Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਕੀ ਤੁਸੀਂ ਕਦੇ ਹੈਰਾਨ ਹੋਏ ਹੋ ਕਿ ਕੁਝ ਪ੍ਰਾਥਨਾਵਾਂ ਦੇ ਉਤਰ ਉਸੇ ਵੇਲੇ ਮਿਲ ਜਾਂਦੇ ਹਨ ਅਤੇ ਕੁਝ ਦੇ ਉਤਰਾਂ ਤੇ ਸਾਲ ਲੱਗ ਜਾਂਦੇ ਹਨ? ਮੈਂ ਅਕਸਰ ਹੀ ਇਸਦੇ ਬਾਰੇ ਆਪਣੇ ਪਰਿਵਾਰ ਦੇ ਵਿਚ ਸੋਚਿਆ। ਮੈਂ ਅਕਸਰ ਹੀ ਕਈ ਲੋਕਾਂ ਲਈ ਪ੍ਰਾਥਨਾ ਕੀਤੀ ਕਿ ਉਹ ਮਸੀਹ ਵਿਚ ਜਾਣ ਅਤੇ ਉਨ੍ਹਾਂ ਦੇ ਮਸੀਹ ਵਿਚ ਆਉਣ ਵਿਚ ਸਿਰਫ ਕੁਝ ਦਿਨ ਜਾਂ ਕੁਝ ਹਫਤੇ ਹੀ ਲੱਗੇ। ਪਰ ਮੇਰੇ ਪਰਿਵਾਰ ਲਈ ਇਹ ਬਹੁਤ ਹੀ ਅਲਗ ਸੀ।
ਜਦ ਮੈਂ ਮਸੀਹ ਨੂੰ ਜਾਣਿਆ, ਮੈਂ ਚਾਹੁੰਦਾ ਸੀ ਕਿ ਮੇਰੇ ਪਰਿਵਾਰ ਅਤੇ ਮੇਰੇ ਮਿੱਤਰ ਵੀ ਉਸ ਮੁਕਤੀਦਾਤਾ ਨੂੰ ਜਾਣ ਲੈਣ ਜਿਸ ਨੂੰ ਮੈਂ ਪਾਇਆ ਸੀ। ਮੈਂ ਮਸੀਹ ਦੇ ਪਿਆਰ ਦੇ ਪ੍ਰਤੀ ਬਹੁਤ ਹੀ ਉਤੇਜਿਤ ਸੀ, ਅਤੇ ਚਾਹੁੰਦਾ ਸੀ ਕਿ ਇਹੀ ਪਿਆਰ ਮੈਂ ਉਨ੍ਹਾਂ ਨਾਲ ਵੀ ਵੰਡਾ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਸੀ। ਜਦ ਮੈਂ ਆਪਣੀ ਮਾਂ ਨੂੰ ਦਸਿਆ ਕਿ ਮੇਰੇ ਨਾਲ ਕੀ ਹੋਇਆ ਹੈ ਤਾਂ ਉਸ ਨੇ ਮੈਨੂੰ ਕਿਹਾ, “ਮੈਂ ਮਸੀਹੀ ਨਹੀ ਹਾਂ, ਅਤੇ ਨਾ ਹੀ ਮੈਂ ਕਦੇ ਮਸੀਹੀ ਬਣਾਂਗੀ। ਮੇਰੇ ਨਾਲ ਮਸੀਹ ਬਾਰੇ ਅੱਗੇ ਤੋਂ ਕਦੇ ਵੀ ਗੱਲ ਨਾ ਕਰੀਂ।
