ਰੋਜਾਨਾਂ ਦਾ ਭਗਤੀ ਦਾ ਵੀਡੀਓ
ਪਰਮੇਸ਼ੁਰ ਦੀ ਮਹਿਮਾ – ਪ੍ਰਾਰਥਨਾ ਦੇ ਵਿੱਚ ਸਾਡਾ ਉਦੇਸ਼
ਕੋਈ ਵੀ ਕੰਮ ਜਿਸ ਵਿੱਚ ਅਸੀ ਆਪਣੇ ਆਪ ਨੂੰ ਦੇ ਦਿੰਦੇ ਹਾਂ ਜੇ ਉਸਦਾ ਸਾਫ ਪਰਿਭਾਸ਼ਿਤ ਉਦੇਸ਼ ਹੋਵੇ ਤਾਂ ਅਸੀ ਸਫਲ ਹੁੰਦੇ ਹਾਂ। ਇਹ ਉਦੇਸ਼ ਇੱਕ ਗੱਲ ਹੈ ਜਿਸ ਨੂੰ ਪ੍ਰਾਪਤ ਕਰਨ ਦੇ ਲਈ ਅਸੀ ਲੋਚਦੇ ਹਾਂ। ਇਹੋ ਜਿਹੀ ਪ੍ਰੇਰਨਾ ਸਾਡੀ ਪ੍ਰਾਰਥਨਾਵਾਂ ਦੇ ਵਿੱਚ ਵੀ ਹੋਣੀ ਚਾਹੀਦੀ ਹੈ। ਇਹ ਕੋਈ ਮਾਇਨੇ ਨਹੀ ਰੱਖਦਾ ਜੇ ਸਾਰੇ ਕੰਮ ਬਣਾਈ ਗਈ ਯੋਜਨਾ ਦੇ ਇੰਨ ਬਿੰਨ ਵੇਰਵੇ ਦੇ ਨਾਲ ਹੋ ਜਾਣ, ਜਦੋਂ ਤੀਕ ਕਿ ਉਹ ਪਰਮੇਸ਼ੁਰ ਦੀ ਵੱਲੋ ਦਿੱਤਾ ਗਿਆ ਉਦੇਸ਼ ਪੂਰਾ ਨਹੀ ਹੋ ਜਾਂਦਾ। ਜਦੋਂ ਯਿਸੂ ਨੇ ਆਪਣੇ ਚੇਲਿਆ ਨੂੰ ਪ੍ਰਾਰਥਨਾ ਕਰਨਾ ਸਿੱਖਾਇਆ, ਤਾਂ ਮੁੱਖ ਗੱਲ ਬਡ਼ੀ ਆਮ ਜਿਹੀ ਸੀ – ਪਰਮੇਸ਼ੁਰ ਦੀ ਮਹਿਮਾ। ਇਹੋ ਇੱਕ ਮੁੱਖ ਉਦੇਸ਼ ਯਿਸੂ ਦੇ ਪ੍ਰਾਰਥਨਾ ਦੇ ਜੀਵਨ ਦੇ ਵਿੱਚ ਸੀ।
ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਰਾਥਨਾ ਕਰਨੀ ਸਿੱਖਾਈ, ਉਸਨੇ ਉਨ੍ਹਾਂ ਨੂੰ ਪ੍ਰਾਰਥਨਾ ਦਾ ਅੰਤ ਇਹ ਕਹਿੰਦੇ ਹੋਇਆ ਕੀਤਾ, “ਕਿਉਂਕਿ ਰਾਜ, ਸਾਮਰਥ ਅਤੇ ਪ੍ਰਰਾਕ੍ਰਮ ਹਮੇਸ਼ਾ, ਹਮੇਸ਼ਾ ਦੇ ਲਈ ਤੇਰਾ ਹੀ ਹੈ। ਆਮੀਨ” (ਮੱਤੀ 6:13 ਅੰਗ੍ਰੇਜੀ ਦਾ ਅਨੁਵਾਦ)। ਜਦੋਂ ਅਸੀ ਯਿਸੂ ਦੇ ਦਿਲ ਵਿੱਚ ਵੇਖਦੇ ਹਾਂ ਉਸ ਵੇਲੇ ਜਦੋਂ ਉਸਨੇ ਆਪਣੀ ਮਹਾ ਯਾਯਕ ਦੀ ਪ੍ਰਾਰਥਨਾ ਨੂੰ ਯੂਹੰਨਾ ਦੇ 17 ਵੇਂ ਅਧਿਆਏ ਦੇ ਵਿੱਚ ਕੀਤਾ ਤਾਂ ਅੰਤ ਵਿੱਚ ਮੁੱਖ ਗੱਲ ਪਰਮੇਸ਼ੁਰ ਦੀ ਮਹਿਮਾ ਅਤੇ ਰਾਜ ਦੇ ਬਾਰੇ ਵਿੱਚ ਹੀ ਸਿੱਖਾਈ, ਤਾਂ ਅਸੀ ਇਸ ਗੱਲ ਤੋਂ ਅੰਚਭਿਤ ਹੋ ਜਾਂਦੇ ਹਾਂ ਕਿ ਕਿਵੇਂ ਉਹ ਪਰਮੇਸ਼ੁਰ ਦੀ ਮਹਿਮਾ ਦੇ ਨਾਲ ਭਰਿਆ ਹੋਇਆ ਸੀ। ਉਹ ਕ੍ਰਿਆ ਜਾਂ ਮੁੱਖ ਨਾਂਵ ਦੇ ਰੂਪ ਵਿੱਚ ਸ਼ਬਦ “ਮਹਿਮਾ” ਦੀ ਵਰਤੋਂ 8 ਵਾਰੀ ਕਰਦਾ ਹੈ। ਯਿਸੂ ਪਰਮੇਸ਼ੁਰ ਦੀ ਮਹਿਮਾ ਨੂੰ ਲੋਚਦਾ ਸੀ ਅਤੇ ਉਹ ਇਹ ਲੋਚਦਾ ਸੀ ਕਿ ਉਸਦੇ ਚੇਲੇ ਵੀ ਪਰਮੇਸ਼ੁਰ ਦੀ ਮਹਿਮਾ ਦੇ ਬਾਰੇ ਵਿੱਚ ਜਾਣ ਲੈਣ।
ਮੈਂ ਅਕਸਰ ਲੋਕਾਂ ਨੂੰ ਭਗਤੀ ਦੇ ਨਾਲ ਭਰੀ ਹੋਈ ਪ੍ਰਾਰਥਨਾ ਕਰਦਾ ਹੋਇਆ ਸੁਣਦਾ ਹਾਂ ਜਿਵੇਂ – ਬੀਮਾਰਾਂ ਦੇ ਲਈ ਪ੍ਰਾਰਥਨਾ; ਸੰਸਾਰ ਦੇ ਵਿੱਚ ਖੁਸ਼ਖਬਰੀ ਦੀ ਮੁਨਾਦੀ ਦੇ ਲਈ; ਕਲੀਸਿਯਾ ਦੇ ਲਈ ਪ੍ਰਾਰਥਨਾ; ਬੇਦਾਰੀ ਦੇ ਲਈ ਪ੍ਰਾਰਥਨਾ; ਸੁਰੱਖਿਆ ਦੇ ਲਈ ਪ੍ਰਾਰਥਨਾ। ਮੈਂ ਵਿਸ਼ਵਾਸ ਕਰਦਾ ਹੈ ਕਿ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀ ਉਸ ਤਰ੍ਹਾਂ ਦੀ ਪ੍ਰਰਾਥਨਾਵਾਂ ਨੂੰ ਕਰੀਏ। ਪ੍ਰੰਤੂ ਪ੍ਰਾਰਥਨਾ ਦੇ ਵਿੱਚ ਸਾਡਾ ਉਦੇਸ਼ ਇੰਨ੍ਹਾਂ ਸਾਰੀਆਂ ਬੇਨਤੀਆਂ ਤੋਂ ਉੱਤੇ ਹੋਣਾ ਚਾਹੀਦਾ ਹੈ। ਇੱਥੇ ਕੇਵਲ ਇੱਕੋ ਇੱਕ ਅੰਤ ਹੈ ਜਿਸ ਨੂੰ ਧਿਆਨ ਵਿੱਚ ਰੱਖ ਕੇ ਸਾਨੂੰ ਪ੍ਰਰਾਥਨਾ ਕਰਨੀ ਚਾਹੀਦੀ ਹੈ – ਪਰਮੇਸ਼ੁਰ ਦੀ ਮਹਿਮਾ। ਬਾਕੀ ਸਾਰੀ ਦੀ ਸਾਰਿਆਂ ਪਰਮੇਸ਼ੁਰ ਦੀ ਸਾਡੇ ਜੀਵਨਾਂ ਦੇ ਲਈ ਦਿੱਤੀ ਗਈ ਉੱਚੀ ਬੁਲਾਹਟ ਦੇ ਨਿਸ਼ਾਨੇ ਤੋਂ ਰਹਿ ਜਾਂਦੀਆਂ ਹਨ।
ਅਸੀ ਅਕਸਰ ਪ੍ਰਰਾਥਨਾ ਵੱਡੀਆਂ ਅਤੇ ਬੇਹਤਰ ਚੀਜਾਂ ਦੇ ਲਈ ਕਰਦੇ ਹਾਂ। ਅਸੀ ਹੋਰ ਜਿਆਦਾ ਲੋਕਾਂ ਦੇ ਲਈ, ਵੱਡੀ ਭੀਡ਼ ਦੇ ਲਈ, ਅਤੇ ਬੇਹਤਰ ਆਰਥਿਕ ਹਲਾਤਾਂ ਦੇ ਲਈ ਪ੍ਰਾਰਥਨਾ ਕਰਦੇ ਹਾਂ। ਪ੍ਰੰਤੂ ਪਰਮੇਸ਼ੁਰ ਸਾਡੇ ਤੋਂ ਇਹ ਲੋਚ ਰਿਹਾ ਹੈ ਕਿ ਅਸੀ ਉਸਦੇ ਚਿਹਰੇ ਨੂੰ
ਦੀ ਭਾਲ ਕਰਿਏ। ਉਹ ਸਾਡੇ ਦਿਲਾਂ ਦੇ ਉੱਦੇਸ਼ਾਂ ਨੂੰ ਵੇਖ ਰਿਹਾ ਹੈ। ਜਦੋਂ ਸਮੂਏਲ ਇਹ ਗੱਲ ਨੂੰ ਨਿਰਧਾਰਤ ਕਰਨ ਦਾ ਫੈਸਲਾ ਲੈ ਰਿਹਾ ਸੀ ਕਿ ਇਜਰਾਏਲ ਦਾ ਆਗੁਵਾ ਕੌਣ ਹੋਵੇਗਾ, ਤਾਂ ਪਰਮੇਸ਼ੁਰ ਨੇ ਉਸਨੂੰ ਰੌਲੀ ਜਿਹੀ ਕਿਹਾ, “ਉਹ ਦੇ ਮੂੰਹ ਉੱਤੇ ਅਤੇ ਉਹ ਦੀ ਲੰਮਾਣ ਵੱਲ ਨਾ ਵੇਖ ਕਿਉਂ ਜੋ ਉਹ ਨੂੰ ਮੈਂ ਨਹੀਂ ਮੰਨਿਆ ਯਹੋਵਾਹ ਚੋ ਮਨੁੱਖ ਵਾਂਙੂ ਨਹੀ ਵੇਖਦਾ। ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਰਿਦੇ ਨੂੰ ਵੇਖਦਾ ਹੈ (1 ਸਮੂਏਲ 16:7)।
ਬੇਦਾਰੀ ਉਸ ਵੇਲੇ ਆ ਜਾਂਦੀ ਹੈ ਜਦੋਂ ਸਾਡੇ ਦਿਲ ਪਰਮੇਸ਼ੁਰ ਦੀ ਮਹਿਮਾ ਨੂੰ ਪੁਕਾਰ ਉੱਠਦੇ ਹਨ। ਖੁਸ਼ਖਬਰੀ ਦੀ ਮੁਨਾਦੀ ਉਸ ਵੇਲੇ ਪ੍ਰਭਾਵਸ਼ਾਲੀ ਹੋ ਜਾਂਦੀ ਹੈ ਜਦੋਂ ਸਾਡੇ ਜੀਵਨ ਪਰਮੇਸ਼ੁਰ ਦੀ ਮਹਿਮਾ ਦੇ ਲਈ ਗਹਿਰਾਈ ਦੇ ਨਾਲ ਪੁਕਾਰ ਉੱਠਦੇ ਹਨ। ਬਦਲਾਵ ਆਉਣੇ ਅਰੰਭ ਹੋ ਜਾਂਦੇ ਹਨ ਜਦੋਂ ਪਰਮੇਸ਼ੁਰ ਦੀ ਮਹਿਮਾ ਸਾਡਾ ਇੱਕੋ ਇੱਕ ਉਦੇਸ਼ ਬਣ ਜਾਂਦਾ ਹੈ। ਲਡ਼ਾਈਆਂ ਜਿੱਤ ਲਈਆ ਜਾਂਦੀਆਂ ਹਨ। ਜਿੱਤ ਦਾ ਪਤਾ ਚਲ ਜਾਂਦਾ ਹੈ ਜਦੋਂ ਅਸੀ ਪਰਮੇਸ਼ੁਰ ਦੀ ਮਹਿਮਾ ਨੂੰ ਕਿਸੇ ਵੀ ਹੋਰ ਗੱਲ ਤੋਂ ਉੱਤੇ ਰੱਖ ਕੇ ਭਾਲਦੇ ਹਾਂ।
