ਰੋਜਾਨਾਂ ਦਾ ਭਗਤੀ ਦਾ ਵੀਡੀਓ
ਪ੍ਰਾਰਥਨਾ ਸਾਨੂੰ ਲਡ਼ਾਈ ਦੇ ਲਈ ਤਿਆਰ ਕਰਦੀ ਹੈ
ਜਦੋਂ ਮੇਰੀ ਪਤਨੀ ਸਵੇਰੇ ਉੱਠਦੀ ਹੈ, ਤਾਂ ਉਸਦਾ ਵਿਵਹਾਰ ਇੰਝ ਲੱਗਦਾ ਹੈ ਜਿਹਡ਼ਾ ਇੰਝ ਕਹਿੰਦਾ ਹੋਵੇ, “ਸਵੇਰ ਦੀ ਨਮਸਕਾਰ, ਪ੍ਰਭੁ ਜੀ!” ਉਸਦਾ ਵਿਅਕਤਤ ਸਵੇਰੇ ਬਡ਼ਾ ਵੱਡਾ ਹੁੰਦਾ ਹੈ। ਉਹ ਤਾਂ ਚਮਕਦੀ ਹੋਈ ਅਤੇ ਅਨੰਦ ਦੇ ਨਾਲ ਭਰੀ ਹੋਈ ਹੁੰਦੀ ਹੈ। ਉਸਦਾ ਮਨ ਅਤੇ ਦਿਲ ਤੇਜੀ ਦੇ ਨਾਲ ਕੰਮ ਕਰ ਰਿਹਾ ਹੁੰਦਾ ਹੈ। ਪਰ, ਜਦੋਂ ਮੈਂ ਉੱਠਦਾ ਹਾਂ ਤਾਂ ਮੇਰੇ ਨਾਲ ਇਹ ਇੱਕ ਦਮ ਉਲਟ ਗੱਲ ਹੈ। ਮੈਂ ਅਕਸਰ ਆਪਣੇ ਆਪ ਨੂੰ ਸਵੇਰੇ ਨੂੰ ਖਿੱਚ ਜਿਹਾ ਰਿਹਾ ਹੁੰਦਾ ਹਾਂ, “ਮੇਰੀ ਮਦਦ ਕਰ, ਹੇ ਪ੍ਰਭੁ!” ਮੈਂ ਤਾਂ ਸਵੇਰੇ ਛੇਤੀ ਉੱਠਣ ਵਾਲਾ ਵਿਅਕਤੀ ਨਹੀ ਹਾਂ।
ਪਰ ਤਾਂ ਵੀ, ਮੈਂ ਇਹ ਜਾਣਦਾ ਹਾ ਕਿ ਮੈਂਨੂੰ ਪਰਮੇਸ਼ੁਰ ਦੇ ਨਾਲ ਆਪਣੇ ਦਿਨ ਦਾ ਅਰੰਭ ਕਰਨ ਦੀ ਲੋਡ਼ ਹੈ। ਉਸਤੋਂ ਬਗੈਰ, ਮੈਂ ਕੁੱਝ ਵੀ ਨਹੀ ਕਰ ਸਕਦਾ ਹਾਂ। ਜੇ ਮੈਂ ਉਸਦੇ ਨਾਲ ਗੱਲ ਕਰਨ ਦੇ ਲਈ ਸ਼ਾਂਮ ਤੀਕ ਇੰਤਜਾਰੀ ਕਰਦਾ ਰਹਾਂਗਾ, ਤਾਂ ਕੇਵਲ ਇੱਕੋ ਗੱਲ ਮੈਂ ਉਸਨੂੰ ਕਿਹਾ ਸਕਦਾ ਹਾਂ, “ਕਿਰਪਾ ਕਰਕੇ ਮੈਂਨੂੰ ਮੁਆਫ ਕਰ ਦੇ। ਮੈਂ ਤਾਂ ਅਸਲ ਵਿੱਚ ਅੱਜ ਦਾ ਦਿਨ ਗੁਆ ਦਿੱਤਾ ਹੈ।” ਸਾਨੂੰ ਆਪਣੇ ਦਿਨ ਨੂੰ ਪਰਮੇਸ਼ੁਰ ਦੇ ਨਾਲ ਅਰੰਭ ਕਰਨਾ ਚਾਹੀਦਾ ਹੈ। ਇਹ ਤਾਂ ਉਨ੍ਹਾਂ ਲੋਕਾਂ ਦੇ ਲਈ ਮੁਸ਼ਕਿਲ ਹੈ ਜਿਹਡ਼ੇ ਸਵੇਰ ਦੇ ਵੇਲੇ ਮੇਰੇ ਵਾਂਙੂ ਛੇਤੀ ਨਹੀ ਉੱਠ ਸਕਦੇ ਹਨ। ਮੈਂ ਨਿਸ਼ਚਿਤ ਹੀ ਉਨ੍ਹਾਂ ਨੂੰ ਜੋਰ ਦੇ ਕੇ ਕਹਿੰਦਾ ਹਾਂ ਜਿਹਡ਼ੇ ਸਵੇਰੇ ਪ੍ਰਾਰਥਨਾ ਕਰਨ ਦੇ ਲਈ ਉੱਠਣ ਵਿੱਚ ਮੁਸ਼ਕਿਲ ਨੂੰ ਪਾਉਂਦੇ ਹਨ।
