Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਪ੍ਰਾਥਨਾ ਦੇ ਦੁਆਰਾ ਨਾ ਸਿਰਫ ਬੇਦਾਰੀਆਂ ਬਾਈਬਲ ਦੇ ਸਮੇਂ ਆਈਆ  ਹਨ, ਪਰ ਕਲੀਸਿਯਾ ਦੇ ਕਿਸੇ ਵੀ ਇਤਹਾਸਿਕ ਬੇਦਾਰੀ ਦੀ ਸ਼ੁਰੁਆਤ ਇਸ ਦੇ ਦੁਆਰਾ ਹੋਈ ਹੈ। ੧੭੦੦ ਈਸਵੀ ਵਿਚ ਪ੍ਰ੍ਮੇਸ਼ਰ ਦਾ ਹੱਥ ਜੋਹਨ ਵੇਸਲੀ ਅਤੇ ਜੋਰਜ ਵਿਤਫਿਲ੍ਡ ਤੇ ਸੀ ਅਤੇ ਪ੍ਰ੍ਮੇਸ਼ੇਰ ਨੇ ਉਨ੍ਹਾਂ ਨੂੰ ਇਸਤੇਮਾਲ ਕੀਤਾ ਕਿ ਉਹ ਹਜਾਰਾਂ ਨੂੰ ਪ੍ਰ੍ਮੇਸ਼ਰ ਦੇ ਰਾਜ ਵਿਚ ਲਿਆ ਸਕਣ। ਸ਼੍ਰੀਮਾਨ ਵਿਤਫਿਲ੍ਡ ਨੂੰ ਖਾਸ ਕਰਕੇ ਪ੍ਰ੍ਮੇਸ਼ਰ ਨੇ ਅਮਰੀਕਾ ਦੇ ਇਤਹਾਸ ਵਿਚ ਬੇਦਾਰੀ ਦੀ ਅੱਗ ਨੂੰ ਸ਼ੁਰੂ ਕਰਨ ਲਈ ਇਸਤੇਮਾਲ ਕੀਤਾ।
ਆਰਨੋਲਡ ਦੇਲਿਮੋਰ ਜੋ ਕਿ ਸ਼੍ਰੀਮਾਨ ਵਿਤਫਿਲ੍ਡ ਦੀ ਜੀਵਨੀ ਨੂੰ ਲਿਖਣ ਵਾਲੇ ਸਨ, ਉਨ੍ਹਾਂ ਨੇ ਸ਼੍ਰੀਮਾਨ ਵਿਤਫਿਲ੍ਡ ਦੇ ਜੀਵਨ ਦੀਆਂ ਘਟਨਾਵਾਂ ਦੇ ਬਾਰੇ ਲਿਖਿਆ ਸ਼੍ਰੀਮਾਨ ਵਿਤਫਿਲ੍ਡ ਨੇ ਕਿਹਾ, “ ਸਵੇਰੇ ਸਵੇਰੇ, ਦੁਪਿਹਰ ਦੇ ਵੇਲੇ ਸ਼ਾਮ ਦੇ ਵੇਲੇ, ਅਤੇ ਰਾਤ ਦੇ ਵੇਲੇ, ਨਹੀ, ਹਰ ਵੇਲੇ ਮੇਰਾ ਯਿਸ਼ੂ ਆ ਕੇ ਮੇਰੇ ਦਿਲ ਨੂੰ ਤਾਜਾ ਕਰਦਾ ਰਿਹਾ ਕਿਤੇ ਗੋਦਾਮ ਦੇ ਲਾਗੇ ਦੇ ਦਰਖਤ ਬੋਲ ਸਕਦੇ ਹੋਣ ਤਾਂ ਉਹ ਉਸ ਸੰਗਤੀ ਦੇ ਬਾਰੇ ਦਸਣ ਅਤੇ ਕਿ ਕਿਵੇਂ ਮੈਂ ਅਤੇ ਕੁਝ ਹੋਰ ਲੋਕ ਉਸਦੀ ਹਜੂਰੀ ਦਾ ਅਨੰਦ ਉਠਾਉਂਦੇ ਸੀ….. ਮੈਂ ਉਸ ਪ੍ਰ੍ਮੇਸ਼ਰ ਦੀ ਮਹਾਂ ਹਜੂਰੀ ਦੇ ਨਾਲ ਇਨ੍ਹਾਂ ਭਰ ਜਾਂਦਾ ਸੀ ਕਿ ਮੈਂ ਉਥੇ ਜਮੀਨ ਤੇ ਉਸ ਦੇ ਸਾਹਮਣੇ ਡਿੱਗ ਜਾਂਦਾ ਅਤੇ ਆਪਣੇ ਆਪ ਨੂੰ ਖਾਲੀ ਕਰ ਕੇ ਉਸਦੇ ਹਥਾਂ ਵਿਚ ਦੇ ਦਿੰਦਾ”
