ਰੋਜਾਨਾਂ ਦਾ ਭਗਤੀ ਦਾ ਵੀਡੀਓ
ਮੁਆਫੀ – ਪਰਮੇਸ਼ੁਰ ਦੀ ਹਜੂਰੀ ਦਾ ਆਉਣਾ
ਇਸ ਲਈ ਮੇਰਾ ਦਿਲ ਇੱਕ ਦੁਪਹਿਰ ਬਹੁਤ ਜਿਆਦਾ ਭਾਰੀ ਸੀ ਜਦੋਂ ਮੈਂ ਪਰਮੇਸ਼ੁਰ ਦੇ ਨਾਲ ਸਮਾਂ ਬਤੀਤ ਕਰਨ ਦੀ ਕੋਸ਼ਿਸ਼ ਕੀਤੀ। ਇਉਂ ਜਾਪਦਾ ਸੀ ਕਿ ਜਿਵੇਂ ਸੁਰਗ ਮੇਰੀ ਪ੍ਰਰਾਥਨਾਵਾਂ ਦੇ ਲਈ ਬੰਦ ਹੋ ਗਿਆ ਸੀ, ਅਤੇ ਇਹ ਕੋਈ ਦੋ ਹਫ਼ਤੇ ਤੋਂ ਜਿਆਦਾ ਰਿਹਾ। ਮੈਂ ਬਡ਼ੀ ਦੁਖੀ ਸਾਂ। ਮੈਂ ਨਹੀ ਸੋਚਦਾ ਕਿ ਤੁਹਾਡੇ ਕੋਲ ਇਸ ਤੋਂ ਜਿਆਦਾ ਕੋਈ ਬੁਰੀ ਗੱਲ ਹੋਵੇ ਕਿ ਪਹਿਲਾਂ ਤੁਹਾਡਾ ਉਸਦੇ ਨਾਲ ਬਡ਼ਾ ਹੀ ਨੇਡ਼ਤਾ ਵਾਲ ਸਬੰਧ ਹੋਵੇ ਫਿਰ ਤੁਸੀ ਉਸਨੂੰ ਗੁਆ ਦੇਵੋ।ਪਰਮੇਸ਼ੁਰ ਮੇਰੇ ਨਾਲ ਭਲਾ ਰਿਹਾ ਹੈ। ਮੈਂ ਉਸਨੂੰ ਕਈ ਪ੍ਰਰਾਥਨਾਵਾਂ ਦਾ ਉੱਤਰੇ ਦੇਂਦਿਆ ਹੋਇਆ ਵੇਖਿਆ ਹੈ ਜਿਹਡ਼ਾ ਇਕੋ ਇੱਕ ਰਾਹ ਹੈ ਜਿਸ ਨਾਲ ਮੈਂ ਇਸ ਵੱਡੀ ਰੋਮਾਂਚਕਾਰੀ ਯਾਤਰਾ ਦੇ ਬਾਰੇ ਵਿੱਚ ਬਿਆਨ ਕਰ ਸਕਦਾ ਹਾਂ। ਮੈਂ ਉਸਨੂੰ ਮੇਰੇ ਪਰਿਵਾਰ ਦੇ ਮੈਂਬਰਾਂ ਅਤੇ ਮਿੱਤਰਾਂ ਨੂੰ ਮਸੀਹ ਦੇ ਵਿੱਚ ਪ੍ਰਰਾਥਨਾ ਦੇ ਉੱਤਰ ਵਿੱਚ ਲਾਉਂਦੇ ਹੋਇਆ ਵੇਖਿਆ ਹੈ। ਮੈਂ ਵੇਖਿਆ ਹੈ ਕਿ ਜਦੋਂ ਪਰਮੇਸ਼ੁਰ ਦੇ ਲੋਕਾਂ ਨੇ ਪ੍ਰਰਾਥਨਾ ਕੀਤੀ ਤਾਂ ਦੇਸ਼ਾਂ ਦੇ ਦਰਵਾਜੇ ਖੁਸ਼ਖਬਰੀ ਦੇ ਲਈ ਖੁਲ੍ਹ ਗਏ। ਅਤੇ ਮੈਂ ਇੱਕ ਦੇਸ਼ ਨੂੰ ਚੰਗਿਆ ਹੁੰਦੇ ਹੋਇਆ ਵੇਖਿਆ ਹੈ ਕਿਉਂਕਿ ਉਸਦੇ ਅਗੁਵੇ ਪਰਮੇਸ਼ੁਰ ਦੇ ਚਿਹਰੇ ਵੱਲ ਵੇਖ ਰਹੇ ਸਨ। ਪਰਮੇਸ਼ੁਰ ਦੀ ਹਜੂਰੀ ਵਿੱਚ ਜਾਣ ਤੋਂ ਅਲਾਵਾ ਹੋਰ ਕੁੱਝ ਵੀ ਜੀਵਨ ਦੇ ਵਿੱਚ ਮਹਾਨ ਅਨੰਦ ਵਾਲੀ ਗੱਲ ਨਹੀ ਹੈ।
ਜਦੋਂ ਮੈਂ ਪਰਮੇਸ਼ੁਰ ਦੇ ਅੱਗੇ ਨਿਰਾਸ਼ਾ ਦੇ ਵਿੱਚ ਪੁਕਾਰ ਉੱਠਿਆ, ਤਾਂ ਪਵਿੱਤ੍ਰ ਆਤਮਾ ਬਡ਼ੀ ਨਰਮਾਈ ਦੇ ਨਾਲ ਮੇਰੇ ਦਿਲ ਦੇ ਵਿੱਚ ਬੋਲਣ ਲੱਗਾ, “ਤੁਹਾਨੂੰ ਉਸਨੂੰ ਮੁਆਫ ਕਰਨਾ ਜਰੂਰੀ ਹੈ। ਤੁਸੀ ਆਪਣੇ ਦਿਲ ਦੇ ਵਿੱਚ ਕਡ਼ਵਾਹਟ ਨੂੰ ਨਹੀ ਰੱਖ ਸਕਦੇ ਅਤੇ ਮੇਰੇ ਨਾਲ ਉਸੇ ਵੇਲੇ ਨੇਡ਼ਤਾ ਦਾ ਸਬੰਧ ਨਹੀ ਬਣਾ ਸਕਦੇ।”
ਮੈਂ ਜਾਣਦਾ ਸੀ ਕਿ ਇਹ ਗੱਲ ਸਚੀ ਹੈ, ਪ੍ਰੰਤੂ ਮੇਰੇ ਦਿਲ ਦੇ ਉੱਤੇ ਬਹੁਚ ਜਿਆਦਾ ਚੋਟ ਲੱਗੀ ਸੀ – ਮੇਰੇ ਖਿਲਾਫ ਕੰਮ ਕੀਤਾ ਗਿਆ ਸੀ। ਜਿਸ ਵਿਅਕਤੀ ਦੇ ਬਾਰੇ ਵਿੱਚ ਪਰਮੇਸ਼ੁਰ ਮੇਰੇ ਨਾਲ ਗੱਲ ਕਰ ਰਿਹਾ ਸੀ ਉਸਨੇ ਮੇਰੇ ਖਿਲਾਫ ਅਜਿਹਾ ਕੋਈ ਕੰਮ ਕੀਤਾ ਸੀ ਕਿ ਮੇਰਾ ਦਿਲ ਬੁਰੀ ਤਰ੍ਹਾਂ ਟੁੱਟ ਗਿਆ ਸੀ। ਮੈਂ ਨਹੀ ਸੋਚ ਸਕਦਾ ਸਾਂ ਕਿ ਮੈਂ ਉਸਨੂੰ ਮੁਆਫ ਕਰ ਦਿਆਂਗਾ। ਜਦੋਂ ਤੀਕ ਉਸਨੇ ਮੇਰੇ ਖਿਲਾਫ ਕੁੱਝ ਨਹੀ ਕੀਤਾ ਮੈਂ ਸੋਚਦਾ ਸਾਂ ਕਿ ਉਹ ਮੇਰੇ ਇੱਕ ਚੰਗਾ ਮਿੱਤਰ ਸੀ। ਮੈਂ ਪਰਮੇਸ਼ੁਰ ਨੂੰ ਕਿਹਾ, “ਕਿਵੇਂ ਮੈਂ ਉਸ ਵਿਅਕਤੀ ਨੂੰ ਮੁਆਫ ਕਰ ਸਕਦਾ ਹਾਂ? ਤੁਸੀ ਜਾਣਦੇ ਹੋ ਕਿ ਉਸਨੇ ਕੀ ਕੀਤਾ ਹੈ!”
