Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਇਮੇਨੁਅਲ

ਵੇਖੋ ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਉਹ ਉਸਦਾ ਨਾਮ ਇਮੇਨੁ਼ਅਲ ਰਖਣਗੇ—ਜਿਸਦਾ ਅਰਥ ਹੈ “ਪ੍ਰਮੇਸ਼ਰ ਸਾਡੇ ਸੰਗ” (ਮਤੀ ੧-੨੩

ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਵੀਹਵੀਂ ਸਦੀ ਦਾ ਸਭ ਤੋਂ ਵੱਡਾ ਚਮਤਕਾਰ ਸੀ। ੨੦੦੦੦੦ ਤੋਂ ਵੀ ਵਧ ਲੋਕ ਤਿਮਾਸੋਰਾ ਰੋਮਾਨਿਆ ਦੇ ਮੁਖ ਚੁਰਾਹੇ ਤੇ ਇਕਠੇ ਹੋਏ ਸਨ , ਕਿ ਉਹ ਮਸੀਹੀ ਪਾਸਟਰ ਦੀ ਗ੍ਰਿਫਤਾਰੀ ਅਤੇ ਮਸੀਹੀ ਲੋਕਾਂ ਦੇ ਉੱਪਰ ਹਮਲੇ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕਰ ਰਹੇਸਨ। ਪੀਟਰ ਦੇਗ੍ਲ੍ਕੂ, ਫਸਟ ਬੈਪਟਿਸਟ ਚਰਚ ਦਾ ਪੈਸ੍ਟਰ ਅਤੇ ਮੇਰਾ ਲੰਬੇ ਸਮੇਂ ਤੋਂ ਮਿੱਤਰ ਹੈ, ਉਸ ਨੇ ਭੀੜ ਨੂੰ ਯੀਸ਼ੁ ਬਾਰੇ ਦਸਣਾ ਸ਼ੁਰੂ ਕੀਤਾ। ਸੁਣਨ ਵਾਲਿਆਂ ਨੂੰ ਸਦਾ ਸਿਖਾਇਆ ਗਿਆ ਸੀ ਕਿ ਕੋਈ ਪਰਮੇਸ਼ਰ ਨਹੀ ਹੈ। ਪਰ ਇੱਕ ਈਸ਼ਵਰੀ ਪਲ ਦੇ ਵਿਚ ਉਸ ਦੇਸ਼ ਵਿਚੋਂ ਨਾਸਤਿਕਤਾ ਦੀ ਆਤਮਾ ਨੂੰ ਬਾਹਰ ਉਡਾ ਦਿੱਤਾ ਗਿਆ। ਲੋਕ ਜੋਰ ਜੋਰ ਨਾਲ ਬੋਲਣ ਲੱਗ ਪਾਏ, “ਇਕ੍ਜਿਤ ਦ੍ਮਿਨ੍ਜੋ। ਇਕ੍ਜਿਤ ਦਿਮਿਨ੍ਜੋ!” ( ਇੱਕ ਪ੍ਰਮੇਸ਼ਰ ਹੈ, ਇੱਕ ਪ੍ਰਮੇਸ਼ਰ ਹੈ)

