Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਚੇਲੇਪਨ ਦਾ ਵੀਡੀਉ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

1 ਯੂਹੰਨਾ 5 :11-15

11 ਇਹੀ ਹੈ ਜੋ ਪਰਮੇਸ਼ੁਰ ਨੇ ਸਾਨੂੰ ਆਖਿਆ; ਪਰਮੇਸ਼ੁਰ ਨੇ ਸਾਨੂੰ ਸਦੀਪਕ ਜੀਵਨ ਦਿੱਤਾ ਹੈ। ਅਤੇ ਇਹ ਸਦੀਪਕ ਜੀਵਨ ਉਸ ਦੇ ਪੁੱਤਰ ਵਿੱਚ ਹੈ। 12 ਜਿਸ ਵਿਅਕਤੀ ਕੋਲ ਪੁੱਤਰ ਹੈ ਉਸ ਕੋਲ ਸੱਚਾ ਜੀਵਨ ਹੈ। ਪਰ ਜਿਸ ਕੋਲ ਪਰਮੇਸ਼ੁਰ ਦਾ ਪੁੱਤਰ ਨਹੀਂ ਹੈ ਉਸ ਕੋਲ ਸੱਚਾ ਜੀਵਨ ਨਹੀਂ ਹੈ।
ਹੁਣ ਸਦੀਪਕ ਜੀਵਨ ਸਾਡਾ ਹੈ
13 ਮੈਂ ਇਹ ਖਤ ਤੁਹਾਨੂੰ ਲਿਖ ਰਿਹਾ ਹਾਂ ਜਿਹੜੇ ਪਰਮੇਸ਼ੁਰ ਦੇ ਪੁੱਤਰ ਵਿੱਚ ਵਿਸ਼ਵਾਸ ਰੱਖਦੇ ਹੋ। ਇਹ ਮੈਂ ਇਸ ਲਈ ਲਿਖ ਰਿਹਾ ਹਾਂ ਤਾਂ ਤੁਹਾਨੂੰ ਪਤਾ ਲੱਗ ਸੱਕੇ ਕਿ ਸਦੀਪਕ ਜੀਵਨ ਤੁਹਾਡਾ ਹੈ। 14 ਇਸ ਲਈ ਅਸੀਂ ਪਰਮੇਸ਼ੁਰ ਕੋਲ ਇਸ ਵਿਸ਼ਵਾਸ ਨਾਲ ਆ ਸੱਕਦੇ ਹਾਂ ਕਿ ਜਦੋਂ ਅਸੀਂ ਉਸਦੀ ਰਜ਼ਾ ਅਨੁਸਾਰ ਉਸਤੋਂ ਕੁਝ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ। 15 ਇਸ ਲਈ ਸਾਨੂੰ ਪਤਾ ਹੈ ਕਿ ਜਦੋਂ ਵੀ ਅਸੀਂ ਉਸ ਪਾਸੋਂ ਕੁਝ ਮੰਗਦੇ ਹਾਂ, ਉਹ ਸਾਨੂੰ ਸੁਣਦਾ ਹੈ। ਤਾਂ ਸਾਨੂੰ ਪਤਾ ਹੈ ਕਿ ਉਹ ਸਾਨੂੰ ਉਹ ਦਿੰਦਾ ਹੈ ਜੋ ਅਸੀਂ ਉਸ ਪਾਸੋਂ ਮੰਗਦੇ ਹਾਂ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਯੁਹੰਨਾਂ :੧੪੧੫

ਸੈਮੀ ਟਿਪਤ: ਮੈਂ ਤੁਹਾਡਾ ਸਵਾਗਤ ਇਸ ਸ਼ੈਸਨ ਦੇ ਵਿੱਚ ਕਰਨਾ ਚਾਹੁੰਦਾ ਹਾਂ ਜਿੱਥੇ ਅਸੀਂ ਡੇਵ ਬਟਸ ਦੇ ਨਾਲ ਪ੍ਰਾਥਨਾ ਦੇਬਾਰੇ ਵਿੱਚ ਗੱਲ ਕਰ ਰਹੇ ਹਾਂ। ਡੇਵ ਹਾਰਵੈਸਟ ਪਰੇਅਰ ਮਨਿਸਟਰੀਜ ਦਾ ਪ੍ਰੈਜੀਡੈਂਟ ਹੈ ਅਤੇ ਯੂ ਐਸ ਨੈਸ਼ਨਲ ਕਮੇਟੀ ਦਾਚੇਅਰਮੈਨ ਹੈ। ਉਹ ਇੱਕ ਪਿਆਰਾ ਮਿੱਤਰ ਹੈ ਅਤੇ ਜਿਵੇਂ ਮੈਂ ਤੁਹਾਡੇ ਨਾਲ ਪਿਛਲੇ ਸ਼ੈਸਨ ਦੇ ਵਿੱਚ ਵੰਡਿਆ ਸੀ ਅਤੇ ਜੋਸਮੇਂ ਅਸੀਂ ਇਕੱਠੇ ਬਿਤਾਏ ਹਨ।

