Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਪ੍ਰਰਾਥਨਾ ਦੇ ਵਿੱਚ ਪਵਿੱਤ੍ਰਤਾਈ ਦਾ ਪਿੱਛਾ ਕਰਨਾ

ਮੈਂ ਕਈ ਲੋਕਾਂ ਨੂੰ ਪਰਮੇਸ਼ੁਰ ਦੇ ਨਾਲ ਉਨ੍ਹਾਂ ਦੇ ਅਦਭੁਤ ਅਨੁਭਵਾਂ ਦੇ ਬਾਰੇ ਵਿੱਚ ਅੱਜ ਸੁਣਦਾ ਹਾਂ। ਮੈਂ ਸੋਚਦਾ ਹਾਂ ਕਿ ਪਰਮੇਸ਼ੁਰ ਦੇ ਨਾਲ ਕੋਈ ਵੀ ਅਨੁਭਵ ਅਦਭੁਤ ਅਨੁਭਵ ਹੈ। ਕਿਉਂਕਿ, ਅਖੀਰ ਵਿੱਚ, ਉਹ ਬ੍ਰਹਾਮੰਡ ਦੀ ਸਿਰਜਨਹਾਰ ਹੈ ਉਹ ਜਿਸਨੇ ਅਕਾਸ ਦੇ ਵਿੱਚ ਤਾਰਿਆਂ ਨੂੰ ਖਡ਼ਾ ਕੀਤਾ ਹੋਇਆ ਹੈ ਅਤੇ ਤੁਹਾਨੂੰ ਅਤੇ ਮੈਂਨੂੰ ਮਿੱਟੀ ਦੀ ਧੂਡ਼੍ਹ ਤੋਂ ਬਣਾਇਆ। ਉਸਨੇ ਸਾਡੇ ਵਿੱਚ ਜੀਵਨ ਦਾ ਸਾਹ ਫੁਕਿਆ ਅਤੇ ਸਾਨੂੰ ਇੱਕ ਜੀਉਂਦਾ ਪ੍ਰਾਣੀ ਬਣਾਇਆ। ਉਹ ਤਾਂ ਸਰਬ ਸਾਮਰਥੀ ਪਰਮੇਸ਼ੁਰ ਹੈ। ਪ੍ਰੰਤੂ ਉਹ ਇੱਕ ਸਾਮਰਥਸ਼ਾਲੀ ਪਰਮੇਸ਼ੁਰ ਤੋਂ ਕਿੱਥੇ ਜਿਆਦਾ ਹੈ। ਉਹ ਪਵਿੱਤ੍ਰ ਹੈ।

ਪਵਿੱਤ੍ਰਤਾਈ ਪਰਮੇਸ਼ੁਰ ਦਾ ਸੁਭਾਉ ਹੈ। “ਪਵਿੱਤ੍ਰ” ਸ਼ਬਦ ਦੇ ਅਰਥ ਪਵਿੱਤ੍ਰ ਸ਼ਾਸ਼ਤ੍ਰ ਦੇ ਵਿੱਚ ਅਲਗ ਕੀਤੇ ਜਾਣਾ ਹੈ। ਪਰਮੇਸ਼ੁਰ ਨੇ ਆਪਣੇ ਆਪ ਨੂੰ ਅਲਗ ਕੀਤਾ ਹੈ ਕਿਉਂਕਿ ਉਸਦੇ ਵਰਗਾ ਕੋਈ ਵੀ ਨਹੀ ਹੈ। ਉਹੋ ਕੇਵਲ ਸਿਰਜਨਹਾਰ ਪਰਮੇਸ਼ੁਰ ਹੈ। ਉਹੋ ਕੇਵਲ ਪੂਰਨ ਪੂਰਣਤਾ ਦੇ ਵਿੱਚ ਹੈ। ਅਤੇ ਉਹੋ ਕੇਵਲ ਪੂਰਨ ਸ਼ੁੱਧ ਹੈ। ਇਸ ਲਈ, ਸਰਬ ਸਾਮਰਥੀ ਪਰਮੇਸ਼ੁਰ ਦਾ ਸਾਹਮਣਾ ਕਰਨਾ ਅਤੇ ਫਿਰ ਉਸਦੀ ਹਜੂਰੀ ਉਸ ਦੀ ਪਵਿੱਤ੍ਰਤਾਈ ਦੀ ਮਿੱਠੀ ਸੁਗੰਧ ਨੂੰ ਲਏ ਬਗੈਰ ਛੱਡਣਾ ਅਸੰਭਵ ਗੱਲ ਹੈ।

