ਰੋਜਾਨਾਂ ਦਾ ਭਗਤੀ ਦਾ ਵੀਡੀਓ

ਮਰਕੁਸ 5 :5-8
5 ਦਿਨ-ਰਾਤ ਇਹ ਆਦਮੀ ਕਬਰਾਂ ਵਿੱਚਕਾਰ ਅਤੇ ਪਹਾੜੀਆਂ ਤੇ ਰਹਿੰਦਾ ਸੀ। ਅਤੇ ਚੀਕਦਾ ਰਹਿੰਦਾ ਅਤੇ ਆਪਣੇ-ਆਪ ਨੂੰ ਪੱਥਰਾਂ ਨਾਲ ਜ਼ਖਮੀ ਕਰਦਾ ਰਹਿੰਦਾ ਸੀ। ਜਦੋਂ ਯਿਸੂ ਅਜੇ ਦੂਰ ਹੀ ਸੀ ਤਾਂ ਇਸ ਆਦਮੀ ਨੇ ਉਸ ਨੂੰ ਵੇਖ ਲਿਆ ਅਤੇ ਉਹ ਉਸ ਵੱਲ ਨਸਿਆ। ਅਤੇ ਉਸ ਅੱਗੇ ਜਾਕੇ ਝੁਕ ਗਿਆ। 7 ਤੇ ਉਹ ਚੀਕਿਆ, “ਯਿਸੂ, ਤੂੰ ਮੇਰੇ ਨਾਲ ਕੀ ਕਰਨਾ ਚਾਹੁੰਦਾ? ਤੂੰ ਅੱਤ-ਮਹਾਨ ਪਰਮੇਸ਼ੁਰ ਦਾ ਪੁੱਤਰ ਹੈ! ਮੈਂ ਤੈਨੂੰ ਪਰਮੇਸ਼ੁਰ ਦੀ ਸੌਂਹ ਦਿੰਦਾ ਹਾਂ ਕਿ ਤੂੰ ਮੈਨੂੰ ਕਸ਼ਟ ਨਹੀਂ ਦੇਵੇਂਗਾ।” 8 ਉਸ ਨੇ ਅਜਿਹਾ ਇਸ ਲਈ ਆਖਿਆ ਕਿਉਂਕਿ ਯਿਸੂ ਨੇ ਉਸ ਆਦਮੀ ਨੂੰ ਆਖਿਆ ਸੀ, “ਤੂੰ ਭਰਿਸ਼ਟ ਆਤਮਾ, ਇਸ ਮਨੁੱਖ ਵਿੱਚੋਂ ਬਾਹਰ ਆ ਜਾ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਿੱਤ: ਮੈਨੂੰ ਤੁਹਾਡੇ ਬਾਰੇ ਨਹੀ ਪਤਾ ਪਰ ਮੈਂ ਆਪਣੇ ਮਿੱਤਰ ਡੇਵ ਬਟਸ ਦੇ ਨਾਲ ਗੱਲਬਾਤ ਕਰਕੇ ਬਹੁਤ ਹੀ ਅਨੰਦ ਉਠਾਇਆ ਹੈ, ਜਦੋਂ ਮੈਂ ਉਸ ਦੇ ਨਾਲ ਪਰਾਥਨਾ ਦੇ ਵਿਖੇ ਗੱਲਬਾਤ ਕਰ ਕਰ ਰਿਹਾ ਸੀ। ਡੇਵ ਜਿਸ ਗੱਲ ਨੇ ਮੈਨੂੰ ਸਭ ਤੋਂ ਜਿਆਦਾ ਬਰਕਤ ਦਿੱਤੀ ਹੈ ਉਹ ਇਹ ਕਿ ਤੁਹਾਡਾ ਇਸ ਗੱਲ ਦੇ ਉੱਤੇ ਜ਼ੋਰ ਕਿ ਪਰਮੇਸ਼ਵਰ ਪ੍ਰੇਮ ਹੈ। ਇਹ ਪਰਮੇਸ਼ਵਰ ਦੀ ਸ਼ੁਰੂਆਤ ਹੈ ਅਤੇ ਮੇਰੇ ਵਾਸਤੇ ਬਹੁਤ ਹੀ ਜਿਆਦਾ ਅਰਥ ਵਾਲੀ ਸੀ। ਮੈਂ ਜਾਣਦਾ ਹਾਂ ਕਿ ਸ਼ਾਇਦ ਇਸ ਦਾ ਤੁਹਾਡੇ ਲਈੌ ਇਸ ਤੋਂ ਵੀ ਵੱਧ ਮਤਲਬ ਹੋਵੇ, ਮੈਂ ਥੋੜਾ ਜਿਹਾ ਹੁਣ ਇੱਕ ਕੋਨੇ ਤੇ ਜਾਣਾ ਚਹੁੰਦਾ ਹਾਂ ਅਤੇ ਮੈਂ ਕਿਸੇ ਵਿਵਹਾਰਿਕ ਗੱਲ ਕਰਨਾ ਚਹੁੰਦਾ ਹਾਂ ਜੋ ਕਿ ਪਰਾਥਨਾ ਦੇ ਉੱਪਰ ਹੈ। ਡੇਵ ਆਓ ਪਰਾਥਨਾ ਦੇ ਬਾਰੇ ਗੱਲ ਕਰਦੇ ਹਾਂ।
