ਰੋਜਾਨਾਂ ਦਾ ਭਗਤੀ ਦਾ ਵੀਡੀਓ
ਅਜਿਹੀ ਪ੍ਰਾਰਥਨਾ ਜਿਹੜੀ ਆਉਣ ਵਾਲੀਆਂ ਪੀੜੀਆਂ ਨੂੰ ਪ੍ਰਭਾਵਿਤ ਕਰਦੀ ਹੈ
ਇਸ ਪਿਆਰੀ ਸੰਤਾਂ ਵਰਗੀ ਇਸਤਰੀ ਦੀ ਅੱਖਾਂ ਦੇ ਵਿੱਚ ਹੰਝੂ ਸਨ ਜਦੋਂ ਉਸਨੇ ਮੈਂਨੂੰ ਆਪਣੀ ਕਹਾਣੀ ਸੁਣਾਈ। “ਮੇਰੇ ਮਾਤਾ ਅਤੇ ਮੇਰੇ ਪਿਤਾ ਨੂੰ ਕੈਦ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਸਾਈਬੇਰਿਆ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈ,” ਉਸਨੇ ਕਿਹਾ। “ਮੈਂ ਇੱਕ ਛੋਟੀ ਲਡ਼ਕੀ ਸਾਂ, ਅਤੇ ਅਧਿਕਾਰੀਆਂ ਨੂੰ ਮੈਂਨੂੰ ਵੀ ਇੱਕ ਰੇਲਗੱਡੀ ਦੇ ਵਿੱਚ ਬਿਠਾ ਦਿੱਤਾ ਅਤੇ ਸਾਈਬੇਰੀਆ ਸ਼ਹਿਰ ਦੇ ਵਿੱਚ ਭੇਜ ਦਿੱਤਾ। ਮੈਂ ਉੱਥੇ ਕਿਸੇ ਨੂੰ ਵੀ ਨਹੀ ਜਾਣਦੀ ਸੀ ਅਤੇ ਇਹ ਵੀ ਨਹੀ ਜਾਣਦੀ ਸੀ ਕਿ ਮੈਂ ਕੀ ਕਰਾਂਗੀ। ਜਦੋਂ ਰੇਲਗੱਡੀ ਉਸ ਸ਼ਹਿਰ ਦੇ ਵਿੱਚ ਆਈ, ਮੈਂ ਉੱਥੇ ਉਤਰ ਗਈ, ਇੱਕ ਵੀ ਵਿਅਕਤੀ ਨੂੰ ਨਾ ਜਾਣਦੇ ਹੋਇਆ।
“ਇੱਕ ਇਸਤਰੀ ਮੇਰੇ ਕੋਲ ਚਲੀ ਆਈ ਅਤੇ ਮੈਂਨੂੰ ਪੁੱਛਿਆ ਕਿ ਜੇ ਮੈਂਨੂੰ ਕਿਸੇ ਮਦਦ ਦੀ ਲੋਡ਼ ਹੈ। ਉਹ ਮੈਂਨੂੰ ਆਪਣੇ ਨਾਲ ਆਪਣੇ ਘਰ ਵਿੱਚ ਲੈ ਗਈ ਅਤੇ ਮੈਂਨੂੰ ਕਿਹਾ ਕਿ ਉਸਦੇ ਨਾਲ ਕਿਹਡ਼ੀ ਘਟਨਾ ਘਟੀ ਸੀ। ਉਹ ਤਾਂ ਇੱਕ ਕੱਟਰਵਾਦੀ ਮਸੀਹ ਵਿਸ਼ਵਾਸੀ ਸੀ ਅਤੇ ਉਸਨੂੰ ਪਿਛਲੀ ਰਾਤ ਇੱਕ ਸੁਫਨਾ ਆਇਆ ਸੀ ਕਿ ਉੱਥੇ ਇੱਕ ਛੋਟੀ ਲਡ਼ਕੀ ਸੀ ਜਿਸਨੂੰ ਘਰ ਦੀ ਲੋਡ਼ ਸੀ। ਉਸਨੇ ਸੁਫਨੇ ਦੇ ਵਿੱਚ ਵੇਖਿਆ ਕਿ ਬੱਚਾ ਰੇਲਵੇ ਸ਼ਟੇਸ਼ਨ ਦੇ ਉੱਤੇ ਸੀ। ਇਸ ਲਈ, ਉਹ ਰੇਲਵੇ ਸ਼ਟੇਸ਼ਨ ਤੇ ਅਗਲੀ ਸਵੇਰੇ ਆਈ ਅਤੇ ਮੈਂ ਇਸ ਤਰ੍ਹਾਂ ਉਸਨੂੰ ਮਿਲ ਗਈ ਸਾਂ। ਉਸਨੇ ਮੈਂਨੂੰ ਆਪਣੇ ਬੱਚੇ ਦੀ ਤਰ੍ਹਾਂ ਪਾਲਿਆ ਜਦੋਂ ਤੀਕ ਮੈਂ ਵੱਡੀ ਨਹੀ ਹੋ ਗਈ ਸਾਂ। ਮੈਂ ਯੂਕੇਰਾਈਨ ਦੇਸ਼ ਵਿੱਚ ਵਾਪਸ ਆ ਗਈ ਜਦੋਂ ਮੈਂ 20 ਸਾਲ ਦੀ ਹੋ ਗਈ। ਮੇਰੀ ਮਾਂ ਨੂੰ ਕੈਦ ਦੇ ਵਿੱਚੋ ਛੱਡ ਦਿੱਤਾ ਗਿਆ ਸੀ, ਅਤੇ ਮੈਂ ਉਸਨੂੰ ਪਹਿਲੀ ਵਾਰੀ ਉਸ ਵੇਲੇ ਵੇਖਿਆ ਜਦੋਂ ਮੇਰੀ ਉਮਰ 20 ਸਾਲਾਂ ਦੇ ਵਿੱਚਕਾਰ ਸੀ। ਮੇਰੇ ਪਿਤਾ ਦੀ ਮੌਤ ਜੇਲ੍ਹ ਦੇ ਵਿੱਚ ਹੀ ਹੋ ਗਈ ਸੀ। ਮੈਂ ਉਸਨੂੰ ਕਦੀ ਨਹੀ ਵੇਖਿਆ।”
ਮੈਂ ਉਸਦੀ ਗਵਾਹੀ ਨੂੰ ਸੁਣ ਕੇ ਅਚਰਜ ਦੇ ਵਿੱਚ ਭਰ ਗਿਆ। ਕੀ ਤੁਸੀ ਕਲਪਨਾ ਕਰ ਸਕਦੇ ਹੋ ਕਿ ਉਸਦੇ ਧਰਮੀ ਮਾਤਾ-ਪਿਤਾ ਨੇ ਕਿੰਝ ਮਹਿਸੂਸ ਕੀਤਾ ਹੋਵੇਗਾ ਜਦੋਂ ਉਨ੍ਹਾਂ ਨੂੰ ਸਾਈਬੇਰੀਆ ਦੀ ਜੇਲ੍ਹ ਦਾ ਵਿੱਚ ਮਸੀਹ ਦੇ ਵਿੱਚ ਵਿਸ਼ਵਾਸ ਕਰਨ ਦੇ ਕਾਰਨ ਪਾ ਦਿੱਤਾ ਗਿਆ ਸੀ। ਮੈਂ ਉਸ ਵੇਲੇ ਦੇ ਪੂਰਬੀ ਯੂਰੋਪ ਦੇ ਮੁਸ਼ਕਿਲ ਸਮਿਆਂ ਦੇ ਵਿੱਚ ਰਹਿੰਦੇ ਵਿਸ਼ਵਾਸੀਆਂ ਦੇ ਬਾਰੇ ਵਿੱਚ ਜਾਣਦਾ ਹਾਂ, ਇਸ ਲਈ ਮੈਂ ਇਸ ਗੱਲ ਤੋਂ ਨਿਸ਼ਚਿਤ ਹਾਂ ਕਿ ਉਨ੍ਹਾਂ ਨੇ ਆਪਣੀ ਇਸ ਛੋਟੀ ਲਡ਼ਕੀ ਦੇ ਲਈ ਪ੍ਰਾਰਥਨਾ ਜਰੂਰ ਕੀਤੀ ਹੋਵਗੀ। ਮੈਂ ਇਸ ਗੱਲ ਤੋਂ ਨਿਸ਼ਚਿਤ ਹਾਂ ਕਿ ਉਨ੍ਹਾਂ ਨੇ ਪਰਮੇਸ਼ੁਰ ਤੋਂ ਉਸਦੀ ਦੇਖਭਾਲ ਦੇ ਲਈ ਪ੍ਰਾਰਥਨਾ ਕੀਤੀ ਹੋਵੇਗੀ ਅਤੇ ਇਹ ਵੀ ਇੱਕ ਦਿਨ ਉਹ ਉਸਨੂੰ ਆਪਣੀ ਮਹਿਮਾ ਦੇ ਲਈ ਇਸਤੇਮਾਲ ਕਰੇਗਾ।
ਉਨ੍ਹਾਂ ਦੀ ਪ੍ਰਾਰਥਨਾ ਕੋਈ ਸ਼ਕ ਵਾਲੀ ਗੱਲ ਨਹੀ ਹੈ ਕਿ ਉਸ ਕੱਟਰਵਾਦੀ ਮਸੀਹ ਵਿਸ਼ਵਾਸੀ ਇਸਤਰੀ ਦੇ ਦੁਆਰਾ ਉੱਤਰ ਦਿੱਤੀ ਗਈ। ਪ੍ਰੰਤੂ ਪਰਮੇਸ਼ੁਰ ਨੇ ਇਸ ਤੋਂ ਵੱਧ ਕੇ ਕੰਮ ਕੀਤਾ ਸੀ। ਉਹ ਇਸਤਰੀ ਤਾਂ ਯੂਕੇਰਾਈਨ ਦੇਸ਼ ਵਿੱਚ ਚਰਨੋਵਸੇ ਖੇਤਰ ਦੀਆਂ ਬੈਪਟਿਸਟ
ਅਤੇ ਇਵੇਂਜਲੀਕਲ ਕਲੀਸਿਯਾਵਾਂ ਦੇ ਸੁਪਰੀਟੇਂਡਨਟ ਦੀ ਪਤਨੀ ਹੈ। ਪਰਮੇਸ਼ੁਰ ਨੇ ਉਸਨੂੰ ਇਸ ਖੇਤਰ ਦੀਆਂ ਇਸਤਰੀਆਂ ਦੇ ਵਿੱਚ ਬਡ਼ੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਇਸਤੇਮਾਲ ਕੀਤਾ ਹੈ। ਭਲੇ ਹੀ ਲੋਕਾਂ ਨੇ ਇਸ ਮਾਂ ਦੇ ਵਿਸ਼ਵਾਸ ਅਤੇ ਪਰਿਵਾਰ ਨੂੰ ਨਾਸ਼ ਕਰਨ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਉਹ ਨਹੀ ਕਰ ਸਕੇ। ਕੋਈ ਵੀ ਵਿਅਕਤੀ ਨਹੀ – ਕੋਈ ਵੀ ਹਾਲਾਤ ਨਹੀ – ਕੋਈ ਵੀ ਅਧਿਕਾਰੀ ਨਹੀ ਜਾਂ ਤਾਕਤ ਜਿਸ ਦੀ ਤੁਲਨਾ ਇਸ ਧਰਮੀ ਮਾਤਾ-ਪਿਤਾ ਦੀਆਂ ਪ੍ਰਾਰਥਨਾਵਾਂ ਦੇ ਨਾਲ ਕੀਤੀ ਜਾ ਸਕੇ।
