Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਉਸਨੂੰ ਸਭ ਤੋਂ ਪਹਿਲਾਂ ਭਾਲਣਾ

ਮੈਂ ਬਹੁਤ ਜਿਆਦਾ ਪਰੇਸ਼ਾਨ ਹੋਇਆ ਉਨ੍ਹਾਂ ਨੇ ਮੈਂਨੂੰ ਜਗਾਇਆ। ਇੱਥੇ ਕੁੱਝ ਅਜਿਹੀ ਗੱਲ ਹੈ ਜਿਹਡ਼ੀ ਸ਼ਾਇਦ ਤੁਹਾਨੂੰ ਜਾਣਨ ਦੀ ਲੋਡ਼ ਹੈ। ਮੈਂਨੂੰ ਸਵੇਰੇ ਮੁਸ਼ਕਿਲ ਆਉਂਦੀ ਹੈ। ਕਿਉਂਕਿ ਮੈਂਨੂੰ ਸਾਹ ਦੀ ਬੀਮਾਰੀ ਹੈ, ਮੇਰੀ ਲਈ ਮੇਰੇ ਲਹੂ ਨੂੰ ਚਲਾਈ ਰੱਖਣਾ ਬਣਾ ਹੀ ਔਖਾ ਹੁੰਦਾ ਹੈ ਅਤੇ ਇਹ ਕਰਨਾ ਕਿ ਮੈਂ ਹਰ ਰੋਜ ਸਭ ਤੋਂ ਪਹਿਲਾਂ ਉੱਠਣ ਵਾਲਾ ਵਿਅਕਤੀ ਹੋਵਾਂ। ਇਹ ਮੇਰੇ ਲਈ ਦਿਨ ਦੇ ਅਰੰਭ ਦੇ ਵਿੱਚ ਪਰਮੇਸ਼ੁਰ ਦੇ ਨਾਲ ਇੱਕ ਚੰਗੇ ਸ਼ਾਤ ਸਮੇਂ ਨੂੰ ਬਣਾਈ ਰੱਖਣ ਵਿੱਚ ਮੁਸ਼ਕਿਲ ਪੈਦਾ ਕਰਦਾ ਹੈ। ਕਾਫੀ ਸਾਰੇ ਲੋਕ ਜਿਹਡ਼ੇ ਮੇਰੇ ਵਰਗੇ ਹਾਲਾਤਾ ਦੇ ਵਿੱਚ ਹਨ ਉਹ ਇੰਝ ਕਹਿਣਗੇ, “ਇਸ ਦਾ ਅਰਥ ਹੈ ਕਿ ਸਾਨੂੰ ਹਰ ਰੋਜ ਸਵੇਰੇ ਪ੍ਰਰਾਥਨਾ ਕਰਨ ਦੀ ਲੋਡ਼ ਨਹੀ ਹੈ। ਦਿਨ ਦੇ ਅਖੀਰ ਵਿੱਚ ਪ੍ਰਰਾਥਨਾ ਕਰਨਾ ਬੇਹਤਰ ਹੈ।”ਇਹ ਸਵੇਰ ਦਾ ਸਮੇਂ ਸੀ। ਕੁੱਝ ਪਾਸਟਰ ਅਤੇ ਮੈਂ ਪਰਮੇਸ਼ੁਰ ਦੀ ਭਾਲ ਕਰ ਰਹੇ ਸਾਂ। ਅਸੀ ਇਹ ਚਾਹੁੰਦਾ ਸਾਂ ਕਿ ਪਰਮੇਸ਼ੁਰ ਆਪਣੇ ਲੋਕਾਂ ਦੇ ਵਿੱਚ ਚਲੇ, ਅਤੇ ਅਸੀ ਬੇਦਾਰੀ ਦੇ ਲਈ ਪ੍ਰਰਾਥਨਾ ਕਰ ਰਹੇ ਸਾਂ। ਮੈਂ ਇਹ ਗੱਲ ਸਵੀਕਾਰ ਕਰ ਲੈਂਦਾ ਹਾਂ ਕਿ ਮੈਂ ਤੁਹਾਡੇ ਨਾਲ ਇਸਨੂੰ ਸਾਂਝਿਆ ਕਰਨ ਦੇ ਵਿੱਚ ਥੋਡ਼ੀ ਜਿਹੀ ਪਰੇਸ਼ਾਨੀ ਮਹਿਸੂਸ ਹੋ ਰਹੀ ਹੈ ਕਿ ਉਸ ਸਵੇਰੇ ਕੀ ਕੁੱਝ ਹੋਇਆ। ਜਦੋਂ ਪਾਸਟਰ ਪ੍ਰਰਾਥਨਾ ਕਰ ਰਹੇ ਸਨ, ਤਾਂ ਮੈਂ ਸੌਂ ਗਿਆ। ਜਦੋਂ ਮੈਂ ਘਰਾਡ਼ੇ ਮਾਰਨੇ ਅਰੰਭ ਕੀਤੇ, ਤਾਂ ਇੱਕ ਦੂਜੇ ਪਾਸਟਰਾਂ ਨੇ ਇਹ ਪ੍ਰਰਾਥਨਾ ਅਰੰਭ ਕੀਤੀ ਕਿ, “ਹੇ ਪ੍ਰਭੁ, ਤੁਸੀ ਸਾਨੂੰ ਵੀ ਇਹੋ ਜਿਹੀ ਸ਼ਾਂਦੀ ਦੇਵੋ ਜਿਸ ਤਰ੍ਹਾਂ ਦੀ ਤੁਸੀ ਭਾਈ ਸੈਮੀ ਨੂੰ ਦਿੱਤੀ ਹੈ!”

ਕੁੱਝ ਵੀ ਹੋਵੇ, ਮੈਂ ਅਸਹਿਮਤ ਹਾਂ। ਇਹ ਜਰੂਰੀ ਹੈ ਕਿ ਅਸੀ ਪਰਮੇਸ਼ੁਰ ਨੇ ਆਪਣੇ ਦਿਨ ਦੇ ਅਰੰਭ ਦੇ ਵਿੱਚ ਸਭ ਤੋਂ ਪਹਿਲਾਂ ਭਾਲਿਏ। ਇਹ ਚੰਗੀ ਗੱਲ ਹੈ ਕਿ ਅਸੀ ਰਾਤ ਦੇ ਵੇਲੇ ਵੀ ਪ੍ਰਰਾਥਨਾ ਕਰਿਏ। ਪ੍ਰੰਤੂ ਜੇ ਕੇਵਲ ਪ੍ਰਰਾਥਨਾ ਕਰਨ ਦਾ ਉਹ ਹੀ ਸਮਾਂ ਹੈ, ਤਾਂ ਕੇਵਲ ਇੱਕੋ ਕੰਮ ਅਸੀ ਕਰ ਸਕਦੇ ਹਾਂ ਕਿ ਅਸੀ ਪਰਮੇਸ਼ੁਰ ਤੋਂ  ਮੁਆਫੀ ਮੰਗ ਸਕਦੇ ਹਾਂ ਕਿਉਂਕਿ ਅਸੀ ਸਾਰਾ ਦਿਨ ਇਸਦੇ ਪ੍ਰਭਾਵ ਵਿੱਚ ਵਗਦੇ ਰਹਿੰਦੇ। ਜਦੋਂ ਅਸੀ ਪ੍ਰਰਾਥਨਾ ਕਰਦੇ ਹਾਂ, ਅਸੀ ਪਰਮੇਸ਼ੁਰ ਦੇ ਕੋਲ ਇਹ ਕਹਿੰਣ ਦੇ ਲਈ ਆ ਜਾਂਦੇ ਹਾਂ ਕਿ ਸਾਨੂੰ ਉਸਦੀ ਲੋਡ਼ ਹੈ। ਅਸੀ ਆਪਣੀ ਲੋਡ਼ਾਂ ਉਸਦੇ ਕੋਲ ਲੈਂ ਆਉਂਦੇ ਹਾਂ ਅਤੇ ਉਹ ਸਾਡੀ ਲੋਡ਼ਾਂ ਨੂੰ ਪੁਰਿਆਂ ਕਰਦਾ ਹੈ। ਇਸ ਤਰ੍ਹਾਂ, ਸਾਨੂੰ ਹਰ ਰੋਜ ਪਰਮੇਸ਼ੁਰ ਨੂੰ ਭਾਲਣਾ ਚਾਹੀਦਾ ਹੈ।

