Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਦਾਉਦ – ਜਦ  ਕਹਿੰਦਾ ਹੈ ਨਹੀ.

ਜੇਕਰ ਇੱਕ ਚੀਜ ਹੈ ਜਿਸਦੀ ਮੇਰੇ ਜੀਵਨ ਵਿਚ ਕਮੀ ਨਹੀ ਹੈ ਅਤੇ ਉਹ ਹਨ  ਮੇਰੇ ਸੁਫਨੇ. ਮੈਂ ਕੁਦਰਤੀ ਤੌਰ ਦੇ ਉੱਪਰ ਇੱਕ ਸੁਫਨੇ ਲੈਣ ਵਾਲਾ ਵਿਅਕਤੀ  ਹਾਂ. ਮੈਂ ਮਸੀਹ ਬਣਨ ਤੋਂ ਪਹਿਲਾਂ ਵੀ ਸੁਫਨੇ ਲੈਣ ਵਾਲਾ ਸੀ. ਅਤੇ ਜਸੀ ਦਿਨ ਮਸੀਹ ਮੇਰੇ ਜੀਵਨ ਵਿਚ ਆਇਆ ਹੈ ਮੈਂ ਸੁਫਨੇ ਲੈਂਦਾ ਹੀਆਇਆ ਹਾਂ. ਮਸੀਹ ਦੇ ਵਿਚ ਆਉਣ ਤੋਂ ਪਹਿਲਾਂ ਮੈਂ ਸੁਫਨੇ ਲੈਂਦਾ ਸੀ ਕਿ ਮੈਂ ਮਹਾਨ ਉਪਲਭਦੀਆਂ ਪ੍ਰਾਪਤ ਕਰਾਂਗਾ ਜਿਸ ਦੇ ਦੁਆਰਾ ਮੇਰੇ ਨਾਮ ਨੂੰ ਆਦਰ ਅਤੇ ਮਹਿਮਾ ਮਿਲੇਗੀ. ਜਦ ਮੇਰੇ ਜੀਵਨ ਦੇ ਉੱਪਰ ਪ੍ਰਮੇਸ਼ਰ ਦੀ ਕਿਰਪਾ ਆ ਗਈ ਤਾਂ ਮੈਂ ਉਸ ਦੀ ਮਹਿਮਾ ਅਤੇ ਰਾਜ ਅਤੇ ਤਾਕਤ ਵੇਖਣ ਦੇ ਸੁਫਨੇ ਲੈਣ ਲੱਗ ਪਿਆ.

ਪਰ ਫਿਰ ਵੀ ਮੇਰੇ ਸਾਰੇ ਸੁਫਨੇ ਪ੍ਰਮੇਸ਼ਰ  ਦੀ ਵੱਲੋਂ ਨਹੀ ਹਨ. ਅਸਲ ਵਿਚ ਮੈਂ ਜਿਆਦਾ ਸੁਫਨੇ ਉਹ ਵੇਖੇ ਹਨ ਜੋ ਕਿ ਪ੍ਰਮੇਸ਼ਰ  ਦੀ ਮਰਜੀ ਦੇ ਅਨੁਸਾਰ ਨਹੀ ਸਨ ਇਸਦੀ ਬਜਾਇ ਕਿ ਉਹ ਪ੍ਰਮੇਸ਼ਰ  ਦੇ ਹੋਣ. ਇੱਕ ਆਗੂ ਹੋਣ ਦੇ ਨਾਤੇ ਤੇ ਇੱਕ ਵੱਡਾ ਸੰਘਰਸ਼ ਜਿਸਦਾ ਮੈਨੂੰ ਸਾਹਮਣਾ ਕਰਨਾ ਪੈਂਦਾ ਹੈ ਉਹ ਇਹ ਹੈ ਕਿ ਮੈਂ ਪਛਾਨਾ ਕਿ ਕਿਹੜੇ ਸੁਫਨੇ ਉਸਦੇ ਹਨ ਅਤੇ ਕਿਹੜੇ ਮੇਰੇ ਆਪਣੇ ਵਿਚਾਰ ਹਨ. ਪਰ ਸਭ ਤੋਂ ਵੱਡੀ ਚੁਣੋਤੀ ਇਹ ਹੁੰਦੀ ਹੈ ਕਿ ਮੈਂ ਇਸ ਗੱਲ ਲਈ ਤਿਆਰ ਰਹਾਂ ਕਿ ਪ੍ਰਮੇਸ਼ਰ  ਮੈਨੂੰ “ਨਹੀ” ਵੀ ਕਹੀਸਕੇ. ਜਦ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਇਹ ਇੱਕ ਸੁਫਨਾ ਹੈ ਅਤੇ ਇਹ ਪੂਰਾ ਹੋਣਾ ਹੀਚਾਹੀਦਾ ਹੈ ਇਸਦਾ ਮੇਰੇ ਅੰਦਰ ਬਹੁਤ ਹੀ ਮਜਬੂਤ ਭਾਵਨਾ ਹੈ.