ਰੋਮਾਨਿਆ ਵਿਚ ਉਸ ਵੇਲੇ ਸਭ ਕੁਝ ਬਦਲ ਗਿਆ। ਲੋਕਾਂ ਦੇ ਦਿਲਾਂ ਵਿਚ ਵਿਸ਼ਵਾਸ ਆ ਗਿਆ। ਉਹ ਟੈਂਕਾਂ ਦੇ ਵਿਰੋਧ ਵਿਚ ਗਏ। ਮਸ਼ੀਨ ਗੰਨਾਂ ਅਤੇ ਹਭ ਤੋਂ ਜਿਆਦਾ ਖਤਰਨਾਕ ਪੁਲਸ ਦੇ ਵਿਰੋਧ ਦੇ ਵਿਚ ਗਏ ਜਿਸ ਨੂੰ ਗੁਪਤ ਪੁਲਸ ਕਿਹਾ ਜਾਂਦਾ ਸੀ। ਉਨ੍ਹਾਂ ਦੇ ਕੋਲ ਕੋਈ ਹਥਿਆਰ ਨਹੀ ਸੀ ਪਰ ਉਨ੍ਹਾਂ ਦਾ ਨਵਾਂ ਪਾਇਆ ਹੋਇਆ ਵਿਸ਼ਵਾਸ ਉਨ੍ਹਾਂ ਦੇ ਕੋਲ ਸੀ। ਲੋਕ ਬੁਕਰਾਸਟ  ਦੇ ਟੈਲੀਵਿਜਨ ਸਟੇਸ਼ਨ ਤੇ ਇਕਠੇ ਹੋ ਗਏ ਅਤੇ ਜਦ ਉਨ੍ਹਾਂ ਨੇ ਟੈਲੀਵਿਜਨ ਸਟੇਸ਼ਨ ਤੇ ਕਬਜਾ ਕਰ ਲਿਆ ਤਾਂ ਉਹ ਟੈਲੀਵਿਜਨ ਤੇ ਗਏ ਅਤੇ ਪਹਿਲੇ ਸ਼ਬਦ ਜਿਹਦੇ ਉਨ੍ਹਾਂ ਨੇ ਬੋਲੇ, ਉਹ ਇਹ ਸਨ, “ਦੁਮਿਨ੍ਜੋ ਇਸਤੀ ਕੁ ਨਾਈ” ਜਿਸਦਾ ਅਨੁਵਾਦ ਇਹ ਬਣਦਾ ਹੈ, ਪ੍ਰਮੇਸ਼ਰ  ਸਾਡੇ ਨਾਲ!”  ਪੂਰਾ ਦੇਸ਼ ਹਿਲ ਗਿਆ। ਉਨ੍ਹਾਂ ਨੇ ਦਹਾਕਿਆਂ ਤੋਂ ਸਿਰਫ ਨਾਸਤਿਕ ਵਾਦ ਦੀਆਂ ਗੱਲਾਂ ਹੀ ਸੁਣੀਆਂ ਸਨ, ਪਰ ਹੁਣ ਪੂਰਾ ਦੇਸ਼ ਇਸ ਸਚਾਈ ਦੇ ਲਈ ਜਾਗ ਗਿਆ ਸੀ ਕੀ ਪ੍ਰਮੇਸ਼ਰ ਹੈ ਅਤੇ ਉਹ ਆਪਣੇ ਲੋਕਾਂ ਦੇ ਨਾਲ ਹੈ।

ਪੂਰਾ ਦੇਸ਼ ਇਨ੍ਹਾਂ ਸ਼ਬਦਾਂ ਦੇ ਨਾਲ ਜਾਗ ਗਿਆ ਸੀ, “ਪ੍ਰਮੇਸ਼ਰ ਸਾਡੇ ਨਾਲ ਹੈ” ਸੰਸਾਰ ਦੇ ਇਤਹਾਸ ਦੇ ਇੱਕ ਹਨ੍ਹੇਰੇ ਪੰਨੇ ਦੇ ਵਿਚ ਆਸ ਲੋਕਾਂ ਦੇ ਦਿਲਾਂ ਵਿਚ ਆ ਗਈ ਅਤੇ ਉਹ ਇਸ ਗੱਲ ਨੂੰ ਸਮਝ ਗਏ ਕੀ ਪ੍ਰਮੇਸ਼ਰ ਉਨ੍ਹਾਂ ਦੇ ਨਾਲ ਹੈ। ਹਨ੍ਹੇਰੇ ਦੇ ਵਿਚੋਂ ਚਾਨਣ ਆ ਗਿਆ। ਨਿਰਾਸ਼ਾ ਦੇ ਵਿਚੋਂ ਆਸ਼ਾ ਆ ਗਈ। ਬੰਧਨਾਂ ਦੇ ਵਿਚੋਂ ਅਜਾਦੀ ਆ ਗਾਯਿਆ ਤੇ ਹਾਰ ਦੇ ਵਿਚੋਂ ਜਿੱਤ ਆ ਗਈ। ਪਰ ਸਭ ਦੇ ਪਿਛੇ ਇੱਕ ਹੀ ਸਧਾਰਨ ਜਿਹਾ ਕਾਰਨ ਸਿਆ ਤੇ ਉਹ ਸੀ, ਪ੍ਰਮੇਸ਼ਰ ਆਪਣੇ ਲੋਕਾਂ ਦੇ ਨਾਲ ਹੈ।

