ਰੋਜਾਨਾਂ ਦਾ ਭਗਤੀ ਦਾ ਵੀਡੀਓ
ਯਹੋਵਾਹ ਯਿਰਹੇ ਦੇ ਨਾਲ ਪ੍ਰਰਾਥਨਾ ਵਿੱਚ ਮੁਲਾਕਾਤ ਕਰਨਾ
ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਰਾਥਨਾ ਕਰਨਾ ਸਿੱਖਾਈ, ਤਾਂ ਉਸਨੇ ਉਨ੍ਹਾਂ ਨੂੰ ਸਿੱਖਾਇਆ ਕਿ ਉਹ ਸਭ ਤੋਂ ਪਹਿਲਾਂ ਆਪਣਾ ਧਿਆਨ ਪਰਮੇਸ਼ੁਰ ਦੇ ਚਰਿਤੱਰ ਅਤੇ ਗੁਣਾਂ ਦੇ ਉੱਤੇ ਕਰਨ – “ਹੇ ਸਾਡੇ ਪਿਤਾ, ਜਿਹਡ਼ਾ ਸੁਰਗ ਦੇ ਵਿੱਚ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ…” ਪਰਮੇਸ਼ੁਰ ਦੇ ਉੱਤੇ ਨਜਰਾਂ ਨੂੰ ਟਿਕਾਉਂਦੇ ਹੋਇਆ ਉਸਨੇ ਪ੍ਰਰਾਥਨਾ ਦਾ ਦਰਵਾਜਾ ਖੋਲ੍ਹਿਆ। ਪ੍ਰਰਾਥਨਾ ਮੁਢਲੇ ਰੂਪ ਵਿੱਚ ਪਰਮੇਸ਼ੁਰ ਦੇ ਨਾਲ ਨੇਡ਼ਤਾ ਹੈ। ਯਿਸੂ ਚਾਹੁੰਦਾ ਸੀ ਕਿ ਜਿਹਡ਼ੇ ਉਸਦੇ ਪਿੱਛੇ ਚਲ ਰਹੇ ਸਨ ਉਹ ਇਹ ਜਾਣ ਜਾਣ ਕਿ ਪ੍ਰਰਾਥਨਾ ਕੋਈ ਜਾਦੂਈ ਮੰਤਰ ਜਾਂ ਧਾਰਮਿਕ ਕਰਮ ਕਾਂਡ ਨਹੀ ਸੀ, ਪ੍ਰੰਤੂ ਇਸ ਦੀ ਬਜਾਏ ਇਹ ਦੋ ਲੋਕਾਂ ਦੇ ਦਿਲ ਦੀ ਆਪਸੀ ਗੱਲਬਾਤ ਸੀ। ਇਸ ਲਈ, ਉਸਨੇ ਆਪਣੇ ਚੇਲਿਆਂ ਨੂੰ ਪਰਮੇਸ਼ੁਰ ਜੋ ਕੁੱਝ ਹੈ ਉਸਨੂੰ ਅਸਲ ਵਿੱਚ ਜਾਣਨ ਦੇ ਲਈ ਉਸਦੀ ਉਸਤਤ ਅਤੇ ਅਰਾਧਨਾ ਕਰਨੀ ਸਿੱਖਾਈ।
ਜਦੋਂ ਚੇਲਿਆਂ ਦਾ ਪਰਮੇਸ਼ੁਰ ਦੇ ਲਈ ਸਾਫ ਦ੍ਰਿਸ਼ਟੀਕੋਣ ਹੋ ਜਾਵੇਗਾ, ਤਾਂ ਉਹ ਸਮਝ ਜਾਣਗੇ ਕਿ ਪਰਮੇਸ਼ੁਰ ਦੇ ਦਿਲ ਦੇ ਵਿੱਚ ਕੀ ਹੈ। ਜਦੋਂ ਉਨ੍ਹਾਂ ਦਾ ਦਿਲ ਉਸਦੇ ਦਿਲ ਨੂੰ ਵੇਖੇਗਾ, ਤਾਂ ਇਹ ਉਨ੍ਹਾਂ ਦੇ ਲਈ ਕੁਦਰਤੀ ਹੋਵੇਗਾ ਕਿ ਉਹ ਉਨ੍ਹਾਂ ਗੱਲਾਂ ਦੇ ਲਈ ਪ੍ਰਰਾਥਨਾ ਕਰਨ ਜਿਹਡ਼ੀਆਂ ਉਸਦੇ ਦਿਲ ਦੇ ਵਿੱਚ ਹਨ। ਉਹ ਸੰਸਾਰ ਦੀ ਲੋਡ਼ਾਂ ਨੂੰ ਵੇਖਣਗੇ ਅਤੇ ਸੰਸਾਰ ਦੇ ਲਈ ਪਰਮੇਸ਼ੁਰ ਦੀ ਇੱਛਿਆ ਦੇ ਅਨੁਸਾਰ ਪ੍ਰਰਾਥਨਾ ਕਰਨਾ ਅਰੰਭ ਕਰਨਗੇ ਜਿਵੇਂ ਉਸਨੇ ਉਨ੍ਹਾਂ ਨੂੰ ਸਿੱਖਾਇਆ ਸੀ, “ਤੇਰਾ ਰਾਜ ਆਵੇ, ਤੇਰੀ ਮਰਜੀ ਜਿਹੀ ਸੁਰਗ ਵਿੱਚ ਪੂਰੁ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” ਉਹ ਉਸਦੇ ਰਾਜ ਅਤੇ ਸ਼ਾਸਨ ਦੇ ਲਈ ਕਿ ਉਹ ਇਸਤਰੀਆਂ ਅਤੇ ਪੁਰਸ਼ਾ ਦੇ ਦਿਲ ਵਿੱਚ ਹੋਵੇ ਪ੍ਰਰਾਥਨਾ ਕਰਨੇਗੇ।
ਇੱਕ ਵਾਰੀ ਚੇਲਿਆਂ ਨੇ ਪਿਤਾ ਦੀ ਅਰਾਧਨਾ ਕਰ ਲਈ, ਤਾਂ ਫਿਰ ਉਹ ਉਸਦੇ ਦਿਲ ਦੀਆਂ ਗੱਲਾਂ ਦੇ ਲਈ ਉਸਨੂੰ ਪੁਕਾਰ ਉੱਠਣਗੇ। ਇਹ ਸਾਮਰਥਸ਼ਾਲੀ ਪ੍ਰਰਾਥਨਾ ਹੈ। ਪਰ ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਆਪਣੀਆਂ ਲੋਡ਼ਾਂ ਨੂੰ ਵੀ ਪਰਮੇਸ਼ੁਰ ਦੇ ਕੋਲ ਲੈ ਆਉਣ, “ਸਾਡੀ ਰੋਜ ਦੀ ਰੋਟੀ ਅੱਜ ਸਾਨੂੰ ਦਿਹ।” ਉਨ੍ਹਾਂ ਨੂੰ ਆਪਣੀ ਹਰੇਕ ਲੋਡ਼ਾਂ ਨੂੰ ਪਰਮੇਸ਼ੁਰ ਦੇ ਕੋਲ ਲਿਆਉਣਾ ਸੀ। ਰੋਟੀ ਮਨੁੱਖ ਦੀ ਸਭ ਤੋਂ ਮੁਢਲੀ ਲੋਡ਼ ਨੂੰ ਪੇਸ਼ ਕਰਦਿਆਂ ਹਨ। ਭੋਜਨ ਤੋਂ ਬਗੈਰ, ਅਸੀ ਜਿੰਦੇ ਨਹੀ ਰਹਿ ਸਕਦੇ ਹਾਂ। ਇਸ ਲਈ, ਯਿਸੂ ਨੇ ਆਪਣੇ ਚੇਲਿਆ ਨੂੰ ਸਿੱਖਾਇਆ ਕਿ ਉਹ ਆਪਣੇ ਜੀਵਨ ਦੀ ਹਰੇਕ ਲੋਡ਼ ਦੇ ਲਈ ਪਰਮੇਸ਼ੁਰ ਦੀ ਵੱਲ ਵੇਖਣ।
