ਰੋਜਾਨਾਂ ਦਾ ਭਗਤੀ ਦਾ ਵੀਡੀਓ
ਪ੍ਰਾਥਨਾ ਅਤੇ ਪ੍ਰਮੇਸ਼ਰ ਦੀ ਅਗੁਵਾਈ
ਬਹੁਤ ਸਾਰੇ ਮਸੀਹੀ ਲੋਕਾਂ ਨੇ ਪ੍ਰਾਥਨਾ ਦੇ ਬਹੁਤ ਹੀ ਵਧੀਆ ਮੌਸਮ ਵੇਖੇ ਹੋਏ ਹਨ ਅਤੇ ਉਸ ਤੋਂ ਬਾਅਦ ਵਿਚ ਉਹ ਪਾਉਂਦੇ ਹਨ ਕਿ ਉਹ ਇੱਕ ਬਹੁਤ ਹੀ ਜਬਰਦਸਤ ਯੁਧ ਵਿਚ ਹਨ। ਕਯੀ ਲੋਕਾਂ ਨੇ ਸਿਖਿਆ ਹੈ ਕਿ ਉਹ ਪ੍ਰ੍ਮੇਸ਼ੇਰ ਦੇ ਨਾਲ ਇੰਤਜਾਰ ਕਰਣ ਪਰ ਉਸਦੇ ਨਾਲ ਨਹੀ ਚਲਣ। ਉਹ ਪ੍ਰ੍ਮ੍ਸ਼ੇਰ ਦੇ ਆਤਮਾ ਨਾਲ ਭਰੇ ਹੋਏ ਤੇ ਹਨ ਪਰ ਉਹ ਨਹੀ ਜਾਂਦੇ ਹਨ ਕਿ ਪ੍ਰ੍ਮ੍ਸ਼ੇਰ ਦੇ ਆਤਮਾਂ ਦੀ ਅਗੁਵਾਈ ਵਿਚ ਕਿਵੇਂ ਚਲਣਾ ਹੈ। ਜਦ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਪ੍ਰਾਥਨਾ ਕਰਨ ਦੀ ਸਿਖਿਆ ਦਿੱਤੀ, ਉਸ ਨੇ ਉਨ੍ਹਾਂ ਨੂੰ ਸਿਖਿਆ ਦਿੱਤੀ ਕਿ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਉਹ ਆਪਣਾ ਧਿਆਨ ਪ੍ਰਮੇਸ਼ਰ ਤੇ ਲਗਾ ਕੇ ਰਖਣ। ਜਦ ਅਸੀਂ ਉਸ ਨੂੰ ਵੇਖਦੇ ਹਾਂ, ਤਾਂ ਸਾਡਾ ਆਪਣੇ ਬਾਰੇ ਵੇਖਣ ਦਾ ਨਜਰੀਆ ਬਿਲਕੁਲ ਬਦਲ ਜਾਂਦਾ ਹੈ। ਜਦ ਅਸੀਂ ਉਸਦੀ ਪਵਿਤਰਤਾ ਨੂੰ ਵੇਖਦੇ ਹਾਂ ਤਾਂ ਅਸੀਂ ਆਪਣੀ ਪਾਪੀ ਦਸ਼ਾ ਨੂੰ ਵੇਖ ਪਾਉਂਦੇ ਹਾਂ। ਜਦ ਅਸੀਂ ਵੇਖਦੇ ਹਾਂ ਕਿ ਉਹ ਕਿਨ੍ਹਾਂ ਵੱਡਾ ਹੈ ਤਾਂ ਅਸੀਂ ਇਹ ਵੇਖ ਪਾਉਂਦੇ ਹਾਂ ਕਿ ਅਸੀਂ ਕਿੰਨੇ ਛੋਟੇ ਹਾਂ। ਇਹ ਉਹ ਵੇਖਣਾ ਹੈ ਜੋ ਕਿ ਸਾਨੂੰ ਮਜਬੂਰ ਕਰ ਦਿੰਦਾ ਹੈ ਕਿ ਅਸੀਂ ਉਸਦੀ ਅਗੁਵਾਈ ਦੇ ਲੈ ਪੁਕਾਰ ਕਰੀਏ।
ਮੂਸਾ ਪ੍ਰ੍ਮੇਸ਼ੇਰ ਨੂੰ ਇੱਕ ਖਾਸ ਰੀਤੀ ਦੇ ਨਾਲ ਮਿਲਿਆ। ਉਹ ਅਕਸਰ ਹਿ ਇੱਕ ਤੰਬੂ ਡੇਰੇ ਦੇ ਬਾਹਰ ਲਗਾ ਦਿੰਦਾ ਸੀ, ਫਿਰ ਉਹ ਉਸ ਤੰਬੂ ਵਿਚ ਜਾ ਕੇ ਪ੍ਰਮੇਸ਼ਰ ਨੂੰ ਮਿਲਦਾ ਸੀ। ਉਹ ਸਮੇਂ ਮੂਸਾ ਲਈ ਖਾਸ ਸਨ। ਉਹ ਉਸਦੀ ਇਸਰਾਇਲਿਆਂ ਦੀ ਅਗੁਵਾਈ ਲਈ ਨੀਂਹ ਸਨ। ਪਰ ਉਸਨੇ ਆਪਣੇ ਸਮੇਂ ਦੇ ਬਾਰੇ ਜੋ ਕਿ ਉਹ ਪ੍ਰ੍ਮੇਸ਼ੇਰ ਦੇ ਨਾਲ ਬਿਤਾਉਂਦਾ ਸੀ, ਉਸ ਬਾਰੇ ਕੁਝ ਖਾਸ ਕਿਹਾ, “ਜੇਕਰ ਤੇਰੀ ਹਜੂਰੀ ਸਾਡੇ ਨਾਲ ਨਹੀ ਜਾਵੇਗੀ, ਤਾਂ ਸਾਨੂੰ ਇਥੋਂ ਅੱਗੇ ਨਾ ਭੇਜ” (ਕੂਚ ੩੩:੧੫) ਪ੍ਰ੍ਮ੍ਸ਼ੇਰ ਨੇ ਉਸ ਨੂੰ ਆਸਵਾਸਨ ਦਿੱਤਾ, “ਪ੍ਰਭੂ ਨੇ ਕਿਹਾ, ਮੇਰੀ ਹਜੂਰੀ ਤੇਰੇ ਨਾਲ ਜਾਵੇਗੀ ਅਤੇ ਮੈਂ ਤੈਨੂੰ ਆਰਾਮ ਦੇਵਾਂਗਾ।” (੧੪)
ਸ਼ਾਇਦ ਮੂਸਾ ਦੇ ਜੀਵਨ ਅਤੇ ਅਗੁਵਾਈ ਦੇ ਵਿਚ ਜੋ ਕੁਝ ਹੋਇਆ ਉਹ ਉਸ ਤੰਬੂ ਦੇ ਵਿਚੋਂ ਮੀਲ ਸਕਦਾ ਹੈ ਕਿ ਉਥੇ ਕੀ ਹੋਇਆ ਸੀ। ਉਸ ਨੇ ਸਿਰਫ ਪ੍ਰ੍ਮ੍ਸ਼ੇਰ ਦੀ ਹਜੂਰੀ ਨੂੰ ਹੀ ਯਕੀਨੀ ਨਹੀ ਬਣਾਇਆ ਬਲਕਿ ਉਸ ਨੇ ਆਪਣੀ ਅਗੁਵਾਈ ਨੂੰ ਵੀ ਯਕੀਨੀ ਬਣਾ ਲਿਆ। ਮੂਸਾ ਇੱਕ ਮਹਾਨ ਆਗੂ ਸੀ, ਕਿਉਂਕਿ ਉਸ ਨੇ ਸਿਖਿਆ ਸੀ ਕਿ ਉਹ ਇੱਕ ਮਹਾਨ ਚੇਲਾ ਹੈ। ਉਹ ਅਗੁਵਾਈ ਇਸ ਕਰਕੇ ਕਰਦਾ ਸੀ, ਕਿਉਂਕਿ ਉਹ ਵੀ ਕਿਸੇ ਦੀ ਅਗੁਵਾਈ ਵਿਚ ਚਲ ਰਿਹਾ ਸੀ।
