ਰੋਜਾਨਾਂ ਦਾ ਭਗਤੀ ਦਾ ਵੀਡੀਓ

ਅਫ਼ਸੀਆਂ ਨੂੰ 3 :14-20
14 ਇਸ ਲਈ ਮੈਂ ਪ੍ਰਾਰਥਨਾ ਵਿੱਚ ਪਿਤਾ ਅੱਗੇ ਝੁਕਦਾ ਹਾਂ। 15 ਧਰਤੀ ਅਤੇ ਸਵਰਗ ਉੱਤੇ ਹਰ ਪਰਿਵਾਰ ਆਪਣਾ ਅਸਲੀ ਨਾਮ ਉਸਤੋਂ ਪ੍ਰਾਪਤ ਕਰਦਾ ਹੈ। 16 ਮੈਂ ਪਿਤਾ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਉਹ ਆਪਣੀ ਅਸੀਮ ਮਹਿਮਾ ਦੁਆਰਾ ਤੁਹਾਨੂੰ ਤੁਹਾਡੇ ਆਤਮਿਆਂ ਵਿੱਚ ਮਜਬੂਤ ਹੋਣ ਲਈ ਸ਼ਕਤੀ ਦੇਵੇ। ਉਹ ਤੁਹਾਨੂੰ ਇਹ ਤਾਕਤ ਆਪਣੇ ਆਤਮਾ ਰਾਹੀਂ ਦੇਵੇਗਾ। 17 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡੇ ਵਿਸ਼ਵਾਸ ਰਾਹੀਂ ਮਸੀਹ ਤੁਹਾਡੇ ਦਿਲਾਂ ਵਿੱਚ ਰਹੇਗਾ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡਾ ਜੀਵਨ ਜੋੜਿਆ ਜਾਵੇ ਅਤੇ ਪ੍ਰੇਮ ਉੱਪਰ ਉਸਾਰਿਆ ਜਾਵੇ। 18 ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਅਤੇ ਪਰਮੇਸ਼ੁਰ ਦੇ ਪਵਿੱਤਰ ਲੋਕ ਮਸੀਹ ਦੇ ਪ੍ਰੇਮ ਦੀ ਮਹਾਨਤਾ ਨੂੰ ਸਮਝ ਸੱਕਣ ਦੀ ਸ਼ਕਤੀ ਰੱਖੋਗੇ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਇਹ ਸਮਝ ਸੱਕੋ ਕਿ ਇਹ ਪਿਆਰ ਕਿੰਨਾ ਲੰਮਾ, ਕਿੰਨਾ ਵਿਸ਼ਾਲ ਕਿੰਨਾ ਉੱਚਾ ਅਤੇ ਕਿੰਨਾ ਗਹਿਰਾ ਹੈ। 19 ਮਸੀਹ ਦਾ ਪਿਆਰ ਕਿਸੇ ਵੀ ਵਿਅਕਤੀ ਦੇ ਗਿਆਨ ਦੀ ਸੰਭਾਵਨਾ ਨਾਲੋਂ ਕਿਤੇ ਸਮਰਥ ਨਾਲੋਂ ਵਡੇਰਾ ਹੈ। ਪਰ ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਇਸ ਨੂੰ ਜਾਨਣ ਵਿੱਚ ਸਮਰਥ ਹੋਵੋਂ। ਤਾਂ ਤੁਸੀਂ ਪਰਮੇਸ਼ੁਰ ਦੀ ਭਰਪੂਰਤਾ ਨਾਲ ਭਰੇ ਜਾ ਸੱਕੋਂਗੇ।
