Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਇੱਕ ਇਮਾਨਦਾਰ ਦਿਲ ਦੇ ਨਾਲ ਪ੍ਰਾਰਥਨਾ ਕਰਨੀ

ਜਦੋਂ ਮੈਂ ਪਹਿਲੀ ਵਾਰੀ ਯਿਸੂ ਦੇ ਕੋਲ ਆਇਆ, ਮੈਂ ਇਸ ਗੱਲ ਨੂੰ ਸਮਝਣਾ ਪਿਆ ਕਿ ਪ੍ਰਾਰਥਨਾ ਹੁੰਦੀ ਕੀ ਹੈ। ਜਦੋਂ ਮੈਂ ਕਲੀਸਿਯਾ ਦੇ ਵਿੱਚ ਹਿੱਸ ਲਿਆ, ਮੈਂ ਲੋਕਾਂ ਨੂੰ ਬਹੁਤ ਸੋਹਣਿਆ ਪ੍ਰਾਰਥਨਾਵਾਂ ਕਰਦੇ ਹੋਇਆ ਸੁਣਿਆ। ਮੈਂ ਹੋ ਸਕਦਾ ਹੈ ਉਨ੍ਹਾਂ ਨਵੇਂ ਵਿਸ਼ਵਾਸੀਆਂ ਦੇ ਵਾਂਙੂ ਸਾਂ। ਮੈਂ ਪ੍ਰਾਰਥਨਾ ਨੂੰ ਜਨਤਾ ਦੇ ਵਿੱਚ ਇੱਕ ਵਿਸ਼ੇਸ਼ ਤਰੀਕੇ ਦੇ ਨਾਲ ਬੋਲੇ ਜਾਣ ਵਾਲੀ ਇੱਕ ਗੱਲ ਦੇ ਰੂਪ ਵਿੱਚ ਵੇਖਿਆ। ਕਈ ਲੋਕਾਂ ਨੇ ਅਜਿਹੀ ਭਾਸ਼ਾ ਦੇ ਵਿੱਚ ਪ੍ਰਾਰਥਨਾ ਕੀਤੀ ਜਿਹਡ਼ੀ ਆਮ ਬੋਲਚਾਲ ਦੀ ਭਾਸ਼ਾ ਤੋਂ ਕਾਫੀ ਜਿਆਦਾ ਵਖਰੀ ਸੀ। ਉਨ੍ਹਾਂ ਨੇ ਸ਼ਬਦ “ਆਪ” ਅਤੇ “ਆਪ ਜੀ” ਪਰਮੇਸ਼ੁਰ ਦੇ ਲਈ ਇਸਤੇਮਾਲ ਕੀਤੇ। ਇਸ ਲਈ ਮੈਂ ਥੋਡ਼ਾ ਜਿਹਾ ਡਰ ਗਿਆ।

ਫਿਰ ਇੱਕ ਦਿਨ ਮੇਰਾ ਇੱਕ ਮਿੱਤਰ ਇੱਕ ਛੋਟੇ ਬਾਈਬਲ ਅਧਿਐਨ ਦੇ ਵਿੱਚ ਪ੍ਰਾਰਥਨਾ ਕਰਨ ਲੱਗਾ ਜਿਸ ਵਿੱਚ ਮੈਂ ਹਿੱਸਾ ਲੈ ਰਿਹਾ ਸਾਂ। ਉਹ ਵੀ ਇੱਕ ਨਵਾਂ ਵਿਸ਼ਵਾਸੀ ਸੀ। ਜਦੋਂ ਉਸਨੇ ਪ੍ਰਾਰਥਨਾ ਕੀਤੀ, ਤਾਂ ਉਸਦੀ ਪ੍ਰਾਰਥਨਾ ਦੇ ਵਿੱਚ ਵਾਸਵਿਕਤਾ ਸੀ। ਪਰਮੇਸ਼ੁਰ ਦੀ ਹਜੂਰੀ ਨੇ ਵਿਦਿਆਰਥੀਆਂ ਦੇ ਉਸ ਛੋਟੇ ਜਿਹੇ ਸਮੂਹ ਨੂੰ ਭਰ ਲਿਆ। ਮੈਂ ਕਦੀ ਵੀ ਫਿਰ ਦੁਬਾਰਾ ਉਸ ਤਰ੍ਹਾਂ ਦੇ ਅਨੁਭਵ ਨੂੰ ਪ੍ਰਾਪਤ ਨਹੀ ਕੀਤਾ ਹੈ। ਇਹ ਤਾਂ ਤਾਜਾ ਸੀ। ਇਸ ਵਿੱਚ ਅਸਲਿਅਤ ਸੀ।