ਅਸੀਂ ਪਿਛਲੇ ਸ਼ੈਸਨ ਦੇ ਵਿੱਚ ਆਤਮਿਕ ਯੁੱਧ ਦੇ ਬਾਰੇ ਵਿੱਚ ਪਿਛਲੇ ਸ਼ੈਸਨ ਦੇ ਵਿੱਚ ਗੱਲ ਕਰ ਰਹੇ ਸੀ। ਅਤੇ ਡੇਵ ਇੱਕਬਹੁਤ ਹੀ ਮਹੱਤਵਪੂਰਣ ਸੱਚਾਈ ਨੂੰ ਇੱਕ ਉਦਹਾਰਣ ਨੂੰ ਵਚਨ ਦੇ ਵਿੱਚੋਂ ਲੈ ਕੇ ਆਏ ਸਨ, ਜੋ ਕਿ ਮੈਂ ਸੋਚਦਾ ਹਾਂ ਕਿਯਿਸੂ ਦੇ ਜੀਵਨ, ਪਰਤਾਵੇ ਅਤੇ ਕਿਵੇਂ ਅਸੀਂ ਪਰਤਾਵੇ ਦਾ ਸਾਹਮਣਾ ਕਰਨਾ ਹੈ, ਇਸ ਬਾਰੇ ਗੱਲ ਕਰਦੇ ਹਨ। ਅਸੀਂਵੇਖਦੇ ਹਾਂ ਕਿ ਯਿਸੂ ਪਰਮੇਸ਼ਰ ਦਾ ਵਚਨ ਹੈ ਜਦ ਉਸਨੇ ਵਚਨ ਦੇ ਵਿਚੋਂ ਗੱਲ ਕੀਤੀ, ਜੋ ਕਿ ਪਰਮੇਸ਼ਰ ਦਾ ਵਚਨ ਹੈ।ਇਹ ਬਹੁਤ ਹੀ ਜਰੂਰੀ ਹੈ। ਇਸ ਲਈ ਡੇਵ ਮੈਂ ਥੋੜਾ ਜਿਹਾ ਇਸਦੇ ਬਾਰੇ ਵਿੱਚ ਗੱਲ ਕਰਨਾ ਚਾਹੁੰਦਾ ਹਾਂ: ਪਰਮੇਸ਼ਰ ਦੇਵਚਨ ਦੀ ਪ੍ਰਾਥਨਾ ਦੇ ਵਿੱਚ ਭੂਮਿਕਾ।

ਮੈਂ ਰੋਮਾਨੀਆਂ ਦੇ ਵਿੱਚ ਕਈ ਸਾਲਾਂ ਤੱਕ ਯਾਤਰਾ ਕੀਤੀ ਹੈ ਅਤੇ ਸਤਾਅ ਦੇ ਦਿਨਾਂ ਦੇ ਵਿੱਚ ਇੱਕ ਗੱਲ ਜਿਸਦੇ ਉੱਪਰਪਾਬੰਦੀ ਸੀ ਉਹ ਸੀ ਵਚਨ। ਅਤੇ ਮੈਂ ਵੇਖਿਆ ਕਿ ਉਨ੍ਹਾਂ ਦਿਨਾਂ ਦੇ ਵਿੱਚ ਦੋ ਗੱਲਾਂ ਰੋਮਾਨੀਆਂ ਦੇ ਵਿਸ਼ਵਾਸੀਆਂ ਲਈਬਹੁਤ ਜਰੂਰੀ ਸਨ ਇੱਕ ਸੀ ਪ੍ਰਾਥਨਾ। ਤੁਸੀਂ ਸਭਾਂ ਸ਼ੁਰੂ ਹੋਣ ਤੋਂ ਇੱਕ ਘੰਟਾ ਪਹਿਲਾਂ ਉੱਥੇ ਜਾਂਦੇ ਸੀ ਅਤੇ ਲੋਕ ਪ੍ਰਾਥਨਾਕਰਦੇ ਦਿਖਦੇ ਸਨ। ਮੇਰਾ ਅਰਥ ਹੈ ਚਰਚਾਂ ਭਰੀਆਂ ਹੁੰਦੀਆਂ ਸਨ, ਇਸ ਲਈ ਪ੍ਰਾਥਨਾ ਬਹੁਤ ਹੀ ਜਰੂਰੀ ਹੁੰਦੀ ਸੀ। ਪਰਦੂਸਰੀ ਗੱਲ ਸੀ ਪਰਮੇਸ਼ਰ ਦਾ ਵਚਨ।

ਇੱਕ ਘੰਟੇ ਲਈ ਪ੍ਰਚਾਰ ਕਰੋ, ਦੋ ਘੰਟੇ ਲਈ ਪ੍ਰਚਾਰ ਕਰੋਮੇਰਾ ਅਰਥ ਹੈ ਉਹ ਪਰਮੇਸ਼ਰ ਦੇ ਵਚਨ ਲਈ ਭੁੱਖੇ ਸਨ। ਮੈਂਸੋਚਦਾ ਹਾਂ ਕਿ ਇਹ ਦੋ ਗੱਲਾਂ ਬਹੁਤ ਹੀ ਨੇੜੇ ਜੁੜੀਆਂ ਹੋਈਆਂ ਹਨ। ਉਹ ਕਿਵੇਂ ਜੁੜੀਆਂ ਹੋਈਆਂ ਹਨ। ਵਚਨ ਦਾ, ਵਚਨ ਦੀ ਪ੍ਰਾਥਨਾ ਦਾ ਅਤੇ ਵਚਨ ਦੇ ਦਾਵੇ ਕਰਨ ਦਾ ਅਤੇ ਪਰਮੇਸ਼ਰ ਦੇ ਵਚਨ ਦੇ ਵਾਇਦਿਆਂ ਦਾ ਅਤੇ ਜੋ ਕੁਝ ਵੀਅਸੀਂ ਗੱਲ ਕਰ ਰਹੇ ਸੀ ਉਨ੍ਹਾਂ ਸਭ ਦਾ ਕੀ ਮਹੱਤਵ ਹੈ? ਵਚਨ ਦੀ ਪ੍ਰਾਥਨਾ ਦੇ ਵਿੱਚ ਕੀ ਭੂਮਿਕਾ ਹੈ?

