Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਜ਼ਬੂਰ 145 :1-12

ਮੈਂ ਤੁਹਾਡੀ ਉਸਤਤਿ ਕਰਦਾ ਹਾਂ। ਮੇਰੇ ਪਰਮੇਸ਼ੁਰ ਅਤੇ ਰਾਜੇ, ਮੈਂ ਸਦਾ-ਸਦਾ ਲਈ ਤੁਹਾਡੇ ਨਾਮ ਨੂੰ ਅਸੀਸ ਦਿੰਦਾ ਹਾਂ। 2 ਮੈਂ ਹਰ-ਰੋਜ਼ ਤੁਹਾਡੀ ਉਸਤਤਿ ਕਰਦਾ ਹਾਂ, ਮੈਂ ਸਦਾ-ਸਦਾ ਲਈ ਤੁਹਾਡੇ ਨਾਮ ਦੀ ਉਸਤਤਿ ਕਰਦਾ ਹਾਂ। 3 ਯਹੋਵਾਹ ਮਹਾਨ ਹੈ। ਲੋਕ ਉਸਦੀ ਉਸਤਤਿ ਬਹੁਤ ਕਰਦੇ ਹਨ। ਅਸੀਂ ਉਸ ਦੇ ਸਾਰੇ ਮਹਾਨ ਕਾਰਜਾਂ ਨੂੰ ਨਹੀਂ ਗਿਣ ਸੱਕਦੇ। 4 ਯਹੋਵਾਹ, ਲੋਕ ਸਦਾ-ਸਦਾ ਲਈ ਤੁਹਾਡੇ ਕਾਰਜਾਂ ਲਈ ਤੁਹਾਡੀ ਉਸਤਤਿ ਕਰਨਗੇ। ਉਹ ਤੁਹਾਡੇ ਮਹਾਨ ਕਾਰਜਾ ਬਾਰੇ ਦੱਸਣਗੇ। 5 ਤੁਹਾਡੀ ਸ਼ਾਨੋ-ਸ਼ੌਕਤ ਬਹੁਤ ਅਦਭੁਤ ਹੈ। ਮੈਂ ਤੁਹਾਡੇ ਚਮਤਕਾਰਾਂ ਬਾਰੇ ਦੱਸਾਂਗਾ। 6 ਯਹੋਵਾਹ, ਲੋਕ ਤੁਹਾਡੇ ਅਦਭੁਤ ਕਾਰਿਆਂ ਬਾਰੇ ਦੱਸਣਗੇ। ਮੈਂ ਤੁਹਾਡੇ ਮਹਾਨ ਕਾਰਜਾਂ ਬਾਰੇ ਦੱਸਾਂਗਾ। 7 ਲੋਕ ਤੁਹਾਡੇ ਸ਼ੁਭ ਕਾਰਜਾ ਬਾਰੇ ਦੱਸਣਗੇ। ਲੋਕ ਤੁਹਾਡੀ ਨੇਕੀ ਦੇ ਗੀਤ ਗਾਉਣਗੇ। 8 ਯਹੋਵਾਹ ਮਿਹਰਬਾਨ ਅਤੇ ਦਿਆਲੂ ਹੈ।  ਯਹੋਵਾਹ ਸਹਿਜ ਅਤੇ ਪਿਆਰ ਭਰਿਆ ਹੈ। 9 ਯਹੋਵਾਹ ਹਰ ਇੱਕ ਨਾਲ ਨੇਕੀ ਕਰਦਾ ਹੈ। ਯਹੋਵਾਹ ਹਰ ਚੀਜ਼ ਨੂੰ ਆਪਣੀ ਦਯਾ ਦਰਸਾਉਂਦਾ ਹੈ ਜਿਸ ਨੂੰ ਉਸ ਨੇ ਬਣਾਇਆ। 10 ਯਹੋਵਾਹ, ਜੋ ਵੀ ਗੱਲਾਂ ਤੁਸੀਂ ਕਰਦੇ ਹੋ। ਤੁਹਾਨੂੰ ਉਸਤਤਿ ਦਵਾਉਂਦੀਆਂ ਹਨ। ਤੁਹਾਡੇ ਅਨੁਯਾਈ ਤੁਹਾਨੂੰ ਅਸੀਸ ਦਿੰਦੇ ਹਨ। 11 ਉਹ ਦੱਸਦੇ ਹਨ ਕਿ ਤੁਹਾਡੀ ਸਲਤਨਤ ਕਿੰਨੀ ਮਹਾਨ ਹੈ। ਉਹ ਦੱਸਦੇ ਹਨ ਤੁਸੀਂ ਕਿੰਨੇ ਮਹਾਨ ਹੋ। 12 ਇਉਂ ਹੋਰ ਲੋਕੀ ਵੀ ਤੁਹਾਡੇ ਮਹਾਨ ਕਾਰਨਾਮਿਆ ਬਾਰੇ ਜਾਣ ਲੈਂਦੇ ਹਨ, ਯਹੋਵਾਹ। ਉਹ ਲੋਕ ਜਾਣ ਲੈਂਦੇ ਹਨ ਕਿ ਤੁਹਾਡੀ ਸਲਤਨਤ ਕਿੰਨੀ ਮਹਾਨ ਅਤੇ ਅਦਭੁਤ ਹੈ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ: ਮੈਂ ਤੁਹਾਡਾ ਦੁਬਾਰਾ ਤੋਂ  ਇਸ ਪਰਾਥਨਾ ਦੇ ਬਾਰੇ ਵਿੱਚ ਗੱਲਬਾਤ ਦੇ ਵਿੱਚ ਸਵਾਗਤ ਕਰਦਾ ਹਾਂ, ਮੈ ਡੇਵ ਬਟਸ ਦੇ ਨਾਲ ਗੱਲਬਾਤ ਕਰਦਾ ਆਇਆ ਹਾਂ ਜੋ ਕਿ ਹਾਰਵੇਟਸ ਪਰਾਥਨਾ ਮਨਿਸਟਰੀ ਦੇ ਪ੍ਰਧਾਨ ਹਨ ਅਤੇ ਯੂ, ਅੇਸ, ਨੈਸ਼ਨਲ ਪਰਾਥਨਾ ਕਮੇਟੀ ਦੇ ਚੇਅਰਮੈਨ ਹਨ। ਉਹ ਇੱਕ ਇਹੋ ਜਿਹੇ ਵਿਅਕਤੀ ਹਨ ਜੋ ਯਿਸੂ ਨੂੰ ਪਿਆਰ ਕਰਦੇ ਹਨ। ਉਹ ਉਸ ਨੂੰ ਪਿਆਰ ਕਰਦੇ ਹਨ ਅਤੇ ਉਹ ਉਸ ਦੇ ਬਾਰੇ ਵਿੱਚ ਵੰਡਣਾ ਚਹੁੰਦੇ ਹਨ। ਉਹ ਉੁਸ ਦੇ ਨਾਲ ਚੱਲਣਾ ਚਹੁੰਦੇ ਹਨ ਅਤੇ ਮੈਂ ਡੇਵ ਤੋਂਂ ਬਹੁਤ ਬਰਕਤ ਪਾਈ ਹੈ ਅਤੇ ਅਸੀ ਪਰਾਥਨਾ ਦੇ ਬਾਰੇ ਵਿੱਚ ਆਪਣੀ ਗੱਲਬਾਤ ਨੂੰ ਜਾਰੀ ਰੱਖਾਗੇਂ। ਡੇਵ ਮੈ ਤੁਹਾਡੇ ਨਾਲ ਗੱਲ ਕਰਨਾ ਚਹੁੰਦਾ ਹਾਂ ਕਿ ਪਰਾਥਨਾ ਦੇ ਮਹਾਨ ਆਦਮੀ ਅਤੇ ਪਰਾਥਨਾ ਦੇ ਬਾਰੇ ਸਿੱਖਿਆ ਦੇਣ ਵਾਲਾ ਉਹ ਵਿਅਕਤੀ ਜੋ ਇਸ ਗ੍ਰਹਿ ਦੇ ਉੱਤੇ ਚੱਲਿਆ ਜੋ ਇਸ ਧਰਤੀ ਦੇ ਉੱਤੇ ਆਇਆ ਉਹ ਸੀ ਯਿਸੂ।
