ਰੋਜਾਨਾਂ ਦਾ ਭਗਤੀ ਦਾ ਵੀਡੀਓ
੪੭ ਇਤਹਾਸ ਦੇ ਵਿੱਚ ਇੱਕ ਪਲ
ਇੱਕ ਦੇਸ਼ ਦੀ ਪਰੀਭਾਸ਼ਾ ਦੇਣ ਵਾਸਤੇ ਇਤਹਾਸ ਦੇ ਵਿੱਚ ਕਈ ਪਲ ਹੁੰਦੇ ਹਨ ਜਾਂ ਇੱਕ ਸਭਿਅਤਾਂ ਦੀ ਪਰੀਭਾਸ਼ਾ ਦੇਣ ਵਾਸਤੇ। ਇੱਕ ਪਲ ਦੇ ਵਿੱਚ ਰੋਮਾਨੀਆਂ ਦਾ ਦੇਸ਼ ਚਾਰ ਸਧਾਰਨ ਜਿਹੇ ਸ਼ਬਦਾਂ ਦੇ ਨਾਲ ਬਦਲ ਗਿਆ ‘ਡਮੈਨਜ਼ੋ ਐੱਸ ਟੀ ਕੁ ਨੋਈ’ (ਪਰਮੇਸ਼ਵਰ ਸਾਡੇ ਨਾਲ ਹੈ)। ਦਸੰਬਰ ੧੯੮੯ ਦੇ ਵਿੱਚ ਲੋਕਾਂ ਨੇ ਮੁੱਖ ਟੈਲੀਵੀਜਨ ਦੇ ਸਟੇਸ਼ਨ ਨੂੰ ਕਬਜੇ ਵਿੱਚ ਲੈ ਲਿਆ ਜੋ ਕਿ ਬੌਖਰਾਸਟ ਦੇ ਕਾਮਰੇਡਾਂ ਦੇ ਕਬਜੇ ਵਿੱਚ ਸੀ। ਕਈ ਦਹਾਕਿਆ ਦੇ ਵਿੱਚ ਪਹਿਲੀ ਵਾਰੀ ਲੋਕਾਂ ਨੇ ਇੱਕ ਸ਼ਬਦ “ਪਰਮੇਸ਼ਵਰ” ਸੁਣਿਆ। ਇਸਨੇ ਸਾਰੀ ਜਨਸੰਖਿਆ ਨੂੰ ਹਿਲਾ ਦਿੱਤਾ, ਆਸ ਉਭਰਨੀ ਸ਼ੁਰੂ ਹੋ ਗਈ ਦਿਲ ਖੂਸ਼ ਹੋ ਗਏ ਅਤੇ ਇਕ ਨਾਸਤਿਕ ਢਾਚਾਂ ਹਿਲ ਗਿਆ। ਰੋਮਾਨੀਆਂ ਕਦੇ ਕਦੇ ਵੀ ਉਹੋ ਜਿਹਾ ਰਹਿਣ ਵਾਲਾ ਨਹੀ ਸੀ।
ਇਹ ਚਾਰ ਸ਼ਬਦ ਏਨੇ ਤਾਕਤਵਰ ਸਨ ਕਿ ਇਹਨਾਂ ਨੇ ਇੱਕ ਪਰਮੇਸ਼ਵਰ ਰਹਿਤ ਦੇਸ਼ ਨੂੰ ਬਦਲ ਕੇ ਰੱਖ ਦਿੱਤਾ। ਪਰ ਉਹ ਸ਼ਕਤੀ ਉਸ ਸ਼ਕਤੀ ਦੇ ਸਹਾਮਣੇ ਕੁੱਝ ਵੀ ਨਹੀ ਹੈ ਜਿਸ ਨੇ ਪਹਿਲੀ ਸਦੀ ਦੀ ਸ਼ੁਰੂਆਤ ਕੀਤੀ ਸੀ। ਉਹ ਇੱਕ ਪੂਰੀ ਸਭਿਅਤਾਂ ਲਈ ਜਨਮ ਲੈਣ ਵਾਲੇ ਸ਼ਬਦ ਬਨਣ ਵਾਲੇ ਸਨ। ਉਹ ਰੋਮੀ ਸਮਰਾਜ ਨੂੰ ਹਿਲਾ ਦੇਣ ਵਾਲੇ ਸਨ। ਉਹ ਯਹੂਦੀ ਧਰਮ ਨੂੰ ਅੱਗ ਲਾਉਣ ਵਾਲੇ ਸਨ ਅਤੇ ਸਵਰਗ ਤੋ ਇੱਕ ਅੱਗ ਆਉਣ ਵਾਲੀ ਸੀ ਜਿਹੜੇ ਆਮ ਮੱਛੀਆਂ ਫੜਨ ਵਾਲਿਆ ਨੂੰ ਯੋਧੇ ਬਣਾਉਣ ਵਾਲੀ ਸੀ। ਇਹ ਚਾਰ ਸਧਾਰਣ ਜਿਹੇ ਸ਼ਬਦ “ਪਰਮੇਸ਼ਵਰ ਸਾਡੇ ਨਾਲ ਹੈ” ਇਹ ਆਸ ਨੂੰ ਅਨੰਦ ਂਨੂੰ ਅਤੇ ਸਦੀਪਕ ਮੰਜਿਲ ਦੀ ਭਾਵਨਾ ਨੂੰ ਜਨਮ ਦੇਣ ਵਾਲੇ ਸਨ।
