ਰੋਜਾਨਾਂ ਦਾ ਭਗਤੀ ਦਾ ਵੀਡੀਓ
ਤੁਹਾਡੇ ਦਿਲ ਦੀ ਕੜਵਾਹਟ
ਕੀ ਤੁਸੀਂ ਕਦੇ ਸੋਚਿਆ ਹੈ ਕਿ ਲੋਕਾਂ ਦਾ ਆਪਸ ਦੇ ਵਿੱਚ ਇਕੱਠੇ ਰਹਿਣ ਦੇ ਵਿੱਚ ਇੰਨਾਂ ਔਖਾ ਸਮਾਂ ਕਿਉਂ ਹੁੰਦਾ ਹੈ? ਸਰਬੀਆ ਦੇ ਲੋਕ ਬੋਸਨੀਆਂ ਦੇ ਲੋਕਾਂ ਨੂੰ ਅਤੇ ਬੌਸਨੀਆਂ ਦੇ ਲੋਕ ਸਰਬੀਆ ਦੇ ਲੋਕਾਂ ਨੂੰ ਕਿਉਂ ਮਾਰਦੇ ਸਨ? ਸ਼ਾਇਦ ਇਹੀ ਉੱਤਰ ਉਹ ਕਾਰਣ ਹੋਵੇ ਜਿਸਦੀ ਵਜ੍ਹਾ ਦੇ ਨਾਲ ਅੱਜ ਸਾਡੀਆਂ ਗਲੀਆਂ ਦੇ ਵਿੱਚ ਜੁਲਮ ਹੁੰਦਾ ਹੈ ਜਾਂ ਸਾਡੇ ਘਰਾਂ ਦੇ ਵਿੱਚ ਪਿਛਲੇ ਕੁਝ ਦਹਾਕਿਆਂ ਤੋਂ ਤਲਾਕ ਵੱਧ ਚੁੱਕੇ ਹਨ।
ਦੋ ਮੁੱਖ ਦੋਸ਼ੀ ਹਨ ਜੋ ਕਿ ਸਾਡੇ ਦਿਲਾਂ ਦੇ ਵਿੱਚ ਅਤੇ ਲੋਕਾਂ ਦੇ ਜੀਵਨਾਂ ਦੇ ਵਿੱਚ ਅਤੇ ਦੇਸ਼ਾਂ ਦੇ ਵਿੱਚ ਤਬਾਹੀ ਮਚਾਉਂਦੇ ਹਨ, ਦੋਸ਼ ਦੀ ਭਾਵਨਾ ਅਤੇ ਕੜਵਾਹਟ। ਦੋਸ਼ ਜੋ ਅਸੀਂ ਗਲਤ ਕੀਤਾ ਹੁੰਦਾ ਹੈ ਉਥੌਂ ਪੈਦਾ ਹੁੰਦੀ ਹੈ ਅਤੇ ਕੜਵਾਹਟ ਉੱਥੋਂ ਆਉਂਦੀ ਹੈ ਜੋ ਲੋਕਾਂ ਦੇ ਸਾਡੇ ਨਾਲ ਗਲਤ ਕੀਤਾ ਹੁੰਦਾ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇੰਨਾਂ ਦੋਹਾਂ ਦੋਸ਼ੀਆਂ ਦੇ ਬਾਰੇ ਵਿੱਚ ਇਹ ਹੈ ਕਿ ਇਹ ਇੱਕ ਪੀੜੀ ਤੋਂ ਦੂਸਰੀ ਪੀੜੀ ਤੱਕ ਬਹੁਤ ਹੀ ਅਰਾਮ ਦੇ ਨਾਲ ਚਲੇ ਜਾਂਦੇ ਹਨ।
ਯੁਗੋਸਲਾਵੀਆ ਦੇ ਟੁੱਟਣ ਤੋਂ ਕੁਝ ਸਮਾਂ ਪਹਿਲਾਂ, ਮੈਂ ਪੂਰੇ ਦੇਸ਼ ਦੀ ਇੱਕ ਪਾਸਟਰ ਕਾਨਫਰੰਸ ਯੁਗੋਸਲਾਵੀਆ ਦੇ ਵਿੱਚ ਕਰਨੀ ਸੀ। ਜਦ ਮੈਂ ਬੈਲਰਗ ਹਵਾਈ ਅੱਡੇ ਤੇ ਪਹੁੰਚਿਆ ਤਾਂ ਮੈਂ ਇੱਕ ਕਾਰ ਰੈਂਟਲ ਵਾਲੀ ਜਗ੍ਹਾਂ ਤੇ ਇੱਕ ਮੈਨੇਜਰ ਦੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਅਮਰੀਕਾ ਦੀਆਂ ਖਬਰਾਂ ਦੇ ਵਿੱਚ ਸਰਬੀਆ ਅਤੇ ਕਰੋਸ਼ੀਅਨ ਲੋਕਾਂ ਦੇ ਵਿੱਚ ਜੋ ਝਗੜਾ ਹੈ ਉਸਦੇ ਬਾਰੇ ਦੇ ਵਿੱਚ ਸੁਣਿਆ ਹੈ। ਮੈਂ ਇਹੋ ਜਿਹੇ ਸੰਵੇਦਨਸ਼ੀਲ ਮੁੱਦੇ ਦੇ ਉੱਪਰ ਗੱਲਬਾਤ ਕਰਨ ਤੋਂ ਬਚਣਾ ਚਾਹੁੰਦਾ ਸੀ ਜੋ ਕਿ ਇੱਕ ਰਾਜਨੀਤਕ ਮੁੱਦਾ ਸੀ। ਪਰ ਉਹ ਆਪਣੀ ਭਾਵਨਾਂ ਨੂੰ ਦੱਸੇ ਬਾਂਂ ਮੈਨੂਂੰ ਜਾਣ ਨਹੀ ਸੀ ਦੇਣਾ ਚਾਹੁੰਦਾ। ਉਸ ਨੇ ਮੈਨੂੰ ਕਿਹਾ, “ਮੈਂ ਸਰਬੀਆ ਦਾ ਹਾਂ, ਮੇਰੇ ਕਰੋਸ਼ੀਅਨ ਲੋਕ ਮਿੱਤਰ ਹਨ, ਉਨ੍ਹਾਂ ਵਿਚੋਂ ਕੁਝ ਤਾਂ ਮੇਰੇ ਵਿਆਹ ਦੀ ਪਾਰਟੀ ਤੇ ਵੀ ਆਏ ਸਨ” ਅਤੇ ਅਚਾਨਕ ਹੀ ਉਸਦਾ ਚਿਹਰਾ ਬਦਲ ਗਿਆ ਅਤੇ ਉਹ ਕਹਿਣ ਲੱਗਾ, ” ਪਰ ਮੈਂ ਉਨ੍ਹਾਂ ਨੂੰ ਇੱਕ ਮਿੰਟ ਦੇ ਵਿੱਚ ਮਾਰ ਦਿਆਂਗਾ”
ਮੈਂ ਦੰਗ ਰਿਹ ਗਿਆ ਅਤੇ ਮੈਂ ਉਸ ਨੂੰ ਪੁੱਛਿਆ, “ਕਿਉਂ?” ਮੈਂ ਵਿਸ਼ਵਾਸ ਨਹੀ ਕਰ ਪਾਵਾਂਗਾ ਜੋ ਉਸ ਨੇ ਉਸ ਤੋਂ ਬਾਅਦ ਕਿਹਾ। ਉਹ ਮੇਰੇ ਤੋਂ ਛੋਟੀ ਉਮਰ ਦਾ ਸੀ, ਜਿਸਦਾ ਅਰਥ ਹੈ ਕਿ ਦੂਸਰੇ ਸੰਸਾਰ ਜੰਗ ਦੇ ਸਮੇਂ ਉਹ ਵੀ ਛੋਟਾ ਜਿਹਾ ਬੱਚਾ ਸੀ। ਉਸ ਨੇ ਕਿਹਾ, “ਦੁਸਰੇ ਸੰਸਾਰ ਜੰਗ ਦੇ ਵਿੱਚ ਕਰੋਸ਼ੀਆ ਦੇ ਲੋਕਾਂ ਨੇ ਨਾਜ਼ੀਆਂ ਦਾ ਪਾਸਾ ਲਿਆ ਸੀ”