ਕਾਫੀ ਸਾਰੇ ਮਾਤਾ-ਪਿਤਾ ਇੰਝ ਮਹਿਸੂਸ ਕਰਦੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਆਪਣੇ ਕਾਬੂ ਨਹੀ ਰੱਖ ਪਰ ਰਹੇ ਹਨ। ਉਹ ਇੰਝ ਮਹਿਸੂਸ ਕਰਦੇ ਹਨ ਕਿ ਹਾਲਾਤ, ਮਿੱਤਰ, ਜਾਂ ਅਨਿਆ ਨੇ ਉਨ੍ਹਾਂ ਦੇ ਬੱਚਿਆਂ ਦੇ ਸਦੀਪਕ ਕਾਲ ਦੇ ਭੱਵਿਖ ਨੂੰ ਉਨ੍ਹਾਂ ਤੋਂ ਚੋਰੀ ਕਰ ਲਿਆ ਹੈ। ਪ੍ਰੰਤੂ ਸਾਨੂੰ ਇਹ ਗੱਲ ਨਹੀ ਭੁਲਣੀ ਚਾਹੀਦੀ ਹੈ ਕਿ ਸੁਰਗ ਅਜਿਹੀ ਪ੍ਰਾਰਥਨਾਵਾਂ ਦੇ ਨਾਲ ਭਰਿਆ ਹੋਇਆ ਹੈ ਜਿਹਡ਼ੀਆਂ ਧਰਮੀ ਮਾਵਾਂ ਅਤੇ ਪਿਤਾਵਾਂ ਨੇ ਕੀਤੀਆਂ ਹਨ ਜਿਹਡ਼ੇ ਆਪਣੇ ਬੱਚਿਆਂ ਦੇ ਲਈ ਰੋਏ ਹਨ।
ਹੰਨਾਹ ਇੱਕ ਇਸੇ ਤਰ੍ਹਾਂ ਦੀ ਇਸਤਰੀ ਸੀ। ਉਸਨੇ ਇੱਕ ਬੱਚੇ ਲਈ ਪਰਮੇਸ਼ੁਰ ਦੀ ਭਾਲ ਕੀਤੀ। ਹਾਲਾਤ ਤਾਂ ਅਸਭੰਵ ਜਿਹੇ ਲੱਗਦੇ ਹਨ। ਪ੍ਰੰਤੂ ਪਰਮੇਸ਼ੁਰ ਨੇ ਉਸਦੀ ਪ੍ਰਾਰਥਨਾ ਨੂੰ ਸੁਣਿਆ ਅਤੇ ਉਸਦਾ ਉੱਤਰ ਦਿੱਤਾ। ਉਸਨੇ ਕਿਹਾ, “ਹੇ ਮੇਰੇ ਸੁਆਮੀ, ਤੇਰੀ ਜਿੰਦ ਦੀ ਸੌਂਹ, ਹੇ ਸੁਆਮੀ, ਮੈਂ ਉਹੋ ਤੀਵੀਂ ਹਾਂ ਜਿਹ ਨੇ ਤੇਰੇ ਕੋਲ ਐਥੇ ਖਡ਼ੋ ਕੇ ਯੋਹਵਾਹ ਦੇ ਅੱਗੇ ਬੇਨਤੀ ਕੀਤੀ ਸੀ ਸੋ ਯਹੋਵਾਹ ਨੇ ਮੇਰੀ ਅਰਜੋਈ ਜੋ ਮੈਂ ਉਸ ਕੋਲੋਂ ਮੰਗੀ ਸੀ ਪੂਰੀ ਕੀਤੀ। ਏਸ ਲਈ ਮੈਂ ਵੀ ਏਹ ਯਹੋਵਾਹ ਨੂੰ ਦੇ ਦਿੱਤਾ ਹੈ। ਜਿੰਨਾ ਚਿਰ ਉਹ ਜੀਉਂਦਾ ਹੈ ਯਹੋਵਾਹ ਦਾ ਦਿੱਤਾ ਹੋਇਆ ਰਹੇ ਅਤੇ ਉਸ ਨੇ ਯੋਹਵਾਹ ਨੂੰ ਉੱਥੇ ਮੱਥਾ ਟੇਕਿਆ” (1 ਸਮੂਏਲ 1:26-27)। ਪਰਮੇਸ਼ੁਰ ਸਮੂਏਲ ਨੂੰ ਬਡ਼ੀ ਸਾਮਰਥ ਦੇ ਨਾਲ ਇਸਤੇਮਾਲ ਕੀਤਾ। ਹੰਨਾਹ ਦੀ ਪ੍ਰਾਰਥਨਾਵਾਂ ਨੇ ਉਸ ਜਵਾਨ ਬੱਚੇ ਨੂੰ ਅਤੇ ਅਖੀਰ ਵਿੱਚ, ਇਸਰਾਏਲ ਦੇਸ਼ ਦੇ ਭੱਵਿਖ ਨੂੰ ਪ੍ਰਭਾਵਿਤ ਕੀਤਾ।
ਕਈ ਵਾਰੀ ਪਰਮੇਸ਼ੁਰ ਦੇ ਉੱਤੇ ਲੋਕਾਂ ਦੇ ਦਿਲਾਂ ਨੂੰ ਛੂਹ ਲੈਣ ਦੇ ਲਈ ਵਿਸ਼ਵਾਸ ਕਰਨਾ ਅਸਾਨ ਹੁੰਦਾ ਹੈ ਜਿੰਨ੍ਹਾਂ ਨੂੰ ਅਸੀ ਕਦੀ ਨਹੀ ਮਿਲੇ ਹਾਂ ਇਸਦੀ ਬਜਾਏ ਕਿ ਅਸੀ ਆਪਣੇ ਬੱਚਿਆਂ ਨੂੰ ਛੂਹ ਜਾਣ ਦੇ ਵਿੱਚ ਵਿਸ਼ਵਾਸ ਕਰੀਏ। ਇਹ ਇਸ ਲਈ ਹੈ ਕਿਉਂਕਿ ਅਸੀ ਹਾਲਾਤ ਦੀ ਨੇਡ਼ਤਾ ਦੇ ਨਾਲ ਜਾਣਕਾਰੀ ਰੱਖਦੇ ਹਾਂ। ਪ੍ਰੰਤੂ ਸਾਨੂੰ ਉੰਝ ਹੀ ਕਰਨਾ ਚਾਹੀਦਾ ਹੈ ਜਿਵੇਂ ਹੰਨਾਹ ਨੇ ਕੀਤਾ। ਉਸਨੇ ਹਾਲਾਤਾਂ ਦੇ ਉੱਤੋ ਆਪਣੀ ਨਜਰਾਂ ਨੂੰ ਹਟਾ ਲਿਆ ਅਤੇ ਪਰਮੇਸ਼ੁਰ ਦੇ ਉੱਤੇ ਆਪਣੇ ਭਰੋਸੇ ਨੂੰ ਰੱਖ ਦਿੱਤਾ। ਉਸਨੇ ਪਰਮੇਸ਼ੁਰ ਦੇ ਚਿਹਰੇ ਦੀ ਭਾਲ ਕੀਤੀ, ਅਤੇ ਪਰਮੇਸ਼ੁਰ ਨੇ ਉਸਨੂੰ ਉੱਤਰ ਦਿੱਤਾ। ਇੱਕ ਆਉਣ ਵਾਲੀ ਪੀਡ਼ੀ ਦੇ ਉੱਤੇ ਪ੍ਰਭਾਵ ਪਿਆ ਅਤੇ ਉਹ ਸੀ ਉਸਦੀਆਂ ਪ੍ਰਾਰਥਨਾਵਾਂ ਅਤੇ ਉਸਦੇ ਹੰਝੂਆਂ ਕਾਰਨ। ਕੀ ਅਗਲੀ ਪੀਡ਼ੀ ਤੁਹਾਡੀਆਂ ਪ੍ਰਾਰਥਨਾਵਾਂ ਅਤੇ ਹੰਝੂਆਂ ਦੇ ਕਾਰਨ ਪ੍ਰਭਾਵਿਤ ਹੋਵੇਗੀ।
1 ਸਮੂਏਲ 1 :21-28
21 ਉਸ ਵਰ੍ਹੇ ਜਦੋਂ ਅਲਕਾਨਾਹ ਸਾਲਾਨਾ ਬਲੀਆਂ ਅਤੇ ਪਰਮੇਸ਼ੁਰ ਨਾਲ ਕੀਤੇ ਇਕਰਾਰ ਨੂੰ ਪੂਰਾ ਕਰਨ ਲਈ ਸ਼ੀਲੋਹ ਨੂੰ ਗਿਆ। ਉਹ ਆਪਣੇ ਪਰਿਵਾਰ ਨੂੰ ਵੀ ਆਪਣੇ ਨਾਲ ਲੈ ਗਿਆ। 22 ਪਰ ਹੰਨਾਹ ਨਾ ਗਈ। ਉਸ ਨੇ ਅਲਕਾਨਾਹ ਨੂੰ ਕਿਹਾ, “ਜਦੋਂ ਬੱਚਾ ਕੁਝ ਪਦਾਰਥ ਖਾਣ ਯੋਗ ਹੋ ਜਾਵੇਗਾ ਤਾਂ ਮੈਂ ਇਸ ਨੂੰ ਸ਼ੀਲੋਹ ਲੈ ਜਾਵਾਂਗੀ ਅਜੇ ਇਹ ਦੁੱਧ ਪੀਂਦਾ ਬਾਲ ਹੈ। ਫ਼ਿਰ ਮੈਂ ਇਸ ਨੂੰ ਯਹੋਵਾਹ ਨੂੰ ਅਰਪਨ ਕਰ ਦੇਵਾਂਗੀ। ਇਹ ਫ਼ਿਰ ਨਜ਼ੀਰੀ ਹੋਵੇਗਾ ਅਤੇ ਹਮੇਸ਼ਾ ਸ਼ੀਲੋਹ ਵਿੱਚ ਹੀ ਰਹੇਗਾ।”
23 ਹੰਨਾਹ ਦੇ ਪਤੀ ਅਲਕਾਨਾਹ ਨੇ ਉਸ ਨੂੰ ਕਿਹਾ, “ਤੈਨੂੰ ਜਿਵੇਂ ਠੀਕ ਲੱਗਦਾ ਹੈ ਉਵੇਂ ਹੀ ਕਰ। ਜਦ ਤੱਕ ਤੇਰਾ ਪੁੱਤਰ ਠੋਸ ਭੋਜਨ ਖਾਣਾ ਸ਼ੁਰੂ ਨਹੀਂ ਕਰਦਾ ਤੂੰ ਘਰੇ ਰਹਿ ਸੱਕਦੀ ਹੈ। ਯਹੋਵਾਹ ਆਪਣਾ ਬਚਨ ਪੂਰਾ ਕਰੇ।”2 ਇਸ ਲਈ ਉਹ ਓਨੀ ਦੇਰ ਘਰੇ ਹੀ ਰਹੀ ਜਦ ਤੱਕ ਉਸ ਦੇ ਪੁੱਤਰ ਨੇ ਠੋਸ ਭੋਜਨ ਖਾਣਾ ਸ਼ੁਰੂ ਨਾ ਕੀਤਾ। ਹੰਨਾਹ ਦਾ ਸਮੂਏਲ ਨੂੰ ਏਲੀ ਕੋਲ ਸ਼ੀਲੋਹ ਲੈ ਕੇ ਜਾਣਾ
