Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਛੋਟੇ ਤੋਂ ਤੌਬਾ

ਮੈਂ ਪਿਛਲੇ ਇੱਕ ਹਫਤੇ ਤੋਂ ਤੌਬਾ ਦੀ ਜਰੂਰਤ ਦੇ ਬਾਰੇ ਲਿਖ ਰਿਹਾ ਹਾਂ। ਮੈਂ ਕਾਇਲ ਹਾਂ ਕਿ ਪੱਛਮੀ ਸੰਸਾਰ ਦੇ ਵਿੱਚ ਉਸ ਸਮੇਂ ਤੱਕ ਕੋਈ ਬੇਦਾਰੀ ਨਹੀ ਆਵੇਗੀ ਜਦ ਤੱਕ ਪਰਮੇਸ਼ਰ ਦੇ ਲੋਕਾਂ ਦੇ ਜੀਵਨ ਦੇ ਵਿੱਚ ਤੌਬਾ ਦਾ ਆਤਮਾ ਨਹੀ ਹੈ। ਪਰ ਮੈਂ ਡਰਦਾ ਹਾਂ ਕਿ ਜਦ ਮੈਂ ਤੌਬਾ ਦੀ ਗੱਲ ਕਰਦਾ ਹਾਂ, ਸਾਡੇ ਅੰਦਰ ਇਹ ਯੋਗਤਾ ਹੈ ਕਿ ਅਸੀਂ ਦੂਸਰਿਆਂ ਦੇ ਜੀਵਨ ਦੇ ਵਿੱਚ ਬੇਦਾਰੀ ਦੀ ਜਰੂਰਤ ਨੂੰ ਵੇਖਦੇ ਹਾਂ। ਪਰ ਅਕਸਰ ਹੀ ਇਹ ਸਾਡੇ ਜੀਵਨ ਦੇ ਉਹ ਪਾਪ ਹੁੰਦੇ ਹਨ ਜਿੰਨਾਂ ਨੂੰ ਅਸੀਂ ਛੋਟੇ ਸਮਝਦੇ ਹਾਂ ਜੋ ਕਿ ਸਾਡੇ ਚਰਚਾਂ ਦੇ ਵਿੱਚ, ਸਮਾਜ਼ਾਂ ਦੇ ਵਿੱਚ ਅਤੇ ਦੇਸ਼ ਦੇ ਵਿੱਚ  ਇੱਕ ਵੱਡੀ ਬੇਦਾਰੀ ਨੂੰ ਰੋਕਦੇ ਹਨ। ਇਹ ਛੋਟੀਆਂ ਗੱਲਾਂ ਹੁੰਦੀਆਂ ਹਨ ਜੋ ਕਿ ਬਹੁਤ ਹੀ ਸ਼ਕਤੀਸ਼ਾਲੀ ਹੋ ਸਕਦੀਆਂ ਹਨ।

ਜਿਆਦਾ ਸਮਾਂ ਨਹੀ ਹੋਇਆ ਮੈਂ ਬਰਾਜ਼ੀਲ ਦੇ ਵਿੱਚ ਇੱਕ ਪੂਰੇ ਸ਼ਹਿਰ ਦੀ ਸਭਾ ਦੇ ਵਿੱਚ ਪ੍ਰਚਾਰ ਕਰ ਰਿਹਾ ਸੀ। ਸਾਡੀਆਂ ਬਹੁਤ ਹੀ ਅਨੋਖੀਆਂ ਸਭਾਵਾਂ ਹੋਈਆਂ। ਸ਼ਨੀਵਾਰ ਦੀ ਸਵੇਰ ਸਾਉ ਲਊਇਸ ਦਾ ਸਟਡੀਅਮ ਭਰਿਆ ਹੋਇਆ ਸੀ। ਜਦ ਮੈਂ ਹੋਟਲ ਤੋਂ ਸਟੇਡੀਅਮ ਦੀ ਵੱਲ ਗਿਆ ਤਾਂ ਮੈਂ ਬਹੁਤ ਸਾਰਾ ਸਮਾਂ ਪ੍ਰਾਥਨਾ ਵਿੱਚ ਬਿਤਾਇਆ ਸੀ, ਅਤੇ ਮੈਂ ੨੦,੦੦੦ ਲੋਕਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਤਿਆਰ ਸੀ।