ਮੇਰੇ ਮਿੱਤਰ ਦੀ ਪ੍ਰਾਰਥਨਾ ਅਤੇ ਕਈ ਹੋਰ ਲੋਕਾਂ ਦੀ ਪ੍ਰਾਰਥਨਾ ਦੇ ਵਿੱਚ ਭਿੰਨਤਾ ਕਿਸ ਗੱਲ ਸੀ ਜਿੰਨ੍ਹਾਂ ਮੈਂ ਉਸ ਵੇਲੇ ਸੁਣਿਆ ਜਦੋਂ ਮੈਂ ਨਵਾਂ ਵਿਸ਼ਵਾਸੀ ਸਾਂ? ਆਮ ਕਹਿਣਾ ਇਹ ਭਿੰਨਤਾ ਸੀ ਉਹ ਤਾਂ ਅਸਲ ਸੀ, ਅਤੇ ਉਸਦੀ ਪ੍ਰਾਰਥਨਾ ਦੇ ਵਿੱਚ ਇਮਾਨਦਾਰੀ ਭਰੀ ਹੋਈ ਸੀ। ਉਹ ਆਪਣੀ ਆਤਮਿਕਤਾ ਦੇ ਨਾਲ ਕਿਸੇ ਉੱਤੇ ਪ੍ਰਭਾਵ ਨਹੀ ਪਾ ਰਿਹਾ ਸੀ। ਉਸਨੇ ਆਪਣੀ ਭਾਸ਼ਾ ਦੇ ਵਿੱਚੋ ਬੋਲਿਆ ਉਸਦੇ ਵਿੱਚ ਨਹੀ ਜਿਸਨੂੰ ਉਹ ਜਾਣਦਾ ਨਹੀ ਸੀ। ਉਸਨੇ ਬਸ ਆਪਣੇ ਇਮਾਨਦਾਰੀ ਭਰੇ ਦਿਲ ਦੇ ਨਾਲ ਪ੍ਰਾਰਥਨਾ ਕੀਤੀ।

ਪ੍ਰਾਰਥਨਾ ਦੋ ਦਿਲਾਂ ਦੇ ਵਿੱਚ ਆਪਸੀ ਸੰਚਾਰ ਹੈ ਪਰਮੇਸ਼ੁਰ ਦਾ ਦਿਲ ਅਤੇ ਮਨੁੱਖ ਦਾ ਦਿਲ। ਇਹ ਬ੍ਰਾਹਮੰਡ ਦੇ ਸਿਰਜਨਹਾਰ ਦੇ ਨਾਲ ਆਪਣੇ ਦਿਲ ਦੀ ਗਹਰਾਈ ਦੇ ਨਾਲ ਗੱਲਬਾਤ ਕਰਨਾ ਹੈ। ਇਹ ਪਰਮੇਸ਼ੁਰ ਜਾਂ ਮਨੁੱਖ ਨੂੰ ਪ੍ਰਭਾਵਿਤ ਕਰਨ ਦੀ ਇੱਕ ਕੋਸ਼ਿਸ਼ ਨਹੀ ਹੈ। ਇਹ ਤਾਂ ਬਸ ਅਸਲ ਹੋਣਾ ਹੈ। ਜੇ ਇੱਥੇ ਕੋਈ ਪ੍ਰਾਰਥਨਾ ਦੇ ਬਾਰੇ ਵਿੱਚ ਕੋਈ ਸਚਿਆਈ ਹੈ ਜਿਸਨੂੰ ਸਾਨੂੰ ਜਾਣਨਾ ਚਾਹੀਦਾ ਹੈ, ਤਾਂ ਇਹ ਸੱਚੀ ਹੈ! ਅਸੀ ਇਸਦੀ ਨਕਲ ਨਹੀ ਕਰ ਸਕਦੇ ਹਾਂ। ਅਸੀ ਪ੍ਰਾਰਥਨਾ ਦੇ ਗੁਪਤ ਸਥਾਨਾਂ ਦੇ ਵਿੱਚ ਮੁਖੌਟੇ ਨਹੀ ਪਾ ਸਕਦੇ ਹਾਂ। ਸਾਨੂੰ ਪਰਮੇਸ਼ੁਰ ਦੇ ਕੋਲ ਅਸਲੀਅਤ ਦੀ ਆਤਮਾ ਦੇ ਨਾਲ ਆਉਣਾ ਚਾਹੀਦਾ ਹੈ।