ਅਤੇ ਇਹੋ ਜਿਹੀ ਪ੍ਰਾਥਨਾ ਦਾ ਨਤੀਜਾ ਕੀ ਹੁੰਦਾ? ਵਿਤਫਿਲ੍ਡ ਦਸਦਾ ਹੈ ਕਿ ਕਿਵੇਂ ਪ੍ਰ੍ਮੇਸ਼ਰ ਲੋਕਾਂ ਦੇ ਦਿਲਾਂ ਨੂੰ ਫੜ ਲੈਂਦਾ “ ਮੈਂ ਹਫਤੇ ਵਿਚ ਕੋਈ ੫ ਵਾਰ ਪ੍ਰਚਾਰ ਕਰਦਾ” ਉਹ ਦਸਦਾ ਹੈ, “ਪਰ ਸੰਗਤ ਵਧਦੀ ਗਈ, ਸੰਭਵ ਹੋਵੇ ਤਾਂ ਹੋਰ ਵੀ ਵੱਧ ਹੁੰਦੀ ਗਈ ਇਹ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਗਲ ਸੀ ਕਿਵੇਂ ਲੋਕ ਚਰਚ ਦੇ ਬਾਹਰ ਦਰਵਾਜਿਆਂ ਨਾਲ ਖੜੇ ਹੋ ਕੇ ਸੁਣਦੇ ਅਤੇ ਕਈ ਚਰਚ ਦੀਆਂ ਪੌੜੀਆਂ ਤੇ ਜਮਾਂ ਹੋ ਜਾਂਦੇ ਅਤੇ ਅਤੇ ਕਿਵੇਂ ਲੋਕਾਂ ਦੇ ਏਡੇ ਵੱਡੇ ਇਕਠ ਦੀ ਵਜ੍ਹਾਂ ਨਾਲ ਅਤੇ ਉਨ੍ਹਾਂ ਦੇ ਸਾਹ ਦੀ ਵਜ੍ਹਾਂ ਦੇ ਨਾਲ ਚਰਚ ਦੀਆਂ ਦੀਵਾਰਾਂ ਦੇ ਵਿਚੋਂ ਪਾਣੀ ਦੀਆਂ ਬੂੰਦਾਂ ਟਪਕਦੀਆਂ ਕਈ ਵਾਰ ਜਿੰਨ੍ਹੇ ਲੋਕ ਅੰਦਰ ਬੈਠੇ ਹੁੰਦੇ ਇਨ੍ਹੇ ਹੀ ਵਾਪਸ ਮੁੜ ਜਾਂਦੇ ਕਿਉਂਕਿ ਉਥੇ ਬੈਠਣ ਲਈ ਕੋਈ ਜਗ੍ਹਾ ਨਹੀ ਹੁੰਦੀ ਸੀ
੧੭੦੦ ਈਸਵੀ ਦੀ ਬੇਦਾਰੀ ਭੇਟ ਇਹ ਸੀ ਕਿ ਪ੍ਰ੍ਮੇਸ਼ਰ ਨੇ ਕੁਝ ਪ੍ਰਾਥਨਾ ਕਰਨ ਵਾਲੇ ਲੋਕਾਂ ਨੂੰ ਖੋਜ ਲਿਆ ਸੀਪਰ ਪ੍ਰ੍ਮੇਸ਼ਰ ਬਦਲਿਆ ਨਹੀ ਹੈ ਜੋ ਉਸਨੇ ਉਸ ਵੇਲੇ ਕੀਤਾ ਉਹ ਉਸ ਤੋਂ ਵੀ ਵਧ ਕੇ ਹੁਣ ਕਰਨ ਲਈ ਤਿਆਰ ਹੈ ਪਰ ਸਵਾਲ ਇਹ ਹੈ ਕਿ ਕੀ ਅਸੀਂ ਬਦਲ ਗਏ ਹਾਂ? ਅਸੀਂ ਇਹੋ ਜਿਹੇ ਸਮੇਂ ਵਿਚ ਰਹਿੰਦੇ ਹਾਂ ਕਿ ਜਿਥੇ ਅਸੀਂ ਕਹਿੰਦੇ ਹਾਂ ਕਿ ਅਸੀਂ ਮਨੁਖੀ ਦਿਮਾਗ ਅਤੇ ਸਾਧਨਾਂ ਨਾਲ ਸੰਸਾਰ ਤੱਕ ਪਹੁੰਚ ਸਕਦੇ ਹਾਂ ਪਰ ਮੈਂ ਇਹ ਪਾਇਆ ਹੈ ਕਿ ਸੰਸਾਰ ਦੀਆਂ ਮਹਾਣ ਕਲੀਸੀਆਵਾਂ ਉਹ ਹਨ ਜੋ ਪ੍ਰਾਥਨਾ ਕਰਨ ਵਾਲੀਆਂ ਹਨ
ਕਈ ਸਾਲ ਪਹਿਲਾਂ ਮੈਂ ਕੈਰੋ, ਮਿਸਰ ਵਿਚ ਇੱਕ ਬਹੁਤ ਵੱਡੇ ਪ੍ਰੇਸਬਟੇਰਿਅਨ ਚਰਚ ਵਿਚ ਸੀ ਚਰਚ ਬਹੁਤ ਹੀ ਜਬਰਦਸਤ ਤਰੀਕੇ ਨਾਲ ਵਧਿਆ ਸੀ ਹਰ ਹਫਤੇ ਲਗਭਗ ੭੦੦੦ ਲੋਕ ਹਫਤੇ
ਦੌਰਾਨ ਹੋਣ ਵਾਲੀਆਂ ਸਭਾਵਾਂ ਵਿਚ ਆਉਂਦੇ ਹਨ ਹਫਤੇ ਦੇ ਦਿਨਾਂ ਵਿਚ ਬਹੁਤ ਸਾਰੀਆਂ ਸਭਾਵਾਂ ਹੁੰਦੀਆਂ ਹਨਮੈਂ ਚਰਚ ਦੇ ਮੁਖ ਪਾਸਟਰ ਨੂੰ ਪੁਛਿਆ ਕਿ ਇੰਨੀ ਤੇਜੀ ਨਾਲ ਵਧਣ ਪਿਛੇ ਕੀ  ਕਾਰਨ ਹੈਜੋ ਸਭ ਤੋਂ ਵੱਡਾ ਕਰਨ ਉਸਨੇ ਮੈਨੂੰ ਦਸਿਆ ਉਹ ਇਹ ਸੀ ਕਿ ਚਰਚ ਦਾ  ਪਹਿਲਾ ਪਾਸਟਰ ਬਹੁਤ ਹੀ ਜਿਆਦਾ ਪ੍ਰਾਥਨਾ ਕਰਨ ਵਾਲਾ ਵਿਅਕਤੀ ਸੀ
ਇਹ ਸਿਰਫ ਮਿਸਰ ਵਿਚ ਹੀ ਸਚ ਨਹੀ ਹੈ ਬਲਕਿ ਇਹ ਭਾਰਤ ਵਿਚ ਵੀ ਸਚ ਹੈ ਹੈਦਰਾਬਾਦ ਬੈਪਟਿਸਟ ਚਰਚ ਜੋ ਕਿ ਭਾਰਤ ਵਿਚ ਹੈ ਉਸ ਦੇ ੨੦,੦੦੦ ਮੈਂਬਰ ਹਨ ਇਹ ਇੱਕ ਮੁਸਲਮਾਨਾਂ ਦੇ ਸ਼ਹਿਰ ਦੇ ਵਿਚ ਹੈ ਪਰ ਜਿਸ ਪਾਸਟਰ ਨੇ ਇਸ ਚਰਚ ਨੂੰ ਸ਼ੁਰੂ ਕੀਤਾ ਸੀ ਉਸਨੇ ਇਸ ਨੂੰ ਪ੍ਰਾਥਨਾ ਦੀ ਨੀਂਹ ਦੇ ਉਪਰ ਸ਼ੁਰੂ ਕੀਤਾ ਸੀ ਜਦ ਤੁਸੀਂ ਚਰਚ ਵਿਚ ਪ੍ਰਵੇਸ਼ ਕਰਦੇ ਹੋ ਤਾਂ ਉਥੇ ਇੱਕ ਪ੍ਰੇਯਰ ਟਾਵਰ ਹੈ ਪ੍ਰ੍ਮੇਸ਼ਰ ਦੇ ਲੋਕ ਰਾਤ ਦਿਨ ਉਥੇ ਪ੍ਰ੍ਮੇਸ਼ਰ ਦਾ ਚਿਹਰਾ ਖੋਜਦੇ ਹੋਏ ਉਥੇ ਪਾਏ ਜਾ ਸਕਦੇ ਹਨ