 

ਪਰਮੇਸ਼ੁਰ ਜੋ ਕੁੱਝ ਹੈ ਉਸਦੇ ਕੇਂਦਰ ਦੇ ਵਿੱਚ ਪਵਿੱਤ੍ਰਤਾਈ ਹੈ। ਅਤੇ ਇਸ ਲਈ ਜਦੋਂ ਵੀ ਅਸੀ ਪਰਮੇਸ਼ੁਰ ਦਾ ਸਹੀ ਤਰੀਕੇ ਦੇ ਨਾਲ ਸਾਹਮਣਾ ਕਰਦੇ ਹਾਂ ਤਾਂ ਸਾਡੇ ਵੀ ਕੇਂਦਰ ਦੇ ਵਿੱਚ ਹੋਣੀ ਚਾਹੀਦੀ ਹੈ। ਇਸੇ ਲਈ ਇਬਰਾਨੀਆਂ ਦੇ ਲਿਖਾਰੀ ਨੇ ਇੰਝ ਲਿਖਿਆ, “ਸਭਨਾਂ ਨਾਲ ਮੇਲ ਰੱਖਣ ਦਾ ਪਿੱਛਾ ਕਰੋ ਅਤੇ ਪਵਿੱਤ੍ਰਤਾਈ ਦਾ ਜਿਹ ਦੇ ਬਿਨਾ ਕੋਈ ਪ੍ਰਭੁ ਨੂੰ ਨਾ ਵੇਖੇਗਾ” (ਇਬਰਾਨੀਆਂ 12:14)। ਅਸੀ ਪਰਮੇਸ਼ੁਰ ਨੂੰ ਅੱਜ ਉਸਦੇ ਪਵਿੱਤ੍ਰਤਾਈ ਤੋਂ ਬਗੈਰ ਨਹੀ ਵੇਖ ਸਕਦੇ ਹਾਂ, ਅਤੇ ਅਸੀ ਉਸਨੂੰ ਕਦੀ ਵੀ ਭੱਵਿਖ ਦੇ ਵਿੱਚ ਉਸਦੀ ਪਵਿੱਤ੍ਰਤਾਈ ਤੋਂ ਬਗੈਰ ਨਹੀ ਵੇਖਾਂਗੇ।

ਪਰਮੇਸ਼ੁਰ ਮੇਰੇ ਪ੍ਰਤੀ ਏਨਾ ਦਿਯਾਲੂ ਹੈ ਕਿ ਉਹ ਮੈਂਨੂੰ ਅਕਸਰ ਪ੍ਰਰਾਥਨਾ ਦੇ ਵਿੱਚ ਉਸਦੇ ਨਾਲ ਨਿਜੀ ਤੌਰ ਤੇ ਮੁਲਾਕਾਤ ਕਰਨ ਦੀ ਅਨੁਮਤੀ ਦਿੰਦਾ ਹੈ। ਉਹ ਸਾਰੇ ਸਮੇਂ ਖਾਸ ਸਮੇਂ ਹਨ ਅਤੇ ਕਈ ਤਾਂ ਏਨਾ ਜਿਆਦਾ ਖਾਸ ਹਨ ਕਿ ਉਨ੍ਹਾਂ ਪਲਾਂ ਦੀ ਸੁਗੰਧ ਮੇਰੇ ਨਾਲ ਕਈ ਸਾਲ ਤੀਕ ਬਣੀ ਰਹਿੰਦੀ ਹੈ। ਉਨ੍ਹਾਂ ਨੇ ਮੇਰੇ ਵਿਸ਼ਵਾਸ ਦੀ, ਚਰਿਤੱਰ ਅਤੇ ਦਰਸ਼ਣ ਦੀ ਉਸਾਰੀ ਕੀਤੀ ਹੈ। ਪਰ ਤਾਂ ਵੀ, ਪਰਮੇਸ਼ੁਰ ਦੇ ਨਾਲ ਹਰ ਵਾਰੀ ਸਾਹਮਣਾ ਕਰਨਾ “ਹਾਲੇਲੂਯਾਹ ਨੂੰ ਚਿੱਲਾਉਣ” ਵਾਲਾ ਅਨੁਭਵ ਨਹੀ ਰਿਹਾ ਹੈ। ਅਕਸਰ, ਇਹ ਤਾਂ, “ਹੇ ਪਰਮੇਸ਼ੁਰ, ਮੇਰੇ ਉੱਤੇ ਦਯਾ ਕਰ” ਵਾਲੀ ਮੁਲਾਕਾਤ ਸੀ!

