ਰੋਜਾਨਾਂ ਦਾ ਭਗਤੀ ਦਾ ਵੀਡੀਓ

ਮੱਤੀ 10:24-29
24 “ਕੋਈ ਵੀ ਚੇਲਾ ਆਪਣੇ ਗੁਰੂ ਨਾਲੋਂ ਵੱਡਾ ਨਹੀਂ, ਅਤੇ ਕੋਈ ਨੌਕਰ ਆਪਣੇ ਮਾਲਕ ਨਾਲੋਂ ਵੱਡਾ ਨਹੀਂ 25 ਇੰਨਾ ਹੀ ਬਹੁਤ ਹੈ ਕਿ ਚੇਲਾ ਆਪਣੇ ਗੁਰੂ ਜਿਹਾ ਅਤੇ ਨੌਕਰ ਆਪਣੇ ਮਾਲਕ ਜਿਹਾ ਹੋਵੇ। ਜੇਕਰ ਘਰ ਦੇ ‘ਮਾਲਕ ਨੂੰ ਬਆਲ-ਜ਼ਬੂਲ’ (ਸ਼ੈਤਾਨ) ਆਖਿਆ ਜਾਂਦਾ, ਤਾਂ ਘਰ ਦੇ ਬਾਕੀ ਲੋਕਾਂ ਨੂੰ ਇਸਤੋਂ ਵੀ ਬੱਦਤਰ ਨਾਂ ਨਾਲ ਸੱਦਿਆ ਜਾਵੇਗਾ। ਪਰਮੇਸ਼ੁਰ ਤੋਂ ਡਰੋ ਲੋਕਾਂ ਤੋਂ ਨਹੀਂ 26 “ਸੋ ਤੁਸੀਂ ਉਨ੍ਹਾਂ ਕੋਲੋਂ ਨਾ ਡਰੋ, ਕਿਉਂਕਿ ਕੋਈ ਚੀਜ਼ ਲੁਕੀ ਨਹੀਂ ਹੈ। ਜਿਹੜੀ ਪਰਗਟ ਨਹੀਂ ਕੀਤੀ ਜਾਵੇਗੀ, ਨਾਹੀ ਕੁਝ ਗੁਪਤ ਹੈ ਜੋ ਜਾਣਿਆ ਨਹੀਂ ਜਾਵੇਗਾ। 27 ਜੋ ਕੁਝ ਵੀ ਮੈਂ ਤੁਹਾਨੂੰ ਹਨੇਰੇ ਵਿੱਚ ਆਖ ਰਿਹਾ ਹਾਂ ਤੁਸੀਂ ਉਸ ਨੂੰ ਚਾਨਣ ਵਿੱਚ ਆਖੋ ਅਤੇ ਜੋ ਕੁਝ ਵੀ ਤੁਸੀਂ ਕੰਨਾਂ ਨਾਲ ਸੁਣਦੇ ਹੋਂ ਉਸਦਾ ਖੁੱਲੇਆਮ ਪ੍ਰਚਾਰ ਕਰੋ। 28 “ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਦੇਹ ਨੂੰ ਤਾਂ ਮਾਰ ਸੁੱਟਦੇ ਹਨ ਪਰ ਰੂਹ ਨੂੰ ਨਹੀਂ ਮਾਰ ਸੱਕਦੇ, ਸਗੋਂ ਉਸੇ ਕੋਲੋਂ ਡਰੋ ਜਿਹੜਾ ਦੇਹ ਅਤੇ ਰੂਹ ਦੋਹਾਂ ਨੂੰ ਨਰਕ ਵਿੱਚ ਨਸ਼ਟ ਕਰ ਸੱਕਦਾ ਹੈ। 29 ਇੱਕ ਪੈਸੇ ਨੂੰ ਦੀਆਂ ਦੋ ਚਿੜੀਆਂ ਵਿਕਦੀਆਂ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਤੁਹਾਡੇ ਪਿਤਾ ਦੀ ਮਰਜ਼ੀ ਬਿਨਾਂ ਖਤਮ ਨਹੀਂ ਹੋ ਸੱਕਦੀ। 30 ਅਤੇ ਤੁਹਾਡੇ ਸਿਰ ਦੇ ਵਾਲ ਵੀ ਗਿਣੇ ਜਾਂਦੇ ਹਨ। 31 ਸੋ ਤੁਸੀਂ ਨਾ ਡਰੋ! ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਵੱਧ ਉੱਤਮ ਹੋ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ: ਮੈਂ ਤੁਹਾਡਾ ਸਿੱਖਣ ਦੇ ਸਤਰ ਦੇ ਪਹਿਲੇ ਸ਼ੈਸਨ ਵਿੱਚ ਸਵਾਗਤ ਕਰਦਾ ਹਾਂ। ਹੁਣ ਉਹ ਲੋਕ ਜੋ ਯਿਸੂ ਦੇ ਪਿੱਛੇ ਚੱਲਦੇ ਸਨ, ਉਨ੍ਹਾਂ ਲੋਕਾਂ ਨੂੰ ਚੇਲੇ ਕਿਹਾ ਜਾਂਦਾ ਹੈ। ਅਤੇ ਉਹ ਸਿੱਖਣ ਵਾਲੇ ਕਿਹਾ ਜਾਂਦਾ ਹੈ। ਉਹ ਵਿਦਆਰਥੀ ਕਿਹਾ ਜਾਂਦਾ ਸੀ।ਉਹ ਕੁਝ ਸਿੱਖ ਰਹੇ ਸਨ। ਹੁਣ ਜੋ ਅਸੀਂ ਸਿੱਖ ਰਹੇ ਹਾਂ ਉਹ ਨਾ ਸਿਰਫ ਯਿਸੂ ਦੇ ਬਾਰੇ ਦੇ ਵਿੱਚ ਹੈ, ਪਰ ਉਹ ਯਿਸੂ ਦਾ ਹੈ। ਅਸੀਂ ਉਹ ਵਰਗੇ ਬਣਨਾ ਚਾਹੁੰਦੇ ਹਾਂ।
