Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਇਹ ਇੱਕ ਸਵੇਰ ਦੇ ਘੰਟਿਆਂ ਦੀ ਗੱਲ ਹੈ, ਅਤੇ ਮੈਂ ਗਹਿਰੀ ਨੀਂਦ ਦੇ ਵਿੱਚ ਸਾਂ। ਅਚਾਨਕ, ਮੈਂ ਉੱਠ ਖਡ਼ਾ ਹੋਇਆ ਜਦੋਂ ਟੇਲੀਫੋਨ ਦੀ ਘੰਟੀ ਵਜੀ। ਮੈਂ ਆਪਣੇ ਘਰ ਤੋਂ ਹਜਾਰਾਂ ਮੀਲ ਦੂਰ ਅਤੇ ਇੱਕ ਪੂਰੇ ਮਹਾਸਾਗਰ ਤੋਂ ਪਾਰ ਸਾਂ। ਕਿਸੇ ਦੇ ਕੋਲ ਵੀ ਉਸ ਹੋਟਲ ਦਾ ਟੇਲੀਫੋਨ ਨੰਬਰ ਨਹੀ ਸੀ ਜਿੱਥੇ ਮੈਂ ਰਹਿ ਰਿਹਾ ਸਾਂ। “ਕੌਣ ਮੈਂਨੂੰ ਏਨੀ ਸਵੇਰੇ ਫੋਨ ਕਰ ਸਕਦਾ ਹੈ?” ਮੈਂ ਸੋਚਿਆ।
ਟੇਲੀਫੋਨ ਤੇ ਦੂਜੇ ਪਾਸੋ ਆਉਣ ਵਾਲੀ ਅਵਾਜ ਨੇ ਕਿਹਾ, “ਨਮਸਕਾਰ, ਸੈਮੀ। ਮੈਂ ਪ੍ਰਧਾਨ ਮੰਤਰੀ ਹਾਂ।”
ਮੇਰਾ ਵਿਸ਼ਵਾਸ ਕਰੋ। ਮੇਰੇ ਲਈ ਉੱਠ ਖਡ਼ੇ ਹੋਣ ਵਿੱਚ ਜਿਆਦਾ ਸਮੇਂ ਨਹੀ ਲੱਗਾ। “ਠੀਕ ਹੈ, ਨਮਸਕਾਰ, ਸ਼੍ਰੀ ਮਾਨ ਪ੍ਰਧਾਨ ਮੰਤਰੀ ਜੀ।” ਮੈਂ ਜੁਆਬ ਦਿੱਤਾ।
“ਮੈਂ ਤੁਹਾਡੇ ਨਾਲ ਮੁਲਾਕਾਤ ਕਰਨਾ ਚਾਹੁੰਦਾ ਹਾਂ। ਕਿ ਇਹ ਤੁਹਾਡੇ ਲਈ ਸਭੰਵ ਹੈ ਕਿ ਤੁਸੀ ਅੱਜ ਸਵੇਰੇ ਮੇਰੇ ਦਫਤਰ ਦੇ ਵਿੱਚ ਆ ਜਾਉ?” ਉਸਨੇ ਕਿਹਾ।
ਮੈਂਨੂੰ ਉਨ੍ਹਾਂ ਦੇ ਪ੍ਰਸ਼ਨ ਦਾ ਉੱਤਰ ਦੇਣ ਲਈ ਜਿਆਦਾ ਸਮਾਂ ਨਹੀ ਲੱਗਾ। ਨਾ ਹੀ ਮੈਂਨੂੰ ਬਸਤ੍ਰਾਂ ਨੂੰ ਪਾਉਣ ਵਿੱਚ ਜਿਆਦਾ ਸਮਾਂ ਅਤੇ ਪ੍ਰਧਾਨ ਮੰਤਰੀ ਦੇ ਦਫਤਰ ਜਾਣ ਲਈ ਤਿਆਰ ਹੋਣ ਲਈ ਜਿਆਦਾ ਸਮਾਂ ਲੱਗਾ। ਜਦੋਂ ਇੱਕ ਦੇਸ਼ ਦਾ ਮੁੱਖੀ ਤੁਹਾਨੂੰ ਆਪਣੀ ਹਜ਼ੂਰੀ ਵਿੱਚ ਆਉਣ ਦੇ ਲਈ ਸੱਦਾ ਦਿੰਦਾ ਹੈ, ਤਾਂ ਤੁਸੀ ਇੱਧਰ ਉੱਧਰ ਨਹੀ ਘੁੰਮਦ ਹੋ। ਤੁਸੀ ਆਪਣੇ ਆਪ ਨੂੰ ਤਿਆਰ ਕਰਦੇ ਹੋ ਅਤੇ ਇਕ ਦਮ ਚਲੇ ਜਾਂਦੇ ਹੋ।
