ਰੋਜਾਨਾਂ ਦਾ ਭਗਤੀ ਦਾ ਵੀਡੀਓ
ਅਚਰਜ ਸਾਲਾਹੁ
ਸਾਡੇ ਲਈ ਇੱਕ ਬਾਲਕ ਪੈਦਾ ਹੋਇਆ, ਸਾਨੂੰ ਇੱਕ ਪੁੱਤਰ ਦਿੱਤਾ ਗਿਆ, ਰਾਜ ਉਸਦੇ ਮੋਢਿਆ ਤੇ ਹੋਵੇਗਾ, ਅਤੇ ਉਸ ਨੂੰ ਕਿਹਾ ਜਾਵੇਗਾ, ਅਚਰਜ ਸਾਲਾਹੁ, ਸਰਬ ਸ਼ਕਤੀਮਾਨ ਪ੍ਰਮੇਸ਼ਰ, ਸਦੀਪਕ ਪਿਤਾ, ਸ਼ਾਂਤੀ ਦਾ ਰਾਜਕੁਮਾਰ. (ਯਸਾਯਾਹ ੯:੬ ਨਵਾਂ ਸੰਸਕਰਨ)
ਸਤੰਬਰ ੧੧, ੨੦੦੧ ਨੂੰ ਜੋ ਅੱਤਵਾਦੀਆਂ ਦਾ ਹਮਲਾ ਵਰਲਡ ਟ੍ਰੇਡ ਸੈਂਟਰ ਅਤੇ ਪੈਂਟਾਗਨ ਤੇ ਹੋਇਆ ਉਸ ਦੁਰਘਟਨਾ ਨੇ ਅਮਰੀਕਾ ਦੇ ਲੋਕਾਂ ਦੀ ਸੋਚ ਤੇ ਗਹਿਰਾ ਜਖਮ ਛਡ ਦਿੱਤਾ ਹੈ. ਇਨ੍ਹਾਂ ਦੁਰਘਟਨਾਵਾਂ ਤੋਂ ਕੁਝ ਹੀ ਸਮੇਂ ਦੇ ਬਾਅਦ ਮੈਨੂੰ ਇੱਕ ਬਹੁਤ ਹੀ ਅਹਿਮ ਫੈਸਲਾ ਲੈਣਾ ਪੈਣਾ ਸੀ.
ਮੈਂ ਆਪਣੀ ਸੇਵਕਾਈ ਦੇ ਬੋਰਡ ਦੇ ਇੱਕ ਵਿਅਕਤੀ ਦੇ ਨਾਲ ਇੱਕ ਮੀਟਿੰਗ ਸੱਦੀ ਕਿ ਮੈਂ ਇਸ ਗੱਲ ਦੇ ਉੱਪਰ ਚਰਚਾ ਕਰ ਸਕਾਂ. ਮੈਨੂੰ ਈਸ਼ਵਰੀ ਸਲਾਹ ਦੀ ਲੋੜ ਸੀ. ਮੇਰਾ ਮਿੱਤਰਾ ਅਤੇ ਸਹਿਯੋਗੀ ਨੇ ਮੈਨੂੰ ਸਿਆਣੀ ਸਲਾਹ ਦਿੱਤੀ. ਉਸ ਨੇ ਮੈਨੂੰ ਇਹ ਨਹੀ ਕਿਹਾ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ. ਬਲਕਿ ਉਸਨੇ ਕਿਹਾ, “ਸੈਮੀ ਲੋਕ ਅੱਜ ਸਿਧਾ ਨਹੀ ਸੋਚ ਪਾ ਰਹੇ ਹਨ. ਅਸੀਂ ਅੱਜ ਡਰ ਦੇ ਨਾਲ ਭਰੇ ਹੋਏ ਹਾਂ. ਜੋ ਵੀ ਤੂੰ ਕਰਨਾ ਹੋਵੇ, ਤੇਰਾ ਫੈਂਸਲਾ ਡਰ ਤੋਂ ਪ੍ਰਭਾਵਿਤ ਹੋ ਕੇ ਨਹੀ ਹੋਣਾ ਚਾਹੀਦਾ ਹੈ.” ਮੈਂ ਉਸ ਦੇ ਸ਼ਬਦਾਂ ਦੇ ਬਾਰੇ ਵਿਚ ਸੋਚਿਆ. ਉਸਦੇ ਸ਼ਬਦ ਬਹੁਤ ਹੀ ਸਿਆਣੇ ਅਤੇ ਸਚੇ ਸਨ.
