Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਅਜਿਹੀ ਪ੍ਰਾਰਥਨਾ ਜਿਹੜੀ  ਪਰਿਵਾਰਾਂ ਨੂੰ ਪ੍ਰਭਾਵਿਤ ਕਰਦੀ ਹੈ

ਵਿਆਹੁਤਾ ਜੋੜਿਆ  ਦੇ ਜੀਵਨ ਵਿੱਚ ਵੱਡੇ ਪਲਾਂ ਦੇ ਵਿੱਚੋ ਇੱਕ ਸਭ ਤੋਂ ਵੱਡਾਂ ਪਲ ਇਹ ਹੈ ਕਿ ਜਦੋਂ ਉਨ੍ਹਾਂ ਨੂੰ ਇਹ ਪਤਾ ਚਲਦਾ ਹੈ ਕਿ ਉਨ੍ਹਾਂ ਦਾ ਬੱਚਾ ਹੋਣਾ ਵਾਲਾ ਹੈ। ਅਨੰਦ ਅਤੇ ਡਰ ਉਨ੍ਹਾਂ ਦੇ ਦਿਲਾਂ ਦੇ ਵਿੱਚ ਮਾਂ ਦੇ ਪੇਟ ਵਿੱਚ ਪਏ ਹੋਏ ਇਸ ਛੋਟੇ ਜੀਵਨ ਦੇ ਪ੍ਰਤੀ ਭਰ ਜਾਂਦਾ ਹੈ। ਉਸੇ  ਵੇਲੇ, ਬੱਚਾ ਪ੍ਰਾਪਤ ਕਰਨ ਦੀ ਆਸ ਵਿੱਚ ਬੈਠੇ ਉਨ੍ਹਾਂ ਮਾਤਾ-ਪਿਤਾ ਦੇ ਲਈ ਸਭ ਤੋਂ ਵੱਡਾ ਤੱਸਲੀ ਦੇਣ ਵਾਲਾ ਵਿਚਾਰ ਇਹ ਹੁੰਦਾ ਹੈ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਬੱਚੇ ਦੇਣ ਦਾ ਵਾਇਦਾ ਕੀਤਾ ਹੈ, “ਪ੍ਰਭੁ ਯਿਸੂ ਉੱਤੇ ਨਿਹਚਾ ਕਰ ਤਾਂ ਤੂੰ ਅਤੇ ਤੇਰਾ ਘਰਾਣਾ ਬਚਾਏ ਜਾਉਗੇ” (ਰਸੂਲਾਂ 16:31)।

ਦੋਵੇਂ ਵਾਰੀ ਜਦੋਂ ਮੇਰੀ ਪਤਨੀ, ਟੈਕਸ, ਅਤੇ ਮੈਂਨੂੰ ਪਤਾ ਚਲਿਆ ਕਿ ਉਹ ਬੱਚੇ  ਦੇ ਨਾਲ ਗਰਭਵਤੀ ਹੈ, ਤਾਂ ਅਸੀ ਇੱਕ ਦਮ ਪ੍ਰਰਾਥਨਾ ਕੀਤੀ। ਅਸੀ ਆਪਣੇ ਹੱਥਾਂ ਨੂੰ ਉਸਦੇ ਪੇਟ ਦੇ ਰੱਖਿਆ ਅਤੇ ਅਤੇ ਆਪਣੇ ਬੱਚਿਆਂ ਨੂੰ ਪ੍ਰਭੁ ਨੂੰ ਸੌਪ ਦਿੱਤਾ। ਅਸੀ ਪਰਮੇਸ਼ੁਰ ਨੂੰ ਕਿਹਾ ਕਿ ਉਹ ਇੱਕ ਦਿਨ ਉਨ੍ਹਾਂ ਦੋਵਾਂ ਨੂੰ ਯਿਸੂ ਨੂੰ ਮੁਕਤੀਦਾਤਾ ਦੇ ਰੂਪ ਵਿੱਚ ਜਾਨਣ ਦੇ ਅਦਭੁਤ ਗਿਆਨ ਵੱਲ ਲੈ ਕੇ ਆਵੇ। ਅਸੀ ਰਸੂਲਾਂ ਦੇ ਕਰਤੱਬ ਦੇ ਉਸ ਵਾਇਦੇ ਉੱਤੇ ਖੜੇ  ਹੋ ਗਏ। ਅਸੀ ਬਸ ਇੱਕ ਦਿਨ ਹੀ ਪ੍ਰਰਾਥਨਾ ਨਹੀ ਕੀਤੀ ਸੀ, ਜਾਂ ਇੱਕ ਹਫ਼ਤੇ, ਜਾਂ ਜਦੋਂ ਤੀਕ ਸਾਡੇ ਬੱਚੇ ਪੈਦਾ ਨਹੀ ਹੋਏ। ਅਸੀ ਹਫ਼ਤੇ ਦਰ ਹਫ਼ਤੇ, ਮਹੀਨੇ ਤੋਂ ਬਾਅਦ ਮਹੀਨੇ. ਅਤੇ ਸਾਲ ਤੋਂ ਬਾਅਦ ਸਾਲ ਉਨ੍ਹਾਂ ਦੇ ਲਈ ਪ੍ਰਰਾਥਨਾ ਕੀਤੀ। ਅਸੀ ਉਨ੍ਹਾਂ ਦੇ ਲਈ ਪ੍ਰਾਰਥਨਾ ਕਰਦੇ ਰਹੇ, ਅਤੇ ਅਸੀ ਉਨ੍ਹਾਂ ਦੇ ਲਈ ਪ੍ਰਾਰਥਨਾ ਕਰਦੇ ਰਹੇ। ਭਾਵੇਂ ਅਸੀ ਇਸ ਕੰਮ ਵਿੱਚ ਕਈ ਵਾਰੀ ਫੇਲ ਜਰੂਰ ਹੋਏ ਹਾਂ, ਪਰ ਤਾਂ ਵੀ ਅਸੀ ਉਨ੍ਹਾਂ ਦੇ ਅੱਗੇ ਮਸੀਹ ਦੇ ਵਿੱਚ ਆਪਣੇ ਵਿਸ਼ਵਾਸ ਵਿੱਚ ਚਲਨ ਦੀ ਕੋਸ਼ਿਸ਼ ਜਰੂਰ ਕੀਤੀ ਸੀ।

ਸਾਡੇ ਦੋਵਾਂ ਬੱਚਿਆਂ ਨੇ ਮਸੀਹ ਨੂੰ ਸਾਡੀ ਪਾਰਿਵਾਰਿਕ ਪ੍ਰਰਾਥਨਾ ਦੇ ਵਿੱਚ ਸਵੀਕਾਰ ਕੀਤਾ ਸੀ। ਉਸ ਵੇਲੇ ਤੋਂ, ਅਸੀ ਉਨ੍ਹਾਂ ਨੂੰ ਵੱਧਦੇ ਹੋਇਆ – ਫਿਰ ਉਲਝਨ ਵਿੱਚ ਪੈਂਦੇ ਹੋਇਆ…ਹੋਰ ਵੱਧਦੇ ਹੋਇਆ, ਅਤੇ ਹੋਰ ਜਿਆਦਾ ਉਲਝਨ ਦੇ ਵਿੱਚ ਪਿਆ ਹੋਇਆ ਵੇਖਿਆ ਹੈ। ਅਸੀ ਉਨ੍ਹਾਂ ਨੂੰ ਉਸ ਵੇਲੇ ਵੀ ਧਿਆਨ ਦੇ ਨਾਲ ਵੇਖਿਆ ਜਦੋਂ ਉਹ ਅਸੀ ਜੋ ਕੁੱਝ ਸਿੱਖਾਇਆ ਸੀ ਉਸ ਤੋਂ ਦੂਰ ਹੋ ਗਏ, ਅਤੇ ਫਿਰ ਉਨ੍ਹਾਂ ਨੂੰ ਪਰਮੇਸ਼ੁਰ ਦੇ ਕੋਲ ਆਉਂਦੇ ਹੋਇਆ ਵੇਖਿਆ। ਅਸੀ ਉਨ੍ਹਾਂ ਦੇ ਲਈ ਹੰਜੂਆਂ ਨੂੰ ਵਾਹਾਇਆ ਹੈ ਅਤੇ ਉਨ੍ਹਾਂ ਦੇ ਲਈ ਅਨੰਦ ਵਿੱਚ ਭਰ ਕੇ ਚਿੱਲਾਏ ਵੀ ਹਾਂ। ਪਰ ਇੰਨ੍ਹਾਂ ਸਭ ਦੇ ਵਿੱਚ, ਅਸੀ ਕੇਵਲ ਇਹੋ ਕੁੱਝ ਕਹਿ ਸਕਦੇ ਹਾਂ, “ਉਸਦੀ ਵਿਸ਼ਵਾਸਯੋਗਤਾ ਮਹਾਨ ਹੈ!” ਉਹ ਸਾਡੀ ਪ੍ਰਾਰਥਨਾਵਾਂ ਦੇ ਉੱਤਰ ਦੇਣ ਵਿੱਚ ਵਿਸ਼ਵਾਸਯੋਗ ਰਿਹਾ ਹੈ।

ਦੋਵੇ ਡੇਵ [ਸਾਡਾ ਲੜਕਾ] ਅਤੇ ਰਿੰਨੀ  [ਸਾਡੀ ਲੜਕੀ] ਕਿਸ਼ੋਰ ਜਵਾਨਾਂ  ਦੇ ਰੂਪ ਵਿੱਚ ਪ੍ਰਭੁ ਦੀ ਸੇਵਾ ਕਰ ਰਹੇ ਹਨ। ਡੇਵ ਇਸ ਵੇਲੇ ਈਟਰਨਲ ਕੰਨਸੇਪਟ (ਪਹਿਲਾਂ ਨਾਂ ਐਂਬੇਸ਼ਡਰ ਫਾਰ ਕ੍ਰਾਇਸ਼ਟ), ਦਾ ਨਿਰਦੇਸ਼ਕ ਹੈ ਜਿਹੜੀ

ਅੰਤਰਾਸ਼ਟਰੀ  ਮਿਸ਼ਨ/ਚੇਲਾਪਨ ਦੇ ਉੱਤੇ ਇੱਕ ਸੇਵਕਾਈ ਹੈ, ਅਤੇ ਰਿਨੀ ਉਸਦੇ ਨਾਲ ਕੰਮ ਕਰਦੀ ਹੈ। ਡੇਵ ਅਤੇ ਉਸਦੀ ਪਤਨੀ, ਕੈਲੀ, ਦੇ ਹੁਣ ਤਿੰਨ ਬੱਚੇ ਹਨ: ਟੇਯਲਰ, ਰਾਈਲੀ ਅਤੇ ਬ੍ਰਰਾਡੇਨ। ਰਿਨੀ ਅਤੇ ਉਸਦਾ ਪਤੀ, ਪਾਲ, ਦੇ ਕੋਲ ਦੋ ਲੜਕੀਆਂ ਹਨ: ਕੇਨਡਾਲ ਅਤੇ ਮਿਆ। ਇਹ ਵੇਖਣਾ ਇੱਕ ਅਸ਼ੀਸ਼ ਦੀ ਗੱਲ ਹੈ ਕਿ ਪਰਮੇਸ਼ੁਰ ਨੇ ਉਨ੍ਹਾਂ ਦੇ ਜੀਵਨ ਦੇ ਵਿੱਚ ਕੀ ਕੁਝ ਕੀਤਾ ਹੈ।

