Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਐਲ ਉਲਾਮ (ਸਦੀਪਕ ਪ੍ਰਮੇਸ਼ਰ)

ਕੀ ਤੂੰ ਨਹੀ ਜਾਣਿਆ, ਕੀ ਤੂੰ ਨਹੀ ਸੁਣਿਆ, ਕਿ ਅਨਾਦੀ ਪ੍ਰਮੇਸ਼ਰ ਯਹੋਵਾਹ, ਧਰਤੀ ਦੇ ਬੰਨਿਆਂ ਦਾ ਕਰਤਾ, ਨਾ ਹੁੱਸਦਾ, ਨਾ ਥੱਕਦਾ ਹੈ। ਉਸਦੀ ਸਮਝ ਅਥਾਹ ਹੈ। (ਯਸਾਯਾਹ ੪੦:੨੮)

ਪਾਕਿਸਤਾਨ ਅਤੇ ਭਾਰਤ ਵਿਚ ਸੇਵਕਾਈ ਕਰਨ ਤੋਂ ਬਾਅਦ ਮੈਂ ਆਪਣੀ ਪਤਨੀ ਅਤੇ ਆਪਣੇ ਇੱਕ ਸਾਥੀ ਨੂੰ ਕੁਝ ਕਿਹਾ ਜਿਸ ਨੂੰ ਸੁਣ ਕੇ ਉਹ ਬਹੁਤ ਹੀ  ਹੈਰਾਨ ਹੋਏ। “ਮੈਂ ਸਚਮੁਚ ਹੀ  ਥੱਕ ਗਿਆ ਹਾਂ।” ਮੈਂ ਕਿਹਾ, : ਇਹੋ ਜਿਹੇ ਸਮੇਂ ਤੇ ਮੇਰਾ ਦਿਲ ਕਰਦਾ ਹੈ ਕਿ ਮੈਂ ਹਾਰ ਮੰਨ ਲਵਾਂ ਅਤੇ ਸਭ ਕੁਝ ਛੱਡ ਦੇਵਾਂ।”

ਮੇਰੇ ਮਿੱਤਰ ਨੇ ਮੇਰੇ ਵੱਲ ਬਹੁਤ ਹੀ  ਹੈਰਾਨੀ ਦੇ ਨਾਲ ਵੇਖਿਆ, “ਇਸਦਾ ਮਤਲਬ ਹੈ ਕਿ ਤੂੰ ਘਰ ਜਾਣ ਲਈ ਤਿਆਰ ਹੈ।” ਉਸ ਨੇ ਕਿਹਾ।

“ਨਹੀ” ਮੈਂ ਉੱਤਰ ਦਿੱਤਾ। “ਮੇਰਾ ਸਰੀਰ ਕਮਜੋਰ ਹੈ ਅਤੇ ਮੈਂ ਥੱਕ ਗਿਆ ਹਾਂ। ਜਦ ਮੈਂ ਥੱਕ ਜਾਂਦਾ ਹਾਂ ਤਾਂ ਮੇਰਾ ਦਿਲ ਕਯੀ ਵਾਰ ਕਰਦਾ ਹੈ ਕਿ ਮੈਂ ਸਭ ਕੁਝ ਛੱਡ ਦੇਵਾਂ।” ਮੈਂ ੨ ਹਫਤੇ ਬਹੁਤ ਹੀ  ਸੇਵਕਾਈ ਕੀਤੀ ਅਤੇ ਮੈਂ ਆਤਮਿਕ ਯੁਧ ਦੇ ਵਿਚੋਂ ਦੀ ਲੰਘਿਆ। ਇਸ ਦੇ ਦੁਆਰਾ ਮੈਂ ਸਰੀਰਕ ਤੌਰ ਤੇ, ਜਜਬਾਤੀ ਤੌਰ ਤੇ ਅਤੇ ਆਤਮਿਕ ਤੌਰ ਤੇ ਖਾਲੀ ਹੋ ਗਿਆ। ਬੇਸ਼ਕ ਮੈਂ ਛੱਡਾਂਗਾ ਨਹੀ, ਕਿਉਂਕਿ ਪ੍ਰਮੇਸ਼ਰ ਦਾ ਆਤਮਾ ਅਤੇ ਅਤੇ ਉਸਦੀ ਤਾਕਤ ਮੇਰੀਆਂ ਕਮਜੋਰੀਆਂ ਤੋਂ ਤਾਕਤਵਰ ਹਨ। ਪਰ ਸਾਡੇ ਜੀਵਨ ਵਿਚ ਕਯੀ ਇਹੋ ਜਿਹੇ ਸਮੇਂ ਹੁੰਦੇ ਹਨ ਜਦ ਅਸੀਂ ਮਹੀ ਸੂਸ ਕਰਦੇ ਹਾਂ ਕਿ ਹੁਣ ਅਸੀਂ ਅੱਗੇ ਨਹੀ ਜਾ ਸਕਦੇ ਹਾਂ। ਸਾਡੇ ਸਰੀਰ ਥੱਕ ਜਾਂਦੇ ਹਨ। ਸਾਡੇ ਦਿਲ ਥੱਕ ਜਾਂਦੇ ਹਨ, ਸਾਨੂੰ ਬੇਦਾਰੀ ਦੀ ਲੋੜ ਹੁੰਦੀ ਹੈ। ਸਾਨੂੰ ਤਾਜਗੀ ਦੀ ਲੋੜ ਹੁੰਦੀ ਹੈ।