ਮੈਂ ਫੁੱਟਬਾਲ ਦੇ ਸਟੇਡੀਅਮ ਦੇ ਵਿੱਚ ਗਿਆ ਅਤੇ ਮੈਂ ਇੱਕ ਆਦਮੀ ਨੇ ਨਾਲ ਹੱਥ ਮਿਲਾ ਕੇ ਉਸਦਾ ਅਭਿਨੰਦਨ ਕੀਤਾ ਅਤੇ ਮੈਂ ਉੱਥੇ ਸਿਰਫ ੩੦ ਸੈਕਿੰਡਾਂ ਲਈ ਖੜਾ ਸੀ ਅਤੇ ਉਸ ਤੋਂ ਬਾਅਦ ਮੈਂ ਸਟੇਜ ਤੇ ਜਾਣ ਵਾਲਾ ਸੀ। ਉਸੇ ਵੇਲੇ ਮੈਂ ਮਹਿਸੂਸ ਕੀਤਾ ਕਿ ਕੋਈ ਚੀਜ ਮੈਨੂੰ ਡੰਗ ਮਾਰ ਰਹੀ ਹੈ। ਮੈਂ ਕੀੜੀਆਂ ਦੇ ਨਾਲ ਭਰਿਆ ਹੋਇਆ ਸੀ। ਇਹ ਸਹੀ ਹੈ। ਇੰਨਾਂ ਛੋਟੇ ਛੋਟੇ ਜੰਤੂਆਂ ਨੇ ਮੇਰੇ ਤੇ ਵੱਡੇ ਪੱਧਰ ਤੇ ਹਮਲਾ ਕੀਤਾ ਸੀ। ਮੈਂ ਉਸ ਜਗ੍ਹਾ ਤੋਂ ਸਿੱਧਾ ਬਾਥਰੂਮ ਦੇ ਵੱਲ ਦੋੜ ਕੇ ਗਿਆ। ਮੇਰੇ ਕੱਪੜੇ ਕੀੜੀਆਂ ਦੇ ਨਾਲ ਭਰੇ ਹੋਏ ਸਨ। ਉਹ ਮੇਰੇ ਵਾਲਾਂ ਦੇ ਵਿੱਚ, ਕੰਨਾਂ ਦੇ ਵਿੱਚ ਅਤੇ ਮੇਰੇ ਜੁੱਤਿਆਂ ਦੇ ਅੰਦਰ ਸਨ।

ਮੈਨੂੰ ਹੋਟਲ ਦੇ ਵਿੱਚ ਵਾਪਸ ਜਾਣਾ ਪਿਆ ਅਤੇ ਮੈਨੂੰ ਨਹਾਉਣਾ ਪਿਆ ਕਿ ਮੈਂ ਉਨ੍ਹਾਂ ਕੀੜੀਆਂ ਤੋਂ ਛੁਟਕਾਰਾ ਪਾ ਸਕਾਂ ਅਤੇ ਮੈਨੂੰ ਦਵਾਈ ਲੈਣੀ ਲਈ। ਉਸ ਤੋਂ ਬਾਅਦ ਮੈਂ ਸਟੇਡੀਅਮ ਵਾਪਸ ਗਿਆ ਅਤੇ ਮੈਂ ਪ੍ਰਚਾਰ ਕੀਤਾ ਅਤੇ ਹਜਾਰਾਂ ਲੋਕ ਮਸੀਹ ਦੇ ਵਿੱਚ ਆਏ। ਮੈਂ ਬਾਅਦ ਵਿੱਚ ਪਾਸਟਰਾਂ ਦੇ ਨਾਲ ਮਜਾਕ ਕਰ ਰਿਹਾ ਸੀ, ਅਤੇ ਮੈਂ ਕਿਹਾ, “ਸ਼ੈਤਾਨ ਨੇ ਮੈਨੂੰ ਪ੍ਰਚਾਰ ਕਰਨ ਤੋਂ ਰੋਕਣ ਲਈ ਬਹੁਤ ਕੁਝ ਕੀਤਾ ਹੈ ਪਰ ਇਹ ਪਹਿਲੀ ਵਾਰ ਹੈ ਕਿ aੁਸ ਨੇ ਕੀੜੀਆਂ ਨੂੰ ਮੇਰੇ ਤੇ ਹਮਲਾ ਕਰਨ ਲਈ ਭੇਜਿਆ”

