Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਅਸੀਂ ਨਵੇਂ ਸਾਲ ਦੇ ਇੱਕ ਇਹੋ ਜਿਹੇ ਸਮੇਂ ਵਿਚ ਸ਼ਾਮਿਲ ਹੋ ਗਏ ਹਾਂ ਜਿਸ ਵਿਚ ਬਹੁਤ ਹੀ ਘਟ ਲੋਕ ਹੋਏ ਹਨ ਇਤਿਹਾਸ ਵਿਚ ਜਿਨ੍ਹਾਂ ਇਨ੍ਹਾਂ ਚੀਜਾਂ ਦਾ ਤਜਰਬਾ ਕੀਤਾ ਹੈ ੧੦ ਸਾਲ ਪਹਿਲਾਂ ਅਸੀਂ ਦੂਸਰੇ ਮਿਲੇਨੀਅਮ ਦੇ ਸਮੇਂ ਦੀ ਹਦ ਨੂੰ ਪਾਰ ਕੀਤਾ (੨੦੦੦ ਈਸਵੀ) ਇਹ ਪਹਿਲਾਂ ਸਮਾਂ ਸੀ ਕਿ ਕੋਈ ਸਾਰਾ ਦਿਨ ਬੈਠ ਕੇ ਸੰਸਾਰ ਦੇ  ਲੋਕਾਂ ਨੂੰ ਵੇਖ ਸਕਦਾ ਸੀ ਜੋ ਕਿ ਨਵੇਂ ਸਮੇਂ  ਦੇ ਵਿਚ ਪ੍ਰਵੇਸ਼ ਹੋਣ ਦੀ ਖੁਸ਼ੀ ਮਨਾ ਰਹੇ ਸਨ ਪਰ ਸਾਡੇ ਸਭ ਦੇ ਲਈ ਇੱਕ ਵੱਡਾ ਸਵਾਲ ਹੈ ਜੋ ਕਿ ਇਸ ਨਵੇਂ ਸਾਲ ਦੇ ਵਿਚ ਸਾਡੇ ਸਾਹਮਣੇ ਖੜਾ ਹੈ ਤੁਹਾਦਾ ਦਰਸ਼ਨ ਕੀ ਹੈ? ਤੁਹਾਡੇ ਜੀਵਨ, ਤੁਹਾਡੇ ਸਮਾਜ, ਤੁਹਾਡੇ ਦੇਸ਼ ਅਤੇ ਸੰਸਾਰ ਲਈ ਤੁਹਾਦਾ ਦਰਸ਼ਨ ਕੀ ਹੈ?
ਬਾਈਬਲ ਦਸਦੀ ਹੈ “ ਦਰਸ਼ਨ ਤੋਂ ਬਿਨ੍ਹਾ ਲੋਕ ਨਾਸ਼ ਹੋ ਜਾਂਦੇ ਹਨਪਰ ਇਹੀ ਸਚ ਨਹੀ ਹੈ ਪਰ ਕਲੀਸੀਆਵਾਂ, ਸੇਵਕਾਈਆਂ ਅਤੇ ਸੰਸਥਾਵਾਂ ਨਾਸ਼ ਹੋ ਜਾਂਦੀਆਂ ਹਨ ਇਹੀ ਜਰੂਰੀ ਨਹੀ ਹੈ ਕਿ ਅਸੀਂ ਦਰਸ਼ਨ ਵਾਲੇ ਲੋਕ ਹੋਈਏ ਪਰ ਇਹ ਵੀ ਕਿ ਅਸੀਂ ਪ੍ਰ੍ਮੇਸ਼ਰ ਦੇ ਦਰਸ਼ਨ ਵਾਲੇ ਲੋਕ ਹੋਈਏ ਸਾਨੂੰ ਇੱਕ ਬਾਈਬਲ ਦੇ ਦਰਸ਼ਨ ਦੀ ਲੋੜ ਹੈ ਅਤੇ ਇਹੋ ਜਿਹਾ ਦਰਸ਼ਨ ਜੋ ਕਿ ਸਿਰਫ ਪ੍ਰ੍ਮੇਸ਼ਰ ਦੁਆਰਾ ਹੀ ਜਨਮ ਲੈ ਸਕਦਾ ਹੈ