ਡੇਵ ਬਟਸ: ਇਹ ਇੱਕ ਮਹਾਨ ਪ੍ਰਸ਼ਨ ਹੈ। ਆਉ ਮੈਂ ਤੁਹਾਨੂੰ ਕੁਝ ਵਿਅਕਤੀਗਤ ਗੱਲ ਦੱਸਦਾ ਹਾਂ। ਮੇਰੇ ਜੀਵਨ ਵਿੱਚਪ੍ਰਾਥਨਾ ਦੇ ਵਿਅਕਤੀ ਹੋਣ ਦੇ ਤੋਰ ਤੇ ਸਭ ਤੋਂ ਮੁੱਖ ਹਿੱਸਾ ਹੈ ਵਚਨ ਦੀ ਪ੍ਰਾਥਨਾ ਕਰਨਾ ਸਿੱਖਣਾ। ਮੇਰੇ ਲਈ ਇਹ ਗੱਲਸਭ ਗੱਲਾਂ ਤੋਂ ਜਰੂਰੀ ਹੈ। ਪਰਮੇਸ਼ਰ ਦੇ ਵਚਨ ਨੂੰ ਪ੍ਰਾਥਨਾ ਕਰਨਾ ਸਿੱਖਣਾ, ਵਚਨ ਨੂੰ ਮੇਰੀ ਪ੍ਰਾਥਨਾ ਬਣਾਉਣਾ ਮੇਰੇ ਜੀਵਨਵਿੱਚ ਸਭ ਤੋਂ ਮਹੱਤਵਪੂਰਣ ਰਿਹਾ ਹੈ।

ਸੈਮੀ: ਮੈਂ ਜਾਣਦਾ ਹਾਂ ਤੁਸੀਂ ਇਸਦਾ ਵਿਵਰਣ ਦੇਣ ਜਾ ਰਹੇ ਹੋ।

ਡੇਵ: ਹਾਂ ਮੈਂ ਇਹ ਕਰਨ ਜਾ ਰਿਹਾ ਹਾਂ।

ਸੈਮੀ: ਆਉ ਸੁਣਦੇ ਹਾਂ ਇਸਦਾ ਕੀ ਅਰਥ ਹੈ।

ਡੇਵ: ਠੀਕ ਹੈ, ਇਸਦਾ ਅਸਲ ਵਿੱਚ ਅਰਥ ਹੈ ਕਿ ਜੇਕਰ ਮੈਂ ਪ੍ਰਾਥਨਾ ਦਾ ਪ੍ਰਭਾਵਸ਼ਾਲੀ ਵਿਅਕਤੀ ਬਣਨ ਜਾ ਰਿਹਾ ਹਾਂਤਾਂ ਮੈਨੂੰ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਪ੍ਰਾਥਨਾ ਕਰਨੀ ਸਿੱਖਣੀ ਪਵੇਗੀ। ਇਹ ਵਚਨ ਦਾ ਵਾਇਦਾ ਹੈ।

ਸੈਮੀ: ਯੁਹੰਨਾਂ :੧੪੧੫ ਵਿੱਚ ਯੁਹੰਨਾਂ ਇਹ ਕਹਿੰਦਾ ਹੈ।

ਡੇਵ: ਯੁਹੰਨਾਂ :੧੪੧੫ ਵਿੱਚ ਯੁਹੰਨਾਂ ਇਹ ਕਹਿੰਦਾ ਹੈ, “ਜੇਕਰ ਅਸੀਂ ਉਸਦੀ ਮਰਜੀ ਅਨੁਸਾਰ ਕੁਝ ਮੰਗਦੇਹਾਂਇਸਦਾ ਸਭ ਤੋਂ ਔਖਾ ਹਿੱਸਾ ਹੈ ਉਸਦੀ ਮਰਜੀ ਅਨੁਸਾਰ ਮੰਗਣਾ।ਜੋ ਵੀ ਅਸੀਂ ਮੰਗਦੇ ਹਾਂ, ਅਸੀਂ ਜਾਣਦੇ ਹਾਂਕਿ ਸਾਨੂੰ ਸਾਡੀਆਂ ਬੇਨਤੀਆਂ ਦਾ aੁੱਤਰ ਮਿਲ ਜਾਂਦਾ ਹੈ ਜੋ ਅਸੀਂ ਉਸ ਤੋਂ ਚਾਹੁੰਦੇ ਹਾਂਸਮੱਸਿਆ ਇਹ ਹੈਅਸੀਂਪਰਮੇਸ਼ਰ ਦੀ ਇੱਛਾ ਨੂੰ ਕਿਵੇਂ ਜਾਣਾਂਗੇ? ਪਰਮੇਸ਼ਰ ਦੇ ਵਚਨ ਦੇ ਪੰਨਿਆਂ ਤੋਂ ਇਲਾਵਾ ਅਸੀਂ ਕਿਤੇ ਵੀ ਪਰਮੇਸ਼ਰ ਦੀਇੱਛਾ ਨੂੰ ਨਹੀ ਜਾਣ ਸਕਦੇ ਹਾਂ।  