ਪ੍ਰ੍ਮ੍ਸ਼ੇਰ ਦੇ ਆਤਮਾ ਦੀ ਅਗੁਵਾਈ ਵਿਚ ਚਲਣ ਦੀ ਕੁੰਜੀ ਇਸ ਗੱਲ ਵਿਚ ਹੈ ਕਿ ਅਸੀਂ ਪ੍ਰਾਥਨਾ ਦੇ ਆਤਮਾ ਵਿਚ ਬਣੇ ਰਹੀਏ। ਕਈ ਵਾਰ ਮੈਂ ਸੋਚਦਾ ਹਾਂ ਕਿ ਪ੍ਰਾਥਨਾ ਦੇ ਸ਼ਾਂਤ ਸਮੇਂ ਵਿਚ ਬੈਠਾ ਰਹਾਂ ਅਤੇ ਉਠ ਕੇ ਵੀ ਨਾ ਜਾਵਾਂ। ਉਹ ਸਮੇਂ ਬੜੇ ਖਾਸ ਹਨ। ਪਰ ਸਾਨੂੰ ਉਨ੍ਹਾਂ ਸਮਿਆਂ ਨੂੰ ਆਖਰੀ ਨਹੀ ਸਮਝਨਾ ਚਾਹੀਦਾ ਹੈ। ਪ੍ਰ੍ਮ੍ਸ਼ੇਰ ਦੀ ਸਾਡੇ ਸਭ ਦੇ ਜੀਵਨ ਲਈ ਇੱਕ ਯੋਜਨਾ ਹੈ। ਉਹ ਪ੍ਰਾਥਨਾ ਵਿਚ ਇਕਲੇ ਸਮਾਂ ਬਿਤਾਉਣਾ ਸਾਨੂੰ ਜੀਵਨ ਦੇ ਯੁਧਾਂ ਲਈ ਤਿਆਰ ਕਰਦਾ ਹੈ। ਅਸੀਂ ਉਸਦੀ ਹਜੂਰੀ ਨੂੰ ਯੁਧ ਵਿਚ ਛਡ ਨਹੀ ਦਿੰਦੇ ਹਾਂ ਪਰ ਸਾਨੂੰ ਸਿਖਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਯੁਧਾਂ ਵਿਚ ਵੀ ਪ੍ਰ੍ਮ੍ਸ਼ੇਰ ਦੀ ਹਜੂਰੀ ਦਾ ਤਜਰਬਾ ਕਰ ਸਕੀਏ।
ਪ੍ਰ੍ਮ੍ਸ਼ੇਰ ਸਾਨੂੰ ਕਈ ਵਾਰ ਪ੍ਰਾਥਨਾ ਦੇ ਖਾਸ ਸਮਿਆਂ ਵਿਚੋਂ ਦੀ ਲੈ ਕੇ ਜਾਣਗੇ ਤਾਂ ਕਿ ਉਹ ਸਾਨੂੰ ਇਹੋ ਜਿਹੇ ਯੁਧਾਂ ਲਈ ਤਿਆਰ ਕਰ ਸਕਣ। ਕਈ ਸਾਲ ਪਹਿਲਾ ਮੈਨੂੰ ਇੱਕ ਡਾਕਟਰ ਨੇ ਕਿਹਾ ਕਿ ਮੇਰੇ ਗਲੇ ਦੇ ਬੋਲਣ ਵਾਲੀ ਜਗ੍ਹਾ ਵਿਚ ਜਖਮ ਹਨ। ਮੇਰੀ ਜਿੰਦਗੀ ਪੂਰੀ ਤਰਾਂ ਬੋਲਣ ਤੇ ਸੀ। ਇਸ ਲਈ ਇਹ ਮੇਰੇ ਲਈ ਬਹੁਤ ਹੀ ਜਿਆਦਾ ਡਰਾ ਦੇਣ ਵਾਲੇ ਸ਼ਬਦ ਸਨ। ਮੈਨੂੰ ਕਿਹਾ ਗਿਆ ਕਿ ਮੈਂ ਦੋ ਹਫਤੇ ਬਿਲਕੁਲ ਚੁਪ ਰਹਾਂ। ਜਦ ਡਾਕਟਰ ਨੇ ਮੈਨੂੰ ਇਹ ਕਿਹਾ, ਮੈਂ ਜਾਣਦਾ ਸੀ ਕਿ ਪ੍ਰ੍ਮ੍ਸ਼ੇਰ ਮੇਰੇ ਦਿਲ ਵਿਚ ਗਹਿਰਾ ਕੰਮ ਕਰਨਾ ਚਾਹੁੰਦਾ ਹੈ। ਉਹ ਦੋ ਹਫਤੇ ਮੇਰੇ ਜੀਵਨ ਦੇ ਸਭ ਤੋਂ ਅਨੋਖੇ ਹਫਤੇ ਬਣ ਗਏ। ਪ੍ਰ੍ਮੇਸ਼ੇਰ ਨੇ ਸਿਰਫ ਮੇਰੇ ਗਲੇ ਨੂੰ ਹੀ ਠੀਕ ਨਹੀ ਕੀਤਾ ਬਲਿਕ ਉਸ ਨੇ ਆਪਣੇ ਆਪ ਨੂੰ ਮੇਰੇ ਉੱਪਰ ਬਹੁਤ ਹੀ ਅਨੋਖੇ ਤਰੀਕੇ ਨਾਲ ਪ੍ਰਗਟ ਕੀਤਾ।
ਪਰ ਮੈਂ ਇਹ ਨਹੀ ਜਾਣਦਾ ਸੀ ਕਿ ਇਹ ਤਿਆਰੀ ਸੀ, ਜੋ ਆਉਣ ਵਾਲੇ ਛੇ ਮਹੀਨਿਆਂ ਦੇ ਵਿਚ ਹੋਣ ਵਾਲਾ ਸੀ। ਮੈਂ ਆਪਣੇ ਜੀਵਨਾ ਤੇ ਸੇਵਕਾਈ ਦੇ ਕੁਝ ਬਹੁਤ ਹੀ ਸਖਤ ਸਮਿਆਂ ਦੇ ਵਿਚੋਂ ਦੀ ਉਨ੍ਹਾਂ ਛੇ ਮਹੀਨਿਆਂ ਦੇ ਵਿਚ ਗੁਜਰਿਆ। ਜਦ ਪੇਰੂ ਵਿਚ ਬਹੁਤ ਹੀ ਜਿਆਦਾ ਅੰਦੋਲਨ ਹੋਇਆ ਤਾਂ ਮੈਂ ਉਥੇ ਜਾ ਕੇ ਪ੍ਰਚਾਰ ਕੀਤਾ। ਮੈਂ ਕੋੰਗੋ ਦੇ ਯੁਧ ਦੇ ਖੇਤਰ ਦੇ ਵਿਚੋਂ ਦੀ ਲੰਘਿਆ। ਮੈਂ ਹਜਾਰਾਂ ਲੋਕਾਂ ਨੂੰ ਮਸੀਹ ਦੇ ਪ੍ਰਤੀ ਪ੍ਰਤਿਉਤਰ ਦਿੰਦੇ ਹੋਏ ਸੁਣਿਆ। ਮੈਂ ਬਹੁਤ ਹੀ ਧਨਵਾਦੀ ਹਾਂ ਕਿ ਲੋਕਾਂ ਨੂੰ ਜਿੱਤਣ ਲਈ ਯੁਧ ਦੇ ਮੈਦਾਨ ਵਿਚ ਜਾਣ ਤੋਂ ਪਹਿਲਾਂ ਮੈਂ ਪ੍ਰ੍ਮ੍ਸ਼ੇਰ ਦੇ ਨਾਲ ਖਾਸ ਸਮਾਂ ਬਿਤਾਇਆ। ਅਤੇ ਮੈਂ ਇਸ ਗੱਲ ਦਾ ਵੀ ਧਨਵਾਦੀ ਹਾਂ ਕਿ ਪ੍ਰ੍ਮੇਸ਼ੇਰ ਮੇਰੇ ਨਾਲ ਮੇਰੇ ਜੀਵਨ ਦੇ ਯੁਧਾਂ ਵਿਚ ਚਲਦਾ ਹੈ। ਉਹ ਤੁਹਾਨੂੰ ਮਿਲੇਗਾ ਤਾਂ ਜਰੂਰ ਪਰ ਉਹ ਤੁਹਾਡੇ ਨਾਲ ਵੀ ਜਾਵੇਗਾ। ਇਸ ਲਈ “ਬਿਨ੍ਹਾਂ ਰੁਕੇ ਹੋਏ ਪ੍ਰਾਥਨਾ ਕਰਨੀ” ਸਿਖੋ।
8:9-14
9 ਪਰ ਤੁਹਾਡੇ ਉੱਪਰ ਪਾਪੀ ਸੁਭਾਅ ਦਾ ਰਾਜ ਨਹੀਂ ਹੈ। ਤੁਹਾਡੇ ਉੱਪਰ ਆਤਮਾ ਦਾ ਰਾਜ ਹੈ। ਪਰ ਜੇਕਰ ਸੱਚ ਮੁੱਚ ਪਰਮੇਸ਼ੁਰ ਦਾ ਆਤਮਾ ਤੁਹਾਡੇ ਅੰਦਰ ਨਿਵਾਸ ਕਰਦਾ ਹੈ ਤੇ। ਪਰ ਜੇਕਰ ਕਿਸੇ ਮਨੁੱਖ ਕੋਲ ਮਸੀਹ ਦਾ ਆਤਮਾ ਨਹੀਂ ਹੈ, ਤਾਂ ਫ਼ਿਰ ਉਹ ਵਿਅਕਤੀ ਮਸੀਹ ਨਾਲ ਸੰਬੰਧਿਤ ਨਹੀਂ ਹੈ। 