ਇਹ ਸ਼ਬਦ ਬਹੁਤ ਹੀ ਤਾਕਤਵਰ ਸ਼ਬਦ ਹਨ ਕਿਉਂਕਿ ਇਹ ਪ੍ਰ੍ਮੇਹ੍ਸਰ ਦੇ ਸੁਭਾਅ ਦੇ ਅਸਲੀ ਰੂਪ ਨੂੰ ਪ੍ਰਗਟ ਕਰਦੇ ਹਨ। ਇੱਕ ਨਾਮ ਜੋ ਯੀਸ਼ੁ ਨੂੰ ਦਿੱਤਾ ਗਿਆ ਉਹ ਸੀ, “ਇਮੇਨੁਆਲ” ਜਿਸਦਾ ਅਰਥ ਹੈ “ਪ੍ਰਮੇਸ਼ਰ ਸਾਡੇ ਨਾਲ ਹੈ” ਪ੍ਰ੍ਮੇਸਹਰ ਨੇ ਆਪਣੇ ਆਪ ਨੂੰ ਤਿੰਨ ਅਲੱਗ ਅਲੱਗ ਤਰੀਕਿਆਂ ਦੇ ਨਾਲ ਸੰਸਾਰ ਤੇ ਪ੍ਰਗਟ ਕੀਤਾ ਹੈ। ਪੁਰਾਣੇ ਨੇਮ ਵਿਚ ਉਸ ਨੇ ਆਪਣੇ ਆਪ ਨੂੰ ਇਸ ਤਰੀਕੇ ਨਾਲ ਜਾਣੁੰ ਕਰਵਾਇਆ ਹੈ, “ਪ੍ਰਮੇਸ਼ਰ ਸਾਡੇ ਵਾਸਤੇ” ਪੱਤਰੀਆਂ ਦੇ ਵਿਚ ਉਸ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਹੈ, “ਪ੍ਰਮੇਸ਼ਰ ਸਾਡੇ ਅੰਦਰ” ਅਤੇ ਖੁਸ਼ਖਬਰੀ ਦੀਆਂ ਪੁਸਤਕਾ ਦੇ ਵਿਚ ਉਹ “ਪ੍ਰਮੇਸ਼ਰ ਸਾਡੇ ਨਾਲ ਹੈ”

ਯੀਸ਼ੁ ਆਦਿ ਵਿਚ ਪ੍ਰਮੇਸ਼ਰ ਦੇ  ਰੂਪ ਵਿਚ ਸੀ ਅਤੇ ਸਦੀਪਕ ਕਾਲ ਤੱਕ ਉਹ ਪ੍ਰਮੇਸ਼ਰ ਦੇ ਰੂਪ ਵਿਚ   ਹੀ ਰਹੇਗਾ। ਪਰ ਇਤਹਾਸ ਦੇ ਇੱਕ ਸਮੇਂ ਵਿਚ ਉਸ ਨੇ ਮਨੁਖੀ ਜਾਮਾ ਪਹਿਨ ਲਿਆ। ਪ੍ਰਮੇਸ਼ਰ ਨੇ ਆ ਕੇ ਸਾਡੇ ਵਿਚ ਵਾਸ ਕੀਤਾ। ਉਹ ਸੰਸਾਰ ਦਾ ਚਾਨਣ ਸੀ ਅਤੇ ਉਹ ਮਨੁਖਤਾ ਦੇ ਹਨ੍ਹੇਰੇ ਨੂੰ ਦੂਰ ਕਰਦਾ ਹੈ। ਉਸਦੀ ਹਜੂਰੀ ਜੋ ਮਨੁਖ ਦੇ ਵਿਚ ਹੈ ਉਹ ਆਸ ਰਹਿਤ ਦਿਲਾਂ ਦੇ ਵਿਚ ਆਸ ਲੈ ਕੇ ਆਉਂਦੀ ਹੈ।

ਸ਼ਾਇਦ ਤੁਸੀਂ ਨਿਰਾਸ਼ ਰਹੇ ਹੋਵੋ। ਜਾਂ ਫਿਰ ਤੁਸੀਂ ਇੱਕ ਹਨ੍ਹੇਰੀ ਅਤੇ ਔਖੀ ਸਥਿਤੀ ਦਾ ਸਾਹਮਣਾ ਕਰ ਰਹੇ ਹੋਵੋ। ਯ੍ਯਾਦ ਰਖੋ ਕੀ ਇੱਕ ਹੈ ਜਿਸਦਾ ਨਾਮ ਇਮੇਨੁਆਲ ਹੈ। ਜਿਸਦਾ ਅਰਥ ਹੈ ਪ੍ਰਮੇਸ਼ਰ ਸਾਡੇ ਨਾਲ ਹੈ। ਉਸ ਵੱਲ ਤੱਕੋ। ਉਹ ਤੁਆਡੇ ਸੰਸਾਰ ਨੂੰ ਰੁਸ਼ਨਾ ਦੇਵੇਗਾ। ਉਸ ਨੂੰ ਪੁਕਾਰੋ ਉਹ ਤੁਹਾਨੂੰ ਛੁਟਕਾਰਾ ਦੇਵੇਗਾ। ਉਹ ਵੱਲ ਦੋੜ ਕੇ ਜਾਵੋ ਉਹ ਤੁਹਾਨੂੰ ਗਲੇ ਲਗਾ ਲਵੇਗਾ। ਜੇਕਰ ਇਹ ਵਿਚਾਰ “ਪ੍ਰਮੇਸ਼ਰ ਸਾਡੇ ਨਾਲ ਹੈ” ਇੱਕ ਦੇਸ਼ ਨੂੰ ਬਦਲ ਸਕਦਾ ਹੈ ਤਾਂ ਸੋਚੋ ਕੀ “ਪ੍ਰਮੇਸ਼ਰ ਸਾਡੇ ਨਾਲ” ਵਿਅਕਤੀ ਤੁਹਾਡੇ ਜੀਵਨ ਵਿਚ ਕੀ ਕਰ ਸਕਦਾ ਹੈ। ਯੀਸ਼ੁ ਇਮਾਨੁਏਲ ਹੈ। ਉਸ ਤੇ ਭਰੋਸਾ ਕਰੋ। ਉਹ ਤੁਹਾਡੇ ਨਾਲ ਰਹੇਗਾ।