ਤੁਸੀ ਕਿੱਥੇ ਪਰਾਥਨਾ ਕਰਦੇ ਹੋ? ਕੀ ਤੁਹਾਨੂੰ ਚਰਚ ਦੇ ਵਿੱਚ ਜਾਣਾ ਪੈਂਦਾ ਹੈ? ਕੀ ਤੁਹਾਨੂੰ ਕਿਸੇ ਮੰਦਰ ਦੇ ਵਿੱਚ ਜਾਣਾ ਪੈਂਦਾ ਹੈ? ਕੀ ਤੁਹਾਨੂੰ ਕਿਸੇ ਮਸਜਿਦ ਦੇ ਵਿੱਚ ਜਾਣਾ ਪੈਂਦਾ ਹੈ? ਤੁਸੀ ਕਿਥੇ ਪਰਾਥਨਾ ਕਰਦੇ ਹੋ? ਵਧੀਆਂ ਜਗ੍ਹਾ ਕਿਹੜੀ ਹੈ ਜਿੱਥੇ ਤੁਸੀ ਪਰਾਥਨਾ ਕਰਦੇ ਹੋ? ਆਓ ਹੁਣ ਅਸੀ ਇਸਦੇ ਬਾਰੇ ਗੱਲ ਕਰਦੇ ਹਾਂ ਮੈ ਜਾਣਦਾ ਹਾਂ ਕਿ ਪੋਲੂਸ ਇੱਕ ਮਹਾਨ ਰਸੂਲ ਸੀ। ਉਦਾਹਰਣ ਦੇ ਤੋਰ ਦੇ ਉੱਤੇ ਉਹ ਮਸੀਹਾਂ ਨੂੰ ਸਤਾਉਣ ਵਾਲਾ ਸੀ। ਫਿਰ ਉਹ ਯਿਸੂ ਨੂੰ ਮਿਲਿਆ। ਉਹ ਯਿਸੂ ਨੂੰ ਲੱਭ ਨਹੀ ਸੀ ਰਿਹਾ ਅਤੇ ਉਹ ਉਹਨਾਂ ਨੂੰ ਮਾਰਨਾ ਚਹੁੰਦਾ ਸੀ ਜਿਹੜੇ ਲੋਕ ਯਿਸੂ ਨੂੰ ਪਿਆਰ ਕਰਦੇ ਸਨ। ਪਰ ਯਿਸੂ ਨੇ ਉਸ ਨੂੰ ਲੱਭ ਲਿਆ, ਜਿਵੇਂ ਅਸੀ ਇਸਦੇ ਬਾਰੇ ਗੱਲ ਕਰ ਰਹੇ ਸੀ।
ਡੇਵ ਬਟਸ: ਇਹ ਸਹੀ ਹੈ, ਯਿਸੂ ਉਹ ਨੂੰ ਲੱਭ ਰਿਹਾ ਸੀ।
ਸੈਮੀ: ਇਹ ਸਹੀ ਹੈ ਤੇ ਫਿਰ ਪਰਮਜੇਸ਼ਵਰ ਨੇ ਉਸ ਨੂੰ ਬੁਲਾਇਆ ਕਿ ਉਹ ਇਸ ਅਨੋਖੇ ਸੰਦੇਸ਼ ਨੂੰ ਦੁਨੀਆਂ ਦੇ ਵਿੱਚ ਲੈਕੇ ਜਾ ਸਕੇ। ਫਿਰ ਉੁਹ ਫਿੱਲਪੀ ਦੇ ਵਿੱਚ ਗਿਆ ਅਤੇ ਸਭ ਤੋਂ ਪਹਿਲਾਂ ਕੰਮ ਜਿਹੜਾ ਉਸ ਨੇ ਕੀਤਾ, ਉਹ ਕਸਬੇ ਦੇ ਬਾਹਰ ਗਿਆ ਅਤੇ ਬਾਹਰ ਜਗ੍ਹਾ ਦੇ ਉੱਤੇ ਜਿੱਥੇ ਉਹ ਸਨ ਉਹ ਇੱਕ ਪਰਾਥਨਾ ਦਗ਼ੀ ਜਗ੍ਹਾ ਸੀ। ਯਹੂਦੀਆਂ ਦੀਆਂ ਪਰਾਥਨਾਵਾਂ ਦੀਆਂ ਜਗਾਵਾਂ ਪੂਰੇ ਰੋਮੀ ਸਾਮਰਾਜ ਦੇ ਵਿੱਚ ਫੈਲੀਆ ਹੋਈਆਂ ਸਨ। ਪੋਲੂਸ ਉੱਥੇ ਪਰਾਥਨਾ ਕਰਨ ਲਈ ਗਿਆ ਅਤੇ ਇਹ ਕੁੱਝ ਹੈ ਜੋ ਪਰਾਥਨਾ ਦੀ ਖਾਸ ਥਾਂ ਨੂੰ ਦਿਖਾਉਦਾਂ ਹੈ? ਜੇਕਰ ਹੈ ਤਾਂ ਇਹ ਕੀ ਹੈ ਇਸਦਾ ਵਿਵਰਣ ਮੈਨੂੰ ਦਿਓ।
ਡੇਵ: ਠੀਕ ਹੈ ਇਹ ਹਾਂ ਅਤੇ ਨਾ ਦੋਵੇਂ ਹਨ। ਦਲੇਰ ਹੋਣ ਦੇ ਬਾਰੇ ਕੀ ਹੈ?
