ਰੋਜਾਨਾਂ ਦਾ ਭਗਤੀ ਦਾ ਵੀਡੀਓ
ਮੈਂ ਸਾਰੇ ਸੰਸਾਰ ਦੇ ਵਿੱਚ ਘੁੰਮਿਆ ਹਾਂ, ਮੈਂ ਇਹ ਵੇਖਿਆ ਹੈ ਕਿ ਕਲੀਸਿਯਾ ਤੇਜੀ ਦੇ ਨਾਲ ਵੱਧ ਰਹਿਆ ਹਨ। ਅਸੀ ਹੋ ਸਕਦੇ ਹਾਂ ਕਿ ਕਲੀਸਿਯਾ ਦੇ ਇਤਹਾਸ ਦੇ ਵਿੱਚ ਮਸੀਹਤ ਦੇ ਵੱਧਣ ਦੇ ਸਭ ਤੋਂ ਉੱਤਮ ਸਮੇਂ ਦੇ ਵਿੱਚੋ ਹੋਈਏ। ਪਹਿਲੀ ਵਾਰੀ ਅਜਿਹੇ ਸਮੂਹ ਪ੍ਰਚਾਰ ਨੂੰ ਸੁਣ ਰਹੇ ਹਨ ਜਿੰਨ੍ਹਾਂ ਨੇ ਕਦੇ ਵੀ ਨਹੀ ਇਸਨੂੰ ਨਹੀ ਸੁਣਿਆ ਹੈ। ਅਜਿਹੇ ਦੇਸ਼ ਜਿਹਡ਼ੇ ਮਸੀਹਤ ਦੇ ਵਿਰੋਧ ਦੇ ਵਿੱਚ ਸਨ ਉਸਦੇ ਵਿੱਚ ਰਹਿਣ ਵਾਲੇ ਲੋਕ ਮਸੀਹ ਦੇ ਲਈ ਆਪਣੇ ਦਿਲ ਨੂੰ ਖੋਲ ਰਹੇ ਹਨ ਅਤੇ ਉਸਦੇ ਪਿੱਛੇ ਚਲ ਰਹੇ ਹਨ। ਕਈ ਇਤਹਾਸਕਾਰ ਵਿਸ਼ਵਾਸ ਕਰਦੇ ਹਨ ਕਿ ਅਸੀ ਕਲੀਸਿਯਾ ਦੇ ਇਤਹਾਸ ਵਿੱਚ ਕਲੀਸਿਯਾ ਦੇ ਅਖੀਰਲੇ ਅਧਿਆਏ ਨੂੰ ਵੇਖ ਰਹੇ ਹਾਂ – ਇਸ ਲਈ ਨਹੀ ਕਿਉਂਕਿ ਇਹ ਘੱਟਦੀ ਜਾ ਰਹੀ ਹੈ, ਸਗੋਂ ਇਸ ਲਈ ਕਿਉਂਕਿ ਬਾਈਬਲ ਦੀ ਭੱਵਿਖਵਾਣੀਆਂ ਪੂਰਿਆਂ ਹੋ ਰਹੀਆਂ ਹਨ। ਯਿਸੂ ਨੇ ਕਿਹਾ, “ਅਤੇ ਰਾਜ ਦੀ ਇਸ ਖੁਸ਼ਖਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸ਼ਾਖੀ ਹੋਵੇ ਤਦ ਅੰਤ ਆਵੇਗਾ” (ਮੱਤੀ 24:14)।
ਇਸਨੂੰ ਕੁੱਝ ਪਡ਼੍ਹਨ ਵਾਲੇ ਇੰਝ ਸੋਚਦੇ ਹੋਣਗੇ, “ਇਹ ਸਭ ਕੁੱਝ ਹੋ ਰਿਹਾ ਹੈ? ਇਹ ਤਾਂ ਨਿਸ਼ਚਿਤ ਹੀ ਮੇਰੀ ਕਲਿਸਿਯਾ, ਮੇਰੇ ਸਮਾਜ ਅਤੇ ਮੇਰੇ ਦੇਸ਼ ਦੇ ਵਿੱਚ ਹੋ ਰਿਹਾ ਹੈ। ”