ਸਾਨੂੰ ਉਸ ਦਾ ਸੁਬਾ ਚਾਹੀਦਾ ਹੈ, ਉਸਦਾ ਚਰਿੱਤਰ ਚਾਹੀਦਾ ਹੈ। ਅਸੀਂ ਯਿਸੂ ਵਰਗੇ ਬਣਨ ਦੇ ਬਾਰੇ ਵਿੱਚ ਸਿੱਖਣ ਜਾ ਰਹੇ ਹਾਂ। ਇੱਕ ਗੱਲ ਯਿਸੂ ਦੇ ਬਾਰੇ ਸਭ ਤੋਂ ਮਹੱਤਵਪੂਰਣ ਸੀ ਅਤੇ ਉਹ ਸੀ ਉਸਦਾ ਪ੍ਰਾਥਨਾ ਦਾ ਜੀਵਨ। ਇਸੇ ਲਈ ਇਸ ਸਿੱਖਣ ਵਾਲੇ ਪਹਿਲੇ ਸਤਰ ਅਤੇ ਸੈਕਸ਼ਨ ਦੇ ਵਿੱਚ …. ਅਸੀਂ ਇਹ ਸਭ ਇੰਟਰਵਿਊਆਂ ਲੈਣ ਜਾ ਰਹੇ ਹਾਂ, ਅਤੇ ਮੈਂ ਕੁਝ ਇੰਟਰਵਿਊ ਦੇਵ ਬਟਸ ਦੇ ਨਾਲ ਲੈਣ ਜਾ ਰਿਹਾ ਹਾਂ। ਦੇਵ ਬਟਸ ਅਮਰੀਕਾ ਰਾਸ਼ਟਰ ਦੀ ਪ੍ਰਾਥਨਾ ਕਮੇਟੀ ਦਾ ਚੇਅਰਮੈਨ ਹੈ।
ਅਸੀਂ ਪ੍ਰਾਥਨਾ ਦੇ ਬਾਰੇ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ। ਇੱਕ ਕੰਮ ਜੋ ਕਿ ਚੇਲਿਆਂ ਦੇ ਜੀਵਨ ਵਿੱਚ ਹੋਇਆ ਜਦ ਉਨ੍ਹਾਂ ਨੇ ਯਿਸੂ ਦ ੇਪਿੱਛੇ ਚੱਲਣਾ ਸ਼ੁਰੂ ਕੀਤਾ, ਉਹ ਸੀ ਕਿ ਉਨ੍ਹਾਂ ਉਸ ਨੂੰ ਚਮਤਕਾਰ ਕਰਦੇ ਹੋਏ ਵੇਖਿਆ। ਉਨ੍ਹਾਂ ਵੇਖਿਆਂ ਕਿ ਉਹ ਬੀਮਾਰਾਂ ਨੂੰ ਚੰਗਾ ਕਰਦਾ ਹੈ। ਉਨ੍ਹਾਂ ਵੇਕਿਆਂ ਕਿ ਉਹ ਪਾਣੀ ਤੋਂ ਦਾਖਰਸ ਬਣਾ ਦਿੰਦਾ ਹੈ। ਉਨ੍ਹਾਂ ਵੇਖਿਆ ਕਿ ਉਸਨੇ ਮੁਰਦੇ ਜਿਲਾ ਦਿੱਤੇ। ਉਨ੍ਹਾਂ ਉਸ ਨੂੰ ਵਚਿੱਤਰ ਕੰਮ ਕਰਦੇ ਹੋਏ ਵੇਖਿਆ। ਪਰ ਉਨ੍ਹਾਂ ਨੇ ਉਸ ਨੂੰ ਕਦੇ ਨਹੀ ਕਿਹਾ, “ਪ੍ਰਭੂ ਸਾਨੂੰ ਸਿਖਾ ਕਿ ਅਸੀਂ ਪਾਣੀ ਤੋਂ ਦਾਖਰਸ ਬਣਾ ਸਕੀਏ, ਸਾਨੂੰ ਸਿਖਾ ਕਿ ਅਸੀਂ ਬੀਮਾਰ ਚੰਗੇ ਕਰ ਸਕੀਏ, ਸਾਨੂੰ ਸਿਖਾ ਕਿ ਅਸੀਂ ਮੁਰਦੇ ਜਿਲਾ ਸਕੀਏ!”ਪਰ ਉਨ੍ਹਾਂ ਨੇ ਕਿਹਾ, “ਪ੍ਰਭੂ ਸਾਨੂੰ ਪ੍ਰਾਥਨਾ ਕਰਨਾ ਸਿਖਾ”