20 ਪਰਮੇਸ਼ੁਰ ਆਪਣੀ ਸ਼ਕਤੀ ਨਾਲ, ਜੋ ਸਾਡੇ ਵਿੱਚ ਕੰਮ ਕਰਦੀ ਹੈ ਨਾਲੋਂ ਕਿਤੇ ਵੱਧੇਰੇ ਜ਼ਿਆਦਾ ਕਰ ਸੱਕਦਾ ਹੈ ਜੋ ਕਿ ਅਸੀਂ ਉਸ ਪਾਸੋਂ ਮੰਗ ਸੱਕਦੇ ਹਾਂ ਜਾਂ ਉਸ ਬਾਰੇ ਸੋਚ ਸੱਕਦੇ ਹਾਂ। 21 ਪਰਮੇਸ਼ੁਰ ਦੀ ਕਲੀਸਿਯਾ ਵਿੱਚ ਅਤੇ ਯਿਸੂ ਮਸੀਹ ਵਿੱਚ ਸਦਾ ਸਦਾ ਲਈ ਮਹਿਮਾ ਹੋਵੇ। ਆਮੀਨ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਮੈਂ ਤੁਹਾਡਾ ਬੇਦਾਰੀ ਅਤੇ ਖੁਸ਼ਖਬਰੀ ਦੇ ਅੀਧਐਨ ਦੇ ਦਸਰੇ ਹਫਤੇ ਦੇ ਦੂਸਰੇ ਦਿਨ ਵਿੱਚ ਸਵਾਗਤ ਕਰਦਾ ਹਾਂ
ਇਸ ਅਧਿਐਨ ਵਿੱਚ ਅਸੀਂ ਵਿਚੋਲਗੀ ਦੀ ਪ੍ਰਾਥਨਾ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ।
ਅਸ਼ੀਂ ਪਿਛਲ਼ੇ ਪੂਰੇ ਹਫਤੇ ਦੇ ਅਧਿਐਨ ਦੇ ਵਿੱਚ ਵੇਖ ਰਹੇ ਸੀ ਕਿ ਖੁਸ਼ਖਭਰੀ ਦੇ ਲਈ ਪ੍ਰਾਥਨਾ ਇੱਕ ਅਹਿਮ ਭੂਮਿਕਾਨਿਭਾਉਂਦੀ ਹੈ ਅਤੇ ਬੇਦਾਰੀ ਦੇ ਲਈ ਵੀ ਇਹ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ।
ਇੱਕ ਖਾਸ ਤਰੀਕੇ ਦੀ ਪ੍ਰਾਥਨਾ ਹੈ ਜਿਸ ਨੂੰ ਪਰਮੇਸ਼ਰ ਬਰਕਤ ਦਿੰਦਾ ਹੈ ਅਤੇ ਉਹ ਹੈ ਵਿਚੋਲਗੀ ਦੀ ਪ੍ਰਾਥਨਾ
ਵਿਚੋਲਗੀ ਦੀ ਪ੍ਰਾਥਨਾ ਉਹ ਪ੍ਰਾਥਨਾ ਹੈ ਜਦ ਅਸੀਂ ਦੂਸਰਿਆਂ ਲਈ ਪ੍ਰਾਥਨਾ ਕਰਦੇ ਹਾਂ
ਸਿਰਫ ਆਪਣੇ ਲਈ ਹੀ ਨਹੀ ਪਰ ਦੂਸਰੇ ਲੋਕਾਂ ਲਈ ਜਦ ਅਸੀਂ ਪ੍ਰਾਥਨਾ ਕਰਦੇ ਹਾਂ।