ਪ੍ਰੰਤੂ ਸਾਡੇ ਬੱਚੇ ਪਰਮੇਸ਼ੁਰ ਦੇ ਨਾਲ ਚੱਲਦੇ ਹਨ ਇਹ ਗੱਲ ਹਮੇਸ਼ਾ ਇੱਕ ਸੋਹਣੀ ਗੱਲ ਨਹੀ ਰਹੀ ਹੈ। ਸਾਡੇ ਦੋਵਾਂ ਬੱਚਿਆਂ ਨੇ ਉਸ ਵੇਲੇ ਫੈਸਲਾ ਲਿਆ ਜਦੋਂ ਉੱਹ ਯੂਨੀਵਰਸਟੀ ਦੇ ਵਿੱਚ ਪੜ ਰਹੇ ਸਨ ਜਿਹੜੀ  ਉਨ੍ਹਾਂ ਨੂੰ ਉਨ੍ਹਾਂ ਦੀ ਆਤਮਿਕ ਵਿਰਾਸਤ ਤੋਂ ਦੂਰ ਲੈ ਗਈ ਸੀ। ਟੈਕਸ ਅਤੇ ਮੈਂ ਉਨ੍ਹਾਂ ਦੇ ਦਿਲਾਂ ਵਿੱਚ ਉਸ ਵੇਲੇ ਕੋਈ ਵੀ ਤਬਦੀਲੀ ਨਹੀ ਲਿਆ ਪਾ ਰਹੇ ਸਾਂ ਜੋਂ ਕੁੱਝ ਉਨ੍ਹਾਂ ਦੇ ਦਿਲਾਂ ਵਿੱਚ ਉਸ ਵੇਲੇ ਜੜ  ਫੜ  ਰਿਹਾ ਸੀ। ਸਾਡੀ ਕੇਵਲ ਇੱਕੋ ਇੱਕ ਆਸ ਸੀ – ਕਿ ਪਰਮੇਸ਼ੁਰ ਸੁਣਦਾ ਹੈ ਅਤੇ ਉਸਦੇ ਲੋਕਾਂ ਦੀ ਪ੍ਰਰਾਥਨਾਵਾਂ ਦਾ ਉੱਤਰ ਦਿੰਦਾ ਹੈ। ਅਸੀ ਰਸੂਲਾਂ ਦੇ ਕਰਤੱਬ 16:31 ਅਤੇ ਪਰਮੇਸ਼ੁਰ ਦੇ ਪਵਿੱਤ੍ਰ ਸ਼ਾਸ਼ਤ੍ਰ ਦੇ ਹੋਰ ਵਾਇਦਿਆਂ ਦੇ ਉੱਤੇ ਖਲੋ   ਗਏ। ਅਤੇ ਪਰਮੇਸ਼ੁਰ ਨੇ ਆਪਣੇ ਆਪ ਨੂੰ ਵਿਸ਼ਵਾਸਯੋਗ ਸਾਬਿਤ ਕੀਤਾ। ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਹੋਰ ਵੀ ਕਈ ਤਰ੍ਹਾਂ ਦੀ ਪ੍ਰਰੀਖੀਆਵਾਂ ਆਉਣਗੀਆਂ ਜਿੰਨ੍ਹਾਂ ਦਾ ਅਸੀ ਸਹਾਮਣਾ ਕਰਾਂਗੇ। ਪ੍ਰੰਤੂ ਅਸੀ ਇਸ ਗੱਲ ਨੂੰ ਸਿੱਖਿਆ ਹੈ ਕਿ ਪਰਮੇਸ਼ੁਰ ਸਾਡੇ ਪਰਿਵਾਰਾਂ ਨੂੰ ਸਾਡੇ ਨਾਲੋ ਜਿਆਦਾ ਪਿਆਰ ਕਰਦਾ ਹੈ। ਅਸੀ ਉਸਦੇ ਕੋਲ ਆ ਸਕਦੇ ਹਾਂ, ਅਤੇ ਉਹ ਸਾਡੇ ਪਰਿਵਾਰ ਦੀ ਸਾਰਿਆਂ ਲੋੜਾ  ਨੂੰ ਸਮਝਦਾ ਹੈ। ਉਹ ਸਾਡੀ  ਸੁਣੇਗਾ ਅਤੇ ਉੱਤਰ ਦੇਵੇਗਾ।