ਦਾਉਦ ਣੇ ਇਹੋ ਜਿਹੀ ਚੁਣੋਤੀ ਦਾ ਸਾਹਮਣਾ ਕੀਤਾ. ਉਸ ਦੀ ਚਾਹਤ ਇਹ ਸੀ ਕਿ ਉਹ ਵਾਚਾ ਦੇ ਸੰਦੂਕ ਨੂੰ ਯਹੂਦੀ ਲੋਕਾਂ ਦੇ ਜੀਵਨ ਵਿਚ ਵਾਪਿਸ ਲੈ ਕੇ ਆਵੇ. ਉਸ ਨੇ ਵੇਖਿਆ ਕਿ ਉਸਦਾ ਸੁਫਨਾ  ਪੂਰਾ ਹੋਇਆ. ਪਰ ਜਿਵੇਨ ਕਿ ਅਕਸਰ ਹੀਹੁੰਦਾ ਹੈ, ਇੱਕ ਸੁਫਨੇ ਦਾ ਪੂਰਾ ਹੋਣਾ ਦੂਸਰੇ ਸੁਫਨੇ ਦੇ ਵੱਲ ਲੈ ਕੇ ਜਾਂਦਾ ਹੈ. ਜੜ ਦਾਉਦ ਆਪਣੇ ਮਹਿਲ ਦੇ ਵਿਚ ਬੈਠਾ ਹੋਇਆ ਸੀ, “ਉਸ ਨੇ ਨਾਥਾਨ ਨਬੀ ਨੂੰ ਕਿਹਾ, ‘ਮੈਂ ਇਥੇ ਦੇਵਦਾਰ ਦੀ ਲੱਕੜ ਦੇ ਮਹਿਲਾਂ ਦੇ ਵਿਚ ਬੈਠਾ ਹੋਇਆ ਹਾਂ ਜੜ ਕਿ ਪ੍ਰਮੇਸ਼ਰ ਦਾ ਸੰਦੂਕ ਤੰਬੂ ਦੇ ਵਿਚ ਹੈ.’” (੨ ਸੈਮ ੭:੨) ਨਾਥਾਨ ਨੇ ਉਸ ਨੂੰ ਸ਼ੁਰੂ ਦੇ ਵਿਚ ਕਿਹਾ ਕਿ ਜੋ ਕੁਝ ਵੀ ਉਸਦੇ ਦਿਲ ਵਿਚ ਹੈ ਉਸ ਨੂੰ ਪੂਰਾ ਕਰੇ.  ਪਰ ਬਾਅਦ ਵਿਚ, ਪ੍ਰਮੇਸ਼ਰ ਨੇ ਦਾਉਦ ਨੂੰ ਕਿਹਾ ਕਿ ਉਸ ਵਾਚਾ ਦੇ ਸੰਦੂਕ ਦੇ ਵਾਸਤੇ ਮੰਦਰ ਨਾ  ਬਣਾਵੇ.

ਇਹ ਦਾਉਦ ਦੇ ਵਾਸਤੇ ਬਹੁਤ ਹੀਜਿਆਦਾ ਦੁਖੀ ਕਰ ਦੇਣ ਵਾਲਾ ਸੀ. ਪਰ ਦਾਉਦ ਪ੍ਰਮੇਸ਼ਰ ਦੇ ਦਿਲ ਦੇ ਕਰੀਬ ਵਿਅਕਤੀ ਸੀ. ਉਹ ਆਪਣੀ ਮਰਜੀ ਤੋਂ ਜਾਈਦਾ ਪ੍ਰਮੇਸ਼ਰ  ਦੀ ਮਰਜੀ ਨੂੰ ਪੂਰਾ ਕਰਨਾ ਚਾਹੁੰਦਾ ਸੀ. ਇਹ ਬਹੁਤ ਹੀਰੋਚਿਕ ਹੈ ਕਿ ਜੜ ਦਾਉਦ ਨੇ ਇਹ ਸੁਣਿਆ ਤਾਂ ਉਹ ਬੈਠ ਗਿਆ ਅਤੇ ਉਸ ਨੇ ਪ੍ਰਮੇਸ਼ਰ ਦੇ ਨਾਲ ਇੱਕ ਲੰਬੀ ਗੱਲਬਾਤ ਕੀਤੀ. ਉਸ ਨੇ ਧੰਨਵਾਦ ਅਤੇ ਸਤੁਤਿ ਪ੍ਰਮੇਸ਼ਰ  ਨੂੰ ਦਿੱਤੀ. ਜੋ ਕੁਝ ਵੀ ਦਾਉਦ ਨੇ ਕਿਹਾ ਉਸ ਦਾ ਸੰਖੇਪ ੨੮ ਆਇ਼ਤ ਦੇ ਵਿਚ ਪਾਇਆ ਜਾ ਸਕਦਾ ਹੈ ਜੜ ਉਸ ਨੇ ਕਿਹਾ “ਹੇ ਸਰਬਸ਼ਕਤੀਮਾਨ ਪ੍ਰਮੇਸ਼ਰ  ਤੂੰ ਮਹਾਨ ਹੈ ਅਤੇ ਤੇਰੇ ਸ਼ਬਦ ਵਿਸ਼ਵਾਸ ਦੇ ਯੋਗ ਹਨ, ਅਤੇ ਤੂੰ ਆਪਣੇ ਦਾਸ ਨੂੰ ਚੰਗੀਆਂ ਚੀਜਾਂ ਦਾ ਵਾਇਦਾ ਕੀਤਾ ਹੈ.”  ਇਹ ਜੋ ਪ੍ਰਤਿਉਤ੍ਤਰ ਸੀ ਇਹ ਦਾਉਦ ਦੇ ਚਰਿੱਤਰ ਅਤੇ ਗੁਣਾਂ ਅਤੇ ਉਸਦੀ ਅਗੁਵਾਈ ਦੀ ਸਭ ਤੋਂ ਵਧੀਆ ਸਮਝ ਪੇਸ਼ ਕਰਦਾ ਹੈ. ਉਸ ਦੇ ਅੰਦਰ ਪ੍ਰਮੇਸ਼ਰ ਦੇ ਚਰਿੱਤਰ ਅਤੇ ਉਸਦੇ ਵਚਨ ਤੇ ਬਹੁਤ ਹੀਬਣੇ ਰਹਿਣ ਵਾਲਾ ਭਰੋਸਾ ਸੀ. ਉਹ ਜਾਣਦਾ ਸੀ ਕਿ ਪ੍ਰਮੇਸ਼ਰ ਦੇ ਉੱਪਰ ਭਰੋਸਾ ਕੀਤਾ ਜਾ ਸਕਦਾ ਹੈ, ਉਸ ਵੇਲੇ ਵੀ ਜਦ  ਉਹ “ਨਹੀਂ” ਵੀ ਕਹਿੰਦਾ ਹੈ.