ਪ੍ਰੰਤੂ ਪਰਮੇਸ਼ੁਰ ਇੱਕ ਵਾਰੀ ਫਿਰ ਮੇਰੇ ਦਿਲ ਵਿੱਚ ਮੈਂਨੂੰ ਬੋਲਿਆ, “ਕੀ ਤੂੰ ਸਮਝ ਸਕਦਾ ਹੈ ਕਿ ਤੂੰ ਮੇਰੇ ਲਈ ਕੀ ਕੀਤਾ ਹੈ? ਤੂੰ ਮੇਰੇ ਬੇਟੇ ਦਾ ਕਤਲ ਕੀਤਾ ਹੈ। ਇਹ ਨਾ ਤਾਂ ਯਹੂਦੀ ਸਨ ਨਾ ਹੀ ਰੋਮ ਲੋਕ ਜਿੰਨ੍ਹਾਂ ਨੇ ਉਸ ਨੂੰ ਸਲੀਬ ਦਿੱਤੀ ਸੀ। ਉਹ ਤਾਂ ਸਲੀਬ ਤੋਂ ਉਤਰਨ ਦੇ ਲਈ ਸੁਰਗਦੂਤ ਦੇ ਦੱਸ ਲਸ਼ਕਰ ਨੂੰ ਸੱਦ ਸਕਦਾ ਸੀ। ਇਹ ਤੇਰੇ ਪਾਪ ਸਨ ਜਿੰਨ੍ਹਾਂ ਦੇ ਕਾਰਨ ਉਸਨੂੰ ਸਲੀਬ ਦੇ ਉੱਤੇ ਕੀਲ੍ਹਾਂ ਨਾਲ ਠੋਕਿਆ ਗਿਆ। ਤੇਰੇ ਪਾਪਾਂ ਨੇ ਉਸਨੂੰ ਮਾਰਿਆ। ਅਤੇ ਮੈਂ ਤੈਨੂੰ ਮੁਆਫ ਕਰ ਦਿੱਤਾ ਹੈ। ਜਿਵੇਂ ਮੈਂ ਤੈਨੂੰ ਮੁਆਫ ਕੀਤਾ ਹੈ, ਤੂੰ ਵੀ ਉਸੇ ਤਰ੍ਹਾਂ ਉਸ ਵਿਅਕਤੀ ਨੂੰ ਮੁਆਫ ਕਰ ਸਕਦਾ ਹੈ।”
ਜੋ ਕੁੱਝ ਮੈਂ ਸੋਚਿਆ ਸੀ ਮੈਂ ਉਸਦੇ ਵਿੱਚ ਪੂਰੀ ਤਰ੍ਹਾਂ ਵਿਸ਼ਵਾਸ ਕਰਦਾ ਸਾਂ। ਪਰ ਮੈਂ ਸ਼ਾਂਤ ਹੋ ਕਿ ਪ੍ਰਰਾਥਨਾ ਕੀਤੀ, “ਪਿਤਾ ਜੀ, ਮੈਂ ਉਸ ਵਿਅਕਤੀ ਨੂੰ ਮੁ੍ਆਫ ਕਰਦਾ ਹਾਂ।” ਇੱਕ ਦਮ ਮੇਰੇ ਦਿਲ ਦੀ ਖਾਲੀ ਥਾਂ ਦੇ ਵਿੱਚ ਪਰਮੇਸ਼ੁਰ ਦੀ ਹਜੂਰੀ ਆ ਗਈ। ਪਰਮੇਸ਼ੁਰ ਨੇ ਮੇਰੇ ਨਾਲ ਮੁਲਾਕਾਤ ਕੀਤੀ। ਮੇਰੇ ਕੋਲ ਉਸ ਵਿਅਕਤੀ ਨੂੰ ਮੁਆਫ ਕਰਨ ਦੀ ਕੋਈ ਸ਼ਕਤੀ ਨਹੀ ਸੀ, ਪ੍ਰੰਤੂ ਪਰਮੇਸ਼ੁਰ ਨੇ ਇੰਝ ਕੀਤਾ। ਪਰਮੇਸ਼ੁਰ ਨੇ ਮੈਂਨੂੰ ਮੁਆਫ ਕਰ ਦਿੱਤਾ ਸੀ, ਅਤੇ ਇਸਦੇ ਲਈ ਮੈਂਨੂੰ ਜੋ ਕੁੱਝ ਕਰਨਾ ਪਿਆ ਉਹ ਬਸ ਆਪਣੀ ਆਤਮਾ ਦੇ ਵਿੱਚ ਅੰਦਰਲੇ ਹਿੱਸੇ ਵਿੱਚ ਵੇਖਣਾ ਪਿਆ ਅਤੇ ਵਿਸ਼ਵਾਸ ਦੇ ਨਾਲ ਉਸ ਕਿਰਪਾ ਨੂੰ ਬਾਹਰ ਲਿਆਉਂਣਾ ਪਿਆ ਜਿਹਡ਼ੀ ਉਸਨੇ ਮੇਰੇ ਵਿੱਚ ਉਸ ਥਾਂ ਦੇ ਉੱਤੇ ਰੱਖੀ ਹੋਈ ਸੀ। ਮੈਂ ਜਦੋਂ ਪਰਮੇਸ਼ੁਰ ਦੀ ਕਿਰਪਾ ਅਤੇ ਮੁਆਫੀ ਦੇ ਖੂਹ ਦੇ ਵਿੱਚ ਗਿਆ, ਤਾਂ ਮੈਂਨੂੰ ਇਹ ਪਤਾ ਲੱਗਾ, “ਉਸਦੀ ਕਿਰਪਾ ਮੇਰੇ ਲਈ ਕਾਫੀ ਸੀ।” ਮੈਂ ਉਸ ਵਿਅਕਤੀ ਨੂੰ ਮੁਆਫ ਕਰ ਸੱਕਿਆ।
ਕਡ਼ਵਾਹਟ ਕਿਸੇ ਨੂੰ ਵੀ ਠੇਸ ਨਹੀ ਪਹੁੰਚਾਉਂਦੀ ਪਰ ਕੇਵਲ ਉਸਨੂੰ ਜਿਸ ਵਿਅਕਤੀ ਦੇ ਵਿੱਚ ਇਹ ਹੁੰਦੀ ਹੈ। ਇਹ ਇੱਕ ਚੁੱਪ ਰਹਿਣ ਵਾਲੇ ਚੋਰ ਦੀ ਵਾਂਙੂ ਹੈ ਜਿਹਡ਼ਾ ਪਰਮੇਸ਼ੁਰ ਦੇ ਨਾਲ ਸਾਡੀ ਨੇਡ਼ਤਾ ਨੂੰ ਚੁਰਾ ਲੈਂ ਜਾਂਦਾ ਹੈ। ਅਸੀ ਕਦੀ ਵੀ ਫਿਰ ਪਰਮੇਸ਼ੁਰ ਦੇ ਨਾਲ ਨੇਡ਼ਤਾ ਦੇ ਸਬੰਧਾਂ ਦੇ ਵਿੱਚ ਨਹੀ ਆ ਸਕਦੇ ਅਤੇ ਆਪਣੀ ਦਿਲ ਦੀ ਕਡ਼ਵਾਹਟ ਨੂੰ ਛਿਪਾ ਨਹੀ ਸਕਦੇ।