ਮੈਂ ਬਾਅਦ ਵਿੱਚ ਜੋ ਵਾਪਰਿਆ ਸੀ ਉਸ ਦੇ ਬਾਰੇ ਵਿੱਚ ਸੋਚਿਆ। ਪਰਮੇਸ਼ਰ ਦੇ ਇੱਕ ਛੋਟੀ ਜਿਹੀ ਰਚਨਾ ਨੇ ਇੱਕ ਮਹਾਨ ਖੁਸ਼ਖਬਰੀ ਦੀ ਸਭਾ ਨੂੰ ਲੱਗਭੱਗ ਬੰਦ ਕਰਵਾ ਦਿੱਤਾ। ਫਿਰ ਮੈਂ ਇੱਕ ਮਹਾਨ ਸੱਚਾਈ ਨੂੰ ਸਮਝਿਆ: ਇਹ ਛੋਟੀਆਂ ਚੀਜਾਂ ਹਨ ਜੋ ਪਰਮੇਸ਼ਰ ਦੇ ਲੋਕਾਂ ਦੀਆਂ ਮਹਾਨ ਯੋਜਨਾਵਾਂ ਨੂੰ ਅਸਫਲ ਕਰਵਾ ਦਿੰਦੀਆਂ ਹਨ। ਇਹ “ਛੋਟੀਆਂ ਚੀਜਾਂ ਹਨ ਜੋ ਸਾਨੂੰ ਮਸੀਹ ਲਈ ਪ੍ਰਭਾਵਿਤ ਬਣਨ ਤੋਂ ਰੋਕਦੀਆਂ ਹਨ” ਸ਼ਾਇਦ ਸਾਨੂੰ ਇਹ ਪ੍ਰਸ਼ਨ ਯਾਦ ਰੱਖਣਾ ਚਾਹੀਦਾ ਹੈ ਜੋ ਪਰਮੇਸ਼ਰ ਨੇ ਜ਼ਕਰੀਯਾਹ ਨੂੰ ਪੁੱਛਿਆ, ” ਛੋਟੀਆਂ ਗੱਲਾਂ ਦੇ ਦਿਨ ਨੂੰ ਕੋਣ ਤੁੱਛ ਸਮਝ ਸਕਦਾ ਹੈ?” ਇਹ ਤੁਹਾਡੇ ਦਿਲ ਦੀਆਂ ਛੋਟੀਆਂ ਗੱਲਾਂ ਹਨ ਜੋ ਤੁਹਾਨੂੰ ਪਰਮੇਸ਼ਰ ਦੇ ਰਾਜ ਦੇ ਵਿੱਚ ਵਰਤਣਯੋਗ ਬਣਾਉਂਦੀਆਂ ਹਨ ਜਾਂ ਇਹ “ਛੋਟੇ ਪਾਪ” ਹਨ ਜੋ ਤੁਹਾਡੀ ਮਸੀਹ ਦੇ ਵਿੱਚ ਪ੍ਰਭਾਵਸ਼ੀਲਤਾ ਨੂੰ ਰੋਕਦੀਆਂ ਹਨ। ਛੋਟੀਆਂ ਗੱਲਾਂ ਦੇ ਦਿਨ ਨੂੰ ਤੁੱਛ ਨਾ ਜਾਣੋ। ਛੋਟੀਆਂ ਗੱਲਾਂ ਇਹ ਨਿਰਧਾਰਿਤ ਕਰਦੀਆਂ ਹਨ ਕਿ ਤੁਸੀਂ ਕਿੰਨੀ ਦੂਰ ਜਾਉਗੇ ਜਾਂ ਤੁਸੀਂ ਆਪਣੇ ਜੀਵਨ ਦੀ ਦੌੜ ਨੂੰ ਕਿੰਨਾਂ ਤੇਜ ਦੋੜੋਗੇ। ਛੋਟੀਆਂ ਗੱਲ਼ਾਂ ਦੇ ਉੱਪਰ ਜਿੱਤ ਲੱਭੋ ਅਤੇ ਤੁਸੀਂ ਆਪਣੇ ਜੀਵਨ ਦੇ ਮਹਾਨ ਖੇਤਰਾਂ ਦੇ ਵਿੱਚ ਜਿੱਤ ਨੂੰ ਲੱਭ ਲਵੋਗੇ।