ਕਈ ਸਾਲ ਪਹਿਲਾਂ, ਮੈਂ ਸਾਉਥ ਅਫਰੀਕਾ ਦੇ ਵਿੱਚ ਪਾਸਟਰਾਂ ਦੇ ਇੱਕ ਸੰਮੇਲਨ ਦੇ ਵਿੱਚ ਪ੍ਰਚਾਰ ਕਰ ਰਿਹਾ ਸਾਂ। ਮੈ ਸੰਮੇਲਨ ਤੋਂ ਪਹਿਲਾਂ ਪਰਮੇਸ਼ੁਰ ਦੇ ਨਾਲ ਸਮੇਂ ਨੂੰ ਬਤੀਤ ਕੀਤਾ ਸੀ, ਅਤੇ ਉਸਨੇ ਮੈਂਨੂੰ ਪ੍ਰਭਾਵਿਤ ਕੀਤਾ ਕਿ ਉਹ ਕਿੰਨ੍ਹਾਂ ਜਿਆਦਾ ਸ਼ਕਤੀਸ਼ਾਲੀ ਰੂਪ ਵਿੱਚ ਅਸਲ ਸੀ। ਇਹ ਅਜਿਹਾ ਸਮਾਂ ਸੀ ਜਿਸ ਵਿੱਚ ਉਸਦੇ ਪ੍ਰੇਮ ਅਤੇ ਪਵਿੱਤ੍ਰਤਾਈ ਦੀ ਸੁਗੰਧ ਮੇਰੇ ਉੱਤੇ ਅੱਜ ਦੇ ਦਿਨ ਤੀਕ ਬਣੀ ਹੋਈ ਹੈ। ਅਸਲ ਵਿੱਚ, ਮੇਰੇ ਕੋਲ ਸਾਉਥ ਅਫਰੀਕਾ ਦੇ ਵਿੱਚ ਇੱਕ ਕਲਾਕਾਰ ਸੀ ਜਿਸਨੇ ਉਸ ਖਾਸ ਥਾਂ ਦਾ ਮੇਰੇ ਲਈ ਚਿੱਤਰ ਬਣਾਇਆ ਸੀ, ਅਤੇ ਇਹ ਮੇਰੇ ਦਫਤਰ ਦੇ ਵਿੱਚ ਅੱਜ ਦੇ ਦਿਨ ਤੀਕ ਲਟਕੀ ਹੋਈ ਹੈ।

ਉਸ ਪਾਸਟਰ ਸੰਮੇਲਨ ਦੇ ਵਿੱਚ ਆਪਣੇ ਪ੍ਰਚਾਰ ਦੇ ਅੰਤ ਦੇ ਵਿੱਚ, ਪਰਮੇਸ਼ੁਰ ਨੇ ਸਾਡੇ ਨਾਲ ਨਾ ਬਿਆਨ ਕੀਤੇ ਜਾਣ ਵਾਲੇ ਤਰੀਕੇ ਦੇ ਨਾਲ ਮੁਲਾਕਾਤ ਕੀਤੀ। ਅਸੀ ਉਸਤਤ ਅਤੇ ਅਰਾਧਨਾ ਕਰਨ ਲੱਗੇ। ਪ੍ਰੰਤੂ ਅਸੀ ਵੇਖਿਆ ਕਿ ਅਸੀ ਰੌ ਰਹੇ ਸਾਂ ਅਤੇ ਪਵਿੱਤ੍ਰ ਪਰਮੇਸ਼ੁਰ ਦੀ ਹਜੂਰੀ ਦੇ ਵਿੱਚ ਰੌ ਰੌ ਕੇ ਸਿਸਕੀਆਂ ਲੈ ਰਹੇ ਸਾਂ। ਅਗੁਵੇ ਨੇ ਸਭਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਕੋਈ ਵੀ ਉੱਥੇ ਨਹੀ ਗਿਆ। ਅਸੀ ਉੱਥੇ ਪਰਮੇਸ਼ੁਰ ਦੀ ਹਜੂਰੀ ਦੇ ਵਿੱਚ ਕਈ ਘੰਟਿਆਂ ਤੀਕ ਖਡ਼ੇ ਰਹੇ। ਉਹ ਪਾਸਟਰ ਜਿਹਡ਼ੇ ਇੱਕ ਦੁਏ ਤੋਂ ਈਰਥਾ ਰੱਖਦੇ ਸਨ ਨੇ ਮੁਆਫੀ ਮੰਗੀ। ਉੱਥੇ ਪਾਪ ਨੂੰ ਸਵੀਕਾਰ ਕਰਨਾ ਸੀ, ਫਿਰ ਤੌਬਾ ਕਰਨੀ ਸੀ; ਅਤੇ ਫਿਰ ਪਰਮੇਸ਼ੁਰ ਦੇ ਸਿੰਘਾਸਨ ਤੋਂ ਮੁਆਫੀ ਵੱਗਣ ਲੱਗੀ। ਉਸਦੀ ਕਿਰਪਾ ਨੂੰ ਚਖਣਾ ਕਿੰਨ੍ਹਾਂ ਸੋਹਣਾ ਸੀ।