ਪ੍ਰਾਰਥਨਾ ਦੇ ਵਿੱਚ ਇੱਕ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਪਰਮੇਸ਼ੁਰ ਸਾਨੂੰ ਉਸਦੇ ਨਾਲ ਆਪਣੇ ਦਿਲਾਂ ਨੂੰ ਸਾਂਝਿਆ ਕਰਨ ਦਿੰਦਾ ਹੈ। ਸਾਡੇ ਦਿਲਾਂ ਦੀ ਗਹਰਾਈ ਅਤੇ ਸਭ ਤੋਂ ਨਰਮ ਹਿੱਸੇ ਅਕਸਰ ਆਪਣੇ ਪਰਿਵਾਰਾਂ ਦੇ ਰੱਖੇ ਹੁੰਦੇ ਹਨ। ਅਸੀ ਉਦੋਂ ਦਿਲ ਤੇ ਚੋਟ ਖਾਂਦੇ ਹਾਂ ਜਦੋਂ ਉਹ ਚੋਟ ਖਾਂਦੇ ਹਨ, ਸਾਨੂੰ ਉਨ੍ਹਾਂ ਦੇ ਲਈ ਪ੍ਰਾਰਥਨਾ ਜਰੂਰ ਕਰਨੀ ਚਾਹੀਦੀ ਹੈ। ਸਾਨੂੰ ਇਸ ਗੱਲ ਨੂੰ ਸਮਝਣ ਦੀ ਲੋੜ  ਹੈ ਕਿ ਅਸੀ ਉਨ੍ਹਾਂ ਦੇ ਜੀਵਨ ਦੇ ਵਿੱਚ ਪ੍ਰਾਰਥਨਾ ਦੀ ਰਾਹੀਂ ਭਾਗ ਲੈ ਸਕਦੇ ਹਾਂ।

ਮੈਂ ਵਿਸ਼ਵਾਸ ਕਰਦਾ ਹਾਂ ਕਿ ਜਦੋਂ ਅਸੀ ਸੁਰਗ ਦੇ ਵਿੱਚ ਜਾਵਾਂਗੇ, ਸਾਨੂੰ ਇਹ ਪਤਾ ਚਲੇਗਾ ਕਿ ਧਰਮੀ ਮਾਤਾ-ਪਿਤਾ ਦੀਆਂ ਪ੍ਰਰਾਥਨਾਵਾਂ ਉਨ੍ਹਾਂ ਦੇ ਬੱਚਿਆਂ ਦੇ ਜੀਵਨਾਂ ਦੇ ਵਿੱਚ ਕਿੰਨੀਆਂ ਜਿਆਦਾ ਪ੍ਰਭਾਵਸ਼ਾਲੀ ਰਹੀਆਂ ਹਨ। ਅਸੀ ਉਸ ਵੇਲੇ ਸਾਡੇ ਪਰਿਵਾਰਾਂ ਦੇ ਲਈ ਪਰਮੇਸ਼ੁਰ ਦੀ ਪ੍ਰਤੀਗਿਆਵਾਂ ਦੀ ਪੂਰੀ ਸਾਮਰਥ ਨੂੰ ਸਮਝ ਸਕਾਂਗੇ। ਇਸ ਵੇਲੇ ਸਾਡੇ ਪਰਿਵਾਰ ਦੇ ਲਈ ਹਲਾਤ ਭਲੇ ਹੀ ਚੰਗੇ ਨਾ ਲੱਗਦੇ ਹੋਣ, ਪ੍ਰੰਤੂ ਇਹ ਨਿਰਾਸ਼ਾ ਭਰੇ ਨਹੀ ਹਨ। ਤੁਸੀ ਆਪਣੇ ਹਲਾਤਾ ਦੇ ਉੱਤੇ ਭਰੋਸਾ ਨਾ ਕਰੋ, ਪ੍ਰੰਤੂ, ਇਸਦੀ ਬਜਾਏ, ਪਰਮੇਸ਼ੁਰ ਦੇ ਵਾਇਦੇ ਦੇ ਉੱਤੇ ਖੜੇ  ਰਹੋ। ਉਹ ਤਾਂ ਵਿਸ਼ਵਾਸਯੋਗ ਰਹੇਗਾ।

ਰਸੂਲਾਂ ਦੇ ਕਰਤੱਬ16:11 -15.