ਮੱਤੀ 1:18-24

18 ਯਿਸੂ ਮਸੀਹ ਦਾ ਜਨਮ ਇਉਂ ਹੋਇਆ ਕਿ ਜਾਂ ਉਹ ਦੀ ਮਾਤਾ ਮਰਿਯਮ ਦੀ ਯੂਸੁਫ਼ ਨਾਲ ਕੁੜਮਾਈ ਹੋਈ ਸੀ ਤਾਂ ਉਨ੍ਹਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਉਹ ਪਵਿੱਤ੍ਰ ਆਤਮਾ ਤੋਂ ਗਰਭਵੰਤੀ ਪਾਈ ਗਈ। 19 ਤਦ ਉਹਦੇ ਪਤੀ ਯੂਸੁਫ਼ ਨੇ ਜਿਹੜਾ ਧਰਮੀ ਪੁਰਖ ਸੀ ਅਤੇ ਇਹ ਨਹੀਂ ਸੀ ਚਾਹੁੰਦਾ ਭਈ ਉਹ ਨੂੰ ਕਲੰਕਣ ਪਰਗਟ ਕਰੇ ਇਹ ਦਲੀਲ ਕੀਤੀ ਜੋ ਉਹ ਨੂੰ ਚੁੱਪ ਕੀਤਿਆਂ ਤਿਆਗ ਦੇਵੇ।

20 ਪਰ ਜਾਂ ਉਹ ਇਨ੍ਹਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਹੋਇਆ ਸੀ ਤਾਂ ਵੇਖੋ, ਪ੍ਰਭੁ ਦੇ ਇੱਕ ਦੂਤ ਨੇ ਸੁਫਨੇ ਵਿੱਚ ਉਹਨੂੰ ਦਰਸ਼ਣ ਦੇ ਕੇ ਕਿਹਾ, ਹੇ ਯੂਸੁਫ਼ ਦਾਊਦ ਦੇ ਪੁੱਤ੍ਰ ਤੂੰ ਆਪਣੀ ਪਤਨੀ ਮਰਿਯਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ ਕਿਉਂਕਿ ਜਿਹੜਾ ਉਹਦੀ ਕੁੱਖ ਵਿੱਚ ਆਇਆ ਹੈ ਉਹ ਪਵਿੱਤ੍ਰ ਆਤਮਾ ਤੋਂ ਹੈ। 21 ਅਤੇ ਉਹ ਪੁੱਤ੍ਰ ਜਣੇਗੀ ਅਤੇ ਤੂੰ ਉਹ ਦਾ ਨਾਮ ਯਿਸੂ ਰੱਖੀ ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ। 22 ਇਹ ਸਭ ਕੁਝ ਇਸ ਲਈ ਹੋਇਆ ਭਈ ਜਿਹੜੀ ਗੱਲ ਪ੍ਰਭੁ ਨੇ ਨਬੀ ਦੀ ਜ਼ਬਾਨੀ ਆਖੀ ਸੀ ਉਹ ਪੂਰੀ ਹੋਵੇ ਕਿ 23 ਵੇਖੋ ਕੁਆਰੀ ਗਰਭਣੀ ਹੋਵੇਗੀ ਅਤੇ ਪੁੱਤ੍ਰ ਜਣੇਗੀ,ਅਤੇ ਉਹ ਉਸਦਾ ਨਾਮ ਇੰਮਾਨੂਏਲ ਰੱਖਣਗੇ। ਜਿਹ ਦਾ ਅਰਥ ਇਹ ਹੈ ਪਰਮੇਸ਼ੁਰ ਅਸਾਡੇ ਸੰਗ 24 ਤਦੋਂ ਯੂਸੁਫ਼ ਨੇ ਸੁੱਤਿਓਂ ਉੱਠ ਕੇ ਜਿਵੇਂ ਪ੍ਰਭੁ ਦੇ ਦੂਤ ਨੇ ਉਹ ਨੂੰ ਆਗਿਆ ਦਿੱਤੀ ਸੀ ਤਿਵੇਂ ਹੀ ਕੀਤਾ ਅਰ ਆਪਣੀ ਪਤਨੀ ਨੂੰ ਆਪਣੇ ਘਰ ਲਿਆਇਆ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