ਰੋਜਾਨਾਂ ਦਾ ਭਗਤੀ ਦਾ ਵੀਡੀਓ

2 ਇਤਹਾਸ 6 :12-21
12 ਸੁਲੇਮਾਨ ਯਹੋਵਾਹ ਦੀ ਜਗਵੇਦੀ ਦੇ ਸਨਮੁੱਖ ਖਲੋਤਾ ਅਤੇ ਉਹ ਇਸਰਾਏਲ ਦੇ ਸਾਰੇ ਲੋਕਾਂ ਦੇ ਸਾਹਮਣੇ ਜਿਹੜੇ ਕਿ ਇੱਕਤਰ ਹੋਏ ਸਨ, ਖੜੋਤਾ ਹੋਇਆ ਸੀ। ਤਦ ਉਸ ਨੇ ਆਪਣੇ ਹੱਥ ਅਤੇ ਬਾਹਵਾਂ ਅਕਾਸ਼ ਵੱਲ ਫ਼ੈਲਾਅ ਕੇ ਆਪਣੇ ਹੱਥ ਅੱਡੇ। 13 ਸੁਲੇਮਾਨ ਨੇ ਪੰਜ ਹੱਥ ਲੰਮਾ, ਪੰਜ ਹੱਥ ਚੌੜਾ ਅਤੇ ਤਿੰਨ ਹੱਥ ਉੱਚਾ ਪਿੱਤਲ ਦਾ ਇੱਕ ਥੜਾ ਬਣਵਾਕੇ ਵਿਹੜੇ ਵਿੱਚ ਰੱਖਵਾ ਦਿੱਤਾ ਅਤੇ ਉਸ ਉੱਪਰ ਉਹ ਖੜੋਤਾ ਹੋਇਆ ਸੀ, ਸੋ ਉਸ ਨੇ ਸਾਰੀ ਸਭਾ ਦੇ ਸਾਹਮਣੇ ਗੋਡੇ ਟੇਕ ਕੇ ਅਕਾਸ਼ ਵੱਲ ਆਪਣੇ ਹੱਥ ਫ਼ੈਲਾਏ। 14 ਸੁਲੇਮਾਨ ਨੇ ਆਖਿਆ:
“ਇਸਰਾਏਲ ਦੇ ਯਹੋਵਾਹ ਪਰਮੇਸ਼ੁਰ, ਤੇਰੇ ਵਰਗਾ ਨਾ ਅਕਾਸ਼ਾਂ ਵਿੱਚ ਨਾ ਧਰਤੀ ਉੱਪਰ ਕੋਈ ਪਰਮੇਸ਼ੁਰ ਨਹੀਂ ਹੈ ਜੋ ਆਪਣੀ ਕਿਰਪਾ ਅਤੇ ਮਿਹਰ ਦਾ ਹੱਥ ਉਨ੍ਹਾਂ ਉੱਪਰ ਕਰੇ। ਜਿਹੜੇ ਤੇਰੇ ਸੇਵਕ ਦਿਲੋਂ ਤੇਰਾ ਹੁਕਮ ਮੰਨਦੇ ਹਨ ਤੇ ਠੀਕ ਰਾਹੇ ਚਲਦੇ ਹਨ ਤੂੰ ਉਨ੍ਹਾਂ ਨਾਲ ਆਪਣਾ ਇਕਰਾਰ ਪੂਰਾ ਕਰਦਾ ਹੈਂ। 15 ਤੂੰ ਆਪਣੇ ਦਾਸ ਦਾਊਦ ਨਾਲ ਵੀ ਆਪਣਾ ਕੌਲ ਨਿਭਾਇਆ ਅਤੇ ਦਾਊਦ ਮੇਰਾ ਪਿਤਾ ਸੀ ਤੇ ਤੂੰ ਆਪਣੇ ਮੂੰਹੋਂ ਉਸ ਨਾਲ ਬਚਨ ਕੀਤਾ ਜਿਸ ਨੂੰ ਅੱਜ ਤੂੰ ਆਪਣੇ ਹੀ ਹੱਥੀਂ ਪੂਰਾ ਕੀਤਾ ਹੈ। 