ਪ੍ਰਮੇਸ਼ਰ ਦੇ  “ਨਹੀਂ” ਕਹਿਣ ਦੇ ਪਿਛੇ ਬਹੁਤ ਸਾਰੇ ਕਾਰਨ ਸਨ. ਸਭ ਤੋਂ ਪਹਿਲੀ ਗੱਲ ਕਿ ਦਾਉਦ ਦੀ ਜੋ ਚਾਹਤ ਸੀ ਪ੍ਰਮੇਸ਼ਰ ਦਾ ਘਰ ਬਣਾਉਣ ਦੀ ਉਸਦੇ ਮੰਤਵ ਤੇ ਸੁਫਨੇ ਦੀ ਯੋਗਤਾ ਵਿਚ ਕੋਈ ਵੀ ਗਲਤ ਨਹੀ ਸੀ ਅਤੇ ਇਹ ਪ੍ਰਮੇਸ਼ਰ ਦੀ ਨਜਰ ਵਿਚ ਗਲਤ ਨਹੀ ਸੀ. ਇਹ ਭਲੀ ਅਤੇ ਪਵਿੱਤਰ ਸੀ. ਬਾਅਦ ਵਿਚ ਜਦ  ਸੁਲੇਮਾਨ ਨੇ ਜੋ ਕਿ ਦਾਉਦ ਦਾ ਪੁੱਤਰ ਸੀ, ਉਸ ਨੇ ਮੰਦਰ ਦਾ ਨਿਰਮਾਣ ਕੀਤਾ ਤਾਂ ਉਸ ਨੇ ਇਹ ਦੱਸਿਆ ਕਿ ਪ੍ਰਮੇਸ਼ਰ ਦਾਉਦ ਦੇ ਸੁਫਨੇ ਤੋਂ ਖੁਸ਼ ਸੀ. ਉਸ ਨੇ ਕਿਹਾ, “ਪਰ ਯ੍ਹਿਵਾਹ ਨੇ ਮੇਰੇ ਪਿਤਾ ਦਾਉਦ ਨੂੰ ਕਿਹਾ, ‘ਕਿਉਂਕਿ ਤੇਰੇ ਮਨ ਵਿਚ ਇਹ ਸੀ ਕਿ ਤੂੰ ਮੇਰੇ ਵਾਸਤੇ ਭਵਨ ਬਨਾਵੇਂ ਇਹ ਤੇਰੇ ਮਨ ਵਿਚ ਵਧੀਆ ਗੱਲ ਸੀ, ਅਤੇ ਤੂੰ ਆਪਣੇ ਦਿਲ ਵਿਚ ਇਹ ਭਾਵਨਾ ਰਖ ਕੇ ਚੰਗਾ ਕੀਤਾ.’” (੨ ਇਤ ੬:੮) ਪ੍ਰਮੇਸ਼ਰ ਸਾਡੇ ਮਨਾਂ ਅਤੇ ਸਾਡੇ ਵਿਚਾਰਾਂ ਨੂੰ ਜਾਣਦਾ ਹੈ. ਅਸੀਂ ਸਿਰਫ ਥੋੜਾ ਜਿਹਾ ਹਿ ਹਿੱਸਿਆਂ ਦੇ ਵਿਚ ਵੇਖਦੇ ਹਾਂ. ਕੋਈ ਵੀ ਪ੍ਰਮੇਸ਼ਰ ਤੋਂ ਵਧ ਨਹੀ ਜਾਣਦਾ ਹੈ. ਅਤੇ ਉਹ ਦਾਉਦ ਦੇ ਮੰਤਵ ਤੋਂ ਪ੍ਰਸੰਨ ਸੀ.