ਪ੍ਰਰਾਥਨਾ ਦੇ ਉੱਤੇ ਯਿਸੂ ਦੀ ਸਿੱਖਿਆ ਦੇ ਵਿੱਚ ਇੱਕ ਮਜੇਦਾਰ ਅਵਲੋਕਨ ਮਿਲਦਾ ਹੈ। ਧਿਆਨ ਦੇਵੋ ਉਸ ਤਰਤੀਬ ਦੇ ਬਾਰੇ ਵਿੱਚ ਜਿਸ ਵਿੱਚ ਉਸਨੇ ਚੇਲਿਆਂ ਨੂੰ ਪ੍ਰਰਾਥਨਾ ਕਰਨੀ ਸਿੱਖਾਈ। ਸਭ ਤੋਂ ਪਹਿਲਾਂ, ਉਨ੍ਹਾਂ ਦਾ ਧਿਆਨ
ਪਰਮੇਸ਼ੁਰ ਦੇ ਉੱਤੇ ਸੀ, ਫਿਰ ਸੰਸਾਰ ਦੀ ਲੋਡ਼ਾਂ ਦੇ ਲਈ, ਅਤੇ ਅਖੀਰ ਦੇ ਵਿੱਚ ਉਨ੍ਹਾਂ ਦੀ ਆਪਣਿਆ ਲੋਡ਼ਾਂ ਦੇ ਬਾਰੇ ਵਿੱਚ। ਇਹ ਬਿਲਕੁਲ ਉਲਟ ਹੈ ਉਸ ਤਰੀਕੇ ਦੇ ਨਾਲ ਜਿਸ ਵਿੱਚ ਸਾਡੇ ਵਿੱਚੋਂ ਕਾਫੀ ਸਾਰੇ ਪ੍ਰਰਾਥਨਾ ਕਰਦੇ ਹਨ। ਅਸੀ ਅਕਸਰ ਕਹਿੰਦੇ ਹਾਂ, “ਹੇ ਪਰਮੇਸ਼ੁਰ. ਮੇਰੀ ਮਦਦ ਕਰ! ਮੈਂਨੂੰ ਇਸ ਚੀਜ ਦੀ ਲੋਡ਼ ਹੈ। ਮੈਂਨੂੰ ਕਿਰਪਾ ਕਰਕੇ ਉਹ ਚੀਜ ਦੇ ਦੇਵੋ।” ਅਸੀ ਲਗਾਤਾਰ ਪ੍ਰਰਾਥਨਾ ਦੇ ਦਰਵਾਜੇ ਨੂੰ ਖੋਲ੍ਹਦੇ ਹਾਂ ਪਰ ਪਰਮੇਸ਼ੁਰ ਦੀ ਬਜਾਏ ਸਾਡੀ ਆਪਣੀਆਂ ਲੋਡ਼ਾਂ ਦੇ ਉੱਤੇ ਧਿਆਨ ਕੇਂਦਰਿਤ ਕਰਦੇ ਹੋਇਆ। ਸਾਮਰਥ ਸ਼ਾਲੀ ਪ੍ਰਰਾਥਨਾ ਗੰਭੀਰ ਪ੍ਰਰਾਥਨਾ ਨਹੀ ਹੈ, ਪ੍ਰੰਤੂ ਇਹ ਪਰਮੇਸ਼ੁਰ ਦੇ ਦਿਲ ਦੇ ਅਨੁਸਾਰ ਕੀਤੀ ਜਾਣ ਵਾਲੀ ਪ੍ਰਰਾਥਨਾ ਹੈ। ਅਸੀ ਪਰਮੇਸ਼ੁਰ ਦੇ ਨਾਲ ਅਰੰਭ ਕਰਦੇ ਹਾਂ ਅਤੇ ਇਹ ਧਿਆਨ ਸਾਨੂੰ ਰੂਹਾਨੀ ਤੋਰ ਤੇ ਦੁਜਿਆਂ ਦੇ ਲਈ ਪ੍ਰਰਾਥਨਾ ਕਰਨ ਲਈ ਸਾਡੇ ਧਿਆਨ ਨੂੰ ਕੇਂਦਰਿਤ ਕਰਦਾ ਹੈ। ਇਸਦਾ ਅਖੀਰਲਾ ਨਤੀਜਾ ਇਹ ਨਿਕਲਦਾ ਹੈ ਕਿ ਉਹ ਸਾਡੀ ਲੋਡ਼ਾਂ ਨੂੰ ਪੁਰਿਆਂ ਕਰਦੇ ਹੈ। ਉਹ ਯਹੋਵਾਹ ਯਿਰਹੇ ਹੈ। ਉਹ ਸਾਡੀ ਚਿੰਤਾ ਕਰਦਾ ਹੈ ਅਤੇ ਸਾਡੇ ਦਿਲ ਦੀ ਹਰੇਕ ਲੋਡ਼ ਨੂੰ ਪੁਰਿਆਂ ਕਰਦਾ ਹੈ।