24 ਜਦੋਂ ਬੱਚਾ ਠੋਸ ਭੋਜਨ ਖਾਣ ਲਈ ਕਾਫ਼ੀ ਵੱਡਾ ਹੋ ਗਿਆ ਹੰਨਾਹ ਉਸ ਨੂੰ ਸ਼ੀਲੋਹ ਵਿੱਚ ਯਹੋਵਾਹ ਦੇ ਘਰ ਲੈ ਗਈ। ਹੰਨਾਹ ਆਪਣੇ ਨਾਲ ਤਿੰਨ ਬਲਦ 20 ਪਾਉਂਡ ਆਟਾ ਅਤੇ ਇੱਕ ਦਾਖ ਦੀ ਬੋਤਲ ਵੀ ਲੈ ਕੇ ਗਈ।
25 ਜਦੋਂ ਉਹ ਯਹੋਵਾਹ ਦੇ ਅੱਗੇ ਹਾਜਰ ਹੋਏ ਤਾਂ ਅਲਕਾਨਾਹ ਨੇ ਯਹੋਵਾਹ ਅੱਗੇ ਬਲੀ ਦੇਣ ਲਈ ਵੱਛੇ ਨੂੰ ਮਾਰਿਆ ਜਿਵੇਂ ਕਿ ਉਹ ਹਰ ਸਾਲ ਕਰਦਾ ਸੀ। ਫ਼ਿਰ ਹੰਨਾਹ ਨੇ ਉਸ ਬਾਲਕ ਨੂੰ ਏਲੀ ਦੇ ਹਵਾਲੇ ਕੀਤਾ। 26 ਹੰਨਾਹ ਨੇ ਏਲੀ ਨੂੰ ਕਿਹਾ, “ਖਿਮਾ ਕਰਨਾ ਸੁਆਮੀ। ਮੈਂ ਉਹੀ ਔਰਤ ਹਾਂ ਜੋ ਤੇਰੇ ਸਾਹਮਣੇ ਉਸ ਦਿਨ ਯਹੋਵਾਹ ਅੱਗੇ ਪ੍ਰਾਰਥਨਾ ਕਰ ਰਹੀ ਸੀ। ਮੈਂ ਕਸਮ ਖਾਦੀ ਹਾਂ ਕਿ ਮੈਂ ਸੱਚ ਆਖ ਰਹੀ ਹਾਂ। 27 ਮੈਂ ਇਸ ਬੱਚੇ ਲਈ ਪ੍ਰਾਰਥਨਾ ਕੀਤੀ ਸੀ ਅਤੇ ਯਹੋਵਾਹ ਨੇ ਮੇਰੀ ਅਰਜ਼ ਸੁਣੀ ਅਤੇ ਪੂਰੀ ਕੀਤੀ ਅਤੇ ਯਹੋਵਾਹ ਨੇ ਮੈਨੂੰ ਇਸ ਬਾਲਕ ਦੀ ਦਾਤ ਬਖਸ਼ੀ। 28 ਅਤੇ ਹੁਣ ਮੈਂ ਇਹ ਬੱਚਾ ਯਹੋਵਾਹ ਨੂੰ ਸੌਂਪਣ ਆਈ ਹਾਂ। ਇਹ ਸਾਰੀ ਉਮਰ ਆਪਣੇ ਯਹੋਵਾਹ ਦੀ ਸੇਵਾ ਕਰੇਗਾ।”
ਤਦ ਹੰਨਾਹ ਦੇ ਬਾਲਕ ਨੂੰ ਉੱਥੇ ਛੱਡਿਆ ਅਤੇ ਯਹੋਵਾਹ ਦੀ ਉਪਾਸਨਾ ਕਰਨ ਲੱਗੀ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