ਸੈਮੀ: ਡੇਵ ਸਭ ਤੋਂ ਪਹਿਲਾਂ ਮੈਂ ਵਿਸ਼ਵਾਸ ਕਰਦਾ ਹਾਂ ਕਿ ਬਹੁਤ ਹੀ ਮਹੱਤਵਪੂਰਨ ਹੈ ਕਿ ਸਾਡੇ ਕੋਲੇ ਖਾਸ ਥਾਂ ਹੋਵੇ । ਕੁੱਖ ਤਰੀਕੇ ਜਿੱਥੇ ਅਸੀ ਬਾਹਰ ਜਾਕੇ ਪਰਮੇਸ਼ਵਰ ਤੇ ਧਿਆਨ ਲਾ ਸਕੀਏ। ਯਿਸੂ ਨੇ ਇਹ ਹੀ ਕੀਤਾ, ਜੇਕਰ ਪਰਮੇਸ਼ਵਰ ਦੇ ਪੁੱਤਰ ਨੂੰ ਇਹ ਕਰਨ ਦੀ ਲੋੜ ਸੀ। ਤਾਂ ਮੈ ਸੋਚਦਾ ਹਾਂ ਕਿ ਸਾਨੂੰ ਵੀ ਇਹ ਕਰਨ ਦੀ ਲੋੜ ਹੈ। ਮਰਕਸ ੧ ਅਧਿਆਇ ਦੇ ਵਿੱਚ ਉਹ ਕਹਿੰਦਾ ਹੈ ਕਿ ਉਹ ਸਵੇਰੇ ਤੜਕੇ ਉੱਠਦਾ ਸੀ ਅਤੇ ਉਹ ਇਕਾਂਤ ਥਾਂ ਸੇ ਉੱਤੇ ਜਾਕੇ ਪਰਾਥਨਾ ਕਰਿਆ ਕਰਦਾ ਸੀ। ਉਹ ਸਿਰਫ ਉੱਥੇ ਘੁੰਮਦਾ ਨਹੀ ਸੀ। ਉਹ ਇਕਾਂਤ ਥਾਂ ਦੇ ਉੱਤੇ ਜਾਦਾਂ ਸੀ, ਜੋ ਕਿ ਕਿਸੇ ਹੋਰ ਥਾਂ ਦੇ ਉੱਤੇ ਹੁੰਦੀ ਸੀ।
ਵਚਨ ਦੇ ਵਿੱਚ ਇਹ ਲਿਖਿਆ ਹੈ ਕਿ ਉਹ ਅਕਸਰ ਹੀ ਯੇਤੂਨ ਦੇ ਪਹਾੜ ਉੱਤੇ ਜਾਦਾਂ ਸੀ ਖਾਸ ਤੋਰ ਦੇ ਉੱਤੇ ਗਤਸਮਨੀ ਦੇ ਬਾਗ ਦੇ ਵਿੱਚ। ਅਸੀ ਅਕਸਰ ਇਸ ਦੇ ਬਾਰੇ ਸੋਚਦੇ ਹਾਂ, ਜਦੋਂ ਅਸੀ ਯਿਸੂ ਮਸੀਹ ਦੇ ਫੜਵਾਏ ਜਾਣ ਦੇ ਅੰਤਿਮ ਦਿਨ ਬਾਰੇ ਸੋਚਦੇ ਹਾ। ਪਰ ਉਹ ਗਤਸਮਨੀ ਦੇ ਵਿੱਚ ਪਰਾਥਨਾ ਕਰਨ ਲਈ ਜਾਦਾਂ ਸੀ ਅਤੇ ਇਹ ਉਹਦੇ ਵਾਸਤੇ ਪਰਾਥਨਾ ਦੀ ਥਾਂ ਸੀ। ਇੱਕ ਫਿਲਮ ਹੈ ਜੋ ਕਿ ਪਿਛਲੇ ਸਾਲ ਆਈ ਸੀ ਜਿਸਦਾ ਨਾਮ ਹੈ ‘ਵਾਰ ਰੂਮ’। ਇਸ ਮਹਾਨ ਪਰਾਥਨਾ ਦੇ ਯੋਧੇ ਨੇ ਆਪਣੇ ਘਰ ਦੇ ਵਿੱਚ ਆਪਣੀ ਕੋਠੜੀ ਦੇ ਵਿੱਚ ਪਰਾਥਨਾ ਦੇ ਲਈ ਜਗ੍ਹਾ ਬਣਾਈ ਅਤੇ ਉਸਨੇ ਇਸ ਨੂੰ ਆਪਣਾ “ਵਾਰ ਰੂਮ” ਬਣਾ ਦਿੱਤਾ। ਇਹ ਪਰਾਥਨਾ ਦੀ ਜਗ੍ਹਾ ਸੀ।
ਸੈਮੀ: ਇਹੀ ਤਾਂ ਯਿਸੂ ਨੇ ਕਿਹਾ, “ਆਪਣੀ ਕੋਠੜੀ ਦੇ ਜਾਓ”।
ਡੇਵ: ਬਿਲਕੁਲ, ਮੈਨੂੰ ਇਹ ਬਹੁਤ ਵਧੀਆ ਲੱਗਦਾ ਹੈ, ਮੈਨੂੰ ਪਰਾਥਨਾਵਾਂ ਦੀਆਂ ਥਾਵਾਂ ਤੇ ਜਾਣਾ ਬਹੁਤ ਪਸੰਦ ਹੈ, ਮੈ ਸੋਚਦਾ ਹਾ ਇਹ ਬਹੁਤ ਹੀ ਸਹਾਇਕ ਹੈ। ਇਹ ਸਾਨੂੰ ਭਟਕਣ ਤੋ ਰੋਕ ਸਕਦੀ ਹੈ। ਸਾਡੇ ਕੋਲ ਅਕਸਰ ਹੀ ਇਹੋ ਜਿਹੀਆਂ ਚੀਜ਼ਾਂ ਹੁੰਦੀਆ ਹਨ, ਜੋ ਸਾਡੀ ਪਰਾਥਨਾ ਦੇ ਵਿੱਚ ਮਦਦ ਕਰ ਸਕਦੀਆਂ ਹਨ ਅਤੇ ਇਹ ਇੱਕ ਚੰਗੀ ਗੱਲ ਹੈ, ਪਰ ਕੁੱਝ ਹੈ ਜਿਸਦਾ ਦਾ ਸਾਨੂੰ ਯਾਦ ਰੱਖਣਾ ਚਾਹੀਦਾ ਹੈ, ਇਹ ਉਹ ਅਸਲੀਅਤ ਹੈ ਕਿ ਜਿੱਥੇ ਵੀ ਅਸੀ ਹਾਂ ਪਰਮੇਸ਼ਵਰ ਉੱਥੇ ਹੈ ਅਤੇ ਪਰਾਥਨਾ ਦੀ ਥਾਂ ਅਖੀਰ ਦੇ ਵਿੱਚ ਉਹ ਹੈ ਜਿੱਥੇ ਅਸੀ ਹਾਂ।