ਇਸੇ ਲਈ ਯਿਸੂ ਨੂੰ ਆਪਣੇ ਚੇਲਿਆਂ ਨੂੰ ਪ੍ਰਰਾਥਨਾ ਦੇ ਵਿੱਚ ਇਹ ਸਿੱਖਾਇਆ, “ਸਾਡੇ ਕਰਜਾਂ ਨੂੰ ਮੁਆਫ ਕਰ, ਜਿਵੇਂ ਅਸੀ ਆਪਣੇ ਕਰਜਾਈਆਂ ਨੂੰ ਮੁਆਫ ਕਰਦੇ ਹਾਂ” (ਮੱਤੀ 6:12)। ਅਸੀ ਪਰਮੇਸ਼ੁਰ ਦੀ ਹਜੂਰੀ ਦੇ ਨਾਲ ਨਾਲ ਇਕੋ ਸਮੇਂ ਦੇ ਉੱਤੇ ਕਡ਼ਵਾਹਟ ਨਹੀ ਰੱਖ ਸਕਦੇ ਹਾਂ। ਅਸੀ ਲੋਕਾਂ ਦੇ ਪ੍ਰਤੀ ਈਰਖਾ ਨੂੰ ਨਹੀ ਰੱਖ ਸਕਦੇ ਅਤੇ ਨਾਲ ਹੀ ਨਾਲ ਪ੍ਰਾਰਥਨਾ ਦੀ ਸਾਮਰਥ ਨੂੰ ਪ੍ਰਾਪਤ ਕਰਿਏ। ਸਾਨੂੰ ਇਸ ਗੱਲ ਦੀ ਚੋਣ ਕਰਨੀ ਹੈ ਕਿ ਸਾਡੇ ਲਈ ਸਭ ਤੋਂ ਮਹੱਤਪੂਰਨ ਕੀ ਹੈ – ਪਰਮੇਸ਼ੁਰ ਦੀ ਸਾਮਰਥ ਅਤੇ ਹਜੂਰੀ ਜਾਂ ਕ੍ਰੋਧ ਅਤੇ ਕਡ਼ਵਾਹਟ। ਇਸ ਚੋਣ ਦਾ ਨਤੀਜਾ ਇਸ ਗੱਲ ਨੂੰ ਨਿਰਧਾਰਤ ਕਰੇਗਾ ਕਿ ਪਰਮੇਸ਼ੁਰ ਦੇ ਨਾਲ ਸਾਡੀ ਸੰਗਤੀ ਕਿੰਨ੍ਹੀ ਜਿਆਦਾ ਗਹਰੀ ਹੈ।
ਮੱਤੀ 18 :23 -35
23 “ਸੋ ਸੁਰਗ ਦਾ ਰਾਜ ਉਸ ਰਾਜੇ ਵਰਗਾ ਹੈ ਜਿਸਨੇ ਆਪਣੇ ਉਨ੍ਹਾਂ ਨੋਕਰਾਂ ਤੋਂ ਪੈਸਾ ਵਸੂਲਣ ਦਾ ਮਨ ਬਣਾਇਆ ਜੋ ਉਸ ਦੇ ਨੌਕਰ ਉਸ ਨੂੰ ਦੇਣਦਾਰ ਸਨ। 24 ਜਦੋਂ ਰਾਜੇ ਨੇ ਪੈਸਾ ਇਕੱਠਾ ਕਰਨਾ ਸ਼ੁਰੂ ਕੀਤਾ, ਤਾਂ ਉਸ ਦੇ ਇੱਕ ਨੋਕਰ ਨੂੰ, ਜੋ ਉਸ ਨੂੰ ਚਾਂਦੀ ਦੇ ਕਈ ਹਜ਼ਾਰ ਸਿੱਕਿਆਂ ਦਾ ਦੇਣਦਾਰ ਸੀ, ਉਸ ਕੋਲ ਲਿਆਂਦਾ ਗਿਆ। 25 ਪਰ ਨੋਕਰ, ਕੋਲ ਦੇਣ ਨੂੰ ਕੁਝ ਨਹੀਂ ਸੀ, ਤਦ ਉਸ ਦੇ ਮਾਲਕ ਨੇ ਹੁਕਮ ਦਿੱਤਾ ਉਹ ਉਸਦੀ ਤੀਵੀਂ, ਬਾਲ-ਬੱਚੇ ਅਤੇ ਜੋ ਕੁਝ ਵੀ ਉਸਦਾ ਹੈ ਸਭ ਵੇਚਿਆ ਜਾਵੇ ਅਤੇ ਕਰਜ ਭਰ ਲਿਆ ਜਾਵੇ।
26 “ਉਸ ਸਮੇਂ ਨੋਕਰ ਨੇ ਉਸ ਅੱਗੇ ਝੁਕ ਕੇ ਬੇਨਤੀ ਕੀਤੀ, ‘ਮੇਰੇ ਤੇ ਰਹਿਮ ਕਰੋ ਅਤੇ ਮੈਂ ਜੋ ਕੁਝ ਤੁਹਾਥੋਂ ਲਿਆ ਹੈ, ਜਲਦੀ ਮੋੜ ਦੇਵਾਂਗਾ।’ 27 ਤਾਂ ਮਾਲਕ ਨੂੰ ਉਸ ਉੱਤੇ ਤਰਸ ਆਇਆ। ਮਾਲਕ ਨੇ ਤਰਸ ਖਾਕੇ ਉਸਦਾ ਕਰਜ ਮਾਫ਼ ਕਰ ਦਿੱਤਾ ਅਤੇ ਉਸ ਨੂੰ ਵੀ ਛੱਡ ਦਿੱਤਾ।
28 “ਜਦੋਂ ਉਹੀ ਨੋਕਰ ਬਾਹਰ ਆਇਆ, ਤਾਂ ਉਸ ਨੂੰ ਦੂਜਾ ਨੋਕਰ ਮਿਲਿਆ ਜੋ ਉਸ ਨੂੰ ਚਾਂਦੀ ਦੇ ਇੱਕ ਸੌ ਸਿੱਕਿਆਂ ਦਾ ਦੇਣਦਾਰ ਸੀ। ਤਾਂ ਉਸ ਨੋਕਰ ਨੇ ਦੂਜੇ ਨੂੰ ਗਲੋਂ ਫ਼ੜ ਲਿਆ ਅਤੇ ਆਖਿਆ ਜਿਸਦਾ ਤੂੰ ਮੈਨੂੰ ਦੇਣਦਾਰ ਹੈ, ਸੋ ਦੇ।
29 “ਤਾਂ ਉਸ ਦੇ ਨਾਲ ਦਾ ਨੋਕਰ ਉਸ ਦੇ ਗੋਡੀ ਪੈ ਗਿਆ ਅਤੇ ਉਸ ਨੂੰ ਬੇਨਤੀ ਕੀਤੀ, ‘ਤੂੰ ਮੇਰੇ ਨਾਲ ਸਬਰ ਤੋਂ ਕੰਮ ਲੈ, ਮੈਂ ਤੇਰਾ ਸਾਰਾ ਕਰਜਾ ਦੇ ਦਿਆਂਗਾ।’
30 “ਪਰ ਉਸ ਨੇ ਇਨਕਾਰ ਕਰ ਦਿੱਤਾ ਅਤੇ ਕਚਿਹਰੀ ਰਾਹੀਂ ਉਸ ਨੋਕਰ ਨੂੰ ਕੈਦ ਵਿੱਚ ਸੁੱਟ ਦਿਤਾ ਗਿਆ। ਉਸ ਨੂੰ ਓਨਾ ਚਿਰ ਕੈਦ ਵਿੱਚ ਰੱਖਿਆ ਗਿਆ ਜਦੋਂ ਤੱਕ ਕਿ ਉਸ ਨੇ ਸਾਰਾ ਕਰਜਾ ਵਾਪਸ ਨਹੀਂ ਦੇ ਦਿੱਤਾ। 31 ਪਰ ਜਦੋਂ ਉਸ ਦੇ ਨਾਲ ਦੇ ਨੋਕਰਾਂ ਨੇ ਇਹ ਗੱਲ ਵਾਪਰਦੀ ਵੇਖੀ ਤਾਂ ਉਹ ਬੜੇ ਉਦਾਸ ਹੋਏ ਅਤੇ ਉਨ੍ਹਾਂ ਨੇ ਜਾਕੇ ਮਾਲਕ ਨੂੰ ਸਾਰਾ ਹਾਲ ਦੱਸ ਦਿੱਤਾ।
