ਰੋਜਾਨਾਂ ਦਾ ਭਗਤੀ ਦਾ ਵੀਡੀਓ
ਕਈ ਸਾਲ ਪਹਿਲਾਂ ਮੈਂ ਨਰਿਲਿਸਕ, ਸਾਇਬੇਰਿਯਾ ਦੇ ਵਿਚ ਖੁਸ਼ਖਬਰੀ ਦਾ ਪ੍ਰਚਾਰ ਇੱਕ ਇਹੋ ਜਿਹੇ ਸ਼ਹਿਰ ਵਿਚ ਕਰਣ ਵਾਸਤੇ ਗਿਆ ਜਿਸ ਨੂੰ ਸਟੇਲੀਨ ਦੀ ਸਿਆਣਾ ਨੇ ਗੁਲਾਮਾਂ ਤੋਂ ਮਜਦੂਰੀ ਕਰਵਾ ਕੇ ਬਣਾਇਆ ਸੀ। ਉਸ ਸਮੇਂ ਇਸ ਆਰਕਟਿਕ ਸ਼ਹਿਰ ਵਿਚ ਕੁਝ ਗਿਨੇ ਚੁਨੇ ਹੀ ਵਿਸ਼ਵਾਸੀ ਸਨ। ਪਰ ਫਿਰ ਵੀ ਜੋ ਮੇਰੀ ਸਭਾ ਉਥੇ ਹੋਈ ਇਹ ਇੱਕ ਬਹੁਤ ਹੀ ਜਬਰਦਸਤ ਸੀ।
ਖਰਾਬ ਮੌਸਮ ਦੇ ਬਾਵਯੂਦ ਵੀ ਸਾਡੀਆ ਸਭਾਵਾਂ ਵਿਚ ਜਿਨ੍ਹੇ ਲੋਕ ਹਾਜਰ ਹੋਏ ਸਨ ਉਹ ਇਤ੍ਹਿਹਾਸ ਦੇ ਵਿਚ ਕਦੇ ਵੀ ਉਸ ਦੇਸ਼ ਵਿਚ ਫੁੱਟਬਾਲ ਦੇ ਸਟੇਡਿਯਮ ਵਿਚ ਇਕਠੇ ਨਾਹੋ ਹੋਏਸਨ। ਜਦ ਮੇਰਾ ਸੰਦੇਸ਼ ਖਤਮ ਹੋਇਆ ਤਾਂ ਸਭ ਤੋਂ ਹੈਰਾਨੀਜਨਕ ਕੰਮ ਹੋਇਆ। ਜਦ ਮੈਂ ਲੋਕਾਂ ਨੂੰ ਮਸੀਹ ਦੇ ਉਪਰ ਵਿਸ਼ਵਾਸ ਕਰਨ ਦਾ ਸੱਦਾ ਦਿੱਤਾ ਤਾਂ ਉਥੇ ਬੈਠੇ ੯੫% ਲੋਕਾਨ ਨੇ ਪ੍ਰਤਿਉੱਤਰ ਦਿੱਤਾ। ਮੈਂ ਵਿਸ਼ਵਾਸ ਨਹੀ ਕਰ ਪਾਯਾ ਜੋ ਮੈਂ ਵੇਖ ਰਿਹਾ ਸੀ। ਜਦ ਉਹ ਸਟੇਜ ਡੀ ਵਲ ਆ ਰਹੇ ਸਨ ਤਾਂ ਮੈਂ ਉਨ੍ਹਾਂ ਨੂੰ ਕਿਹਾ, ਰੁਕ ਜਾਉ। ਮੈਂ ਫਿਰ ਤੋਂ ਉਨ੍ਹਾਂ ਨੂੰ ਦਸਿਆ ਕਿ ਪ੍ਰਭੂ ਯਿਸ਼ੂ ਤੇ ਵਿਸ਼ਵਾਸ ਕਰਣ ਦਾ ਕਿ ਅਰਥ ਹੈ। ਪਰ ਉਹ ਅੱਗੇ ਆਉਂਦੇ ਰਹੇ।