ਪਰਮੇਸ਼ੁਰ ਦੇ ਨਾਲ ਅਜਿਹੀ ਮੁਲਾਕਾਤ ਨੂੰ ਅੱਜ ਤੀਕ ਨਹੀ ਭੁਲਿਆ ਹਾਂ। ਅਤੇ ਮੈਂ ਇੱਕ ਅਣਮੋਲ ਸਬਕ ਨੂੰ ਸਿੱਖਿਆ ਹੈ। ਪਰਮੇਸ਼ੁਰ ਦੇ ਪਿੱਛੇ ਚਲਨ ਦਾ ਅਰਥ ਉਸਦੀ ਪਵਿੱਤ੍ਰਤਾਈ ਦੇ ਪਿੱਛੇ ਚਲਨਾ ਹੈ। ਇੱਕ ਪਵਿੱਤ੍ਰ ਦਿਲ ਘੁਮੰਡੀ ਦਿਲ ਨਹੀ ਹੁੰਦਾ ਹੈ, ਪ੍ਰੰਤੂ ਇੱਕ ਹਲੀਮ ਦਿਲ ਹੁੰਦਾ ਹੈ। ਅਤੇ ਪਰਮੇਸ਼ੁਰ ਕੇਵਲ ਹਲੀਮ ਦਿਲ ਦੀ ਹੀ ਪੁਕਾਰ ਨੂੰ ਸੁਣਦਾ ਹੈ। ਤੁਹਾਡੇ ਸਾਰੇ ਚੀਜਾਂ ਨੂੰ ਪ੍ਰਾਪਤ ਕਰਨ ਦੇ ਵਿੱਚ, ਪਵਿੱਤ੍ਰਤਾਈ ਨੂੰ ਪ੍ਰਾਪਤ ਕਰੋ! ਇਹ ਉਸਦੇ ਨਾਲ ਮੁਲਾਕਾਤ ਕੀਤੇ ਗਏ ਮਿੱਠੇ ਪਲਾਂ ਤੋਂ ਵਿੱਚੋ ਆਉਂਦੀ ਹੈ।