ਸੈਮੀ: ਹਾਂ।
ਡੇਵ: ਕਿਊਕਿ ਪ੍ਰਭੂ ਸਾਡੇ ਨਾਲ ਰਿਹਾ ਹੈ ਅਤੇ ਉਹ ਹਮੇਸ਼ਾਂ ਸਾਨੂੰ ਆਪਣੇ ਨਾਲ ਚੱਲਣ ਲਈ ਸੱਦਾ ਦੇ ਰਿਹਾ ਹੈ ਕਿ ਅਸੀ ਉਸਨੂੰ ਸੁਣ ਸਕੀਏ ਉਸ ਨਾਲ ਗੱਲ ਕਰ ਸਕੀਏ। ਮੈਨੂੰ ਯਾਦ ਹੈ, ਮੈਂ ਇੱਕ ਪਰਚਾਰਕ ਨੂੰ ਕਈ ਸਾਲ ਪਹਿਲਾਂ ਸੁਣਿਆ ਸੀ, ਕੋਈ ਉਸ ਦੇ ਨਾਲ ਪਰਾਥਨਾ ਦੇ ਵਿੱਖੇ ਗੱਲ ਕਰ ਰਿਹਾ ਸੀ ਅਤੇ ਉਸ ਨੇ , “ਭਰਾ ਤੁਹਾਡਾ ਪ੍ਰਭੂ ਦੇ ਇਕੱਲੇ ਸਮਾਂ ਕਦੋਂ ਹੁੰਦਾ?” ਉਸ ਨੇ ਉਸ ਆਦਮੀ ਦੀ ਵੱਲ ਵੇਖਿਆ ਅਤੇ ਕਿਹਾ, “ਜਿਸ ਵੇਲੇ ਤੂੰ ਮੈਨੂੰ ਛੱਡ ਕੇ ਚਲੇ ਜਾਵੇਂਗਾ ਤਾਂ ਮੈ ਉਸੇ ਵੇਲੇ ਪ੍ਰਭੂ ਦੇ ਨਾਲ ਇਕੱਲਾ ਹੋਵਾਗਾਂ”।
ਉਸ ਨੇ ਉੱਥੇ ਇੱਕ ਗੱਲ ਕਹੀ ਜੇਕਰ ਮੈਂ ਇਕੱਲਾ ਹਾਂ ਤਾਂ ਮੈ ਪ੍ਰਭੂ ਦੇ ਨਾਲ ਹਾਂ। ਭਾਵੇਂ ਮੈਂ ਕਾਰ ਚਲਾ ਰਿਹਾ ਹਾਂ, ਭਾਵੇਂ ਮੈਂ ਕਲਾਸ ਰੂਮ ਦੇ ਵਿੱਚ ਹਾਂ, ਭਾਵੇਂ ਮੈਂ ਕੰਮ ਤੇ ਹਾਂ, ਭਾਵੇਂ ਮੈਂ ਘਰ ਦੇ ਵਿੱਚ ਹਾਂ, ਇਹ ਸਾਰੀਆਂ ਥਾਵਾਂ ਪਰਾਥਨਾ ਦੀਆਂ ਥਾਵਾਂ ਬਣ ਸਕਦੀਆਂ ਹਨ। ਇੱਕ ਮਸੀਹੀ ਨੂੰ ਇਹ ਸਿੱਖਣ ਦੀ ਲੋਣ ਹੈ ਕਿ ਹਰ ਇੱਕ ਥਾਂ ਜਿਸ ਨੂੰ ਲਈਏ ਉਸ ਨੂੰ ਪਰਾਥਨਾ ਦੀ ਥਾਂ ਬਣਾ ਦੇਈਏ। ਹੁਣ ਇਸਦਾ ਇਹ ਅਰਥ ਨਹੀ ਹੈ ਕਿ ਪਰਾਥਨਾ ਦੀਆ ਖਾਸ ਥਾਵਾਂ ਨਹੀ ਹੁੰਦੀਆ ਹਨ। ਉਦਾਹਰਣ ਦੇ ਤੋਰ ਤੇ….
ਸੈਮੀ: ਹਾਂ ਪਰ ਇਸ ਤੋ ਪਹਿਲਾਂ ਕਿ ਤੁਸੀ ਉੱਥੇ ਜਾਓ ਮੈਂ ਇਸ ਦੇ ਬਾਰੇ ਵਿੱਚ ਇੱਕ ਗੱਲ ਇੱਥੇ ਕਹਿਣਾ ਚਹੁੰਦਾ ਹਾਂ। ਜੋ ਗੱਲ ਤੁਹਡੇ ਨਾਲ ਹੋਈ ਹੈ, (ਇਹ ਘੱਟ ਤੋ ਘੱਟ ਮੇਰੇ ਨਾਲ ਹੋਈ ਹੈ) ਵਿਵਹਾਰਿਕ ਤੋਰ ਦੇ ਉੱਤੇ ਮੈ ਇਸਦੇ ਦੁਆਰਾ ਬਹੁਤ ਸਾਰੀ ਨਿਰਾਸ਼ਾ ਤੋ ਬਚ ਗਿਆ ਹਾਂ। ਕਿਊਕਿ ਬਹੁਤ ਸਾਰੀਆਂ ਚੀਜ਼ਾ ਸਾਡੇ ਜੀਵਨ ਦੇ ਵਿੱਚ ਹੁੰਦੀਆਂ ਹਨ, “ਮੈਂ ਇੱਥੇ ਇੰਤਜਾਰ ਕਰ ਰਿਹਾ ਹਾਂ ਮੈਨੂੰ ਇੱਥੇ ਇੰਤਜਾਰ ਕਰਨ ਦੀ ਕਿਊਂ ਲੋੜ ਹੈ?” ਪਰ ਜੇਕਰ ਤੁਸੀ ਪਰਮੇਸ਼ਵਰ ਦੀ ਹਜੂਰੀ ਵਿੱਚ ਹੋ ਤਾਂ ਇਸਦੀ ਪਰਵਾਹ ਨਹੀ ਕਿ ਕੀ ਹੁੰਦਾ ਹੈ ਉਹ ਸਮਾਂ ਉਸਦੀ ਹਜੂਰੀ ਦੇ ਵਿੱਚ ਜਾਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਤੁਸੀ ਲੱਖਾਂ ਲੋਕਾਂ ਦੇ ਵਿਚਕਾਰ ਵੀ ਖੜੇ ਹੋ ਕੇ ਉਸਦੀ ਹਜੂਰੀ ਦੇ ਵਿੱਚ ਰਹਿ ਸਕਦੇ ਹੋ।