ਪਰ ਤਾਂ ਵੀ, ਹਰ ਇੱਕ ਵਿਸ਼ਵਾਸੀ ਪ੍ਰਧਾਨ ਮੰਤਰੀਆਂ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀਆਂ ਦੇ ਰਾਸ਼ਟਰਪਤੀ, ਰਾਜਿਆਂ ਦੇ ਰਾਜਾਂ ਯਿਸੂ ਮਸੀਹ ਦੀ ਹਜ਼ੂਰੀ ਵਿੱਚ ਨਹੀ ਆਉਂਦਾ ਹੈ। ਉਹ ਸਾਨੂੰ ਹਰ ਰੋਜ ਸਵੇਰੇ ਸੱਦਾ ਦਿੰਦਾ ਹੈ, ਕਿ ਅਸੀ ਤਿਆਰ ਹੋ ਕੇ ਉਸਦੀ ਹਜ਼ੂਰੀ ਵਿੱਚ ਜਾ ਕੇ ਉਸਦੇ ਨਾਲ ਨਿਜੀ ਮੁਲਾਕਾਤ ਕਰਿਏ। ਇਸਦੇ ਬਾਰੇ ਵਿੱਚ ਸੋਚੋ। ਉਹ ਪਰਮੇਸ਼ੁਰ ਜਿਸਨੇ ਤਾਰਿਆਂ ਨੂੰ ਆਪਣੀ ਥਾਂਈ ਰੱਖਿਆ ਹੈ; ਉਹ ਪਰਮੇਸ਼ੁਰ ਜਿਸਨੇ ਚਦਰਮਾ ਨੂੰ ਆਪਣੀ ਥਾਂਈ ਰੱਖਿਆ ਹੈ; ਉਹ ਪਰਮੇਸ਼ੁਰ ਜਿਸਨੇ ਉਸ ਸਭ ਦੀ ਰਚਨਾ ਕੀਤੀ ਜਿਹਡ਼ਾ ਹੋਂਦ ਦੇ ਵਿੱਚ ਹੈ; ਇਹੋ ਪਰਮੇਸ਼ੁਰ ਤੁਹਾਡੇ ਅਤੇ ਮੇਰੇ ਨਾਲ ਵਿਅਕਤੀਗਤ ਅਤੇ ਨਿਜੀ ਤੌਰ ਤੇ ਮੁਲਾਕਾਤ ਕਰਨਾ ਚਾਹੁੰਦਾ ਹੈ।
ਉਸਦੇ ਨਾਲ ਮੁਲਾਕਾਤ ਕਰਨ ਨਾਲ ਤੋਂ ਵੱਡਾ ਸੁਭਾਗ ਕੀ ਹੋ ਸਕਦਾ ਹੈ। ਉਹ ਤਾਂ ਬਿਲਕੁਲ ਸ਼ੁੱਧ ਹੈ। ਉਸਦੇ ਸੁਭਾਉ ਦੇ ਵਿੱਚ ਕੋਈ ਬੁਰਿਆਈ ਨਹੀ ਹੈ; ਉਸਦੇ ਕੰਮਾਂ ਦੇ ਵਿੱਚ ਕੁੱਝ ਗਲਤ ਨਹੀ ਹੈ; ਉਸਦੇ ਵਿਅਕਤਤ ਦੇ ਵਿੱਚ ਕੋਈ ਹਨ੍ਹੇਰਾ ਨਹੀ ਹੈ। ਅਤੇ ਸਾਡੇ ਜੀਵਨ ਤਾਂ ਪੂਰੇ ਪਾਪ, ਧੋਖੇ, ਅਤੇ ਰਾਰਾਂ ਦੇ ਨਾਲ ਭਰੇ ਹੋਏ ਹਨ। ਉਸਨੇ ਸਾਨੂੰ ਕਿਰਪਾ ਤੋਂ ਬਚਾਇਆ ਹੈ। ਅਤੇ ਉਹ ਆਪਣੀ ਕਿਰਪਾ ਦੇ ਰਾਹੀਂ ਸਾਨੂੰ ਬਣਾਈ ਰੱਖਦਾ ਹੈ। ਇਹ ਸਭ ਕੁੱਝ ਉਸਦੀ ਕਿਰਪਾ ਹੈ। ਅਸੀ ਜੋ ਕੁੱਝ ਵੀ ਹਾਂ ਉਹ ਉਸਦੀ ਕਿਰਪਾ ਦੇ ਕਾਰਨ ਹਾਂ। ਉਹ ਸਾਨੂੰ ਆਪਣੀ ਕਿਰਪਾ ਦੇ ਕਾਰਨ, ਆਪਣੀ ਹਜ਼ੂਰੀ ਦੇ ਵਿੱਚ ਆਉਣ ਦਿੰਦਾ ਹੈ। ਸਾਨੂੰ ਤਾਂ ਇਸ ਪਵਿੱਤ੍ਰ ਪਰਮੇਸ਼ੁਰ ਤੋਂ ਦੌਡ਼੍ਹ ਜਾਣਾ ਚਾਹੀਦਾ ਅਤੇ ਲੁਕ ਜਾਣਾ ਚਾਹੀਦਾ ਹੈ। ਪ੍ਰੰਤੂ ਯਿਸੂ ਦੀ ਕਿਰਪਾ ਦੇ ਕਾਰਨ, ਅਸੀ ਉਸ ਸ਼ਿਰੋਮਣੀ ਦੀ ਹਜ਼ੂਰੀ ਦੇ ਵਿੱਚ ਜਾ ਸਕਦੇ ਹਾਂ। ਕਿੰਨ੍ਹਾਂ ਵੱਡਾ ਸੁਭਾਗ ਸਾਨੂੰ ਦਿੱਤਾ ਗਿਆ ਹੈ।