ਇਸ ਸਵਾਲ ਦਾ ਉੱਤਰ ਬਡ਼ਾ ਹੀ ਸਧਾਰਨ ਹੈ। ਕਈ ਦੇਸ਼ਾਂ ਦੇ ਵਿੱਚ ਵਿੱਚ ਹੈਰਾਨ ਕਰ ਦੇਣ ਵਾਲਾ ਵਿਕਾਸ ਹੋ ਰਿਹਾ ਹੈ ਅਤੇ ਉਨ੍ਹਾਂ ਲੋਕਾਂ ਦੇ ਵਿੱਚ ਖਾਸ ਕਰਕੇ ਜਿੰਨ੍ਹਾਂ ਨੇ ਪ੍ਰਾਰਥਨਾ ਨੂੰ ਆਪਣੀ ਪ੍ਰਾਥਮਿਕਤਾ ਬਣਾਇਆ ਹੈ। ਜਦੋਂ ਕਲੀਸਿਯਾ ਪ੍ਰਾਰਥਨਾ ਕਰਦੀ ਹੈ, ਤਾਂ ਪਰਮੇਸ਼ੁਰ ਚਲਦਾ ਹੈ। ਇਹ ਤਾਂ ਬਡ਼ੀ ਸਧਾਰਨ ਜਿਹੀ ਗੱਲ ਹੈ। ਮਸੀਹ ਇਤਿਹਾਸ ਦੇ ਵਿੱਚ ਮਹਾਨ ਬੇਦਾਰੀਆਂ ਹਮੇਸ਼ਾ ਪ੍ਰਾਰਥਨਾ ਦੇ ਮਹਾਨ ਅੰਦੋਲਨਾਂ ਤੋਂ ਬਆਦ ਵਿੱਚ ਆਈਆਂ। ਪਰਮੇਸ਼ੁਰ ਦੇ ਰਾਜ ਦਾ ਤੇਜੀ ਦੇ ਨਾਲ ਵਿਸਥਾਰ ਹੋਣਾ ਹਮੇਸ਼ਾ ਹਲੀਮ, ਪਵਿੱਤ੍ਰ ਪ੍ਰਰਾਥਨਾ ਕਰਦੇ ਹੋਏ ਇਸਤਰੀ ਅਤੇ ਪੁਰਸ਼ਾਂ ਦੀ ਅਗਵਾਈ ਦੇ ਨਾਲ ਹੋਇਆ ਹੈ।
ਜਦੋਂ ਯਿਸੂ ਨੇ ਕਲੀਸਿਯਾ ਦੀ ਸਥਾਪਨਾ ਕੀਤੀ, ਤਾਂ ਉਸਨੇ ਇਸਦੇ ਵਿੱਚ ਪ੍ਰਾਰਥਨਾ ਦੇ ਸਾਹ ਨੂੰ ਫੂੱਕ ਦਿੱਤਾ। ਆਪਣੇ ਸੁਰਗ ਵਿੱਚ ਜਾਉਣ ਤੋਂ ਪਹਿਲਾਂ ਉਸਨੇ ਆਪਣੇ ਚੇਲਿਆਂ ਨੂੰ ਕਿਹਾ, “ਦਦ ਤੀਕੁਰ ਤੁਸੀਂ ਉੱਪਰੋਂ ਸ਼ਕਤੀ ਨਾ ਪਾਉ ਸ਼ਹਿਰ ਵਿੱਚ ਰਹੋ” (ਲੂਕਾ 24:49)। ਰਸੂਲਾਂ ਦੇ ਕਰਤੱਬ ਦੇ ਵਿੱਚ ਜਿਹਡ਼ਾ ਕਲੀਸਿਯਾ ਸਾਨੂੰ ਮਿਲਦੀ ਹੈ ਉਹ ਆਪਣੇ ਜਨਮ ਤੋਂ ਪ੍ਰਾਰਥਨਾ ਕਰ ਰਹੀ ਹੈ। ਉਹ ਲਗਾਤਾਰ ਆਪਣੇ ਅਰੰਭ ਦੇ ਦਿਨਾਂ ਵਿੱਚ ਪ੍ਰਾਰਥਨਾ ਕਰਦੀ ਰਹੀ, ਅਤੇ ਸਿੱਟੇ ਵੱਜੋਂ, ਉਸਦਾ ਲਗਾਤਾਰ ਵਿਸਥਾਰ ਹੁੰਦਾ ਰਿਹਾ।
