ਰੋਜਾਨਾਂ ਦਾ ਭਗਤੀ ਦਾ ਵੀਡੀਓ
ਸ਼ਾਂਤੀ ਦਾ ਰਾਜਕੁਮਾਰ
ਸਾਡੇ ਲਈ ਇੱਕ ਬਾਲਕ ਪੈਦਾ ਹੋਇਆ, ਸਾਨੂੰ ਇੱਕ ਪੁੱਤਰ ਦਿੱਤਾ ਗਿਆ, ਰਾਜ ਉਸਦੇ ਮੋਢਿਆ ਤੇ ਹੋਵੇਗਾ, ਅਤੇ ਉਸ ਨੂੰ ਕਿਹਾ ਜਾਵੇਗਾ, ਅਚਰਜ ਸਾਲਾਹੁ, ਸਰਬ ਸ਼ਕਤੀਮਾਨ ਪ੍ਰਮੇਸ਼ਰ, ਸਦੀਪਕ ਪਿਤਾ, ਸ਼ਾਂਤੀ ਦਾ ਰਾਜਕੁਮਾਰ. (ਯਸਾਯਾਹ ੯:੬ ਨਵਾਂ ਸੰਸਕਰਨ)
ਅਸੀਂ ਇੱਕ ਇਹੀ ਜਿਹੇ ਸਮੇਂ ਦੇ ਵਿਚ ਰਹੀ ਰਹੇ ਹਾਂ ਜਿਥੇ ਹਨ੍ਹੇਰਾ ਤੇ ਖਤਰਾ ਇਤਹਾਸ ਦੇ ਹਰ ਪੰਨੇ ਦੇ ਵਿਚ ਘੁਸਪੈਠ ਕਰ ਰਿਹਾ ਹੈ. ਇਹ ਇੱਕ ਇਹੋ ਜਿਹਾ ਸਮਾਂ ਹੈ ਜਿਸਦੇ ਵਿਚ ਅੱਤਵਾਦ ਅਤੇ ਅੱਤਵਾਦੀ, ਇਹ ਸ਼ਬਦ ਲੋਕਾਂ ਦੇ ਬੁੱਲਾਂ ਤੇ ਆਮ ਹੀ ਰਹਿੰਦੇ ਹਨ. ਅਤੇ ਤੁਸੀਂ ਇਸ ਮਹਾਂਦੀਪ ਦੇ ਵ੍ਕਿਹ ਯੁਧ ਦੇ ਨਗਾਰਿਆਂ ਦੀ ਆਵਾਜ ਬਡੇ ਆਰਾਮ ਦੇ ਨਾਲ ਸੁਨ ਸਕਦੇ ਹੋ. ਇਹ ਇਤਹਾਸ ਦਾ ਇੱਕ ਇਹੋ ਜਿਹਾ ਸਮਾਂ ਹੈ ਜਿਸਦੇ ਵਿਚ ਲੋਕ ਸ਼ਾਂਤੀ ਲਈ ਦੁਹਾਈ ਦੇ ਰਹੇ ਹਨ ਪਰ ਕੋਈ ਸ਼ਾਂਤੀ ਹੈ ਨਹੀ.
ਇੱਕ ਰਾਤ ਯੂ ਐਨ ਦੇ ਤਜਰਬੇ ਤੋਂ ਬਾਅਦ ਮੈਂ ਆਪਣੀ ਮਿੱਤਰ ਦੇ ਨਾਲ ਚਰਚ ਦੇ ਵਿਚ ਗਿਆ. ਮੈਂ ਅਕਸਰ ਹੀ ਚਰਚ ਵਿਚ ਨਹੀ ਜਾਇਆ ਕਰਦਾ ਸੀ. ਉਸ ਰਾਤ ਮੈਂ ਚਰਚ ਦੇ ਵਿਚ ਇਸ ਕਰਕੇ ਗਿਆ ਕਿਉਂਕਿ ਮੈਂ ਆਪਣੀ ਮਿੱਤਰ ਦੇ ਪਿਤਾ ਨੂੰ ਖੁਸ਼ ਕਰਨਾ ਚਾਹੁੰਦਾ ਸੀ. ਕੀ ਮੈਂ ਉਸ ਰਾਤ ਹੈਰਾਨ ਹੋਇਆ. ਮੈਂ ਉਸ ਰਾਤ ਮੁਕਤੀਦਾਤਾ ਦੇ ਬਾਰੇ ਵਿਚ ਸੁਣਿਆ. ਇੱਕ ਵਿਅਕਤੀ ਨੇ ਯੀਸ਼ੁ ਦੇ ਬਾਰੇ ਵਿਚ ਗੱਲ ਕੀਤੀ. ਕਿ ਉਹ ਕੌਣ ਹੈ ਅਤੇ ਉਹ ਕਿਵੇਂ ਮੇਰੇ ਜੀਵਨ ਵਿਚ ਕੰਮ ਕਰ ਸਕਦਾ ਹੈ ਜੇਕਰ ਮੈਂ ਆਪਣਾ ਵਿਸ਼ਵਾਸ ਉਸ ਉੱਪਰ ਲਿਆਉਂਦਾ ਹਾਂ.