ਉਹ ਜਾਣਦੇ ਸਨ ਕਿ ਪ੍ਰਾਥਨਾ ਹੀ ਜੋ ਕੁਝ ਉਹ ਕਰਦਾ ਹੈ ਉਸਦਾ ਭੇਤ ਹੈ। ਇਸ ਲਈ ਮੈਂ ਪਹਿਲੇ ਸ਼ੈਸਨ ਦੇ ਵਿੱਚ ਕੀ ਕਰਨਾ ਚਾਹੁੰਦਾ ਹਾਂ ਕਿ ਮੈਂ ਪ੍ਰਾਥਨਾ ਦੀ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਇਹ ਕਿੰਨੀ ਮਹੱਤਵਪੂਰਣ ਹੈ। ਅਸਲ ਵਿੱਚ ਨਾ ਸਿਰਫ ਉਨ੍ਹਾਂ ਨੇ ਉਸ ਨੂੰ ਇਹ ਕਿਹਾ ਕਿ ਉਹ ਉਨ੍ਹਾਂ ਨੂੰ ਪ੍ਰਾਥਨਾ ਕਰਨਾ ਸਿਖਾਵੇ ਪਰੰਤੂ ਯਿਸੂ ਨੇ ਸਵਰਗ ਉਠਾਏ ਜਾਣ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਉਹ ਯਰੂਸਲੇਮ ਦੇ ਵਿੱਚ ਠਹਿਰੇ ਰਹਿਣ। ਉਸ ਨੇ ਉਨ੍ਹਾਂ ਨੂੰ ਪ੍ਰਾਥਨਾ ਦੀ ਸਭਾ ਦੇ ਵਿੱਚ ਰੱਖ ਦਿੱਤਾ।
ਇਹ ਨਵੇਂ ਚੇਲੇ, ਇਹ ਪਹਿਲੀ ਸਦੀ ਦੇ ਚੇਲੇ, ਸਿੱਖਣ ਵਾਲੇ….ਪਹਿਲੀ ਗੱਲ ਉਨਹਾਂ ਨੇ ਇਹ ਸਿੱਖੀ ਜਦ ਉਹ ਉਨ੍ਹਾਂ ਨੂੰ ਛੱਡ ਕੇ ਗਿਆ ਕਿ ਉਹ ਪ੍ਰਭੂ ਦਾ ਇੰਤਜਾਰ ਕਰਨ। ਸਭ ਤੋਂ ਮਹਾਨ ਸਬਕ ਜੋ ਤੁਸੀਂ ਸਿੱਖੋਗੇ, ਮੈਂ ਸੋਚਦਾ ਹਾਂ ਕਿ ਯਿਸੂ ਦ ੇਪਿੱਛੇ ਚੱਲਣ ਦੇ ਵਿੱਚ ਕਿ ਤੁਸੀਂ ਮਸੀਹੀ ਜੀਵਨ ਨੂੰ ਆਪਣੀ ਤਾਕਤ ਦੇ ਨਾਲ ਜੀ ਨਹੀ ਸਕਦੇ ਹੋ। ਇਹ ਤੁਹਾਡੀ ਤਾਕਤ ਦੇ ਦੁਆਰਾ ਨਹੀ ਹੈਹ ਤੁਹਾਡੇ ਹੋਂਸਲੇ ਦੇ ਦੁਆਰਾ ਨਹੀ ਹੈ ਜਾਂ ਤੁਸੀਂ ਕਿੰਨੇ ਮਹਾਨ ਹੋ, ਪਰ ਇਹ ਇਸ ਗੱਲ ਵਿੱਚ ਹੈ ਕਿ ਪਰਮੇਸ਼ਰ ਕੀ ਕਰ ਸਕਦਾ ਹੈ। ਇਸ ਲਈ ਤੁਹਾਨੂੰ ਪ੍ਰਭੂ ਦੇ ਉੱਪਰ ਇੰਤਜਾਰ ਕਰਨਾ ਸਿੱਖਣਾ ਚਾਹੀਦਾ ਹੈ।
ਹੁਣ ਜੋ ਮੈਂ ਪਾਇਆ ਹੈ ਕਿ ਲੋਕ ਪ੍ਰਾਥਨਾ ਦੇ ਨਾਲ ਇਸ ਲਈ ਸੰਘਰਸ਼ ਕਰਦੇ ਹਨ ਕਿਉਂਕਿ ਉਹ ਪੂਰੀ ਤਰ੍ਹਾ ਇਹ ਸਮਝਦੇ ਨਹੀ ਹਨ ਕਿ ਪ੍ਰਾਥਨਾ ਕੀ ਹੈ। ਬਹੁਤ ਸਾਰੀਆਂ ਗੱਲਾਂ… ਕੁਝ ਲੋਕ ਸੋਚਦੇ ਹਨ, “ਮੈਂ ਆਪਣਾ ਸਮਾਂ ਗਵਾ ਰਿਹਾ ਹਾਂ” ਮੈਂ ਤੁਹਾਨੂੰ ਪਹਿਲਾਂ ਹੀ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਆਪਣਾ ਸਮਾਂ ਨਹੀ ਗਵਾ ਰਹੇ ਹੋ। ਜਦ ਤੁਸੀਂ ਪਰਮੇਸ਼ਰ ਦੇ ਨਾਲ ਇਕੱਲੇ ਹੁੰਦੇ ਹੋ, ਪਰਮੇਸ਼ਰ ਤੁਹਾਡੀ ਕਲਪਨਾ ਤੋਂ ਵੱਧ ਕੇ ਕਰੇਗਾ। ਇਸ ਲਈ ਤੁਸੀਂ ਆਪਣਾ ਸਮਾਂ ਨਹੀ ਗਵਾ ਰਹੇ ਹੋ।
