ਰੋਜਾਨਾਂ ਦਾ ਭਗਤੀ ਦਾ ਵੀਡੀਓ
ਸੰਪੂਰਣ ਸੱਚਾਈ
ਜਦ ਮੈਂ ਮਸੀਹ ਨੂੰ ਜਾਣਿਆ, ਮੈਂ ਉਸੇ ਵੇਲੇ ਅਪਾਣੇ ਮਿੱਤਰਾਂ ਨੂੰ ਉਸ ਸਾਂਤੀ ਦੇ ਬਾਰੇ ਦੱਸਣਾ ਚਾਹੁੰਦਾ ਸੀ ਜੋ ਮੈਨੂੰ ਮਿਲੀ ਸੀ। ਮੇਰੇ ਕੁਝ ਮਿੱਤਰ ਸਨ ਜੋ ਕਿ ਵੇਤਨਾਮ ਤੋਂ ਆਏ ਸਨ ਅਤੇ ਉਨ੍ਹਾਂ ਦੇ ਮਨ ਉਲ਼ਝੇ ਹੋਏ ਸਨ। ਕੁਝ ਅਪੰਗ ਬਣ ਕੇ ਵਾਪਿਸ ਆਏ ਸਨ ਅਤੇ ਕੁਝ ਤਾਂ ਆਏ ਹੀ ਨਹੀ ਸਨ। ਇਹ ਬਹੁਤ ਹੀ ਔਖਾ ਸਮਾਂ ਸੀ। ਮੇਰੇ ਬਹੁਤ ਸਾਰੇ ਸਾਥੀ ਸਨ ਜੋ ਕਿ ਰੀਤੀ ਰਿਵਾਜਾਂ ਨੂੰ ਅਤੇ ਬਾਈਬਲ ਦੇ ਨੈਤਿਕ ਸਿਧਾਂਤਾ ਨੂੰ ਬਾਹਰ ਸੁੱਟ ਰਹੇ ਸਨ ਜਿੰਨਾਂ ਦੇ ਉੱਪਰ ਅਮਰੀਕਾ ਦੀ ਨੀਂਹ ਰੱਖੀ ਹੋਈ ਸੀ। ਉਨ੍ਹਾਂ ਵਿਚੋਂ ਕੁਝ ਨਾਸਤਕ ਬਣ ਗਏ। ਮੈਂ ਵੀ ਸ਼ਾਇਦ ਉਸੇ ਹੀ ਦਿਸ਼ਾਂ ਦੇ ਵਿੱਚ ਚਲਿਆ ਜਾਂਦਾ ਜੇਕਰ ਮੇਰਾ ਟਾਕਰਾ ਪਰਮੇਸ਼ਰ ਦੇ ਵਚਨ ਦੀ ਸੱਚਾਈ ਦੇ ਨਾਲ ਨਾ ਹੋਇਆ ਹੁੰਦਾ।
ਜਦ ਮੈਂ ਮਸੀਹ ਦੇ ਉੱਪਰ ਵਿਸ਼ਵਾਸ ਕੀਤਾ ਤਾਂ ਮੇਰਾ ਜੀਵਨ ਬਦਲ ਦੇਣ ਵਾਲਾ ਤਜਰਬਾ ਹੋਇਆ, ਮੈਂ ਵੇਖਿਆ ਕਿ ਮੇਰਾ ਵਿਸ਼ਵਾਸ ਦਾ ਢਾਂਚਾ ਯੂਨੀਵਰਸਿਟੀ ਦੇ ਕੁਝ ਪ੍ਰੋਫੈਸਰਾਂ ਦੇ ਦੁਆਰਾ ਚੁਣੋਤੀ ਪਾ ਰਿਹਾ ਸੀ। ਉਨ੍ਹਾਂ ਵਿੱਚੋਂ ਇੱਕ ਤਾਂ ਇਸ ਤਰ੍ਹਾ ਲੱਗਦਾ ਸੀ ਕਿ ਜਿਵੇਂ ਉਸਦੀ ਜਿੰਮੇਵਾਰੀ ਇਹੀ ਸੀ ਕਿ ਉਹ ਬਾਈਬਲ ਅਤੇ ਮਸੀਹੀ ਵਿਸ਼ਵਾਸ ਨੂੰ ਗਲਤ ਸਾਬਿਤ ਕਰੇ। ਉਹ ਹਰ ਰੋਜ ਬਾਈਬਲ ਦੇ ਵਿਚੋਂ ਕੁਝ ਦੱਸ ਕੇ ਮਸੀਹੀ ਲੋਕਾਂ ਦੀ ਬੇਇੱਜਤੀ ਕਰਦਾ ਸੀ। ਮੈਂ ਆਪਣੇ ਆਪ ਨੂੰ ਲਾਇਬਰੇਰੀ ਦੇ ਵਿੱਚ ਪਾਉਂਦਾ ਸੀ ਜਿੱਥੇ ਮੈਂ ਬਾਈਬਲ ਨੂੰ ਪੜਦਾ ਸੀ ਕਿ ਮੈਂ ਉਨ੍ਹਾਂ ਵਾਕਾਂ ਦਾ ਸੋਧ ਕਰ ਸਕਾਂ ਜੋ ਮੇਰੇ ਪ੍ਰੋਫੈਸਰ ਨੇ ਬੋਲੇ ਹੁੰਦੇ ਸਨ। ਹਰ ਇੱਕ ਉਦਹਾਰਣ ਦੇ ਵਿੱਚ, ਮੈਂ ਵੇਖਦਾ ਸੀ ਕਿ ਉਸ ਨੇ ਵਚਨ ਨੂੰ ਗਲਤ ਢੰਗ ਦੇ ਨਾਲ ਪੇਸ਼ ਕੀਤਾ ਹੁੰਦਾ ਸੀ ਜਾਂ ਉਸ ਨੇ ਅਧਿਆਏ ਨੂੰ ਸੰਦਰਭ ਤੋਂ ਬਾਹਰ ਲਿਆ ਹੁੰਦਾ ਸੀ। ਜਾਂ ਫਿਰ ਉਹ ਬਾਈਬਲ ਦੇ ਅਰਥ ਨੂੰ ਆਪਣੇ ਮਕਸਦ ਦੇ ਲਈ ਤੋੜ ਮਰੋੜ ਕੇ ਪੇਸ਼ ਕਰਦਾ ਸੀ।
ਮੈਂ ਇੱਕ ਨਵਾਂ ਮਸੀਹੀ ਸੀ ਅਤੇ ਮੈਂ ਸੱਚਾਈ ਨੂੰ ਜਾਨਣਾ ਚਾਹੁੰਦਾ ਸੀ। ਜਿੰਨਾਂ ਜਿਆਦਾ ਮੈਨੂੰ ਚੁਣੋਤੀ ਮਿਲਦੀ ਸੀ, ਉਨ੍ਹੀ ਹੀ ਜਲਦੀ ਮੈਂ ਇੱਕ ਵੱਡੇ ਸਿੱਟੇ ਤੇ ਪਹੁੰਚ ਜਾਂਦਾ ਸੀ – ਬਾਈਬਲ ਸੱਚ ਹੈ। ਇਸ ਤੇ ਭਰੋਸਾ ਕੀਤਾ ਜਾ ਸਕਦਾ ਹੈ। ਇਹ ਇਤਹਾਸਿਕ ਤੋਰ ਤੇ ਸਹੀ, ਪ੍ਰੇਰਿਤ ਅਤੇ ਨੈਤਿਕ ਤੋਰ ਤੇ ਸਹੀ ਹੈ। ਇਸ ਦੇ ਸਿਧਾਂਤਾ ਦੇ ਵਿੱਚ ਸੰਸਕ੍ਰਿਤੀ ਨੂੰ ਬਦਲਣ ਦੀ, ਕੌਮ ਨੂੰ ਬਦਲਣ ਦੀ, ਦੇਸ਼ਾਂ ਨੂ ਭਾਸ਼ਾ ਦੀਆਂ ਰੁਕਾਵਟਾਂ ਨੂੰ ਬਦਲਣ ਦੀ ਤਾਕਤ ਹੈ। ਬਾਈਬਲ ਮਨੁੱਖ ਦੇ ਦਿਲ ਦੀ ਗਹਿਰੀ ਜਰੂਰਤ ਨੂੰ ਪੂਰਾ ਕਰਦੀ ਹੈ। ਮੈਂ ਵਿਆਹਾਂ ਨੂੰ ਚੰਗੇ ਹੁੰਦੇ ਹੋਏ ਵੇਖਿਆ ਹੈ, ਟੁੱਟੇ ਦਿਲਾਂ ਨੂੰ ਜੁੜਦੇ ਹੋਏ ਵੇਖਿਆ ਹੈ, ਅਤੇ ਨੈਤਿਕ ਵਾਤਾਵਰਨਾਂ ਨੂੰ ਵਚਨ ਦੇ ਦੁਆਰਾ ਬਦਲਦੇ ਹੋਏ ਵੇਖਿਆ ਹੈ।ਮੈਂ ਏਸ਼ੀਅਨ ਲੋਕਾਂ ਨੂੰ ਯੂਰਪੀ ਲੋਕਾਂ ਨੂੰ, ਅਫਰੀਕਨ ਲੋਕਾਂ ਨੂੰ, ਆਸਟਰੇਲੀਅਨ ਲੋਕਾਂ ਨੂੰ, ਉੱਤਰੀ ਅਤੇ ਦੱਖਣੀ ਅਮਰੀਕਨ ਲੋਕਾਂ ਨੂੰ ਵੇਖਿਆਂ ਹੈ ਜਿੰਨਾਂ ਨੇ ਬਾਈਬਲ ਜੋ ਕਿ ਚੱਟਾਨ ਹੈ ਉਸ ਉੱਪਰ ਆਪਣੇ ਘਰਾਂ ਨੂੰ ਬਣਾਇਆ ਹੈ।
