Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਸੈਮੀ: ਮੇਰੇ ਹੀਰੋ ਐਨ. ਬੀ. . ਦੇ ਜਿਹੜੇ ਖਿਡਾਰੀ ਉਹ ਇੰਨੇ ਜਿਆਦਾ ਵਿਅਸਤ ਰਹਿੰਦੇ ਹਨ ਇਸ ਦੇ ਬਾਵਜੂਦ ਵੀਤੁਸੀ ਕਿਵੇ ਸਮਾਂ ਕੱਡ ਪਾਉਦੇਂ ਹੋ ਬਾਈਬਲ ਪੜਨ ਲਈ ਪ੍ਰਥਨਾ ਕਰਨ ਲਈ ਇਸ ਗੱਲ ਤੋਂ ਮੈਂ ਹੈਰਾਨ ਹੋ ਜਾਦਾਂ ਹਾਂ। ਤੁਸੀਕਿਵੇਂ ਸਮਾਂ ਕੱਢਦੇ ਹੋ ਹੋ ਆਪਣੇ ਵਿਅਸਤ ਸਮੇਂ ਦੇ ਵਿੱਚੋਂ।

ਮੋਨਟੀ: ਮੈਂ ਉਸ ਨਮੂੰਨੇ ਦਡਾ ਪਿੱਛਾ ਕਰਨ ਦੀ ਕੋਸ਼ਿਸ਼ ਕਰਦਾ ਹਾਂ ਜੋ ਯਿਸੂ ਮਸੀਹ ਨੇ ਦਿੱਤਾ ਹੈ ਉਸ ਨੇ ਸਾਨੂੰ ਉਦਾਰਣਦਿੱਤੀ ਉਸ ਸਵੇਰੇਸਵੇਰੇ ਪਿਤਾ ਦੇ ਨਾਲ ਗੱਲ ਕਰਦਾ ਸੀ। ਉਹ ਕਦੇ ਜਲਦ ਬਾਜ਼ੀ ਦੇ ਵਿੱਚ ਨਹੀ ਸੀ, ਉਹ ਲੋਕਾਂ ਦੀਮਰਜੀ ਦੇ ਅਨੁਸਾਰ ਨਹੀ ਸੀ ਚਲਦਾ। ਉਹ ਹਮੇਸ਼ਾਂ ਆਪਣੇ ਪਿਤਾ ਦੇ ਕੰਮ ਦੇ ਵਿੱਚ ਰੁਝਿਆਂ ਸੀ। ਅਤੇ ਕਈ ਵਾਰ ਇਹਔਖਾ ਹੈ, ਪਰ ਇਹ ਕੀਤਾ ਜਾ ਸਕਦਾ ਹੈ। ਮੈਂ ਪਹਿਲਾਂ ਬਹੁਤ ਵੱਡਾ ਗੋਲਫਰ ਹੁੰਦਾ ਸੀ। ਮੈਂ ਹਮੇਸ਼ਾ ਖੇਡਣਾ ਚਹੁੰਦਾ ਸੀ, ਮੈਂਹੈਰਾਨ ਹੋ ਗਿਆ ਜਦੋਂ ਪ੍ਰਭੂ ਨੇ ਮੈਨੂੰ ਕਿਹਾ ਕਿ ਮੈਂ ਕੁੱਝ ਸਮੈ ਲਈ ਕਲੱਬ ਛੱਡ ਦੇਵਾਂ, ਤਾਂ ਮੈਂ ਵਚਨ ਪੜ ਸਕਾਂ ਪਰਿਵਾਰ ਦੇਨਾਕ ਬੰਦਗੀ ਕਰ ਸਕਾਂ। ਐਨ. ਬੀ. . ਦੇ ਵਿੱਚ ਸਾਡੇ ਕੋਲ ਬਹੁਤ ਸਾਰਾ ਖਾਲੀ ਸਮਾਂ ਹੁੰਦਾ ਹੈ, ਇਹ ਨਿਰਭਰ ਕਰਦਾਹੈ ਕਿ ਤੁਸੀ ਉਹ ਕਰੋ ਜੋ ਤਹਾਨੂੰ ਕਰਨਾ ਚਾਹੀਦਾ ਹੈ। ਆਦਮੀ ਹੋਣ ਦੇ ਨਾਤੇ ਅਸੀ ਆਪਣੀ ਮਰਜੀ ਕਰਦੇ ਹਾਂ, ਅਸੀਉਹ ਕਰਦੇ ਹਾਂ ਜੋ ਅਸੀ ਚਹੁੰਦੇ ਹਾਂ। ਸੀਜਨ ਵਿੱਚ ਬਾਈਬਲ ਪੜਨ ਅਤੇ ਇਸਦੇ ਲਾਗੂ ਕਰਨ ਨੂੰ ਮੈਂ ਪਹਿਲੀ ਥਾਂ ਦਿੰਦਾਹਾਂ।

ਸੈਮੀ: ਹਾਂ ਹਾਂ ਇਹ ਸਹੀ ਹੈ ਮੈਂ ਸੋਚਦਾ ਹਾਂ ਜੋ ਤੁਸੀ ਕਹਿ ਰਹੇ ਹੋ ਕਿ ਸਾਡੇ ਕੋਲ ਸਮਾਂ ਹੈ ਪਰ ਅਸੀ ਉਸ ਸਮੇਂ ਨੂੰ ਭਰਦਿੰਦੇ ਹਾਂ, ਕਿ ਇਹ ਸਮਾਂ ਇੰਨਾਂ ਜਰੂਰੀ ਨਹੀ ਹੈ, ਕੀ ਮੈਂ ਸਹੀ ਕਹਿ ਰਿਹਾ ਹਾਂ?