ਤੁਸੀਂ ਕੀ ਕਰਦੇ ਹੋ ਜਦ ਤੁਸੀਂ ਆਪਣੀ ਮਾਂ ਨਾਲ ਪ੍ਰ੍ਮੇਸ਼ੇਰ ਬਾਰੇ ਗੱਲ ਨਹੀ ਕਰ ਪਾਉਂਦੇ ਹੋ? ਮੈਂ ਤੁਹਾਨੂੰ ਦਸਦਾ ਹਾਂ ਕਿ ਮੈਂ ਕੀ ਕੀਤਾ? ਮੈਂ ਪ੍ਰ੍ਮੇਸ਼ੇਰ ਦੇ ਨਾਲ ਆਪਣੀ ਮਾਂ ਬਾਰੇ ਗੱਲ ਕੀਤੀ। ਪਰ ਮੈਂ ਵੇਖਿਆ ਮੈਂ ਜਿਨ੍ਹੀ ਜਿਆਦਾ ਦੁਆ ਕੀਤੀ ਉਨ੍ਹਾਂ ਹੀ ਜਿਆਦਾ ਸਭ ਔਖਾ ਹੋ ਗਿਆ। ਮੈਂ ਉਸ ਨੂੰ ਪਿਉਅਰ ਕਰਦਾ ਸੀ ਅਤੇ ਚਾਹੁੰਦਾ ਸੀ ਕਿ ਉਹ ਵੀ ਉਸ ਮੁਕਤੀ ਨੂੰ ਜਾਨੇ ਜੋ ਕਿ ਕਿਰਪਾ ਦੇ ਦੁਆਰਾ ਆਉਂਦੀ ਹੈ ਅਤੇ ਜਿਸ ਨੂੰ ਮੈਂ ਜਾਣਿਆ ਹੈ। ਪਰ ਮੈਂ ਸਿਰਫ ਇੱਕ ਹੀ ਕੰਮ ਕਰ ਸਕਦਾ ਸੀ ਅਤੇ ਉਹ ਸੀ ਪ੍ਰਾਥਨਾ।
ਮੈਂ ਪੂਰਾ ਸਾਲ ਉਸ ਲਈ ਪ੍ਰਾਥਨਾ ਕੀਤੀਆ ਤੇ ਫਿਰ ਮੈਂ ਪੂਰੇ ਪੰਜ ਸਾਲ ਉਸ ਲਈ ਪ੍ਰਾਥਨਾ ਕੀਤੀ। ਮੈਂ ਦਸ ਸਾਲ ਤੱਕ ਉਸ ਲਈ ਪ੍ਰਾਥਨਾ ਕਰਦਾ ਰਿਹਾ। ਪਰ ਕੁਝ ਵੀ ਕੰਮ ਕਰਦਾ ਨਜਰ ਨਹੀ ਰਿਹਾ ਸੀ। ਮੈਂ ਕੋਈ ੨੦ ਸਾਲ ਪ੍ਰਾਥਨਾ ਕੀਤੀ ਅਤੇ ਮੈਂ ਸੋਚਿਆ ਕਿ ਇਹ ਤਾਂ ਕਦੇ ਵੀ ਨਹੀ ਹੋ ਸਕਦਾ। ਪਰ ਇੱਕ ਸਮਾਂ ਸੀ ਜਦੋਂ ਮੈਂ ਪ੍ਰਾਥਨਾ ਕਰਨੀ ਛਡਣ ਵਾਲਾ ਸੀ, ਮੈਨੂੰ ਉਸਦਾ ਫੋਨ ਆਇਆ।ਸੈਮੀਉਸਨੇ ਕਿਹਾ, “ ਮੈਂ ਇੱਕ ਘਮੰਡੀ ਔਰਤ ਰਹੀ ਹਾਂ, ਮੈਂ ਇੱਕ ਕੜਵਾਹਟ ਨਾਲ ਬਾਹਰੀ ਹੋਈ ਔਰਤ ਰਹੀ ਹਾਂ। ਮੈਨੂੰ ਪ੍ਰ੍ਮੇਸ਼ੇਰ ਦੀ ਲੋੜ ਹੈ, ਮੈਨੂੰ ਯਿਸ਼ੂ ਦੀ ਲੋੜ ਹੈ। ਮੈਨੂੰ ਚਰਚ ਦੀ ਲੋੜ ਹੈ।