ਯਸਾਯਾਹਇੱਕ ਦਰਸ਼ਨ ਵਾਲਾ ਵਿਅਕਤੀ ਸੀ ਬਾਈਬਲ ਸਾਨੂੰ ਉਸਦੇ ਦਰਸ਼ਨ ਬਾਰੇ ਬਹੁਤ ਹੀ ਸਫਾਈ ਦੇ ਨਾਲ ਯਸਾਯਾਹ ੬ ਅਧਿਆਏ ਵਿਚ ਦਸਦੀ ਹੈ ਉਸਦਾ ਦਰਸ਼ਨ ਤਿੰਨ ਹਿਸਿਆਂ ਵਿਚ ਸੀ ਉਸਦੇ ਕੋਲ ਉਪਰ ਦਾ ਦਰਸ਼ਨ ਸੀ ਅੰਦਰੂਨੀ ਦਰਸ਼ਨ ਸੀ, ਅਤੇ ਬਾਹਰ ਦਾ ਦਰਸ਼ਨ ਸੀ ਮੈਂ ਸੋਚਦਾ ਹਾਂ ਕਿ ਇਹੋ ਜਿਹਾ ਦਰਸ਼ਨ  ਯਸਾਯਾਹ ਦੇ ਕੋਲ ਸੀ ਇਹੋ ਜਿਹਾ ਸਾਡੇ ਕੋਲ ਵੀ ਇਸ ਸਾਲ ਦੇ ਸ਼ੁਰੂ ਹੋਣ ਦੇ ਨਾਲ ਹੋਣਾ ਚਾਹੀਦਾ ਹੈ
ਬਾਈਬਲ ਦਸਦੀ ਹੈ, “ਜਿਸ ਸਾਲ ਉਜਿਆਹ ਰਾਜੇ ਦੀ ਮੌਤ ਹੋਈ, ਮੈਂ ਪ੍ਰਭੂ ਨੂੰ ਉਚੇ ਅਤੇ ਚੁੱਕੇ ਹੋਏ ਸਿਘਾਸਣ ਤੇ ਬਿਰਾਜਮਾਨ ਵੇਖਿਆ ਅਤੇ ਉਸਦੇ ਬਸਤਰ ਦੇ ਪੱਲੇ ਦੇ ਨਾਲ ਮੰਦਰ ਭਰਿਆ ਹੋਇਆ ਸੀ (ਯ੍ਸਾ ੬:੧) ਯਸਾਯਾਹ ਦੇ ਉਪਰ ਵਾਲੇ ਦਰਸ਼ਨ ਵਿਚ ਉਸਨੇ “ਪ੍ਰਭੁ ਨੂੰ ਵੇਖਿਆ”  ਇਤਿਹਾਸ ਦੇ ਇਸ ਵਚਿੱਤਰ ਪਲ ਵਿਚ ਸਾਨੂੰ ਵੀ ਇਹੋ ਜਿਹੇ ਮਹਾਨ ਦਰਸ਼ਨ ਦੀ ਜਰੂਰਤ ਹੈ ਸਾਨੂੰ ਪ੍ਰ੍ਮੇਸ਼ਰ ਦੀ ਤਾਜਾ ਝਲਕ ਦੀ ਲੋੜ ਹੈ ਸਾਨੂੰ ਉਸ ਨੂੰ ਉਸਦੇ ਗੁਣਾ ਅਤੇ ਚਰਿਤਰ ਵਿਚ ਵੇਖਣ ਦੀ ਲੋੜ ਹੈ ਵੱਡੀਆ ਇਮਾਰਤਾਂ ਤੋਂ ਜਿਆਦਾ, ਯੋਜਨਾਵਾਂ ਅਤੇ ਪ੍ਰੋਗਰਾਮਾਂ ਤੋਂ ਜਿਆਦਾ ਸਾਨੂੰ ਪ੍ਰ੍ਮੇਸ਼ਰ ਦੇ ਤਾਜਾ ਦਰਸ਼ਨ ਦੀ ਲੋੜ ਹੈ ਸਾਡਾ ਜਜ੍ਬਾ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਨੂੰ ਜਾਣੀਏ ਅਤੇ ਉਸ ਵਿਚ ਚਲੀਏ ਅਤੇ ਉਸ ਦੀ ਮਹਿਮਾਂ ਨੂੰ ਵੇਖੀਏ