ਡੇਵ ਬਟਸ: ਬਿਲਕੁਲ।
ਸੈਮੀ: ਉਸ ਨੇ ਆਪਣੇ ਚੇਲਿਆ ਨੂੰ ਪਰਾਥਨਾ ਕਰਨਾ ਸਿਖਾਇਆ ਅਤੇ ਮੈਨੂੰ ਇਹ ਬਹੁਤ ਹੀ ਰੋਚਕ ਲੱਗਦਾ ਹੈ ਉਹ ਉਹਦੇ ਕੋਲ ਆਏ ਅਤੇ ਉਹਨਾਂ ਨੇ ਕਿਹਾ, “ਪ੍ਰਭੂ ਸਾਨੂੰ ਪਰਾਥਨਾ ਕਰਨਾ ਸਿਖਾ ਦਿਓ…” ਉਹਨਾਂ ਨੇ ਉਸ ਨੂੰ ਚਮਤਕਾਰ ਕਰਦੇ ਹੋਏ ਵੇਖਿਆ ਸੀ ਉਹਨਾਂ ਨੇ ਵੇਖਿਆਂ ਸੀ ਕਿ ਉਸ ਨੇ ਬਹੁਤ ਸਾਰੇ ਕੰਮ ਕੀਤੇ ਅਤੇ ਉਹਨਾਂ ਨੇ ਇਹ  ਨਹੀ ਕਿਹਾ, “ ਪ੍ਰਭੂ ਸਾਨੂੰ ਚਮਤਕਾਰ ਕਰਨੇ ਸਿਖਾ” ਜਾਂ, “ਸਾਨੂੰ ਬਿਮਾਰਾ ਨੂੰ ਚੰਗਾ ਕਰਨਾ ਸਿਖਾ”। ਉਹਨਾਂ ਨੇ ਕਿਹਾ, “ਪ੍ਰਭੂ ਸਾਨੂੰ ਪਰਾਥਨਾ ਕਰਨਾ ਸਿਖਾ” ਕਿਊਕਿ ਉਹ ਜਾਣਦੇ ਸਨ ਕਿ ਰਹ ਇੱਕ ਗੱਲ ਦਾ ਭੇਤ ਪਰਾਥਨਾ ਦੇ ਵਿੱਚ ਹੈ।
ਡੇਵ: ਇਹ ਸਹੀ ਗੱਲ ਹੈ।
ਸੈਮੀ: ਇੱਕ ਵਿਅਕਤੀ ਦੇ ਤੋਰ ਤੇ ਉਹ ਪਰਮੇਸ਼ਵਰ ਦੇ ਨਾਲ ਗੱਲ ਕਰਦਾ ਸੀ। ਲੋਕ ਕਹਿੰਦੇ ਹਨ, “ਯਿਸੂ ਨੂੰ ਪਰਾਥਨਾ ਕਰਨ ਦੀ ਕੀ ਲੌੜ ਸੀ?” ਕਿਊਕਿ ਉਹ ਇੱਕ ਵਿਅਕਤੀ ਸੀ। ਪਰਮੇਸ਼ਵਰ  ਦੇ ਤੋਰ ਤੇ ਉਸ ਨੂੰ ਲੋੜ ਨਹੀ ਸੀ ਪਰ ਇੱਕ ਇਨਸਾਨ ਦੇ ਤੋਰ ਤੇ ਉਸ ਨੇ ਸਾਨੂੰ ਸਿਖਾਇਆ ਕਿ ਕਿਵੇਂ ਜਿਊਣਾ ਹੈ। ਇਸ ਲਈ ਉਸ ਨੇ ਪਰਾਥਨਾ ਕੀਤੀ ਅਤੇ ਉਸ ਨੇ ਪਰਮੇਸ਼ਵਰ ਦੇ ਚਿਹਰੇ ਨੂੰ ਲੱਭਿਆ ਉਸ ਨੇ ਆਪਣੇ ਚੇਲਿਆ ਨੂੰ ਪਰਾਥਨਾ ਕਰਨਾ ਸਿਖਾਇਆ ਅਤੇ ਇਸ ਦੇ ਵਿੱਚ ਮੈ ਇੱਕ ਲੜੀ ਦੇਖਦਾ ਜਦ ਉਸਨੇ ਪਰਾਥਨਾ ਦਾ ਦਰਵਾਜਾ ਖੋਲਿਆ ਤਾਂ ਸਭ ਤੋਂ ਪਹਿਲੀ ਗੱਲ ਉਸ ਨੇ ਕਹੀ, “ਸਾਡੇ ਪਿਤਾ ਤੰੂ ਜੋ ਸਵਰਗ ਦੇ ਵਿੱਚ ਹੈ ਤੇਰਾ ਨਾਮ ਪਾਕ ਮੰਨਿਆ ਜਾਵੇ”। ਹੁਣ ਅਸੀ ਪਿਛਲੇ ਸ਼ੈਸ਼ਨ ਦੇ ਉੱਤੇ ਜੋ ਧਿਆਨ ਲਗਾਇਆ ਸੀ ਉਸ ਬਾਰੇ ਗੱਲ ਕਰ ਰਹੇ ਹਾਂ। ਯਿਸੂ ਨੇ ਕਿਹਾ ਜਦੋਂ ਅਸੀ ਪਰਾਥਨਾ ਕਰਦੇ ਹਾਂ ਤਾਂ ਸਾਨੂੰ ਆਪਣਾ ਧਿਆਨ ਇਸ ਗੱਲ ਤੇ ਲਗਾਉਣਾ ਚਾਹੀਦਾ ਹੈ ਕਿ ਪਰਮੇਸ਼ਵਰ ਕੋਣ ਹੈ।
ਡੇਵ: ਬਿਲਕੁਲ।
ਸੈਮੀ: “ਸਾਡੇ ਪਿਤਾ ਤੰੂ ਜੋ ਸਵਰਗ ਦੇ ਵਿੱਚ ਹੈ ਤੇਰਾ ਨਾਲ ਪਵਿੱਤਰ ਮੰਨਿਆ” ਪਰਾਥਂਨਾ ਧੰਨਵਾਦ ਇਹ ਕਿੰਨਾ ਮਹੱਤਵਪੂਰਨ ਹੈ ਸਾਡੇ ਵਾਸਤੇ ਕਿ ਅਸੀ ਪਰਾਥਨਾ ਦੀ ਸਹੀ ਚੀਜ਼ ਨੂੰ ਸਭ ਤੋਂ ਪਹਿਲਾਂ ਉੱਪਰ ਲੈ ਕੇ ਆਈਏ?