ਲੰਬਾ ਸਮਾਂ ਪਹਿਲਾਂ ਜਬੂਰ ਲਿਖਣ ਵਾਲੇ ਨੇ ਕਿਹਾ ਸੀ, ” ਤੇਰਾ ਵਚਨ ਸੱਚਾ ਹੈ” ਉਸਦਾ ਵਾਕ ਅੱਜ ਵੀ ੨੧ ਵੀ ਸਦੀ ਦੇ ਵਿੱਚ ਪ੍ਰਭਾਵਸ਼ਾਲੀ ਹੈ।ਕੁਝ ਲੋਕ ਕਹਿਣਗੇ ਕਿ ਸਭ ਕੁਝ ਸਮਾਨਤਾਵਾਦੀ ਹੈ, ਇਸ ਦੀ ਲੋਈ ਪਰਵਾਹ ਨਹੀ ਕਿ ਤੁਸੀਂ ਕੀ ਵਿਸ਼ਵਾਸ ਕਰਦੇ ਹੋ ਜਦ ਤੱਕ ਤੁਸੀਂ ਕਿਸੇ ਗੱਲ ਦੇ ਉੱਪਰ ਵਿਸ਼ਵਾਸ ਕਰਦੇ ਹੋ। ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣੋ ਕਿ ਇੱਕ ਪੁਸਤਕ ਹੈ ਜਿਸ ਤੇ ਭਰੋਸਾ ਕੀਤਾ ਜਾ ਸਕਦਾ ਹੈ। ਇਸਦੀ ਪਰਵਾਹ ਹੈ ਕਿ ਤੁਸੀਂ ਕੀ ਵਿਸ਼ਵਾਸ ਕਰਦੇ ਹੋ। ਸਮਾਜ ਅਤੇ ਹਰ ਇੱਕ ਮਨੁੱਖੀ ਰਿਸ਼ਤਾ ਵਿਸ਼ਵਾਸ ਤੇ ਬਣਦਾ ਹੈ ਅਤੇ ਵਿਸ਼ਵਾਸ ਸੱਚਾਈ ਤੇ ਬਣਦਾ ਹੈ। ਤੁਸੀਂ ਆਪਣੀ ਬਾਈਬਲ ਨੂੰ ਅੱਜ ਖੋਲ ਕੇ ਵੇਖੋ ਅਤੇ ਆਪਣੇ ਲਈ ਸੰਪੂਰਣ ਸੱਚਾਈ ਨੂੰ ਖੋਜੋ।
ਜ਼ਬੂਰ 119 ;103-107
103 ਤੁਹਾਡੇ ਸ਼ਬਦ ਮੇਰੇ ਮੂੰਹ ਵਿੱਚਲੇ ਸ਼ਹਿਦ ਨਾਲੋਂ ਵੀ ਮਿੱਠੇ ਹਨ।
104 ਤੁਹਾਡੀਆਂ ਸਿੱਖਿਆਵਾਂ ਮੈਨੂੰ ਸਿਆਣਾ ਬਣਾਉਂਦੀਆਂ ਹਨ।
ਇਸ ਲਈ ਮੈਂ ਝੂਠੀਆਂ ਸਿੱਖਿਆਵਾ ਨੂੰ ਨਫ਼ਰਤ ਕਰਦਾ ਹਾਂ। ਨੂਣ
105 ਯਹੋਵਾਹ, ਤੁਹਾਡੇ ਸ਼ਬਦ ਮੇਰੇ ਰਾਹ ਰੌਸ਼ਨ ਕਰਨ ਵਾਲੇ ਦੀਵੇ ਵਾਂਗ ਹਨ।
106 ਤੁਹਾਡੇ ਨੇਮ ਸ਼ੁਭ ਹਨ। ਮੈਂ ਇਨ੍ਹਾਂ ਨੂੰ ਮੰਨਣ ਦਾ ਵਾਅਦਾ ਕਰਦਾ ਹਾਂ।
ਅਤੇ ਮੈਂ ਆਪਣਾ ਵਾਅਦਾ ਨਿਭਾਵਾਂਗਾ।
107 ਹੇ ਯਹੋਵਾਹ, ਮੈਂ ਲੰਮੇ ਸਮੇਂ ਤੱਕ ਦੁੱਖ ਭੋਗਿਆ ਹੈ।
ਕਿਰਪਾ ਕਰਕੇ ਹੁਕਮ ਦਿਉ ਕਿ ਮੈਂ ਫ਼ੇਰ ਜਿਉ ਸੱਕਾਂ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
