ਰੋਜਾਨਾਂ ਦਾ ਭਗਤੀ ਦਾ ਵੀਡੀਓ
ਇੱਕ ਪਰਚਾਰਕ ਦੇ ਸਾਧਨ: ਯੁੱਧ ਦੇ ਹਥਿਆਰ
ਮੈਂ ਤੁਹਾਡਾ ਸਵਾਗਤ ਹਫਤੇ ੩ ਦੇ ੪ ਦਿਨ ਵਿੱਚ ਕਰਦਾ ਹਾਂ ਜੋ ਕਿ ਬੇਦਾਰੀ ਅਤੇ ਖੁਸ਼ਖਬਰੀ ਦਾ ਸਾਡਾ ਅਧਿਐਨ ਹੈ।
ਹੁਣ ਪਿਛਲੇ ਹਫਤੇ ਮੈਂ ਤੁਹਾਡੇ ਨਾਲ ਸਾਡੇ ਕੋਲ ਜੋ ਹਥਿਆਰ ਹਨ ਉਨ੍ਹਾਂ ਦੇ ਬਾਰੇ ਦੇ ਵਿੱਚ ਗੱਲ ਕੀਤੀ ਸੀ। ਅਸੀਂ ਲੇਲੇ ਦੇਲਹੂ ਦੇ ਬਾਰੇ ਵਿੱਚ, ਸਲੀਬ ਦੇ ਸੰਦੇਸ ਦੀ ਤਾਕਤ ਅਤੇ ਫਿਰ ਸਾਡੀ ਗਵਾਹੀ ਦੇ ਵਚਨ ਦੀ ਗੱਲ ਕੀਤੀ ਸੀ। ਅਤੇ ਅਸੀਂਪਰਕਾਸ਼ ਦੀ ਪੋਥੀ ੧੨ ਦੀ ੧੧ ਆਇਤ ਨੂੰ ਲਿਆ ਸੀ ਜਿੱਥੇ ਉਹ ਕਹਿੰਦਾ ਹੈ, “ਅਤੇ ਉਨ੍ਹਾਂ ਨੇ ਸ਼ੈਤਾਨ ਦੇ ਉੱਪਰ ਲੇਲੇਦੇ ਲਹੂ ਅਤੇ ਗਵਾਹੀ ਦੇ ਵਚਨ ਦੇ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਉਨ੍ਹਾਂ ਨੇ ਆਪਣੇ ਜੀਵਨਾਂ ਨੂੰ ਮੌਤ ਤੱਕ ਪਿਆਰਾ ਨਾਜਾਣਿਆ”
ਅਤੇ ਇੱਕ ਤੀਸਰਾ ਹਥਿਆਰ ਹੈ ਜੋ ਕਿ ਪਰਮੇਸ਼ਰ ਨੇ ਸਾਨੂੰ ਦਿੱਤਾ ਹੈ ਅਤੇ ਉਹ ਹੈ ਇਹ ਜੀਵਨ, ਇੱਕ ਜੀਵਨ ਜੋ ਕਿਪੂਰੀ ਤਰ੍ਹਾਂ ਦੇ ਨਾਲ ਪਰਮੇਸ਼ਰ ਦੇ ਪ੍ਰਤੀ ਸਮਰਪਿਤ ਹੈ। ਪਰਮੇਸ਼ਰ ਇੱਕ ਇਹੋ ਜਿਹੇ ਵਿਅਕਤੀ ਨੂੰ ਲੱਭ ਰਿਹਾ ਹੈ ਜਿਸ ਨੇਆਪਣੇ ਆਪ ਨੂੰ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸੋਂਪ ਦਿੱਤਾ ਹੈ ਅਤੇ ਉਹ ਵਿਅਕਤੀ ਪਰਮੇਸ਼ਰ ਦੇ ਹੱਥਾਂਦੇ ਵਿੱਚ ਇੱਕ ਹਥਿਆਰ ਬਣ ਜਾਂਦਾ ਹੈ।