ਇੱਕ ਹੋਰ ਗੱਲ ਲੋਕ ਸੋਚਦੇ ਹਨ, “ਮੈਂ ਕੁਝ ਵੀ ਨਹੀ ਕਰ ਰਿਹਾ ਹਾਂ। ਮੈਨੂੰ ਕੁਝ ਕਰਨਾ ਚਾਹੀਦਾ ਹੈ।” ਹਾਂ ਬਹੁਤ ਸਾਰੀਆਂ ਗੱਲਾਂ ਹਨ ਜੋ ਕਿ ਅਸੀਂ ਮਸੀਹੀ ਹੋਣ ਦੇ ਨਾਤੇ ਕਰ ਸਕਦੇ ਹਾਂ, ਪਰ ਮੈਂ ਤੁਹਾਨੂੰ ਇਹ ਹੁਣੇ ਦੱਸਣਾ ਚਾਹੁੰਦਾ ਹਾਂ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਸਭ ਤੋਂ ਵੱਡੀ ਚੁਣੋਤੀ ਦਿੱਤੀ। ਉਹ ਚਾਹੁੰਦਾ ਹੈ ਕਿ ਉਹ ਪੂਰੇ ਸੰਸਾਰ ਦੇ ਵਿੱਚ ਜਾਣ ਤੇ ਕੌਮਾਂ ਨੂੰ ਚੇਲੇ ਬਣਾਉਣ। ਹੁਣ ਇਹ ਆਮ, ਸਧਾਰਣ ਲੋਕ ਸਨ।
ਇਹ ਚੁੰਗੀ ਲੈਣ ਵਾਲੇ ਸਨ। ਇਹ ਮਛੁਆਰੇ ਸਨ, ਇਹ ਸ਼ੱਕ ਕਰਨ ਵਾਲੇ ਸਨ, ਇਹ ਯਿਸੂ ਦਾ ਇਨਕਾਰ ਕਰਨ ਵਾਲੇ ਸਨ। ਮੇਰਾ ਅਰਥ ਹੈ ਇਹ ਕੋਈ ਮਹਾਨ ਲੋਕ ਨਹੀ ਸਨ। ਇਹ ਆਮ ਲੋਕ ਸਨ ਜਿੰਨਾਂ ਦੇ ਵਿੱਚ ਸਾਡੀ ਤਰ੍ਹਾ ਗਲਤੀਆਂ ਸਨ। ਪਰ ਯਿਸੂ ਉਨ੍ਹਾਂ ਨੂੰ ਸਭ ਤੋਂ ਮਹਾਨ ਕੰਮ ਦੇ ਕੇ ਭੇਜ ਰਿਹਾ ਸੀ। ਪਰ ਉਸ ਨੇ ਉਨ੍ਹਾਂ ਨੂੰ ਕਿਹਾ, “ਪਰ ਤੁਸੀਂ ਯਰੂਸਲੇਮ ਦੇ ਵਿੱਚ ਤਦ ਤੱਕ ਇੰਤਜਾਰ ਕਰੋ ਜਦ ਤੱਕ ਤੁਸੀਂ ਉੱਪਰ ਤੋਂ ਸ਼ਕਤੀ ਨਾ ਪਾਉ”
ਇਸ ਲਈ ਇਸ ਸਿੱਖਣ ਵਾਲੇ ਸਤਰ ਤੇ, ਅਸੀਂ ਤੁਹਾਡੀ ਮਦਦ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਪ੍ਰਾਥਨਾ ਦੇ ਜੀਵਨ ਦਾ ਨਿਰਮਾਣ ਕਰੋ। ਪਰਮੇਸ਼ਰ ਦੇ ਨਾਲ ਇਕੱਲਾ ਸਮਾਂ, ਜਦ ਤੁਸੀਂ ਪਰਮੇਸ਼ਰ ਦੇ ਨਾਲ ਮਿਲੋ ਅਤੇ ਪਰਮੇਸ਼ਰ ਤੁਹਾਡੇ ਨਾਲ ਮਿਲੇ। ਜਦ ਤੁਸੀਂ ਉਸ ਤੋਂ ਸਿੱਖੋ ਅਤੇ ਉਹ ਤੁਹਾਨੂੰ ਆਪਣੇ ਬਾਰੇ ਸਿਖਾਵੇ। ਹੁਣ ਜਦ ਮੈਂ ਪਹਿਲੀ ਵਾਰ ਮਸੀਹ ਦੇ ਵਿੱਚ ਆਇਆ, ਇਹ ਪਹਿਲਾ ਕੰਮ ਸੀ ਜੋ ਮੇਰੇ ਨਾਲ ਹੋਇਆ। ਮੈਂ ਇੱਕ ਜਗ੍ਹਾ ਲੱਭੀ, ਮੈਂ ਪਰਮੇਸ਼ਰ ਦੇ ਨਾਲ ਮਿਲਣਾ ਸ਼ੁਰੂ ਕੀਤਾ। ਪਰਮੇਸ਼ਰ ਨੇ ਮੇਰੇ ਜੀਵਨ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਅਤੇ ਉਹ ਮੈਨੂੰ ਸਿਖਾਉਣ ਲੱਗ ਪਿਆ। ਮੈਂ ਬਾਈਬਲ ਲੈ ਕੇ ਵਚਨਾਂ ਨੂੰ ਯਾਦ ਕਰਦਾ ਸੀ।
ਮੈਂ ਪਰਮੇਸ਼ਰ ਦੇ ਨਾਲ ਗੱਲ ਕਰਦਾ ਸੀ, ਅਤੇ ਉਹ ਮੇਰੇ ਨਾਲ ਗੱਲ ਕਰਦਾ ਸੀ। ਤਿੰਨ ਹੋਰ ਵੀ ਮਿੱਤਰ ਸਨ। ਅਸੀਂ ਚਾਰੇ ਜਨ ਮਿਲਿਆ ਕਰਦੇ ਸੀ। ਰਾਜਧਾਨੀ ਦੀ ਇਮਾਰਤ ਦੇ ਸਾਹਮਣੇ ਝੀਲ ਦੇ ਅੱਗੇ ਇੱਕ ਛੋਟੀ ਜਿਹੀ ਪਹਾੜੀ ਸੀ, ਅਤੇ ਅਸੀਂ ਹਰ ਸਵੇਰ ਉੱਥੇ ਪ੍ਰਾਥਨਾ ਕਰਿਆ ਕਰਦੇ ਸੀ। ਸਵੇਰੇ ਤੜਕੇ ਅਸੀਂ ਉੱਥੇ ਜਾਂਦੇ ਸੀ ਅਤੇ ਅਸੀਂ ਪ੍ਰਭੂ ਦੇ ਨਾਲ ਮਿਲਿਆ ਕਰਦੇ ਸੀ। ਇਹ ਬਹੁਤ ਹੀ ਖਾਸ ਸਮੇ ਸਨ। ਇਸਨੇ ਮੇਰੇ ਜੀਵਨ ਦੀ ਰੀਤੀ ਤਿਆਰ ਕੀਤੀ।