ਹੁਣ ਇੱਕ ਵਚਨ ਦੇ ਵਿੱਚ ਇੱਕ ਵਾਇਦਾ ਹੈ ਅਤੇ ਇਸ ਲਈ ਇਹ ਬਹੁਤ ਹੀ ਤਾਕਤਵਰ ਹੈ।
ਕਿਉਂਕਿ ਮੈਂ ਵੇਖਿਆ ਹੈ ਕਿ ਜੇ ਤੁਸੀਂ ਬਾਈਬਲ ਦੇ ਅਨੁਸਾਰ ਪ੍ਰਾਥਨਾ ਕਰੋ ਅਤੇ ਵਚਨ ਅਨੁਸਾਰ ਪ੍ਰਾਥਨਾ ਕਰੋ ਤਾਂਪਰਮੇਸ਼ਰ ਅਜੀਬ ਕੰਮ ਕਰੇਗਾ।
ਅਤੇ ਵਚਨ ਜਿਸ ਨੂੰ ਤੁਸੀਂ ਵੇਖਦੇ ਹੋ ਇਹ ੧ ਯੂਹੰਨਾਂ ਦੇ ਵਿੱਚ ਹੈ, ਅਤੇ ਇਸ ਵਿੱਚ ਸਾਨੂੰ ਦਿਲੇਰੀ ਹੈ, ਕਿ ਜੇਕਰ ਅਸੀਂਕੁਝ ਵੀ ਉਸਦੀ ਮਰਜੀ ਅਨੁਸਾਰ ਮੰਗਦੇ ਹਾਂ ਤਾਂ ਉਹ ਸਾਨੂੰ ਸੁਣਦਾ ਹੈ ਅਤੇ ਜੇਕਰ ਅਸੀਂ ਜਾਣਦੇ ਹਾਂ ਕਿ ਉਹ ਸਾਡੀਸੁਣਦਾ ਹੈ ਤਾਂ ਅਸੀਂ ਜਾਣਦੇ ਹਾਂ ਕਿ ਜੋ ਅਸੀਂ ਮੰਗਦੇ ਹਾਂ ਉਹ ਸਾਨੂੰ ਮਿਲ ਜਾਂਦਾ ਹੈ। ਦੂਸਰੇ ਸ਼ਬਦਾਂ ਦੇ ਵਿਚ ਜੇਕਰ ਤੁਸੀਂਪਰਮੇਸ਼ਰ ਦੇ ਦਿਲ ਦੇ ਅਨੁਸਾਰ ਪ੍ਰਾਥਨਾ ਕਰੋ, ਤੁਸੀਂ ਦਿਲੇਰੀ ਨਾਲ ਪ੍ਰਾਥਨਾ ਕਰ ਸਕਦੇ ਹੋ ਅਤੇ ਪਰਮੇਸ਼ਰ ਸੁਣੇਗਾ ਅਤੇਉੱਤਰ ਵੀ ਦੇਵੇਗਾ।
ਹੁਣ ਪਮਰੇਸ਼ਰ ਦੇ ਦਿਲ ਉੱਤੇ ਕੀ ਹੈ?
ਇਹ ਪਰਮੇਸ਼ਰ ਦੀ ਇੱਛਾ ਹੈ ਕਿ ਕੋਈ ਵੀ ਨਾਸ਼ ਨਾ ਪਰ ਸਭ ਤੌਬਾ ਤੱਕ ਪਹੁੰਚਣ।
ਅਤੇ ਇਸ ਲਈ ਜਦ ਤੁਸੀਂ ਲੋਕਾਂ ਲਈ ਪ੍ਰਾਂਥਨਾ ਕਰਨੀ ਸੁਰੂ ਕਰਦੇ ਹੋ ਕਿ ਉਹ ਮਸੀਹ ਦੇ ਕੋਲ ਆਉਣ ਤਾਂ ਪਰਮੇਸ਼ਰਮਹਾਨ ਕੰਮ ਕਰੇਗਾ।
ਉਹ ਦਰਵਾਜੇ ਖੋਲੇਗਾ, ਉਹ ਕਰੇਗਾ…. ਪਰਮੇਸ਼ਰ ਜੋ ਕਰ ਸਕਦਾ ਹੈ ਉਸਦੀ ਕੋਈ ਸੀਮਾ ਨਹੀ ਹੈ ਕਿਉਂਕਿ ਪਰਮੇਸ਼ਰਆਪਣੇ ਲੋਕਾਂ ਨਾਲ ਪੋਆਰ ਕਰਦਾ ਹੈ।
ਇਸ ਲਈ ਜਦ ਤੁਸੀਂ ਪ੍ਰਾਥਨਾ ਕਰੋ– ਤੁਸੀਂ ਉਸਦੀ ਮਰਜੀ ਦੇ ਅਨੁਸਾਰ ਪ੍ਰਾਥਨਾ ਕਰਦੇ ਹੋ ਤਾਂ ਉਹ ਅਨੋਖੇ ਕੰਮ ਕਰੇਗਾ।
ਮੈਂ ਤੁਹਾਡੇ ਨਾਲ ਰੋਮਾਨੀਆਂ ਦੇ ਬਾਰੇ ਵਿੱਚ ਕਈ ਵਾਰ ਗੱਲ ਕੀਤੀ ਹੈ।
ਸਤਾਅ ਦੇ ਦਿਨਾਂ ਦੇ ਵਿੱਚ ਕਈ ਸਾਲਾਂ ਤੱਕ, ਅਤੇ ਇੱਕ ਹੋਰ ਗੱਲ, ਰੋਮਾਨੀਆਂ ਦੇ ਮਸੀਹੀ ਲੋਕਾਂ ਤੇ ਪੂਰਬੀ ਯੂਰੋਪ ਦੇਵਿੱਚ ਸਭ ਤੋਂ ਜਿਆਦਾ ਸਤਾਅ ਕੀਤਾ ਗਿਆ ਸੀ।
ਅਤੇ ਅਸਲ ਵਿੱਚ ਰਾਜਦੂਤ ਫੰਡਰਬਰਗ ਜੋ ਕਿ ਅਮਰੀਕਾ ਦਾ ਰੋਮਾਨੀਆਂ ਦੇ ਵਿੱਚ ਰਾਜਦੂਤ ਸੀ, ਉਸ ਨੇ ਆਪਣੀਪਦਵੀ ਤੋਂ ਮਸੀਹੀ ਲੋਕਾਂ ਦੇ ਉੱਪਰ ਹੋ ਰਹੇ ਅੱਤਿਆਂਚਾਰ ਦੇ ਕਾਰਣ ਅਸਤੀਫਾ ਦੇ ਦਿੱਤਾ ਸੀ।
ਉਸ ਨੇ ਇਸ ਗੱਲ ਦਾ ਵਿਰੋਧ ਜ਼ਾਹਿਰ ਕਰਦੇ ਹੋਏ ਅਸਤੀਫਾ ਦਿੱਤਾ ਸੀ ਕਿ ਉਨ੍ਹਾਂ ਦੇ ਨਾਲ ਕਿਵੇਂ ਸਲੂਕ ਕੀਤਾ ਜਾ ਰਿਹਾਹੈ।
ਇਸ ਲਈ ਇਹ ਬਹੁਤ ਹੀ ਔਖਾ ਸਮਾਂ ਸੀ… ਅਸਲ ਵਿੱਚ ਕੁਝ ਹੀ ਲੋਕ ਸਨ ਜੋ ਉੱਥੇ ਜਾ ਰਹੇ ਸਨ ਅਤੇ ਕੁਝ ਲੋਕ ਉੱਥੇਬਾਈਬਲਾਂ ਸਮੱਗਲ ਕਰ ਰਹੇ ਸਨ।
ਪਰ ਪਰਮੇਸ਼ਰ ਨੇ ਮੇਰੇ ਦਿਲ ਵਿੱਚ ਪਾਇਆ ਕਿ ਮੈਂ ਉੱਥੇ ਜਾ ਕੇ ਖੁਸ਼ਖਬਰੀ ਦਾ ਪ੍ਰਚਾਰ ਕਰਾਂ।
ਅਤੇ ਕਈ ਸਾਲਾਂ ਤੱਕ ਮੈਂ ਉੱਥੇ ਜਾ ਕੇ ਪਰਚਾਰ ਕੀਤਾ ਅਤੇ ਲੋਕ ਪੁੱਛਦੇ ਸਨ, ਤੁਸੀਂ ਇਸ ਦੇਸ਼ ਦੇ ਅੰਦਰ ਕਿਵੇਂ ਆਗਏ? ਉਨ੍ਹਾਂ ਨੇ ਤੁਹਾਨੂੰ ਰੋਕਿਆ ਕਿਉਂ ਨਹੀ। ਅਸਲ ਵਿੱਚ ਮੇਰੇ ਕਈ ਮਿੱਤਰਾਂ ਨੂੰ ਦੇਸ਼ ਦੇ ਅੰਦਰ ਵੜਨ ਹੀ ਨਹੀ ਸੀਦਿੱਤਾ ਜਾਂਦਾ।
ਕਿਉਂ? ਕਿਉਂਕਿ ਪਰਮੇਸ਼ਰ ਦਾ ਦਿਲ ਇੰਨਾਂ ਲੋਕਾਂ ਦੇ ਲਈ ਸੀ।
