ਰੋਜਾਨਾਂ ਦਾ ਭਗਤੀ ਦਾ ਵੀਡੀਓ
ਸਾਡੀ ਲਡ਼ਾਈ ਦੇ ਹਥਿਆਰ
ਜਦੋਂ ਵੀ ਮੈਂ ਖੁਸ਼ਖਬਰੀ ਦਾ ਪ੍ਰਚਾਰ ਕਰਨ ਦੇ ਲਈ ਜਾਂਦਾ ਹਾਂ, ਮੈਂਨੂੰ ਇਸ ਗੱਲ ਦੇ ਜਾਣਕਾਰੀ ਹੈ ਕਿ ਇੱਕ ਆਤਮਿਕ ਲਡ਼ਾਈ ਦਾ ਹੁੰਗਾਰਾ ਭਰ ਦਿੱਤਾ ਗਿਆ ਹੈ। ਇਹ ਲਡ਼ਾਈ ਪੁਰਸ਼ਾ ਅਤੇ ਇਸਤਰੀਆਂ ਦੀ ਆਤਮਾਵਾਂ ਦੇ ਲਈ ਹੈ। ਇਹ ਮਾਸ ਅਤੇ ਲਹੂ ਦੇ ਨਾਲ ਨਹੀ ਹੈ, ਸਗੋਂ ਇਹ “ਅੰਧਘੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਦੀ ਸ਼ਕਤੀ ਦੇ ਨਾਲ ਜਿਹਡ਼ੀਆਂ ਸੁਰਗੀ ਥਾਵਾਂ ਦੇ ਵਿੱਚ ਹਨ” ਦੇ ਵਿਰੋਧ ਵਿੱਚ ਹੈ। ਕਈ ਵਾਰੀ ਲਡ਼ਾਈ ਏਨੀ ਜਿਆਦਾ ਹੈਰਾਨ ਕਰ ਦੇਣ ਵਾਲੀ ਹੁੰਦੀ ਹੈ। ਅਸੀ ਇੰਝ ਮਹਿਸੂਸ ਕਰ ਸਕਦੇ ਹਾਂ ਕਿ ਅਸੀ ਪ੍ਰੀਖਿਆਵਾਂ ਅਤੇ ਦੁਸ਼ਮਣ ਦੇ ਕਾਰਨ ਲਡ਼ਨ ਦੇ ਲਈ ਪੂਰੀ ਤਰ੍ਹਾਂ ਤਿਆਰ ਨਹੀ ਹਾਂ। ਪ੍ਰੰਤੂ ਨੇ ਹਰ ਤਰ੍ਹਾਂ ਦੇ ਹਲਾਤਾਂ ਦੇ ਵਿੱਚ ਜਿੱਤ ਨੂੰ ਪ੍ਰਾਪਤ ਕਰਨ ਦੇ ਲਈ ਰਾਹ ਦਾ ਪ੍ਰਬੰਧ ਕੀਤਾ ਹੈ।
ਬਾਈਬਲ ਦੇ ਵਿੱਚ ਸ਼ੈਤਾਨ ਨੂੰ “ਇੱਕ ਗਰਜਦੇ ਹੋਏ ਸਿੰਘ” ਦੇ ਰੂਪ ਵਿੱਚ ਸੱਦਿਆ ਗਿਆ ਹੈ। ਪਰ ਤਾਂ ਵੀ, ਸਾਨੂੰ ਇਹ ਜਾਣਨਾ ਚਾਹੀਦਾ ਹੈ ਕਿ ਉਸਦੇ ਦੰਦ ਨਹੀ ਹਨ। ਯਿਸੂ “ਯਹੂਦਾ ਦੇ ਗੋਤਰ ਦਾ ਸਿੰਘ” ਹੈ। ਅਤੇ ਦੰਦਾ ਤੋਂ ਬਗੈਰ ਸਿੰਘ ਯਹੂਦਾ ਦੇ ਗੋਤਰ ਦੇ ਸਿੰਘ ਦਾ ਸਾਹਮਣਾ ਨਹੀ ਕਰ ਸਕਦਾ ਹੈ! ਇਸੇ ਲਈ ਬਾਈਬਲ ਇੰਝ ਕਹਿੰਦੀ ਹੈ ਕਿ ਅਸੀ ਮਸੀਹ ਦੇ ਦੁਆਰਾ “ਫਤਿਹ ਪ੍ਰਾਪਤ ਕੀਤੇ ਹੋਇਆ ਤੋਂ ਵੱਧ” ਲੋਕ ਹਾਂ।
