ਰੋਜਾਨਾਂ ਦਾ ਭਗਤੀ ਦਾ ਵੀਡੀਓ
ਅਜਿਹੀ ਪ੍ਰਾਰਥਨਾ ਜਿਹਡ਼ੀ ਸਾਡੇ ਭੱਵਿਖ ਨੂੰ ਪ੍ਰਭਾਵਿਤ ਕਰਦੀ ਹੈ
ਮੈਂ ਕਦੀ ਵੀ ਉਸ ਰਾਤ ਨੂੰ ਨਹੀ ਭੁੱਲ ਸਕਦਾ ਹਾਂ। ਮੈਂ ਮਸੀਹ ਨੂੰ ਮੁਕਤੀਦਾਤਾ ਮੰਨ ਲੈਣ ਵਾਲੀ ਪ੍ਰਾਰਥਨਾ ਨੂੰ ਖਤਮ ਹੀ ਕੀਤਾ ਸੀ। ਇੱਕ ਯੂਨੀਵਰਸਟੀ ਦੇ ਵਿਦਿਆਰਥੀ ਦੇ ਰੂਪ ਵਿੱਚ, ਮੈਂ ਜੀਵਨ ਦੇ ਸੱਚੇ ਅਰਥਾਂ ਅਤੇ ਉਦੇਸ਼ਾਂ ਦੇ ਬਾਰੇ ਵਿੱਚ ਖੋਜ ਕੀਤੀ ਸੀ। ਮੈਂ ਪਰਮੇਸ਼ੁਰ ਦੀ ਭਲਿਆਈ ਅਤੇ ਕਿਰਪਾ ਦੇ ਨਾਲ ਡਰ ਵਿੱਚ ਸਾਂ। ਮੈਂ ਉਸ ਵਿਅਕਤੀ ਦੇ ਕੋਲ ਗਿਆ ਜਿਹਡ਼ਾ ਇਹ ਕਹਿ ਰਿਹਾ ਸੀ ਕਿ, “ਮੈਂ ਸੋਚਦਾ ਹਾਂ ਕਿ ਪਰਮੇਸ਼ੁਰ ਮੈਂਨੂੰ ਸੇਵਾਕਾਈ ਵਿੱਚ ਚਾਹੁੰਦਾ ਹੈ।”
ਉਸਦੇ ਸ਼ਬਦਾਂ ਨੇ ਮੇਰੇ ਬਾਕੀ ਦੇ ਜੀਵਨ ਦੀ ਦਿਸ਼ਾ ਨੂੰ ਨਿਰਧਾਰਤ ਕੀਤਾ। “ਕੀ ਤੁਸੀ ਜਾਣਦੇ ਹੋ ਕਿ ਤੁਹਾਨੂੰ ਬਚਾਉਣ ਦੇ ਲਈ ਮਸੀਹ ਨੂੰ ਕੀ ਕਰਨਾ ਪਿਆ?” ਉਸਨੇ ਕਿਹਾ।
“ਨਹੀ, ਮੈਂ ਨਹੀ ਜਾਣਦਾ,” ਮੈਂ ਹੌਲੀ ਜਿਹਾ ਉੱਤਰ ਦਿੱਤਾ।
“ਯਿਸੂ ਸੀ, ਹੈ ਅਤੇ ਸਦਾ ਪਰਮੇਸ਼ੁਰ ਦੇ ਨਾਲ ਰਹੇਗਾ,” ਉਸਨੇ ਕਿਹਾ। “ਪਰ ਤਾਂ ਵੀ ਉਸਨੇ ਆਪਣੀ ਮਹਿਮਾ ਨੂੰ ਛੱਡ ਦਿੱਤਾ ਅਤੇ ਧਰਤੀ ਦੇ ਉੱਤੇ ਆ ਗਿਆ। ਉਹ ਸਾਡੇ ਪਾਪਾਂ ਦੇ ਲਈ ਮਰਨ ਦੇ ਲਈ ਆਇਆ। ਉਸਨੂੰ ਤਿਆਗਿਆ, ਮਾਰਿਆ, ਅਤੇ ਅਖੀਰ ਦੇ ਵਿੱਚ ਨਿਰਦਯੀ ਰੋਮੀਆਂ ਦੀ ਸਲੀਬ ਦੇ ਉੱਤੇ ਲਟਕਾ ਦਿੱਤਾ ਗਿਆ ਸੀ। ਉਸਨੇ ਇਹ ਸਭ ਕੁੱਝ ਤੁਹਾਡੇ ਲਈ ਕੀਤਾ, ਅਤੇ ਯਾਦ ਰੱਖੋ, ਉਹ ਮਹਿਮਾ ਦਾ ਰਾਜਾ ਹੈ। ਜੇ ਉਸਨੇ ਇਹ ਤੁਹਾਡੇ ਲਈ ਕੀਤਾ ਹੈ, ਤਾਂ ਫਿਰ ਤੁਹਾਨੂੰ ਵੀ ਉਸਦੇ ਲਈ ਕੁੱਝ ਵੀ ਕਰਨ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ।”
