Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਮੈਂਨੂੰ ਅਕਸਰ ਉਨ੍ਹਾਂ ਲੋਕਾਂ ਦੇ ਦੁਆਰਾ ਜਿੰਨ੍ਹਾਂ ਦੇਸ਼ਾਂ ਦੇ ਵਿੱਚ ਮੈਂ ਯਾਤਰਾ ਕਰਦਾ ਹਾਂ ਪ੍ਰਾਰਥਨਾ ਦੇ ਵੱਖ ਵੱਖ ਜੀਵਨਾਂ ਦੇ ਬਾਰੇ ਅਤੇ ਮੇਰੇ ਆਪਣੇ ਦੇਸ਼ ਦੇ ਨਿਵਾਸੀਆਂ ਦੇ ਪ੍ਰਰਾਥਨਾ ਦੇ ਜੀਵਨਾਂ ਵਿੱਚ ਭਿੰਨਤਾ ਦੇ ਬਾਰੇ ਵੀ ਵਿੱਚ ਪੁੱਛਿਆ ਜਾਂਦਾ ਹੈ। ਇੱਕ ਮੁੱਖ ਭਿੰਨਤਾ ਜਿਹਡ਼ੀ ਮੈਂ ਬਡ਼ੀ ਅਸਾਨੀ ਦੇ ਨਾਲ ਪਤਾ ਲੈਂਦਾ ਹੈ ਉਹ ਹੈ ਪ੍ਰਾਰਥਨਾ ਦਾ ਉਤਸਾਹ। ਜਦੋਂ ਮੈਂ ਇਹ ਵੇਖਿਆ ਕਿ ਪਰਮੇਸ਼ੁਰ ਹੋਰ ਦੇਸ਼ਾ ਦੇ ਵਿੱਚ ਬਡ਼ੀ ਸ਼ਕਤੀ ਦੇ ਨਾਲ ਕੰਮ ਕਰ ਰਿਹਾ ਹੈ, ਤਾਂ ਮੈਂ ਉੱਥੇ ਆਮ ਤੋਰ ਤੇ ਉਸਦੇ ਲੋਕਾਂ ਦੇ ਵਿੱਚ ਪਰਮੇਸ਼ੁਰ ਦੇ ਲਈ ਭੁੱਖ ਅਤੇ ਪਿਆਸ ਨੂੰ ਵੇਖਿਆ ਹੈ। ਮੈਂ ਇਹ ਮਹਿਸੂਸ ਕੀਤਾ ਹੈ ਕਿ ਪ੍ਰਾਰਥਨਾ ਦਾ ਇੱਕ ਬਹੁਤ ਵੱਡਾ ਅੰਦੋਲਨ ਹੈ ਜਿਹਡ਼ਾ ਅਮੇਰੀਕਾ ਦੇ ਵਿੱਚ ਚਲਾਇਆ ਗਿਆ ਹੈ, ਪ੍ਰੰਤੂ ਮੈਂ ਨਾਲ ਹੀ ਨਾਲ ਉਤਸਾਹ ਦੀ ਕਮੀ ਨੂੰ ਵੇਖਿਆ ਹੈ। ਅਸੀ ਬੇਦਾਰੀ ਨੂੰ ਚਾਹੁੰਦੇ ਹਾਂ, ਪ੍ਰੰਤੂ ਮੈਂ ਥੋਡ਼ੀ ਜਿਹੀ ਭੁੱਖ ਅਤੇ ਪਿਆਸ ਨੂੰ ਪਰਮੇਸ਼ੁਰ ਦੇ ਸਾਮਰਥੀ ਤਕੀਕੇ ਦੇ ਨਾਲ ਕੰਮ ਕਰਨ ਦੇ ਲਈ ਪਾਉਂਦਾ ਹਾਂ।
