ਰੋਜਾਨਾਂ ਦਾ ਭਗਤੀ ਦਾ ਵੀਡੀਓ
ਜਦ ਮੈਂ ਪੂਰੀ ਦੁਨੀਆਂ ਵਿਚ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਹਾਂ, ਮੈਂ ਵੇਖਿਆ ਹੈ ਕਿ ਇੱਕ ਚੋਰ ਹੈ ਜੋ ਕਿ ਪ੍ਰ੍ਮੇਸ਼ੇਰ ਨੇ ਲੋਕਾਂ ਦੇ ਜੀਵਨ ਵਿਚ ਸੰਨ੍ਹ ਲਾ ਰਿਹਾ ਹੈ। ਇਸ ਚੋਰ ਨੇ ਮਸੀਹ ਦੇ ਚੇਲੇ ਦੇ ਕੋਲੋਂ ਸਭ ਤੋਂ ਵੱਡਾ ਹਥਿਆਰ ਖੋ ਲਿਆ ਹੈ। ਅਤੇ ਉਹ ਹਥਿਆਰ ਹੈ ਪ੍ਰਾਥਨਾ। ਸ਼ਾਯਦ ਇਸ ਚੋਰ ਨੇ ਮਸੀਹ ਦੀ ਦੇਹ ਦਾ ਸਭ ਤੋਂ ਵੱਡਾ ਨੁਕਸਾਨ ਕੀਤਾ ਹੈ, ਜੇ ਇਸਦੀ ਤੁਲਨਾ ਦੂਸਰੇ ਮਸੀਹੀਅਤ ਅਤੇ ਕਲੀਸਿਯਾ ਦੇ ਵੈਰੀਆਂ ਦੇ ਨਾਲ ਕੀਤੀ ਗਈ ਹੋਵੇ।
ਮੈਨੂੰ ਇਜਾਜਤ ਦਿਉ ਕਿ ਮੈਂ ਤੁਹਾਨੂੰ ਦੱਸਾਂ ਕਿ ਇਹ ਵੈਰੀ ਕੋਣ ਹੈ? ਸਾਡੇ ਕੋਲ ਇੱਕ ਆਦਮੀ ਹੈ ਜਿਸ ਨੂੰ ਮੈਂ “ਚੇਲਾ” ਕਹਾਂਗਾ। ਉਸ ਕੋਲ ਹਰ ਚੀਜ ਹੈ ਜਿਸ ਦੁਆਰਾ ਉਹ ਜੇਤੂ ਬਣ ਸਕਦਾ ਹੈ। ਉਸਦੇ ਕੋਲ ਸਵਰਗ ਅਤੇ ਧਰਤੀ ਦੀ ਸਾਰੀ ਸ਼ਕਤੀ ਅਤੇ ਤਾਕਤ ਹੈ ਅਤੇ ਉਸ ਕੋਲ ਉਹ ਸਾਰੇ ਹਥਿਆਰ ਹਨ ਜਿਨ੍ਹਾਂ ਦੇ ਦੁਆਰਾ ਉਹ ਵੈਰੀ ਨੂੰ ਹਰਾ ਸਕਦਾ ਹੈ। ਉਸਦੇ ਕੋਲ ਪ੍ਰ੍ਮੇਸ਼ੇਰ ਦੇ ਸਾਰੇ ਹਥਿਆਰ ਹਨ। ਉਸ ਕੋਲ ਸਚਾਈ ਹੈ, ਧਾਰਮਿਕਤਾ ਹੈ, ਵਿਸ਼ਵਾਸ ਹੈ ਅਤੇ ਮੁਕਤੀ ਅਤੇ ਸ਼ਾਂਤੀ ਹੈ। ਉਸ ਕੋਲ ਇੱਕ ਬਹੁਤ ਹੀ ਤਾਕਤਵਰ ਤਲਵਾਰ ਵੀ ਹੈ ਜਿਸ ਨੂੰ ਅਸੀਂ ਪ੍ਰ੍ਮੇਸ਼ੇਰ ਦਾ ਵਚਨ ਕਹਿੰਦੇ ਹਾਂ। ਇਸ “ਚੇਲੇ” ਨੂੰ ਹਰਾਉਣ ਵਾਸਤੇ ਕੋਈ ਵੀ ਹਥਿਆਰ ਇਨ੍ਹਾਂ ਮਹਾਨ ਨਹੀ ਹੈ। ਪਰ ਉਸਦੀ ਇੱਕ ਜਿਮੇਵਾਰੀ ਵੀ ਹੈ। ਉਸ ਨੂੰ ਹਰ ਸਵੇਰ ਪ੍ਰ੍ਮੇਸ਼ੇਰ ਦੇ ਹਥਿਆਰਾਂ ਨੂੰ ਪਹਿਨਣਾ ਪੈਂਦਾ ਹੈ।