ਅਕਸਰ ਹਿ ਇਸ ਜੀਵਨ ਦੇ ਵਿਚ ਅਸੀਂ ਚੀਜਾਂ ਨੂੰ ਥੋੜਾ ਥੋੜਾ ਵੇਖਦੇ ਹਾਂ ਪੂਰਾ ਪੂਰਾ ਨਹੀ. ਜੜ ਅਸੀਂ ਸਵਰਗ ਵਿਚ ਜਾਵਾਂਗੇ ਤਾਂ ਅਸੀਂ ਸਭ ਕੁਝ ਸਾਫ਼ ਸਾਫ਼ ਵੇਖ ਪਾਵਾਂਗੇ. ਇਸ ਲਈ ਸਾਨੂੰ ਨਿਰਾਸ਼ ਨਹੀ ਹੋਣਾ ਚਾਹੀਦਾ ਹੈ. ਜੜ ਸਾਡੇ ਕੋਲ ਪ੍ਰਮੇਸ਼ਰ  ਦੀ ਮਰਜੀ ਦੀ ਪੂਰੀ ਸਮਝ ਨਹੀ ਹੁੰਦੀ ਹੈ. ਦਾਉਦ ਦੇ ਸੁਫਨੇ ਦਾ ਇੱਕ ਹਿੱਸਾ ਸਹੀ ਸੀ. ਇੱਕ ਮੰਦਰ ਬਨੇਗਾ. ਪਰ ਪ੍ਰਮੇਸ਼ਰ ਦੀ ਯੋਜਨਾਂ ਸੀ ਕਿ ਦਾਉਦ ਦਾ ਪੁੱਤਰ ਮੰਦਰ ਬਨਾਵੇਂ. ਪ੍ਰਮੇਸ਼ਰ ਦੇ ਦਾਉਦ ਨੂੰ ਕਿਹਾ, “ਪਰ ਫਿਰ ਵੀ ਤੂੰ ਇਸ ਮੰਦਰ ਨੂੰ ਨਹੀ ਬਣਾਵੇਗਾ, ਪਰ ਤੇਰਾ ਪੁੱਤਰ ਜੋ ਕਿ ਤੇਰਾ ਮਾਸ ਅਤੇ ਲਹੂ ਹੈ. ਉਹ ਇਸ ਮੰਦਰ ਨੂੰ ਮੇਰੇ ਨਾਮ ਦੇ ਵਾਸਤੇ ਬਣਾਵੇਗਾ.” (੯)

ਦਾਉਦ ਉਹ ਵਿਅਕਤੀ ਨਹੀ ਸੀ ਜੋ ਕਿ ਇਸ ਮੰਦਰ ਨੂੰ ਬਣਾਉਣ ਜਾ ਰਿਹਾ ਸੀ. ਉਸਦਾ ਵਿਚਾਰ ਸਹੀ ਸੀ , ਪਰ ਵਿਅਕਤੀ ਅਤੇ ਸਮਾਂ ਸਹੀ ਨਹੀ ਸੀ. ਪ੍ਰਮੇਸ਼ਰ ਨੇ ਦਾਉਦ ਨੂੰ ਹਥੋੜੇ ਦੇ ਨਾਲ ਨਹੀ ਮਾਰਿਆ, ਕਿਉਂਕਿ ਉਹ ਉਸਦੀ ਮਰਜੀ ਨੂੰ ਪੂਰੀ ਤਰਾਂ ਵੇਖ ਨਹੀ ਸੀ ਸਕਦਾ. ਉਸ ਨੇ ਦਾਉਦ ਦੇ ਨਾਲ ਇੱਕ ਪ੍ਰੇਮੀ ਪਿਤਾ ਦੀ ਤਰਾਂ ਗੱਲ ਕੀਤੀ. ਅਤੇ ਦਾਉਦ ਪ੍ਰਮੇਸ਼ਰ ਨੂੰ ਇਨ੍ਹੀਂ  ਚੰਗੀ ਤਰਾਂ ਜਾਣਦਾ ਸੀ ਕਿ ਉਹ ਉਸ ਉੱਪਰ ਭਰੋਸਾ ਕਰ ਸਕੇ.  