Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਜੀਵਨ ਦਾ ਉਦੇਸ਼

ਇੱਕ ਜੇਤੂ ਮਸੀਹੀ ਜੀਵਨ ਦੀ ਅੰਤਿਮ ਜਾਂਚ ਇਹ ਹੈ ਕਿ ਇੱਕ ਵਿਅਕਤੀ ਨੇ ਆਪਣੇ ਜੀਵਨ ਜਿਸਦੇ  ਲਈ ਉਸਦੀ ਰਚਨਾ ਕੀਤੀ ਗਈ ਸੀ ਦੇ ਨਾਲ ਕੀ ਕੀਤਾ ਹੈ। ਜਿੱਤ ਦਾ ਪ੍ਰਮਾਣ ਉਦੋਂ ਆਉਂਦਾ ਹੈ ਜਦੋਂ ਅਸੀ ਜੀਵਨ ਦੀ ਦੌੜ ਦੀ ਰੇਖਾ ਨੂੰ ਖਤਮ ਕਰ ਲੈਂਦੇ ਹਾਂ ਅਤੇ ਸਦੀਪਕ ਕਾਲ ਦੇ ਵਿੱਚ ਜਾਂਦੇ ਹਾਂ। ਇਹੋ ਹੀ ਉਹ ਥਾਂ ਹੈ ਜਿੱਥੇ ਅਸੀ ਸਵਰਗ ਤੋਂ ਇਨ੍ਹਾਂ ਸ਼ਬਦਾਂ ਨੂੰ ਸੁਣਦੇ ਹਾਂ, “ਸ਼ਬਾਸ਼, ਤੂੰ ਚੰਗੇ ਅਤੇ ਵਿਸ਼ਵਾਸਯੋਗ ਸੇਵਕ।” ਜੇਤੂ ਮਸੀਹੀ ਜੀਵਨ ਹਮੇਸ਼ਾ ਸਾਡੇ ਜੀਵਨ ਦੇ ਉਦੇਸ਼ਾਂ ਦੇ ਨਾਲ ਇੱਕ ਹੋ ਕੇ ਚਲਦਾ ਹੈ।

ਬਦਕਿਸਮਤੀ ਦੇ ਨਾਲ, ਕਈ ਲੋਕਾਂ ਨੂੰ ਇਸ ਗੱਲ ਦੀ ਕੋਈ ਯੁਕਤੀ  ਨਹੀ ਹੈ ਕਿ ਉਨ੍ਹਾਂ ਦੇ ਜੀਵਨ ਦਾ ਕੀ ਮਕਸਦ ਅਰਥਾਤ ਉਦੇਸ਼ ਹੋਣਾ ਚਾਹੀਦਾ ਹੈ। ਜਦੋਂ ਸਾਬਕਾ ਸੋਵੀਅਤ ਯੂਨੀਅਨ ਵਿੱਖਰ ਗਿਆ, ਤਾਂ ਉਸ ਵੇਲੇ ਮੈਂ ਅਤੇ ਮੇਰੇ ਪਤਨੀ ਸਾਈਬ੍ਰੇਰੀਆ ਵੱਲ ਯਾਤਰਾ ਕਰ ਰਹੇ ਸਾਂ ਅਤੇ ਸਾਨੂੰ ਮਾਸਕੋ ਦੇ ਵਿੱਚ ਰਾਤ ਰੁਕਣਾ ਸੀ। ਅਸੀ ਇੱਕ ਔਰਤ ਦੇ ਘਰ ਰੁਕੇ ਜੋ ਕਿ ਨਾਸਤਿਕ ਸੀ।  ਉਹ ਯੂਨੀਵਰਸਿਟੀ ਵਿਚ ਪ੍ਰੋਫੈਸਰ ਸੀ।  