ਸਭਾ ਤੋਂ ਬਾਅਦ ਇੱਕ ਪਤਰਕਾਰ ਨੇ ਮੈਨੂੰ ਪੁਛਿਆ, “ਸ਼੍ਰੀਮਾਨ ਟਿਪਤ ਕੀ ਤੁਸੀ ਵਿਸ਼ਵਾਸ ਕਰਦੇ ਹੋ ਕਿ ਇਹ ਸ਼ਹਿਰ ਇੱਕ ਸਰਾਪ ਦੇ ਹੇਠਾਂ ਹੈ? ਬਹੁਤ ਸਾਰੇ ਲੋਕ ਇਥੇ ਵਿਸ਼ਵਾਸ ਕਰਦੇ ਹਨ ਕਿ ਇਹ ਸ਼ਹਿਰ ਇੱਕ ਸਰਾਪ ਦੇ ਹੇਠਾਂ ਹੈ, ਕਿਉਂਕਿ ਲੋਕ ਇਸ ਸ਼ਹਿਰ ਨੂੰ ਬਣਾਉਂਦੇ ਸਮੇਂ ਕੈਦ ਦੀਆਂ ਛਾਉਨੀਆ ਵਿਚ ਮਰ ਗਏ ਸਨ। ਤੁਸੀਂ ਕੀ ਸੋਚਦੇ ਹੋ?”
ਮੇਰੇ ਜੁਆਬ ਤੋਂ ਉਹ ਬਹੁਤ ਹੀ ਹੈਰਾਨ ਹੋਈ। “ਨਹੀ ਮੈਂ ਇਹ ਵਿਸ਼ਵਾਸ ਨਹੀ ਕਰਦਾ ਕਿ ਇਹ ਸ਼ਹਿਰ ਇੱਕ ਸਰਾਪ ਦੇ ਹੇਠਾਂ ਹੈ।” ਮੈਂ ਕਿਹਾ, “ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਇੱਕ ਬਰਕਤ ਦੇ ਹੇਠਾਂ ਹੈ”
ਉਸਨੇ ਹੈਰਾਨ ਹੁੰਦੀ ਨੇ ਮੈਨੂੰ ਪੁਛਿਆ, “ਪਰ ਇਹ ਕਿਵੇਂ ਹੋ ਸਕਦਾ ਹੈ?”
ਮੈਂ ਫਿਰ ਉਸ ਨੂੰ ਦਸਿਆ ਕਿ ਬਹੁਤ ਸਾਰੇ ਲੋਕ ਜੋ ਇਸ ਸ਼ਹਿਰ ਨੂੰ ਬਣਾਉਂਦੇ ਹੋਏ ਮਰ ਗਏ ਸਨ, ਉਹ ਵਿਸ਼ਵਾਸੀ ਸਨ। ਮੈਂ ਵਿਸ਼ਵਾਸ ਕਰਦਾ ਹਾਂ ਕਿ ਜਦ ਉਹ ਇਸ ਸ਼ਹਿਰ ਦੀਆਂ ਗਲੀਆਂ ਵਿਚ ਪਏ ਹੋਏ ਹੋਣਗੇ, ਉਸ ਸਮੇਂ ਉਹ ਇਹ ਪ੍ਰਾਥਨਾ ਕਰਦੇ ਹੋਣਗੇ, ‘ਹੇ ਪ੍ਰ੍ਮੇਸ਼ੇਰ ਆਪਣੀ ਮੁਕਤੀ ਨੂੰ ਉਨ੍ਹਾਂ ਸਭ ਲੋਕਾਂ ਤੇ ਜਾਹਿਰ ਕਰਦੇ ਜੋ ਇਨ੍ਹਾਂ ਗਲੀਆਂ ਦੇ ਵਿਚੋਂ ਦੀ ਲੰਘਣਗੇ।’ ਜਦ ਉਹ ਇਥੇ ਘਰਾਂ ਅਤੇ ਦਫਤਰਾਂ ਵਿਚ ਇੱਟਾਂ ਲਾ ਰਹੇ ਹੋਣਗੇ, ਤਾਂ ਮੈਂ ਇਉਸ ਗਲ ਦੇ ਪ੍ਰਤੀ ਕਾਇਲ ਹਾਂ ਕਿ ਉਹ ਪ੍ਰਾਥਨਾ ਕਰਦੇ ਹੋਣਗੇ, “ਮੇਰੀ ਪ੍ਰਾਥਨਾ ਹੈ ਕਿ ਤੁਸੀ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਤੇ ਪ੍ਰਗਟ ਕਰ ਦਿਉ, ਜੋ ਇਨ੍ਹਾਂ ਘਰਾਂ ਵਿਚ ਆਰਾਮ ਕਰਨਗੇ ਅਤੇ ਜੋ ਇਨ੍ਹਾਂ ਦਫਤਰਾਂ ਵਿਚ ਕੰਮ ਕਰਨਗੇ”
ਫਿਰ ਮੈਂ ਉਸ ਪਤਰਕਾਰ ਦੀਆਂ ਅਖਾਂ ਵਿਚ ਵੇਖ ਕੇ ਕਿਹ, “ਅੱਜ ਉਹ ਦਿਨ ਹੈ ਜਦ ਪ੍ਰ੍ਮੇਸ਼ੇਰ ਨੇ ਉਨ੍ਹਾਂ ਪਿਆਰੇ ਲੋਕਾਂ ਦੀਆਂ ਪ੍ਰਾਥਨਾਵਾਂ ਦਾ ਉੱਤਰ ਦਿੱਤਾ ਹੈ। ਇਸ ਲਈ ਇਹ ਸ਼ਹਿਰ ਬਰਕਤ ਦੇ ਅਧੀਨ ਹੈ। ਉਨ੍ਹਾਂ ਆਦਮੀਆਂ ਅਤੇ ਔਰਤਾਂ ਦੀਆਂ ਪ੍ਰਾਥਨਾਵਾਂ ਦੀਆਂ ਬਰਕਤਾਂ ਦੇ ਅਧੀਨ ਜਿਨ੍ਹਾਂ ਨੇ ਆਪਣੇ ਜੀਵਨ ਪੂਰੀ ਤਰਾਂ ਪ੍ਰ੍ਮੇਸ਼ੇਰ ਨੂੰ ਸਮਰਪਿਤ ਕਰ ਦਿੱਤੇ ਸਨ।”
ਬੇਸ਼ਕ, ਜੋ ਮੈਂ ਉਸ ਪਤਰਕਾਰ ਨੂੰ ਕਹਿ ਰਿਹਾ ਸੀ, ਉਸ ਨੂੰ ਸਾਬਿਤ ਕਰਣ ਦਾ ਮੇਰੇ ਕੋਲ ਕੋਈ ਤਰੀਕਾ ਨਹੀ ਸੀ। ਪਰ ਫਿਰ ਵੀ, ਕੁਝ ਮਹੀਨਿਆ ਬਾਅਦ ਮੇਰੇ ਸਾਹਮਣੇ ਕੁਝ ਰੋਚਿਕ ਤਤ ਆਏ। ਮਾਲਦੋਵਾ ਤੋਂ ਕੁਝ ਜਾਵਾਨ ਲੋਕ ਸਾਡੇ ਤੋਂ ਅੱਗੇ ਉਸ ਸ਼ਹਿਰ ਵਿਚ ਇਨ੍ਹਾਂ ਖ੍ਗੁਸ਼੍ਖਾਬ੍ਰੀ ਦੀਆਂ ਸਭਾਵਾਂ ਦਾ ਇੰਤਜਾਮ ਕਰਣ ਵਾਆਸਤੇ ਗਏ ਸਨ। ਜੋ ਮੈਂ ਸਿਖਿਆ ਉਹ ਇਹ ਸੀ, ਉਨ੍ਹਾਂ ਜਾਵਾਂ ਲੋਕਾਂ ਦੇ ਬਹੁਤ ਸਾਰੇ ਦਾਦੇ ਪੜਦਾਦੇ ਕੈਦ ਵਿਚ ਭੇਜੇ ਗਏ ਸੀ, ਅਤੇ ਕਾਰਣ ਸੀ ਉਨ੍ਹਾਂ ਦਾ ਮਸੀਹ ਤੇ ਵਿਸ਼ਵਾਸ।