ਸਿੱਟੇ ਵਜੋਂ ਉਹ ਮੰਦਰ ਅਖੀਰ ਦੇ ਵਿਚ ਬਣ ਗਿਆ ਤੇ ਪ੍ਰਮੇਸ਼ਰ ਦੀ ਵਡਿਆਈ ਹੋਈ. ਇੱਕ “ਨਾਂਹ” ਪ੍ਰਮੇਸ਼ਰ ਦੀ ਮਰਜੀ ਦੀ ਪੂਰਨਤਾ ਦੇ ਵਿਚ ਇੱਕ ਪਥਰ ਜਿਸਦੇ ਉੱਪਰ ਪੈਰ ਰਖਿਆ ਜਾ ਸਕੇ ਬਣ ਗਿਆ. ਪ੍ਰਮੇਸ਼ਰ ਦੇ ਸਮੇਂ ਦੇ ਵਿਚ ਪ੍ਰਮੇਸ਼ਰ  ਦੀ ਮਰਜੀ ਪੂਰੀ ਹੋਵੇਗੀ. ਦਾਉਦ ਨੂੰ ਸਿਰਫ ਪ੍ਰਮੇਸ਼ਰ  ਦੇ ਉੱਪਰ ਇੰਤਜਾਰ ਕਰਨ ਦੀ ਲੋੜ ਸੀ. ਉਸ ਦੇ ਰਾਹ ਸਾਡੇ ਰਾਹਾਂ ਤੋਂ ਵੱਡੇ ਹਨ.

ਸਲਾਤੀਨ 8:14-26

14 ਇਸਰਾਏਲ ਦੇ ਸਾਰੇ ਲੋਕ ਉੱਥੇ ਖੜੇ ਸਨ, ਤਾਂ ਸੁਲੇਮਾਨ ਪਾਤਸ਼ਾਹ ਉਨ੍ਹਾਂ ਵੱਲ ਮੁੜਿਆ ਅਤੇ ਉਨ੍ਹਾਂ ਨੂੰ ਅਸੀਸ ਦਿੱਤੀ। 15 ਫ਼ਿਰ ਸੁਲੇਮਾਨ ਪਾਤਸ਼ਾਹ ਨੇ ਇਹ ਲੰਬੀ ਪ੍ਰਾਰਥਨਾ ਕੀਤੀ:”ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੂੰ ਉਸਤਤ। ਜੋ ਵੀ ਇਕਰਾਰ ਉਸ ਨੇ ਮੇਰੇ ਪਿਤਾ ਦਾਊਦ ਨਾਲ ਕੀਤਾ ਸੀ, ਉਸਨੇ ਪੂਰਾ ਕੀਤਾ। ਯਹੋਵਾਹ ਨੇ ਮੇਰੇ ਪਿਤਾ ਨੂੰ ਕਿਹਾ, 16 ਮੈਂ ਆਪਣੇ ਲੋਕਾਂ ਇਸਰਾਏਲ ਨੂੰ ਮਿਸਰ ਵਿੱਚੋਂ ਬਾਹਰ ਲਿਆਇਆ। ਪਰ ਹੁਣ ਤੀਕ ਮੈਂ ਇਸਰਾਏਲ ਦੇ ਕਿਸੇ ਵੀ ਪਰਿਵਾਰਸਮੂਹ ਵਿੱਚੋਂ ਕੋਈ ਸ਼ਹਿਰ ਨਹੀਂ ਚੁਣਿਆ ਸੀ ਕਿ ਕੌਣ ਮੇਰੇ ਨਾਮ ਲਈ ਮੰਦਰ ਉਸਾਰੇਗਾ। ਪਰ ਹੁਣ ਮੈਂ ਯਰੂਸ਼ਲਮ ਨੂੰ ਚੁਣਿਆ ਹੈ ਜਿੱਥੇ ਹਮੇਸ਼ਾ ਮੇਰਾ ਆਦਰ ਹੋਵੇਗਾ। ਅਤੇ ਮੈਂ ਦਾਊਦ ਨੂੰ ਮੇਰੇ ਲੋਕਾਂ, ਇਸਰਾਏਲ ਤੇ ਸ਼ਾਸਨ ਕਰਨ ਲਈ ਚੁਣਿਆ ਹੈ।” 17 ਮੇਰੇ ਪਿਤਾ ਦਾਊਦ ਦੀ ਇੱਛਾ ਸੀ ਕਿ ਮੈਂ ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਦੇ ਨਾਮ ਲਈ ਇੱਕ ਮੰਦਰ ਬਣਾਵਾਂ। 