ਮੋਨਟੀ: ਕਿੰਨੀ ਵਾਰ ਤੁਸੀ . ਐਸ. ਪੀ. ਐੱਨ. ਦੇਖ ਸਕਦੇ ਹੋ ਜ਼ਾਂ ਕਿੰਨੀ ਵਾਰ ਤੁਸੀ ਸਵਾਰਨ ਪੀਪਲ ਦੇਖ ਸਕਦੇ ਹੋਜਾਂ ਉਹ ਸ਼ੋਅ ਜਿਹੜੇ ਸਸ਼ਹੂਰ ਹਨ। ਦੂਜੀ ਤੀਜੀ ਵਾਰ ਇਹ ਤਹਾਨੂੰ ਯਾਦ ਹੋ ਜਾਣਗੇ। ਸਭ ਕੁੱਝ ਇਹ ਹੈ ਕਿ ਪਰਮੇਸ਼ਵਰਨੂੰ ਪਹਿਲੀ ਥਾਂ ਤੇ ਲੈ ਕੇ ਆਉਣਾ। ਕੁੱਝ ਸਿਆਣੇ ਵਿਸ਼ਵਾਸੀ ਜਿਹਨਾਂ ਦੇ ਨਾਲ ਮੈਂ ਰਿਹਾ ਹਾਂ ਜੋ ਪੰਜਾਹ, ਸੱਠ, ਪਚਾਸੀਸਾਲ ਦੇ ਹਨ, ਉਹ ਪਰਮੇਸ਼ਵਰ ਦਾ ਵਚਨ ਪੜਦੇ ਹਨ ਮੈ ਵੇਖਦਾ ਹਾਂ ਕਿ ਕਿਵੇਂ ਪਰਮੇਸ਼ਵਰ ਨੇ ਉੇਹਨਾਂ ਨੂੰ ਬਰਤਕਦਿੱਤੀ। ਉਹ ਪਵਿੱਤਰ ਨਹੀ ਹਨ ਉਹਨਾਂ ਦਾ ਜੀਵਨ ਸੌਖਾ ਨਹੀ ਸੀ, ਪਰ ਪਰਮੇਸ਼ਵਰ ਨੇ ਉਹਨਾਂ ਦੇ ਸਮਪਣ ਦਾ ਆਦਰਕੀਤਾ। ਪਰਮੇਸ਼ਵਰ ਦੇ ਵਚਨ ਨੂੰ ਪੜਨਾ ਮੇਰੇ ਅਤੇ ਮੇਰੇ ਪਰਿਵਾਰ ਦੇ ਜੀਵਨ ਦਾ ਵੱਡਾ ਹਿੱਸਾ ਹੈ।

ਸੈਮੀ: ਸਭ ਤੋਂ ਪਹਿਲਾਂ ਪਰਮੇਸ਼ਵਰ ਦੇ ਰਾਜ ਅਤੇ ਧਰਮ ਨੂੰ ਖੋਜੋ ਅਤੇ ਇਹ ਸਭ ਚੀਝਾਂ ਤਹਾਨੂੰ ਦਿੱਤੀਆਂ ਜਾਣਗੀਆਂ।