ਅਤੇ ਅਸਲ ਵਿੱਚ ਅਸੀਂ ਜਦ ਰੋਮਾਨੀਆਂ ਦੇ ਵਿੱਚ ਅੰਦੋਲਨ ਹੋਇਆe ਅਸੀਂ ਪੂਰੇ ਦੇਸ਼ ਦੇ ਸਟੇਡੀਅਮਾਂ ਦੇ ਵਿੱਚ ਪ੍ਰਚਾਰਕਰ ਪਾਏ। ਪਰਮੇਸ਼ਰ ਦੇ ਕੰਮ ਕੀਤਾ ਕਿਉਂਕਿ ਪਰਮੇਸ਼ਰ ਇੰਨਾਂ ਲੋਕਾਂ ਦੀ ਪਰਵਾਹ ਕਰਦਾ ਸੀ।
ਜਦ ਤੁਸੀਂ ਲੋਕਾਂ ਲਈ ਪ੍ਰਾਥਨਾ ਕਰੋਗੇ ਪਰਮੇਸ਼ਰ ਅਨੋਖੇ ਕੰਮ ਕਰੇਗਾ।
ਹੁਣ ਸ਼ਾਇਦ ਤੁਹਾਡੇ ਕੁਝ ਮਿੱਤਰ ਹੋਣਗੇ – ਤੁਹਾਡੇ ਕੁਝ ਪਰਿਵਾਰ ਦੇ ਮੈਂਬਰ ਹੋਣਗੇ ਅਤੇ ਤੁਸੀਂ ਕਹੋਗੇ, ਨਹੀ ਬਾਈ ਉਹਲੋਕ ਗੁਆਚੇ ਹੋਏ ਹਨ, ਤੁਹਾਨੂੰ ਪਤਾ ਹੈ ਇਹੋ ਜਿਹੇ ਲੋਕਾਂ ਲਈ ਕੋਈ ਆਸ ਨਹੀ ਹੈ।
ਇਹ ਅਸਂੰਭਵ ਹੈ!
ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਇਹੀ ਉਹ ਲੋਕ ਹਨ ਜਿੰਨਾਂ ਬਾਰੇ ਪਰਮੇਸ਼ਰ ਚਾਹੁੰਦਾ ਹੈ ਕਿ ਤੁਸੀਂ ਪ੍ਰਾਥਨਾ ਕਰੋ।
ਮੈਂ ਆਪਣੇ ਪਰਿਵਾਰ ਦੇ ਬਾਰੇ ਜਾਣਦਾ ਹਾਂ, ਮੇਰੀ ਆਪਣੀ ਸੇਵਕਾਈ ਵਿੱਚ ਮੈਂ ਜਾਣਦਾ ਹਾਂ, ਮੈਂ ਜਾਣਦਾ ਹਾਂ ਉਹ ਲੋਕਜਿੰਨਾਂ ਨੂੰ ਮੈਂ ਪਿਆਰ ਕਰਦਾ ਸੀ ਅਤੇ ਜਿੰਨਾਂ ਦੀ ਮੈਂ ਪਰਵਾਹ ਕਰਦਾ ਸੀ, ਉਹ ਲੋਕ ਸਭ ਤੋਂ ਔਖੇ ਸਨ, ਹਾਂ ਇਸ ਦੇਉੱਪਰ ਕਈ ਸਾਲ ਲੱਗੇ।
ਪਰ ਮੈਂ ਪ੍ਰਾਥਨਾ ਕਰਦਾ ਰਿਹਾ ਅਤੇ ਕਰਦਾ ਰਿਹਾ ਅਤੇ ਪਰਮੇਸ਼ਰ ਨੇ ਮੇਰੀਆਂ ਪ੍ਰਾਥਨਾਵਾਂ ਦਾ ਉੱਤਰ ਦਿੱਤਾ।
ਮੈਂ ਤੁਹਾਨੂੰ ਕਹਿੰਦਾ ਹਾਂ, ਅਸੰਭਵ ਲੋਕਾਂ ਨੂੰ ਲੱਭੋ, ਉਨ੍ਹਾਂ ਲੋਕਾਂ ਬਾਰੇ ਸੋਚੋ ਜਿੰਨਾਂ ਲਈ ਕੋਈ ਪ੍ਰਾਥਨਾ ਨਹੀ ਕਰਦਾ ਅਤੇ ਨਾਹੀ ਉਨ੍ਹਾਂ ਤੱਕ ਕੋਈ ਪਹੁੰਚਦਾ ਹੈ।