ਪਰਮੇਸ਼ੁਰ ਆਪਣੀ ਮਹਿਮਾ ਨੂੰ ਕਿਸੇ ਨਾਲ ਵੀ ਸਾਂਝਿਆ ਨਹੀ ਕਰੇਗਾ। ਉਹ ਤਾਂ ਸਾਰੀ ਦੀ ਸਾਰੀ ਮਹਿਮਾ ਅਤੇ ਆਦਰ ਅਤੇ ਉਸਤਤ ਦੇ ਯੋਗ ਹੈ। ਇਸ ਲਈ ਉਸਦੇ ਵਰਗਾ ਕੋਈ ਵੀ ਨਹੀ ਹੈ। ਜਦੋਂ ਸਾਡੇ ਦਿਲ ਇੱਕੋ ਚੀਜ ਨੂੰ ਲੋਚਦੇ ਹਨ ਅਤੇ ਕੇਵਲ ਇੱਕੇ ਚੀਜ ਅਰਥਾਤ – ਪਰਮੇਸ਼ੁਰ ਦੀ ਮਹਿਮਾ – ਤਾਂ ਅਸੀ ਪਰਮੇਸ਼ੁਰ ਨੂੰ ਅਸਧਾਰਨ ਗੱਲਾਂ ਨੂੰ ਆਪਣੇ ਜੀਵਨ ਵਿੱਚ ਕਰਦਿਆਂ ਹੋਇਆ ਵੇਖਣ ਦੇ ਕਿਨਾਰੇ ਦੇ ਉੱਤੇ ਹੰਦੇ ਹਾਂ। ਇਹੋ ਸਾਡੀ ਪ੍ਰਾਰਥਨਾਵਾਂ ਦੀ ਇੱਛਿਆ ਬਣ ਜਾਣੀ ਚਾਹੀਦੀ ਹੈ। ਇਹੋ ਸਾਡੀ ਇੱਛਿਆ ਦੀ ਖੁਸ਼ੀ ਹੋਣੀ ਚਾਹੀਦੀ ਹੈ। ਪਰਮੇਸ਼ੁਰ ਦੀ ਮਹਿਮਾ! ਜਦੋ ਸਾਡੇ ਦਿਲ ਉਸਦੀ ਮਹਿਮਾ ਨੂੰ ਵੇਖਣ ਦੀ ਲੋਚ ਵਿੱਚ ਅੱਗ ਨਾਲ ਜਲ ਰਹੇ ਹੋਣਗੇ। ਤਾਂ ਅਸੀ ਇੱਹ ਜਾਣ ਜਾਵਾਂਗੇ ਕਿ ਮਸੀਹ ਦੇ ਦਿਲ ਦੀ ਤਰ੍ਹਾਂ ਪ੍ਰਾਰਥਨਾ ਕਰਨਾ ਕੀ ਹੁੰਦਾ ਹੈ।
ਯੂਹੰਨਾ 17 :24-26
24 “ਪਿਤਾ, ਮੈਂ ਚਾਹੁੰਦਾ ਹਾਂ ਕਿ ਜਿਹੜੇ ਲੋਕ ਤੂੰ ਮੈਨੂੰ ਦਿੱਤੇ ਹਨ, ਜਿੱਥੇ ਮੈਂ ਹਾਂ ਉਹ ਉੱਥੇ ਹੋਣ ਤਾਂ ਜੋ ਉਹ ਮਹਿਮਾ ਵੇਖ ਸੱਕਣ ਜੋ ਤੂੰ ਮੈਨੂੰ ਦਿੱਤੀ ਹੈ। ਤੂੰ ਮੈਨੂੰ ਇਸ ਜੱਗਤ ਦੀ ਸਿਰਜਣਾ ਤੋਂ ਵੀ ਪਹਿਲਾਂ ਪਿਆਰ ਕੀਤਾ। 25 ਧਰਮੀ ਪਿਤਾ, ਦੁਨੀਆਂ ਤੈਨੂੰ ਨਹੀਂ ਜਾਣਦੀ ਪਰ ਮੈਂ ਤੈਨੂੰ ਜਾਣਦਾ ਹਾਂ। ਅਤੇ ਇਹ ਲੋਕ ਜਾਣਦੇ ਹਨ ਕਿ ਤੂੰ ਹੀ ਮੈਨੂੰ ਭੇਜਣ ਵਾਲਾ ਹੈਂ। 26 ਮੈਂ ਉਨ੍ਹਾਂ ਨੂੰ ਵਿਖਾਇਆ ਕਿ ਤੂੰ ਕਿਸ ਤਰ੍ਹਾਂ ਦਾ ਹੈਂ ਅਤੇ ਮੈਂ ਅਜੇ ਫੇਰ ਉਨ੍ਹਾਂ ਨੂੰ ਵਿਖਾਵਾਂਗਾ ਕਿ ਜਿਹੜਾ ਪਿਆਰ ਤੈਨੂੰ ਮੇਰੇ ਵਿੱਚ ਹੈ, ਉਹੀ ਪਿਆਰ ਉਨ੍ਹਾਂ ਨੂੰ ਆਪਣੇ ਵਿੱਚ ਹੋਵੇਗਾ ਅਤੇ ਮੈਂ ਉਨ੍ਹਾਂ ਵਿੱਚ ਹੋਵਾਂਗਾ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