ਤੁਸੀਂ ਵੀ ਇੱਕ ਹਥਿਆਰ ਬਣ ਸਕਦੇ ਹੋ –ਤੁਹਾਡੇ ਕੋਲ ਨਹੀ ਹੈ…ਮੈਂ ਇਹ ਨਹੀ ਕਹਿ ਰਿਹਾ ਕਿ ਤੁਸੀਂ ਇੱਕ ਪਰਚਾਰਕਬਣੋ, ਤੁਸੀਂ ਸ਼ਾਇਦ ਇੱਕ ਪਰਚਾਰਕ ਹੋ ਸਕਦੇ ਹੋ। ਪਰ ਤੁਸੀਂ ਪਰਮੇਸ਼ਰ ਦੇ ਹਥਿਆਰ ਬਣ ਜਾਂਦੇ ਹੋ। ਉਹ ਤੁਹਾਨੂੰਬੇਦਾਰੀ ਦਾ ਇੱਕ ਹਥਿਆਰ ਬਣਾਉਣਾ ਚਾਹੁੰਦਾ ਹੈ – ਜੋ ਦੂਸਰਿਆਂ ਨੂੰ ਮਸੀਹ ਦੇ ਵਿੱਚ ਲਿਆ ਸਕੇ।
ਡੀ ਐੱਲ ਮੂਡੀ ਨਾਮ ਦਾ ਇੱਕ ਮਹਾਨ ਪਰਚਾਕਰ ਸੀ। ਉਸ ਨੇ ਸਕਾਟਲੈਂਡ ਦੇ ਵਿੱਚ ੧੦੦ ਸਾਲ ਪਹਿਲਾਂ ਪਰਚਾਰ ਕੀਤਾ– ਪਰਮੇਸ਼ਰ ਉਸ ਨੂੰ ਵਰਤ ਰਿਹਾ ਸੀ ਜਦ ਉਹ ਪਰਚਾਰ ਕਰਦਾ ਸੀ। ਸਕਾਟਲੈਂਡ ਦੇ ਇੱਕ ਆਦਮੀ ਨੇ ਉਸ ਨੂੰ ਕਿਹਾ, “ਸੰਸਾਰ – ਨੇ ਹਾਲੇ ਨਹੀਂ ਵੇਖਿਆ ਹੈ– ਕਿ ਪਰਮੇਸ਼ਰ ਉਸ ਵਿਅਕਤੀ ਦੁਆਰਾ ਕੀ ਕਰ ਸਕਦਾ ਹੈ – ਜਿਸ ਨੇ ਆਪਣੇਆਪ ਨੂੰ ਪਰਮੇਸ਼ਰ ਨੂੰ ਸਮਰਪਿਤ ਕਰ ਦਿੱਤਾ ਹੈ”
ਅਤੇ ਮੂਡੀ ਨੇ ਕਿਹਾ, “ਪਰਮੇਸ਼ਰ ਦੀ ਕਿਰਪਾ ਦੇ ਨਾਲ – ਮੈਂ ਉਹ ਵਿਅਕਤੀ ਬਣਾਂਗਾ” ਅਤੇ ਮੂਡੀ ਨੇ ਇੱਕ ਪੈਰ ਯੂਰੋਪਦੇ ਵਿੱਚ ਪਾਇਆ ਅਤੇ ਇੱਕ ਉੱਤਰੀ ਅਮਰੀਕਾ ਦੇ ਵਿੱਚ ਅਤੇ ਉਸ ਨੇ ਇੰਨਾਂ ਮਹਾਂਦੀਪਾਂ ਨੂੰ ਪਰਮੇਸ਼ਰ ਦੀ ਮਹਿਮਾ ਦੇਨਾਲ ਹਿਲਾ ਦਿੱਤਾ।
ਪਰਮੇਸ਼ਰ ਇਹੋ ਜਿਹੇ ਵਿਅਕਤੀ ਨੂੰ ਲੱਭ ਰਿਹਾ ਹੈ – ਪਰਮੇਸ਼ਰ ਇਹੋ ਜਿਹੀ ਔਰਤ ਨੂੰ ਲੱਭ ਰਿਹਾ ਹੈ। ਜੋ ਕਹੇ, ” ਪ੍ਰਭੂ ਮੈਂਆਪਣੇ ਆਪ ਨੂੰ ਪੂਰੀ ਤਰ੍ਹਾਂ ਤੇਰੇ ਅੱਗੇ ਸਮਰਪਿਤ ਕਰ ਦਿੰਦਾ ਹਾਂ” ਅਤੇ ਜਦ ਪਰਮੇਸ਼ਰ ਨੂੰ ਇਹੋ ਜਿਹਾ ਮਨੁੱਖ ਮਿਲਜਾਂਦਾ ਹੈ, ਉਹ ਉਸ ਨੂੰ ਵੱਡੇ ਪੱਧਰ ਤੇ ਇਸਤੇਮਾਲ ਕਰਦਾ ਹੈ।