ਜੇ ਅਸੀ ਉਸਦੇ ਰਾਜ ਦੇ ਬਾਰੇ ਵਿੱਚ ਸਭ ਤੋਂ ਪਹਿਲਾਂ ਖੋਜ ਕਰਾਂਗੇ, ਯਿਸੂ ਨੇ ਕਿਹਾ ਕਿ ਉਹ ਸਾਡੇ ਜੀਵਨ ਦੀ ਹਰੇਕ ਲੋਡ਼ ਨੂੰ ਪੁਰਿਆਂ ਕਰੇਗਾ। ਅਸਲ ਵਿੱਚ, ਚੇਲਿਆਂ ਨੂੰ ਕਿੰਝ ਪ੍ਰਰਾਥਨਾ ਕਰਨੀ ਹੈ ਸਿੱਖਾਉਣ ਤੋਂ ਬਆਦ, ਉਸਨੇ ਉਨ੍ਹਾਂ ਨੂੰ ਕਿਹਾ, “ਪਰ ਪਹਿਲਾਂ ਤੁਸੀਂ ਉਸਦੇ ਰਾਜ ਅਤੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ” (ਮੱਤੀ 6:33)। ਪਰਮੇਸ਼ੁਰ ਆਪਣੇ ਬੱਚਿਆਂ ਦੇ ਪ੍ਰਤੀ ਵਿਸ਼ਵਾਸਯੋਗ ਹੈ। ਅਜਿਹੀ ਪ੍ਰਰਾਥਨਾ ਜਿਹਡ਼ੀ ਪਰਮੇਸ਼ੁਰ ਦੇ ਰਾਜ ਅਤੇ ਧਾਰਮਿਕਤਾ ਨੂੰ ਪਹਿਲੇ ਸਥਾਨ ਦੇ ਉੱਤੇ ਰੱਖਦੀ ਹੈ ਉਹ ਹਮੇਸ਼ਾ ਪਰਮੇਸ਼ੁਰ ਦੇ ਪ੍ਰਬੰਧ ਅਤੇ ਉਸ ਵਲੋਂ ਹਰੇਕ ਚੀਜ ਨੂੰ ਪੁਰਿਆਂ ਕਰੇਗੀ।
ਉਸਤਤ ਅਤੇ ਧੰਨਵਾਦ ਦੇ ਵਿੱਚ, ਅਸੀ ਪਰਮੇਸ਼ੁਰ ਦੀ ਮਹਾਨਤਾ ਅਤੇ ਭਲਿਆਈ ਦੇ ਬਾਰੇ ਵਿੱਚ ਜਾਣ ਜਾਂਦੇ ਹਾਂ। ਵਿਚੋਲਗੀ ਦੀ ਪ੍ਰਰਾਥਨਾ ਦੇ ਵਿੱਚ, ਅਸੀ ਪਰਮੇਸ਼ੁਰ ਦੇ ਦਿਲ ਨੂੰ ਜਾਣ ਜਾਂਦੇ ਹਾਂ। ਪ੍ਰੰਤੂ ਬੇਨਤੀਆਂ ਦੇ ਵਿੱਚ, ਅਸੀ ਪਰਮੇਸ਼ੁਰ ਨੂੰ ਯਹੋਵਾਹ ਯਿਰਹੇ – ਪਰਮੇਸ਼ੁਰ, ਮੁਹਇਆ ਕਰਨ ਵਾਲੇ ਦੇ ਰੂਪ ਵਿੱਚ ਜਾਣ ਜਾਂਦੇ ਹਾਂ, ਜਿਹਡ਼ਾ ਸਿੰਘਾਸਨ ਦੇ ਉੱਤੇ ਬਿਰਾਜਮਾਨ ਹੈ – ਸਰਬ ਸ਼ਕਤੀਮਾਨ ਪਰਮੇਸ਼ੁਰ, ਪਵਿੱਤ੍ਰ ਪਰਮੇਸ਼ੁਰ ਜਿਹਡ਼ਾ ਸੰਸਾਰ ਨੂੰ ਬਡ਼ੀ ਗਹਿਰਾਈ ਦੇ ਨਾਲ ਪ੍ਰੇਮ ਕਰਦਾ ਹੈ। ਅਤੇ ਜਦੋਂ ਤੁਸੀ ਉਸਦੇ ਬਾਰੇ ਵਿੱਚ ਜਾਣ ਜਾਂਦੇ ਹੋ, ਤਾਂ ਤੁਸੀ ਇਹ ਵੀ ਜਾਣ ਜਾਵੋਗੇ ਕਿ ਉਹ ਤੁਹਾਡੇ ਜੀਵਨ ਦੀ ਹਰੇਕ ਲੋਡ਼ ਨੂੰ ਪੁਰਿਆਂ ਕਰੇਗਾ।