18 ਪਰ ਯਹੋਵਾਹ ਨੇ ਮੇਰੇ ਪਿਤਾ ਦਾਊਦ ਨੂੰ ਆਖਿਆ, “ਮੈਂ ਜਾਣਦਾ ਹਾਂ ਕਿ ਤੂੰ ਮੇਰੇ ਸਂਮਾਨ ਵਿੱਚ ਇੱਕ ਮੰਦਰ ਬਣਾਉਣਾ ਚਾਹੁੰਦਾ ਹੈਂ ਅਤੇ ਇਹੀ ਚੰਗੀ ਗੱਲ ਵੀ ਹੈ ਕਿ ਤੂੰ ਅਜਿਹੀ ਭਾਵਨਾ ਰੱਖਦਾ ਹੈਂ। 19 ਪਰ ਜਿਸ ਨੂੰ ਮੈਂ ਮੰਦਰ ਬਨਾਉਣ ਲਈ ਚੁਣਿਆ ਹੋਇਆ ਹੈ ਉਹ ਤੂੰ ਨਹੀਂ ਹੈਂ ਸਗੋਂ ਉਹ ਤੇਰਾ ਪੁੱਤਰ ਹੋਵੇਗਾ ਜੋ ਕਿ ਮੇਰੇ ਲਈ ਮੰਦਰ ਬਣਾਵੇਗਾ।‘ 20 “ਸੋ ਯਹੋਵਾਹ ਨੇ ਕੀਤੇ ਹੋਏ ਇਕਰਾਰ ਨੂੰ ਨਿਭਾਇਆ। ਹੁਣ ਮੈਂ ਆਪਣੇ ਪਿਤਾ ਦਾਊਦ ਦੀ ਬਾਵੇਂ ਪਾਤਸ਼ਾਹ ਬਣਿਆ ਹਾਂ। ਹੁਣ ਮੈਂ ਯਹੋਵਾਹ ਦੇ ਇਕਰਾਰ ਮੁਤਾਬਿਕ ਇਸਰਾਏਲ ਉੱਪਰ ਹਕੂਮਤ ਕਰ ਰਿਹਾ ਹਾਂ ਅਤੇ ਮੈਂ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਲਈ ਮੰਦਰ ਉਸਾਰਿਆ ਹੈ। 21 ਮੈਂ ਮੰਦਰ ਦੇ ਅੰਦਰ, ਪਵਿੱਤਰ ਸੰਦੂਕ ਵਾਸਤੇ, ਇੱਕ ਖਾਸ ਥਾਂ ਬਣਾਇਆ ਹੈ ਅਤੇ ਉਸ ਪਵਿੱਤਰ ਸੰਦੂਕ ਦੇ ਅੰਦਰ ਉਹ ਨੇਮ ਪਿਆ ਹੈ ਜੋ ਯਹੋਵਾਹ ਨੇ ਸਾਡੇ ਪੁਰਖਿਆ ਨਾਲ ਕੀਤਾ ਸੀ। ਇਹ ਨੇਮ ਯਹੋਵਾਹ ਨੇ ਉਸ ਵਕਤ ਕੀਤਾ ਸੀ ਜਦੋਂ ਉਸ ਮਿਸਰ ਵਿੱਚੋਂ ਸਾਡੇ ਪੁਰਖਿਆਂ ਨੂੰ ਕੱਢਕੇ ਲਿਆਂਦਾ ਸੀ।” 22 ਫ਼ਿਰ ਸੁਲੇਮਾਨ ਯਹੋਵਾਹ ਦੀ ਜਗਵੇਦੀ ਅੱਗੇ ਖੜਾ ਹੋ ਗਿਆ, ਅਤੇ ਸਾਰੇ ਲੋਕ ਉਸਦੇ ਸਾਮ੍ਹਣੇ ਖੜੇ ਹੋ ਗਏ। ਉਸ ਨੇ ਆਪਣੀਆਂ ਹਬੇਲੀਆਂ ਅਕਾਸ਼ ਵੱਲ ਫ਼ੈਲਾਕੇ ਆਖਿਆ,