ਡੇਵ: ਮੈ ਇਹ ਕਹਾਗਾਂ ਜੇਕਰ ਅਸੀ ਇਸ ਨੂੰ ਸਹੀ ਤਰੀਕੇ ਦੇ ਨਾਲ ਨਾ ਲਿਆ ਤਾਂ ਸ਼ਇਦ ਅਸੀ ਕੁੱਝ ਵੀ ਹੁੰਦਾ ਹੋਇਆ ਨਹੀ ਵੇਖ ਪਾਵਾਗੇਂ ਅਤੇ ਇੱਥੇ ਹੈ ਕਿ ਮੈਂ ਇਹ ਕਿਊ ਸੋਚਦਾ ਹਾਂ ਅਤੇ ਫਿਰ ਤੋਂ ਯਿਸੂ ਨੇ ਪਰਾਥਨਾ ਕਿਸੇ ਵੀ ਹੋਰ ਤੋਂ ਜਿਆਦਾ ਵਧੀਆਂ ਤਰੀਕੇ ਦੇ ਨਾਲ ਸਮਝਿਆ ਅਤੇ ਮੈਂ ਇਸ ਦੇ ਬਾਰੇ ਗੱਲ ਕਰਦਾ ਹਾਂ ਯਿਸੂ ਨੇ ਪਰਾਥਨਾ ਨੂੰ ਦੋਹਾਂ ਪਾਸਿਆਂ ਤੋਂ ਸਮਝਿਆ ਜੇਕਰ ਤੁਸੀ ਇਸ ਦੇ ਬਾਰੇ ਸੋਚੋ ਤਾਂ ਇਹ ਉਹੀ ਹੈ ਜਿਹੜਾ ਪਰਾਥਨਾ ਕਰਦਾ ਵੀ ਹੈ ਅਤੇ ਜਿਸ ਦੇ ਬਾਰੇ ਪਰਾਥਨਾ ਕੀਤੀ ਵੀ ਜਾਦੀਂ ਹੈ। ਸੋ ਇਸ ਕਰਕੇ ਉਹ ਇਸ ਨੂੰ ਸਮਝਦਾ ਹੈ ਉਹ ਪਰਾਥਨਾ ਨੂੰ ਸਮਝਦਾ ਹੈ ਅਤੇ ਜਦ ਉਹ ਸਾਨੂੰ ਪਰਾਥਨਾ ਦੇ ਬਾਰੇ ਵਿੱਚ ਕੁੱਝ ਸਿਖਾਉਦਾਂ ਹੈ ਤਾਂ ਸਾਨੂੰ ਸੱਚਮੁਚ ਹੀ ਧਿਆਨ ਦੇਣ ਦੀ ਲੋੜ ਹੈ।ਸੈਮੀ: ਹਾਂ।
ਡੇਵ: ਉਹ ਸਾਨੂੰ ਇਹ ਦਿਖਾ ਰਿਹਾ ਜੇਕਰ ਅਸੀ ਪਰਾਥਨਾ ਦੇ ਵਿੱਚ ਪ੍ਰਭਾਵਸ਼ਾਲੀ ਬਣਨਾ ਚਹੁੰਦੇ ਹਾਂ ਤਾਂ ਸਾਨੂੰ ਸਭ ਤੋ ਪਹਿਲਾਂ ਇਸ ਗੱਲ ਦੇ ਉੱਤੇ ਧਿਆਨ ਲਾਉਣ ਦੀ ਲੋੜ ਹੈ ਕਿ ਅਸੀ ਕਿਸ ਦੇ ਨਾਲ ਗੱਲ ਕਰ ਰਹੇ ਹਾਂ। ਮੈਂ ਕਇਲ ਹਾਂ ਬਹੁਤ ਵਾਰ ਮੇਰੇ ਆਪਣੇ ਜੀਵਨ ਦੇ ਵਿੱਚ ਮੈ ਪਰਾਥਨਾ ਦੇ ਵਿੱਚ ਬਹੁਤ ਜਲਦੀ-ਜਲਦੀ ਆਇਆ ਅਤੇ ਮੇਰਾ ਧਿਆਨ ਪਰਮੇਸ਼ਵਰ ਦੇ ਉੱਪਰ ਨਹੀ ਬਲਕਿ ਮੇਰੇ ਉੱਪਰ ਸੀ ਅਤੇ ਇਹ ਮੇਰੇ ਨਾਲ ਹੁੰਦਾ ਹੈ ਜਦੋਂ ਮੈ ਅਰਾਧਨਾ ਅਤੇ ਸਤੂਤੀ ਨੂੰ ਆਪਣੇ ਪਰਾਥਨਾ ਦੇ ਸਮੇ ਦੇ ਵਿੱਚ ਲਿਆਉਣ ਵਿੱਚ ਅਸਫਲ ਹੋ ਜਾਦਾਂ ਹਾਂ। ਵੇਖੋ ਯਿਸੂ ਨੇ ਸਿਖਾਇਆ ਕਿ ਅਸੀ ਇਸ ਨੂੰ ਸਹੀ ਤਰੀਕੇ ਦੇ ਕਿਵੇਂ ਕਰ ਸਕਦੇ ਹਾਂ।
ਇੱਕ ਸਹੀ ਤਰੀਕੇ ਦੇ ਨਾਲ ਯਿਸੂ ਨੇ ਆਪਣੇ ਚੇਲਿਆ ਨੂੰ ਕਿਹਾ, “ਵੇਖੋ ਜੇਕਰ ਤੁਸੀ ਪਰਾਥਨਾ ਕਰਨਾ ਸ਼ਿਖਣਾ ਚਹੁੰਦੇ ਹਾਂ ਤਾਂ ਤਹਾਨੂੰ ਸਭ ਤੋਂ ਪਹਿਲਾਂ ਆਪਣਾ ਧਿਆਨ ਉਸ ਦੇ ਉੱਪਰ ਲਾਉਣਾ ਹੈ ਜਿਸ ਦੇ ਨਾਲ ਅਸੀ ਗੱਲ ਕਰ ਰਹੇ ਹੋ, ਉਹ ਤੁਹਾਡੀ ਅਰਾਧਨਾ ਦੇ ਯੋਗ ਹੈ ਉਹ ਪਵਿੱਤਰ ਹੈ ਉਹ ਪਵਿੱਤਰ ਮੰਨਿਆ ਜਾਣਾ ਚਾਹੀਦਾ ਹੈ। ਉਹ ਸਾਡਾ ਪਿਤਾ ਹੈ ਉਸ ਦੇ ਉੱਤੇ ਧਿਆਨ ਲਾਓ। ਜਿਸ ਦੇ ਨਾਲ ਤੁਸੀ ਗੱਲ ਕਰ ਰਹੇ ਹੋ”। ਵੇਖੋ ਸਾਡੀ ਸਮੱਸਿਆ ਇਹ ਹੈ, ਜੇਕਰ ਮੈਂ ਚਿੰਤਤ ਹਾਂ ਜੇਕਰ ਮੈ ਉਦਾਸ ਹਾਂ, ਜੇਕਰ ਮੈਂ ਡਰਿਆਂ ਹੋਇਆਂ ਹਾਂ ਅਤੇ ਜੇਕਰ ਮੇਰੇ ਕੋਲ ਇਹ ਸਾਰੇ ਮੁੱਦੇ ਹਨ ਤਾਂ ਮੈ ਪਰਾਥਨਾ ਦੇ ਵਿੱਚ ਦੋੜਿਆ- ਦੋੜਿਆ ਆਉਦਾਂ ਹਾਂ ਤੇ ਮੈਂ ਸਿਰਫ ਉਹਨਾਂ ਮੁੱਦਿਆਂ ਦੇ ਬਾਰੇ ਵਿੱਚ ਗੱਲ ਕਰਦਾ ਹਾਂ ਅਤੇ ਉਸ ਤੋਂ ਬਾਅਦ ਦੇ ਵਿੱਚ ਪਰਾਥਨਾ ਦੇ ਸਮੇਂ ਨੂੰ ਮੈਂ ਇਹਨਾਂ ਮੁਦਿਆ ਦੇ ਨਾਲ ਹੀ ਸਮਾਪਤ ਕਰ ਦਿੰਦਾ ਹਾਂ। ਮੈਂ ਇਸ ਪੂਰੇ ਸਮੇਂ ਦੇ ਵਿੱਚ ਕੀ ਕੀਤਾ ਕਿ ਮੈਂ ਆਪਣੀਆਂ ਸਮੱਸਿਆ ਦੇ ਉੱਤੇ ਧਿਆਨ ਲਾਇਆ।
ਮੈਂ ਸਮੱਸਿਆਵਾਂ ਦਾ ਸਮਾਧਾਨ ਕਰਨ ਵਾਲੇ ਦੇ ਉੱਤੇ ਧਿਆਨ ਨਹੀ ਲਾਇਆ। ਪਰ ਜਦੋਂ ਮੈ ਅਰਾਧਨਾ ਕਰਦਾ ਹਾਂ ਤਾਂ ਮੇਰਾ ਧਿਆਨ ਹਟ ਜਾਦਾਂ ਹੈ, ਮੇਰੀ ਪਰਾਥਨਾ ਪ੍ਰਭਾਵਸ਼ਾਲੀ ਹੋ ਜਾਦੀ ਹੈ ਕਿਊਕਿ ਹੁਣ ਮੈ ਆਪਣੇ ਆਪ ਦੇ ਉੱਤੇ ਧਿਆਨ ਨਹੀ ਲਗਾਂ ਰਿਹਾ ਹਾਂ। ਮੈ ਆਪਣਾ ਧਿਆਨ ਤੁਹਡੇ ਤੇ ਨਹੀ ਲਗਾ ਰਿਹਾ ਹਾਂ, ਮੈ ਆਪਣਾ ਧਿਆਨ ਸ਼ਥੀਤੀ ਤੇ ਨਹੀ ਲਾ ਰਿਹਾ ਹਾਂ, ਮੈ ਪਰਮੇਸ਼ਵਰ ਦੇ ਕੋਲ ਆ ਰਿਹਾ ਹਾਂ ਜਿਸ ਨੇ ਸਭ ਕੁੱਝ ਬਣਾਇਆ ਹੈ ਜੋ ਪਵਿੱਤਰ ਹੈ। ਜਿਸ ਨੇ ਬੋਲਿਆ ਤੇ ਸਭ ਕੁੱਝ ਆਪਣੇ ਆਪ ਹੀ ਹੋ ਗਿਆ ਅਤੇ ਅਚਾਨਕ ਹੀ ਉਹ ਸਾਰੇ ਮੁੱਦੇ ਉਸ ਚਾਨਣ ਦੇ ਸਹਾਮਣੇ ਜਿਸ ਦੇ ਨਾਲ ਮੈਂ ਗੱਲ ਕਰ ਰਿਹਾ ਹਾਂ ਧੁੱਦਲੇ ਪੈ ਜਾਦੇਂ ਹਨ।
ਸੈਮੀ: ਮੈ ਤੁਹਾਨੂੰ ਦੱਸਦਾ ਹਾਂ ਕਿ ਇਹ ਬਹੁਤ ਹੀ ਉਤੇਜਿਤ ਹੋ ਜਾਦਾਂ ਹੈ ਜਦੋਂ ਇਸ ਤਰਾਂ ਹੁੰਦਾ ਹੈ। ਮੈਨੂੰ ਯਾਦ ਹੈ ਜਦੋਂ ਮੈਂ ਨਵਾਂ ਮਸੀਹੀ ਸੀ। ਮੈ ਝੀਲ ਦੇ ਉੱਤੇ ਜਾਦਾਂ ਸੀ ਮੈ ਕਾਲਜ ਦੇ ਵਿੱਚ ਸੀ ਮੈਂ ਨਵਾਂ-ਨਵਾਂ ਮਸੀਹੀ ਬਣਿਆ ਸੀ ਅਤੇ ਮੈਂ  ਉਹ ਝੀਲ ਦੇ ਕੋਲ ਜਾਦਾਂ ਅਤੇ ਇੱਕ ਜਗ੍ਹਾ ਸੀ ਜਿੱਥੇ ਮੈਂ ਝੀਲ ਦੇ ਉੱਪਰ ਜਾਕੇ ਪਰਾਥਨਾ ਕਰਿਆ ਕਰਦਾ ਸੀ, ਮੈ ਬਾਹਰ ਜਾਦਾਂ ਸੀ ਮੈ ਤਾਰਿਆ ਨੂੰ ਵੇਖ ਸਕਦਾ ਸੀ ਅਤੇ ਮੈਂ ਕਹਿੰਦਾ ਸੀ. “ਉਹ ਪਰਮੇਸ਼ਵਰ ਮੈ ਤੈਨੂੰ ਪਿਆਰ ਕਰਦਾ ਹਾਂ”। ਮੈ ਆਪਣਾ ਧਿਆਨ ਉਸ ਉੱਪਰ ਲਾਉਦਾਂ ਸੀ ਜੋ ਸੀ ਜੋ ਯਿਸੂ ਨੇ ਮੇਰੇ ਵਾਸਤੇ ਕੀਤਾ ਸੀ। ਮੈਂ ਇਹਨਾਂ ਜਿਆਦਾ ਖੁਸ਼ ਹੋ ਜਾਦਾਂ ਸੀ ਕਿ ਇੱਕ ਵਾਰੀ ਤਾਂ ਮੈਂ ਝੀਲ ਦੇ ਵਿੱਚ ਹੀ ਡਿੱਗ ਪਿਆ।
ਡੇਵ: ਓਹ ਸੱਚੀ।
ਸੈਮੀ: ਮੈ ਉੱਪਰ ਵੇਖਿਆ ਤੇ ਮੈ ਕਿਹਾ, “ਮੈ ਤਾਂ ਵੀ ਤੈਨੂੰ ਪਿਆਰ ਕਰਦਾ ਹਾਂ!”