ਮੇਰੇ ਕੋਲ ਨਿਊ ਯਾਰਕ ਦੇ ਵਿਚ ਯੂ ਐਨ ਦੇ ਵਿਚ ਪੜਨ ਦਾ ਮੌਕਾ ਸੀ. ਜਦ ਮੈਂ ਨਿਊ ਯਾਰਕ ਦੇ ਵਿਚ ਸੀ ਤਾਂ ਮੈਂ ਇੱਕ ਅੰਤਰ ਰਾਸਟਰੀ ਬੋਲਣ ਵਾਲੇ ਮੁਕਾਬਲੇ ਵਿਚ ਹਿੱਸਾ ਲਿਆ ਅਤੇ ਮੈਨੂੰ ਇਨਾਮ ਪ੍ਰਾਪਤ ਹੋਇਆ. ਮੈਨੂੰ “ਉਤ੍ਤਰੀ ਅਮਰੀਕਾ ਦੇ ਸਭ ਤੋਂ ਵਧੀਆ ਜਵਾਨ ਵਕਤਾ ਦਾ ਪੁਰਸਕਾਰ” ਮਿਲਿਆ. ਇਸ ਲਈ ਮੈਂ ਕਨੇਡਾ ਅਤੇ ਅਮਰੀਕਾ ਦੇ ਵਿਚ ਕਯੀ ਥਾਵਾਂ ਤੇ ਸੰਸਾਰ ਦੇ ਵਿਚ ਸ਼ਾਂਤੀ ਦੇ ਉੱਪਰ ਬੋਲਣ ਦੇ ਵਾਸਤੇ ਗਿਆ. ਪਰ ਇੱਕ ਸਮਸਿਆ ਸੀ ਅਤੇ ਉਹ ਇਹ ਸੀ, ਕਿ ਮੇਰੇ ਆਪਣੇ ਜੀਵਨ ਵਿਚ ਕੋਈ ਸ਼ਾਂਤੀ ਨਹੀ ਸੀ.
ਉਸ ਰਾਤ ਮੈਂ ਪ੍ਰਾਥਨਾ ਕੀਤੀ. ਮੈਂ ਸਚਮੁਚ ਹੀ ਪ੍ਰਾਥਨਾ ਕੀਤੀ. ਮੈਂ ਆਪਣਾ ਭਰੋਸਾ ਅਤੇ ਵਿਸ਼ਵਾਸ ਯੀਸ਼ੁ ਤੇ ਲਿਆਂਦਾ. ਉਹ ਮੇਰੇ ਦਿਲ ਵਿਚ ਆ ਗਿਆ ਅਤੇ ਉਸ ਨੇ ਮੇਰੇ ਪਾਪਾਂ ਨੂੰ ਮਾਫ਼ ਕਰ ਦਿੱਤਾ. ਉਸ ਨੇ ਮੈਨੂੰ ਮੇਰੇ ਅੰਦਰ ਇੱਕ ਨਵਾਂ ਵਿਅਕਤੀ ਬਣਾ ਦਿੱਤਾ. ਮੈਂ ਉਸ ਦਿਨ ਤੋਂ ਬਾਅਦ ਉਹੋ ਜਿਹਾ ਵਿਅਕਤੀ ਨਹੀ ਰਹਿ ਗਿਆ. ਮੈਂ ਇਹ ਕਹਿਣ ਦੀ ਕੋਸਿਸ ਨਹੀ ਕਰ ਰਿਹਾ ਹਾਂ ਕਿ ਮੈਂ ਸਿਧ ਹਾਂ. ਮੈਂ ਸਿਰਫ ਇਹ ਕਹਿ ਰਿਹਾ ਹਾਂ ਕਿ ਉਸ ਦਿਨ ਤੋਂ ਬਾਅਦ ਮੈਂ ਉਹੋ ਜਿਹਾ ਨਹੀ ਰਹਿ ਗਿਆ. ਯੀਸ਼ੁ ਨੇ ਮੇਰੇ ਜੀਵਨ ਨੂੰ ਬਦਲ ਦਿੱਤਾ.