ਯਿਸੂ ਨੇ ਕਿਹਾ, “…ਅਤੇ ਜੋ ਮੇਰੇ ਕੋਲ ਆਉਂਦਾ ਹੈ ਮੈਂ ਕਦੇ ਵੀ ਉਹ ਨੂੰ ਕੱਢ ਨਾ ਦਿਆਂਗਾ” (ਯੂਹੰਨਾ 6:37)। ਪਰਮੇਸ਼ੁਰ ਦਾ ਪੁੱਤਰ ਸਾਨੂੰ ਪਰਮੇਸ਼ੁਰ ਦੀ ਹਜ਼ੂਰੀ ਦੇ ਵਿੱਚ ਲੈ ਕੇ ਜਾਂਦਾ ਹੈ। ਸੁਰਗੀ ਟੇਲੀਫੋਨ ਹਰ ਰੋਜ ਸਵੇਰੇ ਵਜ੍ਹਦਾ ਹੈ, ਅਤੇ ਉਸਦੀ ਨਰਮ ਅਵਾਜ ਇੰਝ ਕਹਿੰਦੀ ਹੈ, “ਸੈਮੀ, ਇਹ ਰਾਜਿਆਂ ਦਾ ਰਾਜਾਂ ਅਤੇ ਪ੍ਰਭੁਆਂ ਦਾ ਪ੍ਰਭੁ ਹੈ। ਮੈਂ ਤੇਰੇ ਨਾਲ ਮੁਲਾਕਾਤ ਕਰਨਾ ਚਾਹੁੰਦਾ ਹਾਂ। ਕੀ ਤੂੰ ਮੇਰੀ ਹਜ਼ੂਰੀ ਦੇ ਵਿੱਚ ਆਵੇਂਗਾ?”
ਉਹ ਲੈ ਚੱਲਦਾ ਹੈ । ਏਹ ਕਿੰਨ੍ਹੀ ਵੱਡੀ ਇਜੱਤ ਹੈ; ਇਹ ਕਿੰਨ੍ਹਾ ਵੱਡਾ ਸੁਭਾਗ ਹੈ ਜਿਹਡ਼ਾ ਸਾਨੂੰ ਦਿੱਤਾ ਗਿਆ ਹੈ। ਸਾਨੂੰ ਉਸਦੇ ਬੁਲਾਵੇ ਦੇ ਉਤਸਾਹ ਦੇ ਭਾਵ ਦੇ ਵਿੱਚ ਸਵੇਰੇ ਉੱਠ ਜਾਣਾ ਚਾਹੀਦਾ ਹੈ। ਸਾਨੂੰ ਬਸਤ੍ਰ ਪਾ ਲੈਣੇ ਚਾਹੀਦੇ ਹਨ, ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਹੈ ਅਤੇ ਇੱਕ ਦਮ ਉਸਦੀ ਹਜ਼ੂਰੀ ਦੇ ਵਿੱਚ ਆ ਜਾਣਾ ਚਾਹੀਦਾ ਹੈ। ਉਹ ਇੰਤਜਾਰ ਕਰ ਰਿਹਾ ਹੈ।    

ਯੂਹੰਨਾ 6:32-40

32 ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਇਹ ਮੂਸਾ ਨਹੀਂ ਸੀ ਜਿਸਨੇ ਤੁਹਾਨੂੰ ਸਵਰਗ ਵੱਲੋਂ ਰੋਟੀ ਖਾਣ ਨੂੰ ਦਿੱਤੀ। ਇਹ ਮੇਰਾ ਪਿਤਾ ਹੈ ਜੋ ਤੁਹਾਨੂੰ ਸਵਰਗ ਤੋਂ ਸੱਚੀ ਰੋਟੀ ਦਿੰਦਾ ਹੈ। 33 ਪਰਮੇਸ਼ੁਰ ਦੀ ਰੋਟੀ ਉਹ ਹੈ ਜੋ ਸੁਰਗਾਂ ਤੋਂ ਉੱਤਰਦੀ ਹੈ ਅਤੇ ਸੰਸਾਰ ਨੂੰ ਜੀਵਨ ਦਿੰਦੀ ਹੈ।” 