ਪਰ ਕਿਊਂ? ਕਿaਕਿ ਇਹ ਸਿਰਫ ਉਹ ਸ਼ਬਦ ਨਹੀ ਸਨ ਜਿਹੜੇ ਟੁੱਟੇ ਹੋਏ ਦਿਲਾਂ ਨੂੰ ਉਤਸ਼ਾਹਿਤ ਕਰ ਸਕਦੇ ਹਨ। ਇਹ ਸ਼ਬਦ ਬੈਤਲਹਮ ਦੇ ਵਿੱਚ ਜਦੋ ਇੱਕ ਬੱਚੇ ਨੇ ਜਨਮ ਲਿਆ ਸੀ ਉਸ ਦੇ ਨਾਮ ਦਾ ਅਰਥ ਬਣ ਕੇ ਖੜੇ ਹੋਏ ਸਨ। ਇਹ ਆਮ ਜਿਹੇ ਤਰਖਾਣ ਨੂੰ ਇੱਕ ਸ਼ਵਰਗ ਦੂਤ ਦੇ ਦੁਆਰਾ ਬੋਲੇ ਗਏ ਸ਼ਬਦ ਸਨ। ਜਿਸ ਨੇ ਕਿਹਾ, ” ਕੁਆਰੀ ਇੱਕ ਬੱਚੇ ਦੇ ਨਾਲ ਗਰਭਵਤੀ ਹੋਵੇਗੀ, ਉਹ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਉਹ ਉਸ ਦਾ ਨਾਮ ਇਮਾਨੂੰਏਲ ਰੱਖਣਗੇ, ਜਿਸਦਾ ਮਤਲਬ ਹੁੰਦਾ ਹੈ ਪਰਮੇਸ਼ਵਰ ਸਾਡੇ ਨਾਲ ਹੈ”। (ਮਤੀ ੧:੨੩) ਕੀ? ਇੱਕ ਤਰਖਾਣ ਦਾ ਪੁੱਤਰ ਪਰਮੇਸ਼ਵਰ ਸਾਡੇ ਨਾਲ ਹੈ, “ਕਿਊ? ਇਹ ਕਿਵੇ ਹੋ ਸਕਦਾ ਹੈ? ਕੀ ਕੋਈ ਆਸ ਨਾਸਰਤ ਦੇ ਵਿੱਚੋ ਵੀ ਨਿਕਲ ਸਕਦੀ ਹੈ? ਇਹ ਇੱਕ ਸਧਾਰਣ ਜਿਹੇ ਤਰਖਾਣ ਵਾਸਤੇ ਬਹੁਤ ਹੀ ਉਲਜਾ ਦੇਣ ਵਾਲਾ ਸੰਦੇਸ਼ ਹੋਵੇਗਾ। ਜੇਕਰ ਇੱਕ ਘਮੰਡੀ ਪਿਤਾ ਦੀ ਦੀਮਾਗੀ ਉਲਝਣ ਦੀ ਵਜਾ ਦੇ ਕਾਰਨ ਇਹ ਨਾਮ ਦਿੱਤਾ ਜਾਦਾਂ ਤਾਂ ਇਸ ਨੇ ਬਹੁਤ ਵੱਡਾ ਨਹੀ ਸੀ ਬਣਨਾ। ਸਮਾ ਸੱਚ ਨੂੰ ਦੱਸਦਾ ਹੈ, ਕੀ ਯੁਸਫ ਪਾਗਲ ਹੋ ਗਿਆ ਸੀ? ਇਸ ਲਈ ਸਾਨੂੰ ਇਹ ਪੁੱਛਣਾ ਚਾਹੀਦਾ ਹੈ, “ਉਸ ਬੱਚੇ ਦਾ ਕੀ ਬਣਿਆ ਕੀ ਉਹ ਚੰਗਾ ਜਿਹਾ ਬੱਚਾ ਬਣ ਗਿਆ ਕੀ ਉਸ ਨੇ ਬਹੁਤ ਵੱਡੀਆ ਉਪਲੱਬਤੀਆਂ ਪਰਾਪਤ ਕੀਤੀਆਂ?” ਸਮਿਆਂ ਨੇ ਇਸ ਕਹਾਣੀ ਨੂੰ ਦੱਸਿਆ ਹੈ। ਇਤਿਹਾਸ ਦੇ ਵਿੱਚ ਕੋਈ ਇਹੋ ਜਿਹਾ ਜੀਵਨ ਨਹੀ ਹੋਇਆ, ਜਿਸ ਨੇ ਉਸ ਤਰਖਾਣ ਦੇ ਬੱਚੇ ਦੀ ਤਰਾਂ ਸੰਸਾਰ ਨੂੰ ਪਰਭਾਵਿਤ ਕੀਤਾ ਹੈ। ਉਹ ਆਪਣੇ ਜਨਮ, ਆਪਣੇ ਜੀਵਨ, ਆਪਣੀ ਸਿੱਖਿਆ, ਆਪਣੀ ਮੌਤ, ਆਪਣੇ ਜੀ ਉੱਠਣ ਅਤੇ ਇਨਸਾਨੀਅਤ ਦੇ ਉੱਤੇ ਆਪਣੇ ਪ੍ਰਭਾਵ ਦੇ ਵਿੱਚ ਵਿਲੱਖਣ ਸੀ। ਉਸ ਨੇ ਇੱਕ “ਚੰਗੇ ਲੜਕੇ” ਜਾਂ ਮਹਾਨ ਧਾਰਮਿਕ ਆਗੂ ਜਾਂ ਇੱਕ ਦਾਰਸ਼ਨਿਕ ਤੋ ਕਿਤੇ ਵੱਧ ਸਾਬਤ ਕੀਤਾ ਉਸ ਨੇ ਬੀਮਾਰਾ ਨੂੰ ਚੰਗਿਆ ਕੀਤਾ। ਉਸ ਨੇ ਪਾਣੀ ਨੂੰ ਦਾਖਰਸ ਬਣਾ ਦਿੱਤਾ, ਉਸ ਨੇ ਪਾਪਾਂ ਨੂੰ ਮਾਫ ਕੀਤਾ, ਜੀਵਨਾਂ ਨੂੰ ਬਦਲ ਦਿੱਤਾ, ਦੁਸ਼ਟ ਆਤਮਾਵਾਂ ਨੂੰ ਬਾਹਰ ਕੱਢਿਆ ਅਤੇ ਮੁਰਦਿਆ ਨੂੰ ਜੀਵਾ ਦਿੱਤਾ ਇਹ ਕੋਈ ਆਮ ਜਿਹੇ ਵਿਅਕਤੀ ਦੇ ਕੰਮ ਨਹੀ ਹਨ। ਇਹ ਪਰਮੇਸ਼ਵਰ ਸਰਬ-ਸ਼ਕਤੀਮਾਨ ਦੇ ਕੰਮ ਹਨ।
ਇਸੇ ਕਰਕੇ ਸਵਰਗ ਦੂਤ ਨੇ ਯੂਸਫ ਨੂੰ ਕਿਹਾ, ” ਕੁਆਰੀ ਗਰਭਵਤੀ ਹੋਵੇਗੀ ਅਤੇ ਉਹ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਉਸ ਦਾ ਨਾਮ ਇੰਮਨੂੰਏਲ ਰੱਖਣਾ। ਜਿਸ ਦਾ ਮਤਲਬ ਹੈ ਪਰਮੇਸ਼ਵਰ ਸਾਡੇ ਨਾਲ (ਮਤੀ ੧:੨੩) ਇਹ ਕਵਿਤਾ ਦੇ ਸ਼ਬਦਾਂ ਤੋ ਕਿਤੇ ਜਿਆਦਾ ਸੀ। ਇਹ ਤਸੱਲੀ ਦੇਣ ਵਾਲੇ ਵਾਦਿਆਂ ਤੋ ਜਿਆਦਾ ਸੀ। ਇਹ ਇੱਕ ਘਮੰਡੀ ਪਿਤਾ ਦੀ ਵਿਅਰਥ ਕਲਪਣਾ ਤੋ ਕਿਤੇ ਜਿਆਦਾ ਸੀ। ਇਹ ਸੱਚ ਸੀ ਪਰਮੇਸ਼ਵਰ ਇੱਕ ਛੋਟੇ ਬੱਚੇ ਦੇ ਜਨਮ ਦੇ ਦੁਆਰਾ ਮਨੁੱਖੀ ਇਤਹਾਸ ਵਿੱਚ ਪਰਵੇਸ਼ ਕਰ ਗਿਆ। ਸੰਸਾਰ ਇਹੋ ਜਿਹਾ ਰਹਿਣ ਵਾਲਾ ਨਹੀ ਸੀ। ਇਹ ਕਦੇ ਵੀ ਇਹੋ ਜਿਹਾ ਨਹੀ ਸੀ ਰਹਿ ਸਕਦਾ ਕਿਉਕਿ, “ਪਰਮੇਸ਼ਵਰ ਸਾਡੇ ਨਾਲ ਹੈ”। ਉਸਨੇ ਆਪਣੇ ਆਪ ਨੂੰ ਡਿੱਗੇ ਹੋਏ ਲੋਕਾਂ ਦੇ ਪਰਗਟ ਕਰ ਦਿੱਤਾ ਸੀ।