ਮੈਂ ਉਸ ਨੂੰ ਰੋਕਿਆ, ” ਪਰ ਤੂੰ ਅਤੇ ਤੇਰੇ ਕਰੋਸ਼ੀਅਨ ਮਿੱਤਰ ਤਾਂ ਉਸ ਸਮੇਂ ਜਿਉਂਦੇ ਵੀ ਨਹੀ ਸਨ। ਤੂੰ ਹੁਣ ਉਨ੍ਹਾਂ ਨੂੰ ਕਿਉਂ ਮਾਰੇਂਗਾ?” ਉਸਦੇ ਦਿਲ ਵਿਚੋਂ ਕੜਵਾਹਟ ਬਾਹਰ ਨਿਕਲਣੀ ਸ਼ੁਰੂ ਹੋ ਗਈ। ਉਸ ਸਮੇਂ ਮੈਂ ਜੀਵਨ ਦੀਆਂ ਕੁਝ ਮਹਾਨ ਸੱਚਾਈਆਂ ਨੂੰ ਪਛਾਣਿਆ। ਜੋ ਕੁਝ ਵੀ ਅਸੀਂ ਆਪਣੇ ਦਿਲਾਂ ਦੇ ਵਿੱਚ ਰੱਖਦੇ ਹਾਂ, ਬੁਰਾ ਜਾਂ ਚੰਗਾ- ਇਹ ਅਖੀਰ ਦੇ ਵਿੱਚ ਸਾਡੇ ਬੱਚਿਆਂ ਦੇ ਵਿਚੋਂ ਅਤੇ ਸਾਡੇ ਪੋਤਰਿਆਂ ਦੋਹਤਰਿਆਂ ਦੇ ਵਿਚ ਵੀ ਹੋਵੇਗਾ। ਤੁਸੀਂ ਆਪਣੇ ਬੱਚਿਆਂ ਲਈ ਕਿਹੋ ਜਿਹਾ ਭਵਿੱਖ ਛੱਡ ਕੇ ਜਾਉਗੇ? ਕੀ ਮਾਫੀ ਅਤੇ ਸ਼ਾਂਤੀ ਦਾ ਜਾਂ ਦੋਸ਼ ਅਤੇ ਕੜਵਾਹਟ ਦਾ। ਇਸਦਾ ਪਤਾ ਜੋ ਤੁਹਾਡੇ ਦਿਲ ਵਿੱਚ ਹੈ ਉਸ ਤੋਂ ਲੱਗੇਗਾ। ਸ਼ਾਇਦ ਸਾਡੇ ਵਿਚੋਂ ਹਰ ਇੱਕ ਨੂੰ ਜਬੂਰ ਲਿਖਣ ਵਾਲੇ ਨਾਲ ਪ੍ਰਾਥਨਾ ਕਰਨੀ ਚਾਹੀਦੀ ਹੈ। “ਹੇ ਪਰਮੇਸ਼ਰ ਮੇਰੇ ਅੰਦਰ ਇੱਕ ਸ਼ੁੱਧ ਦਿਲ ਉਤਪਨ ਕਰ” (ਜਬੂਰ ੫੧:੧੦) ਇਸ ਪ੍ਰਾਥਨਾ ਦਾ ਫਲ ਸ਼ਾਇਦ ਤੁਹਾਡੇ ਬੱਚਿਆਂ ਵਿੱਚ ਨਜ਼ਰ ਆਵੇਗਾ।
ਜ਼ਬੂਰ 51 :1-10
ਹੇ ਪਰਮੇਸ਼ੁਰ, ਆਪਣੀ ਪਿਆਰ ਭਰੀ ਮਿਹਰ ਕਾਰਣ ਮੇਰੇ ਉੱਤੇ ਦਯਾ ਕਰ।
ਆਪਣੀ ਮਹਾਨ ਦਯਾ ਕਾਰਣ, ਮੇਰੇ ਸਾਰੇ ਪਾਪ ਮਿਟਾ ਦੇ।
2 ਹੇ ਪਰਮੇਸ਼ੁਰ, ਮੇਰਾ ਦੋਸ਼ ਧੋ ਸੁੱਟ।
ਮੇਰੇ ਗੁਨਾਹ ਧੋ ਸੁੱਟ, ਮੈਨੂੰ ਇੱਕ ਵਾਰ ਫ਼ੇਰ ਨਿਰਮਲ ਬਣਾ ਦੇ।
3 ਮੈਂ ਜਾਣਦਾ ਹਾਂ ਕਿ ਮੈਂ ਗੁਨਾਹ ਕੀਤਾ ਸੀ