ਮੈਂ ਕਈ ਸਾਲ ਪਹਿਲਾਂ ਇਸ ਗੱਲ ਨੂੰ ਕਦੇ ਨਹੀ ਭੁੱਲ਼ਾਂਗਾ, ਮੈਂ ਚਾਕੋਸਿਲਵਾਕੀਆ ਦੇ ਵਿੱਚ ਸੀ – ਹੁਣ ਇਹ ਦੋ ਦੇਸ਼ ਬਣਗਏ ਹਨ। ਮੈਂ ਉੱਥੇ ਸੀ ਅਤੇ ਮੈਂ ਇਸ ਬਜੁਰਗ ਆਦਮੀ ਨੂੰ ਮਿਲਿਆ। ਇਸ ਬਜੁਰਗ ਨੇ ਪੰਜ ਸਾਲ ਆਪਣੇ ਮਸੀਹ ਦੇਉੱਪਰ ਵਿਸ਼ਵਾਸ ਦੀ ਵਜ੍ਹਾ ਦੇ ਨਾਲ ਕੈਦ ਵਿੱਚ ਬਿਤਾਏ ਸਨ ਅਤੇ ਮੈਂ ਉਸ ਦੇ ਘਰ ਦੇ ਵਿੱਚ ਸੀ ਅਤੇ ਉਸ ਬਜੁਰਗ ਨੇਮੈਨੂੰ ਕੁਝ ਕਿਹਾ ਜਿਸ ਨੂੰ ਮੈਂ ਕਦੇ ਨਹੀ ਭੁੱਲਿਆ ਹਾਂ।
ਉਸ ਨੇ ਕਿਹਾ, “ਬਹੁਤ ਸਾਰੇ ਲੋਕ ਮੇਰੇ ਦੇਸ਼ ਦੇ ਵਿੱਚ ਆਉਂਦੇ ਹਨ – ਅਤੇ ਉਹ ਪਰਮੇਸ਼ਰ ਦੇ ਲਈ ਇੱਕ ਵੱਡੀ ਅੱਗਲਾਉਣਾ ਚਾਹੁੰਦੇ ਹਨ” ਅਤੇ ਉਸ ਨੇ ਕਿਹਾ, “ਮੈਂ ਪਰਮੇਸ਼ਰ ਲਈ ਵੱਡੀ ਅੱਗ ਨਹੀ ਲਾਉਣਾ ਚਾਹੁੰਦਾ” ਉਸ ਨੇ ਕਿਹਾ, ” ਮੈਂ ਪਰਮੇਸ਼ਰ ਦੀ ਅੱਗ ਦੇ ਨਾਲ ਭਸਮ ਹੋ ਜਾਣਾ ਚਾਹੁੰਦਾ ਹਾਂ ਜਦ ਤੱਕ ਮੈਂ ਸੁਆਹ ਨਾ ਬਣ ਜਾਵਾਂ। ਅਤੇ ਜਦ ਮੈਂ ਸੁਆਹਬਣ ਜਾਵਾਂਗਾ ਫਿਰ ਮੈਂ ਪਰਮੇਸ਼ਰ ਦੀ ਮਹਿਮਾ ਨੂੰ ਵੇਖਾਂਗਾ”
ਅਤੇ ਅਸੀਂ ਜਰਮਨ ਦੀ ਭਾਸ਼ਾ ਦੇ ਵਿੱਚ ਗੱਲ ਕਰ ਰਹੇ ਸੀ ਅਤੇ ਉਸ ਨੇ ਕਿਹਾ, “ਵਰੈਸਟਹਟ ਸੀਨ ਨਚਿਟ – ਵਰੈਸਟਹਟਸੀਨ ਨਚਿਟ” ਕੀ ਤੂੰ ਮੈਨੂੰ ਸਮਝਦਾ ਹੈਂ? ਕੀ ਤੂੰ ਮੈਨੂੰ ਸਮਝਦਾ ਹੈਂ?
ਅਤੇ ਮੈਂ ਉੱਤਰ ਦਿੱਤਾ, “ਹਾਂ ਮੈਂ ਤੁਹਾਡੀ ਜਰਮਨ ਸਮਝਦਾ ਹਾਂ“
ਅੁਸ ਨੇ ਕਿਹਾ, “ਨਹੀਂ ਮੈਂ ਤੈਨੂੰ ਇਹ ਨਹੀ ਕਹਿ ਰਿਹਾ ਕਿ ਤੂੰ ਮੇਰੀ ਜਰਮਨ ਸਮਝਦਾ ਹੈਂ..ਮੈਂ ਪੁੱਛ ਰਿਹਾ ਹਾਂ ਕੀ ਤੂੰਸਮਝਦਾ ਹੈਂ ਜੋ ਮੈਂ ਕਹਿ ਰਿਹਾ ਹਾਂ” ” ਜਦ ਮੈਂ ਕ੍ਹੁਝ ਵੀ ਨਹੀ ਹੁੰਦਾ ਹਾਂ – ਅਤੇ ਪਰਮੇਸ਼ਰ ਸਭ ਕੁਝ ਹੁੰਦਾ ਹੈ – ਫਿਰ ਮੈਂਉਸਦੀ ਮਹਿਮਾ ਵੇਖਾਂਗਾ”
ਅੋਹ ਮੈਂ ਤੁਹਾਨੂੰ ਦੱਸਦਾ ਹਾਂ ਜਦ ਅਸੀਂ ਉਸ ਥਾਂ ਤੇ ਆ ਜਾਂਦੇ ਹਾਂ ਅਤੇ ਅਸੀਂ ਆਪਣੇ ਆਪ ਲਈ ਮਰ ਜਾਂਦੇ ਹਾਂ ਅਤੇਪਰਮੇਸ਼ਰ ਦੇ ਹੱਥਾਂ ਦੇ ਵਿੱਚ ਅਸੀਂ ਸਮਰਪਿਤ ਹੋ ਜਾਂਦੇ ਹਾਂ… ਕਿ ਉਹ ਸਭ ਕੁਝ ਹੈ ਅਤੇ ਉਹ ਸਾਨੂੰ ਵਰਤੇਗਾ ਅਤੇ ਇਹਇੱਕ ਵਚਿੱਤਰ ਹਥਿਆਰ ਹੈ।
ਦੋ ਹੋਰ ਹਥਿਆਰ ਹਨ ਜੋ ਕਿ ਸਾਡੇ ਕੋਲ ਹਨ .. ਇੱਕ ਹੈ ਪ੍ਰਾਥਨਾ – ਮੈਂ ਇੰਨਾਂ ਸ਼ੈਸ਼ਨਾ ਦੇ ਵਿੱਚ ਪ੍ਰਾਥਨਾ ਦੇ ਬਾਰੇ ਗੱਲਕੀਤੀ ਹੈ – ਪ੍ਰਾਥਾਂ – ੱਿਕ ਵਿਅਕਤੀ ਜੋ ਕਿ ਪਰਮੇਸ਼ਰ ਦੇ ਪ੍ਰਤੀ ਸਮਰਪਿਤ ਹੈ ਜਦ ਉਹ ਪ੍ਰਾਥਨਾ ਕਰਨਾ ਸ਼ੁਰੂ ਕਰਦਾਹੈ, ਬਾਈਬਲ ਦੱਸਦੀ ਹੈ ਕਿ ਇਹ ਪ੍ਰਭਾਵਸ਼ਾਲੀ ਪ੍ਰਾਥਨਾ ਜੋ ਕਿ ਧਰਮੀ ਵਿਅਕਤੀ ਦੀ ਹੈ ਜੋ ਕਿ ਪਰਮੇਸ਼ਰ ਦੇ ਪ੍ਰਤੀਸਮਰਪਿਤ ਹੈ – ਬਹੁਤ ਹੀ ਤਾਕਤਵਰ ਹੈ– ਇਹ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਤਾਕਤਵਰ ਹੈ।ਇਸ ਲਈ ਜਦ ਤੁਸੀਂ ਪ੍ਰਾਥਾਂਕਰੋਗੇ ਪਰਮੇਸ਼ਰ ਤੁਹਾਨੂੰ ਇਸਤੇਮਾਲ ਕਰੇਗਾ।