ਯਸਾਯਾਹ ਨੇ ਪ੍ਰ੍ਮੇਸ਼ਰ ਨੂੰ ਉਸਦੇ ਅਧਿਕਾਰ ਅਤੇ ਤਾਕਤ ਵਿਚ ਵੇਖਿਆ ਜਦ ਉਸਨੇ ਉਸ ਨੂੰ ਸਿਘਾਸਣ ਤੇ ਬਿਰਾਜਮਾਨ ਵੇਖਿਆ ਪ੍ਰ੍ਮੇਸ਼ਰ ਦਾ ਸਿਘਾਸਣ ਪ੍ਰ੍ਮੇਸ਼ਰ ਦੀ ਤਾਕਤ ਦੇ ਸਥਾਨ ਨੂੰ ਅਤੇ ਉਸਦੀ ਬ੍ਰਹਿਮੰਡ ਉਪਰ ਅਧਿਕਾਰ ਨੂੰ ਵਿਖਾਉਂਦਾ ਹੈ ਸਾਨੂੰ ਇਹ ਬਹੁਤ ਹੀ ਜਿਆਦਾ ਸਮਝਣ ਦੀ ਲੋੜ ਹੈ ਕਿ ਪ੍ਰ੍ਮੇਸ਼ਰ ਹਾਲੇ ਵੀ ਸਿਘਾਸਣ ਤੇ ਬਿਰਾਜਮਾਨ ਹੈ ਅਤੇ ਉਸਦਾ ਸਿਘਾਸਣ ਖਾਲੀ ਨਹੀ ਹੈ ਉਸਦੇ ਕੋਲ ਸਾਰੀ ਤਾਕਤ ਅਤੇ ਅਧਿਕਾਰ ਹੈ
ਪਰ ਯਸਾਯਾਹ ਨੇ ਪ੍ਰ੍ਮੇਸ਼ਰ ਨੂੰ ਉਸਦੀ ਪਵਿੱਤਰਤਾਈ ਵਿਚ ਵੀ ਵੇਖਿਆ, ਵਚਨ ਦਸਦਾ ਹੈ ਕਿ ਦੂਤ ਪੁਕਾਰ ਕੇ ਕਹਿ ਰਹੇ ਸਨ, “ ਪਵਿੱਤਰ ਪਵਿੱਤਰ ਪਵਿੱਤਰ ਹੈ ਸੈਨਾਂ ਦਾ ਯਹੋਵਾਹ ਪ੍ਰ੍ਮੇਸ਼ੇਰ, ਸਾਰੀ ਧਰਤੀ ਉਸਦੇ ਪ੍ਰਤਾਪ ਨਾਲ ਭਰੀ ਹੋਈ ਹੈ (ਯ੍ਸਾ ੬:੩) ਇਤਿਹਾਸ ਵਿਚ ਹਰ ਇੱਕ ਮਰਦ ਅਤੇ ਤੀਵੀਂ ਨੂੰ ਜੋ ਕੇ ਮਹਾਨ ਹੋਏ ਹਨ, ਨੂੰ ਪ੍ਰ੍ਮੇਸ਼ਰ ਨੂੰ ਉਸਦੀ ਪਵਿੱਤਰਤਾ ਵਿਚ ਜਾਨਣਾ ਪਿਆ ਇਹ ਕੋਈ ਯਸਾਯਾਹ ਵਾਸਤੇ ਅਲਗ ਨਹੀ ਸੀ ਅਤੇ ਮੇਰੇ ਅਤੇ ਤੁਹਾਡੇ ਵਾਸਤੇ ਅਲਗ ਨਹੀ ਹੋਵੇਗਾ ਜਦ ਯਸਾਯਾਹ ਨੇ ਪ੍ਰ੍ਮੇਸ਼ਰ ਨੂੰ ਉਸਦੀ ਸ਼ੁਧਤਾ ਵਿਚ ਵੇਖਿਆ ਤੇ ਉਸਨੇ ਆਪਣੇ ਆਪ ਨੂੰ ਪ੍ਰ੍ਮੇਸ਼ਰ ਦੀ ਪਵਿੱਤਰਤਾ ਦੇ ਚਾਨਣ ਵਿਚ ਵੇਖਿਆ ਤਾਂ ਉਹ ਟੁੱਟ ਗਿਆ ਜਿਨ੍ਹਾਂ ਜਿਆਦਾ ਅਸੀਂ ਉਸ ਨੂੰ ਵੇਖਦੇ ਹਾਂ ਉਨ੍ਹਾਂ ਹੀ ਜਿਆਦਾ ਇਸ ਗੱਲ ਨੂੰ ਸਿਖਦੇ ਹਾਂ ਕਿ ਅਸੀਂ ਕਿਨ੍ਹੇ ਉਸ ਵਰਗੇ ਨਹੀ ਹਾਂ ਇਹੋ ਜਿਹਾ ਦਰਸ਼ਨ ਗਹਿਰਾ ਟੁੱਟਾਪਨ ਅਤੇ ਇਮਾਨਦਾਰ ਤੌਬਾ ਨੂੰ ਲੈ ਕੇ ਆਉਂਦਾ ਹੈ ਟੁੱਟਾ ਦਿਲ ਅਤੇ ਆਤਮਾ ਨੂੰ ਪ੍ਰ੍ਮੇਸ਼ਰ ਤੁਛ ਨਹੀ ਸਮਝਦਾ ਹੈ ਉਹ ਇਹੋ ਜਿਹੇ ਦਿਲਾਂ ਨੂੰ ਲਭ ਰਿਹਾ ਹੈ
ਯਸਾਯਾਹ ਦੇ ਦਰਸ਼ਨ ਦਾ ਆਖਿਰੀ ਹਿੱਸਾ ਸੀ ਕਿ ਉਸਨੇ ਆਪਣੇ ਆਲੇ ਦੁਆਲੇ ਦੇ ਸੰਸਾਰ ਨੂੰ ਵੇਖਿਆ ਜਦ ਉਸ ਨੇ ਇੱਕ ਵਾਰ ਪ੍ਰ੍ਮੇਸ਼ਰ ਨੂੰ ਵੇਖ ਲਿਆ ਤੇ ਉਸ ਨੇ ਆਪਣੇ ਆਪ ਨੂੰ ਵੇਖ ਲਿਆ ਤਾਂ ਉਸ ਨੇ ਜਰੂਰਤਮੰਦ ਅਤੇ ਦੁਖੀ ਸੰਸਾਰ ਨੂੰ ਵੇਖਿਆ ਉਸਨੇ ਪ੍ਰ੍ਮੇਸ਼ਰ ਦੀ ਆਵਾਜ ਨੂੰ ਇਹ ਕਹਿੰਦੇ ਹੋਏ ਸੁਣਿਆ, “ਮੈਂ ਕਿਸ ਨੂੰ ਭੇਜਾਂ? ਕੋਣ ਸਾਡੇ ਵਾਸਤੇ ਜਾਵੇਗਾ?” (੮ ਆਇ਼ਤ) ਯਸਾਯਾਹ ਨੇ ਕਿਹਾ, “ਮੈਂ ਹਾਜਿਰ ਹਾਂ, ਮੈਨੂੰ ਭੇਜ” (ਆਇ਼ਤ ੮)
ਜਦ ਅਸੀਂ ਉਹ ਵੇਖਦੇ ਹਾਂ ਜੋ ਯਸਾਯਾਹ ਨੇ ਵੇਖਿਆ ਤਾਂ ਅਸੀਂ ਸਮਝਦੇ ਹਾਂ ਕਿ ਇੱਕ ਬਾਹਰ ਸੰਸਾਰ ਹੈ ਜਿਸ ਨੂੰ ਯਿਸ਼ੂ ਦੀ ਲੋੜ ਹੈ ਅਸੀਂ ਵੀ ਫਿਰ ਪ੍ਰ੍ਮੇਸ਼ਰ ਦੀ ਆਵਾਜ ਨੂੰ ਸੁਨਾਗੇ ਕਿ ਉਹ ਸਾਨੂੰ ਬੁਲਾ ਰਿਹਾ ਹੈ ਕਿ ਅਸੀਂ ਸੰਸਾਰ ਤੱਕ ਪਹੁੰਚੀਏ ਤੁਹਾਦਾ  ਦਰਸ਼ਨ ਕੀ ਹੈ?