ਡੇਵ: ਤੁਹਾਡਾ ਦੁਬਾਰਾ ਤੋਂ ਬਪਤਿਸਮਾ ਹੋ ਗਿਆ!
ਸੈਮੀ: ਠੀਕ ਹੈ ਇਹ ਬਹੁਤ ਹੀ ਮਹਾਨ ਗੱਲ ਹੈ।  ਮੈ ਉਸ ਗੱਲ ਵੱਲ ਵਾਪਸ ਜਾਣਾ ਚਹੁੰਦਾ ਜਿਸ ਗੱਲ ਦੇ ਨਾਲ ਤੁਸੀ ਸ਼ੁਰੂ ਕੀਤਾ ਸੀ। ਇਹ ਬਹੁਤ ਹੀ ਮਹੱਤਵਪੂਰਨ ਹੈ ਜਦੋਂ ਅਸੀ ਪਰਾਥਨਾ ਦੇ ਉੱਤੇ ਲੜ ਿਸ਼ੁਰੂ ਕੀਤੀ ਤਾਂ ਤੁਸੀ ਪਰਮੇਸ਼ਵਰ ਦੇ ਪਿਆਰ ਦੇ ਬਾਰੇ ਗੱਲ ਕੀਤੀ ਕਿ ਉਹ ਪਿਆਰ ਹੈ। ਇਹ ਮੇਰੇ ਵਾਸਤੇ ਬਹੁਤ ਹੀ ਰੋਚਕ ਸੀ ਕਿ ਸਭ ਤੋਂ ਪਹਿਲਾਂ ਚਰਿੱਤਰ ਜਿਸ ਦੇ ਬਾਰੇ ਯਿਸੂ ਧਿਆਨ ਲਾਉਦੇ ਹਨ ਉਹ ਹੈ ਕਿ ਪਿਤਾ ਦਾ ਪਿਤਾਪਨ।
ਡੇਵ: ਸਹੀ ਗੱਲ ਹੈ।
ਸੈਮੀ: “ਸਾਡੇ ਪਿਤਾ” ਜਦ ਤਕ ਤੁਸੀ ਉਸ ਨੂੰ ਇੱਕ ਪਿਤਾ ਦੇ ਤੋਰ ਤੇ ਨਹੀ ਜਾਣਦੇ ਹੋ ਤਾਂ ਨਾ ਸਿਰਫ ਇੱਕ ਪਰਮੇਸ਼ਵਰ ਦੇ ਤੋਰ ਤੇ ਜੋ ਸਰਭ ਸ਼ਕਤੀਮਾਨ ਹੈ ਜੋ ਬਹੁਤ ਹੀ ਤਾਕਤਵਰ ਹੈ, ਪਰ ਇੱਕ ਪਿਤਾ ਦੇ ਤੋਰ ਤੇ। ਇੱਕ ਹੋਰ ਗੱਲ ਉਹ ਇੱਕ ਖਾਸ ਤਰਾਂ ਦਾ ਪਿਤਾ ਹੈ ਉਹ ਸਾਨੂੰ ਮਤੀ ਛੇ ਦੇ ਵਿੱਚ ਸਿਖਾ ਰਿਹਾ ਹੈ ਪਰ ਮਤੀ ਸੱਤ ਦੇ ਵਿੱਚ ਉਹ ਸਾਨੰੁ ਬਿੱਲਕੁਲ ਵਾਸਤਵਿਕ ਤੋਰ ਦੇ ਨਾਲ ਦੱਸ ਰਿਹਾ ਹੈ ਉਹ ਕਿਹੋ ਜਿਹਾ ਪਿਤਾ ਹੈ। ਉਹ ਕਹਿੰਦਾ ਹੈ, “ਜੇਕਰ ਤੁਸੀ ਬੁਰੇ ਪਿਤਾ ਹੋਕੇ” ਮੇਰਾ ਅਰਥ ਹੈ ਮੈ ਬੜੀਆਂ ਗਲਤੀਆਂ ਕੀਤੀਆਂ ਹਨ। ਮੈਂ ਬਾਰ-ਬਾਰ ਫੇ੍ਹਲ ਹੋਇਆ ਹਾਂ।
“ਜੇਕਰ ਤੁਸੀ ਚੰਗੀਆਂ ਚੀਜ਼ਾਂ ਆਪਣੇ ਬੱਚਿਆ ਨੂੰ ਦੇਣੀਆਂ ਜਾਣਦੇ ਹੋ ਤਾਂ ਤੁਹਡਾ ਸਵਰਗੀ ਪਿਤਾ ਜੋ ਆਪਣੀ ਭਲਿਆਈ ਦੇ ਵਿੱਚ ਬਿਲਕੁਲ ਸਿੱਧ ਹੈ। ਉਹ ਆਪਣੇ ਬੱਚਿਆ ਨੂੰ ਵਸਤਾਂ ਕਿਊ ਨਹੀ ਦੇਵੇਗਾਂ?” ਇਸ ਲਈ ਉਸ ਨੂੰ ਪਿਤਾ ਦੇ ਤੋਰ ਤੇ ਵੇਖਣਾ ਬਹੁਤ ਹੀ ਮਹੱਤਵਪੂਰਨ ਹੈ ਅਤੇ ਫਿਰ ਉਹ ਕਹਿੰਦਾ ਹੈ, “ਜੋ ਸਵਰਗ ਵਿੱਚ ਹੈ”।
ਡੇਵ: ਬਿਲਕੁਲ ਸਹੀ।
ਸੈਮੀ: ਤੁਸੀ ਇੱਕ ਪਿਆਰ ਵਾਲੇ ਰਿਸ਼ਤੇ ਤੋ, “ਮੈ ਸਿਰਫ ਉਸ ਪਰਮੇਸ਼ਵਰ ਦੇ ਨਾਲ ਪਿਆਰ ਦੇ ਵਿੱਚ ਹਾਂ, ਜਿਸ ਨੇ ਇਸ ਬ੍ਰਹਿਮੰਡ ਨੂੰ ਬਣਾਇਆ!” ਮੇਰਾ ਅਰਥ ਹੈ ਤੁਹਾਡੇ ਦਿਲ ਦੇ ਨਾਲ ਇਸ ਦੇ ਵਿੱਚ ਕੀ ਹੁੰਦਾ ਹੈ। ਕੁੱਝ ਲੋਕ ਕਹਿਂਦੇ ਹਨ, “ਇਹ ਤਾਂ ਬੜਾ ਹੀ ਉਬਾਉ ਜਿਹਾ ਲੱਗਦਾ ਹੈ”। ਪਰ ਤੁਸੀ ਉਸ ਜਗ੍ਹਾ ਦੇ ਉੱਤੇ ਚਲੇ ਜਾਓ ਤਾਂ ਫਿਰ ਇਹ ਉਬਾਉ ਨਹੀ ਲੱਗੇਗਾ।