ਮੈਂਨੂੰ ਸਾਈਨੱਸ ਦੀ ਅਰਥਾਤ ਨੱਕ ਦੇ ਛੇਕ ਤੋਂ ਸਾਹ ਲੈਣ ਦੀ ਸਮੱਸਿਆ ਹੈ। ਸਿੱਟੇ ਵਜੋਂ, ਮੈਂ ਆਪਣੇ ਆਪ ਨੂੰ ਬੁਹਤ ਜਿਆਦਾ ਪਰੇਸ਼ਾਨੀ ਦੇ ਵਿੱਚ ਪਾਉਂਦਾ ਹਾਂ ਜਦੋਂ ਮੈਂ ਹਰ ਰੋਜ ਸਵੇਰ ਨੂੰ ਉੱਠਦਾ ਹਾਂ। ਮੇਰੇ ਸਰੀਰ ਨੂੰ ਪੂਰੇ ਵੇਗ ਵਿੱਚ ਆਉਣ ਦੇ ਲਈ ਥੋਡ਼ਾ ਜਿਆਦਾ ਸਮੇਂ ਲੱਗਦਾ ਹੈ। ਪਰ ਤਾਂ ਵੀ, ਮੈਂ ਇਹ ਜਾਣਦਾ ਹਾ ਕਿ ਪਰਮੇਸ਼ੁਰ ਦੇ ਨਾਲ ਹਰ ਰੋਜ ਅਰੰਭ ਕਿੰਨ੍ਹਾ ਮੱਹਤ ਪੂਰਨ ਹੁੰਦਾ ਹੈ। ਜ਼ਬੂਰਕਾਰ ਕਹਿੰਦਾ ਹੈ ਕਿ, “ਹੇ ਯਹੋਵਾਹ, ਤੂਂ ਅੰਮ੍ਰਿਤ ਵੇਲੇ ਮੇਰੀ ਅਵਾਜ਼ ਸੁਣੇਗਾ, ਅੰਮ੍ਰਿਤ ਵੇਲੇ ਮੈਂ ਤੇਰੇ ਲਈ ਤਿਆਰੀ ਕਰ ਕੇ ਤੇਰੀ ਉਡੀਕ ਕਰਾਂਗਾ” (ਜ਼ਬੂਰ 5:3)। ਉਹ ਇਹ ਸਮਝ ਗਿਆ ਕਿ ਪਰਮੇਸ਼ੁਰ ਦੇ ਨਾਲ ਸਵੇਰੇ ਬਤੀਤ ਕੀਤਾ ਗਿਆ ਸਮੇਂ ਕਿੰਨ੍ਹਾਂ ਜਿਆਦਾ ਮੱਹਤਪੂਰਨ ਹੁੰਦਾ ਹੈ। ਜਦੋਂ ਅਸੀ ਪ੍ਰਾਰਥਨਾ ਦੇ ਨਾਲ ਦਿਨ ਦਾ ਅਰੰਭ ਕਰਦੇ ਹਾਂ, ਅਸੀ ਅਸਲ ਵਿੱਚ ਇਹ ਕਹਿ ਰਹੇ ਹਾਂ, “ਮੈਂਨੂੰ ਤੇਰੀ ਲੋਡ਼ ਹੈ, ਹੇ ਪਰਮੇਸ਼ੁਰ।”
ਅੰਮ੍ਰਿਤ ਵੇਲੇ ਕੀਤੀਆਂ ਗਈਆਂ ਪ੍ਰਾਰਥਨਾਵਾਂ ਯਿਸੂ ਦਾ ਪ੍ਰਾਰਥਨਾ ਕਰਨ ਦਾ ਤਰੀਕਾ ਸੀ। ਬਾਈਬਲ ਕਹਿੰਦੀ ਹੈ ਕਿ, “ਉਹ ਵੱਡੇ ਤਡ਼ਕੇ ਕੁੱਝ ਰਾਤ ਰਹਿੰਦਿਆਂ ਉੱਠ ਕੇ ਬਾਹਰ ਨਿੱਕਲਿਆ ਅਰ ਇੱਕ ਉਜਾਡ਼ ਥਾਂ ਵਿੱਚ ਜਾ ਕੇ ਉੱਥੇ ਪ੍ਰਾਰਥਨਾ ਕੀਤੀ” (ਮੱਤੀ 1:35)। ਜੇ ਯਿਸੂ ਜਿਹਡ਼ਾ ਪਰਮੇਸ਼ੁਰ ਦਾ ਆਪਣਾ ਪੁੱਤਰ ਸੀ, ਉਸਨੂੰ ਆਪਣੇ ਪਿਤਾ ਦੇ ਨਾਲ ਦਿਨ ਦਾ ਅਰੰਭ ਕਰਨ ਦੀ ਲੋਡ਼ ਪੈਂਦੀ ਸੀ ਤਾਂ ਸਾਨੂੰ ਕਿੰਨ੍ਹੀ ਜਿਆਦਾ ਉਸੇ ਤਰ੍ਹਾਂ ਕਰਨ ਦੀ ਲੋਡ਼ ਹੋਵੇਗੀ?
ਪ੍ਰਾਰਥਨਾ ਨੂੰ ਪਰਮੇਸ਼ੁਰ ਦੇ ਨਾਲ ਨੇਡ਼ਤਾ ਦੇ ਸਬੰਧ ਬਣਾਉਣ ਦੇ ਨਾਲ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਪ੍ਰੰਤੂ ਇਹ ਉਸ ਤੋਂ ਵੀ ਜਿਆਦਾ ਵੱਧ ਕੇ ਹੈ। ਇਹ ਆਤਮਿਕ ਲਡ਼ਾਈ ਦੇ ਲਈ ਜਿਸਦਾ ਸਾਹਮਣਾ ਅਸੀ ਰੋਜਾਨਾ ਕਰਦੇ ਹਾਂ ਦੇ ਲਈ ਤਿਆਰੀ ਹੈ। ਹਰ ਰੋਜ ਸਾਨੂੰ ਤਿੰਨ ਤਰ੍ਹਾਂ ਦੀ ਲਡ਼ਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ –ਸਰੀਰ, ਸ਼ੈਤਾਨ ਅਤੇ ਸੰਸਾਰ। ਸਰੀਰ ਲਡ਼ਾਈ ਦੀ ਉਹ ਥਾਂ ਹੈ ਜਿਸ ਦਾ ਸਾਹਮਣਾ ਅਸੀ ਰੋਜਾਨਾ ਆਪਣੇ ਦਿਲ ਵਿੱਚ ਅੰਦਰ ਕਰਦੇ ਹਾਂ। ਇਹ ਸਾਡਾ ਪੁਰਾਣਾ ਸੁਭਾਉ ਹੈ। ਸਾਨੂੰ ਇਸ ਦੁਸ਼ਮਣ ਦੇ ਉੱਤੇ ਜਿੱਤ ਹਾਸਿਲ ਕਰਨ ਦੇ ਲਈ ਪਵਿੱਤ੍ਰ ਆਤਮਾ ਦੇ ਨਾਲ ਭਰੇ ਹੋਏ ਹੋਣਾ ਜਰੂਰੀ ਹੈ। ਸ਼ੈਤਾਨ ਉਹ ਦੂਜਾ ਦੁਸ਼ਮਣ ਹੈ ਜਿਸਦੇ ਨਾਲ ਸਾਨੂੰ ਲਡ਼ਾਈ ਕਰਨੀ ਹੈ। ਸਾਡਾ ਲਡ਼ਾਈ ਲੋਕਾਂ ਦੇ ਨਾਲ ਜਾਂ ਸਮੂਹਾਂ ਦੇ ਨਾਲ ਨਹੀ ਪ੍ਰੰਤੂ, “ਅੰਧਘੋਰ ਦੇ ਮਹਾਂਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸੁਰਗੀ ਥਾਵਾਂ ਵਿੱਚ ਹਨ।” ਅਸੀ ਆਤਮਿਕ ਲਡ਼ਾਈ ਅਖੀਰਲੀ ਕਿਸਮ “ਸੰਸਾਰ” ਹੈ। ਇਹ ਸੋਚ ਅਤੇ ਜੀਵਨ ਦੀ ਅਜਿਹੀ ਤ੍ਰੰਤ-ਪ੍ਰਣਾਲੀ ਹੈ ਜਿਹਡ਼ੀ ਪਰਮੇਸ਼ੁਰ ਦੇ ਰਸਤਿਆਂ ਤੋਂ ਅੱਡ ਹੈ। ਅਸੀ ਇੰਨ੍ਹਾਂ ਤਿੰਨਾਂ ਨੂੰ ਸਾਡੇ ਜੀਵਨ ਵਿੱਚ ਰੋਜਾਨਾ ਸਾਹਮਣਾ ਕਰਦੇ ਹਾਂ।