10 ਤੁਹਾਡਾ ਸਰੀਰ ਪਾਪ ਕਾਰਣ ਹਮੇਸ਼ਾ ਮ੍ਰਿਤਕ ਹੋਵੇਗਾ। ਪਰ ਜੇ ਮਸੀਹ ਤੁਹਾਡੇ ਅੰਦਰ ਹੈ ਤਾਂ ਆਤਮਾ ਤੁਹਾਨੂੰ ਜੀਵਨ ਦਿੰਦਾ ਹੈ, ਕਿਉਂਕਿ ਮਸੀਹ ਨੇ ਤੁਹਾਨੂੰ ਧਰਮੀ ਬਣਾਇਆ ਹੈ। 11 ਪਰਮੇਸ਼ੁਰ ਨੇ ਯਿਸੂ ਨੂੰ ਮੁਰਦਿਆਂ ਤੋਂ ਉੱਠਾਇਆ। ਜੇਕਰ ਪਰਮੇਸ਼ੁਰ ਦਾ ਆਤਮਾ ਤੁਹਾਡੇ ਅੰਦਰ ਨਿਵਾਸ ਕਰਦਾ ਹੈ, ਤਾਂ ਉਹ ਤੁਹਾਡੇ ਨਾਸ਼ਵਾਨ ਸਰੀਰਾਂ ਨੂੰ ਵੀ ਜੀਵਨ ਦੇਵੇਗਾ। ਪਰਮੇਸ਼ੁਰ ਇੱਕ ਹੈ ਜਿਸਨੇ ਮਸੀਹ ਨੂੰ ਮੁਰਦਿਆਂ ਚੋਂ ਉੱਠਾਇਆ ਅਤੇ ਉਹ ਤੁਹਾਡੇ ਸਰੀਰਾਂ ਨੂੰ ਆਪਣੇ ਉਸ ਆਤਮਾ ਰਾਹੀਂ, ਤੁਹਾਡੇ ਨਾਸ਼ਵਾਨ ਸਰੀਰਾਂ ਨੂੰ ਜੀਵਨ ਦੇਵੇਗਾ, ਜਿਹੜਾ ਤੁਹਾਡੇ ਅੰਦਰ ਜਿਉਂਦਾ ਹੈ। 12 ਇਸ ਲਈ, ਮੇਰੇ ਭਰਾਵੋ ਅਤੇ ਭੈਣੋ, ਸਾਨੂੰ ਆਪਣੇ ਪਾਪੀ ਸੁਭਾਅ ਦੇ ਵਸ ਨਹੀਂ ਹੋਣਾ ਚਾਹੀਦਾ। ਅਤੇ ਸਾਨੂੰ ਆਪਣੇ ਪਾਪੀ ਸੁਭਾਅ ਦੀਆਂ ਇੱਛਾਵਾਂ ਅਨੁਸਾਰ ਜਿਉਣਾ ਨਹੀਂ ਚਾਹੀਦਾ। 13 ਜੇਕਰ ਤੁਸੀਂ ਆਪਣੇ ਪਾਪੀ ਸੁਭਾਅ ਦੇ ਅਨੁਸਾਰ ਜੀਵੋਂਗੇ, ਤਾਂ ਤੁਸੀਂ ਆਤਮਕ ਤੌਰ ਤੇ ਮਰ ਜਾਵੋਂਗੇ ਪਰ ਜੇਕਰ ਤੁਸੀਂ ਆਪਣੇ ਸਰੀਰ ਨਾਲ ਗਲਤ ਕੰਮ ਕਰਨ ਨੂੰ ਰੋਕਣ ਲਈ ਆਤਮਾ ਦੀ ਮਦਦ ਲਵੋਂਗੇ, ਫ਼ੇਰ ਤੁਸੀਂ ਜੀਵਨ ਪ੍ਰਾਪਤ ਕਰੋਂਗੇ। 14 ਪਰਮੇਸ਼ੁਰ ਦੀ ਸੱਚੀ ਔਲਾਦ ਉਹੀ ਹਨ ਜੋ ਪਰਮੇਸ਼ੁਰ ਦੇ ਆਤਮਾ ਦੇ ਮਗਰ ਚੱਲਦੇ ਹਨ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
