Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਜੇਕਰ ਤੁਹਾਡੇ ਕੋਲ ਦਰਸ਼ਨ ਹੈ ਅਤੇ ਤੁਸੀਂ ਸਚਮੁਚ ਹੀ ਸੰਸਾਰ ਤੇ ਪ੍ਰਭਾਵ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਪੂਰਿਆ ਕਿਵੇਂ ਕਰੋਗੇ? ਅਗੁਵਾਈ ਅਤੇ ਮੈਨਜ਼ਮੈਨਟ ਦੇ ਕੋਰਸ ਤੁਹਾਨੂੰ ਇਹ ਕਹਿਣਗੇ ਕਿ ਤੁਸੀਂ ਤੇਜ ਦਿਮਾਗ ਵਾਲੇ, ਮੁਕਾਬਲਾ ਕਰਣ ਵਾਲੇ ਲੋਕਾਂ ਨੂੰ ਭਲੋ ਅਤੇ ਉਨ੍ਹਾਂ ਦੇ ਨਾਲ ਆਪਣੇ ਦਰਸ਼ਨ ਨੂੰ ਵੰਡੋ ਸ਼ਾਇਦ ਅਸੀਂ ਸਭ ਤੋਂ ਤੇਜ ਅਤੇ ਵਧੀਆ ਲੋਕਾਂ ਨੂੰ ਲਾਭ ਲਈਏ ਸ਼ਾਇਦ ਅਸੀਂ ਵੱਡੇ ਵੱਡੇ ਕਾਲਜਾਂ ਵਿਚ ਜਾ ਕੇ ਜਾਂ ਕੰਪਨੀਆਂ ਕੋਲ ਜਾ ਕੇ ਇਹੋ ਜਿਹੇ ਲੋਕਾਂ ਨੂੰ ਲਭ ਸਕਦੇ ਹਾਂ
ਪਰ ਅਸੀਂ ਵੇਖਦੇ ਹਾਂ ਕਿ ਯਿਸ਼ੂ ਨੇ ਇਹੋ ਜਿਹਾ ਕੁਝ ਵੀ ਨਹੀ ਕੀਤਾ ਉਹ ਸਮੁੰਦਰ ਦੇ ਕਿਨਾਰੇ ਤੇ ਗਿਆ ਅਤੇ ਉਥੋਂ ਉਸਨੇ ਅਨਪੜ ਅਤੇ ਗਰੀਬ ਮਛੇਰਿਆ ਨੂੰ ਬੁਲਾ ਲਿਆ ਜਾਂ ਫਿਰ ਇੱਕ ਚੁੰਗੀ ਲੈਣ ਵਾਲਾ ਕੀ ਜਾਣਦਾ ਹੈ ਕਿ ਇਸ ਦੁਖੀ ਸੰਸਾਰ ਨਾਲ ਉਹ ਕਿਵੇਂ ਗੱਲਬਾਤ ਕਰ ਸਕਦਾ ਹੈ ਯਿਸ਼ੂ ਨੇ ਕਿਉਂ ਐਡੇ ਖਾਸ ਕੰਮ ਵਾਸਤੇ ਇੰਨ੍ਹੇ ਆਮ ਜਿਹੇ ਲੋਕ ਚੁਣੇ ਸਨ? ਉਸਨੇ ਕਿਉਂ ਐਡਾ  ਖਾਸ ਕੰਮ ਆਮ ਆਦਮੀਆਂ ਅਤੇ ਔਰਤਾਂ ਨੂੰ ਦੇ ਦਿੱਤਾ?
ਸੰਸਾਰ ਨੂੰ ਖੁਸ਼ਖਬਰੀ ਸੁਣਾਉਣ ਦਾ ਕੰਮ ਸਭ ਤੋਂ ਮਹਤਵਪੂਰਣ ਕੰਮ ਹੈ ਜੋ ਕਿਸੇ ਵੀ ਲੋਕਾਂ ਦੇ ਝੁੰਡ  ਨੂੰ ਦਿੱਤਾ ਜਾ ਸਕਦਾ ਹੈ ਅਤੇ ਵੇਖੋ ਉਸਨੇ ਕਿਨ੍ਹਾਂ ਨੂੰ ਚੁਣਿਆ ਇੱਕ ਸ਼ੱਕ ਕਰਨ ਵਾਲੇ ਨੂੰ, ਇੱਕ ਇਨਕਾਰ ਕਰਣ ਵਾਲੇ ਨੂੰਇਹੋ ਜਿਹੇ ਆਦਮੀ ਅਤੇ ਔਰਤਾਂ ਜੋ ਕਿ ਉਸਦੇ ਸਭ ਤੋਂ ਮੁਖ ਸਮੇਂ ਤੇ ਜਦ ਉਹ ਸੰਸਾਰ ਦੇ ਪਾਪਾਂ ਵਾਸਤੇ ਮਰ ਰਿਹਾ ਸੀ, ਕੋਈ ਵੀ ਉਸ ਦੇ ਕੋਲ ਨਹੀ ਸੀ ਫਿਰ ਉਸਨੇ ਕਿਉਂ ਉਨ੍ਹਾਂ ਨੂੰ ਚੁਣਿਆ ਅਤੇ ਕਿਉਂ ਉਹ ਇੰਨ੍ਹੇ ਕਾਮਯਾਬ ਸਨ? ਮਸੀਹੀਅਤ ਅੱਜ ਮਰ ਚੁੱਕੀ ਹੁੰਦੀ ਜੇਕਰ ਉਸ ਪਹਿਲੇ ਝੁੰਡ ਨੇ ਉਹ ਪ੍ਰਾਪਤ ਨਾ ਕੀਤਾ ਹੁੰਦਾ ਜੋ ਯਿਸ਼ੂ ਨੇ ਉਨ੍ਹਾਂ ਨੂੰ ਕਰਨ ਲਈ ਦਿੱਤਾ ਸੀ
ਪਰ ਇਸਦੇ ਉਲਟ ਵੀ ਸਚ ਹੈ ਪ੍ਰ੍ਮੇਸ਼ਰ ਦੇ ਤਰੀਕੇ ਸੰਸਾਰ ਦੇ ਤਰੀਕਿਆਂ ਤੋਂ ਅਲਗ ਹਨ ਯਿਸ਼ੂ ਨੇ ਇੱਕ ਅੰਦੋਲਨ ਨੂੰ ਜਨਮ ਦਿੱਤਾ ਜਿਸ ਨੂੰ ਦੁਨੀਆਂ ਵਿਚ ਸਭ ਤੋਂ ਜਿਆਦਾ ਲੋਕ ਜਾਂਦੇ ਹਨ ਅਰਬਾਂ ਲੋਕਾਂ ਨੇ ਉਸ ਤੇ ਵਿਸਵਾਸ਼ ਕੀਤਾ ਅਤੇ ਉਨ੍ਹਾਂ ਨੇ ਆਪਣਾ ਵਿਸ਼ਵਾਸ ਉਸ ਉਪਰ ਲਿਆਂਦਾ, ਕਾਰਣ ਸੀ ਉਹ ਕੰਮ ਜੋ ਪਹਿਲੀ ਸਦੀ ਦੇ ਵਿਚ ਹੋਏ ਸਨ ਉਸਨੇ ਡਰਾਕਲ ਲੋਕਾਂ ਨੂੰ ਲਿਆ ਅਤੇ ਉਨ੍ਹਾਂ ਨੂੰ ਦਿਲੇਰ ਬਣਾ ਦਿੱਤਾ ਉਸਦੇ ਕੰਮ ਕਰਨ ਦੀ ਯੋਜਨਾ ਸਾਡੀਆਂ ਚਰਚਾ ਦੀਆਂ ਕਈ ਬੋਰਡ ਦੀਆਂ ਯੋਜਨਾਵਾਂ ਤੋਂ ਅਲਗ ਸਨ ਉਸਦੀ ਯੋਜਨਾ ਸੀ ਇੰਤਜਾਰ ਕਰੋ ਇੰਤਜਾਰ ਕਰੋ? ਹਾਂ ਇਹ ਸਹੀ ਗੱਲ ਹੈ ਇੰਤਜਾਰ ਕਰੋ! ਉਨ੍ਹਾਂ ਨੇ ਪਿਤਾ ਦੇ ਵਾਅਦੇ ਦਾ ਇੰਤਜਾਰ ਕਰਨਾ ਸੀ ਜੋ ਕਿ ਪਿਤਾ ਉਨ੍ਹਾਂ ਨੂੰ ਆਪਣੀ ਤਾਕਤ ਨਾਲ ਭਰੇਗਾ
ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, “ ਪਰ ਤੁਸੀਂ ਤਾਕਤ ਪਾਓਗੇ ਜਦ ਪਵਿੱਤਰ ਆਤਮਾ ਤੁਹਾਡੇ ਤੇ ਆਏਗਾ ਅਤੇ ਤੁਸੀਂ, ਯਰੂਸ਼ਲਮ, ਯਹੁਦਿਆ, ਅਤੇ ਸਾਮਰੀਆ ਅਤੇ ਪੂਰੀ ਦੁਨੀਆਂ ਵਿਚ ਮੇਰੇ ਗਵਾਹ ਹੋਵੋਗੇ” (ਰਸੂਲਾਂ ਦੇ ਕਰਤਵ ੧:੮) ਯੂਨਾਨੀ ਭਾਸ਼ਾ ਇਸ ਤਾਕਤ ਸ਼ਬਦ ਨੂੰ ਬਹੁਤ ਵਧੀਆ ਢੰਗ ਨਾਲ ਦਿਖਾਉਂਦੀ ਹੈ ਕਿ ਜੋ ਤਾਕਤ ਉਨ੍ਹਾਂ ਅਨਪੜ ਆਦਮੀਆਂ ਨੂੰ ਔਰਤਾਂ ਨੂੰ ਦਿੱਤੀ ਗਈ ਯੂਨਾਨੀ ਭਾਸ਼ਾ ਦਾ  ਸ਼ਬਦ ਹੈ  “ਡੂਨਾਮਿਸ, dunamis” ਜੋ ਕਿ ਡਾਇਨਾਮਾਇਟ ਸ਼ਬਦ ਤੋਂ ਆਇਆ ਹੈ  ਇਹ ਉਹ ਧਮਾਕਾ ਕਰਨ ਵਾਲੀ ਤਾਕਤ ਸੀ ਜੋ ਕਿ ਉਨ੍ਹਾਂ ਪਹਿਲੇ ਚੇਲਿਆਂ ਨੂੰ ਦਿੱਤੀ ਗਈ ਜਿਸਨੇ ਰੋਮੀ ਸਾਮਰਾਜ ਨੂੰ ਬਦਲ ਦਿੱਤਾ
ਪਰ ਸਭ ਤੋਂ ਮੁਖ ਸ਼ਬਦ ਜਿਸਦਾ ਇਸਤੇਮਾਲ ਇਥੇ ਕੀਤਾ ਗਿਆ ਹੈ ਉਹ ਹੈ “ਮਾਰਟਸ” ਇਹ ਯੂਨਾਨੀ ਸ਼ਬਦ ਹੈ ਜਿਸਦਾ ਅੰਗ੍ਰੇਜੀ ਵਿਚ ਅਨੁਵਾਦ “ਗਵਾਹ” ਦੇ ਤੌਰ ਤੇ ਕੀਤਾ ਗਿਆ ਹੈ ਜਿਸਨੂੰ ਸਟਰੌਨਗ ਡਿਕਸ਼ਨਰੀ “ਮਾਰਟਸ” ਨੂੰ ਗਵਾਹ ਦੇ ਤੌਰ ਤੇ ਦਸਦੀ ਹੈ ਅਤੇ ਇਸਦਾ ਅਰਥ ਹੈ, ਇੱਕ ‘ਸ਼ਹੀਦ’ ਇਹ ਆਤਮਿਕ ਤਾਕਤ ਉਨ੍ਹਾਂ ਨੂੰ ਦਿੱਤੀ ਜਾਵੇਗੀ ਜੋ ਕਿ ਪ੍ਰ੍ਮੇਸ਼ਰ ਦਾ ਇੰਤਜਾਰ ਕਰਦੇ ਹਨ ਅਤੇ ਇਹ ਇਨ੍ਹੀ ਜਬਰਦਸਤ ਹੈ ਕਿ ਇਹ ਸਭ ਤੋਂ ਵਧ ਡਰਾਕਲ਼ ਲੋਕਾਂ ਨੂੰ ਮਸੀਹ ਵਾਸਤੇ ਬਹੁਤ ਦਿਲੇਰ ਬਣਾ ਦਿੰਦੀ ਹੈ- ਮੌਤ ਤੱਕ ਦਿਲੇਰ ਅਤੇ ਬਹੁਤੇ ਜਿੰਨ੍ਹਾਂ  ਨੇ ਇਹ ਵਚਨ ਸੁਣੇ ਉਹ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹੋਏ ਮਰੇ
ਇਸੇ ਲਈ ਪ੍ਰਾਥਨਾ ਬਹੁਤ ਹੀ ਜਰੂਰੀ ਹੈ ਪ੍ਰਾਥਨਾਂ ਹੈ ਪ੍ਰ੍ਮੇਸ਼ਰ ਦੇ ਨਾਲ  ਨਜਦੀਕੀ ਅਤੇ ਜਦ ਅਸੀਂ ਪ੍ਰ੍ਮੇਸ਼ਰ ਨੂੰ ਗਹਿਰੀ ਸੰਗਤੀ ਵਿਚ ਮਿਲਦੇ ਹਾਂ, ਉਸਦਾ ਸਿੱਧ ਪਿਆਰ ਹਰ ਤਰਾਂ ਦੇ ਡਰ ਨੂੰ ਬਾਹਰ ਕਢ ਦਿੰਦਾ ਹੈ ਫਿਰ ਇਹੋ ਜਿਹਾ ਕੋਈ ਡਰ ਨਹੀ ਰਹਿ ਜਾਂਦਾ ਕਿ ਮਨੁੱਖ ਸਾਡਾ ਕੀ ਵਿਗਾੜ ਸਕਦੇ ਹਨ ਕਿਉਂਕਿ ਸਾਡੇ ਕੋਲ “dunamis” ਹੈ ਜੋ ਕਿ ਸਾਨੂੰ “ਮਾਰਟਸ” ਬਣਾਉਂਦੀ ਹੈ ਜਦ ਯਿਸ਼ੂ ਨੇ ਉਨ੍ਹਾਂ ਲੋਕਾਂ ਦੇ ਝੁੰਡ ਨੂੰ ਸੰਸਾਰ ਨੂੰ ਬਦਲਣ ਵਾਸਤੇ ਚੁਣਿਆ ਤਾਂ ਉਸਨੇ ਸਧਾਰਨ, ਦੀਨ, ਪਵਿੱਤਰ, ਪ੍ਰਾਥਨਾਂ ਕਰਨ ਵਾਲੇ ਲੋਕਾਂ ਨੂੰ ਚੁਣਿਆ ਜਿਨ੍ਹਾਂ ਨੇ ਸੰਸਾਰ ਨੂੰ ਹਿਲਾ ਦਿੱਤਾਪ੍ਰ੍ਮੇਸ਼ੇਰ ਇੱਕ ਵਿਅਕਤੀ ਦੁਆਰਾ ਜੋ ਕਿ ਪ੍ਰਾਥਨਾ ਕਰਨ ਵਾਲਾ ਹੈ, ਕੋਲੋਂ ਦਰਜਨਾਂ ਇਹੋ ਜਿਹੇ ਲੋਕਾਂ ਤੋਂ ਵਧ ਕਰਵਾ ਸਕਦਾ ਹੈ ਜਿਨ੍ਹਾਂ ਨੂੰ ਪ੍ਰ੍ਮੇਸ਼ਰ ਦੇ ਨਾਲ ਨਜਦੀਕੀ ਬਾਰੇ ਕੁਝ ਵੀ ਪਤਾ ਨਹੀ ਹੈ ਇਹ ਫਿਲਾਸਫੀ ਦੁਨੀਆਂ ਦੇ ਦਫਤਰਾਂ ਦੇ ਕਮਰਿਆਂ ਵਿਚ ਨਹੀ ਕੰਮ ਕਰਦੀ ਹੈ ਪਰ ਇਸਨੇ ਯਰੂਸ਼ਲਮ ਦੇ ਉਪਰਲੇ ਕਮਰੇ ਵਿਚ ਜਰੂਰ ਕੰਮ ਕੀਤਾ ਇੰਤਜਾਰ ਕਰੋ! ਪ੍ਰਾਥਨਾਂ ਕਰੋ! ਅਤੇ ਵੇਖੋ ਕੀ ਹੁੰਦਾ ਹੈ!

ਰਸੂਲਾਂ ਦੇ ਕਰਤੱਬ 1:1-8

ਪਿਆਰੇ ਥਿਉਫ਼ਿਲੁਸ,
ਜਿਹੜੀ ਮੈਂ ਪਹਿਲੀ ਪੋਥੀ ਲਿਖੀ ਸੀ ਉਹ, ਯਿਸੂ ਨੇ ਜੋ ਕੁਝ ਕੀਤਾ ਅਤੇ ਸਿੱਖਾਇਆ ਸੀ, ਉਸ ਬਾਰੇ ਲਿਖੀ ਸੀ।ਮੈਂ ਯਿਸੂ ਦੇ ਸਾਰੇ ਜੀਵਨ ਬਾਰੇ ਸ਼ੁਰੂ ਤੋਂ ਲੈ ਕੇ ਉਸ ਦਿਨ ਤੱਕ ਲਿਖਿਆ ਹੈ, ਜਦੋਂ ਉਹ ਸੁਰਗਾਂ ਨੂੰ ਚੁੱਕਿਆ ਗਿਆ ਸੀ। ਇਸ ਘਟਨਾ ਤੋਂ ਪਹਿਲਾਂ, ਉਸ ਨੇ ਪਵਿੱਤਰ ਆਤਮਾ ਰਾਹੀਂ ਉਨ੍ਹਾਂ ਰਸੂਲਾਂ ਨੂੰ ਹਿਦਾਇਤਾਂ ਦਿੱਤੀਆਂ ਜਿਨ੍ਹਾਂ ਨੂੰ ਉਸ ਨੇ ਚੁਣਿਆ ਸੀ। ਉਸ ਉਪਰੰਤ ਉਸ ਨੇ ਰਸੂਲਾਂ ਨੂੰ ਇਹੀ ਦਰਸ਼ਾਇਆ ਕਿ ਨਬੀ ਜਿਉਂਦਾ ਸੀ। ਯਿਸੂ ਨੇ ਬਹੁਤ ਸ਼ਕਤੀਸ਼ਾਲੀ ਕਰਿਸ਼ਮੇ ਕਰਕੇ ਇਹ ਸਾਬਿਤ ਕਰ ਦਿੱਤਾ। ਉਸ ਦੇ ਮੌਤ ਤੋਂ ਪਰਤਨ ਤੋਂ ਬਾਦ, ਚਾਲੀ ਦਿਨਾਂ ਤੱਕ, ਰਸੂਲਾਂ ਨੇ ਉਸ ਨੂੰ ਬਹੁਤ ਵਾਰੀ ਵੇਖਿਆ। ਯਿਸੂ ਨੇ ਪਰਮੇਸ਼ੁਰ ਦੇ ਰਾਜ ਬਾਰੇ ਵੀ ਦੱਸਿਆ। ਇੱਕ ਵਾਰ ਜਦੋਂ ਯਿਸੂ ਉਨ੍ਹਾਂ ਨਾਲ ਭੋਜਨ ਕਰ ਰਿਹਾ ਸੀ, ਤਾਂ ਉਸ ਨੇ ਉਨ੍ਹਾਂ ਨੂੰ ਯਰੂਸ਼ਲਮ ਤੋਂ ਬਾਹਰ ਨਹੀਂ ਜਾਣ ਨੂੰ ਆਖਿਆ। ਉਸ ਨੇ ਕਿਹਾ, “ਪਰਮੇਸ਼ੁਰ ਨੇ ਤੁਹਾਨੂੰ ਕੋਈ ਵਚਨ ਦਿੱਤਾ ਸੀ ਜਿਸ ਬਾਰੇ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ। ਤੁਸੀ ਇੱਥੇ (ਯਰੂਸ਼ਲਮ) ਵਿੱਚ ਉਸ ਵਚਨ ਦੇ ਪੂਰਾ ਹੋਣ ਦੀ ਉਡੀਕ ਵਿੱਚ ਰਹੋ। ਯੂਹੰਨਾ ਨੇ ਲੋਕਾਂ ਨੂੰ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਥੋੜੇ ਹੀ ਦਿਨਾਂ ਵਿੱਚ, ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ।” ਯਿਸੂ ਨੂੰ ਸੁਰਗਾਂ ਵਿੱਚ ਲਿਜਾਇਆ ਜਾਣਾ ਜਦੋਂ ਸਾਰੇ ਰਸੂਲ ਇਕੱਠੇ ਹੋਏ ਤਾਂ ਉਨ੍ਹਾਂ ਨੇ ਯਿਸੂ ਨੂੰ ਪੁੱਛਿਆ, “ਹੇ ਪ੍ਰਭੂ, ਕੀ ਤੂੰ ਹੁਣ ਇਸਰਾਏਲ ਨੂੰ ਰਾਜ ਦੁਬਾਰਾ ਦੇਣ ਵਾਲਾ ਹੈਂ?” ਯਿਸੂ ਨੇ ਉਨ੍ਹਾਂ ਨੂੰ ਆਖਿਆ, “ਸਿਰਫ਼ ਪਿਤਾ ਨੂੰ ਹੀ ਉਹ ਦਿਨ ਅਤੇ ਸਮਾਂ ਨਿਰਧਾਰਿਤ ਕਰਨ ਦਾ ਹੱਕ ਹੈ। ਤੁਸੀਂ ਇਨ੍ਹਾਂ ਚੀਜ਼ਾਂ ਨੂੰ ਨਹੀਂ ਜਾਣ ਸੱਕਦੇ। ਪਰ ਪਵਿੱਤਰ ਆਤਮਾ ਤੁਹਾਡੇ ਉਪਰ ਆਵੇਗਾ ਤੇ ਤੁਹਾਨੂੰ ਸ਼ਕਤੀ ਮਿਲ ਜਾਵੇਗੀ। ਅਤੇ ਤੁਸੀਂ ਮੇਰੇ ਗਵਾਹ ਹੋਵੋਂਗੇ। ਸਭ ਤੋਂ ਪਹਿਲਾਂ ਤੁਸੀਂ ਯਰੂਸ਼ਲਮ ਦੇ ਲੋਕਾਂ ਨੂੰ ਮੇਰੇ ਬਾਰੇ ਦੱਸੋਂਗੇ ਤੇ ਉਸਤੋਂ ਬਾਦ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ, ਅਤੇ ਹੋਰ ਸਾਰੀ ਧਰਤੀ ਦੇ ਹਿਸਿਆਂ ਵਿੱਚ ਮੇਰੇ ਬਾਰੇ ਗਵਾਹ ਹੋਵੋਂਗੇ।”

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