ਸਾਨੂੰ ਇਹ ਸਮਝਣਾ ਜਰੂਰੀ ਹੈ ਕਿ ਕੋਈ ਵੀ ਚੰਗਾ ਸਿਪਾਹੀ ਚੰਗੀ ਤਰ੍ਹਾਂ ਅਸਤ੍ਰ-ਬਸਤ੍ਰ ਨੂੰ ਪਾਉਂਦਾ ਹੈ ਜੇ ਉਸਨੂੰ ਲਡ਼ਾਈ ਦੇ ਵਿੱਚ ਜਿੱਤ ਨੂੰ ਪ੍ਰਾਪਤ ਕਰਨਾ ਹੈ। ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਦੇ ਸਾਰੇ ਸ਼ਸਤ੍ਰ-ਬਸਤ੍ਰ ਧਾਰੋ। ਪ੍ਰੰਤੂ ਅਸੀ ਅਜਿਹਾ ਕਿੰਝ ਕਰ ਸਕਦੇ ਹਾਂ? ਬਡ਼ੇ ਸਧਾਰਨ ਰੂਪ ਵਿੱਚ – ਪ੍ਰਾਰਥਨਾ ਦੇ ਦੁਆਰਾ। ਜਦੋਂ ਅਸੀ ਸਵੇਰੇ ਪ੍ਰਰਾਥਨਾ ਦੇ ਵਿੱਚ ਉੱਠਦੇ ਹਾਂ। ਅਸੀ ਪਰਮੇਸ਼ੁਰ ਦੇ ਅੱਗੇ ਪੁਕਾਰ ਉੱਠਦੇ ਹਾਂ। ਅਸੀ ਉਸਦੇ ਚਿਹਰੇ ਨੂੰ ਵੇਖਦੇ ਹਾਂ। ਅਸੀ ਉਸਦੀ ਸਚਿਆਈ, ਉਸਦੀ ਧਾਰਮਿਕਤਾ, ਉਸਦੇ ਵਿਸ਼ਵਾਸ, ਉਸਦੀ ਸ਼ਾਂਤੀ, ਅਤੇ ਉਸਦੇ ਬਚਨ ਨੂੰ ਧਾਰਨ ਕਰਦੇ ਹਾਂ। ਕੇਵਲ ਤਾਂ ਅਤੇ ਕੇਵਲ ਤਾਂ ਹੀ ਅਸੀ ਸਰੀਰ, ਸ਼ੈਤਾਨ ਅਤੇ ਇਸ ਸੰਸਾਰ ਦੇ ਨਾਲ ਲਡ਼ਨ ਲਈ ਤਿਆਰ ਹੁੰਦੇ ਹਾਂ।
ਲਡ਼ਾਈ ਦਾ ਹੁੰਗਾਰਾ ਭਰ ਦਿੱਤਾ ਗਿਆ ਹੈ। ਸ਼ੈਤਾਨ ਲਡ਼ ਰਿਹਾ ਹੈ। ਕੇਵਲ ਇੱਕੋ ਇੱਕ ਪ੍ਰਸ਼ਨ ਅੱਗੇ ਰੱਖਿਆ ਹੋਇਆ ਹੈ – ਕੀ ਅਸੀ ਅਸ਼ਤ੍ਰ-ਬਸਤ੍ਰ ਨੂੰ ਧਾਰਨ ਕੀਤਾ ਹੋਇਆ ਹੈ ਅਤੇ ਲਡ਼ਾਈ ਦੇ ਲਈ ਤਿਆਹ ਹਾਂ?ਪਰਮੇਸ਼ੁਰ ਦੇ ਸਾਰੇ ਸ਼ਸਤ੍ਰ-ਬਸਤ੍ਰ ਧਾਰੋ।
ਜ਼ਬੂਰ 5 : 1-8
ਹੇ ਯਹੋਵਾਹ, ਮੇਰੇ ਸ਼ਬਦਾਂ ਨੂੰ ਸੁਣੋ।
