Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਜੇਤੂ ਮਸੀਹੀ ਜੀਵਨ ਅਤੇ ਪ੍ਰਾਥਨਾ ਵਾਲੇ ਮਸੀਹੀ ਜੀਵਨ ਵਿਚ ਨਾ ਨਕਾਰਿਆ ਜਾਣ ਵਾਲਾ ਸਬੰਧ ਹੈ। ਜੇਕਰ ਕੋਈ ਕਲੀਸਿਯਾ ਦੇ ਇਤਹਾਸ ਦਾ ਸਫ਼ਰ ਕਰ ਕੇ ਵੇਖੇ ਤਾਂ ਓਹ ਇਸ ਗੱਲ ਨੂੰ ਪਾਵੇਗਾ ਕਿ ਵਿਸ਼ਵਾਸ ਦੇ ਮਹਾਨ ਦਾਸ ਅਤੇ ਦਾਸੀਆਂ ਪ੍ਰਾਥਨਾ ਕਰਨ ਵਾਲੇ ਲੋਕ ਸਨ। ਜੇਕੇਰ ਅਸੀਂ ਨਵੇ ਨੇਮ ਦੀ ਕਲੀਸਿਯਾ ਦੇ ਵਲ ਵੇਖੀਏ ਤਾਂ ਅਸੀਂ ਇਹ ਪਾਵਾਂਗੇ ਕਿ ਥੋੜੇ ਜਿਹੇ ਮਛੇਰਿਆ ਨੇ, ਚੁੰਗੀ ਲੈਣ ਵਾਲਿਆ ਨੇ, ਸ਼ਕ ਕਰਨ ਵਾਲਿਆ ਨੇ ਅਤੇ ਆਮ ਯਹੂਦੀ ਮਸੀਹ ਦੇ ਲੋਕਾਂ ਨੇ  ਰੋਮੀ ਸਾਮਰਾਜ ਨੂੰ ਉਪਰ ਥਲੇ ਕਰ ਕੇ ਰਖ ਦਿੱਤਾ। ਓਹਨਾ ਨੇ ਸੰਸਾਰ ਨੂ ਹਰਾ ਦਿੱਤਾ ਕਿਓਂਕਿ ਓਹ ਪਰ੍ਮੇਸ਼ੇਰ ਦੀ ਹਜੂਰੀ ਵਿਚ ਬਰ੍ਹੇ ਅਨੰਦ ਨਾਲ ਖਲੋਤੇ ਰਹੇ। ਓਹ ਪ੍ਰਾਥਨਾ ਕਰਨ ਵਾਲੇ ਲੋਕ ਸਨ। ਇਹ ਰਸੂਲਾ ਦੇ ਕਰਤਵ ਦੀ ਪੁਸਤਕ ਦੀ ਕਲੀਸਿਯਾ ਦੇ ਮਹਾਂ ਗੁਣਾ ਵਿਚੋਂ ਇਕ ਸੀ।
ਪਰ ਇਹ ਇਤਹਾਸਿਕ ਕਲੀਸਿਯਾ ਹੀ ਨਹੀ ਅਤੇ ਪਹਲੀ ਸਦੀ ਦੇ ਵਿਸ਼ਵਾਸੀ ਹੀ ਨਹੀ ਜਿਨ੍ਹਾ ਨੇ ਪ੍ਰਾਥਨਾ ਦੁਆਰਾ ਜਿਤ ਪ੍ਰਾਪਤ ਕੀਤੀ। ਇਥੋਂ ਤਕ ਕਿ ਪੁਰਾਨੇ ਇਬ੍ਰਾਨੀ ਪੂਰਵਜ ਵੀ ਪ੍ਰਾਥਨਾ ਦੀ ਵਜਾਹ ਨਾਲ ਉਚੇ ਕੀਤੇ ਗਏ ਜਾਂ ਨੀਵੇਂ ਚਲੇ ਗਏ। ਇਕ ਚਮਕਦੀ ਹੋਈ ਉਦਹਾਰਣ ਹੈ ਉਜਿਆਹ ਰਾਜਾ ਦੀ। ਓਹ ੧੬ ਸਾਲ ਦਾ ਸੀ, ਜਦ ਓਹ ਰਾਜਾ ਬਣ ਗਿਆ। ( ੨ ਇਤਹਾਸ੨੬:੧) ਇੱਕ ਜਵਾਨ ਲੜਕਾ ਕਿਵੇਂ ਇਕ ਰਾਜ ਦੀਆ ਜਿਮੇਵਾਰੀਆਂ ਨੂੰ ਸਮਝ ਸਕਦਾ ਹੈ। ਉਹ ਤਾਂ ਨੀਵੇਂ ਸਤਰ ਦਾ ਆਗੂ ਬਨੇਗਾ। ਅਰਥ ਵਿਵਸਥਾ ਵਾਸਤੇ ਉਤਰਦਾਈ ਹੋਣਾ, ਜਤਾ ਜਾਤ ਵਾਸਤੇ, ਘਰਾਂ ਵਾਸਤੇ, ਅਤੇ ਆਮ ਤੋਰ ਤੇ ਵੇਖੀਏ ਤਾਂ ਉਸ ਨੂੰ ਪੂਰੇ ਯਹੂਦਾ ਦਾ ਧਿਆਨ ਰਖਣਾ ਪਵੇਗਾ। ਇਹ ਇਕ ਜਾਵਾਂ ਆਦਮੀ ਵਾਸਤੇ ਇਕ ਅਸੰਭਵ ਕੰਮ ਲੱਗ ਰਿਹਾ ਸੀ।
ਫਿਰ ਵੀ ਉਜਿਆਹ ਸਿਆਣਾ ਸੀ। ਉਸਨੇ ਸਚਾਈ ਨੂੰ ਸਮਝ ਲਿਆ ਜੋ ਕਿ  ਉਸ ਨੂੰ ਕਾਮਯਾਬ ਆਗੂ ਬਣਾਉਣ ਵਾਸਤੇ ਕਾਫੀ ਸੀ। ਉਹ ਜਾਵਾਨ ਦੇ ਤੌਰ ਬਹੁਤ ਕੁਝ ਨਹੀ ਜਾਂਦਾ ਸੀ। ਪਰ ਓਹ ਉਸ ਨੂੰ ਜਾਂਦਾ ਸੀ ਜੋ ਸਭ ਦਾ ਗਿਆਨ ਦਾ ਸ੍ਰੋਤ ਹੈ। ਇਸ ਲਈ ਉਸ ਨੇ ਆਪਣੇ ਆਪ ਨੂੰ ਪਰ੍ਮੇਸ਼ੇਰ ਦੀ ਕਿਰਪਾ ਅਤੇ ਦਯਾ ਦੇ ਸਾਹਮਣੇ ਰਖ ਦਿੱਤਾ। ਬਾਈਬਲ ਦਸਦੀ ਹੈ, “ ਉਸਨੇ ਜਾਕ੍ਰ੍ਯਾਹ ਦੇ ਦਿਨਾ ਵਿਚ ਪਰ੍ਮੇਸ਼ੇਰ ਨੂੰ ਭਾਲਿਆ, ਜਿਸ ਨੇ ਉਸ ਨੂੰ ਪਰ੍ਮੇਸ਼ੇਰ ਦੇ ਡਰ ਬਾਰੇ ਦਸਿਆ। ਜਦ ਤੱਕ ਉਹ ਪਰ੍ਮੇਸ਼ੇਰ ਨੂੰ  ਭਾਲਦਾ ਰਿਹਾ ਅਤੇ ਪਰ੍ਮੇਸ਼ੇਰ ਨੇ ਉਸ ਨੂੰ ਕਾਮਯਾਬੀ ਦਿੱਤੀ।” (੨ ਇਤਹਾਸ ੨੬:੫) ਉਸਦੀ ਜਿੱਤ ਉਸਦੀ ਦੀਨਤਾ ਵਿਚ ਸੀ। ਉਹ ਜਾਣਦਾ ਸੀ ਕਿ ਉਸ ਨੂੰ ਨਹੀ ਪਤਾ ਕਿ ਉਹ ਯਹੂਦਾ ਦੀ ਅਗੁਵਾਈ ਕਿਵੇਂ ਕਰ ਸਕਦਾ ਹੈ, ਪਰ ਉਹ ਜਾਣਦਾ ਸੀ ਕਿ ਪਰ੍ਮੇਸ਼ੇਰ ਨਾਲ ਕੁਝ ਵੀ ਅਸੰਭਵ ਨਹੀ ਹੈ।