ਪ੍ਰੰਤੂ ਇਹ ਤਾਂ ਬਸ ਉਤਸਾਹ ਦੇ ਲਈ ਫੋਕੇ ਸ਼ਬਦ ਨਹੀ ਹਨ। ਪਰਮੋਸ਼ੁਰ ਨੇ ਸਾਨੂੰ ਆਤਮਿਕ ਲਡ਼ਾਈ ਦੇ ਲਈ ਹਥਿਆਰ ਦਿੱਤੇ ਹੋਏ ਹਨ ਜਿਹਡ਼ੇ ਪਵਿੱਤ੍ਰ ਆਤਮਾ ਦੇ ਦੁਆਰਾ ਸਾਡੀ ਜਿੱਤ ਨੂੰ ਸੁਰੱਖਿਅਤ ਕਰਨ ਵਿੱਚ ਸ਼ਕਤੀਸ਼ਾਲੀ ਹਨ। ਬਾਈਬਲ ਵਿੱਚ ਕਈ ਹਥਿਆਰ ਦੇ ਬਾਰੇ ਵਿੱਚ ਦੱਸਿਆ ਗਿਆ ਹੈ। ਮੈਂ ਤੁਹਾਡੀ ਧਿਆਨ ਉਨ੍ਹਾਂ ਦੇ ਵਿੱਚੋ ਤਿੰਨ ਦੇ ਉੱਤੇ ਖਿੱਚਣਾ ਚਾਹੁੰਦਾ ਹਾਂ।
ਪਰਕਾਸ਼ ਦੀ ਪੋਥੀ ਸ਼ੈਤਾਨ ਦੇ ਉੱਤੇ ਭੱਵਿਖ ਦੇ ਵਿੱਚ ਹੋਣ ਵਾਲੇ ਅਖੀਰਲੀ ਜਿੱਤ ਦੇ ਬਾਰੇ ਵਿੱਚ ਬਿਆਨ ਕਰਦੀ ਹੈ। ਇਹ ਨਾਲ ਹੀ ਨਾਲ ਇਹ ਵੀ ਵਿਖਾਲਦੀ ਹੈ ਕਿ ਕਿਵੇਂ ਵਿਸ਼ਵਾਸੀ ਸ਼ੈਤਾਨ ਅਤੇ ਇਤਾਹਸ ਦੇ ਸਭ ਤੋਂ ਮੁਸ਼ਕਿਲ ਵੇਲੇ ਨਰਕ ਦੀਆਂ ਤਾਕਤਾਂ ਦੇ ਉੱਤੇ ਜਿੱਤ ਪ੍ਰਾਪਤ ਕਰਨੇਗੇ। ਇਹ ਕਹਿੰਦੀ ਹੈ ਕਿ, “ਅਤੇ ਉਨ੍ਹਾਂ ਨੇ ਲੇਲੇ ਦੇ ਲਹੂ ਦੇ ਕਾਰਨ ਉਹ ਨੂੰ ਜਿੱਤ ਲਿਆ ਅਤੇ ਆਪਣੀ ਸਾਖੀ ਦੇ ਬਚਨ ਦੇ ਕਾਰਨ ਉਹ ਨੂੰ ਜਿੱਤ ਲਿਆ ਅਤੇ ਮਰਨ ਤੀਕ ਆਪਣੀ ਜਾਨ ਨੂੰ ਪਿਆਰਾ ਨਾ ਜਾਤਾ” (ਪਰਕਾਸ਼ 12:11)।
ਸ਼ੈਤਾਨ ਦੇ ਖਿਲਾਫ ਪਹਿਲਾਂ ਹਥਿਆਰ “ਲੇਲੇ ਦਾ ਲਹੂ ਹੈ।” ਜਦੋਂ ਯਿਸੂ ਸਲੀਬ ਉੱਤੇ ਮੋਇਆ, ਤਾਂ ਉਸਨੇ ਸ਼ੈਤਾਨ ਦੀ ਹਾਰ ਦਾ ਜਨਤਾ ਦਾ ਵਿੱਚ ਤਮਾਸ਼ਾ ਬਣਾ ਦਿੱਤਾ। ਜਦੋਂ ਉਹ ਇਹ ਪੁਕਾਰਿਆ ਕਿ, “ਇਹ ਪੂਰਾ ਹੋਇਆ,” ਤਾਂ ਉਸ ਵੇਲੇ ਉਸਨੇ ਇੱਕ ਸੁਰੱਖਿਅਤ ਅਤੇ ਪੂਰਨ ਜਿੱਤ ਨੂੰ ਸਾਡੇ ਲਈ ਪ੍ਰਾਪਤ ਕਰ ਲਿਆ। ਸਾਡੀ ਜਿੱਤ ਸਾਡੇ ਇੱਛਿਆ ਦੀ ਸ਼ਕਤੀ ਦੇ ਵਿੱਚ
ਨਹੀ ਹੈ। ਇਹ ਸਾਡੀ ਭਾਵਨਾਵਾਂ ਦੇ ਵਿੱਚ ਜਾ ਜਾਣ ਦੇ ਵਿੱਚ ਨਹੀ ਹੈ। ਇੱਥੋ ਤੀਕ ਕਿ ਇਹ ਸਾਡੀ ਬੁੱਧਮਾਨੀ ਦੀ ਯੋਗਤਾ ਦੇ ਵਿੱਚ ਵੀ ਨਹੀ ਹੈ। ਪ੍ਰੰਤੂ ਸਾਡਾ ਜਿੱਤ ਪੂਰੀ ਦੀ ਪੂਰੀ 100% ਮਸੀਹ ਦੇ ਸਲੀਬ ਦੇ ਉੱਤੇ ਮਰਨ ਦੇ ਨਾਲ ਹੈ। ਇਹ ਤਾਂ ਸਲੀਬ ਹੈ ਜਿਹਡ਼ੀ ਸਾਨੂੰ ਸਾਡੀ ਜਿੱਤ ਦੀ ਪੂਰੀ ਸੁਰੱਖਿਆ ਦਿੱਦੀ ਹੈ।
ਪ੍ਰੰਤੂ ਸਾਡੀ ਜਿੱਤ ਉਸਦੀ ਗਵਾਹੀ ਦੇ ਸ਼ਬਦਾਂ ਦੇ ਕਾਰਨ ਵੀ ਹੈ। ਸ਼ੈਤਾਨ ਕੰਭਦਾ ਹੈ ਜਦੋਂ ਉਹ ਕਿਸੇ ਨੂੰ ਇਸ ਗੱਲ ਦੀ ਗਵਾਹੀ ਦਿੰਦੇ ਹੋਇਆ ਸੁਣਦਾ ਹੈ ਕਿ ਮਸੀਹ ਨੇ ਉਸਦੇ ਲਈ ਕੀ ਕੁੱਝ ਕੀ ਕੀਤਾ ਹੈ। ਉਹ ਕੰਭਦਾ ਹੈ ਕਿਉਂਕਿ ਇੱਕ ਵਿਅਕਤੀ ਦੀ ਸਾਫ, ਵਿਸਵਾਸਯੋਗਤਾ ਦੇ ਨਾਲ ਭਰੀ ਹੋਈ ਗਵਾਹੀ ਦੀ ਸ਼ਕਤੀ ਨੂੰ ਜਾਣਦਾ ਹੈ ਕਿ ਜਿਹਡ਼ਾ ਸਲੀਬ ਦੇ ਨਾਲ ਜੀਵਨ ਬਤੀਤ ਕਰ ਰਿਹਾ ਹੈ। ਮੈਂ ਅਕਸਰ ਮਸੀਹੀ ਅਗੂਆਂ ਦੀ ਵੱਡੀਆਂ ਸਭਾਵਾਂ ਦੇ ਵਿੱਚ ਪ੍ਰਚਾਰ ਕਰਦਾ ਹਾਂ। ਅਸੀ ਅਕਸਰ ਉਨ੍ਹਾਂ ਸਭਾਵਾਂ ਦੇ ਵਿੱਚ ਆਤਮਿਕ ਵਿਰੋਧ ਦਾ ਸਾਹਮਣਾ ਕਰਦੇ ਹਾਂ। ਪ੍ਰੰਤੂ ਜਿਹਡ਼ੀਆਂ ਆਤਮਿਕ ਮੁਸ਼ਕਿਲਾਂ ਦਾ ਸਾਹਮਣਾ ਅਸੀ ਮਸੀਹੀਆਂ ਦੇ ਇੱਕਠਾਂ ਦੇ ਵਿੱਚ ਕਰਦੇ ਹਾਂ ਉਨ੍ਹਾਂ ਦਾ ਮੁਕਾਬਲਾ ਕਦੀ ਵੀ ਉਨ੍ਹਾਂ ਵਿਰੋਧਾਂ ਦੇ ਅਨੁਭਵਾਂ ਦੇ ਨਾਲ ਕੀਤਾ ਜਾ ਸਕਦਾ ਹੈ ਜਦੋਂ ਅਸੀ ਅਵਿਸ਼ਵਾਸੀਆਂ ਦੇ ਵਿੱਚ ਪ੍ਰਚਾਰ ਕਰਦੇ ਹੋਇਆ ਪ੍ਰਾਪਤ ਕਰਦੇ ਹਾਂ। ਸ਼ੈਤਾਨ ਉਸ ਵਿਅਕਤੀ ਦੀ ਗਵਾਹੀ ਨੂੰ ਸੁੰਣਨ ਦੇ ਨਫਰਤ ਕਰਦਾ ਹੈ ਜਿਸ ਦਾ ਜੀਵਨ ਖੁਸ਼ਖਬਰੀ ਦੀ ਤਾਕਤ ਤੋਂ ਤਬਦੀਲ ਹੋ ਗਿਆ ਹੈ। ਇਹ ਹਥਿਆਰ ਸਿੱਧਾਂ ਉਸਦੇ ਹਨ੍ਹੇਰੇ ਭਰੇ ਹੋਏ ਦਿਲ ਨੂੰ ਵਿੰਨ ਦਿੰਦਾ ਹੈ।
ਪ੍ਰੰਤੂ ਪਰਮੇਸ਼ੁਰ ਨੇ ਸਾਨੂੰ ਇੱਕ ਅਖੀਰਲਾ ਹਥਿਆਰ ਵੀ ਦਿੱਤਾ ਹੈ – ਇੱਕ ਅਜਿਹਾ ਜੀਵਨ ਜਿਹਡ਼ਾ ਪੂਰੀ ਤਰ੍ਹਾੰ ਪਰਮੇਸ਼ੁਰ ਦੀ ਅਧੀਨਤਾ ਵਿੱਚ ਹੈ। ਬਾਈਬਲ ਇੰਝ ਕਹਿੰਦੀ ਹੈ ਕਿ, “ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿੰਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ …” (2 ਇਤਹਾਸ 16:9)। ਜਦੋਂ ਸਾਡੇ ਜੀਵਨ ਪੂਰੀ ਤਰ੍ਹਾਂ ਪਰਮੇਸ਼ੁਰ ਦੇ ਹੱਥਾਂ ਦੇ ਵਿੱਚ ਦੇ ਦਿੱਤੇ ਜਾਂਦੇ ਹਨ, ਤਾਂ ਅਸੀ ਉਸਦੇ ਹੱਥਾਂ ਦੇ ਵਿੱਚ ਇੱਕ ਸ਼ਕਤੀਸ਼ਾਲੀ ਹਥਿਆਰ ਬਣ ਜਾਂਦੇ ਹਾਂ। ਉਹ ਤਾਂ ਅਜਿਹੇ ਲੋਕਾਂ ਨੂੰ ਹੀ ਲੱਭ ਰਿਹਾ ਹੈ। ਇਹ ਅਚਰਜ ਭਰੀ ਗੱਲ ਹੈ ਕਿ ਪਰਮੇਸ਼ੁਰ ਅਜਿਹੇ ਵਿਅਕਤੀ ਦੇ ਦੁਆਰਾ ਕੀ ਕੁੱਝ ਕਰ ਸਕਦਾ ਹੈ ਜਿਹਡ਼ਾ ਉਸਦੀ ਪੂਰਨ ਅਧੀਨਤਾ ਦੇ ਵਿੱਚ ਹੈ। ਉਸਦੇ ਅਧੀਨ ਹੋ ਜਾਉ ਅਤੇ ਇਸਨੂੰ ਜਾਣ ਲਵੋ!