ਸਮਝੋ, ਮੈਂ ਕੀ ਆਖਣਾ ਚਾਹ ਰਿਹਾ ਹਾਂ।
2 ਮੇਰੇ ਪਰਮੇਸ਼ੁਰ ਅਤੇ ਮੇਰੇ ਰਾਜੇ,
ਮੇਰੀ ਪ੍ਰਾਰਥਨਾ ਨੂੰ ਸੁਣ।
3 ਹੇ ਯਹੋਵਾਹ, ਹਰ ਰੋਜ਼ ਅਮ੍ਰਿਤ ਵੇਲੇ ਮੈਂ ਤੈਨੂੰ ਇੱਕ ਸੁਗਾਤ ਅਰਪਣ ਕਰਦਾ ਹਾਂ
ਅਤੇ ਤੇਰੇ ਵੱਲ ਸਹਾਇਤਾ ਲਈ ਤੱਕਦਾ ਹਾਂ।
ਅਤੇ ਹਰ ਰੋਜ਼ ਅਮ੍ਰਿਤ ਵੇਲੇ ਤੂੰ ਮੇਰੀਆਂ ਪ੍ਰਾਰਥਨਾ ਨੂੰ ਸੁਣਦਾ ਹੈਂ।
4 ਹੇ ਪਰਮੇਸ਼ੁਰ, ਤੁਸੀਂ ਮੰਦੇ ਲੋਕਾਂ ਨੂੰ ਆਪਣੇ ਨੇੜੇ ਪਸੰਦ ਨਹੀਂ ਕਰਦੇ।
ਮੰਦੇ ਲੋਕ ਤੇਰੀ ਉਪਾਸਨਾ ਨਹੀਂ ਕਰ ਸੱਕਦੇ।
5 ਮੂਰਖ ਤੇਰੇ ਨਜ਼ਦੀਕ ਨਹੀਂ ਆ ਸੱਕਦੇ।
ਤੁਸੀਂ ਉਨ੍ਹਾਂ ਨੂੰ ਨਫ਼ਰਤ ਕਰਦੇ ਹੋਂ ਜਿਹੜੇ ਬਦੀ ਕਰਦੇ ਹਨ।
6 ਤੁਸੀਂ ਉਨ੍ਹਾਂ ਲੋਕਾਂ ਨੂੰ ਮਾਰ ਦਿੰਦੇ ਹੋ ਜਿਹੜੇ ਝੂਠ ਬੋਲਦੇ ਹਨ।
ਤੁਸੀਂ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦੇ ਹੋ ਜਿਹੜੇ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਗੁਪਤ ਯੋਜਨਾਵਾਂ ਬਨਾਉਂਦੇ ਹਨ।
7 ਪਰ ਯਹੋਵਾਹ, ਤੇਰੀ ਵੱਡੀ ਮਿਹਰ ਕਾਰਣ, ਮੈਂ ਤੇਰੇ ਅੰਦਰ ਆਵਾਂਗਾ।
ਮੈਂ ਤੇਰੇ ਪਵਿੱਤਰ ਮੰਦਰ ਨੂੰ ਡਰ ਅਤੇ ਸ਼ਰਧਾ ਨਾਲ ਆਪਣਾ ਸੀਸ ਝੁਕਾਵਾਂਗਾ। ਯਹੋਵਾਹ।
8 ਹੇ ਯਹੋਵਾਹ, ਲੋਕੀ ਸਿਰਫ਼ ਮੇਰੀਆਂ ਕਮਜ਼ੋਰੀਆਂ ਨੂੰ ਹੀ ਲੱਭਦੇ ਹਨ।
ਇਸ ਲਈ ਮੈਨੂੰ ਆਪਣੇ ਜੀਵਨ ਦੀ ਸਹੀ ਜਾਂਚ ਸਿੱਖਾ
ਤਾਂ ਕਿ ਉਸਦਾ ਅਨੁਸਰਣ ਕਰਨਾ ਮੇਰੇ ਲਈ ਸੁਖਾਲਾ ਹੋਵੇ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