ਜਦ ਮੈਂ ਚਰਚ ਦਾ ਪਾਸਟਰ ਬਣਿਆ ਅਤੇ ਮੈਂ ਕੁਝ ਆਦਮੀਆਂ ਨੂੰ ਸਿਖਾਉਣਾ ਚਾਹੁੰਦਾ ਸੀ ਕਿ ਕਿਵੇਂ ਉਹ ਪਰਮੇਸ਼ਰ ਦੇ ਨਾਲ ਚੱਲ ਸਕਦੇ ਹਨ , ਸਭ ਤੋਂ ਪਹਿਲੀ ਗੱਲ ਜੋ ਮੈਂ ਉਨ੍ਹਾਂ ਨੂੰ ਸਿਖਾਈ ਉਹ ਸੀ ਕਿ ਉਹ ਪਰਮੇਸ਼ਰ ਦੇ ਨਾਲ ਕਿਵੇਂ ਇਕੱਲੇ ਸਮਾਂ ਬਿਤਾਉਣ। ਹੁਣ ਜਦ ਮੈਂ ਇਹ ਕਹਿੰਦਾ ਹਾਂ, ਮੈਂ ਧਾਰਮਿਕ ਹੋਣ ਬਾਰੇ ਗੱਲ ਨਹੀ ਕਰ ਰਿਹਾ ਹਾਂ, ਜਾਂ ਕਿਸੇ ਧਾਰਮਿਕ ਤਰੀਕੇ ਦੇ ਨਾਲ ਪ੍ਰਾਥਨਾ ਕਰਨ ਬਾਰੇ ਨਹੀ ਕਹਿ ਰਿਹਾ ਹਾਂ। ਜੋ ਮੈਂ ਗੱਲ ਕਰ ਰਿਹਾ ਹਾਂ ਕਿ ਇੱਕ ਸਮਾਂ ਹੋਵੇ ਜਿੱਥੇ ਤੁਸੀਂ ਪਰਮੇਸ਼ਰ ਦੇ ਨਾਲ ਟਾਕਰਾ ਕਰ ਸਕੋ।
ਇਸ ਲਈ ਮੈਂ ਉਨ੍ਹਾਂ ਨੂੰ ਯਿਸੂ ਦੇ ਪ੍ਰਾਥਨਾ ਦੇ ਸਿਧਾਂਤਾ ਦੇ ਬਾਰੇ ਸਿਖਾਉਣਾ ਸ਼ੁਰੂ ਕੀਤਾ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਵੇਂ ਪ੍ਰਾਥਨਾ ਕਰਨਾ ਸਿਖਾਇਆ। ਅਸੀਂ ਵੀ ਇੰਨਾਂ ਸ਼ੈਸਨਾ ਦੇ ਵਿੱਚ ਇਹੀ ਕਰਨ ਵਾਲੇ ਹਾਂ। ਅਸੀਂ ਪ੍ਰਾਥਨਾ ਕਰਨਾ ਸਿੱਖਾਂਗੇ, ਪ੍ਰਾਥਨਾ ਕੀ ਹੈ, ਅਤੇ ਇਸ ਕੰਮ ਦਾ ਨਿਰਮਾਣ ਕਿਵੇਂ ਕੀਤਾ ਜਾ ਸਕਦਾ ਹੈ। ਮੈਂ ਜਾਣਦਾ ਹਾਂ ਕਿ ਤੁਹਾਡੇ ਵਿਚੋਂ ਕੁਝ ਲੋਕ ਜੋ ਕਿ ਇਸ ਅਧਿਐਨ ਦੇ ਵਿੱਚ ਹਨ ਤੁਸੀਂ ਕਦੇ ਵੀ ਲੋਕਾਂ ਦੇ ਸਾਹਮਣੇ ਪ੍ਰਾਥਨਾ ਨਹੀ ਕੀਤੀ ਹੈ। ਉਨ੍ਹਾਂ ਨੇ ਬਹੁਤ ਇਕੱਲੇ ਦੇ ਵਿੱਚ ਪ੍ਰਾਥਨਾ ਕੀਤੀ ਹੈ। ਸ਼ਾਇਦ ਸਭ ਤੋਂ ਜਿਆਦਾ ਜੋ ਪ੍ਰਾਥਨਾ ਉਨ੍ਹਾਂ ਨੇ ਕੀਤੀ ਹੈ ਉਹ ਇਹ ਹੈ, “ਪ੍ਰਭੂ ਇਸ ਖਾਣੇ ਨੂੰ ਬਰਕਤ ਦੇ” ਪਰ ਉਨ੍ਹਾਂ ਨੇ ਪ੍ਰਾਥਨਾ ਨੂੰ ਸਿੱਖਣਾ ਸ਼ੁਰੂ ਕੀਤਾ। ਜਦ ਉਨ੍ਹਾਂ ਨੇ ਪ੍ਰਾਥਨਾ ਕਰਨਾ ਸਿੱਖਿਆ ਤਾਂ ਕੁਝ ਹੋਇਆ।
ਉਨ੍ਹਾਂ ਨੇ ਦੂਸਰਿਆਂ ਦੇ ਨਾਲ ਮਸੀਹ ਦੇ ਬਾਰੇ ਵੰਡਣਾ ਸ਼ੁਰੂ ਕੀਤਾ। ਉਹ ਦੂਸਰਿਆਂ ਨੂੰ ਮਸੀਹ ਵਿੱਚ ਲਿਆਉਣ ਲੱਗ ਪਏ। ਇਸ ਲਈ ਸਾਡੇ ਦੂਸਰੇ ਸਤਰ ਤੇ ਜਦ ਤੁਸੀਂ ਪ੍ਰਾਥਨਾ ਕਰਨਾ ਸਿੱਖ ਜਾਂਦੇ ਹੋ ਤਾਂ ਅਸੀਂ ੧੩ ਹਫਤਿਆਂ ਤੱਕ ਗੱਲ ਕਰਾਂਗੇ ਕਿ ਪਰਮੇਸ਼ਰ ਦੇ ਨਾਲ ਇਕੱਲੇ ਸਮਾਂ ਬਿਤਾਉਣ ਦਾ ਕੀ ਅਰਥ ਹੈ ਅਤੇ ਤੁਹਾਡੀ ਮਦਦ ਕਰਾਂਗੇ ਕਿ ਤੁਸੀਂ ਪਰਮੇਸ਼ਰ ਦੇ ਨਾਲ ਇਕੱਲੇ ਸਮਾਂ ਬਿਤਾ ਸਕੋ। ਪਰ ਜਦ ਤੁਸੀਂ ਇਹ ਕਰਦੇ ਹੋ, ਤਾਂ ਇੱਕ ਹੋਰ ਸਤਰ ਹੈ ਜਿੱਥੇ ਤੁਸੀਂ ਜਾਉਗੇ। ਉਹ ਹੈ ਯਿਸੂ ਦੇ ਬਾਰੇ ਵਿੱਚ ਦੂਸਰਿਆਂ ਨੂੰ ਵੰਡਣਾ।
ਅਸੀਂ ਇਸ ਨੂੰ ਸਿਖਾਉਣ ਵਾਲੇ ਦਾ ਸਤਰ ਕਹਿੰਦੇ ਹਾਂ। ਅਸੀਂ ਆਸ ਕਰਦੇ ਹਾਂ ਕਿ ਨਾ ਸਿਰਫ ਤੁਸੀਂ ਪ੍ਰਾਥਨਾ ਕਰਨਾ ਸਿੱਖੋਗੇ ਪਰ ਤੁਸੀਂ ਮਸੀਹ ਨੂੰ ਦੂਸਰਿਆਂ ਦੇ ਨਾਲ ਵੀ ਵੰਡੋਗੇ। ਫਿਰ ਇੰਨਾਂ ਆਦਮੀਆਂ ਦੇ ਨਾਲ ਕੁਝ ਹੋਇਆ। ਇੱਕ ਹੋਰ ਗੱਲ ਮੇਰੀ ਪਤਨੀ ਕੁਝ ਔਰਤਾਂ ਦੀ ਅਗੁਵਾਈ ਇਸੇ ਸਮੇਂ ਦੇ ਦੌਰਾਨ ਕਰ ਰਹੀ ਸੀ। ਉਹ ਆਗੂ ਬਣਨ ਲੱਗਾਂ। ਨਾ ਸਿਰਫ ਉਨ੍ਹਾਂ ਨੇ ਦੂਸਰਿਆਂ ਨੂੰ ਮਸੀਹ ਲਈ ਜਿੱਤਿਆ ਪਰ ਉਹ ਚੇਲੇ ਬਣਾਉਣ ਲੱਗੇ। ਅਚਾਨਕ ਹੀ ਸਾਡੇ ਚਰਚ ਵਿੱਚ ਵਾਧਾ ਹੋਣ ਲੱਗਾ। ਸਾਡੇ ਚਰਚ ਵਿੱਚ ਵਾਧੇ ਦਾ ਇੱਕ ਧਮਾਕਾ ਹੋ ਗਿਆ। ਇਸ ਨੂੰ ਅਸੀਂ ਵਾਧੇ ਦਾ ਸਤਰ ਕਹਿੰਦੇ ਹਾਂ।
ਫਿਰ ਚੋਥਾ ਸਤਰ ਹੈ ਸਾਥੀ ਕਾਮੇ ਦਾ ਸਤਰ। ਇਹ ਸਭ ਆਦਮੀ ਅਤੇ ਔਰਤਾਂ ਚਰਚ ਦੇ ਆਗੂ ਬਣ ਗਏ। ਇਹ ਇਸ ਲਈ ਨਹੀ ਹੋਇਆ ਕਿ ਉਹ ਚਰਚ ਦੇ ਆਗੂ ਬਣਨ ਦੀ ਕੋਸ਼ਿਸ ਕਰ ਰਹੇ ਸਨ ਪਰ ਕਿਉਂਕਿ ਉਹ ਵੱਧ ਗਏ ਅਤੇ ਅਤੇ ਉਹ ਮਸੀਹ ਦੇ ਵਿੱਚ ਸਿਆਣੇ ਹੋ ਗਏ ਅਤੇ ਅਤੇ ਉਹ ਪਰਮੇਸ਼ਰ ਦੇ ਨਾਲ ਇਕੱਲੇ ਮਿਲਦੇ ਸਨ। ਇਹ ਸਾਡੇ ਵਾਧੇ ਦੀ ਨੀਂਹ ਬਣ ਗਿਆ। ਚਾਰ ਸਤਰ ਹਨ। ਪਰ ਇਸ ਪਹਿਲੇ ਸਤਰ ਤੇ ਅਸੀਂ ਇੱਕ ਕੰਮ ਕਰਨਾ ਚਾਹੁੰਦੇ ਹਾਂ। ਅਸੀਂ ਤੁਹਾਡੀ ਮਦਦ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਪ੍ਰਭੁ ਨਾਲ ਇਕੱਲੇ ਸਮਾਂ ਬਿਤਾ ਸਕੋ।