ਦੂਸਰੇ ਪਾਸੇ ਇੱਕ ਖਤਰਨਾਕ ਵਿਅਕਤੀ ਹੈ, ਜਿਸਨੂੰ ਮੈਂ “ਵੈਰੀ” ਕਹਾਂਗਾ। ਉਹ ਜਾਣਦਾ ਹੈ ਕਿ ਉਹ “ਚੇਲੇ” ਦੇ ਤੁਲ ਕੁਝ ਵੀ ਨਹੀ ਹੈ। ਉਹ ਚੇਲੇ ਦੇ ਹਥਿਆਰਾਂ ਨੂੰ ਭੇਦ ਨਹੀ ਸਕਦਾ ਹੈ। “ਵੈਰੀ” ਨੂੰ ਕੋਈ ਯੋਜਨਾ ਬਣਾਉਣੀ ਪੈਨੀ ਹੈ ਕਿ ਉਹ “ਚੇਲੇ” ਨੂੰ ਹਰਾ ਸਕੇ। ਇਸ ਲਈ ਉਹ ਆਪਣੇ ਇੱਕ ਬਹੁਤ ਹੀ ਜਬਰਦਸਤ ਸੈਨਾਪਤੀ ਨੂੰ ਇਹ ਕੰਮ ਦਿੰਦਾ ਹੈ। ਉਸ ਸੈਨਾਪਤੀ ਦਾ ਨਾਮ ਹੈ “ਰੁਝੇਵਾਂ” \
“ਰੁਝੇਵਾਂ” ਇੱਕ ਦਿਨ “ਚੇਲੇ” ਦੇ ਕੋਲ ਜਾਂਦਾ ਹੈ ਉਸ ਨੂੰ ਕਹਿੰਦਾ ਹੈ, “ ਮੈਂ ਨਹੀ ਚਾਹੁੰਦਾ ਕਿ ਤੂੰ ਕੋਈ ਗਲਤ ਕੰਮ ਕਰੇ। ਮੈਂ ਨਹੀ ਚਾਹੁੰਦਾ ਕਿ ਤੂੰ ਜਾਨਾਹ੍ਕਾਰੀ ਕਰੇ। ਮੈਂ ਨਹੀ ਚਾਹੁੰਦਾ ਕਿ ਤੂੰ ਕਿਸੇ ਦਾ ਖੂਨ ਕਰੇ। ਸਗੋਂ ਮੈਂ ਤਾਂ ਚਾਹੁੰਦਾ ਹਾਂ ਕਿ ਤੂੰ ਚੰਗੇ ਕੰਮ ਕਰੇ, ਆਓ ਅਸੀਂ ਇਸ ਜਿੰਦਗੀ ਵਿਚ ਬਹੁਤ ਸਾਰੇ ਚੰਗੇ ਕੰਮਾਂ ਵਿਚ ਰੁਝ ਜਾਈਏ।- ਕੰਮ ਵਿਚ ਰੁਝ ਜਾਉ, ਸਕੂਲ ਵਿਚ ਰੁਝ ਜਾਉ, ਚਰਚ ਵਿਚ ਰੁਝ ਜਾਉ, ਅਤੇ ਆਪਣੇ ਆਪ ਦਾ ਮਨੋਰੰਜਨ ਕਰਣ ਵਿਚ ਰੁਝ ਜਾਉ। ਅਤੇ ਪੂਰੀ ਤਰਾਂ ਇਨ੍ਹਾਂ ਗਾਲਾਂ ਦੇ ਵਿਚ ਰੁਝ ਜਾਉ।”