ਅਤੇ ਦੂਸਰਾ ਹਥਿਆਰ ਹੈ ਜੋ ਕਿ ਪ੍ਰਾਥਨਾ ਦੇ ਨਾਲ ਹੈ ਉਹ ਹੈ ਪਰਮੇਸ਼ਰ ਦਾ ਵਚਨ। ਜਦ ਤੁਸੀਂ ਆਪਣੇ ਆਪ ਨੂੰਪਰਮੇਸ਼ਰ ਅਤੇ ਉਸਦੇ ਵਚਨ ਦੇ ਪ੍ਰਤੀ ਸਮਰਪਿਤ ਕਰਦੇ ਹੋ – ਅਤੇ ਮੈਂ ਇਹ ਨਹੀ ਕਹਿ ਰਿਹਾ ਕਿ ਤੁਸੀਂ ਲੋਕ ਦੇ ਸਿਰਾਂਦੇ ਵਿੱਚ ਬਾਈਬਲ ਮਾਰੋ – ਮੈਂ ਇਹ ਗੱਲ ਨਹੀ ਕਰ ਰਿਹਾ ਹਾਂ, ਮੈਂ ਗੱਲ ਕਰ ਰਿਹਾ ਹਾਂ ਕਿ ਜਦ ਤੁਸੀਂ ਬਹੁਤ ਨਰਮਾਈਦੇ ਨਾਲ ਪਵਿੱਤਰ ਆਤਮਾ ਦੀ ਅਧੀਨਤਾ ਦੇ ਬਿੱਚ ਪ੍ਰੇਮ ਦੇ ਨਾਲ ਲੋਕਾਂ ਦੀ ਵਰਵਾਹ ਕਰਦੇ ਹੋਏ ਉਨ੍ਹਾਂ ਨੂੰ ਯਿਸੂ ਮਸੀਹਦੇ ਨਾਲ ਇੱਕ ਨਿੱਜੀ ਰਿਸ਼ਤੇ ਦੇ ਵਿੱਚ ਲੈ ਕੇ ਆਉਂਦੇ ਹੋ।
ਪਰਮੇਸ਼ਰ ਤੁਹਾਨੂੰ ਇਸਤੇਮਾਲ ਕਰੇਗਾ ..ਉਹ ਤੁਹਾਨੂੰ ਇਸਤੇਮਾਲ ਕਰਨਾ ਚਾਹੁੰਦਾ ਹੈ… ਤੁਸੀਂ ਉਹ ਵਿਅਕਤੀ ਬਣ ਸਕਦੇਹੋ ਜਿਸ ਨੂੰ ਉਹ ਵਰਤਦਾ ਹੈ। ਕੀ ਤੁਸੀਂ ਕੁਝ ਵੀ ਨਹੀ ਬਣੋਗੇ ਕਿ ਉਹ ਸਭ ਕੁਝ ਹੋਵੇ? ਜੇਕਰ ਹਾਂ ਤਾਂ ਉਹ ਤੁਹਾਨੂੰਵਰਤੇਗਾ।
1 ਪਤਰਸ 5 :5-11
5 ਇਸੇ ਤਰ੍ਹਾਂ ਹੀ, ਮੈਂ ਜਵਾਨ ਲੋਕਾਂ ਨੂੰ ਵੀ ਬਜ਼ੁਰਗਾਂ ਦੇ ਅਧਿਕਾਰ ਨੂੰ ਕਬੂਲਣ ਦੀ ਮੰਗ ਕਰਦਾ ਹਾਂ। ਤੁਹਾਨੂੰ ਸਾਰਿਆਂ ਨੂੰ ਇੱਕ ਦੂਸਰੇ ਦੀ ਨਿਮ੍ਰਤਾ ਨਾਲ ਸੇਵਾ ਕਰਨੀ ਚਾਹੀਦੀ ਹੈ। ਕਿਉਂਕਿ:
“ਪਰਮੇਸ਼ੁਰ ਘਮੰਡੀ ਬੰਦਿਆਂ ਦੇ ਖਿਲਾਫ਼ ਹੈ।