ਇਹ ਹੀ ਪਹਿਲੇ ਸਤਰ ਦਾ ਨਿਸ਼ਾਨਾ ਹੈ। ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਕੋਲ ਸਮਾਂ ਹੋਵੇ। ਅਸੀਂ ਇਹ ਲਿਖੇ ਹੋਏ ਪ੍ਰਭੂ ਦੇ ਰੋਜਾਨਾ ਦੇ ਵਚਨ ਤੁਹਾਨੂੰ ਦੇਣ ਜਾ ਰਹੇ ਹਾਂ ਤਾਂ ਕਿ ਤੁਸੀਂ ਪੜ ਸਕੋ। ਅਤੇ ਹਰ ਇੱਕ ਤੋਂ ਬਾਅਦ ਕੁਝ ਪ੍ਰਸ਼ਨ ਹੋਣਗੇ ਜਿੰਨਾਂ ਦਾ ਤੁਸੀਂ ਉੱਤਰ ਦੇਣਾ ਹੈ। ਇੱਕ ਵੀਡੀਉ ਰੋਜ ਦਾ ਲੇਖ ਵੀ ਹੋਵੇਗਾ। ਅਤੇ ਇੱਕ ਸਿੱਖਿਆ ਹੋਵੇਗੀ ਜਿੱਥੇ ਮੈਂ ਇਸ ਕ੍ਰਿਆ ਦੇ ਵਿੱਚ ਕਿਸੇ ਦੀ ਇੰਟਰਵਿਊ ਲਵਾਂਗਾ। ਤੁਹਾਨੂੰ ਇਸ ਦੇ ਵਿੱਚ ਦੀ ਲੰਘਣਾ ਹੈ।
ਅਸੀਂ ਕੁਝ ਸਧਾਰਣ ਪ੍ਰਸ਼ਨ ਪੁੱਛਣ ਜਾ ਰਹੇ ਹਾਂ। ਇਹ ਕੋਈ ਔਖੇ ਨਹੀ ਹੋਣਗੇ। ਇਸ ਵਿੱਚ ਪਾਸ ਜਾਂ ਫੇਲ ਹੋਣਾ ਨਹੀ ਹੈ। ਅਸੀਂ ਸਿਰਫ ਕੁਝ ਪ੍ਰਸ਼ਨ ਪੁੱਛਣਾ ਚਾਹੁੰਦੇ ਹਾਂ। ਇਹ ਸਵਾਲ ਹਨ। ਵਚਨ ਦੇ ਦੁਆਰਾ ਪਰਮੇਸ਼ਰ ਨੇ ਤੁਹਾਡੇ ਦਿਲ ਨਾਲ ਕੀ ਗੱਲ ਕੀਤੀ ਜੋ ਕਿ ਲੇਖ ਦੇ ਵਿੱਚ ਜਾਂ ਸਿੱਖਿਆ ਦੇ ਵਿੱਚ ਸੀ? ਤੁਹਾਡੇ ਦਿਲ ਨੂੰ ਕੀ ਹੋ ਰਿਹਾ ਹੈ? ਝੋ ਕੁਝ ਤੁਹਾਡੇ ਦਿਲ ਵਿੱਚ ਹੈ ਉਸਦਾ ਉੱਤਰ ਦਿਉਅਤੇ ਆਪਣੇ ਝੁੰਡ ਦੇ ਵਿੱਚ ਇੱਕ ਦੂਸਰੇ ਦੇ ਨਾਲ ਵੰਡੋ ਅਤੇ ਇੱਕ ਦੂਸਰੇ ਨੂੰ ਉਤਸ਼ਾਹਿਤ ਕਰੋ।
ਜੇਕਰ ਤੁਸੀਂ ਸੰਘਰਸ਼ ਕਰ ਰਹੇ ਹੋ, ਤਾਂ ਕਹੋ, “ਮੈਂ ਇਸ ਗੱਲ ਦੇ ਨਾਲ ਸੰਘਰਸ਼ ਕਰ ਰਿਹਾ ਹਾਂ” ਤੁਸੀਂ ਇੱਕ ਦੂਸਰੇ ਨੂੰ ਉਤਸ਼ਾਹਿਤ ਕਰੋਗੇ ਅਤੇ ਇੱਕ ਦੂਸਰੇ ਦੀ ਮਦਦ ਕਰੋਗੇ ਅਤੇ ਇਹੀ ਇਸਦਾ ਮਕਸਦ ਹੈ। ਇਥੇ ਕੋਈ ਇਹੋ ਜਿਹੇ ਮਨੁੱਖ ਬਣਨਾ ਨਹੀ ਹੈ ਜੋ ਕਿ ਬਹੁਤ ਹੀ ਤੇਜ ਹੈ ਅਤੇ ਜੋ ਧਰਮ ਵਿਗਿਆਨੀ ਬਣ ਗਿਆ ਹੈ। ਅਸੀਂ ਇਸ ਗੱਲ ਵੱਲ ਕੰਮ ਨਹੀ ਕਰ ਰਹੇ ਹਾਂ। ਅਸੀਂ ਤੁਹਾਡੀ ਮਦਦ ਕਰ ਰਹੇ ਹਾਂ ਕਿ ਤੁਸੀਂ ਪ੍ਰਭੂ ਦੇ ਨਾਲ ਇਕਾਂਤ ਸਮਾਂ ਬਿਤਾ ਸਕੋ। ਅਸੀ ਇਹ ਵੇਖਿਆ ਹੈ ਕਿ ਜੇਕਰ ਤੁਸੀਂ ਇਹ ਲਗਾਤਾਰ ਤਿੰਨ ਮਹੀਨੇ ਤੱਕ ਕਰਦੇ ਹੋ ਤਾਂ ਇਹ ਤੁਹਾਡੀ ਜੀਵਨ ਸ਼ੈਲੀ ਬਣ ਜਾਵੇਗਾ। ਅਸੀਂ ਚਾਹੁੰਦੇ ਹਾਂ ਕਿ ਇਹ ਤੁਹਾਡੀ ਜੀਵਨ ਸ਼ੈਲੀ ਬਣ ਜਾਵੇ।