ਪ੍ਰ੍ਮੇਸ਼ਰ ਹਾਲੇ ਵੀ ਆਪਣੇ ਸਿੰਘਾਸਣ ਤੇ ਬਿਰਾਜਮਾਨ ਹੈ ਉਹ ਬਦਲਿਆ ਨਹੀ ਹੈ ਜਦ ਉਸਦੇ ਲੋਕ ਉਸ ਦੇ ਅੱਗੇ ਪ੍ਰਾਥਨਾ ਕਰਦੇ ਹਨ ਅਤੇ ਉਸਦੇ ਚਿਹਰੇ ਨੂੰ ਖੋਜਦੇ ਹਨ ਤਾਂ ਉਹ ਆਪਣੇ ਲੋਕਾਂ ਨੂੰ ਬੇਦਾਰ ਕਰਦਾ ਹੈ ਇਹ ਇਤਹਾਸਿਕ ਸਚਾਈ ਹੈ ਅਤੇ ਇਹ ਅੱਜ ਵੀ ਸਚ ਹੈ ਬਾਈਬਲ ਦਸਦੀ ਹੈ, “ਜੇਕਰ ਮੇਰੇ ਲੋਕ ਜੋ ਮੇਰੇ ਨਾਮ ਤੋਂ ਸੱਦੇ ਜਾਂਦੇ ਹਨ, ਦੀਨ ਹੋ ਕੇ ਪ੍ਰਾਥਨਾ ਕਰਨ ਅਤੇ ਮੇਰੇ ਚਿਹਰੇ ਦੇ ਖੋਜੀ ਹੋਣ ਅਤੇ ਆਪਣੇ ਬੁਰੇ ਰਾਹਾਂ ਤੋਂ ਮੁੜਨ ਤਾਂ ਸਵਰਗ ਤੋਂ ਉਨ੍ਹਾਂ ਦੀ ਆਵਾਜ ਨੂੰ ਸੁਣ ਕੇ ਉਨ੍ਹਾਂ ਨੂੰ ਮਾਫ਼ ਕਰਾਂਗਾ ਅਤੇ ਉਨ੍ਹਾਂ ਦੇ ਪਾਪ ਮਾਫ਼ ਕਰਾਂਗਾ ਅਤੇ ਉਨ੍ਹਾਂ ਦੀ ਜਮੀਨ ਨੂੰ ਚੰਗਾ ਕਰਾਂਗਾ” (੨ ਇਤਹਾਸ ੭:੧੪) ਪ੍ਰ੍ਮੇਸ਼ਰ ਨਹੀ ਬਦਲਿਆ ਹੈ ਉਹ ਅੱਜ ਵੀ ਆਪਣੇ ਲੋਕਾਂ ਨੂੰ ਉਸ ਤਰੀਕੇ ਨਾਲ ਬੇਦਾਰ ਕਰਨ ਲਈ ਤਿਆਰ ਹੈ ਜਿਵੇਂ ਉਸਨੇ ਇਤਿਹਾਸ ਦੇ ਵਿਚ ਕੀਤਾ ਪਰ ਇੱਕ ਹੀ ਸ਼ਰਤ ਹੈ ਸਾਨੂੰ ਪ੍ਰਾਥਨਾ ਕਰਨੀ ਪਵੇਗੀ

2 ਇਤਹਾਸ 7: 11-16