ਪ੍ਰਾਰਥਨਾ ਅਰੰਭਿਕ ਕਲੀਸਿਯਾ ਦੀ ਪ੍ਰਾਥਮਿਕਤਾ ਸੀ। ਜੇ ਅਸੀ ਇਹ ਵੇਖਣਾ ਚਾਹੁੰਦੇ ਹਾਂ ਕਿ
ਪਰਮੇਸ਼ੁਰ ਸਾਡੇ ਨਿਜੀ ਜੀਵਨ ਜਾਂ ਕਲੀਸਿਯਾਵਾਂ ਵਿੱਚ ਕੰਮ ਕਰੇ ਤਾਂ, ਫਿਰ, ਸਾਨੂੰ ਪ੍ਰਾਰਥਨਾ ਦੇ ਲੋਕ ਹੋਣਾ ਜਰੂਰੀ ਹੈ। ਇਹ ਸਾਡੇ ਜੀਵਨ ਦੇ ਵਿੱਚ ਪ੍ਰਾਥਮਿਕਤਾ ਬਣ ਜਾਣੀ ਚਾਹੀਦੀ ਹੈ। ਕਈ ਸਾਲਾਂ ਪਹਿਲਾਂ, ਮੈਂ ਇੱਕ ਕਲੀਸਿਯਾ ਵਿਸਥਾਰ ਸਭਾ ਦੇ ਵਿੱਚ ਪ੍ਰਚਾਰ ਕਰ ਰਿਹਾ ਸਾਂ। ਇੱਕ ਬਡ਼ੀ ਤੇਜੀ ਦੀ ਨਾਲ ਵਿਸਥਾਰ ਕਰ ਰਹੀ ਕਲੀਸਿਯਾ ਦੇ ਪਾਸਟਰ ਵੀ ਮੇਰੇ ਨਾਲ ਪ੍ਰਚਾਰ ਕਰ ਰਿਹਾ ਸੀ। ਉਸਨੇ ਆਪਣੀ ਕਲੀਸਿਯਾ ਦੇ ਵਿੱਚ ਅਸਧਾਰਨ ਵਿਸਥਾਰ ਦੇ ਬਾਰੇ ਵਿੱਚ ਦੱਸਿਆ। ਉਸਨੇ ਮਸੀਹ ਦੇ ਲਈ ਲੋਕਾਂ ਨੂੰ ਜਿੱਤਣ ਦੇ ਲਈ ਉਸ ਤਰੀਕੇ ਦੇ “ਸਬੰਧ” ਦੇ ਬਾਰੇ ਵਿੱਚ ਬੋਲਿਆ।
ਪਰ ਤਾਂ ਵੀ, ਮੈਂ ਉਸ ਕਲੀਸਿਯਾ ਦੇ ਬਾਰੇ ਵਿੱਚ ਵਿੱਚ ਬਾਰੇ ਵਿੱਚ ਕੁੱਝ ਜਾਣਦਾ ਸੀ ਜਿਸਦੇ ਬਾਰੇ ਵਿੱਚ ਉਸਨੇ ਕੁੱਝ ਨਹੀ ਬੋਲਿਆ ਸੀ। ਮੈਂ ਜਾਣਦਾ ਸੀ ਕਿਉਂਕਿ ਮੈਂ ਉੱਥੇ ਕਈ ਵਾਰੀ ਪ੍ਰਚਾਰ ਕੀਤਾ ਸੀ। ਜਦੋਂ ਵੀ ਉਹ ਪ੍ਰਚਾਰ ਕਰਨ ਦੇ ਲਈ ਉੱਠਿਆ ਤਾਂ ਉਸਦੀ ਕਲੀਸਿਯਾ ਦੇ ਕਈ ਲੋਕ ਜਿਹਡ਼ੇ ਉਸਦੀ ਕਲੀਸਿਯਾ ਦੇ ਦਫਤਰ ਦੇ ਵਿੱਚ ਕੰਮ ਕਰਦੇ ਸਨ ਪਰਮੇਸ਼ੁਰ ਦੇ ਅੱਗੇ ਪੁਕਾਰ ਉੱਠਦੇ ਸਨ। ਉਹ ਤਾਂ ਲੋਕਾਂ ਦੀਆਂ ਆਤਮਾਵਾਂ ਦੇ ਲਈ ਪੁਕਾਰ ਰਹੇ ਸਨ। ਉਸ ਕਲੀਸਿਯਾ ਨੂੰ ਸਭ ਤੋਂ ਮੱਤਰਪੂਰਨ ਤਰੀਕੇ ਦੇ ਨਾਲ ਸਹਾਰਾ ਦੇਣ ਲਈ ਪ੍ਰਾਰਥਨਾ ਸੀ। ਹਾਂ, ਉਨ੍ਹਾਂ ਨੇ ਖੁਸ਼ਖਬਰੀ ਦਾ ਐਲਾਨ ਕਰਨ ਦੇ ਲਈ ਸਿਰਜਨ ਕੀਤੇ ਜਾਣ ਵਾਲੇ ਤਰੀਕਿਆ ਦਾ ਇਸਤੇਮਾਲ ਕੀਤਾ ਸੀ। ਪ੍ਰੰਤੂ ਕਿਸੇ ਵੀ ਬਾਈਬਲ ਅਧਾਰਿਤ ਤਰੀਕੇ ਦੇ ਲਈ ਸ਼ਕਤੀ ਪ੍ਰਾਰਥਨਾ ਸੀ।
ਪਰਮੇਸ਼ੁਰ ਨਹੀ ਬਦਲਿਆ ਸੀ। ਉਹ ਤਾਂ “ਅਜੱ, ਕਲ, ਅਤੇ ਹਮੇਸ਼ਾ ਲਈ ਇੱਕੋ ਜਿਹਾ ਹੈ।” ਉਹ ਤਾਂ ਬਸ ਆਪਣੇ ਲੋਕਾਂ ਨੂੰ ਵੇਖ ਰਿਹਾ ਹੈ ਜਿੰਨ੍ਹਾਂ ਨੇ ਪ੍ਰਾਰਥਨਾ ਨੂੰ ਆਪਣੀ ਪ੍ਰਾਥਮਿਕਤਾ ਬਣਾ ਲਿਆ ਹੈ। ਉਹ ਉਨ੍ਹਾਂ ਦਿਲਾਂ ਨੂੰ ਖੋਜ ਰਿਹਾ ਹੈ ਜਿਹਡ਼ੇ ਸੁਵਰਗ ਦੀ ਵੱਲ ਮੁਡ਼ ਗਏ ਹਨ। ਜਦੋਂ ਸਾਡੀ ਪ੍ਰਾਥਮਿਕਤਾਵਾਂ ਉਸਦੇ ਉਦੇਸ਼ਾਂ ਦੇ ਨਾਲ ਇੱਕ ਹੋ ਜਾਂਦੀਆਂ ਹ, ਤਾਂ ਉਸਨੂੰ ਸਾਡੇ ਲਈ ਕੰਮ ਕਰਨ ਲਈ ਕੁੱਝ ਵੀ ਮੁਸ਼ਕਿਲ ਨਹੀ ਹੁੰਦੀ ਹੈ। ਉਹ ਤਾਂ ਅੱਜੇ ਵੀ ਸਿੰਘਾਸਨ ਦੇ ਉੱਤੇ ਵਿਰਾਜਮਾਨ ਹੈ। ਉਹ ਕੰਮ ਕਰੇਗਾ, ਅਤੇ ਉਹ ਜਦੋਂ ਕੰਮ ਕਰੇਗਾ, ਤਾਂ ਉਹ ਉਹ ਬਡ਼ੇ ਹੀ ਅਦਭੁਤ ਤਰੀਕੇ ਦੇ ਨਾਲ ਕੰਮ ਕਰੇਗਾ। ਉਹ ਤਾਂ ਇੰਤਜਾਰ ਕਰ ਰਿਹਾ ਹੈ। ਆਪਣੀ ਪ੍ਰਾਥਮਿਕਤਾਵਾਂ ਨੂੰ ਫਿਰ ਦੁਬਾਰਾ ਬਣਾਉ ਅਤੇ ਉਸਦੇ ਕੰਮ ਨੂੰ ਵੇਖੋ।
ਲੂਕਾ 24:44-49
4 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਯਾਦ ਕਰੋ ਜਦੋਂ ਪਹਿਲਾਂ ਮੈਂ ਤੁਹਾਡੇ ਨਾਲ ਸੀ, ਮੈਂ ਤੁਹਾਨੂੰ ਕੀ ਕਿਹਾ ਸੀ ਕਿ ਮੇਰੇ ਬਾਰੇ ਜੋ ਕੁਝ ਵੀ ਮੂਸਾ ਦੀ ਸ਼ਰ੍ਹਾ ਵਿੱਚ, ਨਬੀਆਂ ਦੀਆਂ ਪੁਸਤਕਾਂ ਵਿੱਚ ਅਤੇ ਜ਼ਬੂਰਾਂ ਦੀਆਂ ਪੋਥੀਆਂ ਵਿੱਚ ਲਿਖਿਆ ਗਿਆ ਹੈ, ਸੰਪੂਰਣ ਹੋਣਾ ਚਾਹੀਦਾ ਹੈ।” 