ਇੰਨ੍ਹਾਂ ਸ਼ਬਦਾਂ ਨੇ ਮੇਰੇ ਦਿਨ ਨੂੰ ਵਿੰਨ ਦਿੱਤਾ। ਉਸ ਰਾਤ, ਮੈਂ ਪ੍ਰਾਰਥਨਾ ਕਰ ਰਿਹਾ ਸਾਂ, “ਹੇ, ਪਰਮੇਸ਼ੁਰ, ਤੁਸੀ ਜੋ ਕੁੱਝ ਮੇਰੇ ਜੀਵਨ ਦੇ ਦੁਆਰਾ ਕਰਨਾ ਚਾਹੁੰਦੇ ਹੋ, ਮੈਂ ਤੁਹਾਨੂੰ ਦੇ ਦੇਣਾ ਚਾਹੁੰਦਾ ਹਾਂ। ਮੈਂ ਉੱਥੇ ਜਾਵਾਂਗਾ ਜਿੱਥੇ ਤੁਸੀ ਮੈਂਨੂੰ ਲੈ ਜਾਣਾ ਚਾਹੁੰਦੇ ਹੋ, ਉਹੋ ਕਰਾਂਗਾਂ ਜਿਹਡ਼ਾ ਤੁਸੀ ਮੈਨੂੰ ਕਰਾਉਣਾ ਚਾਹੁੰਦੇ ਹੋ, ਅਤੇ ਉਹੋ ਬਣ ਜਾਵਾਂਗਾ ਜਿਹਡ਼ਾ ਤੁਸੀ ਮੇਰੇ ਤੋਂ ਚਾਹੁੰਦੇ ਹੋ।” ਮੈਂ ਇਸ ਪ੍ਰਾਰਥਨਾ ਦੇ ਸਿੱਟੇ ਵੱਜੋਂ ਭੱਵਿਖ ਵਿੱਚ ਪੈਂਣ ਵਾਲੇ ਪ੍ਰਭਾਵ ਦੇ ਬਾਰੇ ਵਿੱਚ ਥੋਡ਼ਾ ਜਿਹਾ ਹੀ ਜਾਣਦਾ ਸੀ।
ਮੈਂ ਨਹੀ ਜਾਣਦਾ ਸੀ ਕਿ ਕਿਵੇਂ ਪਰਮੇਸ਼ੁਰ ਮੇਰੇ ਜੀਵਨ ਨੂੰ ਇਸਤੇਮਾਲ ਕਰੇਗਾ, ਪ੍ਰੰਤੂ ਮੈਂ ਉਸ ਰਾਤ ਆਪਣੇ ਪੂਰੇ ਭਰੋਸੇ ਨੂੰ ਉਸਦੇ ਵਿੱਚ ਰੱਖਣ ਦਾ ਫੈਸਲਾ ਲਿਆ। ਮੈਂ ਉਸ ਰਾਤ ਇੱਕ ਸਬਕ ਨੂੰ ਸਿੱਖਿਆ ਜਿਹਡ਼ਾ ਮੇਰੇ ਭੱਵਿਖ ਦੇ ਜੀਵਨ ਵਿੱਚ ਕਈ ਸਾਲ ਮੇਰੇ ਨਾਲ ਰਹਿਣ ਲਈ ਜਾ ਰਿਹਾ ਸੀ – ਜਦੋਂ ਮੈਂ ਆਪਣੇ ਜੀਵਨ ਨੂੰ ਪਰਮੇਸੁਰ ਦੇ ਹੱਥਾਂ ਦੇ ਵਿੱਚ ਸੌਂਪ ਦਿੱਤਾ, ਤਾਂ ਉਹ ਸਭ ਕੁੱਝ ਨੂੰ ਮੇਰੇ ਜੀਵਨ ਦੇ ਵਿੱਚ ਪੁਰਿਆਂ ਕਰੇਗਾ ਜਿਸਨੂੰ ਮੈਂ ਕਰਨ ਦੀ ਇੱਛਿਆ ਕਰਦਾ ਹਾਂ।