ਪਰ ਖੁਸ਼ਖਬਰੀ ਇਹ ਹੈ ਕਿ ਉਸਦਾ ਨਾਮ ਐਲ ਉਲਾਮ ਹੈ। “ਸਦੀਪਕ ਪ੍ਰਮੇਸ਼ਰ” ਉਸਦੀ ਕੋਈ ਸ਼ੁਰੁਆਤ ਨਹੀ ਹੈ ਅਤੇ ਨਾ ਹੀ  ਕੋਈ ਅੰਤ ਹੈ। ਉਹ ਸ਼ੁਰਆਤ ਤੋਂ ਪਹੀ ਲਾਂ ਸਿਆ ਤੇ ਅੰਤ ਤੋਂ ਬਾਅਦ ਵੀ ਹੋਵੇਗਾ। ਉਹ ਬ੍ਰਹੀ ਮੰਡ ਦਾ ਪ੍ਰਮੇਸ਼ਰ ਹੈ। ਉਹ ਸਦੀਪਕ ਹੈ। ਐਲ ਉਲਾਮ ਬਾਰੇ ਇੱਕ ਗੱਲ ਹੈ ਜੋ ਜੋ ਬਹੁਤ ਹੀ  ਵਚਿੱਤਰ ਹੈ ਕਿ ਯਸਾਯਾਹ ਲਿਖਦਾ ਹੈ, “ ਉਹ ਨਾ ਹੁੱਸਦਾ, ਨਾ ਥੱਕਦਾ ਹੈ। ਉਸਦੀ ਸਮਝ ਅਥਾਹ ਹੈ”

ਦੋ ਅਦੁਭਤ ਗੱਲਾਂ ਹਨ ਜੋ ਕਿ ਅਸੀਂ ਐਲ ਉਲਾਮ ਬਾਰੇ ਜਾਣ ਸਕਦੇ ਹਾਂ। ਪਹੀ ਲੀ ਕਿ ਉਹ ਥਕਦਾ ਨਹੀ ਹੈ। ਉਹ ਕਦੇ ਨਹੀ ਥਕਦਾ ਹੈ। ਜਦ ਅਸੀਂ ਥੱਕ ਜਾਂਦੇ ਹਾਂ। ਅਸੀਂ ਉਸਦੀਆਂ ਬਾਂਹਾਂ ਵਿਚ ਦੋੜ ਕੇ ਜਾਂਦੇ ਹਾਂ ਜੋ ਕਦੇ ਵੀ ਨਹੀ ਥਕਦਾ ਹੈ। ਉਹ ਸਾਡੇ ਦਿਲਾਂ ਵਿਚ ਬੇਦਾਰੀ ਦਾ ਖੂਹ ਬਣ ਜਾਂਦਾ ਹੈ। ਜਦ ਮੈਂ ਆਪਣੇ ਮਿੱਤਰ ਅਤੇ ਆਪਣੀ ਪਤਨੀ ਨੂੰ ਆਪਣੇ ਇਮਾਨਦਾਰ ਅੰਗੀਕਾਰ ਦੁਆਰਾ ਹੈਰਾਨ ਕਰ ਦਿੱਤਾ, ਮੈਂ ਉਨ੍ਹਾਂ ਨੂੰ ਇਹ ਵੀ ਕਿਹਾ, ਚਿੰਤਾ ਨਾ ਕਰੋ, ਮੈਂ ਛੱਡਾਂਗਾ ਨਹੀ, ਕਿਉਂਕਿ ਮੈਂ ਇੱਕ ਨੂੰ ਜਾਣਦਾ ਹਾਂ ਜੋ ਕਦੇ ਵੀ ਨਹੀ ਥਕਦਾ ਹੈ, ਉਹ ਮੈਨੂੰ ਤਾਜਾ ਕਰੇਗਾ। ਉਹ ਮੇਰੇ ਦਿਲ ਨੂੰ, ਮੇਰੀ ਜਾਨ ਨੂੰ ਅਤੇ ਸਰੀਰ ਨੂੰ ਨਵਾਂ ਬਣਾਵੇਗਾ।” ਅਤੇ ਉਸ ਨੇ ਉਹੀ ਕੀਤਾ।