ਇਬਰਾਨੀਆਂ ਨੂੰ 12 :11-16

11 ਜਦੋਂ ਅਸੀਂ ਅਨੁਸ਼ਾਸਿਤ ਹੁੰਦੇ ਹਾਂ, ਇਹ ਸਾਡੇ ਲਈ ਪ੍ਰਸ਼ੰਸਾ ਨਹੀਂ ਲਿਆਉਂਦਾ, ਜਦਕਿ ਇਹ ਦਰਦ ਲਿਆਉਂਦਾ ਹੈ। ਪਰ ਬਾਦ ਵਿੱਚ, ਜਦੋਂ ਅਸੀਂ ਉਸ ਅਨੁਸ਼ਾਸਨ ਤੋਂ ਕੁਝ ਸਿੱਖ ਲੈਂਦੇ ਹਾਂ, ਅਸੀਂ ਸ਼ੁਰੂਆਤ ਤੋਂ ਸਹੀ ਢੰਗ ਵਿੱਚ ਜਿਉਣ ਲਈ ਸ਼ਾਂਤੀ ਪ੍ਰਾਪਤ ਕਰਦੇ ਹਾਂ। ਆਪਣੇ ਜੀਵਨ ਢੰਗ ਬਾਰੇ ਸਾਵੱਧਾਨ ਰਹੋ
12 ਤੁਸੀਂ ਕਮਜ਼ੋਰ ਹੋ ਚੁੱਕੇ ਹੋ। ਇਸ ਲਈ ਆਪਣੇ ਆਪ ਨੂੰ ਇੱਕ ਵਾਰ ਫ਼ੇਰ ਮਜ਼ਬੂਤ ਬਣਾਓ। 13 ਠੀਕ ਤਰੀਕੇ ਨਾਲ ਤੁਰੋ ਤਾਂ ਜੋ ਤੁਸੀਂ ਮੁਕਤੀ ਪ੍ਰਾਪਤ ਕਰ ਸੱਕੋ ਅਤੇ ਤੁਹਾਡੀਆਂ ਕਮਜ਼ੋਰੀਆਂ ਤੁਹਾਨੂੰ ਗੁਆਚਣ ਨਹੀਂ ਦੇਣਗੀਆਂ।
14 ਸਮੂਹ ਲੋਕਾਂ ਨਾਲ ਸ਼ਾਂਤੀ ਨਾਲ ਰਹਿਣ ਦੀ ਕੋਸ਼ਿਸ਼ ਕਰੋ। ਅਤੇ ਪਾਪ ਤੋਂ ਮੁਕਤ ਜੀਵਨ ਜਿਉਣ ਦੀ ਕੋਸ਼ਿਸ਼ ਕਰੋ। ਜੇ ਕਿਸੇ ਵਿਅਕਤੀ ਦਾ ਜੀਵਨ ਪਵਿੱਤਰ ਨਹੀਂ ਹੈ, ਉਹ ਕਦੀ ਵੀ ਪ੍ਰਭੂ ਨੂੰ ਨਹੀਂ ਵੇਖੇਗਾ। 15 ਸਾਵੱਧਾਨ ਰਹੋ ਕਿ ਕੋਈ ਵੀ ਵਿਅਕਤੀ ਪਰਮੇਸ਼ੁਰ ਦੀ ਕਿਰਪਾ ਹਾਸਲ ਕਰਨ ਵਿੱਚ ਅਸਫ਼ਲ ਨਾ ਹੋਵੇ। ਸਾਵੱਧਾਨ ਰਹੋ ਕਿ ਤੁਹਾਡੇ ਵਿੱਚੋਂ ਕੋਈ ਵੀ ਕੌੜੀ ਬੂਟੀ ਵਰਗਾ ਨਾ ਬਣ ਜਾਵੇ। ਅਜਿਹਾ ਵਿਅਕਤੀ ਤੁਹਾਡੇ ਸਾਰੇ ਸਮੂਹ ਨੂੰ ਗੰਦਾ ਕਰ ਸੱਕਦਾ ਹੈ।16 ਸਾਵੱਧਾਨ ਰਹੋ ਕਿ ਤੁਹਾਡੇ ਵਿੱਚੋਂ ਕੋਈ ਵੀ ਜਿਨਸੀ ਪਾਪ ਨਾ ਕਰੇ। ਸਾਵੱਧਾਨ ਰਹੋ ਕਿ ਕੋਈ ਵੀ ਏਸਾਉ ਵਰਗਾ ਨਹੀਂ ਜਿਸਨੇ ਕਦੇ ਵੀ ਪਰਮੇਸ਼ੁਰ ਬਾਰੇ ਨਹੀਂ ਸੋਚਿਆ। ਏਸਾਉ ਜੇਠਾ ਪੁੱਤਰ ਸੀ ਅਤੇ ਉਹ ਉਸ ਸਾਰੇ ਕਾਸੇ ਦਾ ਉੱਤਰਾਧਿਕਾਰੀ ਹੋਣ ਵਾਲਾ ਸੀ, ਜੋ ਉਸ ਦੇ ਪਿਤਾ ਦਾ ਸੀ। ਪਰ ਏਸਾਉ ਨੇ ਇਹ ਸਭ ਕੁਝ ਸਿਰਫ਼ ਇੱਕ ਡੰਗ ਭੋਜਨ ਦੀ ਖਾਤਿਰ ਵੇਚ ਦਿੱਤਾ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