ਜੇ ਅਸੀ ਕਿਸੇ ਨੂੰ ਚੋਟ ਪਹੁੰਚਾ ਰਹੇ ਹਾਂ, ਤਾਂ ਸਾਨੂੰ ਇਸਦੇ ਬਾਰੇ ਵਿੱਚ ਇਮਾਨਦਾਰ ਹੋਣਾ ਹੈ। ਜੇ ਸਾਡੇ ਜੀਵਨਾਂ ਦੇ ਵਿੱਚ ਪਾਪ ਹੈ

, ਤਾਂ ਸਾਨੂੰ ਇਸਨੂੰ ਲੂਕਾਉਣ ਦੀ ਕੋਈ ਲੋਡ਼ ਨਹੀ ਹੈ। ਜੇ ਅਸੀ ਕਿਸੇ ਜਿੱਤ ਜਿਸਦਾ ਅਸੀ ਅਨੁਭਵ ਕੀਤਾ ਹੈ ਨੂੰ ਲੈ ਕੇ ਉਤਸਾਹੀ ਹਾਂ, ਤਾਂ ਸਾਨੂੰ ਖੁਸ਼ ਹੋਣ ਦੀ ਲੋਡ਼ ਹੈ ਅਤੇ ਜੋ ਕੁੱਝ ਪਰਮੇਸ਼ੁਰ ਨੇ ਕੀਤਾ ਹੈ ਉਸਦੇ ਉਸਨੂੰ ਧੰਨਵਾਦ ਅਤੇ ਉਸਤਤ ਦੇਣ ਦੀ ਲੋਡ਼ ਹੈ। ਜੇ ਅਸੀ ਹਾਰ ਗਏ ਹਾਂ, ਤਾਂ ਸਾਨੂੰ ਮਦਦ ਦੇ ਲਈ ਪੁਕਾਰਨ ਦੀ ਲੋਡ਼ ਹੈ। ਜੇ ਅਸੀ ਉਦਾਸੀਨ ਹਾਂ ਅਤੇ ਆਪਣਈ ਉਦਾਸੀਨਤਾ ਦੇ ਬਾਰੇ ਵਿੱਚ ਕੋਈ ਚਿੰਤਾ ਨਹੀ ਕਰਦੇ ਹਾਂ, ਤਾਂ ਸਾਨੂੰ ਇਸਦੇ ਬਾਰੇ ਵਿੱਚ ਇਮਾਨਦਾਰ ਹੋਣ ਦੀ ਲੋਡ਼ ਹੈ, ਅਤੇ ਪਰਮੇਸ਼ੁਰ ਤੋਂ ਆਪਣੇ ਬਦਲਨ ਦੇ ਲਈ ਕਿਰਪਾ ਨੂੰ ਮੰਗਣਾ ਚਾਹੀਦਾ ਹੈ।