16 ਹੁਣ, ਹੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ, ਆਪਣੇ ਦਾਸ, ਮੇਰੇ ਪਿਤਾ ਦਾਊਦ ਦੇ ਨਾਲ ਕੀਤੇ ਉਸ ਇਕਰਾਰ ਨੂੰ ਵੀ ਪੂਰਾ ਕਰ: ‘ਤੇਰੇ ਵਾਰਿਸਾਂ ਵਿੱਚੋਂ ਇੱਕ ਇਸਰਾਏਲ ਦੇ ਇਸ ਸਿੰਘਾਸਣ ਉੱਤੇ ਹਮੇਸ਼ਾ ਬੈਠੇਗਾ ਪਰ ਤਾਂ ਹੀ ਜੇਕਰ ਤੇਰੇ ਪੁੱਤਰ ਆਪਣੀਆਂ ਸਾਰੀਆਂ ਕਰਨੀਆਂ ਵਿੱਚ ਮੇਰੀ ਬਿਧੀ ਅਨੁਸਾਰ ਮੇਰਾ ਪਾਲਣ ਕਰਨਗੇ। ਜਿਵੇਂ ਕਿ ਤੂੰ ਪਾਲਣ ਕੀਤਾ ਹੈ’ 17 ਸੋ ਹੁਣ, ਹੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ, ਆਪਣੇ ਇਕਰਾਰ ਨੂੰ ਸੱਚ ਕਰ ਜਿਹੜਾ ਕਿ ਤੂੰ ਆਪਣੇ ਦਾਸ ਦਾਊਦ ਨੂੰ ਕੀਤਾ ਸੀ।
18 “ਪਰ ਹੇ ਪਰਮੇਸ਼ੁਰ, ਅਸੀਂ ਜਾਣਦੇ ਹਾਂ ਕਿ ਤੂੰ ਧਰਤੀ ਉੱਪਰ ਆਪਣੇ ਲੋਕਾਂ ਨਾਲ ਭੌਤਿਕ ਰੂਪ ਵਿੱਚ ਨਹੀਂ ਰਹੇਂਗਾ, ਕਿਉਂ ਕਿ ਅਕਾਸ਼ਾਂ ਦੇ ਅਕਾਸ਼ ਵੀ ਤੈਨੂੰ ਨਹੀਂ ਸਮਾ ਸੱਕਦੇ। ਮੈਂ ਇਹ ਵੀ ਜਾਣਦਾ ਹਾਂ ਕਿ ਜੋ ਮੰਦਰ ਮੈਂ ਬਣਵਾਇਆ ਉਹ ਵੀ ਤੈਨੂੰ ਨਹੀਂ ਸਮਾ ਸੱਕਦਾ! 19 ਪਰ ਹੇ ਯਹੋਵਾਹ ਮੇਰੇ ਪਰਮੇਸ਼ੁਰ ਮੇਰੀ ਪ੍ਰਾਰਥਨਾ ਨੂੰ ਸੁਣ ਮੈਂ ਤੇਰੇ ਅੱਗੇ ਦਯਾ ਲਈ ਬੇਨਤੀ ਕਰਦਾ ਹਾਂ। ਸੋ ਹੇ ਕਿਰਪਾਲੂ ਮੇਰੀ ਪੁਕਾਰ ਸੁਣ ਮੇਰੀ ਪ੍ਰਾਰਥਨਾ ਸੁਣੋ। ਆਪਣੇ ਦਾਸ ਦੀ ਅਰਜੋਈ ਨੂੰ ਸੁਣ। 20 ਮੇਰੀ ਪ੍ਰਾਰਥਨਾ ਸੁਣ ਤਾਂ ਜੋ ਤੇਰੀਆਂ ਅੱਖੀਆਂ ਇਸ ਮੰਦਰ ਵੱਲ ਜਿਸਦੇ ਬਾਰੇ ਤੂੰ ਫ਼ੁਰਮਾਇਆ ਸੀ ਕਿ ਮੈਂ ਆਪਣਾ ਨਾਮ ਉੱਥੇ ਰੱਖਾਂਗਾ ਜਿੱਥੇ ਮੇਰੀਆਂ ਅੱਖਾਂ ਦਿਨ-ਰਾਤ ਖੁਲ੍ਹੀਆਂ ਰਹਿਣ ਤਾਂ ਕਿ ਤੂੰ ਉਸ ਬੇਨਤੀ ਨੂੰ ਸੁਣੇ ਜੋ ਤੇਰਾ ਸੇਵਕ ਇਸ ਅਸਥਾਨ ਉੱਪਰ ਕਰੇ। 