11 ਸੁਲੇਮਾਨ ਨੇ ਯਹੋਵਾਹ ਦਾ ਮੰਦਰ ਅਤੇ ਪਾਤਸ਼ਾਹ ਦਾ ਮਹਿਲ ਸੰਪੂਰਨ ਕੀਤਾ ਅਤੇ ਉਸ ਨੇ ਮਹਿਲ ਅਤੇ ਮੰਦਰ ਜਿਵੇਂ ਬਨਵਾਉਣ ਦਾ ਸੋਚਿਆ ਸੀ ਉਸ ਵਿੱਚ ਉਹ ਸਫ਼ਲ ਹੋਇਆ 12 ਤਾਂ ਰਾਤ ਨੂੰ ਯਹੋਵਾਹ ਨੇ ਉਸ ਨੂੰ ਦਰਸ਼ਨ ਦਿੱਤੇ ਅਤੇ ਉਸ ਨੂੰ ਆਖਿਆ, “ਸੁਲੇਮਾਨ! ਮੈਂ ਤੇਰੀ ਪ੍ਰਾਰਥਨਾ ਸੁਣ ਲਈ ਹੈ, ਤੇ ਮੈਂ ਇਸ ਜਗ੍ਹਾ ਨੂੰ ਆਪਣੇ ਲਈ, ਬਲੀ ਵਾਸਤੇ ਘਰ ਵਾਂਗ ਚੁਣ ਲਿਆ ਹੈ। 13 ਜੇ ਮੈਂ ਕਦੇ ਅਕਾਸ਼ ਨੂੰ ਬੰਦ ਕਰ ਦੇਵਾਂ ਕਿ ਬਾਰਸ਼ ਨਾ ਹੋਵੇ ਜਾਂ ਮੈਂ ਟਿੱਡੀ ਦਲ ਨੂੰ ਆਖਾਂ ਕਿ ਧਰਤੀ ਦੀ ਫ਼ਸਲ ਨਸ਼ਟ ਕਰ ਦੇਵੋ ਜਾਂ ਲੋਕਾਂ ਵਿੱਚ ਮਹਾਂਮਾਰੀ ਫ਼ੈਲਾਵਾਂ। 14 ਜੇਕਰ ਮੇਰੇ ਲੋਕ ਜੋ ਮੇਰੇ ਨਾਮ ਦੁਆਰਾ ਸਦਵਾਉਂਦੇ ਹਨ, ਨਿਮਰ ਬਣ ਜਾਣ ਅਤੇ ਪ੍ਰਾਰਥਨਾ ਕਰਨ ਅਤੇ ਮੇਰਾ ਇੰਤਜਾਰ ਕਰਨ ਅਤੇ ਆਪਣੀਆਂ ਮੰਦੀਆਂ ਕਰਨੀਆਂ ਤੋਂ ਹਟ ਜਾਣ, ਤਾਂ ਮੈਂ ਅਕਾਸ਼ ਵਿੱਚ ਉਨ੍ਹਾਂ ਨੂੰ ਸੁਣਾਂਗਾ ਅਤੇ ਮੈਂ ਉਨ੍ਹਾਂ ਦੇ ਪਾਪ ਮੁਆਫ਼ ਕਰ ਦਿਆਂਗਾ ਅਤੇ ਉਨ੍ਹਾਂ ਦੀ ਧਰਤੀ ਨੂੰ ਚੰਗਾ ਕਰ ਦਿਆਂਗਾ। 15 ਤੇ ਹੁਣ ਜਿਹੜੀ ਪ੍ਰਾਰਥਨਾ ਇਸ ਥਾਂ ਤੇ ਕੀਤੀ ਜਾਵੇਗੀ ਉਸ ਲਈ ਮੇਰੀਆਂ ਅੱਖਾਂ ਖੁਲ੍ਹੀਆਂ ਰਹਿਣਗੀਆਂ ਅਤੇ ਕੰਨ ਉਸ ਵੱਲ ਲੱਗੇ ਰਹਿਣਗੇ। 16 ਕਿਉਂ ਕਿ ਹੁਣ ਮੈਂ ਇਸ ਮੰਦਰ ਨੂੰ ਚੁਣਿਆਂ ਹੈ ਤੇ ਪਵਿੱਤਰ ਕੀਤਾ ਹੈ ਤਾਂ ਜੋ ਮੇਰਾ ਨਾਮ ਹੇਮਸ਼ਾ ਲਈ ਇੱਥੇ ਰਹੇਗਾ। ਹਾਂ, ਮੇਰਾ ਦਿਲ ਅਤੇ ਅੱਖਾਂ ਹਮੇਸ਼ਾ ਇਸ ਮੰਦਰ ਵੱਲ ਲੱਗੇ ਰਹਿਣਗੇ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