ਯਿਸੂ ਨੇ ਆਪਣੇ ਚੇਲਿਆਂ ਨੂੰ ਇਸ ਤਰੀਕੇ ਦੇ ਨਾਲ ਪ੍ਰਰਾਥਨਾ ਕਰਨੀ ਸਿੱਖਾਈ, “ਸਾਡੀ ਰੋਜ ਦੀ ਰੋਟੀ ਅੱਜ ਸਾਨੂੰ ਦਿਹ” (ਮੱਤੀ 6:11)। ਰੋਟੀ ਮਨੁੱਖ ਦੀ ਸਭ ਤੋਂ ਮੁੱਢਲੀ ਲੋਡ਼ ਹੈ। ਸਾਨੂੰ ਭੋਜਨ ਦੀ ਲੋਡ਼ ਹੈ। ਇਸ ਤੋਂ ਬਗੈਰ, ਅਸੀ ਹੋਂਦ ਵਿੱਚ ਨਹੀ ਹੋ ਸਕਦੇ ਹਾਂ। ਪ੍ਰੰਤੂ ਤੁਸੀ ਪਰਮੇਸ਼ੁਰ ਨੂੰ ਰਾਤ ਦੇ 11:00 ਵੱਜੇ ਦਿਨ ਦੇ ਤਿੰਨ ਭੋਜਨਾਂ ਦੇ ਬਾਰੇ ਨਹੀ ਮੰਗ ਸਕਦੇ ਹੋ। ਇਹ ਪ੍ਰਰਾਥਨਾ ਦਿਨ ਦੇ ਅਖੀਰ ਸਮੇਂ ਵਿੱਚ ਨਹੀ ਕੀਤੀ ਜਾ ਸਕਦੀ ਹੈ, ਪ੍ਰੰਤੂ ਇਸਦੀ ਬਜਾਏ ਦਿਨ ਦੇ ਅਰੰਭ ਦੇ ਵਿੱਚ। ਜੋ ਕੁਝ ਪਰਮੇਸ਼ੁਰ ਨੇ ਆਪਣੇ ਚੇਲਿਆਂ ਨੂੰ ਸਿੱਖਾਇਆ ਉਹ ਇਹ ਸੀ ਕਿ ਉਹ ਹਰ ਰੋਜ ਸਵੇਰੇ ਸਭ ਤੋਂ ਪਹਿਲਾਂ ਉਸਦੀ ਭਾਲ ਕਰਨ।

ਪ੍ਰੰਤੂ ਤੁਹਾਨੂੰ ਮੇਰੇ ਹੀ ਵਾਂਙੂ ਸਮੱਸਿਆ ਹੋ ਸਕਦੀ ਹੈ। ਇਸ ਲਈ ਤੁਸੀ ਕਹਿੰਦੇ ਹੋ ਕਿ, “ਕਿਸ ਤਰ੍ਹਾਂ ਮੈਂ ਹਰ ਰੋਜ ਦਿਨ ਦੇ ਅਰੰਭ ਦੇ ਵਿੱਚ ਪ੍ਰਰਾਥਨਾ ਕਰਾਂ?”

