Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਇਹ 1960 ਦੇ ਅੱਧ ਵਿੱਚਕਾਰ ਦੀ ਗੱਲ ਹੈ। ਮੈਂ ਇੱਕ ਨਵਾਂ ਵਿਸ਼ਵਾਸੀ ਸਾਂ, ਅਤੇ ਕੁੱਝ ਵੀ ਆਤਮਿਕ ਗੱਲ  ਮੈਂਨੂੰ ਤਾਜਾ ਕਰ ਦਿੰਦੀ ਸੀ। ਮੈਂ ਯਾਦ ਕਰ ਸਕਦਾ ਹਾਂ ਰਿਕਾਰਡ ਪਲੇਅਰ ਦੇ ਇੱਕ ਗੀਤ ਨੂੰ ਜਿਸ ਵਿੱਚ ਇੱਕ ਵਿਅਕਤੀ ਮਸੀਹ ਦੀ ਮੌਤ ਅਤੇ ਸਾਡੇ ਲਈ ਉਸਦਾ ਕੀ ਅਰਥ ਹੈ ਦੇ ਬਾਰੇ ਵਿੱਚ ਗੀਤ ਗਾ ਰਿਹਾ ਸੀ। ਮੈਂ ਪਰਮੇਸ਼ੁਰ ਦੇ ਪ੍ਰੇਮ ਤੋਂ ਬਹੁਤ ਜਿਆਦਾ ਭਰ ਗਿਆ। ਜਿਸ ਪਰਮੇਸ਼ੁਰ ਨੇ ਬ੍ਰਹਾਮੰਡ ਦੀ ਰਚਨਾ ਕੀਤੀ ਸੀ, ਜਿਸਨੇ ਤਾਰਿਆਂ ਨੂੰ ਆਕਾਸ਼ ਦੇ ਵਿੱਚ ਖਡ਼ਾ ਕੀਤਾ ਹੈ; ਇਹ ਮਹਾਨ ਅਤੇ ਸਾਮਰਥੀ ਪਰਮੇਸ਼ੁਰ ਮੈਂਨੂੰ ਏਨਾ ਜਿਆਦਾ ਪਿਆਰ ਕਰਦਾ ਹੈ ਕਿ ਉਸਨੇ ਆਪਣੇ ਬੇਟੇ ਨੂੰ ਮੇਰੇ ਪਾਪਾਂ ਦੇ ਲਈ ਦੇ ਦਿੱਤਾ। ਮੈਂ ਇਸ ਵਿਚਾਰ ਦੇ ਕਾਰਨ ਅਚਰਜ ਦੇ ਵਿੱਚ ਭਰ ਗਿਆ।
ਮੈਂ ਏਨਾ ਜਿਆਦਾ ਅਚਰਜ ਦੇ ਨਾਲ ਭਰਿਆ ਹੋਇਆ ਸਾਂ ਕਿ ਮੈਂ ਆਪਣੇ ਕਮਰੇ ਤੋਂ ਬਾਹਰ ਨਿਕਲ ਆਇਆ ਅਤੇ ਨੇਡ਼ੇ ਦੀ ਝੀਲ ਤੇ ਗਿਆ ਅਤੇ ਪ੍ਰਰਾਥਨਾ ਦੇ ਵਿੱਚ ਸਮਾਂ ਬਤੀਤ ਕੀਤਾ। ਜਦੋਂ ਮੈਂ ਪ੍ਰਰਾਥਨਾ ਕਰ ਰਿਹਾ ਸਾਂ, ਮੇਰੇ ਕੋਲ ਪਰਮੇਸ਼ੁਰ ਤੋਂ ਮੰਗਣ ਲਈ ਕੋਈ ਵਿਚਾਰ ਨਹੀ ਸਨ। ਮੈਂ ਤਾਂ ਬਸ ਉਸਦੀ ਉਸਤਤ ਅਤੇ ਅਰਾਧਨਾ ਕਰਨਾ ਚਾਹੁੰਦਾ ਸਾਂ ਉਸਦੀ ਹਜੂਰੀ ਨੇ ਮੇਰੇ ਦਿਲ ਨੂੰ ਭਰ ਦਿੱਤਾ ਸੀ। ਮੈਂ ਸ਼ਾਮ ਦੇ ਵੇਲੇ ਕਾਫੀ ਸਾਰਾ ਸਮਾਂ ਬਸ ਉਸਦੀ ਹਜੂਰੀ ਦੇ ਵਿੱਚ ਹੀ ਬਤੀਤ ਕੀਤਾ। ਸਾਲਾਂ ਬਾਅਦ, ਮੈਂ ਉਨ੍ਹਾਂ ਪਲਾਂ ਦੀ ਸੁਗੰਧ ਨੂੰ ਅੱਜੇ ਵੀ ਲਗਭਗ ਮਹਿਸੂਸ ਕਰ ਸਕਦਾ ਹਾਂ।
ਪ੍ਰਰਾਥਨਾ ਉਤਸਾਹ ਭਰੀ ਬਣ ਜਾਂਦੀ ਹੈ ਜਦੋਂ ਅਸੀ ਉਸਦੇ ਨਾਲ ਆਪਣੇ ਨੇਡ਼ਤਾ ਦੇ ਸਬੰਧ ਵਿੱਚ ਉਸਤਤ ਅਤੇ ਅਰਾਧਨਾ ਦੇ ਦੁਆਰਾ ਚਲੇ ਜਾਂਦੇ ਹਾਂ। ਅਸਲ ਵਿੱਚ, ਮੈਂ ਜਿਸ ਕਾਲੱਜ ਦੇ ਵਿੱਚ ਪਡ਼੍ਹਦਾ ਸਾਂ ਉਸ ਵਿੱਚ ਦੂਜਾ ਸਭ ਤੋਂ ਬੁਰਾ ਗਾਉਣ ਵਾਲਾ ਮੰਨਿਆ ਗਿਆ ਸਾਂ! ਜਿਹਡ਼ੀ ਅਵਾਜ ਮੇਰੇ ਮੁੰਹ ਦੇ ਵਿੱਚੋ ਬਾਹਰ ਆਉਂਦੀ ਸੀ ਉਹ ਸੁੰਨਣ ਵਾਲਿਆ ਦੇ ਲਈ ਬਡ਼ੀ ਡਰਾਵਨੀ ਹੁੰਦੀ ਸੀ। ਪਰ ਤਾਂ ਵੀ, ਜਦੋਂ ਕਦੀ ਮੈਂ ਪਰਮੇਸ਼ੁਰ ਦੀ ਉਸਤਤ ਕਰਦਾ ਹਾਂ, ਤਾਂ ਇਹ ਉਸਦੇ ਕੰਨਾਂ ਦੇ ਵਿੱਚ ਸੋਹਣੀ ਧੁੰਨ ਹੁੰਦੀ ਹੈ! ਉਹ ਆਪਣੀ ਸੰਤਾਨ ਤੋਂ ਅਰਾਧਨਾ ਨੂੰ ਸੁਨਣਾ ਪਸੰਦ ਕਰਦਾ ਹੈ।
ਜਦੋਂ ਅਸੀ ਆਪਣੀ ਪ੍ਰਰਾਥਨਾ ਦਾ ਸਮੇਂ ਦਾ ਉਸਦੇ ਨਾਲ ਅਰਾਧਨਾ ਅਤੇ ਉਸਤਤ ਵਿੱਚ ਅਰੰਭ ਕਰਦੇ ਹਾਂ, ਅਸੀ ਪਰਮੇਸ਼ੁਰ ਦੇ ਨਾਲ ਨੇਡ਼ਦਾ ਦੇ ਅਨੰਦ ਦੀ ਖੋਜ ਕਰਦੇ ਹਾਂ। ਜਦੋਂ ਅਸੀ ਉਸਨੂੰ ਆਪਣੇ ਪਿਤਾਦੇ ਰੂਪ ਵਿੱਚ ਵੇਖਣਾ ਅਰੰਭ ਕਰਦੇ ਹਾਂ ਅਤੇ ਉਹ ਜੋ ਕੁੱਝ ਹੈ ਉਸਦੇ ਲਈ ਉਸਦੀ ਉਸਤਤ ਕਰਦੇ ਹਾਂ, ਤਾਂ ਕੁੱਝ ਅਦਭੁਤ ਹੋਣਾ ਅਰੰਭ ਹੁੰਦਾ ਹੈ। ਸਾਡੀ ਪ੍ਰਰਾਥਨਾ ਦੇ ਕਰਮ ਕਾਂਡ ਗਤੀਸ਼ੀਲ, ਆਤਮਾ ਦੇ ਨਾਲ ਭਰਿਆਂ ਹੋਇਆ ਬੇਨਤੀਆਂ ਬਣ ਜਾਦੀਂਆ ਹਨ।
ਹੋ ਸਕਦਾ ਹੈ ਇਸ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਇਸ ਤਰ੍ਹਾਂ ਪ੍ਰਰਾਥਨਾ ਕਰਨਾ ਸਿੱਖਾਇਆ। ਉਸਨੇ ਪ੍ਰਰਾਥਨਾ ਦੇ ਦਰਵਾਜੇ ਨੂੰ ਪਰਮੇਸ਼ੁਰ ਦੇ ਉੱਤੇ ਕੇਂਦਰਤ ਕਰਦੇ ਹੋਇਆ ਚੇਲਿਆਂ ਦੇ ਲਈ ਖੋਲ੍ਹ ਦਿੱਤਾ। ਉਸਨੇ ਉਨ੍ਹਾਂ ਨੂੰ ਇਸ ਤਰ੍ਹਾਂ ਪ੍ਰਰਾਥਨਾ ਕਰਨਾ ਸਿੱਖਾਇਆ, “ਹੇ ਸਾਡੇ ਪਿਤਾ, ਜਿਹਡ਼ਾ ਸੁਰਗ ਦੇ ਵਿੱਚ ਹੈ” (ਮੱਤੀ 6:9) ਉਹ ਜਾਣਦਾ ਸੀ ਕਿ ਪ੍ਰਰਾਥਨਾ ਦੇ ਗੁਪਤ ਕਮਰੇ ਦੇ ਵਿੱਚ ਆਉਣ ਦੇ ਲਈ ਪਰਮੇਸ਼ੁਰ ਦੇ ਲਈ ਉੱਚੀ ਉਸਤਤ ਦੀ ਲੋਡ਼ ਪੈਂਦੀ ਹੈ। ਇਸ ਲਈ, ਉਸਨੇ ਆਪਣੇ ਚੇਲਿਆਂ ਨੂੰ ਸਿੱਖਾਇਆ ਕਿ ਉਹ ਪ੍ਰਰਾਥਨਾ ਦਾ ਆਪਣਾ ਸਮੇਂ ਅਰਾਧਨਾ ਅਤੇ ਉਸਤਤ ਦੇ ਨਾਲ ਅਰੰਭ ਕਰਨ।
ਅਸੀ ਉਸਨੂੰ ਜਾਨਣ ਦੇ, ਪ੍ਰੇਮ ਕਰਨ ਦੇ, ਅਤੇ ਜਿਸਨੇ ਸਾਡੀ ਰਚਨਾ ਕੀਤੀ ਉਸਦੀ ਅਰਾਧਨਾ ਕਰਨ ਦੇ ਉਦੇਸ਼ ਦੇ ਨਾਲ ਰਚੇ ਗਏ ਹਾਂ। ਪ੍ਰਰਾਥਨਾ ਸਾਨੂੰ ਬਿਲਕੁਲ ਸਾਫ ਅਤੇ ਸਿੱਧੇ ਤਰੀਕੇ ਦੇ ਨਾਲ ਅਜਿਹਾ ਕਰਨ ਜਾ ਮੌਕਾ ਦਿੰਦੀ ਹੈ। ਪਰਮੇਸ਼ੁਰ ਦੀ ਅਰਾਧਨਾ ਅਤੇ ਉਸਤਤ ਕਰਨ ਦੇ ਲਈ ਇਸ ਤੋਂ ਅਲਾਵਾ ਹੋਰ ਕੋਈ ਵੱਡਾ ਅਵਸਰ ਸਾਨੂੰ ਨਹੀ ਮਿਲ ਸਕਦਾ ਹੈ। ਇਹ ਅਜਿਹਾ ਗੁਣ ਸੀ ਜਿਸਨੂੰ ਇਸਰਾਏਲੀਆਂ ਨੇ ਅਕਸਰ ਪ੍ਰਗਟ ਕੀਤਾ ਜਦੋਂ ਉਹ ਪਰਮੇਸ਼ੁਰ ਦੀ ਇੱਛਿਆ ਦੇ ਕੇਂਦਰ ਵਿੱਚ ਸੀ। ਇਹੋ ਉਨ੍ਹਾਂ ਦੇ ਜੀਵਨ ਦੇ ਵਿੱਚ ਹੋਇਆ ਜਦੋਂ ਉੰਨ੍ਹਾਂ ਨੇ ਬੇਦਾਰੀ ਦਾ ਅਨੁਭਵ ਕੀਤਾ।
ਅਤੇ ਉਸਤਤ ਅਰੰਭ ਦੀ ਕਲੀਸਿਯਾ ਦਾ ਸਭ ਤੋਂ ਵੱਡਾ ਗੁਣ ਸੀ। ਪਵਿੱਤ੍ਰ ਸ਼ਾਸ਼ਤ੍ਰ ਕਹਿੰਦਾ ਹੈ ਕਿ, “ਅਤੇ ਦਿਨੋਂ ਦਿਨ ਇੱਕ ਮਨ ਹੋ ਕੇ ਹੈਕਲ ਵਿੱਚ ਲਗਾਤਾਰ ਰਹਿੰਦੇ ਅਤੇ ਘਰੀਂ ਰੋਟੀ ਤੋਡ਼ਦੇ ਉਹ ਖੁਸ਼ੀ ਅਤੇ ਸਿੱਧੇ ਮਨ ਨਾਲ ਭੋਜਨ ਛੱਕਦੇ ਸਨ ਅਤੇ ਪਰਮੇਸ਼ੁਰ ਦੀ ਉਸਤਤ ਕਰਦੇ ਸਨ ਅਰ ਸਾਰਿਆਂ ਲੋਕਾਂ ਨੂੰ ਪਿਆਰੇ ਸਨ ਅਤੇ ਪ੍ਰਭੁ ਦਿਨੋਂ ਦਿਨ ਉਹਨਾਂ ਨੂੰ ਜਿਹਡ਼ੇ ਬਚਾਏ ਜਾਂਦੇ ਸਨ ਉਨ੍ਹਾਂ ਵਿੱਚ ਰਲਾਉਂਦਾ ਸੀ” (ਰਸੂਲਾਂ 2:46,47) ਰਸੂਲਾਂ ਦੇ ਕਰਤੱਬ ਦੇ ਵਿੱਚ ਅਰੰਭ ਦੀ ਕਲੀਸਿਯਾ ਬਡ਼ੀ ਸ਼ਕਤੀਸ਼ਾਲੀ ਕਲੀਸਿਯਾ ਸੀ ਕਿਉਂਕਿ ਇਹ ਇੱਕ ਪ੍ਰ੍ਰਰਾਥਨਾ ਕਰਨ ਵਾਲੀ ਕਲੀਸਿਯਾ ਸੀ। ਪ੍ਰਤੂ ਕਿਸ ਤਰ੍ਹਾਂ ਦੀ ਪ੍ਰਰਾਥਨਾ ਕਰਨ ਵਾਲੀ ਉਹ ਕਲੀਸਿਯਾ ਸੀ? ਉਹ ਇੱਕ ਉਸਤਤ ਕਰਨ ਵਾਲੇ ਲੋਕ ਸਨ! ਇਹੋ ਜਿਹੀ ਕਲੀਸਿਯਾ ਪਰਮੇਸ਼ੁਰ ਦੇ ਦਿਲ ਨੂੰ ਛੂਹ ਲੈਂਦੀ ਹੈ। ਅਤੇ ਜਦੋਂ ਪਰਮੇਸ਼ੁਰ ਦਾ ਦਿਲ ਛੂਹ ਲਿਆ ਜਾਂਦਾ ਹੈ, ਤਾਂ ਸਾਰਾ ਸੁਰਗ ਤੁਹਾਡੇ ਲਈ ਦੇ ਦਿੱਤਾ ਜਾਂਦਾ ਹੈ! ਇੱਥੋ ਬੇਦਾਰੀ ਦਾ ਅਰੰਭ ਹੁੰਦਾ ਹੈ।

ਰਸੂਲਾਂ ਦੇ ਕਰਤੱਬ 2 :42-47

ਉਨ੍ਹਾਂ ਨੇ ਆਪਣਾ ਸਮਾਂ ਨਿਯਮਿਤ ਰੂਪ ਨਾਲ ਰਸੂਲਾਂ ਦੇ ਉਪਦੇਸ਼ ਸੁਣਨ ਲਈ ਇਸਤੇਮਾਲ ਕੀਤਾ। ਉਹ ਇੱਕ ਦੂਜੇ ਨਾਲ ਪਰਿਵਾਰ ਦੇ ਜੀਆਂ ਵਾਂਗ ਭਾਗੀਦਾਰ ਹੋਣ ਲੱਗੇ। ਉਹ ਇਕੱਠੇ ਖਾਂਦੇ ਅਤੇ ਇਕੱਠੇ ਹੀ ਪ੍ਰਾਰਥਨਾ ਕਰਦੇ। 43 ਰਸੂਲ ਬੜੀਆਂ ਹੈਰਾਨੀਜਨਕ ਅਤੇ ਤਾਕਤਵਰ ਗੱਲਾਂ ਕਰ ਰਹੇ ਸਨ। ਤਾਂ ਸਾਰੇ ਲੋਕਾਂ ਨੂੰ ਪਰਮੇਸ਼ੁਰ ਲਈ ਡਰ ਸੀ। 44 ਸਾਰੇ ਉਨ੍ਹਾਂ ਦੇ ਨਿਹਚਾਵਾਨ ਇਕੱਠੇ ਰਹਿੰਦੇ ਤੇ ਆਪਸ ਵਿੱਚ ਹਰ ਚੀਜ਼ ਵੰਡਦੇ। 45 ਨਿਹਚਾਵਾਨਾਂ ਨੇ ਆਪਣੀ ਜ਼ਮੀਨ ਅਤੇ ਜੋ ਚੀਜ਼ਾਂ ਉਨ੍ਹਾਂ ਕੋਲ ਸਨ, ਸਭ ਵੇਚ ਦਿੱਤੀਆਂ ਅਤੇ ਸਾਰਾ ਧਨ ਸਾਰਿਆਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ, ਵੰਡ ਦਿੱਤਾ। 46 ਹਰ ਰੋਜ਼ ਸਭ ਮੰਦਰ ਦੇ ਵਿਹੜੇ ਵਿੱਚ ਉਸੇ ਮਕਸਦ ਨਾਲ ਮਿਲਦੇ। ਉਹ ਆਪਣੇ ਘਰਾਂ ਵਿੱਚ ਅਨੰਦਿਤ ਦਿਲਾਂ ਨਾਲ ਮਿਲਕੇ ਭੋਜਨ ਕਰਦੇ। 47 ਨਿਹਚਾਵਾਨ ਪਰਮੇਸ਼ੁਰ ਦੀ ਉਸਤਤਿ ਕਰਦੇ ਅਤੇ ਸਾਰੇ ਲੋਕ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ। ਅਤੇ ਹਰੇਕ ਦਿਨ, ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਨਿਹਚਾਵਾਨਾਂ ਦੇ ਸਮੂਹ ਵਿੱਚ ਸ਼ਾਮਿਲ ਕਰਦਾ, ਜੋ ਬਚਾਏ ਜਾਂਦੇ ਸਨ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