ਆਮ ਤੌਰ ਤੇ, ਅਸੀ ਆਪਣੇ ਜੀਵਨ ਦੇ ਵਿੱਚ ਯੋਜਨਾ ਬਣਾਉਂਦੇ ਅਤੇ ਫਿਰ ਇੰਨ੍ਹਾਂ ਯੋਜਨਾਵਾਂ ਦੇ ਆਲੇ-ਦੁਆਲੇ ਕੰਮਾਂ ਦੀ ਉਸਾਰੀ ਕਰਦੇ ਹਾਂ। ਪ੍ਰੰਤੂ ਪਰਮੇਸ਼ੁਰ ਇਸਦੇ ਬਿਲਕੁਲ ਉਲਟ ਕਹਿੰਦਾ ਹੈ। ਉਹ ਕਹਿੰਦਾ ਹੈ ਕਿ, “ਆਪਣੇ ਕੰਮਾਂ ਨੂੰ ਯਹੋਵਾਹ ਦੇ ਹੱਥਾਂ ਦੇ ਉੱਤੇ ਛੱਡ ਦੇਹ, ਤਾਂ ਤੇਰੇ ਮਨੋਰਥ ਪੂਰੇ ਹੋਣਗੇ” (ਕਹਾਉਂਤਾ 16:3)। ਪਰਮੇਸ਼ੁਰ ਦੀ ਇਹ ਇੱਛਿਆ ਹੈ ਕਿ ਸਾਡਾ ਜੀਵਨ ਪੂਰੀ ਤਰ੍ਹਾਂ ਉਸਦੀ ਅਧੀਨਤਾ ਦੇ ਵਿੱਚ ਹੋ ਜਾਵੇ। ਜਦੋਂ ਅਸੀ ਆਪਣੇ ਆਪ ਨੂੰ ਉਸਦੀ ਅਧੀਨਤਾ ਦੇ ਵਿੱਚ ਸੌਪਦੇ ਹਾਂ ਅਤੇ ਉਸਦੇ ਬਚਨ ਦੀ ਆਗਿਆ ਵਿੱਚ ਹਲੀਮਤਾ ਦੇ ਨਾਲ ਚਲਦੇ ਹਾਂ , ਤਾਂ ਉਹ ਆਪਣੀ ਯੋਜਨਾਵਾਂ ਨੂੰ ਸਾਡੇ ਜੀਵਨਾਂ ਦੇ ਵਿੱਚ ਪੁਰਿਆਂ ਕਰਦਾ ਹੈ।
ਜਦੋਂ ਅਸੀ ਪਰਮੇਸ਼ੁਰ ਦੀ ਅਧੀਨਤਾ ਦੇ ਵਿੱਚ ਆਪਣੇ ਆਪ ਨੂੰ ਦੇ ਦਿੰਦੇ ਹਾਂ, ਉਹ ਸਾਨੂੰ ਆਪਣੀ ਯੋਜਨਾਵਾਂ ਨੂੰ ਵਿਖਾਵੇਗਾ ਅਤੇ ਸਾਨੂੰ ਉਨ੍ਹਾਂ ਯੋਜਨਾਵਾਂ ਨੂੰ ਲੈ ਚਲਨ ਦੇ ਲਈ ਯੋਗ ਬਣਾਵੇਗਾ। ਪਰਮੇਸ਼ੁਰ ਦੀ ਅਧੀਨਤਾ ਦੇ ਵਿੱਚ ਆਉਣ ਲਈ ਕੀਤੀ ਗਈ ਪ੍ਰਾਰਥਨਾ ਸਾਡੇ ਜੀਵਨਾਂ ਨੂੰ ਪੂਰੀ ਸਾਮਰਥ ਦੇ ਨਾਲ ਜੀਉਣ ਦੇ ਲਈ ਸਾਨੂੰ ਸਭ ਤੋਂ ਵੱਡੀ ਆਸ ਦਿੱਤਾ ਗਈ ਹੈ। ਸਾਡਾ ਭੱਵਿਖ ਉਸਦੀ ਇੱਛਿਆ ਦੇ ਵਿੱਚ ਆਪਣੇ ਆਪ ਨੂੰ ਪੂਰਨ ਤਰੀਕੇ ਦੇ ਨਾਲ ਦੇ ਦਿੱਤੇ ਜਾਣ ਵਿੱਚ ਸਾਡੇ ਲਈ ਸਭ ਤੋਂ ਜਿਆਦਾ ਸਾਫ ਦਿਸ਼ਾ ਨੂੰ ਵੇਖੇਗਾ।
ਉਸ ਥਾਂ ਨੂੰ ਲੱਭੋ ਜਿੱਥੇ ਤੁਸੀ ਪਰਮੇਸ਼ੁਰ ਦੇ ਨਾਲ ਇੱਕਲੇ ਵਿੱਚ ਸਮਾਂ ਬਤੀਤ ਕਰ ਸਕਦੇ ਹੋ ਅਤੇ ਅੱਜ ਦੇ ਕੰਮਾਂ ਨੂੰ ਉਸਦੇ ਹੱਥਾਂ ਦੇ ਵਿੱਚ ਸੌਂਪ ਸਕਦੇ ਹੋ। ਅਜਿਹਾ ਰੋਜਾਨਾ ਕਰਨਾ ਸਿੱਖੋ। ਜਦੋਂ ਤੁਸੀ ਇੰਝ ਕਰਦੇ ਹੋ, ਤੁਸੀ ਇਹ ਵੇਖੋਗੇ ਕਿ ਪਰਮੇਸ਼ੁਰ ਤੁਹਾਡੇ ਜੀਵਨ ਦੇ ਲਈ ਆਪਣੇ ਯੋਜਨਾ ਨੂੰ ਪਰਗਟ ਕਰਨਾ ਅਰੰਭ ਕਰ ਦੇਵੇਗਾ। ਤੁਹਾਡੇ ਭੱਵਿਖ ਦੇ ਜੀਵਨ ਦੇ ਲਈ ਪਰਮੇਸ਼ੁਰ ਦੀ ਇੱਛਿਆ ਤੁਹਾਡੇ ਅੱਜ ਉਸਦੀ ਅਧੀਨਤਾ ਦੇ ਵਿੱਚ ਆਉਣ ਹੈ। ਕਾਫੀ ਸਾਰੇ ਲੋਕ ਕੁੱਝ ਨਾਟਕੀਯਾ ਨਿਸ਼ਾਨਾ ਨੂੰ ਆਪਣੇ ਜੀਵਨ ਦੇ ਭੱਵਿਖ ਦੀ ਦਿਸ਼ਾ ਨੂੰ ਸਮਝਣ ਦੇ ਲਈ ਲੱਭਦੇ ਹਨ। ਪ੍ਰੰਤੂ ਪਰਮੇਸ਼ੁਰ ਸਾਨੂੰ ਇਸ ਗੱਲ ਤੋਂ ਉਤਸਾਹਿਤ ਕਰਦਾ ਹੈ ਕਿ ਅਸੀ ਛੋਟਿਆਂ ਗੱਲਾਂ ਤੋਂ ਅਰੰਭ ਕਰਿਏ – ਜਿਵੇਂ ਅੱਜ ਦੇ ਦਿਨ ਦੇ ਕੰਮਾਂ ਨੂੰ ਉਸਦੇ ਹੱਥਾਂ ਦੇ ਵਿੱਚ ਸੌਂਪ ਦੇਣਾ। ਫਿਰ ਅਸੀ ਆਪਣੀਆਂ ਯੋਜਨਾਵਾਂ ਨੂੰ ਵੇਖਾਂਗੇ, ਜਾਂ ਕੀ ਅਸੀ ਇਹ ਕਹਿਏ ਕਿ ਉਸਦੀ ਯੋਜਨਾਵਾਂ ਨੂੰ ਵੇਖਾਂਗੇ, ਜਿਹਡ਼ਿਆਂ ਉਹ ਸਾਡੇ ਜੀਵਨਾਂ ਦੇ ਵਿੱਚ ਸਥਾਪਿਤ ਕਰ ਰਿਹਾ ਹੋਵੇਗਾ।
ਕਹਾਉਤਾਂ 16 : 1-4
ਆਦਮੀ ਦਾ ਦਿਮਾਗ਼ ਯੋਜਨਾਵਾਂ ਬਣਾਉਂਦਾ ਹੈ, ਪਰ ਸਹੀ ਗੱਲ ਆਖਣਾ — ਇਹ ਯਹੋਵਾਹ ਵੱਲੋਂ ਇੱਕ ਸੁਗਾਤ ਹੈ।
2 ਬੰਦਾ ਸੋਚਦਾ ਹੈ ਕਿ ਉਸ ਦੇ ਰਸਤੇ ਸਹੀ ਹਨ, ਪਰ ਯਹੋਵਾਹ ਉਸ ਦੇ ਮਨੋਰਥਾਂ ਨੂੰ ਪਰੱਖਦਾ ਹੈ।
3 ਆਪਣੇ ਹਰ ਕੰਮ ਵਿੱਚ ਯਹੋਵਾਹ ਵੱਲ ਪਰਤੋਂ, ਅਤੇ ਤੁਹਾਡੀਆਂ ਸਾਰੀਆਂ ਵਿਉਂਤਾ ਸਥਾਪਿਤ ਕੀਤੀਆਂ ਜਾਣਗੀਆਂ।
4 ਯਹੋਵਾਹ ਹਰੇਕ ਤੋਂ ਉਸ ਦਾ ਹਿਸਾਬ ਲੈਂਦਾ ਹੈ, ਦੁਸ਼ਟ ਵਿਅਕਤੀ ਤੋਂ ਵੀ ਉਸ ਦੇ ਮੁਸੀਬਤ ਦੇ ਦਿਨ ਵਿੱਚ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