ਫਿਰ ਵੀ ਕੁਝ ਹੋਇਆ ਜਦ  ਉਜਿਯਾਹ ਨੇ ਜਿੱਤ ਨੂੰ ਪ੍ਰਾਪਤ ਕੀਤਾ, ਇਹ ਇੱਕ ਖਤਰਨਾਕ ਅਤੇ ਮਾਰਨ ਵਾਲਾ ਖਤਰਾ ਸੀ। ਬਾਈਬਲ ਦਸਦੀ ਹੈ ਕਿ ਉਜਿਯਾਹ ਦੀ ਜਿੰਦਗੀ ਵਿਚ ਹਾਰ ਉਸ ਵੇਲੇ ਆਯੀ ਜਿਸ ਤੋਂ ਉਹ ਡਿੱਗ ਪਿਆ … “ਫਿਰ ਜਦ ਉਜਿਯਾਹ ਤਾਕਤਵਰ ਹੋ ਗਿਆ, ਉਸਦਾ ਘਮੰਡ ਉਸਨੂੰ ਡੇਗਣ ਲਈ ਜਿਮੇਵਾਰ ਸੀ…” ਜਦ ਉਜਿਯਾਹ ਜਾਵਾਂ ਸੀ ਅਤੇ ਕੁਝ ਵੀ ਨਹੀ ਜਾਂਦਾ ਸੀ, ਉਹ ਪੂਰੀ ਤਰ੍ਹਾਂ ਪਰ੍ਮੇਸ਼ੇਰ ਤੇ ਭਰੋਸਾ ਕਰਦਾ ਸੀ। ਪਰ ਜਦ ਉਹ ਤਾਕਤਵਰ ਹੋ ਗਿਆ ਤਾਂ ਉਸ ਨੂੰ ਪ੍ਰਾਥਨਾ ਦੀ ਹੁਣ ਕੋਈ ਜਰੂਰਤ ਮਹਿਸੂਸ ਨਹੀ ਹੋਈ। ਉਸ ਨੀ ਸੋਚਿਆ ਕਿ ਹੁਣ ਉਸ ਨੂੰ ਪਤਾ ਹੈ ਕਿ ਹੁਣ ਕਿਵੇਂ ਰਾਜ ਚਲਾਉਨਾ ਹੈ, ਅਤੇ ਇਹੀ ਘਮੰਡ ਉਸ ਨੂੰ ਉਸਦੀ ਹਾਰ ਵੱਲ ਲੈ ਕੀ ਗਿਆ।
ਉਜਿਯਾਹ ਦਾ ਤਜਰਬਾ ਕੋਈ ਹੈਰਾਨ ਕਰਨ ਵਾਲਾ ਨਹੀ ਹੈ। ਮੈਂ ਵੇਖਿਆ ਹੈ ਕਿ ਮੇਰੇ ਜੀਵਨ ਦੇ ਸਭ ਤੋਂ ਖਤਰਨਾਕ ਪਲ ਮੇਰੀਆਂ ਜਿੱਤਾ ਤੋਂ ਬਾਅਦ ਆਏ ਹਨ। ਮੈਂ ਜਦ ਇਹ ਸੋਚਿਆ “ਹੁਣ ਸਭ ਮੇਰੇ ਕੰਟ੍ਰੋਲ ਵਿਚ ਹੈ” ਸਚਾਈ ਇਹ ਹੈ ਕਿ ਮੇਰੇ ਕੰਟ੍ਰੋਲ ਇਹ ਨਹੀ ਹੈ ਬਲਕਿ ਇਹ ਪਰ੍ਮੇਸ਼ੇਰ ਦੇ ਕੰਟ੍ਰੋਲ ਵਿਚ ਹੈ। ਅਤੇ ਮੈਨੂੰ ਲਗਾਤਾਰ ਉਸਦਾ ਚਿਹਰਾ ਭਾਲਣਾ ਚਾਹੀਦਾ ਹੈ ਅਤੇ ਉਸਦੀ ਅਗੁਵਾਈ ਚਾਹੀਦੀ ਹੈ, ਉਹਨਾ ਸਭ ਵਸਤਾਂ ਲੈ ਜਿਨ੍ਹਾ ਨੂੰ ਮੈਂ ਕਰਨਾ ਚਾਹੁੰਦਾ ਹਾਂ।ਪ੍ਰਾਥਨਾ ਦੀਨ ਦਿਲ ਦਾ ਬਾਹਰੀ ਪ੍ਰਗਟਾਵਾ ਹੈ। ਪ੍ਰਾਥਨਾ ਕਹਿੰਦੀ ਹੈ, “ਹੇ ਪਰ੍ਮੇਸ਼ੇਰ ਮੈਨੂੰ ਤੇਰੀ ਲੋੜ ਹੈ, ਤੇਰੇ ਬੈਗੈਰ ਮੈਂ ਕੁਝ ਵੀ ਨਹੀ ਕਰ ਸਕਦਾ ਹਾਂ” ਪਰ ਇੱਕ ਪ੍ਰਾਥਨਾ ਰਹਿਤ ਜਿੰਦਗੀ ਕਹਿੰਦੀ ਹੈ, ਮੈਂ ਆਪਣੀ ਤਾਕਤ ਨਾਲ ਇਹ ਕਰ ਸਕਦਾ ਹਾਂ, ਮੈਂ ਜਾਂਦਾ ਹਾਂ ਕਿ ਮੈਂ ਇਹ ਕਿਵੇਂ ਕਰਨਾ ਹੈ, ਮੈਂ ਪਹਿਲਾਂ ਵੀ ਬਹੁਤ ਵਾਰ ਕਾਮਯਾਬ ਹੋਇਆ ਹਾਂ ਅਤੇ ਮੈਂ ਇਹ ਕਰ ਸਕਦਾ ਹਾਂ”
ਅਕਸਰ ਹੀ ਜਦ ਅਸੀਂ ਪ੍ਰਭੁ ਵਿਚ ਜਾਵਾਂ ਹੁੰਦੇ ਹਾਂ ਤਾਂ ਸਾਨੂੰ ਪਰ੍ਮੇਸ਼ੇਰ ਦੀ ਬਹੁਤ ਲੋੜ ਮਹਿਸੂਸ ਹੁੰਦੀ ਹੈ। ਅਸੀਂ ਉਸ ਤੇ ਨਿਰਭਰ ਹੁੰਦੇ ਹਾਂ ਅਤੇ ਉਹ ਸਾਨੂੰ ਜਿੱਤ ਦਿੰਦਾ ਹੈ। ਅਸੀਂ ਪ੍ਰਾਥਨਾ ਵਿਚ ਪਰ੍ਮੇਸ਼ੇਰ ਨੂੰ ਭਾਲਦੇ ਹਾਂ, ਸਾਡਾ ਦਿਲ ਪਰ੍ਮੇਸ਼ੇਰ ਨੂੰ ਇਵੇਂ ਭਾਲਦਾ ਹੈ ਜਿਵੇਂ ਹਿਰਨੀ ਜਲ ਨੂੰ ਭਾਲਦੀ ਹੈ। ਅਸੀ ਜਿੱਤ ਵਿਚ ਚਲਣ ਲਈ ਭੁੱਖੇ ਅਤੇ ਪਿਆਸੇ ਹੁੰਦੇ ਹਾਂ। ਪਰ ਜਿੱਤ ਦੇ ਕੁਝ ਸਮੇਂ ਤੋਂ ਬਾਅਦ ਅਸੀਂ ਸੋਚਣ ਲੱਗ ਜਾਂਦੇ ਹਾਂ ਕਿ ਅਸੀਂ ਮਸੀਹੀ ਜੀਵਨ ਨੂੰ ਤਾਕਤ ਨਾਲ ਜੀ ਸਕਦੇ ਹਾਂ। ਜਦੋਂ ਇਹੋ ਜਿਹਾ ਸੁਭਾਅ ਸਾਡੇ ਵਿਚ ਆ ਜਾਂਦਾ ਹੈ ਤਾਂ ਅਸੀਂ ਯਕੀਨੀ ਤੋਰ ਤੇ ਡਿਗਣ ਵੱਲ ਵਧਣਾ ਸ਼ੁਰੂ ਕਰ ਦਿੰਦੇ ਹਾਂ। ਜਿਵੇਂ ਉਜਿਯਾਹ ਡਿਗਿਆ ਇਵੇਂ ਅਸੀ ਵੀ ਯਕੀਨੀ ਤੋਰ ਤੇ ਡਿਗ ਜਾਵਾਂਗੇ।
ਇਸੇ ਲਈ ਪ੍ਰਾਥਨਾ ਸਾਡੇ ਲਈ ਬਹੁਤ ਹੀ ਜਰੂਰੀ ਹੈ। ਇਹ ਕੋਈ ਧਾਰਮਿਕ ਰੀਤ ਨਹੀ ਹੈ, ਜਿਸ ਨੂੰ ਪ੍ਰਭੁ ਚਾਹੁੰਦਾ ਹੈ ਕਿ ਅਸੀਂ ਪੂਰਾ ਕਰੀਏ। ਇਹ ਇੱਕ ਦਿਲ ਹੈ ਜੋ ਕਿ ਪਰ੍ਮੇਸ਼ੇਰ ਨੂੰ ਪੁਕਾਰ ਰਿਹਾ ਹੈ, “ਮੈਨੂੰ ਤੇਰੀ ਲੋੜ ਹੈ” ਪ੍ਰਾਥਨਾ ਦਾ ਅਰਥ ਹੈ ਕਿ ਅਸੀਂ ਪਰ੍ਮੇਸ਼ੇਰ ਦੇ ਨਾਲ ਵਖਰਾ ਸਮਾਂ ਰਖਦੇ ਹਾਂ ਜਿਸ ਵਿਚ ਅਸੀ ਬ੍ਰਹਿਮੰਡ ਨੂੰ ਬਣਾਉਣ ਵਾਲੇ ਅਤੇ ਚਲਾਉਣ ਵਾਲੇ ਪਰ੍ਮੇਸ਼ੇਰ ਨਾਲ ਗੱਲਬਾਤ ਕਰਦੇ ਹਾਂ। ਇਹ ਇੱਕ ਦਿਲ ਦੀ ਚਾਹਤ ਹੈ ਜੋ ਕਿ ਛੁਟਕਾਰਾ ਦੇਣ ਵਾਲੇ ਦੇ ਨਜਦੀਕੀ ਗਿਆਨ ਤੋਂ ਬਾਹਰ ਕੋਈ ਜਿੱਤ ਨਹੀ ਹੈ। ਪਰ ਮੈਂ ਕਾਯਲ ਹਾਂ ਕਿ “ਜਦ ਤਕ ਅਸੀਂ ਪਰ੍ਮੇਸ਼ੇਰ ਨੂੰ ਖੋਜਦੇ ਰਹਾਂਗੇ ਤਾਂ ਉਹ ਸਾਨੂੰ ਜਿੱਤ ਦਿੰਦਾ ਰਹੇਗਾ” ਉਸ ਨੇ ਇਹ ਉਜਿਯਾਹ ਰਾਜੇ ਨਾਲ ਕੀਤਾ, ਉਸ ਨੇ ਨਵੇਂ ਨੇਮ ਦੀ ਕਲੀਸਿਯਾ ਨਾਲ ਕੀਤਾ, ਉਸ ਨੇ ਸਦੀਆਂ ਤੋਂ ਪਰ੍ਮੇਸ਼ੇਰ ਦੇ ਦਾਸ ਅਤੇ ਦਾਸੀਆਂ ਨਾਲ ਇਵੇਂ ਕੀਤਾ, ਅਤੇ ਉਹ ਸਾਡੇ ਨਾਲ ਵੀ ਕਰੇਗਾ। ਉਹ ਨਹੀ ਬਦਲਿਆ ਹੈ ਅਤੇ ਨਾ ਹੀ ਉਸਦੇ ਰਾਹ ਬਦਲੇ ਹਨ।