ਕਿ ਇਹ ਸਚਮੁਚ ਹੈਰਾਨ ਕਰ ਦੇਣ ਵਾਲੀ ਗੱਲ ਨਹੀ ਹੈ। ਉਨ੍ਹਾਂ ਪ੍ਰ੍ਮੇਸ਼ੇਰ ਦੇ ਲੋਕਾਂ ਨੇ ਕਦੇ ਵੀ ਆਪਣੀਆਂ ਪ੍ਰਾਥਨਾਵਾਂ ਦਾ ਉੱਤਰ ਨਹੀ ਵੇਖਿਆ, ਪਰ ਪ੍ਰ੍ਮੇਸ਼ੇਰ ਨੇ ਉਨ੍ਹਾਂ ਦੇ ਪੋਤਰੀਆਂ ਅਤੇ ਪੋਤਰਿਆਂ ਨੂੰ ਅਤੇ ਦੋਹਤੇ ਦੋਹਤਰੀਆਂ ਨੂੰ ਖੜਿਆ ਕਰ ਦਿੱਤਾ। ਅਤੇ ਉਹ ਲੋਕ ਸਨ ਜਿਨ੍ਹਾਂ ਨੇ ਪ੍ਰ੍ਮੇਸ਼ੇਰ ਦੀ ਮਹਿਮਾਂ ਨੂੰ ਵੇਖਿਆ ਅਤੇ ਆਪਣੇ ਪੂਰਵਜਾਂ ਦੀਆਂ ਪ੍ਰਾਥਨਾਵਾਂ ਦੇ ਉੱਤਰਾਂ ਨੂੰ ਵੇਖਿਆ।
ਪ੍ਰ੍ਮੇਸ਼ੇਰ ਅੱਜ ਇਹੋ ਜਿਹੇ ਲੋਕਾਂ ਨੂੰ ਲਭ ਰਿਹਾ ਹੈ, ਜਿਨ੍ਹਾਂ ਦੇ ਦਿਲ ਪੂਰੀ ਤਰਾਂ ਉਸਦੇ ਹਨ, ਜਦ ਉਹ ਇਹੋ ਜਿਹੇ ਲੋਕਾਂ ਨੂੰ ਲਭ ਲੈਂਦਾ ਹੈ ਤਾਂ ਉਹ ਉਨ੍ਹਾਂ ਦੀਆਂ ਪ੍ਰਾਥਨਾਵਾਂ ਦੇ ਉੱਤਰ ਵਿਚ ਸਵਰਗ ਅਤੇ ਧਰਤੀ ਨੂੰ ਹਿਲਾ ਦਿੰਦਾ ਹੈ। ਉਹ ਮਨੁਖੀ ਇਤਿਹਾਸ ਨੂੰ ਬਦਲ ਦਿੰਦਾ ਹੈ ਕਿ ਉਹ ਉਨ੍ਹਾਂ ਦੀਆਂ ਪ੍ਰਾਥਨਾਵਾਂ ਦਾ ਉੱਤਰ ਦੇ ਸਕੇ ਜੋ ਪੂਰੀ ਤਰਾਂ ਉਸਦੇ ਸਮਰਪਿਤ ਹਨ। ਪ੍ਰਾਥਨਾ ਦੇ ਨਾਲ ਸਮਰਪਿਤ ਦਿਲ ਇੱਕ ਬਹੁਤ ਹੀ ਵੱਡਾ ਹਥਿਆਰ ਪ੍ਰ੍ਮੇਸ਼ੇਰ ਦੇ ਲੋਕਾਂ ਦੇ ਹਥ ਵਿਚ ਹੈ।