ਜਦ ਅਸੀਂ ਪ੍ਰਮੇਸ਼ਰ ਨੂੰ ਐਲ ਉਲਾਮ ਦੇ ਤੌਰ ਤੇ ਜਾਣਦੇ ਹਾਂ, ਸਾਡੇ ਕੋਲ ਇੱਕ ਇਹੋ ਜਿਹਾ ਖੂਹ ਹੁੰਦਾ ਹੈ ਜਿਸ ਤੋਂ ਅਸੀਂ ਪਈ ਸਕਦੇ ਹਾਂ। ਸਾਨੂੰ ਰੇਗਿਸਥਾਨ ਵਿਚ ਪਿਆਸ ਦੇ ਕਾਰਣ ਮਰਨ ਦੀ ਲੋੜ ਨਹੀ ਹੁੰਦੀ ਹੈ। ਉਹ ਸਾਡੀ ਸਦਾ ਦੀ ਤਾਜਗੀ ਹੈ। ਪਰ ਇੱਕ ਹੋਰ ਸਚਾਈ ਹੈ ਜੋ ਕਿ ਐਲ ਉਲਾਮ ਦੇ ਬਾਰੇ ਵਿਚ ਹੈ। ਉਸਦੀ ਸਮਝ ਸਮੇਂ ਦੇ ਸ਼ੁਰੂ ਹੋਣ ਤੋਂ ਪਹੀ ਲਾਂ ਸੀ ਅਤੇ ਉਸਦਾ ਗੀਆਂ ਇਤਹਾਸ ਦੇ ਖਤਮ ਹੋਣ ਤੋਂ ਬਾਅਦ ਵੀ ਹੋਵੇਗਾ। ਕਯੀ ਵਾਰ ਅਸੀਂ ਚੰਗੇ ਕੰਮ ਕਰਦੇ ਹੋਏ ਥੱਕ ਜਾਣਦੇ ਹਾਂ। ਕਿਉਂਕਿ ਸਾਨੂੰ ਨਹੀ ਪਤਾ ਕਿ ਸਾਡੀ ਮਿਹਨਤ ਕੀ ਲੈ ਕੇ ਆਵੇਗੀ। ਪਰ ਸਾਡਾ ਪ੍ਰਮੇਸ਼ਰ ਐਲ ਉਲਾਮ ਹੈ ਅਤੇ ਉਹ ਸਦੀਪਕ ਪ੍ਰਮੇਸ਼ਰ ਹੈ। ਅਤੇ ਯਾਸਯਹ ਨੇ ਕਿਹਾ, “ਉਸਦੀ ਸਮਝ ਨੂੰ ਕੋਈ ਨਹੀ ਬੁਝ ਸਕਦਾ।”