21 ਤੂੰ ਆਪਣੇ ਸੇਵਕ ਦੀ ਪ੍ਰਾਰਥਨਾ ਅਤੇ ਆਪਣੀ ਪਰਜਾ ਇਸਰਾਏਲ ਦੀ ਬੇਨਤੀ ਨੂੰ ਜਦੋਂ ਉਹ ਇਸ ਥਾਂ ਉੱਪਰ ਪ੍ਰਾਰਥਨਾ ਕਰਨ ਤਾਂ ਸੁਣ ਲਵੀਂ। ਅਸੀਂ ਜਦੋਂ ਵੀ ਇਸ ਮੰਦਰ ਵੱਲ ਵੇਖਕੇ ਪ੍ਰਾਰਥਨਾ ਕਰੀਏ ਤਾਂ ਤੂੰ ਜਿੱਥੇ ਵੀ ਭਾਵੇਂ ਸੁਰਗਾਂ ’ਚ ਹੋਵੇਂ ਸਾਡੀ ਪ੍ਰਾਰਥਨਾ ਕਬੂਲ ਕਰੀਂ ਤੇ ਸਾਨੂੰ ਮੁਆਫ਼ ਕਰ ਦੇਵੀਂ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਪ੍ਰਾਥਨਾ ਅਤੇ ਖੁਸ਼ਖਬਰੀ : ਇਤਹਾਸਿਕ ਜਾਗ੍ਰਤੀਆਂ ਦੇ ਵਿੱਚ ਪ੍ਰਾਥਨਾ
ਮੈਂ ਤੁਹਾਡਾ ਸਵਾਗਤ ਹਫਤਾ ੩ ਦੇ ਦਿਨ ਦੋ ਵਿੱਚ ਬੇਦਾਰੀ ਅਤੇ ਖੁਸ਼ਖਬਰੀ ਦੇ ਵਿੱਚ ਕਰਦਾ ਹਾਂ।
ਅੱਜ ਮੈਂ ਗੱਲ ਕਰਨਾ ਚਾਹੁੰਦਾ ਹਾਂ ਕਿ ਇਸਤਹਾਸਿਕ ਜਾਗ੍ਰਤੀਆਂ ਦੇ ਵਿੱਚ ਪ੍ਰਾਥਨਾ ਦੀ ਕੀ ਭੂਮਿਕਾ ਹੈ। ਪਰਮੇਸ਼ਰ ਨੇਕਲੀਸੀਆ ਦੇ ਇਤਹਾਸ ਅਤੇ ਅਮਰੀਕਾ ਦੇ ਇਤਹਾਸ ਦੇ ਵਿੱਚ ਬਹੁਤ ਕੁਝ ਕੀਤਾ ਹੈ। ਤਿੰਨ ਮਹਾਨ ਜਾਗ੍ਰਤੀਆਂ ਹੋਈਆਂਹਨ ਅਤੇ ਉਨ੍ਹਾਂ ਜਾਗ੍ਰਤੀਆਂ ਦੇ ਪਿੱਛੇ ਮਹਾਨ ਪ੍ਰਾਥਨਾ ਦੀਆਂ ਲਹਿਰਾਂ ਸਨ। ਉਨ੍ਹਾਂ ਵਿਚੋਂ ਇੱਕ ਤਾਂ ਅਸਲ ਵਿਚ ਪ੍ਰਾਥਨਾ ਦੀਲਹਿਰ ਸੀ। ਇਸ ਲਈ ਮੈਂ ਤੁਹਾਨੂੰ ਉਨ੍ਹਾਂ ਜਾਗ੍ਰਤੀਆਂ ਦੇ ਬਾਰੇ ਵਿੱਚ ਦੱਸਣਾ ਚਾਹੁੰਦਾ ਹਾਂ ਕਿ ਕਿਵੇਂ ਪਰਮੇਸ਼ਰ ਨੇ ਬੇਦਾਰੀ ਨੂੰਭੇਜਿਆ।
ਪਹਿਲੀ ਬੇਦਾਰੀ ਉਸ ਸਮੇਂ ਹੋਈ ਸੀ ਜਦ ਅਸੀਂ ਅਜੇ ਕਲੋਨੀ ਹੀ ਸੀ। ਇਸ ਤੋਂ ਪਹਿਲਾਂ ਕਿ ਅਸੀਂ ਰਾਸ਼ਟਰ ਬਣੇ ਸੀ।ਜੋਰਜ ਵਿਟਫੀਲਡ ਅਤੇ ਜੋਨਾਥਨ ਐਡਵਰਡ ਨੂੰ ਪਰਮੇਸ਼ਰ ਨੇ ਇਸਤੇਮਾਲ ਕੀਤਾ ਸੀ ਅਤੇ ਪਰਮੇਸ਼ਰ ਨੇ ਇੱਕ ਵੱਡੀਬੇਦਾਰੀ ਭੇਜੀ ਸੀ। ਅਸਲ ਵਿੱਚ ਇਸ ਦੇਸ਼ ਦੇ ਇਤਹਾਸ ਦਾ ਬੀਜ ਬੇਦਾਰੀ ਦੇ ਦੁਆਰਾ ਰੱਖਿਆ ਗਿਆ ਸੀ। ਇਹ ਇੱਕਮਹਾਨ ਜਾਗ੍ਰਤੀ ਸੀ ਅਤੇ ਇਹ ਕਈ ਕਲੋਨੀਆਂ ਦੇ ਵਿੱਚ ਫੈਲ ਗਈ ਸੀ।
ਦੂਸਰੀ ਮਹਾਨ ਬੇਦਾਰੀ ੧੦੦ ਤੋਂ ੧੮੩੦ ਦੇ ਵਿੱਚ ਹੋਈ ਸੀ। ਇਹ ਇੱਕ ਬੇਦਾਰੀ ਦੀ ਨੀਂਹ ਸੀ ਜਦ ਸਾਡੇ ਦੇਸ਼ ਨੂੰਬਣਾਉਣ ਵਾਲੇ ਪਹਿਲੇ ਲੋਕ ਪੱਛਮ ਦੇ ਵੱਲ ਵੱਧ ਰਹੇ ਸੀ ਅਤੇ ਉਨ੍ਹਾਂ ਦੇ ਅੰਦਰ ਅਜ਼ਾਦੀ ਦੀ ਇੱਕ ਭਾਵਨਾ ਸੀ ਅਤੇਉਹ ਬੇਦਾਰੀ ਦੀ ਅੱਗ ਉਨ੍ਹਾਂ ਨਵੇਂ ਸਮਾਜ਼ਾਂ ਦੇ ਵਿੱਚ ਫੈਲ ਗਈਆਂ। ਅਤੇ ਕਨੱਟਕੀ ਦੇ ਪੇਂਡੂ ਇਲਾਕੇ ਦੇ ਵਿੱਚ ਇੱਕ ਥਾਂ ਤੇ੪੦੦੦੦ ਲੋਕ ਖੇਤਾਂ ਦੇ ਵਿੱਚ ਸਿਰਫ ਪਰਮੇਸ਼ਰ ਦਾ ਵਚਨ ਸੁਣਨ ਲਈ ਇਕੱਠੇ ਹੋਏ ਸਨ। ਪਰਮੇਸ਼ਰ ਵੱਡੇ ਪੱਧਰ ਤੇ ਕੰਮਕਰ ਰਿਹਾ ਸੀ।
ਤੀਸਰੀ ਮਹਾਨ ਜਾਗ੍ਰਤੀ ਇੱਕ ਮਹਾਨ ਪ੍ਰਾਥਨਾ ਦੀ ਲਹਿਰ ਸਦਵਾਉਂਦੀ ਹੈ ਅਤੇ ਇਹ ੧੮੫੦ ਦੇ ਅੰਤ ਵਿੱਚ ਸੀ ਅਤੇਪਰਮੇਸ਼ਰ ਇੱਕ ਬੇਦਾਰੀ ਦੇ ਦੁਆਰਾ ਕੰਮ ਕਰ ਰਿਹਾ ਸੀ। ਇਹ ਨਿਊ ਯੋਰਕ ਸ਼ੀਹਰ ਤੋਂ ਸ਼ੁਰੂ ਹੋਰੀ ਜਦ ਆਰਥਿਕ ਕੇਂਦਰਦੇ ਵਿੱਚ ਮੰਦੀ ਆਈ ਸੀ। ਅਤੇ ਅਮਰੀਕਾ ਦੇ ਵਿੱਚ ਇੱਕ ਪ੍ਰਾਥਨਾ ਦੀ ਸਭਾ ਸੀ ਜੋ ਕਿ ਪੂਰੇ ਦੇਸ਼ ਦੇ ਵਿੱਚ ਫੈਲ ਗਈ।ਅਤੇ ਉਸ ਸਮੇਂ ਇੱਕ ਮਹਾਨ ਆਤਮਿਕ ਫਸ਼ਲ ਹੋਈ ਸੀ।