ਜਦ ਮੇਰੇ ਹੱਥ ਵਿੱਚ ਵਚਨ ਹੈ ਹਾਂ ਉਸਦੀਆਂ ਕੁਝ ਪੰਕਤੀਆਂ ਮੇਰੇ ਮਨ ਦੇ ਵਿੱਚ ਹਨ, ਅਤੇ ਮੈਂ ਵਚਨ ਦੇ ਅਨੁਸਾਰਪ੍ਰਾਥਨਾ ਕਰਨੀ ਸ਼ੁਰੂ ਕਰ ਦਿੰਦਾ ਹਾਂ, ਤਾਂ ਮੈਂ ਵੇਖਦਾ ਹਾਂ ਕਿ ਮੇਰੀਆਂ ਪ੍ਰਾਥਨਾਵਾਂ ਪਿਤਾ ਦੀ ਇੱਛਾ ਅਨੁਸਾਰ ਹੋ ਜਾਂਦੀਆਂਹਨ। ਪਰਮੇਸ਼ਰ ਦੇ ਕੋਲ ਆਉਣ ਦੀ ਬਜਾਇ ਅਤੇ ਇਹ ਕਹਿਣ ਦੀ ਬਜਾਇ, “ਪਰਮੇਸ਼ਰ ਤੁਸੀਂ ਜਾਣਦੇ ਹੋ ਮੈਂ ਇਸਦੇਬਾਰੇ ਸੋਚਦਾ ਰਿਹਾ ਹਾਂ। ਮੇਰੇ ਕੋਲ ਇੱਕ ਵਿਚਾਰ ਹੈ,” ਮੈਂ ਪਰਮੇਸ਼ਰ ਦੇ ਕੋਲ ਆਉਂਦਾ ਹਾਂ ਅਤੇ ਕਹਿੰਦਾ ਹਾਂ, “ਪਰਮੇਸ਼ਰਤੁਸੀਂ ਇਹ ਕਿਹਾ ਹੈ, ਤੁਹਾਡਾ ਵਚਨ ਇਹ ਕਹਿੰਦਾ ਹੈ, ਕੀ ਤੁਸੀਂ ਆਪਣੇ ਵਚਨ ਨੂੰ ਪੂਰਾ ਕਰੋਗੇ?” ਹੁਣ ਇੱਥੇ ਮੇਰੇ ਲਈਇੱਥੇ ਇੱਕ ਬਹੁਤ ਹੀ ਵਧੀਆ ਗੱਲ ਹੈ। ਵਚਨ ਇਹੋ ਜਿਹੇ ਲੋਕਾਂ ਦੇ ਨਾਲ ਭਰਿਆ ਹੋਇਆ ਹੈ ਜੋ ਵਚਨ ਦੇ ਅਨੁਸਾਰਪ੍ਰਾਥਨਾ ਕਰਦੇ ਹਨ। ਇਹ ਬਾਈਬਲ ਦੇ ਵਿੱਚ ਹੈ, ਇਹ ਪੂਰੀ ਬਾਈਬਲ ਦੇ ਵਿੱਚ ਹੈ।

ਸੈਮੀ: ਹਾਂ।

ਡੇਵ: ਤੁਸੀਂ ਵੇਖਦੇ ਹੋ ਜਦ ਦਾਨੀਏਲ , ਬਾਬਲ ਦੀ ਗੁਲਾਮੀ ਦੇ ਵਿੱਚ ਸੀ, ਉਹ ਬਹੁਤ ਚਾਹੁੰਦਾ ਸੀ ਕਿ ਇਸਰਾਏਲ ਦੇਲੋਕ ਆਪਣੇ ਦੇਸ਼ ਵਿੱਚ ਵਾਪਿਸ ਜਾਣ, ਉਸਨੇ ਵਚਨ ਖੋਲਿਆ ਅਤੇ ਯਿਰਮਿਯਾਹ ਨੂੰ ਪੜਿਆ। ਉਸਨੇ ਦਾਨੀਏਲ ਦੀਆਪਣੀ ਪੁਸਤਕ ਦੀ ਪ੍ਰਾਥਨਾ ਦਾ ਆਧਾਰ ਯਿਰਮਿਯਾਹ ਦੀ ਕਿਤਾਬ ਨੂੰ ਬਣਾਇਆ। ਤੁਸੀਂ ਇਹ ਬਾਰ ਬਾਰ ਵੇਖ ਸਕਦੇਹੋ। ਯਿਸੂ ਨੇ ਵੀ ਇਹੀ ਕੰਮ ਕੀਤਾ। ਤੁਸੀਂ ਯਿਸੂ ਨੂੰ ਸਲੀਬ ਉੱਪਰ ਵੀ ਵਚਨ ਦੇ ਅਨੁਸਾਰ ਪ੍ਰਾਥਨਾ ਕਰਦੇ ਹੋਏ ਵੇਖਦੇ ਹੋ।

ਸੈਮੀ: ਹਾਂ ਇਹ ਸਹੀ ਹੈ

ਡੇਵ: ਇਹ ਇੱਕ ਆਮ ਗੱਲ ਹੈ ਜੋ ਤੁਸੀਂ ਵੇਖੌਗੇ। ਜੋ ਤੁਸੀਂ ਉੱਥੇ ਵੇਖਦੇ ਹੋ ਉਹ ਹੀ ਤਰੀਕਾ ਹੈ ਜਿਸਦੇ ਅਨੁਸਾਰ ਮੈਨੂੰਅਤੇ ਤੁਹਾਨੂੰ ਅਤੇ ਸਂ ਨੂੰ ਜੋ ਵੇਖ ਰਹੇ ਹਨ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਾਥਨਾ ਕਰਨੀ ਚਾਹੀਦੀ ਹੈ। ਹੁਣ ਇੱਕ ਗੱਲ ਹੈਜਿਸਨੇ ਮੇਰੀ ਵਿਵਹਾਰਿਕ ਤੌਰ ਤੇ  ਬਹੁਤ ਮਦਦ ਕੀਤੀ ਕਿਮੈਂ ਹਮੇਸ਼ਾ ਉਨ੍ਹਾਂ ਲੋਕਾਂ ਤੋਂ ਡਰਦਾਂ ਹਾਂ ਜੋ ਕਿ ਬਹੁਤ ਲੰਬੀਆਂਪ੍ਰਾਥਨਾਵਾਂ ਕਰਦੇ ਹਨ ਮੈਂ ਸੋਚਿਆ, “ਤੁਸੀਂ ਇਹ ਕਿਵੇਂ ਕਰ ਲੈਂਦੇ ਹੋ