ਇਸਦਾ ਅਰਥ ਇਹ ਹੈ ਕਿ ਮੈਂ ਆਪਣਾ ਬੀਤੀਆਂ ਹੋਇਆ ਸਮਾਂ ਅਤੇ ਆਉਣ ਵਾਲਾ ਸਮਾਂ ਉਸਦੇ ਹਥ੍ਹਾਂ ਵਿਚ ਸੋਂਪ ਸਕਦਾ ਹਾਂ। ਉਸਦੇ ਕੰਟ੍ਰੋਲ ਵਿਚ ਹਰ ਇੱਕ ਚੀਜ ਹੈ। ਉਹ ਸਾਡੇ ਹਾਲਾਤਾਂ ਨੂੰ ਜਾਣਦਾ ਹੈ। ਉਹ ਸਾਡੀਆਂ ਜਰੂਰਤਾਂ ਨੂੰ ਜਾਣਦਾ ਹੈ। ਉਸਨੇ ਸਾਨੂੰ ਬਣਾਇਆ ਹੈ। ਅਸੀਂ ਸਮੇਂ ਤੋਂ ਪਹੀ ਲਾਂ ਤੋਂ ਹੀ ਉਸਦੇ ਦਿਮਾਗ ਵਿਚ ਸੀ। ਅਤੇ ਉਹ ਸਦੀਪਕ ਕਾਲ ਤੱਕ ਸਾਨੂੰ ਕਦੇ ਨਹੀ ਭੁਲੇਗਾ। ਉਸਦੇ ਲਈ ਕੋਈ ਵੀ ਹਾਲਤ ਇਨ੍ਹੇ ਔਖੇ ਨਹੀ ਹਨ। ਉਸ ਨੂੰ ਕੋਈ ਹਾਲਤ ਹੈਰਾਨ ਨਹੀ ਕਰਦੇ ਹਨ। ਉਹ ਐਲ ਉਲਾਮ ਹੈ।

ਅਗਰ ਤੁਸੀਂ ਥੱਕ ਗਏ ਹੋ, ਤਾਂ ਤੁਸੀਂ ਵੀ ਐਲ ਉਲਾਮ ਦੀਆਂ ਬਾਂਹਾਂ ਵਿਚ ਜਾ ਸਕਦੇ ਹੋ। ਜੋ ਕਿ ਸਦੀਪਕ ਪ੍ਰਮੇਸ਼ਰ ਹੈ। ਤੁਸੀਂ ਜਾਨੋਗੇ ਕਿ ਉਹ ਜਾਣਦਾ ਹੈ, ਸਮਝਦਾ ਹੈ,। ਅਤੇ ਤਾਜਾ ਕਰਦਾ ਹੈ। ਉਸਦੇ ਲਈ ਇਹ ਕਦੇ ਵੀ ਪੁਰਾਣਾ ਨਹੀ ਹੁੰਦਾ ਹੈ। ਕਿਨ੍ਹਾਂ ਅਨੋਖਾ ਪ੍ਰਮੇਸ਼ਰ! ਐਲ ਉਲਾਮ ਤੁਹਾਨੂੰ ਤਾਜਾ ਕਰੇਗਾ। ਉਸ ਤੇ ਭਰੋਸਾ ਕਰੋ।

ਯਸਈਆਹ 40:25-31

25 ਪਵਿੱਤਰ ਪੁਰਖ (ਪਰਮੇਸ਼ੁਰ) ਆਖਦੀ ਹੈ: “ਤੁਲਨਾ ਕਰ ਸਕਦੇ ਹੋ ਕੀ ਤੁਸੀਂ ਕਿਸੇ ਨਾਲ ਮੇਰੀ? ਨਹੀਂ! ਕੋਈ ਨਹੀਂ ਹੈ ਸਾਨੀ ਮੇਰਾ।

