ਰੋਜਾਨਾਂ ਦਾ ਭਗਤੀ ਦਾ ਵੀਡੀਓ
ਸਦੀਪਕ ਪਿਤਾ
ਸਾਡੇ ਲਈ ਇੱਕ ਬਾਲਕ ਪੈਦਾ ਹੋਇਆ, ਸਾਨੂੰ ਇੱਕ ਪੁੱਤਰ ਦਿੱਤਾ ਗਿਆ, ਰਾਜ ਉਸਦੇ ਮੋਢਿਆ ਤੇ ਹੋਵੇਗਾ, ਅਤੇ ਉਸ ਨੂੰ ਕਿਹਾ ਜਾਵੇਗਾ, ਅਚਰਜ ਸਾਲਾਹੁ, ਸਰਬ ਸ਼ਕਤੀਮਾਨ ਪ੍ਰਮੇਸ਼ਰ, ਸਦੀਪਕ ਪਿਤਾ, ਸ਼ਾਂਤੀ ਦਾ ਰਾਜਕੁਮਾਰ. (ਯਸਾਯਾਹ ੯:੬ ਨਵਾਂ ਸੰਸਕਰਨ)
ਯੀਸ਼ੁ ਨੂੰ ਛਡ ਕੇ ਕੋਈ ਹੋਰ ਵਿਅਕਤੀ ਇਸ ਗ੍ਰਹਿ ਤੇ ਨਹੀ ਹੋਇਆ ਹੈ ਜਿਸ ਨੇ ਇਨ੍ਹੀ ਕਿਰਪਾ ਇਸ ਜਗ੍ਹਾ ਤੇ ਵੰਡੀ ਹੋਵੇ. ਉਹ ਇੱਕ ਆਆਮ ਵਿਅਕਤੀ ਤੋਂ ਵਧ ਕੇ ਸੀ. ਉਹ ਪ੍ਰਮੇਸ਼ਰ ਸੀ ਜੋ ਕੀ ਮਨੁਖੀ ਜਾਮਾ ਪਹਿਨ ਕੇ ਇਸ ਧਰਤੀ ਤੇ ਆਇਆ ਸੀ. ਉਸਦੇ ਮਨੁਖੀ ਅਤੇ ਈਸ਼ਵਰੀ ਸੁਭਾਅ ਨੂੰ ਸਮਝਨਾ ਬਹੁਤ ਹੀ ਔਖਾ ਹੈ. ਪਰ ਯਸਾਯਾਹ ਨੇ ਪਵਿੱਤਰ ਆਤਮਾ ਦੀ ਪ੍ਰੇਰਨਾ ਦੇ ਵਿਚ ਇੱਕ ਨ੍ਬੁਵਤ ਦਿੱਤੀ ਜਿਸ ਨੇ ਯੀਸ਼ੁ ਦੇ ਚਰਿਤਰ ਦਾ ਸਬੂਤ ਦਿੱਤਾ. ਉਸ ਨੇ ਕਿਹਾ ਕੀ ਆਉਣ ਵਾਲਾ ਮਸੀਹਾ ਇੱਕ “ਪੁੱਤਰ ਹੋਵੇਗਾ ਜੋ ਦਿੱਤਾ ਗਿਆ” ਅਤੇ ਉਹ ਇੱਕ “ਬਾਲਕ” ਹੋਵੇਗਾ ਜੋ ਪੈਦਾ ਹੋਇਆ. ਅਤੇ ਫਿਰ ਉਸੇ ਹੀ ਵਚਨ ਦੇ ਵਿਚ ਨਬੀ ਇਹ ਵੀ ਲਿਖਦਾ ਹੈ ਕੀ ਉਸ ਨੂੰ ਸਦੀਪਕ ਪਿਤਾ ਕਿਹਾ ਜਾਵੇਗਾ. ਇਸ ਇਬ੍ਰਾਨੀ ਸ਼ਬਦ ਦਾ ਸਿਧਾ ਅਨੁਵਾਦ ਇਸਦਾ ਮਤਲਬ ਇਹ ਦਸਦਾ ਹੈ ਕੀ ਉਹ “ਸਦੀਪਕ ਕਾਲ ਦਾ ਪਿਤਾ” ਹੋਵੇਗਾ.
ਇੱਕ ਜਨ ਕਹਿ ਸਕਦਾ ਹੈ ਕੀ ਮਸੀਹਾ ਇੱਕ ਚੰਗਾ ਨੈਤਿਕ ਆਗੂ ਸੀ ਜਾਂ ਫਿਰ ਉਹ ਇੱਕ ਮਹਾਨ ਧਾਰਮਿਕ ਗੁਰੂ ਸੀ ਪਰ ਉਸਦਾ ਇਹ ਨਾਮ ਜੋ ਉਸ ਨੂੰ ਦਿੱਤਾ ਗਿਆ ਜੋ ਕੀ ਹੈ, “ਸਦੀਪਕ ਪਿਤਾ” ਉਹ ਕੋਈ ਜਗ੍ਹਾ ਨਹੀ ਛੱਡਦਾ ਹੈ ਉਹ ਸਿਰਫ ਇੱਕ ਚੰਗਾ ਗੁਰੂ ਸੀ. ਅਸੀਂ ਜਾਣ ਸਕਦੇ ਹਾਂ ਕਿ ਯਿਸੂ ਯੀਸ਼ੁ ਸਭ ਦਾ ਪਿਤਾ ਹੈ ਜੋ ਕਿ ਸਦੀਪਕ ਕਾਲ ਤੋਂ ਲੈ ਕੇ ਸਦਾ ਤੱਕ ਹੈ.
ਅਤੇ ਇਸਦੇ ਨਾਲ ਹੀ ਉਸਦੇ ਨਾਮ ਦਾ ਇਹ ਹਿੱਸਾ ਸਾਨੂੰ ਸਾਡੇ ਵਿਅਕਤੀਗਤ ਜੀਵਨ ਵਾਸਤੇ ਬਹੁਤ ਵੱਡੀ ਆਸ ਦਿੰਦਾ ਹੈ. “ਪਿਤਾ” ਨਾਮ ਇੱਕ ਜਾਣਿਆ ਪਹਿਚਾਣਿਆ ਨਾਮ ਹੈ. ਇਹ ਦਿਖਾਉਂਦਾ ਹੈ ਕਿ ਯੀਸ਼ੁ ਸਾਡੇ ਕਿੰਨਾ ਕਰੀਬ ਆਉਣਾ ਚਾਹੁੰਦਾ ਹੈ. ਇਹ ਨਾਮ “ਸਦੀਪਕ” ਵਿਖੁਨ੍ਦਾ ਹੈ ਕਿ ਉਹ ਕਿੰਨਾ ਮਹਾਨ ਹੈ. ਉਸਦੀ ਕੋਈ ਸ਼ੁਰੂ ਅੱਠ ਨਹੀ ਅਤੇ ਨਾ ਹੀ ਉਸਦਾ ਕੋਈ ਅੰਤ ਹੈ. ਉਹ ਸੀ, ਉਹ ਹੈ ਅਤੇ ਉਹ ਸਦਾ ਤੱਕ ਰਹੇਗਾ. ਉਹੀ ਸੀ ਜਿਸਨੇ ਆਪਨੇ ਆਪ ਨੂੰ ਮੂਸਾ ਦੇ ਉੱਪਰ ਪ੍ਰਗਟ ਕੀਤਾ ਜਦ ਉਸ ਨੇ ਉਸਦਾ ਨਾਮ ਪੁਛਿਆ. ਅਤੇ ਉਤ੍ਤਰ ਸੀ, “ਮੈਂ ਹਾਂ, ਸੋ ਹਾਂ” ਪ੍ਰਮੇਸ਼ਰ ਨੇ ਆਪਣੇ ਆਪ ਨੂੰ ਮੂਸਾ ਦੇ ਉੱਪਰ “ਮੈਂ ਹਾਂ” ਦੇ ਰੂਪ ਵਿਚ ਪ੍ਰਗਟ ਕੀਤਾ. ਕੱਲ ਵੀ ਉਹ “ਮੈਂ ਹਾਂ” ਸੀ. ਅੱਜ ਵੀ ਉਹ “ਮੈਂ ਹਾਂ” ਹੈ. ਅਤੇ ਕੱਲ ਵੀ ਉਹ “ਮੈਂ ਹਾਂ” ਹੀ ਹੋਵੇਗਾ.