ਯਸਾਯਾਹ 6:1-8

ਜਿਸ ਸਾਲ ਰਾਜਾ ਉਜ਼ੀਯ੍ਯਾਹ ਮਰਿਆ ਸੀ, ਮੈਂ ਆਪਣੇ ਪ੍ਰਭੂ ਨੂੰ ਦੇਖਿਆ ਸੀ। ਉਹ ਬਹੁਤ ਉੱਚੀ ਬਾਵੇਂ ਬੜੇ ਅਦਭੁਤ ਤਖਤ ਉੱਤੇ ਬੈਠਾ ਸੀ। ਉਸਦਾ ਲੰਮਾ ਚੋਲਾ ਮੰਦਰ ਵਿੱਚ ਫ਼ੈਲਿਆ ਹੋਇਆ ਸੀ। ਸਰਾਫ਼ੀਮ ਫ਼ਰਿਸ਼ਤੇ ਯਹੋਵਾਹ ਦੇ ਆਲੇ-ਦੁਆਲੇ ਖਲੋਤੇ ਸਨ। ਹਰ ਸਰਾਫ਼ੀਮ ਫ਼ਰਿਸ਼ਤੇ ਦੇ ਛੇ ਖੰਭ ਸਨ। ਉਹ ਆਪਣੇ ਦੋ ਖੰਭਾਂ ਨੂੰ ਚਿਹਰਾ ਕੱਜਣ ਲਈ, ਦੋ ਖੰਭਾਂ ਨੂੰ ਆਪਣੇ ਪੈਰ ਕੱਜਣ ਲਈ ਅਤੇ ਦੋ ਖੰਭਾਂ ਨੂੰ ਉੱਡਣ ਲਈ ਵਰਤਦੇ ਸਨ। ਹਰ ਦੂਤ ਹੋਰਾਂ ਦੂਤਾਂ ਨੂੰ ਬੁਲਾ ਰਿਹਾ ਸੀ। ਦੂਤਾਂ ਨੇ ਆਖਿਆ, “ਪਵਿੱਤਰ, ਪਵਿੱਤਰ, ਪਵਿੱਤਰ ਸਰਬ ਸ਼ਕਤੀਮਾਨ ਯਹੋਵਾਹ ਬਹੁਤ ਪਵਿੱਤਰ ਹੈ। ਉਸਦਾ ਪਰਤਾਪ ਸਾਰੀ ਧਰਤੀ ਉੱਤੇ ਫ਼ੈਲਿਆ ਹੋਇਆ ਹੈ।” ਦੂਤਾਂ ਦੀਆਂ ਆਵਾਜ਼ਾਂ ਬਹੁਤ ਉੱਚੀਆਂ ਸਨ। ਉਨ੍ਹਾਂ ਦੀਆਂ ਆਵਾਜ਼ਾਂ ਨਾਲ ਦਰਵਾਜ਼ੇ ਦੀ ਚੁਗਾਠ ਹਿੱਲ ਗਈ। ਫ਼ੇਰ ਮੰਦਰ ਵਿੱਚ ਧੂਆਂ ਫ਼ੈਲਣਾ ਸ਼ੁਰੂ ਹੋ ਗਿਆ। ਮੈਂ ਬਹੁਤ ਡਰ ਗਿਆ। ਮੈਂ ਆਖਿਆ, “ਓੇ, ਨਹੀਂ! ਮੈਂ ਤਬਾਹ ਹੋ ਜਾਵਾਂਗਾ। ਮੈਂ ਪਰਮੇਸ਼ੁਰ ਨਾਲ ਗੱਲ ਕਰਨ ਲਈ ਕਾਫ਼ੀ ਸ਼ੁੱਧ ਨਹੀਂ ਹਾਂ। ਮੈਂ ਉਨ੍ਹਾਂ ਲੋਕਾਂ ਵਿੱਚਕਾਰ ਰਹਿ ਰਿਹਾ ਹਾਂ ਜਿਹੜੇ ਪਰਮੇਸ਼ੁਰ ਨਾਲ ਗੱਲ ਕਰਨ ਲਈ ਕਾਫ਼ੀ ਸ਼ੁੱਧ ਨਹੀਂ ਹਨ, ਤਾਂ ਵੀ ਮੈਂ ਰਾਜੇ, ਯਹੋਵਾਹ ਸਰਬ ਸ਼ਕਤੀਮਾਨ ਨੂੰ ਦੇਖਿਆ ਹੈ।” ਜਗਵੇਦੀ ਉੱਤੇ ਅਗਨੀ ਸੀ। ਸਰਾਫ਼ੀਮ ਫ਼ਰਿਸ਼ਤਿਆਂ ਵਿੱਚੋਂ ਇੱਕ ਨੇ ਅੱਗ ਵਿੱਚੋਂ ਮਘਦੇ ਕੋਲੇ ਨੂੰ ਕੱਢਣ ਲਈ ਚਿਮਟੇ ਦੀ ਵਰਤੋਂ ਕੀਤੀ। ਫ਼ੇਰ ਆਪਣੇ ਚਿਮਟਿਆਂ ਵਿੱਚ ਮਘਦੇ ਕੋਲੇ ਨੂੰ ਫ਼ੜੀ, ਉਹ ਮੇਰੇ ਵੱਲ ਉਡਿਆ। ੱਸਰਾਫ਼ੀਮ ਫ਼ਰਿਸ਼ਤੇ ਨੇ ਮਘਦਾ ਕੋਲਾ ਮੇਰੇ ਬੁਲ੍ਹਾਂ ਨੂੰ ਛੁਹਾਇਆ। ਫ਼ੇਰ ਦੂਤ ਨੇ ਆਖਿਆ, “ਦੇਖੋ! ਕਿਉਂ ਕਿ ਇਹ ਮਘਦਾ ਹੋਇਆ ਕੋਲਾ ਤੇਰੇ ਬੁਲ੍ਹਾਂ ਨੂੰ ਲੱਗ ਗਿਆ ਹੈ, ਤੇਰੇ ਸਾਰੇ ਮੰਦੇ ਅਮਲ ਤੇਰੇ ਕੋਲੋਂ ਦੂਰ ਹੋ ਗਏ ਹਨ। ਅਤੇ ਤੇਰੇ ਪਾਪਾਂ ਲਈ ਪ੍ਰਾਸਚਿਤ ਹੋ ਗਿਆ ਹੈ।” ਫ਼ੇਰ ਮੈਂ ਆਪਣੇ ਯਹੋਵਾਹ ਦੀ ਆਵਾਜ਼ ਸੁਣੀ। ਯਹੋਵਾਹ ਨੇ ਆਖਿਆ, “ਕਿਸਨੂੰ ਭੇਜ ਸੱਕਦੇ ਹਾਂ ਅਸੀਂ? ਸਾਡੇ ਲਈ ਕੌਣ ਜਾਵੇਗਾ?” ਇਸ ਲਈ ਮੈਂ ਆਖਿਆ, “ਮੈਂ ਇੱਥੇ ਹਾਂ। ਮੈਨੂੰ ਭੇਜੋ!”

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