ਉਸਨੇ ਸਾਨੂੰ ਪੁਛਿਆ ਕਿ ਅਸੀਂ ਸਾਈਬ੍ਰੇਰੀਆ ਵਿਚ ਕੀ  ਕਰਾਂਗੇ? ਜਦ ਮੈਂ ਉਸ ਨੂੰ ਦਸਿਆ ਕਿ ਅਸੀਂ ਲੋਕਾਂ ਦੇ ਨਾਲ ਮਸੀਹ ਦੇ ਬਾਰੇ ਗੱਲ ਕਰਾਂਗੇ।  ਤਾਂ ਉਸ ਨੇ ਪੁਛਿਆ ਕਿ ਮੈਂ ਕਿਹੜੇ ਵਿਸ਼ੇ ਤੇ ਗੱਲ ਕਰਾਂਗਾ।  ਜਦ ਮੈਂ ਉਸ ਨੂੰ ਦਸਿਆ ਕਿ ਮੈਂ ਪਹਿਲੇ ਦਿਨ ਜੀਵਨ ਦੇ ਮਕਸਦ ਉਪਰ ਗਲ ਕਰਾਂਗਾ, ਤਾਂ ਉਹ ਬਹੁਤ ਹੀ ਉਤੇਜਿਤ ਹੋ ਗਈ ਅਤੇ ਕਹਿਣ ਲੱਗੀ, “ ਕਾਸ਼, ਮੈਂ ਵੀ ਉਥੇ ਜਾ ਸਕਦੀ ਅਤੇ ਤੁਹਾਨੂੰ ਸੁਣ ਸਕਦੀ, ਕਿਓਂਕਿ ਮੇਰੇ ਆਪਣੇ ਜੀਵਨ ਵਿਚ ਵੀ ਕੋਈ ਮਕਸਦ ਨਹੀ ਹੈ”
ਉਹ ਔਰਤ  ਉਨ੍ਹਾਂ ਕਈ ਲੋਕਾਂ ਵਰਗੀ ਹੈ ਜਿਨ੍ਹਾਂ  ਨੂੰ ਮੈਂ ਮਿਲਿਆ ਹਾਂ।  ਉਨ੍ਹਾਂ ਨੂੰ ਕੁਝ ਵੀ ਨਹੀ ਪਤਾ ਕਿ ਉਹ ਕਿਉਂ ਰਚੇ  ਗਏ ਹਨ।  ਉਨ੍ਹਾਂ ਨੇ ਜਨਮ ਲਿਆ, ਉਹ ਵੱਡੇ ਹੋਏ ਅਤੇ ਉਨ੍ਹਾਂ ਨੇ ਨੋਕਰੀ ਲਈ ਅਤੇ ਉਨ੍ਹਾਂ ਦਾ ਵਿਆਹ ਹੋਇਆ ਅਤੇ ਉਨ੍ਹਾਂ  ਦੇ ਬੱਚੇ  ਹੋਏ ਅਤੇ ਉਹ ਬੁਢੇ ਹੋਏ ਅਤੇ ਮਰ ਗਏ।  ਉਹ ਲੋਕ ਦੁਨਿਆ ਦੇ ਇਹੋ ਜਿਹੇ ਲੋਕ ਹਨ ਜੋ ਕਿ ਗੜਬੜੀ ਵਿਚ ਪਏ ਹੋਏ ਹਨ।  ਉਹ ਉਸ ਵਿਅਕਤੀ ਵਰਗੇ ਹਨ ਜੋ ਕਿ ਨਿਊ ਯਾਰਕ ਸ਼ਹਿਰ ਦੇ ਵਿਚਲੇ ਇਲਾਕੇ ਵਿਚ ਖੋ ਗੋਇਆ ਹੈ ਅਤੇ ਉਹ ਪੁਲਸ ਵਾਲੇ ਕੋਲੋਂ ਜਾ ਕੇ ਪੁਛਦਾ ਹੈ ਅਤੇ ਪੁਲ੍ਸ ਵਾਲਾ ਉਸ ਨੂੰ ਪੁਛਦਾ ਹੈ ਕਿ ਉਹ ਕਿਥੇ ਜਾਨਾ ਚਾਹੁੰਦਾ ਹੈ ਅਤੇ ਉਹ ਅੱਗੋਂ ਜਵਾਬ ਦਿੰਦਾ ਹੈ, “ਮੈਨੂੰ ਨਹੀ ਪਤਾ”