ਫ਼ਿਲਿੱਪੀਆਂ ਨੂੰ 4 :10-14
10 ਤੁਸੀਂ ਮੇਰੇ ਹਿੱਤ ਬਾਰੇ ਸੋਚਦੇ ਸੀ, ਪਰ ਤੁਹਾਡੇ ਕੋਲ ਇਹ ਵਿਖਾਉਣ ਦਾ ਮੌਕਾ ਨਹੀਂ ਸੀ। ਪਰ ਇੱਕ ਵਾਰ ਫ਼ੇਰ ਤੁਸੀਂ ਮੈਨੂੰ ਮਹੱਤਤਾ ਦੇਣੀ ਸ਼ੁਰੂ ਕਰ ਦਿੱਤੀ। ਇਸ ਲਈ ਮੈਂ ਬਹੁਤ ਪ੍ਰਸੰਨ ਹਾਂ। 11 ਮੈਂ ਇਹ ਗੱਲਾਂ ਤੁਹਾਨੂੰ ਦੱਸ ਰਿਹਾ ਹਾਂ ਪਰ ਇਹ ਇਸ ਲਈ ਨਹੀਂ ਕਿ ਮੈਨੂੰ ਕੋਈ ਚੀਜ਼ ਲੋੜੀਂਦੀ ਹੈ। ਮੈਂ ਕਿਸੇ ਵੀ ਤਰ੍ਹਾਂ ਦੀਆਂ ਹਲਾਤਾਂ ਵਿੱਚ, ਜਿਨ੍ਹਾਂ ਵਿੱਚ ਮੈਂ ਜਿਉਂਦਾ ਹਾਂ, ਸੰਤੁਸ਼ਟ ਹੋਣਾ ਸਿੱਖ ਲਿਆ ਹੈ। 12 ਮੈਨੂੰ ਪਤਾ ਹੈ ਕਿ ਗਰੀਬੀ ਵਿੱਚ ਕਿਵੇਂ ਰਹਿਣਾ ਚਾਹੀਦਾ ਹੈ ਅਤੇ ਅਮੀਰੀ ਵਿੱਚ ਕਿਵੇਂ ਰਹਿਣਾ ਚਾਹੀਦਾ ਹੈ। ਮੈਂ ਹਰ ਸਮੇਂ ਅਤੇ ਹਰ ਹਾਲ ਵਿੱਚ ਭਾਵੇਂ ਰਜੇਵੇਂ ਵਿੱਚ ਰਹਿਣਾ ਪਵੇ ਅਤੇ ਭਾਵੇਂ ਭੁੱਖਮਰੀ ਵਿੱਚ, ਭਾਵੇਂ ਅਮੀਰੀ ਵਿੱਚ ਰਹਿਣਾ ਪਵੇ ਅਤੇ ਭਾਵੇਂ ਗਰੀਬੀ ਵਿੱਚ। ਖੁਸ਼ ਰਹਿਣ ਦਾ ਗੁਪਤ ਰਾਜ ਜਾਣ ਲਿਆ ਹੈ। 13 ਮੈਂ ਮਸੀਹ ਰਾਹੀਂ ਸਾਰੀਆਂ ਗਲਾਂ ਕਰ ਸੱਕਦਾ ਹਾਂ, ਜੋ ਮੈਨੂੰ ਬਲ ਬਖਸ਼ਦਾ ਹੈ।
14 ਪਰ ਇਹ ਚੰਗਾ ਸੀ ਕਿ ਮੁਸੀਬਤਾਂ ਵਿੱਚ ਤੁਸੀਂ ਮੇਰੀ ਮਦਦ ਕੀਤੀ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