ਮੈਂ ਆਮ ਤੌਰ ਤੇ ਨਾਸ਼ਤਾ ਕਰਦਾ ਹਾਂ, ਸਾਫ ਸਫਾਈ ਕਰਦਾ ਹਾਂ ਅਤੇ ਫਿਰ ਇੱਕ ਸ਼ਾਤ ਥਾਂ ਤੇ ਚਲਿਆ ਜਾਂਦਾ ਹਾਂ ਜਿੱਥੇ ਮੈਂ ਇੱਕਲਾ ਹੋਵਾਂ। ਮੈਂ ਅਕਸਰ ਅਜਿਹੇ ਥਾਂ ਦੀ ਚੋਣ ਕਰਦਾ ਹਾਂ ਜਿੱਥੇ ਮੈਂ ਚਲ ਫਿਲ ਸਕਾਂ। ਮੈਂ ਜਾਣਦਾ ਹਾਂ ਕਿ ਜੇ ਮੈਂ ਗੋਡੇ ਟੇਕਾਂਗਾ, ਤਾਂ ਮੈਂਨੂੰ ਲਹੂ ਦੇ ਬਹਾਵ ਦੀ ਸਮੱਸਿਆ ਹੋਵੇਗੀ ਅਤੇ ਮੈਂ ਹੋ ਸਕਦਾ ਹੈ ਕਿ ਨੀਂਦ ਦੇ ਵਿੱਚ ਆ ਜਾਵਾਂ। ਇਸ ਲਈ, ਮੈਂ ਚਲਦਾ ਅਤੇ ਗੱਲਬਾਤ ਕਰਦਾ ਹਾਂ; ਚਲਦਾ ਅਤੇ ਸੁਣਦਾ ਹਾਂ; ਚਲਦਾ ਅਤੇ ਮੇਰੇ ਦਿਲ ਪਰਮੇਸ਼ੁਰ ਦੇ ਅੱਗੇ ਖਾਲੀ ਕਰ ਦਿੰਦਾਂ ਹਾਂ।

ਮੈਂ ਨਹੀ ਜਾਣਦਾ ਕਿ ਤੁਹਾਨੂੰ ਪਰਮੇਸ਼ੁਰ ਦੇ ਨਾਲ ਆਪਣੇ ਦਿਨ ਨੂੰ ਅਰੰਭ ਕਰਨ ਦੇ ਲਈ ਕੀ ਕਰਨਾ ਚਾਹੀਦਾ ਹੈ, ਪ੍ਰੰਤੂ ਮੈਂ ਤੁਹਾਨੂੰ ਉਤਸਾਹਿਤ ਕਰਾਂਗਾ ਕਿ ਤੁਸੀ ਇੱਕ ਅਜਿਹੇ ਥਾਂ ਦੇ ਉੱਤੇ ਚਲੇ ਜਾਉ ਅਤੇ ਆਪਣੇ ਰੋਜਾਨਾਂ ਦੇ ਕੰਮ ਨੂੰ ਅਰੰਭ ਕਰਨ ਤੋਂ ਪਹਿਲਾਂ ਇੱਕ ਸਮੇਂ ਨੂੰ ਨਿਸ਼ਚਿਤ ਕਰ ਅਤੇ ਉਸਨੂੰ ਭਾਲਣ ਦਾ ਕੰਮ ਕਰੋ। ਕੁੱਝ ਵੀ ਹੋਵੇ ਤੁਹਾਨੂੰ ਆਪਣੇ ਆਪ ਨੂੰ ਨਿਜੀ ਰੂਪ ਵਿੱਚ ਰਾਜਿਆਂ ਦੇ ਰਾਜੇ ਦੇ ਅੱਗੇ ਅਤੇ ਪ੍ਰਭੁਆਂ ਦੇ ਪ੍ਰਭੁ ਦੇ ਅੱਗੇ ਆਉਣ ਦੇ ਤਿਆਰੀ ਕਰਨੀ ਚਾਹੀਦੀ ਹੈ, ਇਸ ਲਈ ਤੁਹਾਨੂੰ ਇੰਝ ਕਰਨਾ ਹੀ ਪਵੇਗਾ। ਇਸ ਤੋਂ ਅਲਾਵਾ ਹੋਰ ਕੋਈ ਚੀਜ ਨਹੀ ਹੈ ਜਿਹਡ਼ੀ ਤੁਸੀ ਦਿਨ ਦੇ ਵਿੱਚ ਕਰੋ ਜਿਹਡ਼ੀ ਇਸ ਤੋਂ ਜਿਆਦਾ ਮੱਹਤਪੂਰਨ ਹੋਵੇ।