ਇੱਕ ਬਹੁਤ ਹੀ ਵੱਡਾ ਬਦਲਾਵ ਸੀ ਜੋ ਕਿ ਮੇਰੇ ਦਿਲ ਵਿਚ ਆਇਆ. ਮੈਂ ਸ਼ਾਂਤੀ ਨੂੰ ਪ੍ਰਾਪਤ ਕਰ ਲਿਆ. ਦਿਲ ਦੀ ਸ਼ਾਂਤੀ ਅਤੇ ਮਨ ਦੀ ਸ਼ਾਂਤੀ ਅਤੇ ਰੂਹ ਦੀ ਸ਼ਾਂਤੀ. ਮੈਂ ਸ਼ਾਂਤੀ ਦੇ ਸਚੇ ਸੋਮੇ ਨੂੰ ਲਭ ਲਿਆ. ਇੱਕ ਇਹੋ ਜਿਹਾ ਸੋਮਾ ਜੋ ਕਿ ਕਿਸੇ ਰਾਜਨੀਤੀ ਦੇ ਨਾਲ ਸਬੰਧਿਤ ਨਹੀ ਹੈ. ਮੈਂ ਉਸ ਨੂੰ ਮਿਲਿਆ ਜਿਸ ਨੂੰ “ਸ਼ਾਂਤੀ ਦਾ ਰਾਜਕੁਮਾਰ” ਕਿਹਾ ਜਾਂਦਾ ਹੈ. ਉਸਦਾ ਨਾਮ ਯੀਸ਼ੁ ਹੈ. ਅਤੇ ਜਦ ਮੇਰਾ ਪ੍ਰਮੇਸ਼ਰ ਦੇ ਨਾਲ ਮੇਲ ਹੋ ਗਿਆ. ਮੈਂ ਵੇਖਿਆ ਕਿ ਮੇਰਾ ਦੂਸਰੇ ਲੋਕਾਂ ਦੇ ਨਾਲ ਵੀ ਮੇਲ ਹੋ ਸਕਦਾ ਹੈ, ਮੈਂ ਇਹੋ ਜਿਹੀ ਸਥਿਤੀ ਦੇ ਵਿਚ ਆ ਗਿਆ ਹਾਂ. ਮੇਰੇ ਦਿਲ ਦਾ ਯੁਧ ਰੁੱਕ ਗਿਆ. ਉਹ ਝਗੜਾ ਖਤਮ ਹੋ ਗਿਆ.