ਮੈਂ ਵਿਸ਼ਵਾਸ ਹੀ  ਨਹੀ ਕਰ ਪਾਇਆ ਕਿ ਮੈਂ ਕੀ ਸੁਣ ਰਿਹਾ ਸੀ। ਪ੍ਰ੍ਮੇਸ਼ੇਰ ਨੇ ਮੇਰੀਆਂ ਪ੍ਰਾਥਨਾਵਾਂ ਦਾ ਉੱਤਰ ਦਿੱਤਾ। ੨੦ ਸਾਲ ਤੋਂ ਵੀ ਉੱਪਰ ਮੈਂ ਪ੍ਰਾਥਨਾ ਕੀਤੀ ਸੀ। ਪ੍ਰ੍ਮੇਸ਼ੇਰ ਵਫਾਦਾਰ ਸੀ ਅਤੇ ਮੇਰੀ ਮਾਂ ਮਸੀਹ ਵਿਚ ਗਈ। ਉਸਨੇ ਮੇਰੇ ਨਾਲ ਫੋਨ ਤੇ  ਪ੍ਰਾਥਨਾ ਕੀਤੀ ਕਿ ਉਹ ਵੀ ਯਿਸ਼ੂ ਤੇ ਵਿਸ਼ਵਾਸ ਕਰਨਾ ਚਾਹੁੰਦੀ ਹੈ। ਉਸਦੀ ਸਭ ਤੋਂ ਪਸੰਦੀਦਾ ਜਗ੍ਹਾ ਅਗਲੇ ਦਸ ਸਾਲਾਂ ਵਿਚ ਸੀ, ਪ੍ਰਾਥਨਾ ਸਭਾ, ਮੇਰੀ ਮਾਂ ਨੂੰ ਮਸੀਹ ਵਿਚ ਵਧਦੇ ਵੇਖਣਾ ਮੇਰੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਸੀ।
ਇਸੇ ਸਮੇਂ ਪ੍ਰ੍ਮ੍ਸ਼ੇਰ ਨੇ ਮੇਰੇ ਦਿਲ ਵਿਚ ਵੀ ਇਨ੍ਹਾਂ ੨੦ ਸਾਲਾਂ ਵਿਚ ਗਹਿਰਾ ਕੰਮ ਕੀਤਾ ਸੀ। ਉਸਨੇ ਮੈਨੂੰ ਇੱਕ ਇਹੋ ਜਿਹੀ ਥਾਂ ਤੇ ਰਖਿਆ ਜਿਥੇ ਮੈਂ ਉਸ ਤੇ ਨਿਰਭਰ ਕਰਦਾ ਸੀ। ਮੌਨੂੰ ਨਹੀ ਪਤਾ ਉਨ੍ਹਾਂ ਕਰਨਾ ਦਾ ਕਿ ਮੇਰੀ ਮਾਂ ਮਸੀਹ ਵਿਚ ਇਨ੍ਹੀ ਦੇਰ ਬਾਅਦ ਕਿਉਂ ਆਈ। ਪਰ ਮੈਂ ਇੱਕ ਗੱਲ ਜਾਣਦਾ ਹਾਂ ਕਿ ਇੱਕ ਉੱਤਰ ਦੀ ਕਮੀ ਨੇ ਮੈਨੂੰ ਪ੍ਰ੍ਮੇਸ਼ੇਰ ਦੇ ਸਿਹਾਸਨ ਦੇ ਸਾਹਮਣੇ  ਮੇਰੇ ਗੋਡਿਆਂ ਭਾਰ  ਰਖਿਆ। ਇਸਨੇ ਮੈਨੂੰ ਲਗਾਤਾਰ ਪ੍ਰ੍ਮੇਸ਼ੇਰ ਦੇ ਚਿਹਰੇ ਨੂੰ ਭਾਲਣ ਤੇ ਰਖਿਆ।
ਯਿਸ਼ੂ ਨੇ ਆਪਣੇ ਚੇਲਿਆਂ ਨੂੰ ਪ੍ਰਾਥਨਾ ਵਿਚ  ਸਬਰ ਰਖਣ ਬਾਰੇ ਇੱਕ ਦ੍ਰਿਸਟਾਂਤ ਦਿੱਤਾ। ਕਹਾਣੀ ਦਾ ਸਿੱਟਾ ਇਹ ਨਿਕਲਦਾ ਹੈ, “ਫਿਰ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਇੱਕ ਦ੍ਰਿਸਟਾਂਤ ਦਿੱਤਾ ਕਿ ਉਹ ਹਮੇਸ਼ਾਂ ਪ੍ਰਾਥਨਾ ਕਰਦੇ ਰਹਿਣ ਅਤੇ ਕਦੇ ਹੌਂਸਲਾਂ ਨਾ ਹਾਰਨ।” (ਲੂਕਾ ੧੮:) ਹਾਰ ਮੰਨ ਲੈਣੀ ਬਹੁਤ ਹੀ ਅਸਾਨ ਹੈ। ਨਿਰਾਸ਼ ਹੋ ਕੇ ਛਡ ਜਾਨਾ। ਪਰ ਪ੍ਰ੍ਮੇਸ਼ੇਰ ਕਹਿੰਦਾ ਹੈ ਕਿ ਅਸੀਂ ਉਸ ਕੋਲ ਆਈਏ। ਉਹ ਚਾਹੁੰਦਾ ਹੈ ਕਿ ਅਸੀਂ ਪ੍ਰਾਥਨਾ ਵਿਚ ਸਬਰ ਰਖੀਏ।

ਸਬਰ ਰਖਣ ਦਾ ਅਰਥ ਇਹ ਨਹੀ ਹੈ ਕਿ ਅਸੀਂ ਪ੍ਰ੍ਮੇਸ਼ੇਰ ਤੋਂ ਕੁਝ ਇਹੋ ਜਿਹਾ ਕਰਵਾਈਏ ਜੋ ਕਿ ਉਹ ਕਰਨਾ ਨਹੀ ਚਾਹੁੰਦਾ ਨਹੀ ਹੈ। ਇਸਦਾ ਅਰਥ ਹੈ ਕਿ ਉਸ ਨੂੰ ਜਾਨਣਾ। ਇਸ ਖਾਸ ਗੱਲ ਦੇ ਬਾਰੇ ਵਿਚ ਉਸਦੇ ਮਨ ਨੂੰ ਭਾਲਣਾ। ਜਿਨ੍ਹਾ ਜਿਆਦਾ ਅਸੀਂ ਕਿਸੇ ਗੱਲ ਦੇ ਵਾਸਤੇ ਉਸ ਕੋਲ ਆਉਂਦੇ ਹਾਂ, ਉਨ੍ਹਾਂ ਹਿ ਜਿਆਦਾ ਅਸੀਂ ਉਸ ਨੂੰ ਨਜਦੀਕੀ ਨਾਲ ਜਾਣ ਲੈਂਦੇ ਹਾਂ। ਅਸੀਂ ਸਿਖਦੇ ਹਾਂ ਕਿ ਉਸਦੇ ਦਿਲ ਵਿਚ ਕੀ ਹੈ। ਅਖੀਰ ਵਿਚ ਅਸੀਂ ਸਿਰਫ ਆਪਣੀਆਂ ਪ੍ਰਾਥਨਾਵਾਂ ਦਾ ਹੀ  ਉੱਤਰ ਨਹੀ ਪਾਉਂਦੇ ਹਾਂ, ਸਗੋਂ ਸਾਡੇ ਕੋਲ ਇਸ ਤੋਂ ਵੀ ਵੱਡਾ ਤਜਰਬਾ ਹੁੰਦਾ ਹੈ। ਇਸ ਲਈ ਉਹ ਚਾਹੁੰਦਾ ਹੈ ਕਿ ਅਸੀਂ ਸਬਰ ਰਖੀਏ। ਉਹ ਚਾਹੁੰਦਾ ਹੈ ਕਿ ਅਸੀਂ ਉਸ ਨਾਲ ਸਮਾਂ ਬਿਤਾਈਏ। ਕਿ ਅਸੀਂ ਉਸ ਨੂੰ  ਜਾਣੀਏ। ਮੇਰੀ ਮਾਂ ਦਾ ਮਸੀਹ ਕੋਲ ਆਉਣਾ ਮੇਰੇ ਲਈ ਮੇਰੀ ਪ੍ਰਾਥਨਾ ਦਾ ਬਹੁਤ ਵੱਡਾ ਉੱਤਰ ਸੀ, ਪਰ ਇਸ ਤੋਂ ਵੀ ਵਧੀਆ ਗੱਲ ਜੋ ਇਨ੍ਹਾਂ ਸਾਲਾਂ ਵਿਚ ਹੋਈ ਉਹ ਇਹ ਸੀ ਕਿ ਮੇਰੀ ਪ੍ਰਾਥਨਾ ਦੇ ਉੱਤਰ ਨਾ ਆਉਣ ਦੀ ਵਜ੍ਹਾ ਨਾਲ ਮੈਂ ਪ੍ਰ੍ਮੇਸ਼ੇਰ ਨੂੰ ਖੋਜਦਾ ਰਿਹਾ। ਸਬਰ ਰਖੋ ਅਤੇ ਪ੍ਰ੍ਮੇਸ਼ੇਰ ਨੂੰ ਜਾਣ ਲਵੋ।

ਲੂਕਾ 11:5 -13

5-6 ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਕਿਸੇ ਹਾਲਾਤ ਵਿੱਚ, ਤੁਹਾਡੇ ਵਿੱਚੋਂ ਕੋਈ ਇੱਕ ਅੱਧੀ ਰਾਤ ਆਪਣੇ ਮਿੱਤਰ ਦੇ ਘਰ ਜਾਕੇ ਆਖੇ ਕਿ, ਕਿਰਪਾ ਕਰਕੇ ਮੈਨੂੰ ਤਿੰਨ ਰੋਟੀਆਂ ਦੇ, ‘ਕਿਉਂਕਿ ਮੇਰਾ ਇੱਕ ਮਿੱਤਰ ਸਫ਼ਰ ਤੋਂ ਮੇਰੇ ਘਰ ਆਇਆ ਹੈ, ਪਰ ਮੇਰੇ ਕੋਲ ਉਸ ਨੂੰ ਖੁਆਉਣ ਲਈ ਕੁਝ ਨਹੀਂ ਹੈ।’ 7 ਮੰਨ ਲਵੋ ਜੇਕਰ ਤੁਹਾਡਾ ਮਿੱਤਰ ਘਰ ਦੇ ਅੰਦਰੋ ਹੀ ਤੁਹਾਨੂੰ ਜਵਾਬ ਦਿੰਦਾ ਹੈ, ‘ਚਲਾ ਜਾ! ਮੈਨੂੰ ਤੰਗ ਨਾ ਕਰ! ਦਰਵਾਜਾ ਪਹਿਲਾਂ ਹੀ ਬੰਦ ਪਿਆ ਹੈ। ਮੈਂ ਅਤੇ ਮੇਰੇ ਬੱਚੇ ਮੰਜੇ ਤੇ ਸੁੱਤੇ ਪਏ ਹਨ ਤੇ ਮੈਂ ਹੁਣ ਉੱਠ ਕੇ ਤੈਨੂੰ ਰੋਟੀਆਂ ਦੇਣ ਦੀ ਜ਼ਹਿਮਤ ਨਹੀਂ ਕਰ ਸੱਕਦਾ।’ 