ਜੇ ਤੁਸੀ ਪਰਮੇਸ਼ੁਰ ਦੇ ਨਾਲ ਅਰੰਭ ਕਰਦੇ ਹੋ, ਤਾਂ ਤੁਸੀ ਇਸ ਗੱਲ ਨੂੰ ਪਾਵੋਗੇ ਕਿ ਉਸਦੀ ਹਜੂਰੀ ਦਿਨ ਭਰ ਤੁਹਾਨੂੰ ਤੁਹਾਡੇ ਨਾਲ ਹੋਣ ਦੀ ਅਹਿਸਾਸ ਕਰਾਵੇਗੀ। ਉਸਦੇ ਨਾਲ ਦਿਨ ਅਰੰਭ ਤੋਂ ਜਿਆਦਾ ਅਨੰਦ ਵਾਲੀ ਗੱਲ ਹੋਰ ਕੋਈ ਨਹੀ ਹੋ ਸਕਦੀ ਹੈ। ਅਤੇ ਮਨੁੱਖੀ ਸਰੀਰਕਤਾ ਦੇ ਨਾਲ ਕੀਤੇ ਗਏ ਦਿਨ ਦੇ ਅਰੰਭ ਵਿੱਚ ਨਿਰਾਸ਼ਾ ਤੋਂ ਜਿਆਦਾ ਹੋਰ ਕੁਝ ਨਹੀ ਹੋਵੇਗਾ। ਇਸ ਲਈ, ਉਸਨੂੰ ਸਵੇਰੇ ਹੀ ਭਾਲੋ। ਤੁਹਾਨੂੰ ਕਦੀ ਵੀ ਇਸਦੇ ਲਈ ਦੁੱਖ ਨਹੀ ਹੋਵੇਗਾ।

ਮਰਕੁਸ 1 :35-39

35 ਅਗਲੀ ਸਵੇਰ, ਯਿਸੂ ਬੜੀ ਸਵਖਤੇ ਉੱਠਿਆ। ਅਜੇ ਹਨੇਰਾ ਹੀ ਸੀ ਜਦੋਂ ਉਹ ਘਰੋਂ ਨਿਕਲ ਪਿਆ, ਅਤੇ ਇੱਕਾਂਤ ਵਿੱਚ ਜਾਕੇ ਉਸ ਨੇ ਪ੍ਰਾਰਥਨਾ ਕੀਤੀ। 36 ਬਾਅਦ ਵਿੱਚ ਸ਼ਮਊਨ ਅਤੇ ਉਸ ਦੇ ਸਾਥੀ ਉਸ ਨੂੰ ਲੱਭਣ ਗਏ। 37 ਜਦੋਂ ਉਨ੍ਹਾਂ ਨੇ ਯਿਸੂ ਨੂੰ ਲੱਭ ਲਿਆ ਤਾਂ ਆਖਣ ਲੱਗੇ, “ਸਭ ਲੋਕ ਤੁਹਾਨੂੰ ਭਾਲ ਰਹੇ ਹਨ।”
38 ਯਿਸੂ ਨੇ ਆਖਿਆ, “ਆਓ, ਅਸੀਂ ਇਹ ਜਗ੍ਹਾ ਛੱਡੀਏ ਅਤੇ ਨੇੜੇ ਦੇ ਹੋਰ ਨਗਰਾਂ ਵਿੱਚ ਜਾਈਏ ਤਾਂ ਜੋ ਮੈਂ ਉਨ੍ਹਾਂ ਥਾਵਾਂ ਤੇ ਵੀ ਪ੍ਰਚਾਰ ਕਰ ਸੱਕਾਂ ਜਿਸ ਲਈ ਮੈਂ ਆਇਆ ਹਾਂ।” 39 ਇਸ ਤਰ੍ਹਾਂ, ਯਿਸੂ ਪ੍ਰਾਰਥਨਾ ਸਥਾਨਾਂ ਵਿੱਚ ਪ੍ਰਚਾਰ ਕਰਦਾ ਹੋਇਆ ਪੂਰੀ ਗਲੀਲ ਵਿੱਚ ਹਰ ਜਗ੍ਹਾ ਗਿਆ ਅਤੇ ਉਸ ਨੇ ਲੋਕਾਂ ਵਿੱਚੋਂ ਭੂਤ ਕੱਢੇ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