ਕਯੀ ਸਾਲ ਪਹਿਲਾ ਮੇਰਾ ਇੱਕ ਪ੍ਮਿਤ੍ਤਰ ਸੀ ਜੋ ਕਿ ਆਪਣੇ ਮਸੀਹੀ ਜੀਵਨ ਦੇ ਵਿਚ ਸੰਘਰਸ ਕਰ ਰਿਹਾ ਸੀ. ਉਸਦਾ ਬਹੁਤ ਜਿਆਦਾ ਉਸਦੇ ਪਿਤਾ ਦੇ ਵਿਵਹਾਰ ਨਾਲ; ਜੁੜਿਆ ਹੋਇਆ ਸੀ. ਉਸਦਾ ਪਿਤਾ ਇੱਕ ਸ਼ਰਾਬੀ ਸੀ ਅਤੇ ਉਹ ਆਪਣੀ ਪਤਨਿਆ ਤੇ ਆਪਣੇ ਬਚਿਆ ਨੂੰ ਮਾਰਿਆ ਕਰਦਾ ਸੀ. ਉਹ ਆਪਣੇ ਪੈਸੇ ਨੂੰ ਸ਼ਰਾਬ ਦੇ ਉੱਪਰ ਉਡਾਉਂਦਾ ਸੀ ਅਤੇ ਆਪਣੇ ਪਰਿਵਾਰ ਨੂੰ ਉਸ ਨੇ ਮੰਦਹਾਲੀ ਵਿਚ ਧਕੇਲਿਆ ਹੋਇਆ ਸੀ. ਜਦ ਮੇਰਾ ਮਿੱਤਰ ਮਸੀਹੀ ਬਣ ਗਿਆ, ਤਾਂ ਉਸ ਨੇ ਪ੍ਰਮੇਸ਼ਰ ਨੂੰ ਵੀ ਉਸੇ ਤਰੀਕੇ ਨਾਲ ਵੇਖਣਾ ਸ਼ੁਰੂ ਕਰ ਦਿੱਤਾ ਜਿਵੇਂ ਉਹ ਆਪਣੇ ਧਰਤੀ ਦੇ ਪਿਤਾ ਨੂੰ ਵੇਖਦਾ ਸੀ.
ਪਰ ਜਿੰਨਾ ਜਿਆਦਾ ਮੇਰੇ ਮਿੱਤਰ ਨੇ ਯੀਸ਼ੁ ਨੂੰ ਜਾਣਿਆ, ਉਨ੍ਹਾ ਹੀ ਜਿਆਦਾ ਉਸ ਨੇ ਇਸ ਗੱਲ ਨੂੰ ਪਾਇਆ ਕਿ ਉਸ ਦਾ “ਸਦੀਪਕ ਪਿਤਾ” ਉਸਦੇ ਸਰੀਰਕ ਪਿਤਾ ਤੋਂ ਬਹੁਤ ਅਲੱਗ ਹੈ. ਯੀਸ਼ੁ ਸਦਾ ਪਿਤਾ ਹੈ ਜੋ ਸਾਡੀਆਂ ਜਰੂਰਤਾਂ ਨੂੰ ਪੂਰੀਆਂ ਕਰਦਾ ਹੈ. ਯੀਸ਼ੁ ਵਿਚ ਕੋਈ ਵੀ ਨਕਾਰਨਾ ਜਾਂ ਕੋਈ ਵੀ ਸ਼ੋਸਣ ਨਹੀ ਹੈ. ਉਸ ਦੇ ਵਿਚ ਆਰਾਮ ਤੇ ਪ੍ਰਯੋਜਨ ਹੈ. ਯੀਸ਼ੁ ਸਾਨੂੰ ਮਾਰਦਾ ਨਹੀ ਹੈ ਜਦ ਅਸੀਂ ਯੋਗ ਨਹੀ ਹੁੰਦੇ ਹਾਂ. ਪਰ ਇਸਦੀ ਜਗਾ ਤੇ ਉਹ ਸਾਨੂੰ ਇਵੇਂ ਪਿਆਰ ਕਰਦਾ ਹੈ ਜਿਸ ਨੂੰ ਅਸੀਂ ਕਮਾ ਨਹੀ ਸਕਦੇ ਹਾਂ. ਉਹ ਇੱਕ ਚੰਗਾ ਪਿਤਾ ਹੈ. ਉਹ ਆਪਣੀ ਭਲਿਆਈ ਵਿਚ ਸਿਧ ਹੈ. ਅਤੇ ਉਹ ਆਪਣੇ ਬਚਿਆ ਨੂੰ ਪਿਆਰ ਕਰਦਾ ਹੈ.