ਅਸੀਂ ਕਯੀ ਵਾਰ ਇਹੋ ਜਿਹੇ ਹਾਲਾਤਾਂ ਦੇ ਵਿਚ ਫਸ ਜਾਂਦੇ ਹਾਂ ਜਿਥੇ ਸਾਨੂੰ ਇਹ ਨਹੀ ਪਤਾ ਹੁੰਦਾ ਹੈ ਕਿ ਅਸੀਂ ਕੀ ਕਰੀਏ ਜਾਂ ਅਸੀਂ ਕੀ ਪ੍ਰਤਿਉਤ੍ਤਰ ਦੇਈਏ. ਉਸ ਸਮੇਂ ਦੇ ਵਿਚ ਸਾਨੂੰ ਕਿਸੇ ਇਹੋ ਜਿਹੇ ਵਿਅਕਤੀ ਦੀ ਲੋੜ ਹੁੰਦੀ ਹੈ ਜੋ ਕਿ ਸਾਡੇ ਨਾਲੋ ਸਿਆਣਾ ਹੋਵੇ. ਸਾਨੂੰ ਇੱਕ ਇਹੋ ਜਿਹੀ ਬੁਧੀ ਦੀ ਲੋੜ ਹੁੰਦੀ ਹੈ ਜੋ ਕਿ ਉੱਪਰ ਤੋਂ ਆਉਂਦੀ ਹੈ. ਖੁਸ਼ਖਬਰੀ ਇਹ ਹੈ ਕਿ ਸਾਡੇ ਪ੍ਰਭੁ ਨੂੰ ਇੱਕ ਨਾਮ ਦਿੱਤਾ ਗਿਆ ਹੈ ਜੋ ਹੈ “ਅਚਰਜ ਸਾਲਾਹੁ” ਉਹ ਸਲਾਹ ਕਾਰ ਨਹੀ ਹੈ. ਉਹ ਇੱਕ ਚੰਗਾ ਸਲਾਹਕਾਰ ਵੀ ਨਹੀ ਹੈ, ਉਹ “ਅਨੋਖਾ ਸਲਾਹਕਾਰ ਹੈ”
ਪਹਿਲੀ ਗੱਲ ਇਹ ਹੈ ਕਿ ਯੀਸ਼ੁ ਯਸਾਯਾਹ ਦੀ ਨ੍ਬੁਵਤ ਦੀ ਭਰਪੂਰੀ ਹੈ. ਇਹ ਨ੍ਬੁਵਤ ਯੀਸ਼ੁ ਦੇ ਪੈਦਾ ਹੋਣ ਤੋਂ ਕਯੀ ਸਾਲ ਪਹਿਲਾਂ ਕੀਤੀ ਗਈ. ਨਬੀ ਨੇ ਕਿਹਾ, ਇੱਕ “ਬਾਲਕ ਪੈਦਾ ਹੋਵੇਗਾ” ਅਤੇ “ਇੱਕ ਪੁੱਤਰ ਦਿੱਤਾ ਜਾਵੇਗਾ” ਇਹ ਬਹੁਤ ਹੀ ਆਮ ਜਿਹਾ ਲਗਦਾ ਹੈ ਜਦ ਤੱਕ ਤੁਸੀਂ ਅਗਲੇ ਵਾਕ ਨੂੰ ਨਹੀ ਪੜਦੇ ਹੋ. ਇਸ “ਬਾਲਕ” ਅਤੇ ਪੁੱਤਰ” ਲਈ ਦੋ ਨਾਮ ਹਨ ਜੋ ਦਿੱਤੇ ਗਏ ਹਨ. “ਅਚਰਜ ਸਾਲਾਹੁ, ਸਰਬ ਸ਼ਕਤੀਮਾਨ ਪ੍ਰਮੇਸ਼ਰ, ਸਦੀਪਕ ਪਿਤਾ ਅਤੇ ਸ਼ਾਂਤੀ ਦਾ ਰਾਜਕੁਮਾਰ” ਬਾਲਕ “ਸਰਬ ਸ਼ਕਤੀ ਮਾਨ ਪ੍ਰਮੇਸ਼ਰ” ਅਤੇ “ਸਦੀਪਕ ਪਿਤਾ” ਹੈ. ਉਹ “ਸ਼ਾਂਤੀ ਦਾ ਰਾਜਕੁਮਾਰ” ਅਤੇ “ਅਚਰਜ ਸਾਲਾਹੁ” ਹੈ. ਯੀਸ਼ੁ ਵਰਗਾ ਕੋਈ ਹੋਰ ਅਨੋਖੀ ਸਲਾਹ ਦੇਣ ਵਾਲਾ ਕੋਈ ਨਹੀ ਹੈ. ਕਿਉਂਕਿ ਯੀਸ਼ੁ ਵਰਗਾ ਕੋਈ ਹੋਰ ਮਨੁਖ ਕਦੇ ਹੋਇਆ ਹੀ ਨਹੀ ਹੈ. ਉਹ ਇਸ ਧਰਤੀ ਦੇ ਉੱਪਰ ਚਲਣ ਵਾਲੇ ਲੋਕਾਂ ਦੇ ਵਿਚੋਂ ਸਭ ਤੋਂ ਅਨੋਖਾ ਹੈ. ਉਹ ਪੂਰਾ ਪ੍ਰਮੇਸ਼ਰ ਸੀ ਅਤੇ ਪੂਰਾ ਮਨੁਖ ਸੀ. ਉਹ ਪ੍ਰਮੇਸ਼ਰ ਦਾ ਪੁੱਤਰ ਸਿਆ ਤੇ ਮਨੁਖ ਦਾ ਪੁੱਤਰ ਸੀ. ਉਹ ਪ੍ਰਮੇਸ਼ਰ/ ਮਨੁਖ ਸੀ.
ਜਦ ਅਸੀਂ ਇਹ ਵੇਖਣਾ ਸ਼ੁਰੂ ਕਰਦੇ ਹਾਂ ਕਿ ਉਹ ਕੌਣ ਹੈ ਤਾਂ ਅਸੀਂ ਹੈਰਾਨ ਹੋ ਜਾਂਦੇ ਹਾਂ ਕਿ ਉਹ ਸਲਾਹ ਨਾਲ ਭਰਿਆ ਹੋਇਆ ਹੈ. ਅਤੇ ਉਹ ਸਭ ਗੱਲਾਂ ਨੂੰ ਜਾਣਦਾ ਹੈ. ਉਹ ਸਭ ਗੱਲਾਂ ਜਾਣਦਾ ਹੈ ਕਿਉਂਕਿ ਉਸ ਨੇ ਸਭ ਵਸਤਾਂ ਬਣਾਈਆਂ ਹਨ. ਉਸ ਤੋਂ ਬਿਨਾਂ ਕੁਝ ਵੀ ਹੋਂਦ ਵਿਚ ਨਹੀ ਆਇਆ. ਅਤੇ ਫਿਰ ਹੀ ਅਸੀਂ ਸਮਝਦੇ ਹਾਂ ਕਿ ਉਹ ਸਲਾਹਕਾਰ ਹੈ. ਸਭ ਤੋਂ ਵਚਿੱਤਰ ਗੱਲ ਇਹ ਹੈ ਕਿ ਜਦ ਅਸੀਂ ਉਸ ਕੋਲ ਸਲਾਹ ਦੇ ਵਾਸਤੇ ਜਾਂਦੇ ਹਾਂ, ਤਾਨਾ ਸੀ ਇਸ ਗੱਲ ਨੂੰ ਪਾਉਂਦੇ ਹਾਂ ਕਿ ਉਸਦੀ ਬੁਧੀ ਕੋਈ ਆਮ ਸੋਚ ਨਹੀ ਹੈ. ਉਸਦੀ ਬੁਧ ਸਮਝ ਤੋਂ ਬਾਹਰ ਹੈ. ਇਹ ਹੈਰਾਨੀ ਅਤੇ ਇਜਤ ਨਾਲ ਭਾਰੀ ਹੋਈ ਹੈ. ਇਸੇ ਲਈ ਅਸੀਂ ਉਸ ਨੂੰ ਕਹਿੰਦੇ ਹਾਂ ਕਿ ਉਹ “ਅਚਰਜ ਸਾਲਾਹੁ” ਹੈ.