ਡੇਵ: ਇਹ ਠੀਕ ਹੈ।
ਸੈਮੀ: ਤਹਾਨੂੰ ਅਪਣੀ ਦਰੀ ਦੇ aੁੱਤੇ ਹੋਣ ਦੀ ਲੋੜ ਨਹੀ ਹੈ, ਤਹਾਨੂੰ ਗੋਡੇ ਟੇਕਣ ਦੀ ਲੋੜ ਨਹੀ ਹੈ, ਤੁਸੀ ਕਿਤੇ ਵੀ ਕਿਸੇ ਵੀ ਥਾਂ ਦੇ ਉੱਪਰ ਪ੍ਰਭੂ ਤਕ ਪਹੁੰਚ ਸਕਦੇ ਹੋ। ਹੁਣ ਮੈਂ ਜਾਣਦਾ ਹਾਂ ਕਿ ਤੁਸੀ ਕਿੱਥੇ ਜਾ ਰਹੇ ਹੁਣ ਮੈਂ ਤਹਾਨੂੰ ਪੁਛਣਾ ਚਹੁੰਦਾ ਹਾਂ ਕਿ ਇਹ ਠੌਕ ਹੈ। ਮੈ ਆਪਣੀ ਪਤਨੀ ਦੇ ਨਲ ਇੱਥੇ ਆਉਣ ਤੋਂ ਕੁੱਝ ਸਮਾਂ ਪਹਿਲਾਂ ਗੱਲ ਕੀਤੀ। ਮੈਂ ਆਪਣੀ ਪਤਨੀ ਦੇ ਗੱਲ ਕੀਤੀ ਤੇ ਇਹ ਬਹੁਤ ਹੀ ਵਧੀਆ ਸੀ। ਪਰ ਪਿਛਲੀ ਰਾਤ ਮੈਂ ਆਪਣੀ ਪਤਨੀ ਦੇ ਨਾਲ ਕੀਤੀ ਅਸੀ ਦੋ ਮੀਲ ਦੀ ਸੈਰ ਦੇ ਉੱਤੇ ਗਏ ਅਤੇ ਮੈ ਅਪਣੀ ਪਤਨੀ ਦੇ ਨਾਲ ਸੱਚਮੁਚ ਹੀ ਗੱਲਬਾਤ ਕੀਤੀ।
ਡੇਵ: ਇਹ ਸਹੀ ਹੈ।
ਸੈਮੀ: ਮੇਰਾ ਅਰਥ ਹੈ ਕਿ ਸਾਨੂੰ ਆਪਣੇ ਦਿਲਾਂ ਨੂੰ ਵੰਡਣ ਦੀ ਲੋੜ ਹੈ। ਸੋ ਇਹ ਜਗ੍ਹਾ ਜਿਵੇਂ ਪੋਲੂਸ ਦੇ ਕੋਲ ਸੀ, ਜਿਵੇਂ ਯਿਸੂ ਦੇ ਕੋਲ ਸੀ। ਤੁਹਾਡੇ ਵੀ ਕੋਲ ਹੈ ਜਿੱਥੇ ਵੀ ਤੁਸੀ ਜਾ ਸਕਦੇ ਹੋ ਜਿੱਥੇ ਵੀ ਤੁਸੀ ਧਿਆਨ ਲਾ ਸਕਦੇ ਹੋ। ਮੈਂ ਸੋਚਦਾ ਹਾਂ ਕਿ ਸਾਨੂੰ ਹਰ ਰੋਜ਼ ਧਿਆਨ ਲਾਉਣ ਦੀ ਲੋੜ ਹੁੰਦੀ ਹੈ।
ਡੇਵ: ਬਿਲਕੁਲ ਹਾਂ, ਇਹੀ ਉਹ ਜਗ੍ਹਾ ਹੈ, ਜਿੱਥੇ ਸਾਡਾ ਰਿਸ਼ਤਾ ਪ੍ਰਭੂ ਦੇ ਗਹਿਰਾ ਹੁੰਦਾ ਹੈ। ਇਹਨਾ ਥਾਵਾਂ ਦੇ ਵਿੱਚ ਜਿੱਥੇ ਅਸੀ ਅਲੱਗ ਹੋ ਜਾਦੇਂ ਹਾਂ ਅਤੇ ਉਹ ਸਮਾਂ ਸਿਰਫ ਉਸ ਨੂੰ ਦਿੰਦੇ ਹਾਂ।
ਸੈਮੀ: ਠੀਕ ਹੈ,
ਡੇਵ: ਮੈਂ ਉਹ ਹੀ ਉਦਾਹਰਣ ਇਸਤੇਮਾਲ ਕਰਾਗਾਂ ਜਿਹੜੀ ਤੁਸੀ ਕੀਤੀ ਸੀ। ਜਦ ਮੈਂ ਅਤੇ ਮੇਰੀ ਪਤਨੀ ਨੇ ਹਾਰਵੇਟਸ ਪਰਾਥਨਾ ਮਨਿਸਟੀ ਨੂੰ ਕਈ ਦਹਾਕੇ ਪਹਿਲਾਂ ਸ਼ੁਰੂ ਕੀਤਾ ਤਾਂ ਅਸੀ ਇੱਕ ਦਫਤਰ ਦੇ ਵਿੱਚ ਇਕੱਠੇ ਹੁੰਦੇ ਸੀ, ਮੇਰਾ ਅਰਤ ਹੈ ਕਿ ਉਸ ਦਾ ਮੇਜ਼ ਵੀ ਉੱਥੇ ਸੀ ਅਤੇ ਮੇਰਾ ਮੇਜ ਵੀ ਉਸ ਦੇ ਨਾਲ ਸੌ। ਅਸੀ ਇੱਕ ਦੂਜੇ ਨਾਲ ਮੁੜ ਕੇ ਇੱਕ ਦੂਜੇ ਨਾਲ ਗੱਲ ਕਰ ਸਕਦੇ ਸੀ। ਅਸੀ ਸਾਰਾ ਦਿਨ ਗੱਲਬਾਤ ਕਰਦੇ ਸੀ। ਇਹ ਬਹੁਤ ਵਧੀਆਂ ਸੀ ਇਹ ਬਹੁਤ ਮਹੱਤਵਪੂਰਨ ਸੀ। ਪਰ ਅਸੀ ਇੱਕ ਸੁੰਦਰ ਜਿਹੇ ਕਬਰਸਤਾਨ ਤੋਂ ਸਿਰਫ ਇੱਕ ਗਲੀ ਦੂਰੀ ਤੇ ਰਹਿੰਦੇ ਸੀ ਅਤੇ ਸਾਡੇ ਬਹੁਤ ਹੀ ਅਨੋਖੇ ਗਵਾਂਢੀ ਸਨ ਜੋ ਬੜੇ ਹੀ ਸ਼ਾਂਤ ਹਰਿੰਦੇ ਸਨ।
ਅਸੀ ਅਕਸਰ ਹੀ ਉਸ ਕਬਰਸਤਾਨ ਦੇ ਵਿੱਚ ਸ਼ਾਮ ਨੂੰ ਜਾਇਆ ਕਰਦੇ ਸੀ। ਅਸੀ ਇੱਕ ਦੂਜੇ ਦਾ ਹੱਥ ਫੜ ਕੇ ਸੈਰ ਕਰਿਆ ਕਰਦੇ ਸੀ। ਉਹ ਗੱਲਾਂਬਾਤਾਂ ਬੜੀਆਂ ਗਰਿਰੀਆ ਸਨ। ਇਹ ਜਗ੍ਹਾ ਸੀ ਜਿੱਥੇ ਅਸੀ ਇੱਕ ਦੂਜੇ ਨੂੰ ਹੋਰ ਚੰਗੀ ਤਰਾਂ ਜਾਣਿਆ ਅਤੇ ਇਹ ਸਾਡੇ ਲਈ ਪ੍ਰਭੂ ਦੇ ਨਾਲ ਹੋਇਆ। ਅਸੀ ਇਹੋ ਜਿਹੇ ਲੋਕ ਬਣਨਾ ਚਹੁੰਦੇ ਸੀ ਜੋ ਪ੍ਰਭੂ ਦੇ ਨਾਲ ਸਾਰਾ ਦਿਨ ਗੱਲ ਕਰਨ। ਜੇਕਰ ਅਸੀ ਸਿਰਫ ਕਲੀਸੀਆਂ ਦੇ ਵਿੱਚ ਜਾ ਸਿਰਫ ਖਾਸ ਥਾਵਾਂ ਦੇ ਉੱਤੇ ਹੀ ਪਰਾਥਨਾ ਕੀਤੀ ਤਾਂ ਅਸੀ ਕੁੱਝ ਗਵਾ ਰਹੇ ਸੀ। ਪਰ ਜੇਕਰ ਅਸੀ ਇੱਕ ਹੀ ਕੰਮ ਕੀਤਾ ਜਿਸ ਨੂੰ ਅਸੀ ਕਹਿੰਦੇ ਹਾ ਜਿੱਥੇ ਵੀ ਜਾਓ ਉੱਥੇ ਪਰਾਥਨਾ ਕਰੋ ਤਾਂ ਵੀ ਅਸੀ ਕੁੱਝ ਗਵਾਵਾਂਗੇ। ਅਸੀ ਉਹਨਾਂ ਸਮਿਆਂ ਨੂੰ ਗਵਾਵਾਂਗੇ ਜਿੱਥੇ ਅਸੀ ਪ੍ਰਭੂ ਦੇ ਨਾਲ ਗਹਿਰੇ ਜਾ ਸਕਦੇ ਹਾਂ। ਜਿੱਥੇ ਸਾਡਾ ਧਿਆਨ ਪੂਰੀ ਤਰਾਂ ਉਸ ਦੇ ਉਪਰ ਹੁੰਦਾ ਹੈ।
ਸੈਮੀ: ਹਾਂ ਇਹ ਬਹੁਤ ਹੀ ਸੁੰਦਰ ਗੱਲ ਜਦੋਂ ਤੁਸੀ ਪਰਮੇਸ਼ਵਰ ਬਾਰੇ ਸੋਚਦੇ ਹੋ, ਬ੍ਰਹਿਮੰਡ ਦੇ ਪਰਮੇਸ਼ਵਰ ਬਾਰੇ ਜਿਸ ਨੇ ਸਭ ਕੁੱਝ ਬਣਾਇਆ ਹੈ। ਜੋ ਕਿ ਹਰ ਵੇਲੇ ਸਾਡੇ ਨਾਲ ਹੈ, ਉਹ ਸਾਰੀਆਂ ਚੀਜ਼ਾਂ ਜਾਣਦਾ ਹੈ ਅਤੇ ਉਹ ਸ਼ਕਤੀਸ਼ਾਲੀ ਹੈ।
ਡੇਵ: ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ।
ਸੈਮੀ: ਮੇਰਾ ਅਰਥ ਹੈ ਤੁਸੀ ਇੱਥੇ ਹੋ ਮੈ ਆਪਣੀ ਕਾਰ ਚਲਾ ਰਿਹਾ ਹਾਂ, ਮੈਂ ਜਹਾਜ ਦੇ ਉੱਤੇ ਉੱਡ ਰਿਹਾ ਹਾਂ, ਜਿੱਥੇ ਵੀ ਮੈ ਹਾਂ ਪਰਮੇਸ਼ਵਰ ਉੱਥੇ ਹੈ। ਇਹੋ ਜਿਹੀ ਕੋਈ ਵੀ ਜਗ੍ਹਾ ਨਹੀ ਹੈ, ਜਿੱਥੇ ਉਹ ਨਹੀ ਹੁੰਦਾ ਹੈ, ਉਹ ਉੱਥੇ ਹੈ, ਮੈਂ ਉਸ ਦੇ ਨਾਲ ਕਿਸੇ ਵੀ ਸਮੇਂ ਕਿਸੇ ਵੀ ਜਗ੍ਹਾ ਦੇ ਉੱਤੇ ਗੱਲ ਕਰ ਸਕਦਾ ਹਾਂ। ਮੈਨੂੰ ਕੋਈ ਧਾਰਮਿਕ ਸਥੀਤੀ ਦੇ ਵਿੱਚ ਆਉਣ ਦੀ ਲੋੜ ਨਹੀ ਹੁੰਦੀ। ਮੈਂ ਤੁਹਾਡੇ ਨਾਲ ਇਮਾਨਦਾਰ ਹੋਵਾ। ਮੇਰੇ ਬਹੁਤ ਸਾਰੇ ਪਰਾਥਨਾ ਦੇ ਮਹਾਨ ਸਮੇਂ ਉਸ ਵੇਲੇ ਸਨ ਜਦੋਂ ਮੈਂ ਜਹਾਜ ਦੇ ਵਿੱਚ ਸੀ; ਜਦੋਂ ਮੈਂ ਛੋਟਾ ਜਿਹਾ ਕੰਬਲ ਆਪਣੇ ਸਿਰ ਉਪਰ ਲੈ ਲਿਆ ਅਤੇ ਮੈਂ ਪ੍ਰਭੂ ਦੇ ਨਾਲ ਮਿਲਿਆ।
ਡੇਵ: ਹਾਂ
ਸੈਮੀ: ਪਰਮੇਸ਼ਵਰ ਮੈਨੂੰ ਉਸ ਹਰ ਥਾਂ ਤੇ ਮਿਲਿਆ ਜਿੱਥੇ ਮੈਂ ਗਿਆ।
ਡੇਵ: ਤੁਸੀ ਉੱਥੇ ਸਵਰਗ ਦੇ ਨੇੜੇ ਸੀ।
ਸੈਮੀ: ਹਾਂ ਸਹੀ ਹੈ , ਪਰ ਇਹ ਸਮੇਂ ਉਹਨਾਂ ਥਾਵਾਂ ਦੇ ਉੱਤੇ ਸਨ। ਇੱਕ ਹੋਰ ਗੱਲ ਜਦੋਂ ਮੈਂ ਜਗ੍ਹਾ ਦੀ ਗੱਲ ਕਰਦਾ ਹਾਂ ਅਤੇ ਮੇਰੀ ਪਤਨੀ ਅੰਦਰ ਰਹਿਣ ਵਾਲੀ ਔਰਤ ਹੈ। ਉਸਦੀ ਇੱਕ ਵੱਡੀ ਸਾਰੀ ਕੁਰਸੀ ਹੈ ਜੋ ਕਿ ਸਾਡੇ ਲਿਵਿੰਗ ਰੂਮ ਦੇ ਵਿੱਚ ਹੈ; ਜਿੱਥੇ ਉਹ ਜਾਣਾ ਪਸੰਦ ਕਰਦੀ ਹੈ; ਜਿੱਥੇ ਉਹ ਆਪਣੀ ਬਾਈਬਲ ਨੂੰ ਲੈਂਦੀ ਹੈ ਬਾਈਬਲ ਨੂੰ ਖੋਲਦੀ ਹੈ ਅਤੇ ਬਾਈਬਲ ਨੂੰ ਪੜਦੀ ਹੈ। ਪਰਮੇਸ਼ਵਰ ਉਸ ਦੇ ਨਾਲ ਗੱਲ ਕਰਦਾ ਹੈ, ਉਹ ਪਰਮੇਸ਼ਵਰ ਦੇ ਬਾਲ ਗੱਲ ਕਰਦੀ ਹੈ। ਪਰ ਮੈਨੂੰ ਬਾਹਰ ਜਾਣਾ ਪਸੰਦ ਹੈ। ਜਿੱਥੇ ਅਸੀ ਰਹਿੰਦੇ ਹਾਂ, ਉਸ ਜਗ੍ਹਾ ਤੋਂ ਪਾਰਕ ਜਿਆਦਾ ਦੂਰ ਨਹੀ ਹੈ। ਮੈ ਉਸ ਪਾਰਕ ਦੇ ਵਿੱਚ ਜਾਦਾਂ ਹਾਂ, ਉਸ ਪਾਰਕ ਦੇ ਵਿੱਚ ਚੱਲਦਾ ਹਾਂ, ਉੱਥੇ ਹਿਰਨਾਂ ਹਨ। ਉੱਥੇ ਜੀਵਨ ਹੈ ਅਤੇ ਮੈਨੂੰ ਬਾਹਰ ਜਾਣਾ ਅਤੇ ਕੁਦਰਤ ਨੂੰ ਵੇਖਣਾ ਬਹੁਤ ਪਸੰਦ ਹੈ ਅਤੇ ਉੱਥੇ ਜਾਕੇ ਪਰਮੇਸ਼ਵਰ ਦੇ ਨਾਲ ਗੱਲ ਕਰਨਾ। ਸੋ ਇਸ ਲਈ ਤੁਸੀ ਜਿੱਥੇ ਵੀ ਜਾਕੇ ਮਹਿਸੂਸ ਕਰੋ ਤੁਸੀ ਪਰਮੇਸ਼ਵਰ ਦੇ ਨਾਲ ਜੁੜ ਸਕਦੇ ਹੋ ਅਤੇ ਆਪਣਾ ਧਿਆਨ ਉਸ ਦੇ ਉੱਤੇ ਲਾ ਸਕਦੇ ਹੋ।
ਡੇਵ: ਕਿਊਕਿ ਅਸੀ ਅਲੱਗ-ਅਲੱਗ ਹਾਂ।
ਸੈਮੀ: ਹਾਂ ਇਹ ਸਹੀ ਗੱਲ ਹੈ।
