ਰੋਜਾਨਾਂ ਦਾ ਭਗਤੀ ਦਾ ਵੀਡੀਓ
ਪ੍ਰਾਰਥਨਾ ਦੇ ਵਿੱਚ ਏਕਤਾ ਪਰਮੇਸ਼ੁਰ ਦੀ ਮਹਿਮਾ ਨੂੰ ਲਿਆਉਂਦੀ ਹੈ
ਮੈਂ ਇੱਹ ਧਿਆਨ ਕਰਨ ਦੀ ਗੱਲ ਉਸ ਵੇਲੇ ਲਿੱਖੀ ਜਦੋਂ ਮੈਂ ਕਾਈਰੋ, ਮਿਸ਼ਰ ਦੇਸ਼ ਦੀ ਯਾਤਰਾ ਦੇ ਉੱਤੇ ਸਾਂ। ਮੇਰੇ ਦਿਲ ਦੀ ਇੱਕ ਪੁਕਾਰ ਨੇ ਮੇਰੇ ਦਿਮਾਗ ਨੂੰ ਜਲਾ ਦਿੱਤਾ ਸੀ। ਮੈਂ ਪਰਮੇਸ਼ੁਰ ਦੀ ਮਹਿਮਾ ਮਿਸ਼ਰ ਦੇ ਵਿੱਚ ਵੇਖਣਾ ਚਾਹੁੰਦਾ ਸੀ। ਮੈਂ ਇਸਦੇ ਲਈ ਪ੍ਰਰਾਥਨਾ ਕੀਤੀ। ਮੈਂ ਪਰਮੇਸੁਰ ਦੇ ਅੱਗੇ ਪੁਕਾਰਿਆ ਕਿ ਮੈਂਨੂੰ ਉਸਦੀ ਮਹਿਮਾ ਨੂੰ ਵੇਖਣ ਦੇਹ। ਮੈਂ ਇਹ ਪ੍ਰਾਰਥਨਾ ਕੀਤੀ ਕਿ ਅਸੀ ਆਤਮਾਵਾਂ ਦੀ ਫਸਲ ਤੋਂ ਜਿਆਦਾ ਕੁੱਝ ਨੂੰ ਵੇਖਿਏ; ਉਸਦੇ ਲੋਕਾਂ ਦੇ ਵਿੱਚ ਬੇਦਾਰੀ ਤੋਂ ਜਿਆਦਾ ਕੁੱਝ ਨੂੰ ਵੇਖਿਏ; ਅਤੇ ਉਸਦੇ ਖੁਸ਼ਖਬਰੀ ਦੇ ਪ੍ਰਚਾਰ ਨੂੰ ਇੱਕ ਵੱਡੀ ਭੀਡ਼ ਨੂੰ ਸੁਨਣ ਤੋਂ ਜਿਆਦਾ ਕੁੱਝ ਵੇਖਿਏ।
ਯਿਸੂ ਦੇ ਪ੍ਰਰਾਥਨਾ ਦੇ ਜੀਵਨ ਦੇ ਉੱਤੇ ਇੱਕ ਅਧਿਐਨ ਇਹ ਵਿਖਾਉਂਦਾ ਹੈ ਕਿ ਉਹ ਲੋਕਾਂ ਦੇ ਵਿੱਚ ਕਿੰਨ੍ਹਾਂ ਜਿਆਦਾ ਪਰਮੇਸ਼ੁਰ ਦੀ ਮਹਿਮਾ ਨੂੰ ਪਰਗਟ ਹੋਣ ਦੀ ਇੱਛਿਆ ਰੱਖਦਾ ਸੀ। ਯੂਹੰਨਾ ਆਪਣੀ ਇੰਜੀਲ ਦੇ 17ਵੇਂ ਅਧਿਆਏ ਦੇ ਵਿੱਚ ਮਸੀਹ ਦੇ ਪ੍ਰਾਰਥਨਾ ਦੇ ਜੀਵਨ ਤੋਂ ਇੱਕ ਗਹਿਰੇ ਆਤਮਿਕ ਵਿਚਾਰ ਨੂੰ ਸਾਨੂੰ ਦਿੰਦਾ ਹੈ, “ਹੇ ਪਿਤਾ, ਘਡ਼ੀ ਆ ਪਹੁੰਚੀ ਹੈ। ਆਪਣੇ ਪੁੱਤ੍ਰ ਦੀ ਵਡਿਆਈ ਕਰ ਤਾਂ ਤੋ ਪੁੱਤ੍ਰ ਤੇਰੇ ਵਡਿਆਈ ਕਰੇ।” ਉਸਦੀ ਪ੍ਰਾਰਥਨਾ ਦੇ ਬਿਲਕੁਲ ਹੀ ਅਰੰਭ ਦੇ ਵਿੱਚ, ਇਹ ਪਰਮੇਸ਼ੁਰ ਦੀ ਮਹਿਮਾ ਦੀ ਗੱਲ ਸੀ। ਜਦੋਂ ਉਹ ਲਗਾਤਾਰ ਪ੍ਰਰਾਥਨਾ ਕਰਦਾ ਰਿਹਾ ਹੈ, ਤਾਂ ਉਸਨੇ ਇਹ ਚਾਹਿਆ ਕਿ ਉਸਦੀ ਮਹਿਮਾ ਪਰਗਟ ਹੋਵੇ। ਆਇਤਾਂ ਚਾਰ ਅਤੇ ਪੰਜ ਵਿੱਚ ਇੰਝ ਲਿਖਿਆ ਹੋਇਆ ਹੈ, “ਜਿਹਡ਼ਾ ਕੰਮ ਤੈਂ ਮੈਂਨੂੰ ਕਰਨ ਲਈ ਦਿੱਤਾ ਸੀ ਉਹ ਪੂਰਾ ਕਰ ਕੇ ਮੈਂ ਧਰਤੀ ਉੱਤੇ ਤੇਰੀ ਵਡਿਆਈ ਕੀਤੀ ਹੈ। ਹੁਣ ਹੇ ਪਿਤਾ, ਤੂੰ ਆਪਣੀ ਸੰਗਤ ਦੀ ਉਸ ਵਡਿਆਈ ਨਾਲ ਜੋ ਮੈਂ ਜਕਤ ਦੇ ਹੋਣ ਤੋਂ ਅੱਗੇ ਹੀ ਤੇਰੇ ਨਾਲ ਰੱਖਦਾ ਸਾਂ ਮੇਰੀ ਵਡਿਆਈ ਪਰਗਟ ਕਰ।”
ਪ੍ਰੰਤੂ ਯਿਸੂ ਇਹ ਗੱਲ ਬਿਲਕੁਲ ਸਾਫ ਕਰ ਦਿੰਦਾ ਹੈ ਕਿ ਪਰਮੇਸ਼ੁਰ ਦੀ ਮਹਿਮਾ ਦੇ ਪਰਗਟ ਹੋਣ ਅਤੇ ਵਿਸ਼ਵਾਸੀ ਦੀ ਏਕਤਾ ਦੇ ਵਿੱਚ ਇੱਕਦਮ ਸਿੱਧਾ ਸਬੰਧ ਹੈ। ਇੰਝ ਜਾਪਦਾ ਹੈ ਕਿ ਆਇਤਾਂ 22 ਅਤੇ 23 ਦੇ ਵਿੱਚ ਅਸੀ ਪਰਮੇਸ਼ੁਰ ਦੀ ਮਹਿਮਾ ਅਤੇ ਏਕਤਾ ਦੇ ਵਿੱਚ ਸਭ ਤੋਂ ਜਿਆਦਾ ਮੱਹਤਪੂਰਨ ਵਿਚਾਰ ਨੂੰ ਪਾਂਦੇ ਹਾਂ। ਯਿਸੂ ਨੇ ਪ੍ਰਾਰਥਨਾ ਕੀਤਾ, “ਜਿਹਡ਼ੀ ਵਡਿਆਈ ਤੈਂ ਮੈਂਨੂੰ ਦਿੱਤੀ ਸੀ ਉਹ ਮੈਂ ਉਹਨਾਂ ਨੂੰ ਦਿੱਤੀ ਹੈ ਤਾਂ ਜੋ ਉਹ ਇੱਕੋ ਹੋਣ ਜਿਸ ਤਰ੍ਹਾਂ ਅਸੀਂ ਇੱਕੋ ਹਾਂ। ਮੈਂ ਉਹਨਾਂ ਵਿੱਚ ਅਤੇ ਤੂੰ ਮੇਰੇ ਵਿੱਚ ਤਾਂ ਕਿ ਉਹ ਸਿੱਧ ਹੋ ਕੇ ਇੱਕ ਹੋ ਜਾਣ ਭਈ ਜਗਤ ਜਾਣ ਲਵੇ ਜੋ ਤੈਂ ਮੈਂਨੂੰ ਘੱਲਿਆ ਅਤੇ ਉਹਨਾਂ ਨਾਲ ਪਿਆਰ ਕੀਤਾ ਜਿਵੇਂ ਤੈਂ ਮੇਰੇ ਨਾਲ ਪਿਆਰ ਕੀਤਾ।”
ਪਰਮੇਸ਼ੁਰ ਨੇ ਆਪਣੇ