2 ਇਤਹਾਸ 26: 1-5

ਤਦ ਅਮਸਯਾਹ ਦੀ ਜਗ੍ਹਾ ਯਹੂਦਾਹ ਦੇ ਲੋਕਾਂ ਨੇ ਉਜ਼ੀਯਾਹ ਨੂੰ ਆਪਣਾ ਨਵਾਂ ਪਾਤਸ਼ਾਹ ਚੁਣਿਆ। ਉਜ਼ੀਯਾਹ ਅਮਸਯਾਹ ਦਾ ਪੁੱਤਰ ਸੀ ਅਤੇ ਜਦੋਂ ਇਹ ਸਭ ਵਾਪਰਿਆ ਉਹ ਸਿਰਫ਼ ਸੋਲ੍ਹਾਂ ਸਾਲਾਂ ਦਾ ਸੀ। 2 ਉਜ਼ੀਯਾਹ ਨੇ ਮੁੜ ਤੋਂ ਏਲੋਥ ਸ਼ਹਿਰ ਉਸਾਰਿਆ ਅਤੇ ਯਹੂਦਾਹ ਨੂੰ ਮੋੜ ਦਿੱਤਾ। ਇਹ ਉਸ ਨੇ ਅਮਸਯਾਹ ਦੇ ਦਫ਼ਨਾਏ ਜਾਣ ਤੋਂ ਬਾਅਦ ਕੀਤਾ।
3 ਉਜ਼ੀਯਾਹ ਜਦੋਂ ਪਾਤਸ਼ਾਹ ਬਣਿਆ ਉਹ ਸੋਲ੍ਹਾਂ ਵਰ੍ਹਿਆਂ ਦਾ ਸੀ। ਉਸ ਨੇ 52 ਵਰ੍ਹੇ ਯਰੂਸ਼ਲਮ ਵਿੱਚ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਯਕਾਲਯਾਹ ਸੀ, ਜੋ ਕਿ ਯਰੂਸ਼ਲਮ ਦੀ ਸੀ। 4 ਉਸ ਨੇ ਉਹੀ ਕੁਝ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ। ਜਿਵੇਂ ਕਿ ਉਸ ਦੇ ਪਿਤਾ ਅਮਸਯਾਹ ਨੇ ਕੀਤਾ ਸੀ। 5 ਉਸ ਨੇ ਜ਼ਕਰਯਾਹ ਦੇ ਦਿਨਾਂ ਵਿੱਚ ਪਰਮੇਸ਼ੁਰ ਦਾ ਰਾਹ ਫ਼ੜਿਆ ਅਤੇ ਜ਼ਕਰਯਾਹ ਨੇ ਉਜ਼ੀਯਾਹ ਨੂੰ ਪਰਮੇਸ਼ੁਰ ਦਾ ਹੁਕਮ ਮੰਨਣਾ ਤੇ ਇੱਜ਼ਤ ਕਰਨਾ ਸਿੱਖਾਇਆ। ਜਦ ਤੀਕ ਉਜ਼ੀਯਾਹ ਪਰਮੇਸ਼ੁਰ ਦਾ ਤਾਲਿਬ ਰਿਹਾ, ਪਰਮੇਸ਼ੁਰ ਨੇ ਉਸ ਨੂੰ ਖੂਬ ਸਫ਼ਲਤਾ ਦਿੱਤੀ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