ਪ੍ਰ੍ਮੇਸ਼ੇਰ ਦਾ ਵਚਨ ਬਦਲਿਆ ਨਹੀ ਹੈ। ਇਹ ਕਹਿੰਦਾ ਹੈ, “ਪ੍ਰ੍ਮ੍ਸ਼ੇਰ ਦੀਆਂ ਅਖਾਂ ਪੂਰੀ ਧਰਤੀ ਤੇ ਲਗੀਆਂ ਹਨ ਇਕ ਉਹ ਉਨ੍ਹਾਂ ਨੂੰ ਮਜਬੂਤ ਕਰੇ ਜਿਨ੍ਹਾਂ ਨੇ ਆਪਣੇ ਦਿਲ ਨੂੰ ਪੂਰੀ ਤਰਾਂ ਉਸਦੇ ਹਥਾਂ ਵਿਚ ਸੋਂਪ ਦਿੱਤਾ ਹੈ।” (੨ ਇਤ ੧੬:੯) ਉਹ ਹਾਲੇ ਵੀ ਇਹੋ ਜਿਹੇ ਦਿਲਾਂ ਨੂੰ ਲਾਭ ਰਿਹਾ ਹੈ ਜੋ ਉਸ ਪ੍ਰਤੀ ਸਮਰਪਿਤ ਹਨ।
2 ਇਤਹਾਸ 16 :7-9
7 ਉਸ ਵਕਤ ਹਨਾਨੀ ਨਬੀ ਆਸਾ ਕੋਲ ਆਇਆ ਅਤੇ ਉਸ ਨੂੰ ਆਖਿਆ, “ਆਸਾ, ਤੂੰ ਅਰਾਮ ਦੇ ਪਾਤਸ਼ਾਹ ਉੱਪਰ ਨਿਰਭਰ ਹੋਇਆ ਤੇ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਤੇ ਨਿਰਭਰ ਨਹੀਂ ਹੋਇਆ, ਇਸੇ ਕਾਰਣ ਅਰਾਮ ਦੀ ਸੈਨਾ ਤੇਰੇ ਹੱਥੋਂ ਬਚ ਕੇ ਨਿਕਲ ਗਈ ਹੈ। 8 ਕੂਸ਼ੀਆਂ ਅਤੇ ਲੂਬੀਆਂ ਦੀ ਵੀ ਬੜੀ ਤਕੜੀ ਫ਼ੌਜ ਸੀ। ਉਨ੍ਹਾਂ ਕੋਲ ਕਈ ਰੱਥ ਅਤੇ ਰਥਵਾਨ ਸਨ। ਪਰ ਆਸਾ, ਤੂੰ ਯਹੋਵਾਹ ਉੱਪਰ ਭਰੋਸਾ ਰੱਖਿਆ ਕਿ ਉਹ ਭਾਰੀ ਫ਼ੌਜ ਨੂੰ ਹਾਰ ਦੇਵੇ ਸੋ ਯਹੋਵਾਹ ਨੇ ਉਨ੍ਹਾਂ ਨੂੰ ਤੇਰੇ ਹੱਥ ਕਰ ਦਿੱਤਾ। 9 ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਵੇਖਦੀਆਂ ਹਨ ਤਾਂ ਕਿ ਉਹ ਉਨ੍ਹਾਂ ਦੀ ਮਦਦ ਕਰੇ ਜਿਨ੍ਹਾਂ ਦਾ ਦਿਲ ਉਸ ਉੱਪਰ ਪੂਰਾ ਨਿਹਚਾ ਰੱਖਦਾ ਹੈ। ਆਸਾ, ਤੂੰ ਮੂਰਖਤਾਈ ਕੀਤੀ ਇਸ ਲਈ ਹੁਣ ਤੇਰੇ ਅੱਗੇਰੇ ਜੀਵਨ ’ਚ ਲੜਾਈ ਹੀ ਲੜਾਈ ਹੈ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
