Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਬੇਲਗਾਮ ਜੀਭ ਦੇ ਉੱਤੇ ਜਿੱਤ

ਸੋਵੀਅਤ ਯੂਨੀਯਨ ਦੇ ਢਹ ਜਾਂਣ ਤੋਂ ਇੱਕ ਸਾਲ ਪਹਿਲਾਂ, ਮੈਂ ਖੁਸ਼ਖਬਰੀ ਦੀ ਪਹਿਲੀ ਕੌਮੀ ਸਭਾ ਵਿੱਚ ਮਾਲਦੋਨਾ ਦੇ ਵਿੱਚ ਪ੍ਰਚਾਰ ਕੀਤਾ, ਜਿਹਡ਼ਾ ਸਾਬਕਾ ਗਣਰਾਜ ਸੋਵੀਅੱਤ ਯੂਨੀਯਨ ਦਾ ਇੱਕ ਹਿੱਸਾ ਸੀ। ਉਮੀਦ ਦੇ ਬਡ਼ੇ ਵੱਡੇ ਭਾਵ ਸਨ। ਕੋਈ ਨਹੀ ਜਾਣਦਾ ਸੀ ਕਿ ਕੀ ਉਮੀਦ ਕੀਤੀ ਜਾਣੀ ਚਾਹੀਦੀ ਹੈ ਜਦੋਂ ਮੈਂ ਕੌਮੀ ਸੇਟੇਡਿਯਮ ਦੇ ਵਿੱਚ ਉਸ ਪਹਿਲੇ ਐਤਵਾਰ ਪ੍ਰਚਾਰ ਕੀਤਾ। ਪੂਰਾ ਦਾ ਪੂਰਾ ਵਾਤਾਵਰਨ ਗਰਮਾਹਟ ਦੇ ਨਾਲ ਭਰ ਗਿਆ. ਉਨ੍ਹਾਂ ਇਤਹਾਸਿਕ ਪਲਾਂ ਨੂੰ ਕੈਦ ਕਰ ਲੈਣ ਲਈ ਅਖਬਾਰ ਵਾਲੇ ਆਏ ਹੋਏ ਸਨ।

ਇੱਕ ਪਤਰਕਾਰ ਨੇ ਇੱਕ ਬਡ਼ਾ ਹੀ ਹਾਲਾਤਾਂ ਦੇ ਨਾਲ ਸਬੰਧਿਤ ਪ੍ਰਸ਼ਨ ਪੁਛਿਆ, “ਕੀ ਤਸੀ ਵਾਸਤਵ ਵਿੱਚ ਸੋਚਦੇ ਹੋ ਕਿ ਤੁਸੀ ਬਸ ਆਪਣੇ ਸ਼ਬਦਾਂ ਦੇ ਨਾਲ ਹੀ ਜੀਵਨਾਂ ਨੂੰ ਬਦਲ ਦੇਵੋਗੇ,” ਉਸਨੇ ਪ੍ਰਸ਼ਨਵਾਚਕ ਰੂਪ ਵਿੱਚ ਪੁਛਿਆ। ਮੈਂ ਉਸਦੇ ਪ੍ਰਸ਼ਨ ਦੇ ਉੱਤੇ ਸੋਚ ਵਿਚਾਰ ਕੀਤਾ। ਮੈਂ ਇਹ ਜਾਣ ਗਿਆ ਸਾਂ ਕਿ ਉਹ ਇੱਕ ਨਾਸਤਿਕਵਾਦ ਦੇ ਰੂਪ ਵਿੱਚ ਵੱਡੀ ਹੋਈ ਸੀ। ਉਹ ਇੱਕ ਅਜਿਹੇ ਦੇਸ਼ ਵਿੱਚ ਰਹਿ ਰਹੀ ਸੀ ਜਿੱਥੇ ਹਰੇਕ ਨੂੰ ਇਹ ਸਿਖਾਲਿਆ ਗਿਆ ਸੀ ਕੋਈ ਪਰਮੇਸ਼ੁਰ ਨਹੀ ਹੈ। ਇਹ ਉਸਦੇ ਲਈ ਬਡ਼ੀ ਹੀ ਅਵਿਸ਼ਵਾਸ ਭਰੀ ਹੋਈ ਗੱਲ ਸੀ ਕਿ ਮੈਂ ਜੀਵਨਾਂ ਨੂੰ ਅਤੇ ਇੱਥੋ ਤੱਕ ਕਿ ਇੱਕ ਦੇਸ਼ ਨੂੰ ਜਨਤਾ ਦੇ ਵਿੱਚ ਆਪਣੇ ਬਸ ਸ਼ਬਦਾਂ ਦੀ ਵਰਤੋਂ ਕਰਕੇ ਬਦਲ ਦੇਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਸੋਵੀਅਤ ਨਾਗਰਿਕਾਂ ਨੂੰ ਬਦਲਾਵ ਦੇ ਲਈ ਸੈਨਿਕਾਂ ਦੇ ਹਥਿਆਰਾਂ ਦੇ ਤਾਕਤ ਦੀ ਇਸਤੇਮਾਲ ਦੀ ਆਦਤ ਬਣੀ ਹੋਈ ਸੀ – ਨਾ ਕਿ ਸ਼ਬਦਾਂ ਦੀ ਤਾਕਤ ਦੀ।

ਮੈਂ ਉਸ ਪਤਰਕਾਰ ਨੂੰ ਜੁਆਬ ਦਿੱਤਾ, “ਹਾਂ, ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਅਸੀ ਸ਼ਬਦਾਂ ਦੇ ਰਾਹੀ ਹੀ ਜਿਹਡ਼ੇ ਮੈਂ ਅੱਜ ਬੋਲਾਗਾਂ ਬਦਲਾਵ ਨੂੰ ਵੇਖਾਂਗੇ।” ਮੈਂ ਬਡ਼ੇ ਹੀ ਆਤਮਵਿਸ਼ਵਾਸ ਦੇ ਨਾਲ ਇਹ ਗੱਲ ਨਹੀ, ਨਾ ਕਿ ਆਪਣੇ ਭਾਸ਼ਣ ਦੇਣ ਦੀ ਕਲਾ ਦੇ ਕਾਰਨ, ਪ੍ਰੰਤੂ ਖੁਸ਼ਖਬਰੀ ਦੇ ਸੰਦੇਸ਼ ਦੀ ਤਾਕਤ ਦੇ ਕਾਰਨ ਜਿਹਡ਼ਾ ਮੈਂ ਉਸ ਦਿਨ ਦੇਣ ਜਾ ਰਿਹਾ ਸਾਂ। ਉਸ ਦਿਨ ਤੋਂ ਕਾਫੀ ਸਾਲ ਬੀਤ ਚੁੱਕੇ ਹਨ ਤੇ ਮੈਂ ਉਸ ਪ੍ਰਤੀਕ੍ਰਿਆ ਦੇ ਉੱਤੇ ਚਿੰਤਨ ਕਰ ਰਿਹਾ ਹਾਂ ਅਤੇ ਇਹ ਜਾਣਨਾ ਚਾਹੁੰਦਾ ਹਾਂ ਕਿ ਉਹ ਬਿਲਕੁਲ ਠੀਕ ਸੀ ਜਾਂ ਨਹੀ।

ਮਾਲਦੋਵਾ ਦੇ ਪਹਿਲੇ ਮਸੀਹੀ ਰਸਾਲੇ ਦਾ ਸੰਪਾਦਰ ਇਹ ਇਸਤਰੀ ਹੈ ਜਿਸਦਾ ਜੀਵਨ ਮੇਰੇ ਉਸ ਦਿਨ ਦੇ ਸੰਦੇਸ਼ ਦੇ ਨਾਲ ਜਿਹਡ਼ਾ ਮੈਂ ਉਸ ਦਿਨ ਦਿੱਤਾ ਸੀ ਬਦਲ ਗਿਆ ਸੀ। ਇਸ ਤੋਂ ਪਹਿਲਾਂ ਕਈ ਮਿਸ਼ਨਰੀ ਅਤੇ ਮਸੀਹੀ ਸੇਵਕ ਨਾਸਤਕ ਸਨ ਜਿਨ੍ਹਾਂ ਨੇ ਉਸ ਸੰਦੇਸ਼ ਨੂੰ ਸੁਣਿਆ ਸੀ। ਪੁਰਸ਼ ਅਤੇ ਇਸਤਰੀ ਸਾਬਕਾ ਸੋਵੀਅੱਤ ਯੂਨੀਯਨ ਤੋਂ ਹੋਰਨਾਂ ਖੇਤਰਾਂ ਦੇ ਵਿੱਚ ਗਏ ਹਨ ਜਿਨ੍ਹਾਂ ਨੇ ਉਸ ਦਿਨ ਉਸ ਪ੍ਰਚਾਰ ਨੂੰ ਸੁਣਿਆ ਸੀ। ਹਾਂ, ਕੇਵਲ ਸ਼ਬਦ ਨੇ ਸੈਂਕਡ਼ਾਂ ਲੋਕਾਂ ਇੱਥੋ ਤੀਕ ਕਿ ਹਜਾਰਾਂ ਦੀ ਗਿਣਤੀ ਵਿੱਚ ਉਸ ਦਿਨ ਕਈਆਂ ਦੇ ਜੀਵਨਾਂ ਦੀ ਦਿਸ਼ਾ ਨੂੰ ਹੀ ਬਦਲ ਦਿੱਤਾ ਸੀ।

ਜਦੋਂ ਮੈਂ ਉਨ੍ਹਾਂ ਸ਼ਬਦਾਂ ਦੀ ਤਾਕਤ ਦੇ ਬਾਰੇ ਵਿੱਚ ਸੋਚਦਾ ਹਾਂ, ਤਾਂ ਇਹ ਸਾਨੂੰ ਇਸ ਗੱਲ ਨੂੰ ਸੋਚਣ ਉੱਤੇ ਮਜਬੂਰ ਕਰਦੇ ਹਨ ਕਿ ਸਾਨੂੰ ਕਿਹੋ ਜਿਹੇ ਸ਼ਬਦਾਂ ਨੂੰ ਸਾਵਧਾਨੀ ਦੇ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ। ਸ਼ਬਦਾ ਉਸਾਰਨ ਲਈ ਜਾਂ ਡਿਗਾਉਣ ਲਈ ਵਰਤੇ ਜਾ ਸਕਦੇ ਹਨ। ਸ਼ਬਦ ਜੀਵਨ ਅਤੇ ਸ਼ਾਂਤੀ ਜਾਂ ਮੌਤ ਜਾਂ ਨਾਸ਼ ਨੂੰ ਲਿਆ ਸਕਦੇ ਹਨ। ਉਹ ਵਿਅਕਤੀ ਜਿਹਡ਼ਾ ਦੂਜਿਆਂ ਨੂੰ ਆਪਣੇ ਸ਼ਬਦਾਂ ਦੇ ਨਾਲ ਅਸ਼ੀਸ ਦੇਣ ਸਿੱਖਦਾ ਹੈ ਉਹ ਬਡ਼ੇ ਹੀ ਬੁਧੀਮਾਨ ਵਿਅਕਤੀ ਹੁੰਦਾ ਹੈ ਅਤੇ ਇਹ ਵੇਖਿਆ ਗਿਆ ਹੈ ਕਿ ਉਨ੍ਹਾਂ ਨੇ ਆਪਣੇ ਪਰਿਵਾਰਾਂ ਅਤੇ ਸਮਾਜ ਨੂੰ ਬਹੁਤ ਜਿਆਦਾ ਲਾਭ ਪਹੁੰਚਾਇਆ ਹੈ।