ਪਰ ਉਹ ਹਮੇਸ਼ਾ ਨਿਮਾਣੇ ਬੰਦਿਆਂ ਨੂੰ ਕਿਰਪਾ ਦਰਸ਼ਾਉਂਦਾ ਹੈ।”
6 ਇਸ ਲਈ ਪਰਮੇਸ਼ੁਰ ਦੇ ਸ਼ਕਤੀਸ਼ਾਲੀ ਹੱਥ ਹੇਠਾਂ ਨਿਮ੍ਰ ਰਹੋ। ਫ਼ੇਰ ਉਹ ਤੁਹਾਨੂੰ ਸਹੀ ਸਮਾਂ ਆਉਣ ਤੇ ਉੱਚਾ ਉੱਠਾਵੇਗਾ। 7 ਆਪਣੀਆਂ ਸਾਰੀਆਂ ਚਿੰਤਾਵਾਂ ਉਸ ਵੱਲ ਮੋੜ ਦਿਉ ਕਿਉਂਕਿ ਉਹ ਤੁਹਾਡਾ ਧਿਆਨ ਰੱਖਦਾ ਹੈ।
8 ਖੁਦ ਤੇ ਕਾਬੂ ਰੱਖੋ ਅਤੇ ਸਚੇਤ ਰਹੋ। ਸ਼ੈਤਾਨ ਤੁਹਾਡਾ ਦੁਸ਼ਮਣ ਹੈ। ਉਹ ਸ਼ਿਕਾਰ ਨੂੰ ਖਾ ਜਾਣ ਲਈ, ਇੱਕ ਸ਼ੇਰ ਵਾਂਗ ਗੱਜਦਾ ਹੋਇਆ ਚਾਰ ਚੁਫ਼ੇਰੇ ਘੁੰਮਦਾ ਫ਼ਿਰਦਾ ਹੈ। 9 ਨਿਹਚਾ ਵਿੱਚ ਦ੍ਰਿੜ ਰਹਿ ਕੇ, ਉਸਦਾ ਵਿਰੋਧ ਕਰੋ। ਯਾਦ ਰੱਖੋ ਕਿ ਸਾਰੀ ਦੁਨੀਆਂ ਵਿੱਚ, ਤੁਹਾਡੇ ਭਰਾ ਅਤੇ ਭੈਣਾਂ ਵੀ ਉਸੇ ਢੰਗ ਨਾਲ ਦੁੱਖ ਸਹਿ ਰਹੇ ਹਨ।
10 ਪਰਮੇਸ਼ੁਰ ਨੇ ਆਪਣੀ ਕ੍ਰਿਪਾ ਦੁਆਰਾ ਤੁਹਾਨੂੰ ਮਸੀਹ ਯਿਸੂ ਵਿੱਚ ਸਦਾ ਰਹਿਣ ਵਾਲੀ ਮਹਿਮਾ ਵਿੱਚ ਸਾਂਝ ਪਾਉਣ ਲਈ ਸੱਦਾ ਦਿੱਤਾ ਸੀ। ਹਾਂ, ਤੁਹਾਨੂੰ ਥੋੜੇ ਅਰਸੇ ਲਈ ਦੁੱਖ ਝੱਲਣਾ ਪਵੇਗਾ ਅਤੇ ਉਸਤੋਂ ਮਗਰੋਂ ਪਰਮੇਸ਼ੁਰ ਸਭ ਚੀਜ਼ਾਂ ਠੀਕ ਕਰ ਦੇਵੇਗਾ। ਉਹ ਤੁਹਾਨੂੰ ਦ੍ਰਿੜ ਬਣਾਵੇਗਾ, ਉਹ ਤੁਹਾਡਾ ਆਸਰਾ ਹੋਵੇਗਾ ਅਤੇ ਤੁਹਾਨੂੰ ਡਿੱਗਣ ਤੋਂ ਬਚਾਵੇਗਾ। 11 ਉਸਦੀ ਸ਼ਕਤੀ ਸਦਾ ਰਹਿੰਦੀ ਹੈ। ਆਮੀਨ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