34 ਲੋਕਾਂ ਨੇ ਆਖਿਆ, “ਪ੍ਰਭੂ, ਉਹ ਰੋਟੀ ਸਾਨੂੰ ਹਮੇਸ਼ਾ ਦੇਵੀਂ।” 35 ਯਿਸੂ ਨੇ ਉਨ੍ਹਾਂ ਨੂੰ ਕਿਹਾ “ਮੈਂ ਹੀ ਜੀਵਨ ਦੀ ਰੋਟੀ ਹਾਂ। ਜਿਹੜਾ ਕੋਈ ਮੇਰੇ ਕੋਲ ਆਉਂਦਾ ਹੈ ਕਦੇ ਭੁੱਖਾ ਨਹੀਂ ਰਹੇਗਾ ਅਤੇ ਜਿਹੜਾ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਕਦੇ ਪਿਆਸਾ ਨਹੀਂ ਰਹੇਗਾ। 36 ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਸੀ ਕਿ ਤੁਸੀਂ ਮੈਨੂੰ ਵੇਖਿਆ ਹੈ, ਪਰ ਤਾਂ ਵੀ ਤੁਸੀਂ ਨਿਹਚਾ ਨਹੀਂ ਕਰਦੇ। 37 ਜਿਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਦਿੰਦਾ ਹੈ ਉਹ ਮੇਰੇ ਕੋਲ ਆਉਣਗੇ ਅਤੇ ਮੈ ਉਸ ਹਰ ਮਨੁੱਖ ਨੂੰ ਸਵੀਕਾਰ ਕਰਾਂਗਾ, ਬਲਕਿ ਉਸ ਨੂੰ ਕੱਢਾਂਗਾ ਨਹੀਂ। 38 ਕਿਉਂਕਿ ਮੈਂ ਸਵਰਗ ਤੋਂ ਆਪਣੀ ਖੁਦ ਦੀ ਇੱਛਾ ਅਨੁਸਾਰ ਕਰਨ ਨਹੀਂ ਆਇਆ ਸਗੋਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਕਰਨ ਆਇਆ ਹਾਂ। 39 ਮੈਨੂੰ ਉਨ੍ਹਾਂ ਵਿੱਚੋਂ ਇੱਕ ਵੀ ਵਿਅਕਤੀ ਨਹੀਂ ਗੁਆਉਣਾ ਚਾਹੀਦਾ, ਜੋ ਪਰਮੇਸ਼ੁਰ ਨੇ ਮੈਨੂੰ ਦਿੱਤੇ ਹਨ। ਪਰ ਮੈਂ ਉਨ੍ਹਾਂ ਨੂੰ ਅੰਤਲੇ ਦਿਨ ਜਿਉਂਦਾ ਉੱਠਾਵਾਂਗਾ। ਉਹ, ਜਿਸਨੇ ਮੈਨੂੰ ਭੇਜਿਆ ਹੈ, ਇਹੀ ਆਸ ਰੱਖਦਾ ਹੈ। 40 ਮੇਰੇ ਪਿਤਾ ਦੀ ਇੱਛਾ ਹੈ: ਹਰ ਕੋਈ ਜੋ ਪੁੱਤਰ ਨੂੰ ਵੇਖਦਾ ਅਤੇ ਉਸ ਵਿੱਚ ਨਿਹਚਾ ਰੱਖਦਾ ਹੈ ਸੋ ਸਦੀਪਕ ਜੀਵਨ ਪਾਵੇਗਾ। ਮੈਂ ਉਸ ਨੂੰ ਅੰਤ ਦੇ ਦਿਨ ਜਿਉਂਦਾ ਉੱਠਾਵਾਂਗਾ।”

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