ਮੇਰਾ ਮਿੱਤਰ ਸਹੀ ਸੀ. ਡਰ ਤੁਹਾਡੀ ਸੋਚ ਤੇ ਛਾ ਸਕਦਾ ਹੈ. ਪਰ ਇਸੇ ਹੀ ਤਰਾਂ ਗੁੱਸਾ, ਅਸ੍ਰੁਖਿਆ, ਕਾਮਾ ਤੇ ਇਹੋ ਜਿਹੇ ਕਯੀ ਹੋਰ ਜਜਬਾਤ ਹਨ ਜੋ ਤੁਹਾਡੇ ਤੇ ਕਬਜਾ ਕਰ ਸਕਦੇ ਹਨ. ਇਸੇ ਲਈ ਸਾਨੂੰ ਕਿਸੇ ਦੀ ਲੋੜ ਹੁੰਦੀ ਹੈ ਕਿ ਜਿਸ ਤੇ ਅਸੀਂ ਭਰੋਸਾ ਕਰ ਸਕੀਏ ਅਤੇ ਉਸ ਤੋਂ ਸਲਾਹ ਲੈ ਸਕੀਏ. ਅਤੇ ਹਲੇਲੁਯਾਹ! ਜੋ ਯੀਸ਼ੁ ਮਸੀਹ ਨੂੰ ਪ੍ਰਭੁ ਅਤੇ ਮੁਕਤੀ ਦਾਤਾ ਦੇ ਤੌਰ ਤੇ ਜਾਣਦੇ ਹਨ ਤਾਂ ਉਨ੍ਹਾਂ ਕੋਲ ਇੱਕ ਚੰਗੇ ਸਲਾਹਕਾਰ ਤੋਂ ਕੀਤੇ ਵਧ ਕੇ ਹੁੰਦਾ ਹੈ. ਸਾਡੇ ਕੋਲ ਉਹ ਹੈ ਜਿਸ ਨੂੰ ਅਸੀਂ “ਅਚਰਜ ਸਾਲਾਹੁ” ਕਹਿੰਦੇ ਹਾਂ.
ਅਗਰ ਤੁਹਾਡੇ ਮਨ ਤੇ ਡਰ ਦਾ ਬੱਦਲ ਛਾਇਆ ਹੋਇਆ ਹੈ, ਜਾਂ ਚਿੰਤਾ ਦਾ, ਤਾਂ ਉਸ ਨੂੰ ਜਾਣੋ ਜਿਸ ਨੂੰ “ਅਨੋਖਾ ਸਲਾਹਕਾਰ” ਕਿਹਾ ਜਾਂਦਾ ਹੈ. ਉਸਦੀ ਸਲਾਹ ਹਮੇਸ਼ਾਂ ਚੰਗੀ ਹੁੰਦੀ ਹੈ. ਇਹ ਸਿਧ ਹੈ ਕਿਉਂਕਿ ਉਹ ਸਿਧ ਹੈ. ਉਸ ਤੇ ਭਰੋਸਾ ਕਰੋ. ਉਹ ਤੁਹਾਨੂੰ ਕਦੇ ਨੀਵਾਂ ਨਹੀ ਕਰੇਗਾ.