ਪਵਿਤ੍ਰ ਸ਼ਾਸ਼ਤ੍ਰ ਇਹ ਕਹਿੰਦਾ ਹੈ ਕਿ, “ਜੇ ਕੋਈ ਆਪਣੇ ਆਪ ਨੂੰ ਭਗਤੀ ਕਰਨ ਵਾਲਾ ਸਮਝੇ ਅਤੇ ਆਪਣੀ ਜੀਭ ਨੂੰ ਲਗਾਮ ਨਾ ਚਾਡ਼੍ਹੇ ਸਗੋਂ ਆਪਣੇ ਹੀ ਦਿਲ ਨੂੰ ਧੋਖਾ ਦੇਵੇ ਤਾਂ ਉਸ ਮਨੁੱਖ ਦੀ ਭਗਤੀ ਅਵਿਰਥੀ ਹੈ” (ਯਾਕੂਬ 1:26)। ਸਾਡੇ ਦਿਲ ਦੀ ਸ਼ੁਧਤਾ ਦੀ ਪਰਖ ਸਾਡੇ ਸ਼ਬਦਾਂ ਦੇ ਇਸਤੇਮਾਲ ਕਰਨ ਦੇ ਵਿੱਚ ਹੈ। ਕਿਵੇਂ ਅਸੀ ਆਪਣੀ ਜੀਭ ਦੀ ਵਰਤੋਂ ਕਰਦੇ ਹਾਂ ਅਸਲ ਵਿੱਚ ਇਸ ਗੱਲ ਨੂੰ ਵਿਖਾਲਦੀ ਹੈ ਕਿ ਕਿਸ ਤਰ੍ਹਾਂ ਦੀ ਮਸੀਹੀਅਤ ਨੂੰ ਅਸੀ ਜੀ ਰਹੇ ਹਾਂ। ਜੇ ਸਾਡੇ ਕੋਲ ਜੀਵਨ ਦੇ ਇਸ ਖੇਤਰ ਦੇ ਵਿੱਚ ਜਿੱਤ ਆ ਜਾਵੇ, ਤਾਂ ਅਸੀ ਫਿਰ ਹੋ ਸਕਦਾ ਹੈ ਕਿ ਅਸੀ ਕਿਸੇ ਵੀ ਆਤਮਿਕ ਬੈਰ ਜਿਸਦਾ ਅਸੀ ਸਾਹਮਣਾ ਕਰਦੇ ਹਾਂ ਦੇ ਉੱਤੇ ਜਿੱਤ ਹਾਸਿਲ ਕਰ ਸਕਦੇ ਹਾਂ।

ਅਸੀ ਜਿਨ੍ਹਾਂ ਸ਼ਬਦਾਂ ਨੂੰ ਬੋਲਦੇ ਹਾਂ ਉਨ੍ਹਾਂ ਦੇ ਨਾਲ ਇੱਕ ਬੱਚੇ ਦੇ ਆਤਮਵਿਸ਼ਵਾਸ ਨੂੰ ਉਸਾਰਦੇ ਜਾਂ ਨਾਸ਼ ਕਰਦੇ ਹਾਂ। ਅਸੀ ਇੱਕ ਤੁੰਦਰੂਸਤੀ ਭਰੇ ਹੋਏ ਵਿਆਹੁਤਾ ਜੀਵਨ ਦੀ ਉਸਾਰੀ ਕਰ ਸਕਦੇ ਹਾਂ ਜਾਂ ਫਿਰ ਆਪਣੇ ਸੰਚਾਰ ਦੇ ਨਾਲ ਆਪਣੇ ਗਹਿਰੇ ਸਬੰਧਾਂ ਨੂੰ ਨਾਸ਼ ਕਰ ਸਕਦੇ ਹਾਂ। ਮਨੁੱਖ ਦੀ ਇਸ ਛੋਟੀ ਜਿਹੀ ਜੀਭ ਨੂੰ, ਇਸ ਛੋਟੇ ਜਿਹੇ ਔਜਾਰ ਨੂੰ, ਪਵਿਤ੍ਰ ਆਤਮਾ ਦੀ ਅਧੀਨਤਾ ਦੇ ਵਿੱਚ ਲਿਆਉਣਾ ਦਾ ਹੁਕਮ ਦਿੱਤਾ ਗਿਆ ਹੈ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ, “ਕਿ ਅਸੀ ਇਹ ਕਿੰਝ ਕਰ ਸਕਦੇ ਹਾਂ?”