ਪਹਿਲੇ ਚੇਲਿਆਂ ਨੂੰ ਰਾਹ ਦੇ ਚੇਲੇ ਕਿਹਾ ਗਿਆ ਸੀ। ਉਹ ਜੀਵਨ ਦੇ ਰਾਹ ਦਾ ਪਿੱਛਾ ਕਰ ਰਹੇ ਸਨ। ਅਤੇ ਉਨ੍ਹਾਂ ਦੇ ਜੀਵਨ ਦਾ ਇੱਕ ਹਿੱਸਾ ਸੀ ਕਿ ਉਹ ਇਹੋ ਜਿਹੇ ਲੋਕ ਸਨ ਜੋ ਕਿ ਪਰਮੇਸ਼ਰ ਦੇ ਨਾਲ ਪ੍ਰਾਥਨਾ ਦੇ ਵਿੱਚ ਸਮਾਂ ਬਿਤਾਉਂਦੇ ਸਨ। ਅਤੇ ਇਸ ਲਈ ਅਸੀਂ ਤੁਹਾਨੂੰ ਸਿਖਾਉਣਾ ਚਾਹੁੰਦੇ ਹਾਂ ਕਿ ਤੁਸੀਂ ਇਹ ਕਿਵੇਂ ਕਰ ਸਕਦੇ ਹੋ। ਸਾਡੇ ਕੋਲ ਇਸਦੇ ਲਈ ੧੩ ਹਫਤੇ ਹਨ। ਇੱਕ ਹੋਰ ਗੱਲ ਇਹ ਸਿਰਫ ੧੩ ਹਫਤੇ ਹੀ ਨਹੀ ਹਨ, ਜਦ ਤੁਸੀਂ ਇੰਨਾਂ ਸਤਰਾਂ ਦੇ ਵਿੱਚ ਦੀ ਜਾਉੇਗੇ…. ਤਾਂ ਤੁਸੀਂ ਜਿੱਥੌਂ ਤੱਕ ਜਾਣਾ ਚਾਹੋ ਜਾ ਸਕਦੇ ਹੋ। ਜੇਕਰ ਤੁਸੀਂ ਪਹਿਲੇ ਸਤਰ ਤੇ ਰੁਕ ਜਾਣਾ ਚਾਹੁੰਦੇ ਹੋ ਤਾਂ ਉਹ ਵੀ ਠੀਕ ਹੈ। ਪਰ ਮੈਂ ਆਸ ਕਰਦਾ ਹਾਂ ਕਿ ਤੁਸੀਂ ਨਹੀ ਰੁਕੋਗੇ।
ਮੈਂ ਆਸ ਕਰਦਾ ਹਾਂ ਕਿ ਤੁਸੀਂ ਇੰਨਾਂ ਸਭ ਸਤਰਾਂ ਦੇ ਵਿੱਚ ਦੀ ਲੰਘੌਗੇ।ਸੁਣੋ। ਇੱਕ ਮਹਾਨ ਬਰਕਤ ਇਹ ਹੈ ਕਿ ਜਦ ਤੁਸੀਂ ਵਧੌਗੇ, ਤੁਸੀਂ ਦੂਸਰਿਆਂ ਦੇ ਨਾਲ ਮਸੀ੍ਹ ਨੂੰ ਵੰਡ ਸਕੋਗੇ ਅਤੇ ਦੂਸਰਿਆਂ ਨੂੰ ਮਸੀਹ ਦੇ ਵਿੱਚ ਆਉਂਦੇ ਹੋਏ ਵੇਖੋਗੇ ਅਤੇ ਤੁਸੀਂ ਉਨ੍ਹਾਂ ਦੀ ਮਦਦ ਕਰੋਗੇ ਕਿ ਉਹ ਮਸੀਹ ਦੇ ਵਿੱਚ ਵੱਧ ਸਕਣ ਅਤੇ ਇਹ ਤੁਹਾਡੇ ਲਈ ਬਹੁਤ ਵੱਡੀ ਬਰਕਤ ਹੋਵੇਗੀ। ਪਰ ਜਿਵੇਂ ਤੁਸੀਂ ਇਹ ਕਰੋਗੇ ਅਤੇ ਜਿਵੇਂ ਤੁਸੀਂ ਮਸੀਹ ਦੇ ਵਿੱਚ ਵਧੌਗੇ, ਅਸੀਂ ਤੁਹਾਡੀ ਮਦਦ ਕਰਾਂਗੇ। ਤੁਹਾਡੇ ਕੋਲ ਇੱਥੇ ਬਹੁਤ ਸਾਰੇ ਸਾਧਨ ਹੋਣਗੇ। ਅਤੇ ਤੁਸੀਂ ਪ੍ਰਭੂ ਦੇ ਵਿੱਚ ਵੱਧ ਪਾਉਗੇ।
ਪਰਮੇਸ਼ਰ ਤੁਹਾਨੂੰ ਇਸਤੇਮਾਲ ਕਰੇਗਾ। ਅਤੇ ਤੁਸੀਂ ਆਪਣੇ ਜੀਵਨ ਵਿੱਚ ਫਲਦਾਇਕ ਹੋਵੋਗੇ। ੧੩ ਹਫਤੇ ਹਨ, ਅਤੇ ਇਸ ਦੇ ਚਾਰ ਸੈੱਟ ਹਨ। ਇਹ ਪੂਰਾ ਸਾਲ ਹੈ। ਜੇਕਰ ਤੁਸੀਂ ਇੱਕ ਸਾਲ ਪਰਮੇਸ਼ਰ ਦੇ ਨਾਲ ਲੜੀਵਾਰ ਸਮਾਂ ਬਿਤਾਉ ਤਾਂ ਤੁਸੀਂ ਪ੍ਰਾਥਨਾ ਦੇ ਵਿਅਕਤੀ ਬਣ ਜਾਉਗੇ। ਮੇਰੇ ਮਨ ਦੇ ਵਿੱਚ ਇਸਦੇ ਬਾਰੇ ਵਿੱਚ ਕੋਈ ਸੰਦੇਹ ਨਹੀ ਹੈ। ਤੁਸੀਂ ਵਧੋਗੇ ਅਤੇ ਤੁਹਾਡਾ ਪ੍ਰਾਥਨਾ ਦਾ ਜੀਵਨ ਵਧੇਗਾ ਅਤੇ ਤੁਸੀਂ ਉਹ ਬਣ ਸਕੋਗੇ ਜੋ ਪਰਮੇਸ਼ਰ ਤੁਹਾਨੂੰ ਬਣਾਉਣਾ ਚਾਹੁੰਦਾ ਹੈ। ਇਹ ਮਕਸਦ ਹੈ। ਇਹ ਅਗਲੇ ਤਾ ਹਫਤਿਆਂ ਦਾ ਨਿਸ਼ਾਨਾ ਹੈ।
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