2 ਕੁਰਿੰਥੀਆਂ ਨੂੰ 10 :3-6
3 ਅਸੀਂ ਦੁਨੀਆਂ ਵਿੱਚ ਰਹਿੰਦੇ ਹਾਂ ਪਰ ਅਸੀਂ ਉਸ ਤਰ੍ਹਾਂ ਨਹੀਂ ਲੜਦੇ ਜਿਵੇਂ ਦੁਨੀਆਂ ਲੜਦੀ ਹੈ। 4 ਅਸੀਂ ਜਿਨ੍ਹਾਂ ਹਥਿਆਰਾਂ ਨਾਲ ਲੜਦੇ ਹਾਂ ਉਹ ਦੁਨਿਆਵੀ ਹਥਿਆਰਾਂ ਨਾਲੋਂ ਵੱਖਰੇ ਹਨ। ਸਾਡੇ ਹਥਿਆਰਾਂ ਵਿੱਚ ਪਰਮੇਸ਼ੁਰ ਦੀ ਸ਼ਕਤੀ ਹੈ। ਇਹ ਹਥਿਆਰ ਦੁਸ਼ਮਣ ਦੇ ਮਜ਼ਬੂਤ ਟਿਕਾਣਿਆਂ ਨੂੰ ਨਸ਼ਟ ਕਰ ਸੱਕਦੇ ਹਨ। ਇਨ੍ਹਾਂ ਹਥਿਆਰਾਂ ਦੀ ਸਹਾਇਤਾ ਨਾਲ, ਅਸੀਂ ਲੋਕਾਂ ਦੀਆਂ ਦਲੀਲਾਂ ਨੂੰ ਤਬਾਹ ਕਰਨ ਦੇ ਯੋਗ ਹਾਂ। 5 ਅਤੇ ਅਸੀਂ ਹਰ ਗੁਮਾਨ ਭਰੀ ਗੱਲ ਦਾ ਨਾਸ਼ ਕਰਦੇ ਹਾਂ ਜਿਹੜੀ ਪਰਮੇਸ਼ੁਰ ਦੇ ਗਿਆਨ ਦੇ ਖਿਲਾਫ਼ ਆਪਣੇ ਆਪ ਨੂੰ ਵੱਧਾਉਂਦੀ ਹੈ। ਅਤੇ ਅਸੀਂ ਹਰ ਵਿੱਚਾਰ ਨੂੰ ਫ਼ੜਦੇ ਹਾਂ ਅਤੇ ਇਸ ਨੂੰ ਨਿਰਹੰਕਾਰ ਬਣਾਕੇ ਮਸੀਹ ਦੇ ਆਗਿਆਕਾਰ ਬਣਾਉਂਦੇ ਹਾਂ। 6 ਉੱਥੇ ਅਸੀਂ ਹਰ ਉਸ ਵਿਅਕਤੀ ਨੂੰ ਸਜ਼ਾ ਦੇਣ ਲਈ ਤਿਆਰ ਰਹਿੰਦੇ ਹਾਂ ਜਿਹੜਾ ਆਗਿਆਕਾਰ ਨਹੀਂ ਹੈ। ਪਰ ਪਹਿਲੋਂ ਅਸੀਂ ਚਾਹੁੰਦੇ ਹਾਂ ਕਿ ਤਸੀਂ ਪੂਰੀ ਤਰ੍ਹਾਂ ਆਗਿਆਕਾਰ ਹੋਵੋਂ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