ਸਭ ਤੋਂ ਪਹਿਲਾ, ਸੱਚ ਬੋਲੋ। ਯਿਸੂ ਸਚਿਆਈ ਹੈ। ਜਦੋਂ ਅਸੀ ਮੁਕਤੀਦਾਤਾ ਦੀ ਗੱਲ ਕਰਦੇ ਹਾਂ, ਅਸੀ ਇਹ ਵੇਖਣ ਦੇ ਯੋਗ ਹੋ ਜਾਵਾਗਾਂ ਕਿ ਜੀਵਨ ਸਦੀਪਕ ਕਾਲ ਦੇ ਲਈ ਬਦਲ ਰਹੇ ਹਨ। ਜਦੋਂ ਪਵਿਤ੍ਰ ਆਤਮਾ ਤੁਹਾਡੇ ਜੀਵਨਾਂ ਦੇ ਵਿੱਚ ਕੰਮ ਕਰਦਾ ਹੈ, ਉਹ ਸਦਾ ਹੀ ਯਿਸੂ ਦੀ ਮਹਿਮਾ ਕਰੇਗਾ। ਇਸ ਲਈ, ਸਾਨੂੰ ਹਰੇਕ ਮੌਕੇ ਦੀ ਵਰਤੋਂ ਯਿਸੂ ਦੇ ਬਾਰੇ ਵਿੱਚ ਦੱਸ ਕੇ ਕਰਨੀ ਚਾਹੀਦੀ ਹੈ ਜਿਹਡ਼ਾ ਸਾਨੂੰ ਮਿਲਦਾ ਹੈ। ਦੂਜਾ, ਅਜਿਹਾ ਬੋਲੇ ਜਿਸ ਨਾਲ ਲੋਕਾਂ ਨੂੰ ਅਸ਼ੀਸ ਮਿਲਦੀ ਹੈ, ਇਸਦੀ ਬਜਾਏ ਕਿ ਤੁਸੀ ਉਨ੍ਹਾਂ ਨੂੰ ਸ਼ਾਪ ਦੇਵੋ। ਅਜਿਹਾ ਗੱਲਾਂ ਬੋਲੋ ਜਿਸਦੇ  ਨਾਲ ਲੋਕਾਂ ਜੀ ਉਸਾਰੀ ਹੁੰਦੀ ਹੈ ਇਸਦੀ ਬਜਾਏ ਕਿ ਉਨ੍ਹਾਂ ਨੂੰ ਹੇਠਾਂ ਡੇਗ ਦਿੱਤਾ ਜਾਵੇ। ਤੀਜਾ, ਜਦੋਂ ਤੁਸੀ ਗੁੱਸੇ ਨੂੰ ਮਹਿਸੂਸ ਕਰਨਾ ਅਨੁਭਵ ਕਰਦੇ ਹੋ, ਤਾਂ ਆਪਣੀ ਜੀਭ ਦੇ ਉੱਤੇ ਲਗਾਮ ਨੂੰ ਲਗਾ ਲਵੋ। ਇਸ ਗੱਲ ਨੂੰ ਨਿਸ਼ਚਿਤ ਕਰੋ ਕਿ ਤੁਸੀ ਜਦੋਂ ਤੁਸੀ ਗੁੱਸੇ ਵਿੱਚ ਹੁੰਦੇ ਹੋ ਤੁਸੀ ਤੀਹ ਤੱਕ ਗਿਣਤੀ ਗਿਣੋਗੇ ਇਸਦੇ ਪਹਿਲਾਂ ਕਿ ਤੁਸੀ ਪ੍ਰਤੀ-ਉੱਤਰ ਦੇਵੋ। ਅਕਸਰ ਕਾਫੀ ਸਾਰੀ ਨੁਕਸਾਨ ਇਸ ਕਰਕੇ ਹੁੰਦਾ ਹੈ ਕਿਉਂਕਿ ਅਸੀ ਬਡ਼ੀ ਜਲਦੀ ਬੋਲ ਜਾਂਦੇ ਹਾਂ। ਅਖੀਰ ਵਿੱਚ, ਪਵਿਤ੍ਰ ਆਤਮਾ ਨੂੰ ਇਹ ਕਰੋ ਕਿ ਉਹ ਤੁਹਾਡੇ ਬੋਲਣ ਨੂੰ ਆਪਣੀ ਅਧੀਨਤਾ ਦੇ ਵਿੱਚ ਲਵੇ। ਉਸਨੂੰ ਕਹੋ ਕਿ ਉਹ ਤੁਹਾਨੂੰ ਉਨ੍ਹਾਂ ਸ਼ਬਦਾਂ ਦੇ ਹੀ ਬੋਲਣ ਦੀ ਸਾਮਰਥ ਦੇਵੇ ਜਿਸ ਨਾਲ ਪਿਤਾ ਨੂੰ ਖੁਸ਼ੀ ਮਿਲਦੀ ਹੈ।