23 “ਹੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ, ਉੱਪਰ ਅਕਾਸ਼ਾਂ ਵਿੱਚ ਜਾਂ ਹੇਠਾਂ ਧਰਤੀ ਤੇ ਤੇਰੇ ਵਰਗਾ ਕੋਈ ਪਰਮੇਸ਼ੁਰ ਨਹੀਂ ਹੈ। ਤੂੰ ਆਪਣਾ ਇਕਰਾਰਨਾਮਾ ਰੱਖਦਾ ਅਤੇ ਤੂੰ ਆਪਣੇ ਲੋਕਾਂ ਨਾਲ ਵਫ਼ਾਦਾਰ ਰਹਿੰਦਾ ਹੈ, ਜੋ ਆਪਣੇ ਤਹੇ ਦਿਲੋਂ ਤੇਰਾ ਅਨੁਸਰਣ ਕਰਦੇ ਹਨ। 24 ਤੂੰ ਮੇਰੇ ਪਿਤਾ ਦਾਊਦ, ਆਪਣੇ ਸੇਵਕ, ਨਾਲ ਇੱਕ ਇਕਰਾਰ ਕੀਤਾ ਅਤੇ ਤੂੰ ਇਸ ਇਕਰਾਰ ਨੂੰ ਪੂਰਾ ਕੀਤਾ। ਤੂੰ ਆਪਣੇ ਮੂੰਹੋਁ ਇਕਰਾਰ ਕੀਤਾ ਸੀ ਅਤੇ ਅੱਜ ਆਪਣੀ ਮਹਾਨ ਸ਼ਕਤੀ ਨਾਲ ਉਸ ਇਕਰਾਰ ਨੂੰ ਪੂਰਾ ਕੀਤਾ। 25 ਸੋ ਹੁਣ, ਹੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ, ਮੇਰੇ ਪਿਤਾ ਦਾਊਦ, ਆਪਣੇ ਸੇਵਕ ਨਾਲ ਕੀਤੇ ਬਾਕੀ ਇਕਰਾਰਾਂ ਨੂੰ ਪੂਰਿਆਂ ਕਰ। ਤੂੰ ਆਖਿਆ ਸੀ, ‘ਦਾਊਦ, ਤੇਰੇ ਪੁੱਤਰਾਂ ਨੂੰ ਵੀ ਮੇਰੇ ਹੁਕਮਾਂ ਨੂੰ ਧਿਆਨ ਨਾਲ ਮੰਨਣਾ ਚਾਹੀਦਾ ਹੈ ਜਿਵੇਂ ਤੂੰ ਕੀਤਾ ਹੈ। ਜੇਕਰ ਉਹ ਇਵੇਂ ਕਰਨਗੇ, ਫ਼ੇਰ ਤੇਰੇ ਪਰਿਵਾਰ ਵਿੱਚੋਂ ਹੀ ਕੋਈ ਹਮੇਸ਼ਾ ਇਸਰਾਏਲ ਦੇ ਲੋਕਾਂ ਉੱਤੇ ਸ਼ਾਸਨ ਕਰੇਗਾ।‘ 26 ਅਤੇ ਫ਼ਿਰ ਦੁਬਾਰਾ, ਯਹੋਵਾਹ ਹੇ ਇਸਰਾਏਲ ਦੇ ਪਰਮੇਸ਼ੁਰ, ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਕਿਰਪਾ ਕਰਕੇ ਉਹ ਇਕਰਾਰ ਨਿਭਾਂਦਾ ਰਹੀਁ ਜਿਹੜਾ ਤੂੰ ਮੇਰੇ ਪਿਤਾ ਨਾਲ ਕੀਤਾ ਸੀ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