8 ਮੈਂ ਤੁਹਾਨੂੰ ਦੱਸਦਾ ਹਾਂ ਕਿ ਭਾਵੇਂ ਉਹ ਤੁਹਾਨੂੰ ਉੱਠ ਕੇ ਰੋਟੀ ਦੇਣੀ ਪਸੰਦ ਨਹੀਂ ਕਰਦਾ ਕਿਉਂਕਿ ਉਹ ਤੇਰਾ ਮਿੱਤਰ ਹੈ। ਪਰ ਕਿਉਂਕਿ ਤੁਸੀਂ ਬਾਰ-ਬਾਰ ਪੁੱਛ ਰਹੇ ਹੋ, ਉਹ ਉੱਠੇਗਾ ਅਤੇ ਜੋ ਤੁਹਾਨੂੰ ਚਾਹੀਦਾ ਹੈ ਦੇ ਦੇਵੇਗਾ। 9 ਇਸ ਲਈ ਮੈਂ ਆਖਦਾ ਹਾਂ ਕਿ ਤੁਸੀਂ ਪਰਮੇਸ਼ੁਰ ਕੋਲ ਨਿਰੰਤਰ ਮੰਗੋਂਗੇ ਤਾਂ ਉਹ ਤੁਹਾਨੂੰ ਦੇਵੇਗਾ। ਜੇਕਰ ਢੂਂਡੋਂਗੇ ਤਾਂ ਉਹ ਤੁਹਾਨੂੰ ਲੱਭੇਗਾ, ਲਗਾਤਾਰ ਖੜਕਾਉਂਦੇ ਰਹੋ ਤਾਂ ਤੁਹਾਡੇ ਲਈ ਦਰਵਾਜਾ ਖੋਲ੍ਹਿਆ ਜਾਵੇਗਾ। 10 ਕਿਉਂਕਿ ਹਰੇਕ ਜੋ ਮੰਗਦਾ ਹੈ ਉਸ ਨੂੰ ਮਿਲਦਾ ਹੈ, ਜੋ ਲੱਭਦਾ ਹੈ ਉਹ ਪ੍ਰਾਪਤ ਕਰਦਾ ਹੈ, ਅਤੇ ਜਿਹੜਾ ਮਨੁੱਖ ਦਰਵਾਜ਼ਾ ਖੜਕਾਉਂਦਾ ਹੈ ਉਸ ਲਈ ਖੋਲ੍ਹਿਆ ਜਾਂਦਾ ਹੈ। 11 ਤੁਹਾਡੇ ਵਿੱਚੋਂ ਕਿਹੜਾ ਹੈ ਜੋ ਇੱਕ ਪਿਤਾ ਵਜੋਂ ਆਪਣੇ ਪੁੱਤਰ ਨੂੰ ਸੱਪ ਦੇਵੇਗਾ ਜਦ ਕਿ ਉਹ ਮੱਛੀ ਮੰਗਦਾ ਹੈ। 12 ਜਾਂ ਜਦੋਂ ਉਹ ਆਂਡਾ ਮੰਗੇ ਤਾਂ ਤੁਸੀਂ ਬਿੱਛੂ ਦੇਵੋਂਗੇ? ਨਹੀਂ! 13 ਤੁਸੀਂ ਵੀ ਬਾਕੀ ਸਭ ਲੋਕਾਂ ਵਾਂਗ ਹੋ। ਤੁਸੀਂ ਬੁਰੇ ਹੋਕੇ ਵੀ ਜੇਕਰ ਆਪਣੇ ਬੱਚਿਆਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਸਵਰਗ ਵਿੱਚ ਪਿਤਾ ਉਨ੍ਹਾਂ ਨੂੰ ਕਿਤੇ ਵੱਧ ਪਵਿੱਤਰ ਆਤਮਾ ਦਿੰਦਾ ਹੈ ਜੋ ਉਸਤੋਂ ਮੰਗਦੇ ਹਨ।”

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