ਪਰ ਯੀਸ਼ੁ ਇੱਕ ਚੰਗੇ ਅਤੇ ਸਿਧ ਪਿਤਾ ਤੋਂ ਵਧ ਕੇ ਹੈ. ਉਹ ਇੱਕ ਚੰਗਾ ਪਿਤਾ ਹੈ ਜੋ “ਸਦੀਪਕ ਪਿਤਾ” ਵੀ ਹੈ. ਉਹ ਤੁਹਾਨੂੰ ਤੁਹਾਡੇ ਪੈਦਾ ਹੋਣ ਤੋਂ ਪਹਿਲਾਂ ਤੋਂ ਹੀ ਜਾਣਦਾ ਸੀ. ਉਹ ਤੁਹਾਡੇ ਭੂਤ ਕਾਲ ਬਾਰੇ ਜਾਣਦਾ ਹੈ ਅਤੇ ਤੁਹਾਡੀਆਂ ਗਲਤੀਆਂ ਬਾਰੇ ਅਤੇ ਤੁਹਾਡੀਆਂ ਹਾਰਾਂ ਬਾਰੇ ਜਾਣਦਾ ਹੈ. ਇਸ ਤੋਂ ਵੀ ਵਧ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਤੁਹਾਡੇ ਬਾਰੇ ਸਭ ਕੁਝ ਜਾਣਦਾ ਹੈ ਕਿ ਤੁਸੀਂ ਭਵਿਖ ਵਿਚ ਕੀ ਕਰੋਗੇ. ਕਿਉਂਕਿ ਉਹ ਸਦੀਪਕ ਹੈ ਅਤੇ ਫਿਰ ਵੀ ਉਹ ਤੁਆਹ੍ਨੂੰ ਪਿਆਰ ਕਰਦਾ ਹੈ. ਇਸ ਬਾਰੇ ਸੋਚੋ. ਯੀਸ਼ੁ ਸਦੀਪਕ ਪਿਤਾ ਹੈ. ਤੁਹਾਡਾ ਸਦੀਪਕ ਪਿਤਾ. ਉਸਦਾ ਪਿਆਰ ਸਦਾ ਤੱਕ ਬਣਿਆ ਰਹਿੰਦਾ ਹੈ ਜੋ ਕਿ ਤੁਹਾਡੇ ਵਾਸਤੇ ਹੈ. ਉਹ ਕਦੇ ਤੁਹਾਨੂੰ ਪਿਆਰ ਕਰਨਾ ਨਹੀ ਛਡਦਾ ਹੈ. ਜਦ ਤੁਸੀਂ ਸਵੇਰੇ ਜਾਗਦੇ ਹੋ ਤਾਂ ਉਹ ਤੁਹਾਨੂੰ ਪਿਆਰ ਕਰਦਾ ਹੈ. ਜਦ ਤੁਸੀਂ ਸ਼ਾਮ ਨੂੰ ਲੇਟ ਦੇ ਹੋ ਤਾਂ ਉਹ ਤੁਹਾਨੂੰ ਪਿਆਰ ਕਰਦਾ ਹੈ. ਉਸਦਾ ਪਿਆਰ ਤੁਹਾਨੂੰ ਸਦੀਪਕ ਕਾਲ ਵਿਚ ਲੈ ਕੇ ਜਾਂਦਾ ਹੈ. ਜਦ ਦੂਸਰਿਆਂ ਦਾ ਪ[ਈਅਰ ਖਤਮ ਹੋ ਜਾਂਦਾ ਹੈ ਤਾਂ ਉਸਦਾ ਮਹਾਨ ਪਿਆਰ ਤਾਂ ਹਾਲੇ ਸ਼ੁਰੂ ਹੀ ਹੋਇਆ ਹੁੰਦਾ ਹੈ.