45 ਫਿਰ ਯਿਸੂ ਨੇ ਉਨ੍ਹਾਂ ਦੇ ਮਨ ਖੋਲ੍ਹ ਦਿੱਤੇ ਤਾਂ ਜੋ ਉਹ ਪੋਥੀਆਂ ਨੂੰ ਸਮਝ ਸੱਕਣ। 46 ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਇਹੀ ਹੈ ਜੋ ਲਿਖਿਆ ਗਿਆ ਹੈ: ਮਸੀਹ ਜ਼ਰੂਰ ਮਰੇਗਾ ਅਤੇ ਫੇਰ ਮੌਤ ਤੋਂ ਤੀਜੇ ਦਿਨ ਜੀਅ ਉੱਠੇਗਾ।47-48 ਜੋ ਕੁਝ ਵਾਪਰਿਆ ਹੈ ਤੁਸੀਂ ਉਸ ਦੇ ਗਵਾਹ ਹੋ। ਹੁਣ ਤੁਹਾਨੂੰ ਜਾਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਦੱਸੋ ਕਿ ਉਹਨਾਂ ਨੂੰ ਆਪਣੇ ਪਾਪਾਂ ਲਈ ਦੁੱਖੀ ਹੋਣਾ ਹੀ ਚਾਹੀਦਾ ਹੈ। ਅਤੇ ਆਪਣੇ ਦਿਲ ਬਦਲ ਲੈਣੇ ਚਾਹੀਦੇ ਹਨ, ਤਾਂ ਹੀ ਪਰਮੇਸ਼ੁਰ ਉਨ੍ਹਾਂ ਦੇ ਪਾਪ ਮਾਫ਼ ਕਰੇਗਾ। ਤੂਹਾਨੂੰ ਇਹ ਸੰਦੇਸ਼ ਮੇਰੇ ਨਾਮ ਤੇ ਯਰੂਸ਼ਲਮ ਤੋਂ ਲੈ ਕੇ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚ ਪਰਚਾਰ ਕਰਨਾ ਚਾਹੀਦਾ ਹੈ। 49 ਸੁਣੋ! ਜੋ ਮੇਰੇ ਪਿਤਾ ਨੇ ਤੁਹਾਡੇ ਨਾਲ ਵਾਦਾ ਕੀਤਾ ਹੈ ਕਿ ਮੈਂ ਤੁਹਾਨੂੰ ਭੇਜਾਂਗਾ। ਪਰ ਜਦ ਤੱਕ ਤੁਸੀਂ ਸਵਰਗ ਤੋਂ ਸ਼ਕਤੀ ਪ੍ਰਾਪਤ ਨਾ ਕਰ ਲਵੋਂ ਓਨਾ ਚਿਰ ਤੁਹਾਨੂੰ ਯਰੂਸ਼ਲਮ ਵਿੱਚ ਰਹਿਣਾ ਪਵੇਗਾ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