ਜ਼ਿਕਰ ਯਾਹ 6:6-10

6 ਉਸ ਆਖਿਆ, “ਇਹ ਯਹੋਵਾਹ ਦਾ ਜ਼ਰੁੱਬਾਬਲ ਲਈ ਬਚਨ ਹੈ ਕਿ, 9 ਤੇਰੇ ਲਈ ਮਦਦ ਤੇਰੇ ਆਪਣੇ ਬਲ ਜਾਂ ਸ਼ਕਤੀ ਤੋਂ ਨਾ ਹੋਵੇਗੀ ਸਗੋਂ ਤੇਰੇ ਲਈ ਮੇਰਾ ਆਤਮਾ ਮਦਦ ਕਰੇਗਾ।9 ਸਰਬਸ਼ਕਤੀਮਾਨ ਯਹੋਵਾਹ ਨੇ ਇਹ ਬਚਨ ਆਖੇ। 7 ਜ਼ਰੁੱਬਾਬਲ ਲਈ ਉਹ ਉੱਚੇ ਪਰਬਤ ਮਦਾਨ ਵਰਗੇ ਹੋ ਜਾਣਗੇ। ਅਤੇ ਉਹ ਮੰਦਰ ਉਸਾਰੇਗਾ ਤੇ ਜਦੋਂ ਸਭ ਤੋਂ ਖਾਸ ਪੱਥਰ ਉਸ ਉੱਪਰ ਧਰਿਆ ਜਾਵੇਗਾ ਤਾਂ ਲੋਕ ਹੈਰਾਨੀ ਨਾਲ ਪੁਕਾਰਣਗੇ, 9 ਖੂਬਸੂਰਤ੦ ਕਿੰਨਾ ਖੂਬਸੂਰਤ ਹੈ।“9 8 ਮੈਨੂੰ ਯਹੋਵਾਹ ਨੇ ਬਚਨ 9 ਇਹ ਵੀ ਕਿਹਾ, 9 “ਜ਼ਰੁੱਬਾਬਲ ਮੇਰੇ ਮੰਦਰ ਦੀ ਨੀਂਹ ਪੱਥਰ ਰੱਖੇਗਾ। ਤੇ ਉਹ ਹੀ ਮੇਰੇ ਮੰਦਰ ਦੀ ਉਸਾਰੀ ਮੁਕੰਮਲ ਕਰੇਗਾ। ਤੱਦ ਤੁਸੀਂ ਜਾਣੋਂਗੇ ਕਿ ਸਰਬ ਸ਼ਕਤੀਮਾਨ ਯਹੋਵਾਹ ਨੇ ਮੈਨੂੰ ਤੁਹਾਡੇ ਵੱਲ ਭੇਜਿਆ ਹੈ। 10 ਲੋਕ ਛੋਟੀਆਂਛੋਟੀਆਂ ਸ਼ੁਰੂਆਤਾਂ ਲਈ ਸ਼ਰਮਿੰਦਾ ਨਾ ਹੋਣਗੇ ਸਗੋਂ ਉਹ ਬੜੇ ਖੁਸ਼ ਹੋਣਗੇ ਜਦੋਂ ਉਹ ਜ਼ਰੁੱਬਾਬਲ ਦੇ ਹੱਥ ਵਿੱਚ ਸਾਹਲ ਵੇਖਣਗੇ ਕਿ ਉਹ ਮੰਦਰ ਨੂੰ ਨਾਸ ਕਰ ਰਿਹਾ ਹੈ ਅਤੇ ਮੁਕੰਮਲ ਇਮਾਰਤ ਦਾ ਜਾਇਜ਼ਾ ਲੈ ਰਿਹਾ ਹੈ। ਅਤੇ ਉਹ ਜੋ ਤੂੰ ਪੱਥਰ ਦੀਆਂ ਸੱਤ ਨੁਕਰਾਂ ਵੇਖੀਆਂ ਉਹ ਯਹੋਵਾਹ ਦਾ ਹਰ ਦਿਸ਼ਾ ਵੱਲ ਵੇਖਣ ਲਈ ਅੱਖਾਂ ਦਾ ਪ੍ਰਤੀਕ ਹਨ। ਉਹ ਧਰਤੀ ਦੇ ਜ਼ਰ੍ਰੇਜ਼ਰ੍ਰੇ ਨੂੰ ਵੇਖਦੀਆਂ ਹਨ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