ਉਹ ਯਸਾਯਹ ਨਬੀ ਦੇ ਸ਼ਬਦਾਂ ਦੀ ਭਰਭੂਰੀ ਸੀ, “ਇੱਕ ਪੁੱਤਰ ਦਿੱਤਾ ਜਾਵੇਗਾ ਇੱਕ ਬੱਚਾ ਪੈਦਾ ਹੋਵੇਗਾ”। ਇਹ ਪੁੱਤਰ ਅਤੇ ਇੱਕ ਬੱਚਾ, “ਪਿਤਾ ਅਤੇ ਸਰਬ-ਸ਼ਕਤੀਮਾਨ ਪਰਮੇਸ਼ਵਰ ਹੋਵੇਗਾ”। ਇਹੀ ਤਾਂ ਕ੍ਰਿਸਮਸ ਹੈ ਇਹੀ ਤਾਂ ਕਹਾਣੀ ਹੈ। ਇਹ ਉਸ ਮਹਾਨ ਭੇਤ ਦਾ ਖੋਲਿਆ ਜਾਣਾ ਹੈ ਜੋ ਨਾਮ ਹੈ, “ਪਰਮੇਸ਼ਵਰ ਸਾਡੇ ਨਾਲ” ਹਾਂ ਦੇਸ਼ ਇਸ ਨਾਮ ਦੇ ਨਾਲ ਬਦਲ ਗਏ ਹਨ। ਪੂਰੀ ਸਭਿਅਤਾ ਨੇ ਇਸ ਨਾਮ ਦੇ ਦੁਆਰਾ ਜਨਮ ਲੈ ਲਿਆ ਹੈ। ਪਰ ਇਸ ਕ੍ਰਿਸਮਸ ਦੇ ਮੌਸਮ ਵਿੱਚ ਤੁਹਾਡਾ ਜੀਵਨ ਵੀ ਉਸ ਦੇ ਦੁਆਰਾ ਜੋ ਕਿ ਪੂਰਾ ਪਰਮੇਸ਼ਵਰ ਤੇ ਪੂਰਾ ਮਨੁੱਖ ਹੈ ਬਦਲ ਸਕਦਾ ਹੈ। ਜਿਸ ਨੂੰ ਬਾਈਬਲ ਕਹਿੰਦੀ ਹੈ ਪਰਮੇਸ਼ਵਰ ਦਾ ਪੁੱਤਰ ਅਤੇ ਮਨੁੱਖ ਦਾ ਪੁੱਤਰ ਜੋ “ਪਰਮੇਸ਼ਵਰ ਸਾਡੇ ਨਾਲ ਹੈ” ਉਹ “ਪਰਮੇਸ਼ਵਰ ਸਾਡੇ ਅੰਦਰ” ਬਣ ਸਕਦਾ ਹੈ। ਉਹ ਇਸ ਮੋਸਮ ਦਾ ਕਾਰਨ ਹੈ ਅਤੇ ਇਸ ਤੋ ਵੀ ਜਿਅਦਾ ਉਹ ਜੀਵਨ ਦਾ ਕਾਰਨ ਹੈ। ਅਸਲ ਦੇ ਵਿੱਚ ਉਹ ਜੀਵਨ ਹੈ। ਉਹ ਇਸ ਸ਼੍ਰਿਸ਼ਟੀ ਦਾ ਪੈਦਾ ਕਰਨ ਵਾਲਾ ਅਤੇ ਸ਼ੁਰੂ ਕਰਨ ਵਾਲਾ ਹੈ , ਉਹ ਯਿਸੂ ਹੈ। ਉਸ ਤੇ ਭਰੋਸਾ ਕਰੋ ਉਸ ਨੂੰ ਪਿਆਰ ਕਰੋ।
ਇੱਕ ਬਹੁਤ ਹੀ ਅਨੋਖਾ ਯਿਸੂ ਦੇ ਨਾਲ ਭਰਿਆ ਕ੍ਰਿਸਮਸ ਤਹਾਨੂੰ ਮਿਲੇ ਅਤੇ ਯਾਦ ਰੱਖੋ, “ਪਰਮੇਸ਼ਵਰ ਸਾਡੇ ਨਾਲ ਹੈ”।
ਮੱਤੀ 1:18 – 23.