ਸੈਮੀ: ਹਾਂ ਇਹ ਸਹੀ ਹੈ।

ਮੈਨੂੰ ਯਾਦ ਹੈ ਇੱਕ ਵਾਰ ਜਦ ਮੈਂ ਹਾਈ ਸਕੂਲ ਦੇ ਵਿੱਚ ਸੀ ਅਤੇ ਕਿਸੇ ਨੇ ਮੈਨੂੰ ਪ੍ਰਾਥਨਾ ਦੇ aੁੱਪਰ ਇੱਕ ਪੁਸਤਕਦਿੱਤੀ ਸੀ ਅਤੇ ਉਸ ਨੇ ਮੈਨੂੰ ਬਹੁਤ ਹੀ ਉਤੇਜਿਤ ਕੀਤਾ ਸੀ, ਅਤੇ ਮੈਂ ਇਹ ਠਾਣ ਲਿਆ ਕਿ ਮੈਂ ਇੱਕ ਘੰਟਾ ਹਰ ਰੋਜਪ੍ਰਾਥਨਾ ਕਰਿਆ ਕਰਾਂਗਾ। ਮੈਂ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਅਤੇ ਮੈਂ ਆਪਣੀ ਘੜੀ ਉਤਾਰ ਲਈ ਅਤੇ ਮੈਂ ਬੈਡਦੇ ਨੇੜੇ ਗੋਡੇ ਟੇਕ ਕੇ ਪ੍ਰਾਥਨਾ ਕਰਨ ਲੱਗ ਪਿਆ ਅਤੇ ਮੈਂ ਪ੍ਰਾਥਨਾ ਕੀਤੀ। ਮੈਂ ਪ੍ਰਾਥਨਾ ਕੀਤੀ, ਪ੍ਰਾਥਨਾ ਕੀਤੀ ਅਤੇ ਪ੍ਰਾਥਨਾਕੀਤੀ ਅਤੇ ਫਿਰ ਮੈਂ ਆਪਣੀਆਂ ਅੱਖਾਂ ਖੋਲ ਕੇ ਘੜੀ ਵੱਲ ਵੇਖਿਆ। ਹਾਲੇ ਪੰਜ ਮਿੰਟ ਹੀ ਬੀਤੇ ਸਨ।

ਮੈਂ ਆਪਣੇ ਗੋਡਿਆਂ ਤੋਂ ਉੱਠਿਆਂ ਅਤੇ ਮੈਂ ਸੋਚ ਰਿਹਾ ਸੀ, “ਇਹ ਲੋਕ ਘੰਟਿਆਂ ਤੱਕ ਪ੍ਰਾਥਨਾ ਕਿਵੇਂ ਕਰ ਪਾਉਂਦੇ ਹਨ?” ਮੈਂ ਹੁਣ ਜਾਣਦਾ ਹਾਂ, ਇਸ ਲਈ ਨਹੀ ਕਿ ਮੈਂ ਪ੍ਰਾਥਨਾ ਦਾ ਮਹਾਨ ਵਿਅਕਤੀ ਹਾਂ ਪਰ ਇਸ ਲਈ ਕਿਉਂੀਕ ਮੈਂ ਪਰਮੇਸ਼ਰਦੇ ਵਚਨ ਨੂੰ ਖੋਲਣਾ ਸਿੱਖਿਆ ਹੈ ਅਤੇ ਪਰਮੇਸ਼ਰ ਦੇ ਦਿਲ ਉੱਪਰ ਜੋ ਹੈ ਉਸ ਤੇ ਅਧਾਰਿਤ ਉਸ ਨਾਲ ਗੱਲ  ਕੀਤੀ ਹੈ, ਕਿ ਉਸਦਾ ਏਜੰਡਾ ਕੀ ਹੈ। ਅੱਜ ਵੀ, ਜੇਕਰ ਤੁਸੀਂ ਮੈਨੂੰ ਕਿਸੇ ਕਮਰੇ ਦੇ ਵਿੱਚ ਇਕੱਲੇ ਰੱਖ ਦਿਉ ਜਿੱਥੇ ਮੇਰੇ ਕੋਲ ਉੱਥੇਕੋਈ ਵੀ ਨਹੀ ਹੈ, ਅਤੇ ਮੈਨੂੰ ਕੁਝ ਘੰਟੇ ਪ੍ਰਾਥਨਾ ਕਰਨ ਦੀ ਲੋੜ ਹੈ, ਇਹ ਮੇਰੇ ਲਈ ਔਖਾ ਹੋਣ ਜਾ ਰਿਹਾ ਹੈ।

ਪਰ ਜੇਕਰ ਤੁਸੀਂ ਮੈਨੂੰ ਮੇਰੀ ਬਾਈਬਲ ਦੇ ਦਿਉ, ਸੈਮੀ ਮੈਂ ਘੰਟਿਆਂ ਤੱਕ ਪ੍ਰਾਥਨਾ ਕਰ ਸਕਦਾ ਹਾਂ। ਮੈਂ ਸੋਚਦਾ ਹਾਂ ਕਿਬਹੁਤ ਸਾਰੇ ਮਸੀਹੀ ਲੋਕ ਪ੍ਰਾਥਨਾ ਕਰਨਾ ਸਿੱਖ ਸਕਦੇ ਹਾਂ ਕਿਉਂਕਿ ਅਸੀਂ ਪਰਮੇਸ਼ਰ ਨੂੰ ਅਨੁਮਤੀ ਦੇ ਰਹੇ ਹਾਂ, ( ਮੈਂ ਇਸਪਦ ਦਾ ਇਸਤੇਮਾਲ ਕਰਦਾ ਹਾਂ) ਕਿ ਅਸੀਂ ਆਪਣੀਆਂ ਪ੍ਰਾਥਨਾਵਾਂ ਨੂੰ ਬਣਾ ਸਕੀਏ। ਮੈਂ ਸਿੱਧੇ ਤੋਰ ਤੇ ਪਰਮੇਸ਼ਰ ਦੀਭਾਸ਼ਾ ਨੂੰ ਉਸਦੇ ਵਚਨ ਵਿੱਚੋਂ ਇਸਤੇਮਾਲ ਕਰਦਾ ਹਾਂ ਕਿ ਮੇਰੀਆਂ ਪ੍ਰਾਥਨਾਵਾਂ ਉਸਦੇ ਵਚਨ ਦੇ ਵਿੱਚੋ ਮੇਰੇ ਮੂੰਹ ਦੇ ਦੁਆਰਾਉਸ ਤੱਕ ਪੁੱਜਣ।