26 ਦੇਖੋ ਅਕਾਸ਼ ਵੱਲ। ਕਿਸਨੇ ਸਾਜਿਆ ਉਨ੍ਹਾਂ ਸਮੂਹ ਤਾਰਿਆਂ ਨੂੰ? ਕਿਸਨੇ ਸਾਜਿਆ ਉਨ੍ਹਾਂ ਸਮੂਹ ‘ਫ਼ੌਜਾਂ’ ਨੂੰ ਅਕਾਸ਼ ਅੰਦਰ? ਕੌਣ ਜਾਣਦਾ ਹੈ ਹਰ ਤਾਰੇ ਨੂੰ ਉਸਦੇ ਨਾਮ ਨਾਲ? ਸੱਚਾ ਪਰਮੇਸ਼ੁਰ ਹੈ ਬਹੁਤ ਮਜ਼ਬੂਤ ਅਤੇ ਸ਼ਕਤੀਵਾਨ। ਇਸ ਲਈ ਕੋਈ ਵੀ ਤਾਰਾ ਇਨ੍ਹਾਂ ਵਿੱਚ ਨਹੀਂ ਗੁੰਮ ਹੁੰਦਾ।” 27 ਯਾਕੂਬ ਦੇ ਲੋਕੋ, ਸੱਚ ਹੈ ਇਹ! ਇਸਰਾਏਲ, ਤੈਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਇਸ ਉੱਤੇ! ਇਸ ਲਈ ਕਿਉਂ ਹੋ ਤੁਸੀਂ ਆਖਦੇ: “ਦੇਖ ਨਹੀਂ ਸਕਦਾ ਯਹੋਵਾਹ ਜਿਵੇਂ ਜਿਉਂਦਾ ਹਾਂ ਮੈਂ। ਲੱਭ ਨਹੀਂ ਸਕੇਗਾ ਪਰਮੇਸ਼ੁਰ ਮੈਨੂੰ ਅਤੇ ਸਜ਼ਾ ਨਹੀਂ ਦੇ ਸਕੇਗਾ।” 28 ਅਵੱਸ਼ ਹੀ ਸੁਣਿਆ ਹੋਵੇਗਾ ਤੁਸੀਂ ਤੇ ਜਾਣਦੇ ਹੋਵੋਗੇ ਕਿ ਯਹੋਵਾਹ ਪਰਮੇਸ਼ੁਰ ਹੈ ਬਹੁਤ ਸਿਆਣਾ। ਜਾਣ ਨਹੀਂ ਸਕਦੇ ਲੋਕ ਉਸ ਸਭ ਕੁਝ ਨੂੰ ਜੋ ਹੈ ਜਾਣਦਾ ਉਹ। ਬਕ੍ਕਦਾ ਨਹੀਂ ਯਹੋਵਾਹ ਅਤੇ ਲੋੜਦਾ ਨਹੀਂ ਆਰਾਮ ਨੂੰ। ਬਣਾਈਆਂ ਯਹੋਵਾਹ ਨੇ ਸਮੂਹ ਦੂਰ ਦੁਰਾਡੀਆਂ ਥਾਵਾਂ ਧਰਤੀ ਦੀਆਂ। ਰਹਿੰਦਾ ਹੈ ਯਹੋਵਾਹ ਸਦਾ-ਸਦਾ ਲਈ। 29 ਸਹਾਇਤਾ ਕਰਦਾ ਹੈ ਯਹੋਵਾਹ ਕਮਜ਼ੋਰ ਲੋਕਾਂ ਦੀ ਮਜ਼ਬੂਤ ਹੋਣ ਵਿੱਚ। ਬਣਾਉਂਦਾ ਹੈ ਉਹ ਸ਼ਕਤੀਹੀਣਾਂ ਨੂੰ ਸ਼ਕਤੀਸ਼ਾਲੀ। 30 ਨੌਜਵਾਨ ਬੰਦੇ ਬਕ੍ਕ ਜਾਂਦੇ ਹਨ ਤੇ ਉਨ੍ਹਾਂ ਲੋੜ ਪੈਂਦੀ ਹੈ ਆਰਾਮ ਦੀ। ਨੌਜਵਾਨ ਠੋਕਰਾਂ ਵੀ ਖਾਂਦੇ ਨੇ ਤੇ ਡਿੱਗ ਵੀ ਪੈਂਦੇ ਨੇ। 31 ਪਰ ਉਹ ਲੋਕ ਜਿਹੜੇ ਯਹੋਵਾਹ ਤੇ ਭਰੋਸ਼ਾ ਰੱਖਦੇ ਹਨ ਫਿਰ ਤੋਂ ਮਜ਼ਬੂਤ ਹੋ ਜਾਂਦੇ ਨੇ ਅਤੇ ਬਾਜ ਵਾਂਗ ਉੱਚਾ ਉੱਡਦੇ ਨੇ ਉਹ ਬਿਨਾਂ ਕਮਜ਼ੋਰ ਹੋਇਆਂ ਦੌੜਦੇ ਨੇ ਅਤੇ ਬਿਨਾ ਬਕਿਆਂ ਤ੍ਤੁਰਦੇ ਹਨ

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