ਹੋ ਸਕਦਾ ਹੈ ਤੁਹਾਡੇ ਆਪਣੇ ਸਮਾਜ ਵਿੱਚ ਕੁਝ ਲੋਕ ਹੋਣ, ਹੋ ਸਕਦਾ ਹੈ ਕੁਝ ਲੋਕ ਹੋਣ ਜੋ ਕਿ ਤੁਹਾਡੇ ਆਪਣੇ ਸਮਾਜਵਿੱਚ ਆ ਗਏ ਹਨ
ਹੋ ਸਕਦਾ ਹੈ ਕੁਝ ਲੋਕ ਹੋਣ ਜੋ ਕਿ ਤੁਹਾਡੇ ਰਿਸ਼ਤੇਦਾਰ ਹਨ ਅਤੇ ਤੁਸੀਂ ਸੋਚਦੇ ਹੋ ਕਿ ਉਹ ਅਸੰਭਵ ਹਨ ਅਤੇ ਉਨ੍ਹਾਂ ਲਈਪ੍ਰਾਥਨਾ ਕਰਨਾ ਸ਼ੁਰੂ ਕਰ ਦਿਉ।
ਪ੍ਰਾਥਨਾ ਕਰਨਾ ਬੰਦ ਨਾ ਕਰੋ ਜਦ ਤੱਕ ਮਸੀਹ ਵਿੱਚ ਆ ਨਹੀ ਜਾਂਦੇ ਹਨ।
ਆਉ ਮੈਂ ਇਸ ਸ਼ੈਸਨ ਦੀ ਸਮਾਪਤੀ ਤੇ ਤੁਹਾਨੂੰ ਕੁਝ ਦੱਸਦਾ ਹਾਂ, ਮੈਂ ਆਪਣੀ ਮਾਤਾ ਲਈ ੨੫ ਸਾਲ ਤੱਕ ਪ੍ਰਾਥਨਾ ਕੀਤੀ,
ਮੇਰੀ ਮਾਂ ਨੇ ਮੈਨੂੰ ਕਿਹਾ, ਸੈਮੀ ਮੈਂ ਮਸੀਹੀ ਨਹੀ ਹਾਂ, ਮੈਂ ਕਦੇ ਵੀ ਮਸੀਹ ਨੂੰ ਨਹੀ ਮੰਨਾਂਗੀ– ਮੇਰੇ ਨਾਲ ਪਰਮੇਸ਼ਰ ਬਾਰੇੱਲ ਨਾ ਕਰੀਂ।
ਤੁਸੀਂ ਕੀ ਕਰੋਗੇ ਜਦ ਤੁਸੀਂ ਆਪਣੀ ਮਾਂ ਦੇ ਨਾਲ ਪਰਮੇਸ਼ਰ ਬਾਰੇ ਗੱਲ ਨਹੀ ਕਰ ਸਕਦੇ ਹੋ।
ਮੈਂ ਤੁਹਾਨੂੰ ਦੱਸਦਾ ਹਾਂ ਮੈਂ ਕੀ ਕੀਤਾ ਮੈਂ ਪਰਮੇਸ਼ਰ ਦੇ ਨਾਲ ਆਪਣੀ ਮਾਂ ਬਾਰੇ ਗੱਲ ਕੀਤੀ ਅਤੇ ਪਰਮੇਸ਼ਰ ਨੇ ਉਸ ਨੂੰ ਬਚਾਲਿਆ।
੨੫ ਸਾਲ ਲੱਗੇ, ਪਰ ਪਰਮੇਸ਼ਰ ਨੇ ਕਰ ਦਿੱਤਾ।
ਇਸ ਲਈ ਹਿੰਮਤ ਨਾ ਹਾਰੋ, ਔਖੇ ਲੋਕਾਂ ਲਈ ਪ੍ਰਾਥਨਾ ਕਰੋ ਉਨ੍ਹਾਂ ਲੋਕਾਂ ਲਈ ਪ੍ਰਾਥਨਾ ਕਰੋ ਜਿੰਨਾਂ ਨੂੰ ਯਿਸੂ ਮਸੀਹ ਦੀਲੋੜ ਹੈ।ਇਹ ਸ਼ੁਰੂਆਤ ਹੋਵੇਗੀ ਕਿ ਪਰਮੇਸ਼ਰ ਤੁਹਾਡੇ ਜੀਵਨ ਵਿੱਚ ਤੁਹਾਡੇ ਪਰਿਵਾਰ ਵਿੱਚ ਅਤੇ ਤੁਹਾਡੇ ਸਮਾਜ਼ ਵਿੱਚਇੱਕ ਬੇਦਾਰੀ ਲੈ ਕੇ ਆਵੇਗਾ।
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