ਡੇਵ: ਤੁਸੀ ਜਾਣਦੇ ਹੋ ਜਦ ਅਸੀ ਪ੍ਰਭੂ ਦੇ ਉੱਤੇ ਪਰਾਥਨਾ ਦੇ ਵਿੱਚ ਧਿਆਨ ਲਾਉਣਾ ਸ਼ੁਰੂ ਕਰ ਦਿੰਦੇ ਹਾਂ ਕਿ ਉਹ ਕੌਣ ਹੈ, ਨਾ ਕਿ ਅਸੀ ਕੀ ਚਹੁੰਦੇ ਹਾਂ, ਨਾ ਸਾਡੀਆਂ ਪਰਾਥਨਾ ਦੀ ਸੂਚੀ ਕਿ ਅਸੀ ਕੀ ਵੇਖਣਾ ਚਹੁੰਦੇ ਹਾਂ, ਜਦੋਂ ਅਸੀ ਉਸ ਉੱਪਰ ਧਿਆਨ ਲਾਉਦੇਂ ਹਾਂ ਤਾਂ ਇਹੋ ਜਿਹੇ ਸਮੇਂ ਹੁੰਦੇ ਨੇ ਸੈਮੀ (ਮੈ ਜਾਣਦਾ ਹਾਂ ਕਿ ਤੁਸੀ ਇਸਦਾ ਤਜਰਬਾ ਵੀ ਕੀਤਾ ਹੈ) ਜਦ ਮੈਂ ਪਰਮੇਸ਼ਵਰ ਦੀ ਹਜੂਰੀ ਦੇ ਵਿੱਚ ਆਇਆ, ਮੈਂ ਉਸ ਦੀ ਅਰਾਧਨਾ ਕਰਨੀ ਸ਼ੁਰੂ ਕੀਤੀ, ਤੇ ਮੈਂ ਭੁੱਲ਼ ਗਿਆ ਕਿ ਮੈਂ ਕਿਊ ਆਇਆ ਸੀ। ਤੁਸੀ ਬਿਲਕੁਲ ਭੁੱਲ ਜਾਦੇਂ ਹੋ ਆਪਣੀ ਪਰਾਥਨਾ ਦੀ ਸੂਚੀ ਨੂੰ ਕਿਊਕਿ ਤੁਸੀ ਬਿਲਕੁਲ ਉਸਦੀ ਮਹਾਨਤਾ ਦੇ ਵਿੱਚ ਹੀ ਗਵਾਚ ਜਾਂਦੇ ਹੋ।
ਤੁਸੀ ਜਾਦਣੇ ਹੋ ਕਿ ਉਹ ਜੋ ਉਹ ਕਹਿੰਦਾ ਹੈ, “ਇਹ ਤੇ ਬੜਾ ਬੋਰਿੰਗ ਹੈ”। ਉਹਨੇ ਕਦੇ ਪ੍ਰਭੂ ਪਰਮੇਸ਼ਵਰ ਦੀ ਅਰਾਧਨਾ ਕੀਤੀ ਹੀ ਨਹੀ। ਜੋ ਕਿ ਸਾਡੀਆਂ ਮੰਗਾਂ ਤੋ ਕਿਤੇ ਜਿਆਦਾ ਵੱਡਾ ਹੈ। ਜਦੋਂ ਇਸ ਅਰਾਧਨਾ ਦੀ ਗੱਲ ਆਉਦੀਂ ਹੈ ਅਤੇ ਜਦੋ ਅਸੀ ਇਸ ਗੱਲ ਦੇ ਵਿੱਚ ਗਵਾਚ ਜਾਦੇਂ ਹਾਂ ਕਿ ਉਹ ਕੋਣ ਹੈ ਤਾਂ ਅਸੀ ਆਪਣੇ ਆਪ ਨੂੰ ਪ੍ਰਭੂ ਪਰਮੇਸ਼ਵਰ ਦੇ ਅੱਗੇ ਪਰਾਥਨਾ ਦੇ ਵਿੱਚ ਸਮਰਪਿਤ ਪਾਉਦੇਂ ਹਾਂ ਅਤੇ ਜਦੋਂ ਅਸੀ ਪਰਾਥਨਾ ਦੇ ਵਿੱਚ ਪਰਮੇਸ਼ਵਰ ਦੇ ਅੱਗੇ ਸਮਰਪਿਤ ਹੋ ਜਾਦੇ ਹਾਂ ਤਾਂ ਅਸੀ ਪਰਾਥਨਾ ਵਾਲੇ ਲੋਕ ਬਣ ਜਾਦੇਂ ਹਾਂ।
ਜਦ ਅਸੀ ਪਰਾਥਨਾ ਦੇ ਉੱਤੇ ਇਸ ਤਰੀਕੇ ਦੇ ਨਾਲ ਵੇਖਦੇ ਹਾਂ, ਕਿ ਇਹ ਇੱਕ ਸਿਰਫ ਚੀਜ਼ਾਂ ਲੈਣ ਦਾ ਤਰੀਕਾ ਹੈ ਅਤੇ ਅਸੀ ਆਪਣੇ ਆਪ ਨੂੰ ਕਦੇ ਵੀ ਉਸ ਨਂੰੂ ਨਹੀ ਦਿੰਦੇ ਹਾਂ ਤਾਂ ਉਹ ਪਰਮੇਸ਼ਵਰ ਜਿਹੜਾ ਪਰਾਥਨਾਵਾਂ ਦਾ ਉੱਤਰ ਦਿੰਦਾ ਹੈ ਜਿਹੜਾ ਸਵਰਗ ਦਾ ਪਰਮੇਸ਼ਵਰ ਹੈ। ਜਿਹੜਾ ਸਾਨੂੰ ਧਰਤੀ ਦੇ ਉੱਤੇ ਪਿਆਰ ਕਰਦਾ ਹੈ। ਉਹ ਸਿਰਫ ਕੁੱਝ ਦਿਨਾਂ ਦਾ ਹੀ ਪਿਆਰ ਨਹੀ ਕਰਦਾ ਹੈ। ਇਹ ਇੱਕ ਇਹੋ ਜਿਹਾ ਪਿਆਰ ਹੈ ਜਿਹੜਾ ਹੁਣ ਵੀ ਹੈ ਤੇ ਜੋ ਕਿ ਰਿਸ਼ਤੇ ਨੂੰ ਬਣਾਉਣਾ ਚਹੁੰਦਾ ਹੈ।