ਆਤਮਾ ਨੂੰ ਪਿੰਤੇਕੁਸਤ ਦੇ ਦਿਨ ਉਤਾਰਿਆ, ਅਤੇ ਸਿੱਟੇ ਵੱਜੋ ਕਲੀਸਿਯਾ ਦਾ ਜਨਮ ਹੋਇਆ, ਹਜ਼ਾਰਾ ਦੀ ਗਿਣਤੀ ਦੇ ਵਿੱਚ ਲੋਕ ਪਰਮੇਸ਼ੁਰ ਦੇ ਰਾਜ ਦੇ ਵਿੱਚ ਦਾਖਲ ਹੋ ਗਏ, ਅਤੇ ਮਸੀਹ ਦੇ ਪਿੱਛੇ ਚਲਨ ਵਾਲਿਆਂ ਦੇ ਜੀਵਨ ਦੇ ਵਿੱਚ ਨਵਾਂ ਸਵੇਰਾ ਹੋਇਆ। ਪ੍ਰੰਤੂ ਇਸ ਗੱਲ ਧਿਆਨ ਦੇਣ ਵਾਲੀ ਹੈ ਕਿ ਯਿਸੂ ਦੇ ਚੇਲੇ “ਪ੍ਰਾਰਥਨਾ ਦੇ ਵਿੱਚ ਇੱਕ ਮਨ” ਸਨ ਇਸ ਤੋਂ ਪਹਿਲਾਂ ਕਿ ਉਨ੍ਹਾਂ ਦੇ ਉੱਤੇ ਪਰਮੇਸ਼ੁਰ ਦਾ ਆਤਮਾ ਉੱਤਰਦਾ। ਇਸ ਦੇ ਥੋਡ਼ੇ ਹੀ ਸਮੇਂ ਤੋਂ ਬਾਅਦ ਪਰਮੇਸ਼ੁਰ ਦੀ ਮਹਿਮਾ ਉਨ੍ਹਾਂ ਦੇ ਉੱਤੇ ਆ ਪਈ।
ਅਸੀ ਵੇਖਦੇ ਹਾਂ ਕਿ ਆਤਮਾ ਦੀ ਇਹ ਏਕਤਾ ਲਗਾਤਾਰ ਰਸੂਲਾਂ ਦੇ ਕਰਤੱਬ ਚਾਰ ਅਧਿਆਏ ਤੀਕ ਚਲਦੀ ਹੈ, ਅਤੇ ਉਹ ਲਗਾਤਾਰ ਪਰਮੇਸ਼ੁਰ ਦੀ ਮਹਿਮਾ ਦੇ ਪਰਗਟ ਹੋਣ ਨੂੰ ਵੇਖਦੇ ਰਹੇ। ਆਤਮਾ ਦੀ ਏਕਤਾ ਪਰਮੇਸ਼ੁਰ ਦੀ ਮਹਿਮਾ ਦੇ ਪਰਗਟ ਹੋਣ ਲਈ ਜਨਮ ਦੇਣ ਵਾਲੀ ਜਮੀਨ ਹੈ। ਸਾਨੂੰ ਪਰਮੇਸ਼ੁਰ ਦੀ ਮਹਿਮਾ ਦੇ ਲਈ ਜਰੂਰ ਪ੍ਰਾਰਥਨਾ ਕਰਨੀ ਚਾਹੀਦੀ ਹੈ, ਪ੍ਰੰਤੂ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਇੱਕ ਮਨ, ਇੱਕ ਵਿਚਾਰ ਅਤੇ ਇੱਕ ਆਤਮਾ ਦੇ ਹੋਣ ਨਾਲ ਪ੍ਰਾਰਥਨਾ ਕਰਨ ਦੇ ਵਿੱਚ ਬਹੁਤ ਵੱਡੀ ਸਾਮਰਥ ਹੈ।
ਕਲੀਸਿਯਾ ਝਗਡ਼ਿਆਂ ਨੇ ਅਕਸਰ ਕਲੀਸਿਯਾ ਤੋਂ ਪਰਮੇਸ਼ੁਰ ਦੀ ਮਹਿਮਾ ਦੇ ਪਰਗਟ ਹੋਣ ਨੂੰ ਚੋਰੀ ਕਰ ਲਿਆ ਹੈ। ਇੱਕੋ ਥਾਂ ਤੇ ਕੰਮ ਕਰ ਵਾਲੇ ਕਰਮਚਾਰੀਆਂ ਦੀ ਆਪਸੀ ਲਡ਼ਾਈਆਂ ਨੇ ਉਸਦੀ ਆਤਮਾ ਦੇ ਉਤਰਨ ਦੇ ਵਿੱਚ ਰੁਕਾਵਟ ਪੇਸ਼ ਕੀਤੀ ਹੈ। ਅਸੀ ਪ੍ਰਾਰਥਨਾ ਦੇ ਵਿੱਚ ਏਕਤਾ ਦੇ ਅੱਗੇ ਫਿਰਕੇਵਾਦ ਦੀ ਰੁਕਾਵਟਾਂ ਨੂੰ ਰੱਖ ਦਿੱਤਾ ਹੈ, ਅਤੇ ਇਸਨੇ ਸਾਨੂੰ ਵਿਖਰਾ ਦਿੱਤਾ ਹੈ।
ਪਰਮੇਸ਼ੁਰ ਆਪਣੀ ਮਹਿਮਾ ਨੂੰ ਪਰਗਟ ਕਰਨਾ ਚਾਹੁੰਦਾ ਹੈ। ਜੇ ਅਜਿਹੀ ਗੱਲ ਨਹੀ ਹੁੰਦੀ, ਤਾਂ ਯਿਸੂ ਨੇ ਇਸ ਦੇ ਲਈ ਇਸ ਤਰ੍ਹਾਂ ਪ੍ਰਰਾਥਨਾ ਨਾ ਕੀਤੀ ਹੁੰਦੀ। ਪ੍ਰੰਤੂ ਉਸਨੇ ਕੀਤੀ। ਅਤੇ ਪਰਮੇਸ਼ੁਰ ਇਹ ਇੱਛਿਆ ਰੱਖਦਾ ਹੀ ਕਿ ਉਹ ਆਪਣੀ ਮਹਿਮਾ ਸਾਡੇ ਵਿੱਚ ਪਰਗਟ ਕਰੇ। ਪ੍ਰੰਤੂ ਇਸ ਤਰ੍ਹਾਂ ਦੇ ਸੋਹਣੇ ਸੁਭਾਗ ਦੇ ਨਾਲ ਲਿਖਿਆ ਹੋਇਆ ਮੁੱਲ ਟੰਗਿਆ ਹੋਇਆ ਇਸਦੇ ਨਾਲ ਆਉਂਦਾ ਹੈ – ਸਾਨੂੰ ਆਪਣੀ ਸੁਆਰਥੀ ਇੱਛਿਆਵਾਂ, ਵਿਚਾਰਾ, ਅਤੇ ਸੁਫਨੀਆਂ ਨੂੰ ਇੱਕ ਕਿਨਾਰੇ ਰੱਖ ਦੇਣਾ ਹੋਵੇਗਾ। ਸਾਨੂੰ ਉਸਨੂੰ ਆਪਣਾ ਛੋਟਾ ਤੋਂ ਛੋਟਾ ਹਿੱਸਾ ਵੀ ਦੇ ਦੇਣਾ ਹੋਵੇਗਾ। ਸਾਨੂੰ ਏਕਤਾ ਦੇ ਵਿੱਚ ਆਉਣ ਹੈ ਅਤੇ ਉਸਦੇ ਚਿਹਰੇ ਨੂੰ ਭਾਲਣ ਜਰੂਰੀ ਹੈ। ਸਾਨੂੰ ਪਰਮੇਸ਼ੁਰ ਦੀ ਮਹਿਮਾ ਦੇ ਲਈ ਪੁਕਾਰ ਉੱਠਣਾ ਚਾਹੀਦਾ ਹੈ। ਜਦੋਂ ਉਸਦੀ ਮਹਿਮਾ ਆਉਂਦੀ ਹੈ, ਤਾਂ ਫਿਰ ਕੋਈ ਵੀ ਗੱਲ ਮਾਇਨੇ ਨਹੀ ਰੱਖਦੀ ਹੈ। ਬਸ, ਇਸੇ ਤਰ੍ਹਾਂ ਦੀ ਮਹਿਮਾ ਨੂੰ ਅਸੀ ਕਾਈਰੋ ਦੇ ਵਿੱਚ ਵੇਖਣਾ ਚਾਹੁੰਦੇ ਸਾਂ। ਕਿਰਪਾ ਕਰਕੇ ਇੱਕ ਮਨ ਦੇ ਨਾਲ ਖਡ਼ੇ ਹੋਵੋ ਅਤੇ ਸਾਡੇ ਨਾਲ ਪਰਮੇਸ਼ੁਰ ਦੀ ਮਹਿਮਾ ਦੇ ਲਈ ਪ੍ਰਰਾਥਨਾ ਕਰੋ।