ਮੈਂ ਵੇਖਿਆ ਹੈ ਕਿ ਮੈਂ ਇਹੋ ਜਿਹੀਆਂ ਗੱਲਾਂ ਲਈ ਪ੍ਰਾਥਨਾ ਕਰਦਾ ਹਾਂ ਜਿੰਨਾਂ ਬਾਰੇ ਮੈਂ ਪਹਿਲਾਂ ਕਦੇ ਸੋਚਿਆ ਵੀ ਨਹੀ ਸੀ।ਪਹਿਲਾਂ ਮੈਂ ਦੁਹਰਾਈ ਜਾਂਦਾ ਹੁੰਦਾ ਸੀ। ਮੈਂ ਵਾਰ ਵਾਰ ਉਹੀ ਪੁਰਾਣੀਆਂ ਗੱਲਾਂ ਲਈ ਪ੍ਰਾਥਨਾ ਕਰਦਾ ਰਹਿੰਦਾ ਸੀ। ਜਦ ਮੈਂਵਚਨ ਵਿਚੋਂ ਪ੍ਰਾਥਨਾ ਕਰਦਾ ਹਾਂ, ਮੈਂ ਵੇਖਦਾ ਹਾਂ ਕਿ ਮੈਂ ਇਹੋ ਜਿਹੀਆਂ ਗੱਲਾਂ ਲਈ ਪ੍ਰਾਥਨਾ ਕਰਦਾ ਹਾਂ ਜਿੰਨਾਂ ਬਾਰੇ ਮੈਂਪਹਿਲਾਂ ਕਦੇ ਸੋਚਿਆ ਵੀ ਨਹੀ ਸੀ। ਕਿਉੇਂਕਿ ਇਹ ਤਾਜ਼ਾ ਹਨ ਅਤੇ ਇਹ ਪਰਮੇਸ਼ਰ ਦੇ ਵਚਨ ਦੇ ਵਿਚੋਂ ਸਿੱਧਾਨਿਕਲਦੀਆਂ ਹਨ।

ਸੈਮੀ: ਆਉ ਮੈਂ ਤੁਹਾਨੂੰ ਕੁਝ ਪੁੱਛਦਾ ਹਾਂ। ਮੈਂ ਸੋਚਦਾ ਹਾਂ ਕਿ ਇਹ ਬਹੁਤ ਹੀ ਮਹੱਤਵਪੂਰਣ ਹੈ। ਮੈਂ ਚਾਹੁੰਦਾ ਹਾਂ ਕਿ ਹਰਕੋਈ ਇਸ ਨੂੰ ਚੰਗੀ ਤਰ੍ਹਾਂ ਸਮਝ ਲਵੇ। ਤੁਸੀਂ ਜੋ ਗੱਲ ਕਰ ਰਹੇ ਹੋ..ਮੈਂ ਪਰਮੇਸ਼ਰ ਦੇ ਕੋਲ ਇਕੱਲੇ ਸਮਾਂ ਬਿਤਾਉਣ ਲਈ ਜਾਂਦਾ ਹਾਂ। ਮੇਰੇ ਕੋਲ ਇਕ ਸ਼ਾਂਤ ਜਗ੍ਹਾ ਹੈ ਜਿੱਥੇ ਮੈਂ ਉਸ ਨਾਲ ਮਿਲਦਾ ਹਾਂ। ਮੈਂ ਬਾਈਬਲ ਨੂੰ ਖੋਲਦਾ ਹਾਂ ਅਤੇ ਮੈਂਇਸ ਵਿਚੋਂ ਸਿਲਸਿਲੇਵਾਰ ਪੜਦਾ ਹਾਂ। ਕੀ ਤੁਸੀਂ ਇਹ ਕਰ ਰਹੇ ਹੋ?

ਡੇਵ: ਬਿਲਕੁਲ

ਸੈਮੀ: ਇਸ ਲਈ ਜਦ ਮੈਂ ਇਹ ਪੜਦਾ ਹਾਂ.ਠੀਕ ਹੈ ਮੈਂ ਇੱਥੇ ਹਾਂ। ਆਉ ਕਹਿੰਦੇ ਹਾਂ ਕਿ ਮੈਂ ਜਬੂਰ ੨੮ ਤੇ ਹਾਂ। ਮੈਂਜਬੂਰ ੨੮ ਨੂੰ ਪੜਦਾ ਹਾਂ। ਫਿਰ ਤੁਸੀਂ ਕੀ ਕਰਦੇ ਹੋ? ਕੀ ਤੁਸੀਂ ਪਿੱਛੇ ਜਾਂਦੇ ਹੋ ਅਤੇ ਇਸ ਨੂੰ ਘੁਮਾਉਂਦੇ ਹੋ ਅਤੇ ਪਰਮੇਸ਼ਰਦੇ ਕੋਲ ਵਾਪਸ ਪ੍ਰਾਥਨਾ ਕਰਦੇ ਹੋ? ਕੀ ਤੁਸੀਂ ਇਹ ਕਹਿ ਰਹੇ ਹੋ?