11 ਤਾਂ ਤ੍ਰੋਆਸ ਤੋਂ ਜਹਾਜ਼ ਤੇ ਚੜ੍ਹ ਕੇ ਅਸੀਂ ਸਿੱਧੇ ਸਮੁਤ੍ਰਾਕੇ ਨੂੰ ਆਏ ਅਤੇ ਅਗਲੇ ਭਲਕ ਨਿਯਾਪੁਲਿਸ ਨੂੰ। 12 ਅਰ ਉੱਥੋਂ ਫ਼ਿਲਿੱਪੈ ਨੂੰ ਜੋ ਮਕਦੂਨਿਯਾ ਦੇ ਉਸ ਪਾਸੇ ਦਾ ਵੱਡਾ ਸ਼ਹਿਰ ਅਤੇ ਰੋਮੀਆਂ ਦੀ ਬਸਤੀ ਹੈ ਅਤੇ ਅਸੀਂ ਕਈ ਦਿਨ ਓਸੇ ਸ਼ਹਿਰ ਵਿੱਚ ਰਹੇ। 13 ਅਤੇ ਸਬਤ ਦੇ ਦਿਨ ਫਾਟਕ ਤੋਂ ਬਾਹਰ ਦਰਿਆ ਦੇ ਕੰਢੇ ਉੱਤੇ ਗਏ ਜਿੱਥੇ ਅਸਾਂ ਜਾਣਿਆ ਭਈ ਬੰਦਗੀ ਕਰਨ ਦਾ ਕੋਈ ਅਸਥਾਨ ਹੋਵੇਗਾ ਅਤੇ ਬੈਠ ਕੇ ਉਨ੍ਹਾਂ ਤੀਵੀਆਂ ਨਾਲ ਜਿਹੜੀਆਂ ਇਕੱਠੀਆਂ ਹੋਈਆਂ ਸਨ ਗੱਲਾਂ ਕਰਨ ਲੱਗੇ। 14 ਅਰ ਲੁਦਿਯਾ ਨਾਮੇ ਥੁਆਤੀਰਾ ਨਗਰ ਦੀ ਇੱਕ ਤੀਵੀਂ ਕਿਰਮਿਚ ਵੇਚਣ ਵਾਲੀ ਪਰਮੇਸ਼ੁਰ ਦੀ ਭਗਤਣ ਸੁਣਦੀ ਸੀ। ਉਹ ਦਾ ਮਨ ਪ੍ਰਭੁ ਨੇ ਖੋਲ੍ਹ ਦਿੱਤਾ ਭਈ ਪੌਲੁਸ ਦੀਆਂ ਗੱਲਾਂ ਉੱਤੇ ਚਿੱਤ ਲਾਵੇ। 15 ਅਤੇ ਜਾਂ ਉਸ ਨੇ ਆਪਣੇ ਟੱਬਰ ਸਣੇ ਬਪਤਿਸਮਾ ਲਿਆ ਤਾਂ ਮਿੰਨਤ ਕਰ ਕੇ ਬੋਲੀ ਕਿ ਜੇ ਤੁਸੀਂ ਮੈਨੂੰ ਪ੍ਰਭੁ ਦੀ ਨਿਹਚਾਵਾਨ ਸਮਝਿਆ ਹੈ ਤਾਂ ਮੇਰੇ ਘਰ ਵਿੱਚ ਆਣ ਕੇ ਰਹੋ ਅਤੇ ਸਾਨੂੰ ਮੱਲੋ ਮੱਲੀ ਲੈ ਗਈ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