ਸਾਡੇ ਦੇਸ਼ ਦਾ ਬੇਦਾਰੀ ਦਾ ਇੱਕ ਮਹਾਨ ਇਤਿਹਾਸ ਹੈ ਪਰ ਅੰਤਿਮ ਇੱਕ ਮਹਾਨ ਪ੍ਰਾਥਨਾ ਦੀ ਬੇਦਾਰੀ ਸੀ – ਕਿਸੇ ਨੇ ਮੈਨੂੰਕਿਹਾ, ਜੇਕਰ ਤੁਸੀਂ ਸੋਚਦੇ ਹੋ ਕਿ ਅਸੀਂ ਪਰਮੇਸ਼ਰ ਨੂੰ ਗਵਾ ਦਿੱਤਾ ਹੈ ਤਾਂ ਉਸ ਅੰਤਿਮ ਥਾਂ ਤੇ ਜਾਉ ਜਿੱਥੇ ਤੁਸੀਂ ਉਸ ਨੂੰਜਾਣਦੇ ਸੀ ਜਿੱਥੇ ਉਹ ਸੀ ਅਤੇ ਅਸੀਂ ਇਤਿਹਾਸ ਦੇ ਵਿੱਚ ਜਿਸ ਥਾਂ ਤੇ ਉਸ ਨੂੰ ਗਵਾ ਦਿੱਤਾ ਸੀ। ਸਾਨੂੰ ਉਸ ਥਾਂ ਤੇਵਾਪਿਸ ਜਾਣ ਦੀ ਲੋੜ ਹੈ ਜਿੱਥੇ ਅਸੀਂ ਪਰਮੇਸ਼ਰ ਨੂੰ ਕੰਮ ਕਰਦੇ ਵੇਖਿਆ ਸੀ। ਇਹ ਇੱਕ ਮਹਾਨ ਪ੍ਰਾਥਨਾ ਦੀ ਬੇਦਾਰੀ ਸੀ– ਸਾਨੂੰ ਪ੍ਰਾਥਨਾ ਦੀ ਬੇਦਾਰੀ ਦੀ ਅੱਜ ਲੋੜ ਹੈ।
ਆਉ ਮੈਂ ਤੁਹਾਨੂੰ ਕੁਝ ਇਤਹਾਸ ਜਾਂ ਕੁਝ ਗੁਣ ਦੱਸਦਾ ਹਾਂ ਜਿਸ ਦੇ ਦੁਆਰਾ ਮਹਾਨ ਜਾਗ੍ਰਤੀਆਂ ਆਉਂਦੀਆਂ ਹਨ।
ਸਭ ਤੋਂ ਪਹਿਲਾਂ ਇਹ ਹੇਠਾਂ ਤੋਂ ਸ਼ੁਰੂ ਹੁੰਦਾ ਹੈ। ਲੋਕ ਆਪਣੀ ਮਸੀਹੀਅਤ ਦੇ ਵਿੱਚ ਆਰਾਮਦਾਇਕ ਮਹਿਸੂਸ ਕਰਨ ਲੱਗਜਾਂਦੇ ਹਨ ਅਤੇ ਸਭ ਕੁਝ ਵਧੀਆ ਹੁੰਦਾ ਹੈ। ਫਿਰ ਨੈਤਿਕ ਗਿਰਾਵਟ ਆਉਂਦੀ ਹੈ ਅਤੇ ਸਭ ਕੁਝ ਨੈਤਿਕ ਤੌਰ ਤੇ ਗਿਰਜਾਂਦਾ ਹੈ ਅਤੇ ਹਨ੍ਹੇਰਾ ਦੇਸ਼ ਨੂੰ ਭਰਨਾ ਸ਼ੁਰੂ ਕਰ ਦਿੰਦਾ ਹੈ। ਜਦ ਹਨ੍ਹੇਰਾ ਇੰਨਾਂ ਬੁਰਾ ਹੋ ਜਾਂਦਾ ਹੈ ਅਤੇ ਲੋਕ ਨਿਰਾਸ਼ ਹੋਜਾਂਦੇ ਸਨ ਅਤੇ ਫਿਰ ਲੋਕਾਂ ਦਾ ਇੱਕ ਝੁੰਡ ਪ੍ਰਾਥਨਾ ਕਰਨਾ ਸ਼ੁਰੂ ਕਰ ਦਿੰਦਾ ਹੈ। ਉਹ ਪਰਮੇਸ਼ਰ ਦੇ ਅੱਗੇ ਦੁਹਾਈ ਦੇਣੀਸ਼ੁਰੂ ਕਰ ਦਿੰਦੇ ਹਨ ਕਿ ਪਰਮੇਸ਼ਰ ਕੰਮ ਕਰੇ ਅਤੇ ਜਦ ਉਹ ਬਹੁਤ ਹੀ ਭੁੱਖੇ ਹੋ ਜਾਂਦੇ ਹਨ ਤਦ ਪਰਮੇਸ਼ਰ ਦਾ ਆਤਮਾਉਸ ਦੇਸ਼ ਦੇ ਉੱਪਰ ਆਉਂਦਾ ਹੈ। ਅਤੇ ਜਦ ਆਤਮਾ ਆਉਂਦਾ ਹੈ ਇੱਕ ਮਹਾਨ ਆਤਮਿਕ ਫਸ਼ਲ ਹੁੰਦੀ ਹੈ – ਬਹੁਤ ਸਾਰੇਲੋਕ ਪਰਮੇਸ਼ਰ ਦੇ ਰਾਜ਼ ਵਿੱਚ ਜਨਮ ਲੈ ਲੈਂਦੇ ਹਨ।
ਅਤੇ ਫਿਰ ਪੰਜਵੀ ਗੱਲ ਜੋ ਹੁੰਦੀ ਹੈ ਉਹ ਹੈ ਇੱਕ ਵੱਡਾ ਕਲੀਸੀਆ ਦਾ ਵਾਧਾ ਹੁੰਦਾ ਹੈ। ਅੱਜ ਕਲੀਸੀਆ ਦੇ ਵਾਧੇ ਦੇਬਾਰੇ ਬਹੁਤ ਜਿਆਦਾ ਗੱਲਬਾਤ ਹੁੰਦੀ ਹੈ ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਯਿਸੂ ਮਸੀਹ ਦੀ ਕਲੀਸੀਆ ਦੇ ਵਾਧੇ ਦੇ ਮਹਾਨਸਮੇਂ ਸੰਸਾਰ ਦੇ ਵਿੱਚ ਅਮਰੀਕਾ ਦੇ ਵਿੱਚ ਉਸ ਸਮੇਂ ਹੋਏ ਸਨ ਜਦ ਜਾਗ੍ਰਤੀਆਂ ਹੋਈਆਂ ਸਨ। ਜਦ ਪਰਮੇਸ਼ਰ ਆਪਣੇ ਲੋਕਾਂਨੂੰ ਜਗਾਉਂਦਾ ਹੈ।
ਇਸ ਲਈ ਮੈਂ ਵਿਸ਼ਵਾਸ ਕਰਦਾ ਹਾਂ ਕਿ ਸਾਨੂੰ ਇਹੋ ਜਿਹੀ ਇੱਕ ਜਾਗ੍ਰਤੀ ਲਈ ਪ੍ਰਾਥਨਾ ਕਰਨੀ ਚਾਹੀਦੀ ਹੈ। ਆਉ ਸਿਰਫਛੋਟੀਆਂ ਗੱਲਾਂ ਲਈ ਹੀ ਪ੍ਰਾਥਨਾ ਨਾ ਕਰੀਏ.. ਆਉ ਕਿਸੇ ਵੱਡੀ ਗੱਲ ਲਈ ਪ੍ਰਾਥਨਾ ਕਰੀਏ।
ਲ਼ੋਕ ਕਹਿੰਦੇ ਹਨ, ਭਰਾ ਸੈਮੀ – ਇਹ ਔਖਾ ਲੱਗਦਾ ਹੈ – ਇਹ ਅਸੰਭਵ ਲੱਗਦਾ ਹੈ। ਮੇਰਾ ਅਰਥ ਹੈ ਸਾਡਾ ਦੇਸ਼ ਇਸਵੇਲੇ ਬਹੁਤ ਹੀ ਗੰਭੀਰ ਸਥਿਤੀ ਦੇ ਵਿੱਚ ਹੈ। ਮੈਂ ਤੁਹਾਨੂੰ ਦੱਸਦਾ ਹਾਂ, ਸਾਡਾ ਪਰਮੇਸ਼ਰ ਸਾਡੇ ਮੰਗਣ ਤੋਂ ਅਤੇ ਸੋਚਣ ਤੋਂਕਿਤੇ ਵਧੀਕ ਕਰ ਸਕਦਾ ਹੈ।
ਡਾਕਟਰ ਰੋਏ ਫਿਸ਼, ਜੋ ਕਿ ਮਹਾਨ ਇਤਿਹਾਸਕਾਰ ਹਨ ਅਤੇ ਇੱਕ ਮਹਾਨ ਵਿਅਕਤੀ ਹੈ ਜਿਸਨੇ ਬੇਦਾਰੀ ਅਤੇ ਖੁਸ਼ਖਬਰੀਦੇ ਉੱਪਰ ਸਦਰਨ ਵੈਸਟਰਨ ਸੈਮੀਨਰੀ ਦੇ ਵਿੱਚ ਸਿੱਖਿਆ ਦਿੱਤੀ ਹੈ… ਉਸ ਨੇ ਇੱਕ ਕਾਨਫਰੰਸ ਦੇ ਵਿੱਚ ਕਿਹਾ ਜਿੱਥੇਅਸੀਂ ਇਕੱਠੇ ਸੀ – ਕਿਸੇ ਨੇ ਪੁੱਛਿਆ …ਕੀ ਤੁਸੀਂ ਬੇਦਾਰੀ ਦੀ ਕੋਈ ਆਸ ਵੇਖ ਸਕਦੇ ਹੋ – ਅਮਰੀਕਾ ਦੇ ਵਿੱਚ ਮਹਾਨਜਾਗ੍ਰਤੀ ਲਈ?
ਉਸ ਨੇ ਕਿਹਾ, ਹਾਂ, ਮੈਂ ਇੱਕ ਆਸ ਵੇਖ ਸਕਦਾ ਹਾਂ ਅਤੇ ਲੋਕਾਂ ਨੇ ਸੁਣਿਆ – ਉਹ ਕਿਹੜੀ ਆਸ ਹੈ ਜੋ ਤੁਸੀਂ ਵੇਖਸਕਦੇ ਹੋ? ਅਤੇ ਉਸ ਨੇ ਇਹ ਕਿਹਾ, ਉਸ ਨੇ ਕਿਹਾ, ” ਸਾਡੇ ਕੋਲ ਜਦ ਕੋਈ ਆਸ ਨਹੀ ਹੈ“
ਜਦ ਅਸੀਂ ਨਿਰਾਸ਼ ਹੋ ਜਾਂਦੇ ਹਾਂ, ਅਤੇ ਜਦ ਅਸੀਂ ਪੁਕਾਰਦੇ ਹਾਂ – ਇਹ ਉਹ ਸਮਾਂ ਹੈ ਅਸੀਂ ਪਰਮੇਸ਼ਰ ਨੂੰ ਪੁਕਾਰਦੇ ਹਾਂਅਤੇ ਪਰਮੇਸ਼ਰ ਕੰਮ ਕਰਦਾ ਹੈ ਅਤੇ ਪਰਮੇਸ਼ਰ ਕੰਮ ਕਰੇਗਾ। ਸ਼ਾਇਦ ਅੱਜ ਅਸੀਂ ਉਸ ਥਾਂ ਤੇ ਪਹੁੰਚ ਗਏ ਹਾਂ ਜਿੱਥੇ ਅਸੀਂਨਿਰਾਸ਼ ਹਾਂ ਅਤੇ ਅਸੀਂ ਕਹਿੰਦੇ ਹਾਂ, “ਹੇ ਪਰਮੇਸ਼ਰ , ਸਾਨੂੰ ਤੇਰੀ ਲੋੜ ਹੈ” ਇਹ ਉਹ ਜਗ੍ਹਾ ਹੈ ਜਿੱਥੇ ਪਰਮੇਸ਼ਰ ਬੇਦਾਰੀਭੇਜੇਗਾ।
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