ਜਦੋਂ ਅਸੀ ਪਰਮੇਸ਼ੁਰ ਨੂੰ ਆਪਣੀ ਜੀਭ ਦੀ ਅਧੀਨਤਾ ਦੇ ਦਿੰਦੇ ਹਾਂ, ਤਾਂ ਉਸ ਵੇਲੇ ਅਸੀ ਨਾ ਕੇਵਲ ਸ਼ੁਧ ਵਿਸ਼ਵਾਸ ਦੀ ਪ੍ਰਾਪਤੀ ਕਰਦੇ ਹੋ, ਸਗੋ ਅਸੀ ਜੀਵਨ ਨੂੰ ਵੀ ਬਦਲਦੇ ਹੋਇਆ ਵੇਖਾਗੇ। ਹਾਂ, ਜਿਨ੍ਹਾਂ ਸ਼ਬਦਾਂ ਨੂੰ ਅਸੀ ਬੋਲਦੇ ਹਾਂ ਉਨ੍ਹਾਂ ਦੇ ਨਾਲ ਜੀਵਨ ਬਦਲ ਜਾਂਦੇ ਹਨ – ਜੇ ਅਸੀ ਉਨ੍ਹਾਂ ਨੂੰ ਪਵਿਤ੍ਰ ਆਤਮਾ ਦੀ ਸਾਮਰਥ ਦੇ ਵਿੱਚ ਬੋਲਿਏ ਅਤੇ ਜਿਹਡ਼ੇ ਪਰਮੇਸ਼ੁਰ ਨੂੰ ਆਦਰ ਅਤੇ ਪ੍ਰਸ਼ੰਨ ਕਰਦੇ ਹਨ।

ਯਾਕੂਬ  3:1-12

1 ਹੇ ਮੇਰੇ ਭਰਾਵੋ, ਬਾਹਲੇ ਉਪਦੇਸ਼ਕ ਨਾ ਬਣੋ ਕਿਉਂ ਜੋ ਤੁਸੀਂ ਜਾਣਦੇ ਹੋ ਜੋ ਸਾਨੂੰ ਵਧੀਕ ਸਜ਼ਾ ਮਿਲੇਗੀ। 2 ਇਸ ਲਈ ਜੋ ਅਸੀਂ ਸੱਭੇ ਬਹੁਤ ਭੁੱਲਣਹਾਰ ਹਾਂ। ਜੇ ਕੋਈ ਬਚਨ ਵਿੱਚ ਨਾ ਭੁੱਲੇ ਤਾਂ ਉਹ ਸਿੱਧ ਪੁਰਸ਼ ਹੈ ਅਤੇ ਸਾਰੀ ਦੇਹੀ ਨੂੰ ਭੀ ਲਗਾਮ ਦੇ ਸੱਕਦਾ ਹੈ।

3 ਜਦੋਂ ਅਸੀਂ ਘੋੜਿਆਂ ਦੀਆਂ ਲਗਾਮਾਂ ਉਨ੍ਹਾਂ ਦੇ ਮੂੰਹਾਂ ਵਿੱਚ ਦਿੰਦੇ ਹਾਂ ਭਈ ਓਹ ਸਾਡੇ ਵੱਸ ਵਿੱਚ ਰਹਿਣ ਤਾਂ ਉਨ੍ਹਾਂ ਦੇ ਸਾਰੇ ਨੂੰ ਸਰੀਰ ਨੂੰ ਵੀ ਮੋੜ ਲੈਂਦੇ ਹਾਂ। 4 ਵੇਖੋ, ਜਹਾਜ਼ ਵੀ ਭਾਵੇਂ ਕੇਡੇ ਕੇਡੇ ਵੱਡੇ ਹਨ ਅਤੇ ਡਾਢੀਆਂ ਅਨ੍ਹੇਰੀਆਂ ਨਾਲ ਉਡਾਏ ਜਾਂਦੇ ਹਨ ਤਾਂ ਵੀ ਛੋਟੇ ਜਿਹੇ ਪਤਵਾਰ ਨਾਲ ਜਿੱਧਰ ਮਾਂਝੀ ਦਾ ਜੀ ਕਰੇ ਮੋੜੇ ਜਾਂਦੇ ਹਨ। 5 ਇਸੇ ਪਰਕਾਰ ਜੀਭ ਵੀ ਇੱਕ ਛੋਟਾ ਜਿਹਾ ਅੰਗ ਹੈ ਪਰ ਵੱਡੇ ਫੌੜ ਮਾਰਦੀ ਹੈ, — ਵੇਖੋ, ਕੇਡਾ ਵੱਡਾ ਬਣ ਕਿਹੀ ਨਿੱਕੀ ਜਿਹੀ ਅੱਗ ਨਾਲ ਬਲ ਉੱਠਦਾ ਹੈ ! 