ਪਰਮੇਸ਼ੁਰ ਦੇ ਲਈ ਭੁੱਖ ਅਕਸਰ ਹੰਝੂਆਂ ਦੇ ਨਾਲ ਵਿਖਾਈ ਜਾਂਦੀ ਹੈ। ਬਾਈਬਲ ਇੰਝ ਕਹਿੰਦੀ ਹੈ ਕਿ, “ਜਿਹਡ਼ੇ ਅੰਝੂਆਂ ਨਾਲ ਬੀਜਦੇ ਹਨ ਉਹ ਦੈਕਾਰਿਆਂ ਨਾਲ ਵੱਢਣਗੇ। ਜਿਹਡ਼ਾ ਬੀਜਣ ਲਈ ਬੀ ਚੁੱਕ ਕੇ ਰੋਂਦਿਆਂ ਜਾਂਦਾ ਹੈ ਉਹ ਜਰੂਰ ਜੈਕਾਰਿਆਂ ਨਾਲ ਭਰੀਆਂ ਚੁੱਕ ਕੇ ਆਵੇਗਾ” (ਜਬੂਰ 126:5)। ਪਰਮੇਸ਼ੁਰ ਆਪਣੇ ਸੰਤਾਂ ਦੇ ਹੰਝੂਆਂ ਨੂੰ ਆਪਣੇ ਦਿਲ ਦੇ ਕੋਲ ਰੱਖਦਾ ਹੈ। ਸਾਡੇ ਹੰਝੂ ਪਰਮੇਸ਼ੁਰ ਦੇ ਦਿਲ ਦੇ ਭਾਵ ਨੂੰ ਪਰਗਟ ਕਰਦੇ ਹਨ। ਉਹ ਪਰਮੇਸ਼ੁਰ ਦੇ ਤਰਸ ਨੂੰ ਦਿਖਾਉਂਦੇ ਹਨ, ਕਿਉਂਕਿ ਕਾਫੀ ਸਾਰੇ ਲੋਕ ਗੂਆਚੇ ਹੋਏ ਹਨ ਅਤੇ ਮਸੀਹ ਤੋਂ ਬਗੈਰ ਮਰ ਰਹੇ ਹਨ। ਉਹ ਪਰਮੇਸ਼ੁਰ ਦੀ ਪਵਿੱਤ੍ਰਤਾਈ ਨੂੰ ਪਰਗਟ ਕਰਦੇ ਹਨ ਕਿਉਂਕਿ ਦੇਸ਼ ਦੇ ਉੱਤੇ ਧਾਰਮੀਕਤਾ ਦੀ ਕਮੀ ਹੈ।
ਮੈਂ ਇੱਕ ਵੱਡੀ ਖੁਸ਼ਖਬਰੀ ਦੀ ਸਭਾਵਾਂ ਦੇ ਵਿੱਚ ਕਾਫੀ ਸਾਲਾਂ ਪਹਿਲਾਂ ਪੱਛਮੀ ਯੂਰੋਪ ਦੇ ਵਿੱਚ ਪ੍ਰਚਾਰ ਕਰ ਰਿਹਾ ਸਾਂ। ਇੱਕ ਸ਼ਾਮ ਇਸ ਗੱਲ ਦਾ ਫੈਸਲਾ ਲਿਆ ਗਿਆ ਕਿ ਸਾਨੂੰ ਕਿਸੇ ਸ਼ਾਮ ਪ੍ਰਾਰਥਨਾ ਦੇ ਲਈ ਇੰਨ੍ਹਾਂ ਸਭਾਵਾਂ ਵਾਸਤੇ ਆਗੁਵਾਂ ਦੀ ਸਭਾ ਕਰਨੀ ਚਾਹੀਦੀ ਹੈ। ਇਸ ਲਈ, ਅਸੀ ਵੀਰਵਾਰ ਸ਼ਾਮ ਨੂੰ ਦੇਸ਼ ਦੇ ਵਿੱਚ ਬੇਦਾਰੀ ਦੇ ਲਈ ਪਰਮੇਸ਼ੁਰ ਦੀ ਖੋਜ ਕਰਨ ਦੇ ਲਈ ਇੱਕਠੇ ਹੋਏ। ਉਨ੍ਹਾਂ ਵਿੱਚੋ ਇੱਕ ਮੁੱਖ ਆਗੁ ਆਤਮਾਵਾਂ ਦੇ ਲਈ ਰੋਣ ਲੱਗਾ। ਉਹ ਰੋਣ ਲੱਗਾ ਕਿਉਂਕਿ ਉਹ ਕਈ ਮਿੱਤਰ ਮਸੀਹ ਤੋਂ ਬਗੈਰ ਸਨ। ਜਦੋਂ ਉਹ ਰੋ ਰਿਹਾ ਸੀ, ਕੁੱਝ ਹੋਰ ਆਗੁਵਾਂ ਨੂੰ ਪ੍ਰਾਰਥਨਾ ਸਭਾ ਨੂੰ ਇੱਕ ਦਮ ਰੋਕ ਦਿੱਤਾ, ਕਿਉਕਿ ਉਨ੍ਹਾਂ ਨੇ ਸੋਚਿਆ ਕਿ ਸਭਾ ਭਾਵਨਾਤਮਕ ਹੋ ਰਹੀ ਸੀ। ਉਹ ਉਸਦੇ ਲਈ ਚਿੰਤਾ ਦੇ ਵਿੱਚ ਸਨ ਜਿਹਡ਼ਾ ਪ੍ਰਾਰਥਨਾ ਦੇ ਵੇਲੇ ਰੋ ਸਕਦਾ ਸੀ।
ਇਸਦੀ ਤੁਲਨਾ ਉਹ ਅਨੁਭਵ ਦੇ ਨਾਲ ਕਰੋ ਜਿਹਡ਼ਾ ਮੈਂਨੂੰ ਮਿਸ਼ਰ ਦੇ ਵਿੱਚ ਹੋਇਆ। ਜਦੋਂ ਮੈਂ ਪਹਿਲੀ ਵਾਰੀ ਇਸ ਦੇਸ਼ ਦੇ ਵਿੱਚ ਆਇਆ
, ਮੈਂ ਇਹ ਪੁੱਛ ਗਿੱਛ ਕੀਤੀ ਕਿ ਕਿਸ ਤਰ੍ਹਾਂ ਦੀ ਪ੍ਰਾਰਥਨਾ ਉੱਥੇ ਉਹ ਇਸ ਤਰ੍ਹਾਂ ਦੀ ਖੁਸ਼ਖਬਰੀ ਦੀ ਸਭਾਵਾਂ ਦੀ ਲਡ਼ੀ ਦੇ ਲਈ ਕਰ ਰਹੇ ਸਨ। ਉਨ੍ਹਾਂ ਵਿੱਚੋ ਇੱਕ ਮੁੱਖ ਅਗੁਵੇ ਨੇ ਮੈਂਨੂੰ ਕਿਹਾ, “ਸੈਮੀ, ਮੈਂ ਸੋਚਦਾ ਹੈ ਕਿ ਕਾਫੀ ਸਾਰੇ ਲੋਕ ਆਪਣੀ ਪੈਂਟਾਂ ਨੂੰ ਗਰੀਬਾਂ ਨੂੰ ਦੇ ਦੇਣਗੇ।”
“ਤੁਹਾਡੇ ਕਹਿਣ ਦੀ ਕੀ ਅਰਥ ਹੈ,” ਮੈਂ ਉੱਲਝਨ ਵਿੱਚ ਭਰ ਕੇ ਕਿਹਾ।
“ਲੋਕੀ ਇੰਨ੍ਹਾਂ ਸਭਾਵਾਂ ਦੇ ਲਈ ਬਹੁਤ ਜਿਆਦਾ ਪ੍ਰਾਰਥਨਾ ਅਤੇ ਵਰਤ ਕਰ ਰਹੇ ਸਨ,” ਮੇਰੇ ਮਿੱਤਰ ਲਗਾਤਾਰ ਬੋਲਦਾ ਰਿਹਾ, “ਕਿ ਉਨ੍ਹਾਂ ਦੇ ਵਜਨ ਘਟ ਗਏ ਸਨ। ਕਾਫੀ ਸਾਰੇ ਲੋਕ ਆਪਣੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਦੇ ਲਈ ਰੋ ਰਹੇ ਸਨ ਅਤੇ ਉਨ੍ਹਾਂ ਨੇ ਇਸ ਲਈ ਕਾਫੀ ਲਮੇਂ ਸਮੇਂ ਤੀਕ ਵਰਤ ਕੀਤਾ ਹੈ।”