ਡੇਵ: ਜੋ ਤੁਹਾਡੇ ਲਈ ਕੰਮ ਕਰਦਾ ਹੈ, ਸ਼ਇਦ ਉਹ ਮੇਰੇ ਲਈ ਕੰਮ ਨਾ ਕਰੇ, ਪਰ ਮੈਂ ਤੁਹਾਡੇ ਵਰਗਾ ਹਾਂ, ਮੈਨੂੰ ਵੀ ਸੈਰ ਕਰਨਾ ਚੰਗਾ ਲੱਗਦਾ ਹੈ, ਮੈਨੂੰ ਤੁਰ ਫਿਰ ਕੇ ਪਰਾਥਨਾ ਕਰਨੀ ਬਹੁਤ ਵਧੀਆ ਲੱਗਦੀ ਹੈ। ਕਈ ਵਾਰੀ ਮੈ ਬਾਹਰ ਨਹੀ ਜਾ ਪਾਉਦਾਂ ਹਾਂ। ਜਦੋਂ ਮੋਸਮ ਖਰਾਬ ਹੁੰਦਾ ਹੈ ਤਾਂ ਮੈ ਆਪਣੇ ਘਰ ਦੇ ਵਿੱਚ ਤੁਰ ਫਿਰ ਕੇ ਪਰਾਥਨਾ ਕਰਦਾ ਹਾਂ। ਇਸ ਦੇ ਨਾਲ ਮੇਰੀ ਮਦਦ ਹੁੰਦੀ ਹੈ ਕਿ ਮੈਂ ਧਿਆਨ ਲਾ ਸਕਾ। ਇਸ ਦੇ ਨਾਲ ਮੈ ਸਤਰਕ ਰਹਿੰਦਾ ਹਾਂ ਤੇ ਪਰਮੇਸ਼ਵਰ ਨੂੰ ਹੋਰ ਚੰਗੀ ਤਰਾਂ ਸੁਣ ਪਾਉਦਾਂ ਹਾਂ।
ਮੈਂ ਵਿਸ਼ਵਾਸ ਕਰਦਾ ਹਾਂ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਪਰਾਥਨਾ ਦੇ ਇਸ ਤਰੀਕੇ ਨੂੰ ਲੱਭਣਗੇ ਜਦ ਅਸੀ ਸਭ ਤੋਂ ਵਧੀਆ ਢੰਗ ਦੇ ਨਾਲ ਪਰਾਥਨਾ ਕਰਾਂਗੇ। ਇੱਕ ਦੂਸਰੇ ਦੇ ਵੱਲ ਵੇਖਦੇ ਹੋਏ ਨਹੀ ਕੇ ਉਹ ਕੀ ਕਰ ਰਹੇ ਹਨ ਅਤੇ ਅਸੀ ਇਸ ਦੇ ਵਿੱਚ ਕਿਵੇਂ ਚੱਲ ਸਕਦੇ ਹਾਂ। ਮੈਨੂੰ ਸੁਜ਼ਾਨਾ ਵੈਸਲੀ ਦੀ ਯਾਦ ਆਉਂਦੀ ਹੈ ਜੋ ਕਿ ਯੋਨ ਅਤੇ ਚਾਰਲਸ ਵੈਲਸੀ ਦੀ ਮਾਂ ਸੀ ਅਤੇ ਉਹ ਕਈ ਸਾਲ ਪਹਿਲਾਂ ਹੋਈ ਸੀ। ਉਸ ਦੇ ਬਹੁਤ ਸਾਰੇ ਬੱਚੇ ਸਨ। ਇਸਦੇ ਲਈ ਉਸ ਦੇ ਲਈ ਇਕੱਲੇ ਪਰਾਥਨਾ ਕਰਨਾ ਬਹੁਤ ਔਖਾ ਸੀ। ਪਰ ਤਹਾਨੂੰ ਪਤਾ ਹੈ ਉਸਦੇ ਇੱਕ ਦਰਜਨ ਬੱਚੇ ਸਨ।
ਸੈਮੀ: ਹਾਂ ਅਤੇ ਮੈਂ ਜਾਣਦਾ ਹਾਂ ਕਿ ਇੱਕ ਦੇ ਨਾਲ ਕੀ ਹੁੰਦਾ ਹੈ।
ਡੇਵ: ਉਸਨੇ ਆਪਣੇ ਬੱਚਿਆਂ ਨੂੰ ਸਿਖਾਇਆਂ ਕਿ ਉਹ ਦਿਨ ਦੇ ਇੱਕ ਘੰਟੇ ਦਾ ਆਦਰ ਕਰਨ ਜਿਹੜਾ ਕਿ ਉਹ ਲਵੇਗੀ। ਉਹ ਆਪਣੇ ਕਿਚਨ ਦੇ ਵਿੱਚ ਮੇਜ਼ ਤੇ ਬੈਠ ਜਾਂਦੀ ਸੀ ਆਪਣੇ ਐਪਰਣ ਨੂੰ ਲੈਂਦੀ ਸੀ, ਉਸ ਨੂੰ ਆਪਣੇ ਸਿਰ ਦੇ ਉੱਤੇ ਪਾਉਂਦੀ ਸੀ ਅਤੇ ਇੱਕ ਘੰਟਾ ਇਕੱਲੇ ਪ੍ਰਭੂ ਦੇ ਨਾਲ ਹਰ ਰੋਜ਼ ਸਮਾਂ ਬਿਤਾਉਦੀਂ ਸੀ।
ਸੈਮੀ: ਇਸ ਦੇ ਨਤੀਜੇ ਸਵਰੂਪ ਇੱਕ ਆਦਮੀ ਸੀ ਜਿਸਨੇ ਪੂਰੇ ਸੰਸਾਰ ਯਿਸ਼ੂ ਮਸੀਹ ਦੇ ਬਾਰੇ ਪ੍ਰਭਾਵਿਤ ਕੀਤਾ।
ਡੇਵ: ਬਿਲਕੁਲ ਸਹੀ ਗੱਲ ਹੈ।
ਸੈਮੀ: ਸੋ ਇਸ ਲਈ ਸੁਣੋ ਇੱਕ ਔਰਤ ਜਾਂ ਇੱਕ ਆਦਮੀ ਹੋ ਸਕਦਾ ਹੈ ਜੋ ਸੰਸਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇੱਕ ਜਗ੍ਹਾ ਲੱਭੋ ਪਰਮੇਸ਼ਵਰ ਦੇ ਨਾਲ ਇਕੱਲੇ ਜਾਓ। ਉਸ ਦੇ ਨਾਲ ਗੱਲ ਕਰੋ ਅਤੇ ਉਹ ਤੁਹਾਡੇ ਨਾਲ ਗੱਲ ਕਰ ਸਕਦਾ ਹੈ।
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