ਇੱਕ ਅਸਲੀ ਪ੍ਰਾਰਥਨਾ ਕਰਨ ਵਾਲੇ ਦਿਲ ਦੇ ਲਈ ਇਮਾਨਦਾਰੀ ਇੱਕ ਸ਼ਰਤ ਹੋਣਾ ਜਰੂਰੀ ਹੈ। ਨਹੀ ਤਾਂ, ਪ੍ਰਾਰਥਨਾ ਇੱਕ ਧਾਰਮਿਕ ਜਿੰਮੇਵਾਰੀ ਤੋਂ ਅਲਾਵਾ ਹੋਰ ਕੁੱਝ ਨਹੀ ਰਹਿ ਜਾਂਦੀ ਹੈ। ਜਦੋਂ ਬਾਈਬਲ ਸਾਮਰਥਸ਼ਾਲੀ ਪ੍ਰਾਰਥਨਾਵਾਂ ਦੇ ਬਾਰੇ ਵਿੱਚ ਬੋਲਦੀ ਹੈ, ਤਾਂ ਇਹ ਇਮਾਨਦਾਰੀ ਦੇ ਨਾਲ ਭਰੀ ਹੋਈ ਪ੍ਰਾਰਥਨਾਵਾਂ ਦੇ ਲਈ ਬੋਲਦੀ ਹੈ। ਯਾਕੂਬ ਦੀ ਕਿਤਾਬ ਇੰਝ ਕਹਿੰਦੀ ਹੈ, “ਇਸ ਲਈ ਤੁਸੀ ਆਪੋਂ ਵਿੱਚ ਆਪਣਿਆ ਪਾਪਾਂ ਦਾ ਇਕਰਾਰ ਕਰੋ ਅਤੇ ਇੱਕ ਦੂਏ ਲਈ ਪ੍ਰਾਰਥਨਾ ਕਰੋ ਭਈ ਤੁਸੀ ਨਰੋਏ ਹੋ ਜਾਉ। ਧਰਮੀ ਪੁਰਖ ਦੀ ਬੇਨਤੀ ਤੋਂ ਬਹੁਤ ਅਸਰ ਹੁੰਦਾ ਹੈ” (ਯਾਕੂਬ 5:16)। ਇਮਾਨਦਾਰੀ ਦੇ ਨਾਲ ਭਰਿਆ ਹੋਇਆ ਇਕਰਾਰ ਅਤੇ ਪਰਮੇਸ਼ੁਰ ਦੀ ਚੰਗਿਆਈ ਨਾਲ ਨਾਲ ਚਲਦੇ ਹਨ।

ਜੇ ਤੁਸੀ ਪ੍ਰਾਰਥਨਾ ਕਰਨ ਵਾਲੇ ਪੁਰਸ਼ ਅਤੇ ਇਸਤਰੀ ਹੋਣਾ ਚਾਹੁੰਦੇ ਹੋ, ਤਾਂ ਪ੍ਰਾਰਥਨਾ ਇਮਾਨਦਾਰੀ ਦੇ ਨਾਲ ਅਰੰਭ ਹੁੰਦੀ ਹੈ। ਪਰਮੇਸ਼ੁਰ ਜਿਹਡ਼ਾ ਸਭ ਕੁਝ ਜਾਣਦਾ ਹੈ ਉਸਦੀ ਹਜੂਰੀ ਦੇ ਵਿੱਚ ਮੁਖੌਟੇ ਨੂੰ ਪਾਉਣ ਅਸਭੰਵ ਗੱਲ ਹੈ। ਉਹ ਤਾਂ ਪਹਿਲਾਂ ਹੀ ਦਿਲ ਦੇ ਹਲਾਤਾ ਨੂੰ ਜਾਣਦਾ ਹੈ। ਉਸਦੀ ਕਾਰਨ ਸਾਨੂੰ ਇਮਾਨਦਾਰ ਹੋਣ ਦੀ ਲੋਡ਼ ਨਹੀ ਹੈ, ਪ੍ਰੰਤੂ ਸਾਨੂੰ ਆਪਣੇ ਲਈ ਇਮਾਨਦਾਰ ਹੋਣ ਦੀ ਲੋਡ਼ ਹੈ। ਜਦੋਂ ਅਸੀ ਆਪਣੇ ਦਿਲ ਨੂੰ ਇਮਾਨਦਾਰੀ ਦੇ ਅਤੇ ਉਸਦੇ ਅੱਗੇ ਗੰਭੀਰਤਾ ਦੇ ਨਾਲ ਖੋਲ੍ਹ ਦਿੰਦੇ ਹਾਂ, ਤਾਂ ਉਹ ਆ ਜਾਂਦਾ ਹੈ। ਉਹ ਸਾਡੇ ਨਾਲ ਮੁਲਾਕਾਤ ਕਰਦਾ ਹੈ। ਉਹ ਸਾਨੂੰ ਉੱਤਰ ਦਿੰਦਾ ਹੈ। ਅਤੇ, ਹਾਂ, ਉਹ ਟੁੱਟੇ ਹੋਏ ਦਿਨ ਨੂੰ ਚੰਗਾ ਕਰਦਾ ਹੈ।  