ਸੈਮੀ: ਮੈਂ ਇੱਥੇ ਥੌੜਾ ਜਿਹਾ ਵਿਵਹਾਰਿਕ ਹੋਣਾ ਚਾਹੀਦਾ ਹੈ, ਮੈਂ ਤੇ ਤੁਸੀ ਇਸ ਦੇ ਬਾਰੇ ਬਹੁਤ ਹੀ ਉਤੇਜਿਤ ਹੋ ਜਾਦੇ ਹਾਂ। ਪਰ ਮੈ ਇੱਥੇ ਥੌੜਾ ਜਿਹਾ ਇਸ ਦੇ ਵਿਵਹਾਰਿਕ ਹੋਣਾ ਚਹੁੰਦਾ ਹਾਂ ਕਿਊਕਿ ਕੁੱਝ ਗੱਲਾਂ ਨੇ ਜਿਹੜੀਆਂ ਸਾਡੀ ਮਦਦ ਕਰ ਸਕਦੀਆਂ ਹਨ। ਮੈਨੂੰ ਅੱਠ ਸਾਲ ਪਹਿਲਾਂ ਕੈਂਸਰ ਹੋ ਗਿਆ ਸੀ ਅਤੇ ਬਹੁਤ ਸਾਰੇ ਲੋਕ ਮੈਨੂੰ ਪੁੱਛਦੇ ਆਏ ਹਨ, “ਵੈਲ ਸੈਮੀ ਤੁਹਾਡਾ ਕੀ ਹਾਲ ਹੈ”। ਪਰਮੇਸ਼ਵਰ ਨੇ ਮੈਨੂੰ ਚੰਗਿਆ ਕਰ ਦਿੱਤਾ ਹੈ, ਮੈ ਬਿਲਕੁਲ ਠੀਕ ਹਾਂ। ਸਭ ਕੁੱਝ ਠੀਕ ਹੈ। ਇਸ ਸਮੇਂ ਦੇ ਦੌਰਾਨ ਮੇਰਾ ਅਪ੍ਰੇਸ਼ਨ ਹੋਇਆ ਅਤੇ ਫਿਰ ਮੈਂ ਤਿੰਨ ਮਹੀਨੇ ਬਿਤਾਏ ਜਿੱਥੇ ਮੈਂ ਸਿਰਫ ਪਰਮੇਸ਼ਵਰ ਨੂੰ ਮਿਲਿਆ। ਤੇ ਦੋ ਵਿਵਹਾਰਿਕ ਗੱਲਾਂ ਸੀ ਜੋ ਮੈ ਕੀਤੀਆਂ। ਪਰਮੇਸ਼ਵਰ ਨੇ ਮੇਰੇ ਦਿਲ ਦੇ ਨਾਲ ਗੱਲ ਕੀਤੀ ਅਤੇ ਉਸਨੇ ਮੈਨੂੰ ਦੋ ਕੰਮ ਕਰਨ ਲਈ ਕਹੇ। ਜੋ ਮੇਰੇ ਲਈ ਬਹੁਤ ਹੀ ਮਦਦਗਾਰ ਸੀ ਪਹਿਲੀ ਗੱਲ ਸੀ ਕਿ ਮੈਂ ਉਸ ਦੇ ਵਚਨ ਨੂੰ ਪੜਨ ਦੇ ਉੱਤੇ ਸਮਾਂ ਬਿਤਾਵਾਂ। ਮੈਂ ਪੂਰੀ ਬਾਈਬਲ ਨੂੰ ਪੜਿਆ ਤੇ ਮੈਂ ਪਰਮੇਸ਼ਵਰ ਦੇ ਵਚਨ ਵਿੱਚੋ ਪੜਿਆ ਸੀ ਕਿਊਕਿ…
ਤੁਸੀ ਪਰਮੇਸ਼ਵਰ ਨੂੰ ਕਿਵੇਂ ਜਾਣਦੇ ਹੋ ਕਿ ਉਹ ਕੌਣ ਹੈ? ਤੁਸੀ ਕਿਵੇਂ ਜਾਣਦੇ ਹੋ ਕਿ ਉਹ ਕਿਹੋ ਜਿਹਾ ਹੈ? ਬਈਬਲ ਨੂੰ ਪੜੋ ਅਤੇ ਫਿਰ ਤੁਸੀ ਜਾਣੋਗੇ ਕਿ ਉਹ ਕਿਹੋ ਜਿਹਾ ਹੈ ਅਤੇ ਦੂਜੀ ਗੱਲ ਮੈ ਏਅਰ ਫੋਨ ਲੈ ਲਏ ਅਤੇ ਛੋਟਾ ਜਿਹਾ ਆਈਪੋਡ ਲੈ ਲਿਆ, ਜਿਸ ਦੇ ਵਿੱਚ ਮੇਰਾ ਅਰਾਧਨਾ ਦਾ ਸੰਗੀਤ ਸੀ ਅਤੇ ਫਿਰ ਮੈ ਬੈਠ ਕੇ ਯਿਸੂ ਮਸੀਹ ਦੀ ਅਰਾਧਨਾ ਕਰਿਆ ਕਰਦਾ ਸੀ ਅਤੇ ਮੈਂ ਗਾਇਆ ਕਰਦਾ ਸੀ। ਸ਼ਇਦ ਇਹੀ ਯਿਸੂ ਨੇ ਕਿਹਾ, “ਜਦੋਂ ਤੁਸੀ ਪਰਾਥਨਾ ਕਰਦੇ ਹੋ ਤਾਂ ਆਪਣੀ ਕੋਠੜੀ ਦੇ ਵਿੱਚ ਜਾਓ ਅਤੇ ਦਰਵਾਜੇ ਨੂੰ ਬੰਦ ਕਰ ਲਵੋ”।
ਡੇਵ: ਉਸ ਨੇ ਤੈਨੂੰ ਗਾਉਦੇ ਹੋਏ ਸੁਣਿਆ।
ਸੈਮੀ: ਹਾ ਠੀਕ ਹੈ ਉਸ ਨੇ ਮੈਨੂੰ ਗਾਉਦੇ ਹੋਏ ਸੁਣਿਆ। ਕੁੱਝ ਲੋਕ ਇਹ ਸੋਚਦੇ ਹਨ ਕਿ ਗਾਉਣਾ ਪਰਾਥਨਾ ਨਹੀ ਹੈ, ਪਰ ਇਹ ਹੈ।
ਡੇਵ: ਹਾਂ ਬਿਲਕੁਲ।
ਸੈਮੀ: ਪਰਾਥਨਾ ਦਾ ਇੱਕ ਵੱਡਾ ਹਿੱਸਾ ਇਹ ਸੀ ਕਿ ਮੈਂ ਉਸ ਦੀ ਅਰਾਧਨਾ ਕਰਦਾ ਸੀ ਜਿਵੇਂ ਤੁਸੀ
ਗੱਲ ਕਰ ਰਹੇ ਸੀ। ਮੈਂ ਸੋਚਦਾ ਹਾਂ ਕਿ ਦੋਵੇਂ ਹੀ ਗੱਲਾਂ ਬਹੁਤ ਹੀ ਮਹੱਤਵਪੂਰਨ ਹਨ। ਮੈਂ ਨਹੀ ਜਾਣਦਾ ਹਾਂ ਜੇਕਰ ਕੋਈ ਵੀ ਹੋਰ ਗੱਲ ਹੈ ਜੋ ਤੁਹਾਡੀ ਅਰਾਧਨਾ ਕਰਨ ਦੇ ਵਿੱਚ ਮਦਦ ਕਰ ਸਕਦੀ ਹੈ।
