅਤੇ ਪਰਮੇਸ਼ੁਰ ਦੇ ਰਾਹ ਤੁਰਨ ਦੀ ਕੋਸ਼ਿਸ਼ ਕਰ ਰਹੇ ਹੋ। ਆਪਣੇ ਵਿੱਚਾਰਾਂ ਨੂੰ ਸ਼ੁੱਧ ਕਰੋ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