ਮੈਂ ਹਮੇਸ਼ਾ ਉਨ੍ਹਾਂ ਗੁਨਾਹਾਂ ਨੂੰ ਦੇਖਦਾ ਹਾਂ।
4 ਮੈਂ ਉਹੀ ਗੱਲਾਂ ਕੀਤੀਆਂ ਜਿਨ੍ਹਾਂ ਨੂੰ ਤੁਸੀਂ ਗਲਤ ਆਖਦੇ ਹੋਂ।
ਹੇ ਪਰਮੇਸ਼ੁਰ ਤੁਸੀਂ ਹੀ ਹੋ ਜਿਸਦੇ ਖਿਲਾਫ਼ ਮੈਂ ਗੁਨਾਹ ਕੀਤੇ ਸਨ।
ਮੈਂ ਇਨ੍ਹਾਂ ਗੱਲਾਂ ਨੂੰ ਲੋਕਾਂ ਦੇ ਜਾਨਣ ਲਈ ਸਵੀਕਾਰਦਾ ਹਾਂ,
ਕਿ ਮੈਂ ਗਲਤ ਸਾਂ ਅਤੇ ਤੁਸੀਂ ਸਹੀ ਸੀ।
ਤੁਹਾਡੇ ਨਿਆਂ ਨਿਰਪੱਖ ਹਨ।
5 ਮੈਂ ਗੁਨਾਹਾਂ ਵਿੱਚ ਜੰਮਿਆ ਸਾਂ,
ਅਤੇ ਵਿੱਚ ਹੀ ਮੇਰੀ ਮਾਂ ਨੇ ਮੈਨੂੰ ਗਰਭ ਅੰਦਰ ਧਾਰਣ ਕੀਤਾ ਸੀ।
6 ਹੇ ਪਰਮੇਸ਼ੁਰ, ਤੁਸੀਂ ਚਾਹੁੰਦੇ ਹੋ ਕਿ ਮੈਂ ਸੱਚਮੁੱਚ ਤੁਹਾਡਾ ਵਫ਼ਾਦਾਰ ਹੋਵਾਂ
ਇਸ ਲਈ ਆਪਣੀ ਸੱਚੀ ਸੂਝ ਮੇਰੇ ਧੁਰ ਅੰਦਰ ਰੱਖੋ।
7 ਪਵਿੱਤਰ ਪੌਦੇ ਦੀ ਵਰਤੋਂ ਕਰੋ ਅਤੇ ਗੁਨਾਹ ਮੈਨੂੰ ਸ਼ੁੱਧ ਬਨਾਉਣ ਦੀ ਰਸਮ ਕਰੋ।
ਮੈਨੂੰ ਉਦੋਂ ਤੱਕ ਧੋਵੋ ਜਦੋਂ ਤੱਕ ਮੈਂ ਬਰਫ਼ ਵਾਂਗੂ ਚਿੱਟਾ ਨਾ ਹੋ ਜਾਵਾਂ।
8 ਮੈਨੂੰ ਖੁਸ਼ੀ ਪ੍ਰਦਾਨ ਕਰੋ।
ਮੈਨੂੰ ਫ਼ੇਰ ਤੋਂ ਖੁਸ਼ ਹੋਣ ਦੀ ਜਾਂਚ ਦੱਸੋਂ
ਉਨ੍ਹਾਂ ਹੱਡੀਆਂ ਨੂੰ ਖੁਸ਼ ਹੋਣ ਦਿਉ ਜਿਨ੍ਹਾਂ ਨੂੰ ਤੁਸਾਂ ਕੁਚੱਲਿਆ ਸੀ।
9 ਹੇ ਪਰਮੇਸ਼ੁਰ ਮੇਰੇ ਗੁਨਾਹਾਂ ਵੱਲ ਨਾ ਤੱਕੋ,
ਉਨ੍ਹਾਂ ਸਭ ਨੂੰ ਮਿਟਾ ਦਿਉ।
10 ਹੇ ਪਰਮੇਸ਼ੁਰ, ਮੇਰੇ ਅੰਦਰ ਸ਼ੁੱਧ ਹਿਰਦੇ ਦੀ ਸਾਜਨਾ ਕਰੋ।
ਇੱਕ ਵਾਰੀ ਫ਼ੇਰ ਮੇਰੀ ਰੂਹ ਨੂੰ ਮਜ਼ਬੂਤ ਬਣਾ ਦਿਉ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