6 ਜੀਭ ਵੀ ਇੱਕ ਅੱਗ ਹੈ ! ਸਾਡਿਆਂ ਅੰਗਾਂ ਵਿੱਚ ਕੁਧਰਮ ਦੀ ਦੁਨੀਆ ਜੀਭ ਹੈ ਜਿਹੜੀ ਸਾਰੀ ਦੇਹੀ ਨੂੰ ਦਾਗ ਲਾਉਂਦੀ ਅਤੇ ਭਵਚੱਕਰ ਨੂੰ ਅੱਗ ਲਾ ਦਿੰਦੀ ਹੈ ਅਤੇ ਆਪ ਨਰਕ ਦੀ ਅੱਗ ਤੋਂ ਬਲ ਉੱਠਦੀ ਹੈ ! 7 ਕਿਉਂਕਿ ਜੰਗਲੀ ਜਨਾਉਰਾਂ ਅਤੇ ਪੰਛੀਆਂ, ਘਿੱਸਰਨ ਵਾਲੇ ਅਤੇ ਜਲ ਜੰਤੂਆਂ ਦੀ ਹਰੇਕ ਜ਼ਾਤ ਮਨੁੱਖ ਜ਼ਾਤ ਦੇ ਵੱਸ ਵਿੱਚ ਕੀਤੀ ਜਾਂਦੀ ਸਗੋਂ ਕੀਤੀ ਭੀ ਗਈ ਹੈ। 8 ਪਰ ਜੀਭ ਨੂੰ ਕੋਈ ਮਨੁੱਖ ਵੱਸ ਵਿੱਚ ਨਹੀਂ ਕਰ ਸੱਕਦਾ। ਉਹ ਇੱਕ ਚੰਚਲ ਬਲਾ ਹੈ, ਉਹ ਨਾਸ ਕਰਨ ਵਾਲੀ ਵਿੱਸ ਨਾਲ ਭਰੀ ਹੋਈ ਹੈ। 9 ਓਸੇ ਨਾਲ ਅਸੀਂ ਪ੍ਰਭੁ ਅਤੇ ਪਿਤਾ ਨੂੰ ਮੁਬਾਰਕ ਆਖਦੇ ਹਾਂ ਅਤੇ ਓਸੇ ਨਾਲ ਮਨੁੱਖਾਂ ਨੂੰ ਜਿਹੜੇ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਹਨ ਫਿਟਕਾਰ ਦਿੰਦੇ ਹਾਂ। 10 ਇੱਕੋ ਮੂੰਹ ਵਿੱਚੋਂ ਬਰਕਤ ਅਤੇ ਫਿਟਕਾਰ ਨਿੱਕਲਦੀ ਹੈ ! ਹੇ ਮੇਰੇ ਭਰਾਵੋ, ਏਹ ਗੱਲਾਂ ਇਉਂ ਨਹੀਂ ਹੋਣੀਆਂ ਚਾਹੀਦੀਆਂ ਹਨ ! 11 ਭਲਾ, ਸੋਮੇ ਦੇ ਇੱਕੋ ਮੂੰਹ ਤੋਂ ਕਦੇ ਮਿੱਠਾ ਅਤੇ ਖਾਰਾ ਪਾਣੀ ਭੀ ਨਿੱਕਲਦਾ ਹੈ ? 12 ਹੇ ਮੇਰੇ ਭਰਾਵੋ, ਕੀ ਇਹ ਹੋ ਸੱਕਦਾ ਹੈ ਜੋ ਹਜੀਰ ਦੇ ਬੂਟੇ ਨੂੰ ਜ਼ੈਤੂਨ ਦਾ ਫਲ ਅਥਵਾ ਅੰਗੂਰੀ ਵੇਲ ਨੂੰ ਹਜੀਰ ਲੱਗੇ ? ਖਾਰੇ ਪਾਣੀ ਵਿੱਚੋਂ ਭੀ ਮਿੱਠਾ ਪਾਣੀ ਨਹੀਂ ਨਿੱਕਲਦਾ ਹੈ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