ਯਾਕੂਬ 5 :13-16

13 ਜੇ ਤੁਹਾਡੇ ਵਿੱਚੋਂ ਕੋਈ ਮੁਸ਼ਕਿਲਾਂ ਵਿੱਚ ਘਿਰਿਆ ਹੋਇਆ ਹੈ ਤਾਂ ਉਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਜੇ ਤੁਹਾਡੇ ਵਿੱਚੋਂ ਕੋਈ ਖੁਸ਼ ਹੈ ਤਾਂ ਉਸ ਨੂੰ ਗਾਉਣਾ ਚਾਹੀਦਾ ਹੈ। 14 ਜੇ ਤੁਹਾਡੇ ਵਿੱਚੋਂ ਕੋਈ ਬਿਮਾਰ ਹੈ ਤਾਂ ਉਸ ਨੂੰ ਕਲੀਸਿਯਾ ਦੇ ਬਜ਼ੁਰਗਾਂ ਨੂੰ ਬੁਲਾਉਣਾ ਚਾਹੀਦਾ ਹੈ। ਅਤੇ ਬਜ਼ੁਰਗਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਭੂ ਦੇ ਨਾਮ ਤੇ ਉਸ ਉੱਪਰ ਤੇਲ ਮਲਣ ਅਤੇ ਉਸ ਲਈ ਪ੍ਰਾਰਥਨਾ ਕਰਨ। 15 ਅਤੇ ਜੇਕਰ ਉਹ ਪ੍ਰਾਰਥਨਾ ਵਿਸ਼ਵਾਸ ਵਿੱਚ ਆਖੀ ਗਈ ਹੈ, ਤਾਂ ਪਰਮੇਸ਼ੁਰ ਉਸ ਵਿਅਕਤੀ ਨੂੰ ਚੰਗਾ ਕਰੇਗਾ। ਅਤੇ ਜੇ ਉਸ ਵਿਅਕਤੀ ਨੇ ਪਾਪ ਕੀਤਾ ਹੈ ਤਾਂ ਪਰਮੇਸ਼ੁਰ ਉਸ ਨੂੰ ਮਾਫ਼ ਕਰ ਦੇਵੇਗਾ।
16 ਹਮੇਸ਼ਾ ਇੱਕ ਦੂਸਰੇ ਨੂੰ ਉਨ੍ਹਾਂ ਗਲਤ ਗੱਲਾਂ ਬਾਰੇ ਦੱਸੋ ਜਿਹੜੀਆਂ ਤੁਹਾਡੇ ਪਾਸੋਂ ਹੋਈਆਂ ਹਨ। ਫ਼ੇਰ ਇੱਕ ਦੂਸਰੇ ਲਈ ਪ੍ਰਾਰਥਨਾ ਕਰੋ ਅਜਿਹਾ ਹੀ ਕਰੋ ਤਾਂ ਜੋ ਪਰਮੇਸ਼ੁਰ ਤੁਹਾਨੂੰ ਰਾਜੀ ਕਰ ਸੱਕੇ। ਜਦੋਂ ਕੋਈ ਨੇਕ ਆਦਮੀ ਨਿਹਚਾ ਨਾਲ ਪ੍ਰਾਰਥਨਾ ਕਰਦਾ ਹੈ ਤਾਂ ਮਹਾਨ ਗੱਲਾਂ ਵਾਪਰਦੀਆਂ ਹਨ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