ਯੂਹੰਨਾ 16:7-15
7 ਪਰ ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਹੈ ਕਿਉਂਕਿ ਜੇ ਮੈਂ ਨਾ ਜਾਵਾਂ ਤਾਂ ਸਹਾਇਕ ਤੁਹਾਡੇ ਕੋਲ ਨਾ ਆਵੇਗਾ ਪਰ ਜੇ ਮੈਂ ਜਾਵਾਂ ਤਾਂ ਉਹ ਨੂੰ ਤੁਹਾਡੇ ਕੋਲ ਘੱਲ ਦਿਆਂਗਾ। 8 ਅਤੇ ਉਹ ਆਣ ਕੇ ਜਗਤ ਨੂੰ ਪਾਪ, ਧਰਮ ਅਰ ਨਿਆਉਂ ਦੇ ਵਿਖੇ ਕਾਇਲ ਕਰੇਗਾ। 9 ਪਾਪ ਦੇ ਵਿਖੇ ਇਸ ਲਈ ਜੋ ਓਹ ਮੇਰੇ ਉੱਤੇ ਨਿਹਚਾ ਨਹੀਂ ਕਰਦੇ ਹਨ। 10 ਧਰਮ ਦੇ ਵਿਖੇ ਇਸ ਲਈ ਜੋ ਮੈਂ ਪਿਤਾ ਦੇ ਕੋਲ ਜਾਂਦਾ ਹਾਂ ਅਤੇ ਤੁਸੀਂ ਮੈਨੂੰ ਫੇਰ ਨਹੀਂ ਵੇਖੋਗੇ। 11 ਨਿਆਉਂ ਦੇ ਵਿਖੇ ਇਸ ਲਈ ਜੋ ਇਸ ਜਗਤ ਦੇ ਸਰਦਾਰ ਦਾ ਨਿਆਉਂ ਕੀਤਾ ਗਿਆ ਹੈ। 12 ਅਜੇ ਮੈਂ ਤੁਹਾਡੇ ਨਾਲ ਬਹੁਤੀਆਂ ਗੱਲਾਂ ਕਰਨੀਆਂ ਹਨ ਪਰ ਹੁਣੇ ਤੁਸੀਂ ਸਹਾਰ ਨਹੀਂ ਸੱਕਦੇ। 13 ਪਰ ਜਦ ਉਹ ਅਰਥਾਤ ਸਚਿਆਈ ਦਾ ਆਤਮਾ ਆਵੇ ਤਦ ਉਹ ਸਾਰੀ ਸਚਿਆਈ ਵਿੱਚ ਤੁਹਾਡੀ ਅਗਵਾਈ ਕਰੇਗਾ ਕਿਉਂ ਜੋ ਉਹ ਆਪਣੀ ਵੱਲੋਂ ਨਾ ਕਹੇਗਾ ਪਰ ਜੋ ਕੁਝ ਸੁਣੇਗਾ ਸੋਈ ਆਖੇਗਾ ਅਤੇ ਉਹ ਹੋਣ ਵਾਲੀਆਂ ਗੱਲਾਂ ਤੁਹਾਨੂੰ ਦੱਸੇਗਾ। 14 ਉਹ ਮੇਰੀ ਵਡਿਆਈ ਕਰੇਗਾ ਕਿਉਂ ਜੋ ਉਹ ਮੇਰੀਆਂ ਗੱਲਾਂ ਵਿੱਚੋਂ ਲਵੇਗਾ ਅਤੇ ਤੁਹਾਨੂੰ ਦੱਸੇਗਾ। 15 ਸਭੋਂ ਕੁਝ ਜੋ ਪਿਤਾ ਦਾ ਹੈ ਸੋ ਮੇਰਾ ਹੈ। ਇਸੇ ਕਾਰਨ ਮੈਂ ਆਖਿਆ ਜੋ ਉਹ ਮੇਰੀਆਂ ਗੱਲਾਂ ਵਿੱਚੋਂ ਲੈ ਕੇ ਤੁਹਾਨੂੰ ਦੱਸੇਗਾ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