ਪਰਮੇਸ਼ੁਰ ਨੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦਾ ਉੱਤਰ ਦਿੱਤਾ। ਲੱਖਾਂ ਦੀ ਗਿਣਤੀ ਦੇ ਵਿੱਚ ਪਰਮੇਸ਼ੁਰ ਦੇ ਰਾਜ ਵਿੱਚੋ ਲੋਕਾਂ ਦਾ ਜਨਮ ਹੋਇਆ। ਯਿਸੂ ਨੇ ਕਿਹਾ, “ਧੰਨ ਉਹ ਜਿਹਡ਼ੇ ਧਰਮ ਦੇ ਭੁੱਖੇ ਤੇ ਤਿਹਾਏ ਹਨ ਕਿਉਂ ਜੋ ਉਹ ਰਜਾਏ ਜਾਣਗੇ” (ਮੱਤੀ 5:6)। ਜਦੋਂ ਅਸੀ ਉਸੇ ਤਰ੍ਹਾਂ ਦੀ ਭੁੱਖ ਦੇ ਨਾਲ ਜਿਸ ਤਰ੍ਹਾਂ ਦੀ ਭੁੱਖ ਵਿੱਚ ਮਿਸ਼ਰ ਦੇ ਲੋਕਾਂ ਨੇ ਪ੍ਰਾਰਥਨਾ ਕੀਤੀ ਪ੍ਰਾਰਥਨਾ ਕਰਦੇ ਹਾਂ, ਅਸੀ ਆਪਣੇ ਵਿੱਚ ਪਰਮੇਸ਼ੁਰ ਨੇ ਬਡ਼ੇ ਸ਼ਕਤੀਸ਼ਾਲੀ ਤਰੀਕੇ ਦੇ ਨਾਲ ਕੰਮ ਕਰਦੇ ਹੋਇਆ ਵੇਖਾਂਗੇ। ਅਸੀ ਪਰਮੇਸ਼ੁਰ ਦੀ ਮਹਿਮਾ ਅਤੇ ਸਾਮਰਥ ਦੇ ਭਾਵ ਦੇ ਨਾਲ ਭਰ ਜਾਵਾਂਗੇ। ਪਰਮੇਸ਼ੁਰ ਅਜਿਹੇ ਪੁਰਸ਼ਾ ਅਤੇ ਇਸਤਰੀਆਂ ਨੂੰ ਲੱਭ ਰਿਹਾ ਹੈ ਜਿਹਡ਼ੇ ਉਸਦੇ ਦਿਲ ਨੂੰ ਸਮਝਦੇ ਹੋਣ ਅਤੇ ਉਸਦੇ ਲੋਕਾਂ ਦੇ ਵਿੱਚ ਉਸਦੀ ਧਾਰਮਿਕਤਾ ਦੇ ਲਈ ਭੁੱਖੇ ਹੋਣ। ਸਾਨੂੰ ਪ੍ਰਾਰਥਨਾ ਕਰਨ ਦੀ ਲੋਡ਼ ਹੈ। ਸਾਨੂੰ ਪ੍ਰਾਰਥਨਾ ਕਰਨਾ ਜਰੂਰੀ ਹੈ । ਪਰ ਤਾਂ ਵੀ, ਅਸੀ ਗੂਆਚੇ ਹੋਇਆ ਦੇ ਲਈ ਇੱਕ ਤਾਜੇ ਉਤਸਾਹ ਦੇ ਨਾਲ ਪ੍ਰਾਰਥਨਾ ਕਰੀਏ ਉਨ੍ਹਾਂ ਲਈ ਜਿੰਨ੍ਹਾਂ ਨੇ ਅੱਜੇ ਤੀਕ ਯਿਸੂ ਦੇ ਨਾਲ ਮੁਲਾਕਾਤ ਨਹੀ ਕੀਤੀ ਹੈ। ਜਦੋਂ ਅਸੀ ਇਸ ਤਰ੍ਹਾਂ ਦੀ ਭੁੱਖ ਦੇ ਨਾਲ ਪ੍ਰਾਰਥਨਾ ਕਰਦੇ ਹਾਂ, ਤਾਂ ਸਾਡੇ ਦਿਲ ਰਜਾਏ ਜਾਣਗੇ।

ਜ਼ਬੂਰ 126: 1-6

ਜਦੋਂ ਇੱਕ ਵਾਰ ਫ਼ੇਰ ਯਹੋਵਾਹ ਸਾਨੂੰ ਮੁਕਤ ਕਰੇਗਾ ਇਹ ਗੱਲ ਸੁਪਨੇ ਵਰਗੀ ਹੋਵੇਗੀ। 2 ਅਸੀਂ ਹੱਸ ਰਹੇ ਹੋਵਾਂਗੇ ਅਤੇ ਖੁਸ਼ੀ ਦੇ ਗੀਤ ਗਾ ਰਹੇ ਹੋਵਾਂਗੇ। ਹੋਰਾਂ ਕੌਮਾਂ ਦੇ ਲੋਕ ਆਖਣਗੇ, “ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਲਈ ਚਮਤਕਾਰ ਕੀਤਾ।” 3 ਹਾਂ, ਜੇ ਯਹੋਵਾਹ ਨੇ ਸਾਡੇ ਲਈ ਇਹੋ ਜਿਹਾ ਚਮਤਕਾਰ ਕੀਤਾ ਅਸੀਂ ਬਹੁਤ ਖੁਸ਼ ਹੋਵਾਂਗੇ। 4 ਯਹੋਵਾਹ, ਸਾਨੂੰ ਇੱਕ ਵਾਰ ਫ਼ੇਰ ਮੁਕਤ ਕਰੋ। ਜਦੋਂ ਉਹ ਬੀਜ ਬੀਜਦਾ ਹੈ, ਪਰ ਉਹ ਖੁਸ਼ ਹੋਵੇਗਾ ਜਦੋਂ ਉਹ ਫ਼ਸਲਾਂ ਨੂੰ ਕੱਟੇਗਾ। 5 ਕੋਈ ਬੰਦਾ, ਜਦੋਂ ਉਹ ਬੀਜ ਬੀਜਦਾ ਹੈ ਉਦਾਸ ਹੋ ਸੱਕਦਾ ਹੈ। ਪਰ ਉਹ ਉਦੋਂ ਖੁਸ਼ ਹੋਵੇਗਾ ਜਦੋਂ ਉਹ ਫ਼ਸਲਾ ਨੂੰ ਕੱਟੇਗਾ। 6 ਹੋ ਸੱਕਦਾ ਜਦੋਂ ਉਹ ਖੇਤਾ ਵੱਲ ਬੀਜ ਲੈ ਕੇ ਜਾਂਦਾ ਰੋਦਾ ਹੋਵੇ। ਪਰ ਉਹ ਉਦੋਂ ਪ੍ਰਸੰਨ ਹੋਵੇਗਾ ਜਦੋਂ ਉਹ ਆਪਣੇ ਘਰ ਫ਼ਸਲ ਲੈ ਕੇ ਆਉਂਦਾ ਹੋਵੇ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