ਰੋਜਾਨਾਂ ਦਾ ਭਗਤੀ ਦਾ ਵੀਡੀਓ
ਦਲੇਰੀ ਆਤਮਾ ਦੀ ਭਰਪੂਰੀ ਦੇ ਵਿੱਚੋ ਵਹਿੰਦੀ ਹੈ
ਮੇਰਾ ਇੱਕ ਮਿੱਤਰ ਸੀ ਲੀਓ। ਜਿੰਨੇ ਵੀ ਮਸੀਹ ਦੇ ਵਿੱਚ ਮੈ ਦਲੇਰ ਲੋਕਾਂ ਨੂੰ ਮਿਲਿਆ ਹਾਂ ਉਹਨਾਂ ਦੇ ਵਿੱਚ ਸਬ ਤੋ ਜਿਆਦਾ ਦਲੇਰ ਉਹ ਸੀ। ਲੀਓ ਹਰ ਇੱਕ ਦੇ ਨਾਲ ਮਸੀਹ ਦੇ ਬਾਰੇ ਵਿੱਚ ਵੰਡਦਾ ਸੀ। ਜਦ ਮੈ ਪਹਿਲੀ ਵਾਰ ਲੀਓ ਨੂੰ ਮਿਲਿਆ ਤਾਂ ਨਿਊ ਓਰਲੀਨਸ ਦੇ ਫਰੈਂਚ ਕਵਾਟਰਾਂ ਦੇ ਵਿੱਚ ਲੀਓ ਸੇਵਕਾਈ ਕਰਿਆ ਕਰਦਾ ਸੀ ਉਹ ਗੈਗ ਦੇ ਲੋਕਾਂ ਦੇ ਲੋਕਾਂ ਦੇ ਨਾਲ ਘਰੌਂ ਬਾਹਰ ਕੱਢੇ ਹੋਇਆ ਦੇ ਨਾਲ, ਨਸ਼ੇ ਦੇ ਆਦੀਆ ਦੇ ਨਾਲ ਅਤੇ ਹਰ ਇੱਕ ਦੇ ਨਾਲ ਜੋ ਉਸ ਨੂੰ ਸੁਣਦਾ ਸੀ ਉਸ ਨੂੰ ਗਵਾਹੀ ਵੰਡਦਾ ਸੀ।
ਇੱਕ ਦਿਨ ਜਦੋ ਅਸੀ ਇਕੱਠੇ ਦੁਪਿਹਰ ਦਾ ਖਾਣਾ ਖਾ ਰਹੇ ਸੀ। ਤਾਂ ਉਹ ਮੈਨੂੰ ਇਕੱਲੇ ਨੂੰ ਮੇਜ਼ ਦੇ ਉਤੇ ਛੱਡ ਕੇ ਚਲਾ ਗਿਆ, ਉਹ ਤੀਹ ਮਿਟਾਂ ਬਾਅਦ ਵਾਪਸ ਆਇਆ। ਉਹ ਦੇ ਚੇਹਰੇ ਦੇ ਉੱਤੇ ਇੱਕ ਵੱਡੀ ਮੁਸਕਰਾਹਟ ਸੀ। ਉਸ ਨੇ ਕਿਹਾ, “ਪਮੇਸ਼ਵਰ ਦੀ ਸਤੂਤੀ ਹੋਵੇ ਸੈਮੀ! ਮੈ ਰਸੋਈ ਦੇ ਵਿੱਚ ਗਿਆ ਅਤੇ ਉੱਥੇ ਮੈ ਖਾਣਾ ਬਣਾਉਣ ਵਾਲਿਆ ਨੂੰ ਪਰਚਾਰ ਕੀਤਾ ਅਤੇ ਉਹਨਾਂ ਦੇ ਵਿੱਚੋ ਤਿੰਨ ਜਣਿਆ ਨੇ ਆਪਣਾ ਦਿਲ ਮਸੀਹ ਨੂੰ ਦੇ ਦਿੱਤਾ”। ਪਰਮੇਸ਼ਵਰ ਨੇ ਸੱਚ ਮੁੱਚ ਹੀ ਲੀਓ ਦੀ ਦਲੇਰੀ ਨੂੰ ਮੇਰੀ ਪਰਮੇਸ਼ਵਰ ਦੇ ਨਾਲ ਯਾਤਰਾਂ ਦੇ ਵਿੱਚ ਚਨੌਤੀ ਦੇਣ ਦੇ ਲਈ ਇਸਤੇਮਾਲ ਕੀਤਾ”।
ਇੱਕ ਰਾਤ ਮੈ ਲੀਓ ਨੂੰ ਦੱਸਿਆ ਕਿ ਮੇਰੇ ਅੰਦਰ ਤੇਰੀ ਜਿਹੀ ਦਲੇਰੀ ਨਹੀ ਹੈ ਅਤੇ ਮੈ ਪੂਰੀ ਰਾਤ ਪਰਾਥਨਾ ਦੇ ਵਿੱਚ ਬਿਤਾਈ ਅਤੇ ਪਰਮੇਸ਼ਵਰ ਨੇ ਮੇਰੇ ਦਿਲ ਵਿੱਚ ਗਹਿਰਾਈ ਦੇ ਨਾਲ ਕੰਮ ਕੀਤਾ। ਉਸ ਰਾਤ ਪਰਮੇਸ਼ਵਰ ਨੇ ਮੈਨੂੰ ਦੋ ਖਾਸ ਖੇਤਰਾਂ ਦੇ ਵਿੱਚ ਸਾਫ ਕੀਤਾ।
ਪਹਿਲੀ ਗੱਲ ਪਰਮੇਸ਼ਵਰ ਨੇ ਮੈਨੂੰ ਮੇਰੇ ਪਾਪ ਦਿਖਾਏ ਉਹ ਨੇ ਮੈਨੂੰ ਉਹ ਗੱਲਾਂ ਦਿਖਾਈਆਂ ਜਿਹਨਾਂ ਨੂੰ ਮੈ ਸਮਿੱਸਆਵਾਂ ਕਹਿੰਦਾ ਸੀ ਜਾਂ ਡਿੱਗ ਜਾਣਾ ਕਹਿੰਦਾ ਸੀ ਪਰ ਬਾਈਬਲ ਉਹਨਾਂ ਨੂੰ ਇਹਨਾਂ ਤੋ ਕਿਤੇ ਜਿਆਦਾ ਆਖਦੀ ਹੈ। ਬਾਈਬਲ ਉਹਨਾਂ ਨੂੰ ਪਾਪ ਆਖਦੀ ਹੈ। ਮੈ ਅੰਗੀਕਾਰ ਕੀਤਾ ਅਤੇ ਤੋਬਾ ਕੀਤੀ ਅਤੇ ਪਰਮੇਸ਼ਵਰ ਨੇ ਮੈਨੂੰ ਮਾਫ ਕਰਕੇ ਸਾਫ ਕਰ ਦਿੱਤਾ।
ਮੇਰੇ ਜੀਵਨ ਦਾ ਦੂਸਰਾ ਖੇਤਰ ਸੀ ਕਿ ਪਰਮੇਸ਼ਵਰ ਨੇ ਮੇਰੇ ਪਾਪ ਦੀ ਸਮੱਸਿਆ ਦੀ ਜੜ ਦਾ ਸਹਾਮਣਾ ਕੀਤਾ ਅਤੇ ਉਹ ਸੀ ਮੇਰਾ “ਹੰਕਾਰ”। ਉਸ ਰਾਤ ਮੈ ਆਪਣੀ ਪਤਨੀ ਨੂੰ ਲਿਆ ਅਤੇ ਉਸ ਨੂੰ ਤਬੂਤ ਦੇ ਵਿੱਚ ਰੱਖ ਦਿੱਤਾ ਮੈ ਆਪਣੇ ਸਾਰੇ ਸਾਜ਼ੋ ਸਮਾਨ ਨੂੰ ਤਬੂਤ ਦੇ ਵਿੱਚ ਰੱਖ ਦਿੱਤਾ। ਆਪਣੀਆਂ ਗੱਡੀਆਂ ਨੂੰ, ਆਪਣੇ ਪੈਸੇ ਨੂੰ ਤਬੂਤ ਦੇ ਵਿੱਚ ਰੱਖ ਦਿੱਤਾ। ਬਾਅਦ ਦੇ ਵਿੱਚ ਮੈ ਆਪਣੇ ਸੁਪਨਿਆ ਨੂੰ, ਆਪਣੇ ਨਿਸ਼ਾਨਿਆ ਨੂੰ ਅਤੇ ਆਪਣੀਆਂ ਚਾਹਤਾਂ ਨੂੰ ਲੈ ਕੇ ਤਬੂਤ ਦੇ ਵਿੱਚ ਰੱਖ ਦਿੱਤਾ ਅਤੇ ਉਸ ਰਾਤ ਸੈਮੀ ਟਿੱਪਿਟ ਮਰ ਗਿਆ। ਹੁਣ ਤੁਸੀ ਪੁੱਛ ਰਹੇ ਹੋਵੇਗੇ ਕਿ ਸੈਮੀ ਤੂੰ ਸੱਚ ਮੁੱਚ ਏਦਾਂ ਹੀ ਕਰ ਦਿੱਤਾ ਸੀ?” ਹੁਣ ਮੈ ਇਹ ਸਰੀਰਕ ਤੋਰ ਤੇ ਨਹੀ ਸੀ ਕੀਤਾ ਪਰ ਮੈ ਆਤਮਿਕ ਤੋਰ ਤੇ ਕੀਤਾ ਸੀ। ਰਸੂਲ ਪੌਲੁਸ ਕਹਿੰਦਾ ਹੈ, “ਮੈ ਮਸੀਹ ਨਾਲ ਸਲੀਸ ਤੇ ਚੜਾ ਦਿੱਤਾ ਗਿਆ ਹਾਂ। ਹੁਣ ਮੈ ਨਹੀ ਜਿਊਦਾਂ ਪਰ ਮਸੀਹ ਮੇਰੇ ਵਿੱਚ ਜਿਊਦਾਂ ਹੈ। ਜਿਹੜਾ ਜੀਵਨ ਹੁਣ ਮੈ ਸਰੀਰ ਦੇ ਵਿੱਚ ਕੱਟ ਰਿਹਾ ਹਾਂ ਹੁਣ ਮੈ ਪਰਮੇਸ਼ਵਰ ਦੇ ਪੁੱਤਰ ਤੇ ਵਿਸ਼ਵਾਸ ਨਾਲ ਜੀ ਰਿਹਾ ਹਾਂ ਜਿਸ ਤੇ ਮੈਨੂੰ ਪਿਆਰ ਕੀਤਾ ਅਤੇ ਉਸ ਨੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ” (ਗਲਾਤੀਆਂ ੨:੨੦)। ਲੀਓ ਸਰੀਰਕ ਤੋਰ ਤੇ ਸਲੀਬ ਤੇ ਨਹੀ ਸੀ ਚੜਾਇਆ ਗਿਆ, ਪਰ ਉਹ ਆਤਮਿਕ ਤੋਰ ਤੇ ਚੜਾਇਆ ਗਿਆ ਸੀ। ਉਸ ਨੇ ਆਪਣੇ ਅੰਦਰ ਆਪਣੇ ਪੁਰਾਣੇ ਆਦਮੀ ਦੇ ਲਈ ਹਰ ਰੋਜ ਮਰਨਾ ਸਿੱਖਿਆ ਸੀ ਅਤੇ ਉਸ ਨੇ ਮਸੀਹ ਦੇ ਜੀਵਨ ਨੂੰ ਅਨੁਮਤੀ ਦਿੱਤੀ ਸੀ ਕਿ ਉਹ ਉਸ ਦੇ ਦੁਆਰਾ ਪਰਗਟ ਹੋਵੇ ਅਤੇ ਉੱਥੇ ਉਸ ਨੂੰ ਜਿੱਤ ਅਤੇ ਦਲੇਰੀ ਮਿਲੀ ਸੀ। ਦਲੇਰੀ ਸਧਾਰਣ ਤੋਰ ਦੇ ਉੱਤੇ ਉਸ ਸਮੇ ਆਉਦੀ ਹੈ, ਜਦੋਂ ਅਸੀ ਮਸੀਹ ਨੂੰ ਅਨੁਮਤੀ ਦਿੰਦੇ ਹਾਂ ਕਿ ਉਹ ਸਾਨੂੰ ਆਪਣੇ ਜੀਵਨ ਦੇ ਨਾਲ ਭਰ ਦੇਵੇ। ਉਸ ਦਿਨ ਮੈ ਇੱਕ ਵੱਡਾ ਸਬਕ ਸਿੱਖਿਆ। ਜੇਕਰ ਤੁਸੀ ਵੀ ਦਲੇਰੀ ਦੇ ਨਾਲ ਭਰਨਾ ਚਹੁੰਦੇ ਹੋ ਤਾਂ ਤਹਾਨੂੰ ਆਪਣੇ ਪਾਪ ਅਤੇ ਆਪਣੇ ਹੰਕਾਰ ਤੋ ਆਪਣੇ ਆਪ ਨੂੰ ਖਾਲੀ ਕਰਨਾ ਪਵੇਗਾ, ਅਤੇ ਫਿਰ ਤੇ ਸਿਰਫ ਫਿਰ ਹੀ ਮਸੀਹ ਤਹਾਨੂੰ ਆਪਣੇ ਨਾਲ ਭਰੇਗਾ ਅਤੇ ਆਪਣੀ ਦਲੇਰੀ ਦੇ ਨਾਲ ਭਰੇਗਾ।
ਰਸੂਲਾਂ ਦੇ ਕਰਤੱਬ 4:23 – 31
.23 ਤਦ ਓਹ ਛੁੱਟ ਕੇ ਆਪਣੇ ਸਾਥੀਆਂ ਕੋਲ ਆਏ ਅਰ ਜੋ ਪਰਧਾਨ ਜਾਜਕਾਂ ਅਤੇ ਬਜ਼ੁਰਗਾਂ ਨੇ ਓਹਨਾਂ ਨੂੰ ਆਖਿਆ ਸੀ ਸੁਣਾ ਦਿੱਤਾ। 24 ਜਦ ਉਨ੍ਹਾਂ ਨੇ ਇਹ ਸੁਣਿਆ ਤਦ ਇੱਕ ਮਨ ਹੋ ਕੇ ਉੱਚੀ ਅਵਾਜ਼ ਨਾਲ ਪਰਮੇਸ਼ੁਰ ਨੂੰ ਆਖਿਆ, ਹੇ ਮਾਲਕ ਤੂੰਏਂ ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਸੱਭੋ ਕੁਝ ਜੋ ਉਨ੍ਹਾਂ ਦੇ ਵਿੱਚ ਹੈ ਰਚਿਆ।