ਬਹੁਤ  ਸਾਰੇ ਲੋਕ ਜੀਵਨ ਵਿਚ ਇਸ ਵਿਅਕਤੀ ਵਰਗੇ ਹਨ।  ਉਨ੍ਹਾਂ ਨੂੰ ਨਹੀ ਪਤਾ ਕਿ ਉਨ੍ਹਾਂ ਦਾ ਜੀਵਨ ਉਨ੍ਹਾਂ ਨੂੰ ਕਿਸ ਪਾਸੇ ਲੈ ਕੇ ਜਾ ਰਿਹਾ ਹੈ।
ਪਰ ਦੂਸਰਿਆਂ  ਕੋਲ ਮਕਸਦ ਹੈ, ਪਰ ਇਹ ਗਲਤ ਮਕਸਦ ਹੈ।  ਉਹ ਕਾਮਯਾਬੀ, ਪ੍ਰਸਿਧੀ ਅਤੇ ਤਾਕਤ ਦੀਆਂ ਪੋੜੀਆਂ ਚੜਨ ਦੀ ਕੋਸਿਸ਼ ਕਰ ਰਹੇ ਹਨ।  ਉਹ ਸੋਚਦੇ ਹਨ ਕਿ ਜੇਕਰ ਉਨ੍ਹਾਂ ਦੇ ਕੋਲ ਧਨ ਆ ਜਾਵੇ
ਜਾਂ ਪ੍ਰਸਿਧੀ ਜਾਂ ਪਦਵੀ ਜੀਵਨ ਵਿਚ ਆ ਜਾਵੇ ਤਾਂ ਉਹ ਉਨ੍ਹਾਂ ਦਾ ਸਹੀ ਮਕਸਦ ਹੋਵੇਗਾ।  ਪਰ, ਉਹ ਜੀਵਨ ਵਿਚ ਸਭ ਤੋਂ ਨਿਰਾਸ਼ ਲੋਕ ਹੋਣਗੇ।  ਉਹ ਆਪਣੇ ਪੈਸੇ, ਘਰਾਂ, ਕਾਰਾਂ ਜਾਂ ਮਿਤਰਾਂ ਨੂੰ ਸਦੀਪਕ ਜੀਵਨ ਵਿਚ ਨਹੀ ਲੈ ਕੇ ਜਾ ਸਕਣਗੇ।  ਉਹ ਉਸ ਵਿਅਕਤੀ ਵਰਗੇ ਹਨ ਜਿਸ ਕੋਲ ਪੋੜੀ ਤਾਂ ਹੈ ਪਰ ਉਸਨੇ ਉਹ ਪੋੜੀ ਗਲਤ ਕੰਧ ਨਾਲ ਲਾਈ ਹੋਯੀ ਹੈ ਅਤੇ ਉਹ ਉਸ ਉਪਰ ਬਹੁਤ ਤੇਜੀ ਨਾਲ ਚੜਨ ਦੀ ਕੋਸਿਸ਼ ਕਰ ਰਿਹਾ ਹੈ।  ਪਰ ਜਦ ਉਹ ਉਸ ਕੰਧ ਦੇ ਉਪਰ ਪਹੁੰਚੇਗਾ ਤਾਂ ਉਸ ਨੂੰ ਪਤਾ ਲਗੇਗਾ ਕਿ ਉਸਨੇ ਇਹ ਪੋੜੀ ਗਲਤ ਕੰਧ ਨਾਲ ਲਾਈ ਹੋਯੀ ਸੀ।

ਪਰ ਜਦ ਅਸੀਂ ਮਕਸਦ ਦੀ ਗੱਲ ਕਰਦੇ ਹਾਂ ਤਾਂ ਇੱਕ ਤੀਸਰੇ ਤਰਾਂ ਦਾ ਵਿਅਕਤੀ ਵੀ ਹੈ।  ਇਹ ਉਹ ਵਿਅਕਤੀ ਹੈ ਜਿਸਨੇ ਆਪਣੇ ਜੀਵਨ ਦਾ ਸਹੀ ਮਕਸਦ ਪਾ ਲਿਯਾ ਹੈ।  ਇਹ ਵਿਅਕਤੀ ਬਹੁਤ ਹੀ ਸੰਤੁਸਟ ਹੈ।  ਪਰ ਇਸ ਨਾਲ ਇੱਕ ਬਹੁਤ ਹੀ ਮਹਤਵਪੂਰਣ ਸਵਾਲ ਖੜਾ ਹੋ ਜਾਂਦਾ ਹੈ।  ਜੀਵਨ ਦਾ ਅਸਲੀ ਮਕਸਦ ਕੀ  ਹੈ? ਜਦ ਜੀਵਨ ਸਮਾਪਤ ਹੋ ਜਾਵੇਗਾ, ਤਾਂ ਅਸੀਂ ਕਿ ਪ੍ਰਾਪਤ ਕੀਤਾ ਹੋਵੇਗਾ? ਯੇਸ਼ੁ ਨੇ ਇੱਕ ਬਹੁਤ ਹੀ ਸਧਾਰਨ ਅਤੇ ਸਪਸ਼ਟ ਉਤਰ ਸਾਨੂੰ  ਦਿੱਤਾ ਜਦ ਉਨ੍ਹਾਂ ਨੇ ਕਿਹਾ, “ਪ੍ਰਭੁ ਆਪਣੇ ਪਰ੍ਮੇਸ਼ੇਰ ਨੂੰ ਆਪਣੇ ਪੂਰੇ ਦਿਲ ਦੇ ਨਾਲ, ਆਪਣੀ ਪੂਰੀ ਜਾਨ  ਦੇ ਨਾਲ ਅਤੇ ਆਪਣੀ ਪੂਰੀ ਬੁਧ ਨਾਲ ਪਿਆਰ ਕਰ।  ਇਹੀ ਪਹਿਲਾ ਅਤੇ ਮਹਾਨ ਹੁਕਮ ਹੈ।  ਅਤੇ ਦੂਸਰਾ ਇਹ ਹੈ : ‘ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰ’” (ਮਤੀ ੨੨:੩੭-੩੯)

ਜੀਵਨ ਦਾ ਅਸਲੀ ਮਕਸਦ  ਇਨ੍ਹਾ ਸਾਧਰਨ ਹੈ, -ਪਰ੍ਮੇਸ਼ੇਰ ਨੂੰ ਆਪਣੇ ਪੂਰੇ ਦਿਲ ਨਾਲ ਪਿਆਰ ਕਰ ਅਤੇ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।  ਇਹ ਸੰਸਾਰ ਹੋਰ ਵੀ ਵਧੀਆ ਜਗ੍ਹਾ ਬਣ ਜਾਵੇ ਜੇਕਰ ਅਸੀਂ ਇਹ ਦੋਵੇਂ ਕੰਮ ਕਰਨੇ ਸ਼ੁਰੂ ਕਰ ਦੇਈਏ।  ਅਖੀਰ ਵਿਚ ਸਾਦਾ ਜੇਤੂ ਮਸੀਹੀ ਜੀਵਨ ਇਸ ਗਲ ਤੋਂ ਵੇਖਿਆ ਜਾਵੇਗਾ ਕਿ ਅਸੀਂ ਪਰ੍ਮੇਸ਼ੇਰ ਨੂੰ ਅਤੇ ਦੂਸਰਿਆਂ ਨੂੰ ਕਿਵੇਂ ਪਿਆਰ ਕੀਤਾ।  ਇਸਦੇ ਵਿਚੋਂ ਹੀ ਮਕਸਦ ਨਿਕਲਦਾ ਹੈ ਅਤੇ ਸਾਡੀ ਜਿੱਤ ਵੀ ਇਸੇ ਵਿਚੋਂ ਵਹਿੰਦੀ  ਹੈ।

ਮੱਤੀ25:14 -21.

14 ਇਹ ਗੱਲ ਤਾਂ ਉਸ ਮਨੁੱਖ ਵਰਗੀ ਹੈ ਜਿਹ ਨੇ ਪਰਦੇਸ ਨੂੰ ਜਾਣ ਲੱਗਿਆਂ ਆਪਣੇ ਚਾਕਰਾਂ ਨੂੰ ਸੱਦ ਕੇ ਆਪਣਾ ਮਾਲ ਉਨ੍ਹਾਂ ਨੂੰ ਸੌਂਪਿਆ। 15 ਅਤੇ ਇੱਕ ਨੂੰ ਪੰਜ ਤੋੜੇ, ਦੂਏ ਨੂੰ ਦੋ ਅਤੇ ਤੀਏ ਨੂੰ ਇੱਕ, ਹਰੇਕ ਨੂੰ ਉਹ ਦੇ ਗੁਣ ਦੇ ਅਨੁਸਾਰ ਦਿੱਤਾ ਤਾਂ ਪਰਦੇਸ ਨੂੰ ਚੱਲਿਆ ਗਿਆ। 16 ਜਿਹ ਨੇ ਪੰਜ ਤੋੜੇ ਲਏ ਸਨ ਉਹ ਨੇ ਝੱਟ ਜਾ ਕੇ ਉਨ੍ਹਾਂ ਨਾਲ ਬਣਜ ਬੁਪਾਰ ਕੀਤਾ ਅਤੇ ਹੋਰ ਪੰਜ ਤੋੜੇ ਕਮਾਏ। 17 ਇਸੇ ਤਰਾਂ ਜਿਹ ਨੇ ਦੋ ਲਏ ਸਨ ਉਹ ਨੇ ਵੀ ਹੋਰ ਦੋ ਖੱਟ ਲਏ। 18 ਪਰ ਜਿਹ ਨੇ ਇੱਕੋ ਲਿਆ ਸੀ ਉਹ ਨੇ ਜਾ ਕੇ ਧਰਤੀ ਪੁੱਟੀ ਅਤੇ ਆਪਣੇ ਮਾਲਕ ਦੇ ਰੁਪਿਆਂ ਨੂੰ ਲੁਕਾ ਦਿੱਤਾ। 19 ਬਹੁਤ ਚਿਰ ਪਿੱਛੋਂ ਉਨ੍ਹਾਂ ਚਾਕਰਾਂ ਦਾ ਮਾਲਕ ਆਇਆ ਅਤੇ ਉਨ੍ਹਾਂ ਤੋਂ ਲੇਖਾ ਲੈਣ ਲੱਗਾ। 20 ਸੋ ਜਿਹ ਨੇ ਪੰਜ ਤੋੜੇ ਲਏ ਸਨ ਉਹ ਨੇ ਕੋਲ ਆਣ ਕੇ ਹੋਰ ਪੰਜ ਤੋੜੇ ਉਹ ਦੇ ਅੱਗੇ ਰੱਖੇ ਅਤੇ ਕਿਹਾ, ਸੁਆਮੀ ਜੀ ਤੁਸਾਂ ਮੈਨੂੰ ਪੰਜ ਤੋੜੇ ਸੌਂਪੇ ਸਨ। ਵੇਖੋ ਮੈਂ ਪੰਜ ਤੋੜੇ ਹੋਰ ਭੀ ਖੱਟੇ। 21 ਉਹ ਦੇ ਮਾਲਕ ਨੇ ਉਸ ਨੂੰ ਕਿਹਾ, ਹੇ ਚੰਗੇ ਅਤੇ ਮਾਤਬਰ ਚਾਕਰ ਸ਼ਾਬਾਸ਼ੇ! ਤੂੰ ਤਾਂ ਥੋੜੇ ਜਿਹੇ ਵਿੱਚ ਮਾਤਬਰ ਨਿੱਕਲਿਆ, ਮੈਂ ਤੈਨੂੰ ਬਹੁਤ ਸਾਰੇ ਉੱਤੇ ਇਖ਼ਤਿਆਰ ਦਿਆਂਗਾ। ਤੂੰ ਆਪਣੇ ਮਾਲਕ ਦੀ ਖ਼ੁਸ਼ੀ ਵਿੱਚ ਦਾਖਿਲ ਹੋ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