ਮੋਨਟੀ: ਇਹ ਸਹੀ ਹੈ।

ਸੈਮੀ: ਧੰਨਵਾਦ ਮਾਈਕ।

ਮੋਨਟੀ: ਧੰਨਵਾਦ।

ਜ਼ਬੂਰ 46 :1-11

ਪਰਮੇਸ਼ੁਰ ਸਾਡੀ ਤਾਕਤ ਦਾ ਸ਼ਰਚਸ਼ਮਾ ਹੈ।
ਹਮੇਸ਼ਾ ਸੰਕਟ ਕਾਲ ਵਿੱਚ ਉਸ ਕੋਲੋਂ, ਅਸੀਂ ਸਹਾਇਤਾ ਲੈ ਸੱਕਦੇ ਹਾਂ।
2 ਇਸੇ ਲਈ ਅਸੀਂ ਨਹੀਂ ਡਰਦੇ ਜਦੋਂ ਧਰਤੀ ਹਿੱਲਦੀ ਹੈ,
ਅਤੇ ਪਰਬਤ ਸਮੁੰਦਰ ਵਿੱਚ ਡਿੱਗਦੇ ਹਨ।
3 ਅਸੀਂ ਡਰਦੇ ਨਹੀਂ ਉਦੋਂ ਜਦੋਂ ਸਮੁੰਦਰ ਗਰਜਦੇ ਅਤੇ ਝੱਗ ਕਰਦੇ ਹਨ,
ਅਤੇ ਸਮੁੰਦਰ ਵਿੱਚਲੇ ਪਰਬਤ ਕੰਬੰਦੇ ਹਨ।
4 ਇੱਕ ਦਰਿਆ ਹੈ ਜਿਸ ਦੀਆਂ ਧਾਰਾਵਾਂ ਪਰਮੇਸ਼ੁਰ ਦੇ ਸ਼ਹਿਰ ਅੰਦਰ,
ਸਭ ਤੋਂ ਉੱਚੇ ਪਰਮੇਸ਼ੁਰ ਦੇ ਪਵਿੱਤਰ ਸ਼ਹਿਰ ਅੰਦਰ ਖੁਸ਼ੀ ਲਿਆਉਂਦੀਆਂ ਹਨ।
5 ਪਰਮੇਸ਼ੁਰ ਉਸ ਸ਼ਹਿਰ ਵਿੱਚ ਹੈ, ਇਸੇ ਲਈ ਉਹ ਕਦੀ ਵੀ ਤਬਾਹ ਨਹੀਂ ਹੋਵੇਗਾ।
ਸੂਰਜ ਚੱੜ੍ਹਨ ਤੋਂ ਵੀ ਪਹਿਲਾਂ ਪਰਮੇਸ਼ੁਰ ਮਦਦ ਲਈ ਉੱਥੇ ਹੁੰਦਾ।
6 ਕੌਮਾਂ ਡਰ ਦੇ ਕਾਰਣ ਕੰਬਣਗੀਆਂ; ਜਦੋਂ ਯਹੋਵਾਹ ਰੌਲਾ ਪਾਉਂਦਾ ਹੈ,
ਉਹ ਰਾਜ ਡਿੱਗ ਪੈਣਗੇ ਅਤੇ ਧਰਤੀ ਮਲੀਆ ਮੇਟ ਹੋ ਜਾਵੇਗੀ।
7 ਸਰਬ ਸ਼ਕਤੀਮਾਨ ਯਹੋਵਾਹ ਸਾਡੇ ਅੰਗ-ਸੰਗ ਹੈ।
ਯਾਕੂਬ ਦਾ ਪਰਮੇਸ਼ੁਰ ਸਾਡੀ ਸੁਰੱਖਿਅਤ ਥਾਂ ਹੈ।
8 ਉਨ੍ਹਾਂ ਸ਼ਕਤੀਸ਼ਾਲੀ ਗੱਲਾਂ ਵੱਲ ਤੱਕੋ ਜੋ ਯਹੋਵਾਹ ਕਰਦਾ ਹੈ।
ਉਨ੍ਹਾਂ ਹੈਰਾਨੀ ਭਰੀਆਂ ਕਰਨੀਆਂ ਵੱਲ ਤੱਕੋ ਜੋ ਉਸ ਨੇ ਧਰਤੀ ਉੱਤੇ ਕੀਤੀਆਂ ਹਨ।
9 ਯਹੋਵਾਹ ਲੜਾਈਆਂ ਨੂੰ ਧਰਤੀ ਦੇ ਕਿਸੇ ਕੋਨੇ ਉੱਤੇ ਵੀ ਰੋਕ ਸੱਕਦਾ ਹੈ।
ਉਹ ਸਿਪਾਹੀਆਂ ਦੀਆਂ ਕਮਾਨਾਂ ਨੂੰ ਤੋੜ ਸੱਕਦਾ ਹੈ।
ਉਹ ਉਨ੍ਹਾਂ ਦੇ ਨੇਜਿਆਂ ਨੂੰ ਟੁਕੜਿਆਂ ਵਿੱਚ ਤੋੜ ਸੱਕਦਾ ਹੈ ਅਤੇ ਜੰਗੀ ਗਡਿਆਂ ਨੂੰ ਅੱਗ ਨਾਲ ਸਾੜ ਸੱਕਦਾ ਹੈ।
10 ਪਰਮੇਸ਼ੁਰ ਆਖਦਾ ਹੈ, “ਸ਼ਾਂਤ ਰਹੋ ਅਤੇ ਜਾਣੋ ਕਿ ਮੈਂ ਪਰਮੇਸ਼ੁਰ ਹਾਂ।
ਕੌਮਾਂ ਵਿੱਚ ਮੇਰੀ ਉਸਤਤਿ ਹੋਵੇਗੀ।
ਮੈਂ ਧਰਤੀ ਉੱਤੇ ਮਹਿਮਾਮਈ ਹੋਵਾਂਗਾ।”
11 ਸਰਬ ਸ਼ਕਤੀਮਾਨ ਯਹੋਵਾਹ ਹਮੇਸ਼ਾ ਸਾਡੇ ਨਾਲ ਹੈ।
ਯਾਕੂਬ ਦਾ ਯਹੋਵਾਹ ਸਾਡਾ ਸੁਰੱਖਿਅਤ ਸਥਾਨ ਹੈ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