ਪਰਿਸ਼ਿਸ਼ਟ: ਪਰਮੇਸ਼ੁਰ ਨੇ ਬਡ਼ੀ ਸਾਮਰਥ ਦੇ ਨਾਲ ਕਾਈਰੋ ਦੇ ਵਿੱਚ ਕੰਮ ਕੀਤਾ। ਅਸੀ ਵੇਖਿਆ ਕਿ ਹਜਾਰਾਂਦੀ ਗਿਣਤੀ ਵਿੱਚ ਲੋਕਾਂ ਯਿਸੂ ਨੂੰ ਆਪਣਾ ਮੁਕਤੀਦਾਤਾ ਕਰਕੇ ਮੰਨ ਲਿਆ। ਜਦੋਂ ਅਸੀ ਉਸਦੇ ਅੱਗੇ ਪੁਕਾਰਉੱਠਾਂਗੇ, ਤਾਂ ਉਹ ਉੱਤਰ ਦੇਵੇਗਾ।
ਯੂਹੰਨਾ 17 :20-23
20 “ਮੈਂ ਇਨ੍ਹਾਂ ਮਨੁੱਖਾਂ ਲਈ ਪ੍ਰਾਰਥਨਾ ਕਰਦਾ ਹਾਂ ਪਰ ਮੈਂ ਉਨ੍ਹਾਂ ਸਾਰੇ ਲੋਕਾਂ ਲਈ ਵੀ ਪ੍ਰਾਰਥਨਾ ਕਰਦਾ ਹਾਂ ਜੋ ਇਨ੍ਹਾਂ ਲੋਕਾਂ ਦੀਆਂ ਸਿੱਖਿਆਵਾਂ ਸਦਕਾ ਮੇਰੇ ਵਿੱਚ ਨਿਹਚਾ ਰੱਖਣਗੇ। 21 ਪਿਤਾ ਮੈਂ ਪ੍ਰਾਰਥਨਾ ਕਰਦਾ ਕਿ ਲੋਕ ਮੇਰੇ ਵਿੱਚ ਨਿਹਚਾ ਰੱਖਣ। ਉਹ ਇੱਕ ਜੁਟ ਹੋਕੇ ਰਹਿਣ। ਤੂੰ ਮੇਰੇ ਵਿੱਚ ਹੈਂ ਤੇ ਮੈਂ ਤੇਰੇ ਵਿੱਚ। ਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਹ ਲੋਕ ਵੀ ਸਾਡੇ ਵਿੱਚ ਇੱਕ ਹੋਕੇ ਰਹਿਣ। ਇਸ ਤਰ੍ਹਾਂ ਦੁਨੀਆਂ ਵਿਸ਼ਵਾਸ ਕਰੇਗੀ ਕਿ ਤੂੰ ਮੈਨੂੰ ਭੇਜਿਆ ਹੈ। 22 ਮੈਂ ਉਨ੍ਹਾਂ ਨੂੰ ਉਹ ਮਹਿਮਾ ਦਿੱਤੀ ਹੈ ਜੋ ਤੂੰ ਮੈਨੂੰ ਦਿੱਤੀ ਹੈ ਤਾਂ ਜੋ ਉਹ ਇੱਕ ਹੋ ਸੱਕਣ। ਜਿਵੇਂ ਕਿ ਤੂੰ ਤੇ ਮੈਂ ਇੱਕ ਹਾਂ। 23 ਮੈਂ ਉਨ੍ਹਾਂ ਵਿੱਚ ਨਿਵਾਸ ਕਰਾਂਗਾ ਅਤੇ ਤੂੰ ਮੇਰੇ ਵਿੱਚ। ਇਸ ਤਰੀਕੇ ਨਾਲ ਇਹ ਸਭ ਸੰਪੂਰਣ ਇੱਕਤਰਤਾ ਵਿੱਚ ਰਹਿਣਗੇ ਅਤੇ ਫਿਰ ਦੁਨੀਆਂ ਜਾਣ ਜਾਵੇਗੀ ਕਿ ਤੂੰ ਹੀ ਹੈ ਜਿਸ ਨੇ ਮੈਨੂੰ ਭੇਜਿਆ ਹੈ। ਅਤੇ ਤੂੰ ਉਨ੍ਹਾਂ ਨੂੰ ਪਿਆਰ ਕੀਤਾ ਹੈ। ਜਿਵੇਂ ਤੂੰ ਮੈਨੂੰ ਪਿਆਰ ਕਰਦਾ ਹੈਂ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