ਡੇਵ: ਖਾਸ ਤੋਰ ਦੇ ਉੱਤੇ ਮੈ ਸੋਚਦਾ ਹਾਂ ਕਿ ਜਦੋਂ ਤੁਸੀ ਵਚਨ ਨੂੰ ਲੈਦੇ ਹੋ ਅਤੇ ਤੁਸੀ ਪਰਮੇਸ਼ਵਰ ਦੇ ਉੱਤੇ ਧਿਆਨ ਦਿੰਦੇ ਹੋ ਕਿ ਉਹ ਕੋਣ ਹੈ ਤਾਂ ਇੱਕ ਗੱਲ ਜਿਸ ਨੂੰ ਮੈ ਹਰ ਰੋਜ਼ ਕਰਦਾ ਹਾਂ, ਮੈ ਘੱਟ ਤੋਂ ਘੱਟ ਇੱਕ ਜਬੂਰ ਦੇ ੳੇੁੱਤੇ ਪਰਾਥਨਾ ਕਰਦਾ ਹਾਂ, ਕਿਊਕਿ ਬਹੁਤ ਸਾਰੇ ਜੋ ਜਬੂਰ ਹਨ, ਉਹ ਗੀਤ ਹਨ ਅਤੇ ਉਹ ਧਿਆਨ ਕੇਂਦਰਿਤ ਹਨ ਅਤੇ ਉਹ ਪਰਾਥਨਾ ਦੇ ਗੀਤ ਹਨ ਜੋ ਕਿ ਇਸ ਗੱਲ ਦੇ ਧਿਆਨ ਲਾਉਦੇਂ ਹਨ ਕਿ ਪਰਮੇਸ਼ਵਰ ਕੋਣ ਹੈ। ਉਹਨਾਂ ਦੇ ਵਿੱਚੋਂ ਸਾਰੇ ਤਾਂ ਨਹੀ ਹਨ, ਪਰ ਉਹਨਾਂ ਦੇ ਵਿੱਚੋਂ ਬਹੁਤੇ ਇਹੋ ਜਿਹੇ ਹਨ ਜਿਹਨਾਂ ਨੂੰ ਮੈ ਆਪਣੀ ਪਰਾਥਨਾ ਦੇ ਵਿੱਚ ਇੱਕ ਤਰੀਕੇ ਦੇ ਨਾਲ ਸ਼ੁਰੂਆਤ ਕਰਨ ਵਿੱਚ ਇਸਤੇਮਾਲ ਕਰਦਾ ਹਾਂ।
ਮੈਂ ਜਾਣਦਾ ਹਾਂ ਬਹੁਤ ਸਾਰੇ ਲੋਕ ਕਹਿਣਗੇ ਵੇਖੋ ਮੈਂ ਨਹੀ ਜਾਣਦਾ ਹਾਂ ਪਰਮੇਸ਼ਵਰ ਦੀ ਅਰਾਧਨਾ ਇਹ ਕਹਿਣ ਤੋ ਇਲਾਵਾ ਕਿਵੇਂ ਕੀਤੀ ਜਾ ਸਕਦੀ ਹੈ। “ਪਰਮੈਸਵਰ ਮੈ ਤੇਰੀ ਅਰਾਧਨਾ ਕਰਦਾ ਹਾਂ”। ਜਬੂਰਾਂ ਦਾ ਇਸਤੇਮਾਲ ਕਰੋ। ਜਬੂਰ 145 ਨੂੰ ਖੋਲੋ ਇਹ ਬਹੁਤ ਵੀ ਵਧੀਆ ਤਰੀਕਾ ਹੈ ਜਿਸ ਦੇ ਨਾਲ ਤੁਸੀ ਪਰਾਥਨਾ ਸ਼ੁਰੂ ਕਰ ਸਕਦੇ ਹੋ। ਪਰਮੇਸ਼ਵਰ ਦੇ ਸਹਾਮਣੇ ਇਸ ਨੂੰ ਬਹੁਤ ਹੀ ਸ਼ਧਾਰਨ ਤਰੀਕੇ ਦੇ ਨਾਲ ਪੜੋ। ਫਿਰ ਪਰਮੇਸ਼ਵਰ ਨੂੰ ਦੱਸੋ ਉਹ ਕੋਣ ਹੈ ਅਤੇ ਤੁਸੀ ਜਾਣਦੇ ਹੋ ਕਿਊਕਿ ਤੁਸੀ ਵਚਨਾਂ ਨੂੰ ਪੜ ਰਹੇ ਹੋ।
ਸੈਮੀ: ਠੀਕ ਮੈਂ ਕਾਫੀ ਸਮਾਂ ਇਸ ਦੇ ਉੱਪਰ ਅਗਲੇ ਸ਼ੈਸ਼ਨ ਦੇ ਵਿੱਚ ਬਿਤਾਵਾਗਾਂ। ਠੀਕ ਹੈ।
ਡੇਵ: ਠੀਕ ਹੈ।
ਸੈਮੀ: ਅਸੀ ਹੁਣ ਇਸ ਸ਼ੈਸ਼ਨ ਨੂੰ ਖਤਮ ਕਰਨ ਵਾਲੇ ਹਾਂ। ਪਰ ਮੈਂ ਸੋਚਦਾ ਹਾਂ ਇੱਕ ਗੱਲ ਜੋ ਸਾਨੂੰ ਸਭ ਨੂੰ ਜਾਨਣ ਦੀ ਲੋੜ ਹੈ ਉਹ ਹੈ ਸਾਨੂੰ ਯਿਸੂ ਮਸੀਹ ਦੀ ਅਰਾਧਨਾ ਦੇ ਵਿੱਚ ਸਮਾਂ ਬਿਤਾਉਣਾ ਚਾਹੀਦਾ ਹੈ। ਪਰਮੇਸ਼ਵਰ ਆਪਣੇ ਲੋਕਾਂ ਦੀ ਅਰਾਧਨਾ ਦੇ ਉੱਤੇ ਬਿਰਾਜਮਾਨ ਹੈ। ਜਦੋਂ ਤੁਸੀ ਪਰਾਥਨਾ ਦੇ ਵਿੱਚ ਸਮਾਂ ਬਿਤਾਓ। ਉਸਦੀ ਅਰਾਧਨਾ ਕਰੋ।

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