18 ਯਿਸੂ ਮਸੀਹ ਦਾ ਜਨਮ ਇਉਂ ਹੋਇਆ ਕਿ ਜਾਂ ਉਹ ਦੀ ਮਾਤਾ ਮਰਿਯਮ ਦੀ ਯੂਸੁਫ਼ ਨਾਲ ਕੁੜਮਾਈ ਹੋਈ ਸੀ ਤਾਂ ਉਨ੍ਹਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਉਹ ਪਵਿੱਤ੍ਰ ਆਤਮਾ ਤੋਂ ਗਰਭਵੰਤੀ ਪਾਈ ਗਈ। 19 ਤਦ ਉਹਦੇ ਪਤੀ ਯੂਸੁਫ਼ ਨੇ ਜਿਹੜਾ ਧਰਮੀ ਪੁਰਖ ਸੀ ਅਤੇ ਇਹ ਨਹੀਂ ਸੀ ਚਾਹੁੰਦਾ ਭਈ ਉਹ ਨੂੰ ਕਲੰਕਣ ਪਰਗਟ ਕਰੇ ਇਹ ਦਲੀਲ ਕੀਤੀ ਜੋ ਉਹ ਨੂੰ ਚੁੱਪ ਕੀਤਿਆਂ ਤਿਆਗ ਦੇਵੇ। 20 ਪਰ ਜਾਂ ਉਹ ਇਨ੍ਹਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਹੋਇਆ ਸੀ ਤਾਂ ਵੇਖੋ, ਪ੍ਰਭੁ ਦੇ ਇੱਕ ਦੂਤ ਨੇ ਸੁਫਨੇ ਵਿੱਚ ਉਹਨੂੰ ਦਰਸ਼ਣ ਦੇ ਕੇ ਕਿਹਾ, ਹੇ ਯੂਸੁਫ਼ ਦਾਊਦ ਦੇ ਪੁੱਤ੍ਰ ਤੂੰ ਆਪਣੀ ਪਤਨੀ ਮਰਿਯਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ ਕਿਉਂਕਿ ਜਿਹੜਾ ਉਹਦੀ ਕੁੱਖ ਵਿੱਚ ਆਇਆ ਹੈ ਉਹ ਪਵਿੱਤ੍ਰ ਆਤਮਾ ਤੋਂ ਹੈ। 21 ਅਤੇ ਉਹ ਪੁੱਤ੍ਰ ਜਣੇਗੀ ਅਤੇ ਤੂੰ ਉਹ ਦਾ ਨਾਮ ਯਿਸੂ ਰੱਖੀ ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ। 22 ਇਹ ਸਭ ਕੁਝ ਇਸ ਲਈ ਹੋਇਆ ਭਈ ਜਿਹੜੀ ਗੱਲ ਪ੍ਰਭੁ ਨੇ ਨਬੀ ਦੀ ਜ਼ਬਾਨੀ ਆਖੀ ਸੀ ਉਹ ਪੂਰੀ ਹੋਵੇ ਕਿ 23 ਵੇਖੋ ਕੁਆਰੀ ਗਰਭਣੀ ਹੋਵੇਗੀ ਅਤੇ ਪੁੱਤ੍ਰ ਜਣੇਗੀ,ਅਤੇ ਉਹ ਉਸਦਾ ਨਾਮ ਇੰਮਾਨੂਏਲ ਰੱਖਣਗੇ। ਜਿਹ ਦਾ ਅਰਥ ਇਹ ਹੈ ਪਰਮੇਸ਼ੁਰ ਅਸਾਡੇ ਸੰਗ
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