32 “ਤਦ ਮਾਲਕ ਨੇ ਉਸ ਨੌਕਰ ਨੂੰ ਸੱਦਿਆ ਅਤੇ ਆਖਿਆ, ‘ਓਏ ਦੁਸ਼ਟ ਨੋਕਰ, ਤੂੰ ਮੇਰੇ ਕਿੰਨੇ ਧਨ ਦਾ ਦੇਣਦਾਰ ਸੀ, ਪਰ ਤੂੰ ਮੈਨੂੰ ਕਰਜਾ ਛੱਡਣ ਲਈ ਬੇਨਤੀ ਕੀਤੀ। ਇਸ ਲਈ ਮੈਂ ਤੇਰਾ ਸਾਰਾ ਕਰਜਾ ਛੱਡ ਦਿੱਤਾ। 33 ਫ਼ੇਰ ਜਿਵੇਂ ਮੈਂ ਤੇਰੇ ਤੇ ਦਯਾ ਕੀਤੀ ਸੀ ਕੀ ਤੈਨੂੰ ਵੀ ਆਪਣੇ ਨਾਲ ਦੇ ਨੋਕਰ ਉੱਤੇ ਉਵੇਂ ਹੀ ਦਯਾ ਨਹੀਂ ਕਰਨੀ ਚਾਹੀਦੀ ਸੀ।’ 34 ਮਾਲਕ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਨੇ ਨੋਕਰ ਨੂੰ ਸਜ਼ਾ ਦੇਣ ਲਈ ਕੈਦ ਵਿੱਚ ਸੁੱਟ ਦਿੱਤਾ, ਅਤੇ ਓਨੀ ਦੇਰ ਕੈਦ ਵਿੱਚ ਰੱਖਣ ਦਾ ਹੁਕਮ ਦਿੱਤਾ ਜਿੰਨੀ ਦੇਰ ਉਹ ਆਪਣਾ ਕਰਜਾ ਚੁਕਤਾ ਨਾ ਕਰ ਦੇਵੇ।
35 “ਇਸੇ ਤਰ੍ਹਾਂ ਮੇਰਾ ਸੁਰਗੀ ਪਿਤਾ ਤੁਹਾਡੇ ਨਾਲ ਕਰੇਗਾ ਜਿਵੇਂ ਰਾਜੇ ਨੇ ਨੋਕਰ ਨਾਲ ਕੀਤਾ ਜੇਕਰ ਤੁਸੀਂ ਆਪਣੇ ਭਾਈਆਂ ਅਤੇ ਭੈਣਾਂ ਨੂੰ ਆਪਣੇ ਦਿਲੋਂ ਮਾਫ਼ ਨਹੀਂ ਕਰੋਂਗੇ ਤਾਂ ਮੇਰਾ ਸੁਰਗੀ ਪਿਤਾ ਤੁਹਾਨੂੰ ਮਾਫ਼ ਨਹੀਂ ਕਰੇਗਾ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