“ਚੇਲਾ” ਸਿਰਫ ਪ੍ਰ੍ਮੇਸ਼ੇਰ ਨੂੰ ਖੁਸ਼ ਕਰਨਾ ਚਾਹੁੰਦਾ ਹੈ, ਉਹ ਕਦੇ ਵੀ ਆਪਣੀ ਪਤਨੀ ਨੂੰ ਧੋਖਾ ਨਹੀ ਦੇਣਾ ਚਾਹੁੰਦਾ, ਣ ਹੀ ਉਹ ਕਿਸੇ ਦਾ ਕਤਲ ਕਰਨਾ ਚਾਹੁੰਦਾ ਹੈ। ਇਸ ਲਈ ਇਹ ਉਸ ਲਈ ਬਹੁਤ ਹੀ ਤਰਕ ਵਾਲੀ ਗੱਲ ਲਗਦੀ ਹੈ। ਉਹ ਚੰਗੇ ਕੰਮ ਕਰਨ ਵਿਚ ਰੁਝ ਜਾਣਦਾ ਹੈ, ਪੂਰੀ ਤਰਾਂ ਚਰਚ ਵਿਚ ਕੰਮ ਕਰਣ ਲੱਗ ਜਾਂਦਾ ਹੈ, ਬਹੁਤ ਹੀ ਸਖਤ ਮਿਹਨਤ ਕਰਦਾ ਹੈ ਕਿ ਉਹ ਆਪਣੇ ਪਰਿਵਾਰ ਲੈ ਸਭ ਇੰਤਜਾਮ ਕਰੇ, , ਫੁਟਬਾਲ ਖੇਡਣ ਵਾਸਤੇ ਜਾਂਦਾ ਹੈ, ਫਿਲਮ ਵੇਖਣ ਲਈ ਜਾਂਦਾ ਹੈ ਅਤੇ ਉਹ ਹਰ ਥਾਂ ਤੇ ਜੰਡ ਅਹੈ ਜਿਥੇ ਜਾ ਕੇ ਉਸ ਨੂੰ ਆਪਣੇ ਬਾਰੇ ਵਧੀਆ ਮਹਿਸੂਸ ਹੁੰਦਾ ਹੈ।
ਫਿਰ ਇੱਕ ਦਿਨ ਵੈਰੀ ਆਉਂਦਾ ਹੈ ਅਤੇ ਉਹ ਤੁਹਾਡੀ ਪਿਠ ਤੇ ਵਾਰ ਕਰਦਾ ਹੈ। “ਚੇਲਾ” ਬਹੁਤ ਹੀ ਨਿਰਾਸ਼ ਹੋ ਜਾਂਦਾ ਹੈ ਕਿਉਂਕਿ ਉਸ ਕੋਲ ਹਥਿਆਰਾਂ ਨੂੰ ਪਹਿਨਣ ਦਾ ਸਮਾਂ ਨਹੀ ਸੀ। ਉਹ ਇਨ੍ਹਾਂ ਰੁਝਿਆ ਹੋਇਆ ਸੀ ਕਿ ਉਸ ਕੋਲ ਪ੍ਰਾਥਨਾ ਵਾਸਤੇ ਕੋਈ ਸਮਾਂ ਹੀ ਨਹੀ ਸੀ। ਉਹ ਕੰਮਾਂ ਨਾਲ ਭਰਿਆ ਹੋਇਆ ਸੀ। – ਚੰਗੇ ਕੰਮਾਂ ਨਾਲ। ਉਸਦੇ ਕੋਲ ਉਸ ਦਿਨ ਕੋਈ ਸਮਾਂ ਨਹੀ ਸੀ ਕਿ ਉਹ ਪ੍ਰ੍ਮੇਸ਼ੇਰ ਦੇ ਸ਼ਸਤਰਾਂ ਨੂੰ ਪਾ ਲਵੇ ਜੋ ਕਿ ਸਾਡੀ ਸੁਰਖਿਆ ਕਰਦੇ ਹਨ। ਉਹ ਵੈਰੀ ਦੀਆਂ ਚਾਲਾਂ ਵਾਸਤੇ ਬਹੁਤ ਹਿ ਜੋਖਿਮ ਦੇ ਵਿਚ ਸੀ। ਉਹ ਇੱਕ ਸਵੇਰੇ ਉਠਦਾ ਹੈ ਅਤੇ ਉਹ ਇਹੋ ਜਿਹੇ ਕੰਮਾਂ ਵਿਚ ਪਾਉਂਦਾ ਹੈ ਜਿਸ ਦੀ ਉਸ ਨੇ ਕਦੇ ਕਲਪਨਾ ਵੀ ਨਹੀ ਕੀਤੀ ਸੀ। ਉਹ ਪੂਰੀ ਤਰਾਂ ਹਾਰ ਜਾਂਦਾ ਹੈ।
ਇਹ ਸਿਰਫ ਇੱਕ ਦ੍ਰਿਸਟਾਂਤ ਹੈ, ਪਰ ਅੱਜ ਬਹੁਤ ਸਾਰੇ ਵਿਸ਼ਵਾਸੀਆਂ ਦੀ ਅੱਜ ਇਹੀ ਸਥਿਤੀ ਹੈ। ਸੈਂਕੜੇ ਮਸੀਹੀ ਅੱਜ ਹਾਰੇ ਹੋਏ ਹਨ। ਇਸ ਲਈ ਨਹੀ ਕਿ ਉਨ੍ਹਾਂ ਪਾਪ ਕਰਨੇ ਸ਼ੁਰੂ ਕਰ ਦਿੱਤੇ, ਪਰ ਇਸ ਲਈ ਕਿਉਂਕਿ ਉਨ੍ਹਾਂ ਪ੍ਰ੍ਮੇਸ਼ੇਰ ਨੂੰ ਆਪਣੇ ਸਮੇਂ ਵਿਚੋਂ ਬਾਹਰ ਕਢ ਦਿੱਤਾ। ਸਿੱਟੇ ਵਜੋਂ ਅੱਜ ਕਲੀਸੀਆਵਾਂ ਅੱਜ ਇਹੋ ਜਿਹੇ ਮਸੀਹੀ ਲੋਕਾਂ ਨਾਲ ਭਰੀਆਂ ਹੋਈਆਂ ਹਨ ਜੋ ਕਿ ਤਾਕਤ ਤੋਂ ਬਿਨ੍ਹਾਂ ਹਨ। ਉਹ ਇੱਕ ਇਹੋ ਜਿਹੇ ਦੁਸਮਨ ਦੇ ਦੁਆਰਾ ਹਾਰ ਗਏ ਹਨ ਜਿਸਦੇ ਦੰਦ ਪ੍ਰਭੂ ਨੇ ਖੱਟੇ ਕੀਤੇ ਹੋਏ ਹਨ, ਜਿਸਦੀ ਸਾਰੀ ਤਾਕਤ ਨੂੰ ਅਤੇ ਅਧਿਕਾਰ ਨੂੰ ਪ੍ਰਭੂ ਨੇ ਹਰਾ ਦਿੱਤਾ ਹੈ। ਫਿਰ ਵੀ ਵੈਰੀ ਬਹੁਤ ਹਿ ਚਤੁਰਾਈ ਦੇ ਨਾਲ ਅਤੇ ਹੋਲੀ ਹੋਲੀ ਮਸੀਹ ਦੇ ਚੇਲੇ ਦੀ ਜਿੰਦਗੀ ਵਿਚੋਂ ਪ੍ਰ੍ਮੇਸ਼ੇਰ ਦੇ ਸ਼ਸਤਰਾਂ ਨੂੰ ਉਤਾਰ ਦਿੰਦਾ ਹੈ। ਅਤੇ ਉਹ ਵੇਖਦਾ ਹੈ ਕਿ ਉਹ ਹਾਰ ਗਿਆ ਹੈ।
ਹਰ ਇੱਕ ਮਸੀਹੀ ਕੋਲ ਉਹ ਸਭ ਕੁਝ ਹੈ ਜਿਸ ਦੁਆਰਾ ਉਹ ਜਿੱਤ ਸਕਦਾ ਹੈ। ਉਹ ਪ੍ਰ੍ਮੇਸ਼ੇਰ ਦੇ ਹਥਿਆਰਾਂ ਨੂੰ ਪਹਿਨ ਲਵੇ। ਇਸਦਾ ਅਰਥ ਹੈ ਕਿ ਉਹ ਸਮਾਂ ਲਵੇ ਅਤੇ ਪ੍ਰ੍ਮੇਸ਼ੇਰ ਦੇ ਨਾਲ ਪ੍ਰਾਥਨਾ ਵਿਚ ਸਮਾਂ ਬਿਤਾਵੇ। ਪ੍ਰਾਥਨਾ ਉਹ ਵਿਵਹਾਰਿਕ ਤਰੀਕਾ ਹੈ ਜਿਸ ਦੁਆਰਾ ਅਸੀਂ ਪ੍ਰ੍ਮੇਸ਼ੇਰ ਦੇ ਸ਼ਸਤਰਾਂ ਨੂੰ ਪਹਿਨ ਲੈਂਦੇ ਹਾਂ। ਤੁਸੀਂ ਕਿਉਂ ਨਹੀ ਪ੍ਰ੍ਮ੍ਸ਼ੇਰ ਦੇ ਨਾਲ ਇਕੱਲੇ ਥੋੜਾ ਸਮਾਂ ਬਿਤਾਉਂਦੇ। ਆਪਣੀ ਬਾਈਬਲ ਨੂੰ ਖੋਲੋ। ਅਤੇ ਪ੍ਰਾਥਨਾ ਕਰੋ। ਪ੍ਰ੍ਮੇਸ਼ੇਰ ਨੂੰ ਖੋ ਕਿ ਉਹ ਤੁਹਾਨੂੰ ਮਿਲੇ। ਸਚਾਈ, ਧਾਰਮਿਕਤਾ, ਸ਼ਾਂਤੀ ਅਤੇ ਮੁਕਤੀ ਦੀ ਪੁਸ਼ਾਕ ਪਹਿਨ ਲਵੋ। ਰੁਝੇਵੇਂ ਨੂੰ ਤੁਆਹ੍ਨੂੰ ਹਾਰ ਦੇ ਰਾਹ ਤੇ ਲਿਜਾਉਣ ਦੀ ਇਜਾਜਤ ਨਾ ਦਿਉ। ਯਾਦ ਰਖੋ ਉਹ ਬਹੁਤ ਹੀ ਪਿਆਰ ਨਾਲ ਸਾਨੂੰ ਕਹਿੰਦਾ ਹੈ, -ਥਮ ਜਾਓ ਅਤੇ ਜਾਣ ਲਵੋ ਮੈਂ ਹੀ ਪ੍ਰ੍ਮੇਸ਼ੇਰ ਹਾਂ। (ਜਬੂਰ ੪੬:੧੦)
ਅਫ਼ਸੀਆਂ ਨੂੰ 6 :10-13
10 ਆਪਣਾ ਪੱਤਰ ਖਤਮ ਕਰਦਿਆਂ ਹੋਇਆਂ ਮੈਂ ਦੱਸਦਾ ਹਾਂ ਕਿ ਤੁਹਾਨੂੰ ਪ੍ਰਭੂ ਵਿੱਚ ਉਸਦੀ ਮਹਾਨ ਸ਼ਕਤੀ ਵਿੱਚ ਤਕੜੇ ਹੋਣਾ ਚਾਹੀਦਾ ਹੈ। 11 ਪਰਮੇਸ਼ੁਰ ਦੀ ਢਾਲ ਪਹਿਨ ਲਵੋ ਤਾਂ ਜੋ ਤੁਸੀਂ ਸ਼ੈਤਾਨ ਦੀਆਂ ਸ਼ੈਤਾਨੀ ਚਾਲਾਂ ਦੇ ਖਿਲਾਫ਼ ਲੜ ਸੱਕੋ। 12 ਸਾਡੀ ਲੜਾਈ ਧਰਤੀ ਦੇ ਲੋਕਾਂ ਦੇ ਖਿਲਾਫ਼ ਨਹੀਂ ਹੈ। ਅਸੀਂ ਇਸ ਹਨੇਰੀ ਦੁਨੀਆਂ ਦੇ ਹਾਕਮਾਂ, ਅਧਿਕਾਰੀਆਂ ਅਤੇ ਸ਼ਕਤੀਆਂ ਨਾਲ ਲੜ ਰਹੇ ਹਾਂ। ਅਸੀਂ ਬਦੀ ਦੀਆਂ ਆਤਮਕ ਤਾਕਤਾਂ ਜਿਹੜੀਆਂ ਸਵਰਗੀ ਥਾਵਾਂ ਵਿੱਚ ਹਨ ਦੇ ਵਿਰੁੱਧ ਲੜ ਰਹੇ ਹਾਂ। 13 ਇਸ ਲਈ ਤੁਹਾਡੇ ਕੋਲ ਪਰਮੇਸ਼ੁਰ ਦੇ ਪੂਰੇ ਕਵਚ ਹੋਣੇ ਚਾਹੀਦੇ ਹਨ। ਫ਼ੇਰ ਬਦੀ ਵਾਲੇ ਦਿਨ ਤੁਸੀਂ ਮਜ਼ਬੂਤੀ ਨਾਲ ਡਟਕੇ ਖਲੋ ਸੱਕੋਂਗੇ। ਅਤੇ ਜਦੋਂ ਤੁਸੀਂ ਪੂਰੀ ਲੜਾਈ ਖਤਮ ਕਰ ਲਈ ਹੋਵੇਗੀ ਤੁਸੀਂ ਫ਼ੇਰ ਵੀ ਸਥਿਰ ਖਲੋਤੇ ਹੋਵੋਂਗੇ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