25 ਤੈਂ ਪਵਿੱਤ੍ਰ ਆਤਮਾ ਦੇ ਰਾਹੀਂ ਸਾਡੇ ਵਡੇਰੇ ਆਪਣੇ ਬੰਦੇ ਦਾਊਦ ਦੀ ਜ਼ਬਾਨੀ ਆਖਿਆ, – ਕੌਮਾਂ ਕਾਹ ਨੂੰ ਡੰਡ ਪਾਈ ਹੈ, ਅਤੇ ਉੱਮਤਾਂ ਨੇ ਵਿਅਰਥ ਸੋਚਾਂ ਕਿਉਂ ਕੀਤੀਆਂ ਹਨ ? 26 ਧਰਤੀ ਦੇ ਰਾਜੇ ਉੱਠ ਖੜੇ ਹੋਏ, ਅਤੇ ਹਾਕਮ ਇਕੱਠੇ ਹੋਏ, ਪ੍ਰਭੁ ਅਰ ਉਹ ਦੇ ਮਸੀਹ ਦੇ ਵਿਰੁੱਧ। 27 ਕਿਉਂ ਜੋ ਸੱਚੀ ਮੁੱਚੀ ਇਸੇ ਸ਼ਹਿਰ ਵਿੱਚ ਤੇਰੇ ਪਵਿੱਤ੍ਰ ਸੇਵਕ ਯਿਸੂ ਦੇ ਵਿਰੁੱਧ ਜਿਹ ਨੂੰ ਤੈਂ ਮਸਹ ਕੀਤਾ ਹੇਰੋਦੇਸ ਅਰ ਪੁੰਤਿਯੁਸ ਪਿਲਾਤੁਸ ਪਰਾਈਆਂ ਕੌਮਾਂ ਅਤੇ ਇਸਰਾਏਲ ਦੇ ਲੋਕਾਂ ਸਣੇ ਇਕੱਠੇ ਹੋਏ। 28 ਇਸ ਲਈ ਕਿ ਜੋ ਕੁਝ ਤੇਰੇ ਹੱਥ ਅਤੇ ਤੇਰੀ ਮੱਤ ਨੇ ਅਗੇਤਾ ਠਹਿਰਾ ਰੱਖਿਆ ਸੀ ਭਈ ਹੋਵੇ, ਸੋਈ ਕਰਨ। 29 ਅਤੇ ਹੁਣ ਹੇ ਪ੍ਰਭੁ ਓਹਨਾਂ ਦੀਆਂ ਧਮਕੀਆਂ ਨੂੰ ਵੇਖ ਅਰ ਆਪਣੇ ਦਾਸਾਂ ਨੂੰ ਇਹ ਬਖ਼ਸ਼ ਕਿ ਅੱਤ ਦਲੇਰੀ ਨਾਲ ਤੇਰਾ ਬਚਨ ਸੁਣਾਉਣ। 30 ਜਦੋਂ ਤੂੰ ਆਪਣਾ ਹੱਥ ਚੰਗਾ ਕਰਨ ਨੂੰ ਲੰਮਾ ਕਰੇਂ ਅਤੇ ਤੇਰੇ ਪਵਿੱਤ੍ਰ ਸੇਵਕ ਯਿਸੂ ਦੇ ਨਾਮ ਤੋਂ ਨਿਸ਼ਾਨ ਅਤੇ ਅਚੰਭੇ ਪਰਗਟ ਹੋਣ। 31 ਜਦ ਓਹ ਬੇਨਤੀ ਕਰ ਹਟੇ ਤਾਂ ਉਹ ਥਾਂ ਜਿੱਥੇ ਓਹ ਇਕੱਠੇ ਹੋਏ ਸਨ ਹਿੱਲ ਗਿਆ ਅਤੇ ਸੱਭੋ ਪਵਿੱਤ੍ਰ ਆਤਮਾ ਨਾਲ ਭਰਪੂਰ ਹੋ ਗਏ ਅਰ ਪਰਮੇਸ਼ੁਰ ਦਾ ਬਚਨ ਦਲੇਰੀ ਨਾਲ ਸੁਣਾਉਣ ਲੱਗੇ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