ਡੇਵ: ਇੱਥੇ ਸਭ ਤੋਂ ਵਧੀਆ ਗੱਲ ਹੈ। ਇਸ ਨੂੰ ਕਰਨ ਦਾ ਕੋਈ ਗਲਤ ਤਰੀਕਾ ਨਹੀ ਹੈ।

ਸੈਮੀ: ਠੀਕ ਹੈ

ਡੇਵ: ਇਸ ਨੂੰ ਕਰਨ ਦਾ ਕੋਈ ਗਲਤ ਤਰੀਕਾ ਨਹੀ ਹੈ। ਮੈਂ ਅਕਸਰ ਹੀ ਪੜਦਾ ਹੋਇਆ ਪ੍ਰਾਥਨਾ ਕਰਦਾ ਹਾਂ। ਅਤੇਕਿਤਾਬ ਦੇ ਲਿਖਾਰੀ ਦੇ ਨਾਲ ਗੱਲ ਕਰਨਾ ਬਹੁਤ ਹੀ ਵਧੀਆ ਹੈ।

ਸੈਮੀ: ਤੁਸੀਂ ਕਹਿੰਦੇ ਹੋ, “ਪ੍ਰਭੂ ਮੇਰੇ ਨਾਲ ਗੱਲ ਕਰ“?

ਡੇਵ: ਮੈਂ ਕਹਿੰਦਾ ਹਾਂ, “ਪ੍ਰਭੂ ਤੁਸੀਂ ਮੈਨੂੰ ਇਸਦੇ ਵਿਚੋਂ ਕੀ ਸਿਖਾਉਣ ਦੀ ਕੋਸ਼ਿਸ ਕਰ ਰਹੇ ਹੋ?” ਫਿਰ ਮੈਂ ਉੱਚੀ ਅਵਾਜ਼ਨਾਲ ਪੜਦਾ ਹਾਂ। ਜਿਵੇਂ ਮੈਂ ਪੜਦਾ ਹਾਂ, ਮੈਂ ਅਕਸਰ ਹੀ ਇੱਕ ਜਾਂ ਦੋ ਆਇਤਾਂ ਪੜਦਾ ਹਾਂ। ਮੈਂ ਰੁਕ ਕੇ ਪਰਮੇਸ਼ਰ ਦੇ ਨਾਲਗੱਲ ਕਰਦਾ ਹਾਂ। ਕਈ ਵਾਰ ਇਹ ਸਧਾਰਣ ਤਰੀਕੇ ਦੇ ਨਾਲ ਇਹ ਹੁੰਦਾ ਹੈ, “ਪ੍ਰਭੂ ਮੇਰੀ ਮਦਦ ਕਰ  ਕਿ ਮੈਂ ਇਹ ਸਮਝਸਕਾਂ ਜੋ ਮੈਂ ਹੁਣੇ ਪੜਿਆ ਹੈਜਾਂ ਅਚਾਨਕ ਹੀ ਇਹ ਮੈਨੂੰ ਫੜ ਲੈਂਦਾ ਹੈ। ਕੁਝ ਸ਼ੈਸ਼ਨ ਪਹਿਲਾਂ ਅਸੀਂ ਗੱਲ ਕੀਤੀ ਸੀਜਬੂਰ ੨੭ ਤੇ ਅਸੀਂ ਉਸ ਨੂੰ ਵਰਤਿਆ ਸੀ, ਦਾਊਦ ਕਹਿੰਦਾ ਹੈ, “ਮੈਂ ਇੱਕ ਹੀ ਗੱਲ ਚਾਹੁੰਦਾ ਹਾਂ ਕਿ ਮੈਂ ਤੇਰੇ ਭਵਨ ਦੇਵਿੱਚ ਜੀਵਨ ਦੇ ਸਭ ਦਿਨ ਵਾਸ ਕਰਾਂ

ਸੈਮੀ: ਠੀਕ

ਡੇਵ: ਇਸ ਲਈ ਮੈਂ ਇਸ ਨੂੰ ਫੜ ਲੈਂਦਾ ਹਾਂ ਅਤੇ ਪ੍ਰਾਥਨਾ ਕਰਦਾ ਹਾਂ, ” ਪ੍ਰਭੂ ਇਹ ਤੁਸੀਂ ਇਹ ਚਾਹੁੰਦੇ ਹੋ। ਜੋ ਦਾਊਦ ਨੇਕਿਹਾ ਇਹੀ ਮੈਂ ਚਾਹੁੰਦਾ ਹਾਂ। ਮੈਂ ਤੇਰੇ ਘਰ ਦੇ ਵਿੱਚ ਵਾਸ ਕਰਨਾ ਚਾਹੁੰਦਾ ਹਾਂ ਆਪਣੇ ਜੀਵਨ ਦੇ ਪੂਰੇ ਦਿਨ, ਤੇਰੀਸੁੰਦਰਤਾ ਨੂੰ ਨਿਹਾਰਨਾ ਚਾਹੁੰਦਾ ਹਾਂ ਅਤੇ ਤੇਰੇ ਮੰਦਰ ਨੂੰ ਲਭਣਾ ਚਾਹੁੰਦਾ ਹਾਂਇੱਕ ਹੋਰ ਗੱਲ ਜਦ ਮੈਂ ਇੱਥੇ ਖਤਮ ਕੀਤਾਤਾਂ ਮੈਂ ਕਿਹਾ ਪ੍ਰਭੂ ਮੇਰੀ ਮਦਦ ਕਰ ਕਿ ਸਮਝ ਸਕਾਂ ਕਿ ਮੈਂ ਕੀ ਪ੍ਰਾਥਨਾ ਕੀਤੀ ਹੈ।

ਸੈਮੀ : ਠੀਕ ਹੈ।

ਡੇਵ: ਵੇਖੋ ਅਸੀਂ ਇਹ ਕਰ ਸਕਦੇ ਹਾਂ। ਅਸੀਂ ਸੱਚਮੁੱਚ ਹੀ ਇਮਾਨਦਾਰ ਹੋ ਸਕਦੇ ਹਾਂ। ਇਥੇ ਕੋਈ ਵਿਚਾਰ ਨਹੀ ਹੈ ਕਿਅਸੀਂ ਧਾਰਮਿਕ ਤੌਰ ਤੇ ਇਹ ਕਰੀਏ। ਕਿਉਂਕਿ ਇਥੇ ਸ਼ਬਦ ਹੀ ਜੋੜਾਂਗੇ ਅਤੇ ਪਰਮੇਸ਼ਰ ਦੇ ਵਚਨ ਨੂੰ ਆਪਣੇ ਮਨ ਦਾਹਿੱਸਾ ਬਣਾਵਾਂਗੇ ਅਤੇ ਸਾਡੀ ਪ੍ਰਾਥਨਾ ਦਾ ਵੀ ਹਿੱਸਾ ਬਣਾਂਵਾਗੇ। ਇਹ ਸਾਡੇ ਪ੍ਰਾਥਨਾ ਕਰਨ ਦੇ ਤਰੀਕੇ ਨੂੰ ਬਦਲ ਦਿੰਦਾ ਹੈ।