ਤੁਹਾਡਾ ਭਾਵੇਂ ਇੱਕ ਬਹੁਤ ਹੀ ਅਨੋਖਾ ਪਿਤਾ ਹੋਵੇ, ਜਾਂ ਫਿਰ ਤੁਹਾਡਾ ਪਿਤਾ ਤੁਹਾਡਾ ਸ਼ੋਸ਼ਣ ਕਰਨ ਵਾਲਾ ਹੋਵੇ. ਪਰ ਤੁਸੀਂ ਕਦੇ ਵੀ ਯੀਸ਼ੁ ਵਰਗੇ ਪਿਤਾ ਨੂੰ ਨਹੀ ਜਾਣਿਆ ਹੈ. ਉਹ “ਸਦੀਪਕ ਪਿਤਾ” ਹੈ.
ਖ਼ਰੋਜ 3:11-15
11 ਪਰ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, “ਮੈਂ ਕੋਈ ਵੱਡਾ ਆਦਮੀ ਨਹੀਂ ਹਾਂ। ਫ਼ਿਰਊਨ ਕੋਲ ਜਾਣ ਵਾਲਾ ਅਤੇ ਇਸਰਾਏਲ ਦੇ ਲੋਕਾਂ ਦੀ ਮਿਸਰ ਤੋਂ ਬਾਹਰ ਅਗਵਾਈ ਕਰਨ ਵਾਲਾ ਬੰਦਾ ਮੈਂ ਕਿਵੇਂ ਹੋ ਸਕਦਾ ਹਾਂ?” 12 ਪਰਮੇਸ਼ੁਰ ਨੇ ਆਖ਼ਿਆ, “ਤੂੰ ਅਜਿਹਾ ਕਰ ਸਕਦਾ ਹੈਂ ਕਿਉਂਕਿ ਮੈਂ ਤੇਰੇ ਅੰਗ–ਸੰਗ ਹੋਵਾਂਗਾ। ਇਹ ਸਬੂਤ ਹੋਵੇਗਾ ਕਿ ਮੈਂ ਤੈਨੂੰ ਭੇਜ ਰਿਹਾ ਹਾਂ; ਜਦੋਂ ਤੂੰ ਲੋਕਾਂ ਨੂੰ ਮਿਸਰ ਤੋਂ ਬਾਹਰ ਲਿਆਵੇਂਗਾ, ਤੂੰ ਆਕੇ ਇਸ ਪਰਬਤ ਤੇ ਮੇਰੀ ਉਪਾਸਨਾ ਕਰੇਂਗਾ। 13 ਤਾਂ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, “ਪਰ ਜੇ ਮੈਂ ਇਸਰਾਏਲ ਦੇ ਲੋਕਾਂ ਕੋਲ ਜਾਵਾਂ ਤੇ ਉਨ੍ਹਾਂ ਨੂੰ ਆਖਾਂ, ‘ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਮੈਨੂੰ ਭੇਜਿਆ ਹੈ।’ ਤਾਂ ਲੋਕ ਪੁੱਛਣਗੇ, ‘ਉਸਦਾ ਕੀ ਨਾਮ ਹੈ?’ ਮੈਂ ਉਨ੍ਹਾਂ ਨੂੰ ਕੀ ਦੱਸਾਂ?” 14 ਤਾਂ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਉਨ੍ਹਾਂ ਨੂੰ ਦਸੀ ‘ਮੈਂ ਹਾ ਜੋ ਮੈਂ ਹਾਂ’ ਜਦੋਂ ਤੂੰ ਇਸਰਾਏਲ ਦੇ ਲੋਕਾਂ ਕੋਲ ਜਾਵੇ ਤਾਂ ਉਨ੍ਹਾਂ ਨੂੰ ਆਖੀਂ ‘ਮੈਂ ਹਾਂ’ ਨੇ ਮੈਨੂੰ ਤੁਹਾਡੇ ਵੱਲ ਭੇਜਿਆ ਹੈ।” 15 ਤਾਂ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਤੈਨੂੰ ਲੋਕਾਂ ਨੂੰ ਇਹ ਆਖਣਾ ਚਾਹੀਦਾ ਹੈ; ‘ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹੈ। ਮੇਰਾ ਨਾਮ ਹਮੇਸ਼ਾ ਯਾਹਵੇਹ ਹੋਵੇਗਾ। ਇਸੇ ਤਰ੍ਹਾਂ ਲੋਕ ਪੀੜੀਆਂ ਦਰ ਪੀੜੀਆਂ ਤੱਕ ਮੈਨੂੰ ਜਾਨਣਗੇ।’ ਲੋਕਾਂ ਨੂੰ ਦੱਸ, ‘ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।’
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