ਪਰ ਉਹ ਸ਼ਾਂਤੀ ਜੋ ਮੈਂ ਮਹਿਸੂਸ ਕੀਤੀ ਉਹ ਸਿਰਫ ਵਿਲਖਣ ਅਤੇ ਇੱਕ ਵਾਰ ਦੀ ਭਾਵਨਾ ਨਹੀ ਸੀ. ਇਹ ਇਸ ਤੋਂ ਵਧ ਕੇ ਸੀ. ਪ੍ਰਮੇਸ਼ਰ ਨੇ ਨਾ ਸਿਰਫ ਮੇਰੇ ਦਿਲ ਵਿਚ ਸ਼ਾਂਤੀ ਨੂੰ ਪਾਇਆ. ਪਰ ਉਸਨੇ ਮੇਰੇ ਦਿਲ ਵਿਚ ਸ਼ਾਂਤੀ ਦੇ ਸਦੀਪਕ ਸੋਮੇ ਨੂੰ ਵੀ ਪਾ ਦਿੱਤਾ. ਮੈਨੂੰ ਸਿਰਫ ਇੱਕ ਕੰਮ ਕਰਨ ਦੀ ਲੋੜ ਸੀ ਅਤੇ ਉਹ ਇਹ ਸੀ ਕਿ ਮੈਂ ਉਸ ਵਿਚ ਵਾਸ ਕਰਾਂ. ਅਤੇ ਉਸਦੇ ਆਤਮਾ ਨੂੰ ਅਨੁਮਤੀ ਦੇਵਾਂ ਕਿ ਉਹ ਮੇਰੇ ਦਿਲ ਵਿਚ ਵਾਸ ਕਰੇ ਜਿਸ ਵੇਲੇ ਮੈਂ ਸ਼ਾਂਤੀ ਦੇ ਵਿਚ ਚਲਦਾ ਹਾਂ. ਮੈਨੂੰ ਸਿਰਫ ਹਰ ਰੋਜ ਉਸ ਨਾਲ ਚਲਣ ਦੀ ਲੋੜ ਸੀ.
ਹਾਂ ਹਾਲੇ ਵੀ ਮੇਰੇ ਮਨ ਦਾ ਇੱਕ ਵੈਰੀ ਹੈ. ਉਹ ਸਾਡੇ ਦਿਲਾਂ ਨੂੰ ਨਾਸ਼ ਕਰਨਾ ਚਾਹੁੰਦਾ ਹੈ. ਉਹ ਕੁਝ ਵੀ ਕਰੇਗਾ ਜਿਸ ਦੇ ਦੁਆਰਾ ਉਹ ਸਾਡੇ ਦਿਲਾਂ ਦੇ ਵਿਚੋਂ ਪ੍ਰਮੇਸ਼ਰ ਦੀ ਸ਼ਾਂਤੀ ਨੂੰ ਨਾਸ਼ ਕਰੇ, ਜੋ ਪ੍ਰਮੇਸ਼ਰ ਨੇ ਸਾਡੇ ਦਿਲਾਂ ਦੇ ਵਿਚ ਪੈ ਹੈ. ਪਰ ਸਾਨੂੰ ਹਰ ਵੇਲੇ ਇਹ ਯਾਦ ਰਖਣ ਦੀ ਲੋੜ ਹੈ, ਕਿ ਸ਼ਾਂਤੀ ਦਾ ਰਾਜਕੁਮਾਰ ਹੁਣ ਸਾਡੇ ਦਿਲਾਂ ਦੇ ਵਿਚ ਵਾਸ ਕਰਦਾ ਹੈ. ਜਦ ਅਸੀਂ ਉਸਦੇ ਵੱਲ ਮੁੜਦੇ ਹਾਂ ਅਤੇ ਉਸ ਤੇ ਭਰੋਸਾ ਕਰਦੇ ਹਾਂ, ਤਾਂ ਅਸੀਂ ਸ਼ਾਂਤੀ ਦੇ ਵਿਚ ਚੱਲ ਸਕਾਂਗੇ, ਅਤੇ ਉਸਦੇ ਵਚਿੱਤਰ ਪਿਆਰ ਅਤੇ ਕਿਰਪਾ ਦਾ ਅਸੀਂ ਅਹਿਸਾਸ ਕਰ ਸਕਾਂਗੇ. ਅਸੀਂ ਵੈਰੀ ਦਾ ਸਾਹਮਣਾ ਚਿੰਤਾ ਨਾ ਕਰਦੇ ਹੋਏ ਕਰ ਸਕਦੇ ਹਾਂ. ਸ਼ਾਂਤੀ ਦੇ ਰਾਜਕੁਮਾਰ ਨੇ ਯੁਧ੍ ਨੂੰ ਜਿੱਤ ਲਿਆ ਹੈ. ਜਿੱਤ ਉਸਦੀ ਹੈ. ਅਤੇ ਜਦ ਅਸੀਂ ਉਸ ਤੇ ਭਰੋਸਾ ਕਰਦੇ ਹਾਂ ਇਹ ਸਾਡੀ ਵੀ ਹੈ.
ਯੂਹੰਨਾ 14:25-31
25 ਮੈਂ ਏਹ ਗਲਾਂ ਤੁਹਾਡੇ ਨਾਲ ਰਹਿੰਦਿਆਂ ਤੁਹਾਨੂੰ ਆਖੀਆਂ ਹਨ। 26 ਪਰ ਉਹ ਸਹਾਇਕ ਅਰਥਾਤ ਪਵਿੱਤ੍ਰ ਆਤਮਾ ਜਿਹ ਨੂੰ ਪਿਤਾ ਮੇਰੇ ਨਾਮ ਉੱਤੇ ਘੱਲੇਗਾ ਸੋ ਤੁਹਾਨੂੰ ਸੱਭੋ ਕੁਝ ਸਿਖਾਲੇਗਾ ਅਤੇ ਸੱਭੋ ਕੁਝ ਜੋ ਮੈਂ ਤੁਹਾਨੂੰ ਆਖਿਆ ਤੁਹਾਨੂੰ ਚੇਤੇ ਕਰਾਵੇਗਾ। 27 ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ ਹਾਂ। ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ। ਜਿਸ ਤਰਾਂ ਸੰਸਾਰ ਦਿੰਦਾ ਹੈ ਮੈਂ ਉਸ ਤਰਾਂ ਤੁਹਾਨੂੰ ਨਹੀਂ ਦਿੰਦਾ ਹਾਂ। ਤੁਹਾਡਾ ਦਿਲ ਨਾ ਘਬਰਾਵੇ ਅਤੇ ਨਾ ਡਰੇ। 28 ਤੁਸਾਂ ਸੁਣਿਆ ਜੋ ਮੈਂ ਤੁਹਾਨੂੰ ਆਖਿਆ ਸੀ ਭਈ ਮੈਂ ਚੱਲਿਆ ਜਾਂਦਾ ਹਾਂ, ਫੇਰ ਤੁਹਾਡੇ ਕੋਲ ਆਉਂਦਾ ਹਾਂ। ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤਾਂ ਐਸ ਤੋਂ ਅਨੰਦ ਹੁੰਦੇ ਜੋ ਮੈਂ ਪਿਤਾ ਕੋਲ ਜਾਂਦਾ ਹਾਂ ਕਿਉਂ ਜੋ ਪਿਤਾ ਮੈਥੋਂ ਵੱਡਾ ਹੈ। 29 ਅਤੇ ਹੁਣ ਉਸ ਗੱਲ ਦੇ ਹੋਣ ਤੋਂ ਅੱਗੇ ਮੈਂ ਤੁਹਾਨੂੰ ਦੱਸਿਆ ਹੈ ਤਾਂ ਜਦ ਉਹ ਹੋ ਲਵੇ ਤਦ ਤੁਸੀਂ ਪਰਤੀਤ ਕਰੋ। 30 ਮੈਂ ਫੇਰ ਤੁਹਾਡੇ ਨਾਲ ਬਹੁਤੀਆਂ ਗੱਲਾਂ ਨਾ ਕਰਾਂਗਾ ਇਸ ਲਈ ਜੋ ਜਗਤ ਦਾ ਸਰਦਾਰ ਆਉਂਦਾ ਹੈ ਅਤੇ ਮੇਰੇ ਵਿੱਚ ਉਹ ਦਾ ਕੁਝ ਨਹੀਂ ਹੈ। 31 ਪਰ ਇਸ ਲਈ ਜੋ ਜਗਤ ਨੂੰ ਮਲੂਮ ਹੋਵੇ ਭਈ ਮੈਂ ਪਿਤਾ ਨਾਲ ਪਿਆਰ ਕਰਦਾ ਹਾਂ, ਤਾਂ ਜਿਵੇਂ ਪਿਤਾ ਨੇ ਮੈਨੂੰ ਆਗਿਆ ਦਿੱਤੀ ਹੈ ਮੈਂ ਤਿਵੇਂ ਕਰਦਾ ਹਾਂ। ਉੱਠੋ, ਐਥੋਂ ਚੱਲੀਏ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