ਸੈਮੀ: ਇੱਕ ਗੱਲ ਜੋ ਕੇ ਮੈਂ ਵੇਖੀ ਹੈ ਕਿ ਤੁਸੀਂ ਇਸ ਬਾਰੇ ਖੁੱਲੇ ਦਿਲ ਨਾਲ ਆਉ, ਨਾ ਕਿ ਕੋਸ਼ਿਸ ਕਰਦੇ ਹੋਏ, “ਠੀਕ ਹੈ, ਇਹ ਮੇਰਾ ਵਿਚਾਰ ਹੈ, ਅਤੇ ਮੈਂ ਵਚਨ ਨੂੰ ਲਾਗੂ ਕਰਨ ਜਾ ਰਿਹਾ ਹਾਂਮੈਂ ਪਰਮੇਸ਼ਰ ਦੇ ਕੋਲ ਕੇ ਇਹ ਕਹਿੰਦਾ ਹਾਂ, ” ਪਰਮੇਸ਼ਰ ਮੈਂ ਸਿਰਫ ਤੇਰੇ ਨਾਲ ਗੱਲ ਕਰਨਾ ਚਾਹੁੰਦਾ ਹਾਂ ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਨਾਲ ਗੱਲ ਕਰੋਇਹ ਉਹਰਿਸ਼ਤਾ ਹੈ ਜਿਸ ਦੇ ਬਾਰੇ ਅਸੀਂ ਗੱਲ ਕਰਦੇ ਹਾਂ।

ਡੇਵ: ਬਿਲਕੁਲ

ਸੈਮੀ: ਅਤੇ ਫਿਰ ਪਰਮੇਸ਼ਰ ਨੂੰ ਮੇਰੇ ਦਿਲ ਨਾਲ ਗੱਲ ਕਰਨ ਦੇਣਾ। ਇੱਕ ਗੱਲ ਜੋ ਕਿ ਮੈਂ ਪਾਈ ਹੈ ਕਿ ਉਹ ਸਾਨੂੰ ਵਚਨਦੇ ਵਾਇਦੇ ਦੇਵੇਗਾ। ਇਹ ਵਾਇਦੇ ਮੇਰੇ ਪਰਿਵਾਰ ਲਈ, ਬੱਚਿਆਂ ਲਈ ਅਤੇ ਮੇਰੀ ਸੇਵਕਾਈ ਲਈ ਅਤੇ ਮੇਰੇ ਜੀਵਨਅਤੇ ਭਵਿੱਖ ਲਈ ਹੈ।

ਡੇਵ: ਬਿਲਕੁਲ

ਸੈਮੀ: ਜਦ ਉਹ ਕਰਦਾ ਹੈ ਤਾਂ ਉਸ ਦਾ ਵਚਨ ਬਾਈਬਲ ਤੋਂ ਛਲਾਂਗ ਲਗਾ ਕੇ ਮੇਰੇ ਦਿਲ ਵਿੱਚ ਜਾਵੇਗਾ।

ਡੇਵ: ਹਾਂ

ਸੈਮੀ: ਇੱਕ ਚੀਜ ਜਿਸ ਦੇ ਨਾਲ ਮੈਂ ਲੋਕਾਂ ਨੂੰ ਉਤਸ਼ਾਹਿਤ ਕਰਦਾ ਹਾਂ ਕਿ ਉਹ ਕਰਨ (ਅਤੇ ਮੈਂ ਤੁਹਾਨੂੰ ਵੀ ਉਤਸ਼ਾਹਿਤਕਰਾਂਗਾ) ਕਿ ਆਪਣੀ ਐਪ ਦੇ ਉੱਪਰ ਇਸ ਤੇ ਨਿਸ਼ਾਨ ਲਗਾ ਦਿਉ। ਤੁਸੀਂ ਇਸ ਨੂੰ ਟੈਗ ਕਰ ਸਕਦੇ ਹੋ ਅਤੇ ਕਹਿਸਕਦੇ ਹੋ, ” ਅਗਲੇ ਹਫਤੇ ਮੈਨੂੰ ਇਹ ਭੇਜੋ ਮੈਂ ਇਸ ਤੋਂ ਜਾਣੂ ਹੋਣਾ ਚਾਹੁੰਦਾ ਹਾਂਪਰ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਲਵੋਅਤੇ ਪਰਮੇਸ਼ਰ ਤੁਹਾਡੇ ਨਾਲ ਗੱਲ ਕਰੇ। ਇਹ ਦੋ ਪਾਸਿਆਂ ਦੀ ਗੱਲਬਾਤ ਹੈ। ਤੁਸੀਂ ਪਰਮੇਸ਼ਰ ਨਾਲ ਗੱਲ ਕਰ ਰਹੇ ਹੋਅਤੇ ਉਹ ਤੁਹਾਡੇ ਨਾਲ ਗੱਲ ਕਰ ਰਿਹਾ ਹੈ। ਇਹ ਇਸ ਦੇ ਬਾਰੇ ਵਿੱਚ ਹੀ ਹੈ: ਉਸ ਨੂੰ ਜਾਨਣਾ ਅਤੇ ਉਹ ਨੂੰ ਪਿਆਰਕਰਨਾ।

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